ਨਿਰਗੁਨੁ ਆਪਿ; ਸਰਗੁਨੁ ਭੀ ਓਹੀ ॥
niragun aap; saragun bhee ohee | Ang 287
Sant Singh KhalsaHe Himself is absolute and unrelated; He Himself is also involved and related.
Manmohan SinghHe Himself is the Absolute Lord and verily He is the Related One,
Manmohan Singh (Punjabi)ਉਹ ਖੁਦ ਨਿਰਸੰਬੰਧਤ ਸੁਆਮੀ ਹੈ ਅਤੇ ਉਹ ਹੀ ਨਿਸਚਿਤ ਸੰਬੰਧਤ ਪੁਰਖ,
Fareedkot Teekaਨਿਰਗੁਣ ਰੂਪ ਭੀ ਆਪ ਹੈ ਔ ਸਰਗੁਨ ਰੂਪ ਭੀ ਵਹੀ ਹੈ॥
Prof. Sahib Singhਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ,ਪਦ ਅਰਥ ਨਿਰਗੁਨੁ = ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ। ਸਰਗੁਨੁ = ਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ, ਸਾਰਾ ਦ੍ਰਿਸ਼ਟਮਾਨ ਜਗਤ-ਰੂਪ।
SikhNet (Spanish)Él es Absoluto y también Relativo;
ਕਲਾ ਧਾਰਿ ਜਿਨਿ; ਸਗਲੀ ਮੋਹੀ ॥
kalaa dhaar jin; sagalee mohee | Ang 287
Sant Singh KhalsaManifesting His power, He fascinates the entire world.
Manmohan Singhwho by manifesting His power has fascinated the entire world.
Manmohan Singh (Punjabi)ਜਿਸ ਨੇ ਆਪਣੀ ਸ਼ਕਤੀ ਪਰਗਟ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕਰ ਲਿਆ ਹੈ।
Fareedkot Teekaਜਿਸ ਨੇ ਆਪਣੀ ਕਲਾ ਧਾਰ ਕਰ ਕੇ ਸੰਪੂਰਨ ਸ੍ਰਿਸਟੀ ਮੋਹੀ ਹੈ॥
Prof. Sahib Singhਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ।ਪਦ ਅਰਥ ਮੋਹੀ = ਮੋਹ ਲਈ ਹੈ।
SikhNet (Spanish)paradoja profunda que no deja de maravillarnos.
ਅਪਨੇ ਚਰਿਤ; ਪ੍ਰਭਿ ਆਪਿ ਬਨਾਏ ॥
apane charit; prabh aap banaae | Ang 287
Sant Singh KhalsaGod Himself sets His play in motion.
Manmohan SinghHis plays the Lord has Himself set afoot.
Manmohan Singh (Punjabi)ਆਪਣੇ ਕੌਤਕ ਸੁਆਮੀ ਨੇ ਆਪੇ ਹੀ ਰਚੇ ਹਨ।
Fareedkot Teekaਅਪਨੇ ਚਰਿਤ੍ਰ ਪ੍ਰਭੂ ਨੇ ਆਪ ਹੀ ਬਨਾਏ ਹੈਂ॥
Prof. Sahib Singhਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ,
SikhNet (Spanish)Este juego que es la vida, Él lo ha diseñado
ਅਪੁਨੀ ਕੀਮਤਿ; ਆਪੇ ਪਾਏ ॥
apunee keemat; aape paae | Ang 287
Sant Singh KhalsaOnly He Himself can estimate His worth.
Manmohan SinghHis worth He Himself knows.
Manmohan Singh (Punjabi)ਆਪਣਾ ਮੁੱਲ ਉਹ ਆਪੇ ਹੀ ਜਾਣਦਾ ਹੈ।
Fareedkot Teekaਅਪਨੀ ਕੀਮਤ ਕੋ ਵਹੁ ਆਪੇ ਹੀ ਪਾਵਤਾ ਹੈ॥
Prof. Sahib Singhਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ।
SikhNet (Spanish)y sólo Él conoce Su Verdadero Valor.
ਹਰਿ ਬਿਨੁ ਦੂਜਾ; ਨਾਹੀ ਕੋਇ ॥
har bin doojaa; naahee koe | Ang 287
Sant Singh KhalsaThere is none, other than the Lord.
Manmohan SinghThere is no other than God.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਹੋਰ ਕੋਈ ਨਹੀਂ।
Fareedkot Teekaਜਿਸ ਹਰੀ ਸੇ ਬਿਨਾਂ ਦੂਸਰਾ ਕੋਈ ਨਹੀਂ ਹੈਂ॥
Prof. Sahib Singhਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
SikhNet (Spanish)No existe nadie más que Él
ਸਰਬ ਨਿਰੰਤਰਿ; ਏਕੋ ਸੋਇ ॥
sarab nirantar; eko soe | Ang 287
Sant Singh KhalsaPermeating all, He is the One.
Manmohan Singhhe the One Lord is among all.
Manmohan Singh (Punjabi)ਉਹ ਅਦੁੱਤੀ ਸਾਹਿਬ ਸਾਰਿਆਂ ਦੇ ਅੰਦਰ ਹੈ।
Fareedkot Teekaਸਰਬ ਕੇ ਅੰਤਰ ਵਿਸੇਸ ਕਰ ਕੇ ਏਕ ਸੋਈ ਹੈ॥
Prof. Sahib Singhਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ।
SikhNet (Spanish)y Él es Quien colma cada ser; sí, Él es en verdad el Uno.
ਓਤਿ ਪੋਤਿ; ਰਵਿਆ ਰੂਪ ਰੰਗ ॥
ot pot; raviaa roop rang | Ang 287
Sant Singh KhalsaThrough and through, He pervades in form and color.
Manmohan SinghLike warp and woof He is contained in all the forms and colours.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਉਹ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਸਰਬ ਰੂਪ ਰੰਗੋਂ ਮੇਂ ਤਾਣੇ ਪੇਟੇ ਵਤ ਵਿਆਪਕ ਹੋ ਰਹਾ ਹੈ॥
Prof. Sahib Singhਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ;ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਾਂਗ। ਰਵਿਆ = ਵਿਆਪਕ ਹੈ।
SikhNet (Spanish)Él es la Realidad y la Ilusión de toda forma y color;
ਭਏ ਪ੍ਰਗਾਸ; ਸਾਧ ਕੈ ਸੰਗ ॥
bhe pragaas; saadh kai sang | Ang 287
Sant Singh KhalsaHe is revealed in the Company of the Holy.
Manmohan SinghHe becomes manifest by associating with the Saint.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਪਰਗਟ ਹੋ ਜਾਂਦਾ ਹੈ।
Fareedkot Teekaਸੋ ਹਰੀ ਸੰਤੋਂ ਕੇ ਸੰਗ ਕਰ ਪ੍ਰਕਾਸਤੇ ਭਏ ਹੈਂ॥
Prof. Sahib Singhਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ।
SikhNet (Spanish)Él es Quien se revela a nosotros si nos acercamos a la Saad Sangat, la Compañía de los Santos.
ਰਚਿ ਰਚਨਾ; ਅਪਨੀ ਕਲ ਧਾਰੀ ॥
rach rachanaa; apanee kal dhaaree | Ang 288
Sant Singh KhalsaHaving created the creation, He infuses His own power into it.
Manmohan Singhhaving created the Creation the Lord has infused His might into it.
Manmohan Singh (Punjabi)ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।
Fareedkot Teekaਜਿਸ ਵਾਹਿਗੁਰੂ ਨੇ ਇਸ (ਰਚਨਾ) ਸ੍ਰਿਸਟੀ ਕੌ ਰਚ ਕਰ ਇਸ ਮੇਂ ਅਪਨੀ ਕਲਾ ਧਾਰੀ ਹੈ॥
Prof. Sahib Singhਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।ਪਦ ਅਰਥ ਕਲ = ਤਾਕਤ, ਕਲਾ।
SikhNet (Spanish)Por Su Poder Supremo manifiesta Dios la creación entera,
ਅਨਿਕ ਬਾਰ; ਨਾਨਕ ਬਲਿਹਾਰੀ ॥੮॥੧੮॥
anik baar; naanak balihaaree |8|18| Ang 288
Sant Singh KhalsaSo many times, Nanak is a sacrifice to Him. ||8||18||
Manmohan SinghNanak is may times a sacrifice unto Him.
Manmohan Singh (Punjabi)ਨਾਨਕ ਉਸ ਉਤੋਂ ਬਹੁਤੀ ਵਾਰੀ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਊਪਰੋਂ ਅਨੇਕ ਵਾਰ ਬਲਿਹਾਰਨੇ ਜਾਤੇ ਹੈਂ॥੮॥੧੮॥
Prof. Sahib Singhਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ॥੮॥੧੮॥
SikhNet (Spanish)oh, dice Nanak, me postro por siempre ante Él.(8-18)