ੴ

ਸਿੱਖਬਾਣੀ · SikhBani

ਗੁਰੁ ਸੇਵੇ ਸੋ ਠਾਕੁਰ ਜਾਨੈ ॥

gur seve so tthaakur jaanai
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 416 · 19 lines
Translations

ਆਸਾ ਮਹਲਾ ੧ ਇਕਤੁਕੀ ॥

aasaa mahalaa 1 ikatukee |

Sant Singh KhalsaAasaa, First Mehl, Ik-Tukee:
Manmohan SinghAsa 1st Guru. Ek Tuki.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ। ਇਕ ਤੁਕੀ।
SikhNet (Spanish)Asa, Mejl Guru Nanak, Primer Canal Divino, Ik-Tuki.

ਗੁਰੁ ਸੇਵੇ; ਸੋ ਠਾਕੁਰ ਜਾਨੈ ॥

gur seve; so tthaakur jaanai |

Sant Singh KhalsaOne who serves the Guru, knows his Lord and Master.
Manmohan SinghHe, who serves the Guru, knows the Lord.
Manmohan Singh (Punjabi)ਜੋ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸੁਆਮੀ ਨੂੰ ਜਾਣ ਲੈਦਾ ਹੈ।
Fareedkot Teekaਜੋ ਗੁਰੋਂ ਕੀ ਸੇਵਾ ਕਰਤਾ ਹੈ, ਸੋਈ ਠਾਕੁਰ ਕੋ ਜਾਨਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ,
SikhNet (Spanish)Aquél que sirve al Guru conoce a su Señor.

ਦੂਖੁ ਮਿਟੈ; ਸਚੁ ਸਬਦਿ ਪਛਾਨੈ ॥੧॥

dookh mittai; sach sabad pachhaanai |1|

Sant Singh KhalsaHis pains are erased, and he realizes the True Word of the Shabad. ||1||
Manmohan SinghBy recognising the true Name his pain vanishes.
Manmohan Singh (Punjabi)ਸੱਚੇ ਨਾਮ ਦੀ ਸਿੰਆਣ ਕਰਨ ਨਾਲ ਪੀੜ ਦੂਰ ਹੋ ਜਾਂਦੀ ਹੈ।
Fareedkot Teekaਸਚ ਸਰੂਪ ਬ੍ਰਹਮ ਕੇ ਜਾਨਨੇ ਸੇ ਦੁਖ ਮਿਟਤੇ ਹੈਂ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤਰ੍ਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ ॥੧॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥

SikhNet (Spanish)Sus penas se van y a través de la Palabra, toma Conciencia de la Verdad. (1)

ਰਾਮੁ ਜਪਹੁ; ਮੇਰੀ ਸਖੀ ਸਖੈਨੀ ॥

raam japahu; meree sakhee sakhainee |

Sant Singh KhalsaMeditate on the Lord, O my friends and companions.
Manmohan SinghMeditate on the Lord, O my Mate and friend.
Manmohan Singh (Punjabi)ਸੁਆਮੀ ਦਾ ਸਿਮਰਨ ਕਰ, ਹੇ ਮੇਰੀ ਸਹੇਲੀਏ ਤੇ ਸੱਜਣੀਏ।
Fareedkot Teekaਹੇ ਮੇਰੀ ਪ੍ਯਾਰੀ ਸਖੀ! ਰਾਮ ਜਪਹੁ॥
Prof. Sahib Singhਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ,

ਪਦ ਅਰਥ ਸਖੀ ਸਖੈਨੀ = ਹੇ ਸਹੇਲੀਹੋ!

SikhNet (Spanish)Oh mi compañero, oh mi amigo,

ਸਤਿਗੁਰੁ ਸੇਵਿ; ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥

satigur sev; dekhahu prabh nainee |1| rahaau |

Sant Singh KhalsaServing the True Guru, you shall behold God with your eyes. ||1||Pause||
Manmohan SinghBy serving the True Guru, thou shalt see the Lord with thine eyes. Pause.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਊਣ ਦੁਆਰਾ ਤੂੰ ਆਪਣੀਆਂ ਅੱਖਾਂ ਨਾਲ ਸਾਹਿਬ ਨੂੰ ਵੇਖ ਲਵੇਗੀ। ਠਹਿਰਾਉ।
Fareedkot Teekaਸਤਗੁਰੂ ਕੀ ਸੇਵਾ ਕਰ ਕੇ ਨੇਤ੍ਰੋਂ ਸੇ ਪ੍ਰਭੂ ਕਾ ਦਰਸਨ ਕਰਹੁ॥੧॥ ਰਹਾਉ ॥☬ਜੇ ਕਹੇ ਜੀਤ ਕੋ ਕੌਨ ਸੇ ਬੰਧਨ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ ॥੧॥ ਰਹਾਉ ॥

ਪਦ ਅਰਥ ਨੈਨੀ = ਅੱਖਾਂ ਨਾਲ ॥੧॥ ਰਹਾਉ ॥

SikhNet (Spanish)habita en tu Señor, y sirve al Verdadero Guru y así verás a tu Señor con tus propios ojos. (1‑Pausa)

ਬੰਧਨ; ਮਾਤ ਪਿਤਾ ਸੰਸਾਰਿ ॥

bandhan; maat pitaa sansaar |

Sant Singh KhalsaPeople are entangled with mother, father and the world.
Manmohan SinghEntanglements are mother, father and the world.
Manmohan Singh (Punjabi)ਜੰਜਾਲ ਹਨ ਅੰਮੜੀ, ਬਾਬਲ ਅਤੇ ਜਗਤ।
Fareedkot Teekaਰਾਮ ਜਪਨੇ ਸੇ ਬਿਨਾਂ ਸੰਸਾਰ ਮੇਂ ਮਾਤਾ ਪਿਤਾ ਬੰਧਨ ਰੂਪ ਹੈਂ॥
Prof. Sahib Singh(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਬੰਧਨਾਂ ਦਾ ਕਾਰਣ ਬਣ ਜਾਂਦੇ ਹਨ,

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)El padre, la madre y el mundo te mantienen en la esclavitud;

ਬੰਧਨ; ਸੁਤ ਕੰਨਿਆ ਅਰੁ ਨਾਰਿ ॥੨॥

bandhan; sut kaniaa ar naar |2|

Sant Singh KhalsaThey are entangled with sons, daughters and spouses. ||2||
Manmohan SinghEntanglement are sons, daughters and wife.
Manmohan Singh (Punjabi)ਜੰਜਾਲ ਹਨ ਪੁੱਤ੍ਰ, ਧੀਆਂ ਅਤੇ ਪਤਨੀ।
Fareedkot Teeka(ਸੁਤ) ਪੁਤ੍ਰ, ਕੰਨਿਆਂ, (ਨਾਰਿ) ਇਸਤ੍ਰੀ ਬੰਧਨ ਰੂਪ ਹੈਂ॥੨॥
Prof. Sahib Singhਤੇ ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਵੀ ਬੰਧਨਾਂ ਦਾ ਕਾਰਣ ਬਣ ਜਾਂਦੇ ਹਨ ॥੨॥

ਪਦ ਅਰਥ ਸੁਤ = ਪੁੱਤਰ। ਅਰੁ = ਅਤੇ। ਨਾਰਿ = ਵਹੁਟੀ ॥੨॥

SikhNet (Spanish)así también tus hijos, tus hijas y tu esposa.(2)

ਬੰਧਨ; ਕਰਮ ਧਰਮ ਹਉ ਕੀਆ ॥

bandhan; karam dharam hau keea |

Sant Singh KhalsaThey are entangled with religious rituals, and religious faith, acting in ego.
Manmohan SinghEntanglements are the religious ceremonies, performed through pride.
Manmohan Singh (Punjabi)ਜੰਜਾਲ ਹਨ ਹੰਕਾਰ ਰਾਹੀਂ ਕੀਤੇ ਹੋਏ ਮਜ਼ਹਬੀ ਸੰਸਕਾਰ।
Fareedkot Teekaਜੋ ਕਰਮ ਧਰਮ ਹਉਮੈ ਕਰ ਕੇ ਕੀਆ ਹੈ ਸਭ ਬੰਧਨ ਰੂਪ ਹੈਂ॥
Prof. Sahib Singh(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) 'ਮੈਂ ਕੀਤਾ ਹੈ, ਮੈਂ ਕੀਤਾ ਹੈ'।

ਪਦ ਅਰਥ ਕਰਮ ਧਰਮ = ਧਾਰਮਿਕ ਰਸਮਾਂ। ਹਉ = ਹਉਮੈ।

SikhNet (Spanish)Todos esos ritos religiosos y buenas acciones que están hechas por el ego,

ਬੰਧਨ; ਪੁਤੁ ਕਲਤੁ ਮਨਿ ਬੀਆ ॥੩॥

bandhan; put kalat man beea |3|

Sant Singh KhalsaThey are entangled with sons, wives and others in their minds. ||3||
Manmohan SinghEntanglement are the sons, wife and another's love in the mind.
Manmohan Singh (Punjabi)ਜੰਜਾਲ ਹਨ ਲੜਕੇ, ਵਹੁਟੀ ਅਤੇ ਚਿੱਤ ਅੰਦਰ ਹੋਰਸ ਦਾ ਪਿਆਰ।
Fareedkot Teeka(ਪੁਤੁ ਕਲਤੁ) ਪੁਤ੍ਰ ਕੀ ਬਧੂ ਆਦਿ ਪਰਵਾਰ ਔਰ ਮਨ ਮੇਂ (ਬੀਆ) ਦੂਸਰਾ ਭਾਵ ਏਹ ਸਭ ਬੰਧਨ ਰੂਪ ਹੈਂ॥੩॥
Prof. Sahib Singhਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ ॥੩॥

ਪਦ ਅਰਥ ਕਲਤੁ = ਇਸਤ੍ਰੀ, ਵਹੁਟੀ। ਮਨਿ = ਮਨ ਵਿਚ। ਬੀਆ = ਦੂਜਾ, ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ ॥੩॥

SikhNet (Spanish)son ataduras, y si piensas en otro que no sea Dios, tus hijos y tu esposa serán tu cautiverio. (3)

ਬੰਧਨ; ਕਿਰਖੀ ਕਰਹਿ ਕਿਰਸਾਨ ॥

bandhan; kirakhee kareh kirasaan |

Sant Singh KhalsaThe farmers are entangled by farming.
Manmohan SinghEntanglement is the cultivation done by the cultivators.
Manmohan Singh (Punjabi)ਜੰਜਾਲ ਹੈ ਕਾਸ਼ਤਕਾਰਾਂ ਦੀ ਕੀਤੀ ਹੋਈ ਕਾਸ਼ਤਕਾਰੀ।
Fareedkot Teekaਜੋ ਕਿਰਸਾਨ ਹੋ ਕਰ (ਕਿਰਖੀ) ਖੇਤੀ ਕਾ ਕਰਨਾ ਹੈ ਏਹ ਭੀ ਬੰਧਨ ਹੈ॥
Prof. Sahib Singhਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ।

ਪਦ ਅਰਥ ਕਿਰਤੀ = ਖੇਤੀ, ਵਾਹੀ। ਕਰਹਿ = ਕਰਦੇ ਹਨ।

SikhNet (Spanish)El campesino está atado a su tierra y él piensa que es suya,

ਹਉਮੈ ਡੰਨੁ ਸਹੈ; ਰਾਜਾ ਮੰਗੈ ਦਾਨ ॥੪॥

haumai ddan sahai; raajaa mangai daan |4|

Sant Singh KhalsaPeople suffer punishment in ego, and the Lord King exacts the penalty from them. ||4||
Manmohan SinghFor his ego man suffers punishment, and the King demands penalty from him.
Manmohan Singh (Punjabi)ਆਪਣੀ ਹੰਗਤਾ ਦੀ ਖਾਤਰ ਆਦਮੀ ਸਜਾ ਸਹਾਰਦਾ ਹੈ ਅਤੇ ਪਾਤਸ਼ਾਹੀ ਉਸ ਪਾਸੋ ਮਾਮਲਾ ਤਲਬ ਕਰਦਾ ਹੈ।
Fareedkot Teekaਕਿਉਂਕਿ ਉਸ ਖੇਤੀ ਮੇਂ ਕਿਰਸਾਨ ਕੀ ਹਉਮੈ ਹੰਤਾ ਮਮਤਾ ਹੈ ਤਾਂ ਤੇ ਰਾਜਾ (ਡੰਨੁ) ਕਰ ਹਾਸਲੁ ਮਾਂਗਤਾ ਹੈ, ਕ੍ਰਿਸਾਨ ਸਹਾਰਤਾ, ਭਾਵ ਦੇਤਾ ਹੈ॥੪॥
Prof. Sahib Singhਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ, (ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ) ਹਉਮੈ ਦੀ ਸਜ਼ਾ ਭੁਗਤਦਾ ਹੈ ॥੪॥

ਪਦ ਅਰਥ ਡੰਨੁ = ਸਜ਼ਾ। ਦਾਨ = ਮਾਮਲਾ ॥੪॥

SikhNet (Spanish)y así, el rey le exige un impuesto como precio a su ego. Tantos están atrapados en un comercio sin contemplación. (4)

ਬੰਧਨ ਸਉਦਾ ਅਣਵੀਚਾਰੀ ॥

bandhan saudaa anaveechaaree |

Sant Singh KhalsaThey are entangled in trade without contemplation.
Manmohan SinghEntanglement is trade without God's meditation.
Manmohan Singh (Punjabi)ਰੱਬ ਦੇ ਸਿਮਰਨ ਦੇ ਬਗੈਰ ਵਣਜ ਇਕ ਜੰਜਾਲ ਹੈ।
Fareedkot Teekaਬੇ ਬਿਚਾਰ ਪੁਰਸ ਕੋ ਸਉਦਾ ਭੀ ਬੰਧਨ ਹੈ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਵਪਾਰੀ ਦਾ ਵਪਾਰ ਬੰਧਨਾਂ ਦਾ ਮੂਲ ਹੈ,

ਪਦ ਅਰਥ ਅਣਵੀਚਾਰੀ = (ਪਰਮਾਤਮਾ ਦਾ ਨਾਮ) ਵਿਚਾਰਨ ਤੋਂ ਬਿਨਾ।

SikhNet (Spanish)Todas las interacciones basadas en el apego no son más que ataduras,

ਤਿਪਤਿ ਨਾਹੀ; ਮਾਇਆ ਮੋਹ ਪਸਾਰੀ ॥੫॥

tipat naahee; maaeaa moh pasaaree |5|

Sant Singh KhalsaThey are not satisfied by attachment to the expanse of Maya. ||5||
Manmohan SinghThe mortal is not satisfied with the extension of worldly love.
Manmohan Singh (Punjabi)ਸੰਸਾਰੀ ਪ੍ਰੀਤ ਦੇ ਖਿਲਾਰੇ ਨਾਲ, ਪ੍ਰਾਣੀ ਰੱਜਦਾ ਨਹੀਂ।
Fareedkot Teekaਕਿਉਂ ਕਿ ਮਾਯਾ ਕੇ ਮੋਹ ਕਰ ਬ੍ਰਿਤੀ ਪਸਾਰੀ ਹੈ, ਇਸ ਸੇ ਭੀ ਤ੍ਰਿਪਤਿ ਨਹੀਂ ਹੋਤੀ ਹੈ॥੫॥
Prof. Sahib Singh(ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ ॥੫॥
SikhNet (Spanish)puesto que no sacian nuestro deseo, y la red de la Maya y la infatuación es agrandada. (5)

ਬੰਧਨ; ਸਾਹ ਸੰਚਹਿ ਧਨੁ ਜਾਇ ॥

bandhan; saah sancheh dhan jaae |

Sant Singh KhalsaThey are entangled with that wealth, amassed by bankers.
Manmohan SinghEntanglement is the perishable wealth, which the bankers amass.
Manmohan Singh (Punjabi)ਜੰਜਾਲ ਹੋ ਚਲੀ ਜਾਣ ਵਾਲੀ ਦੌਲਤ, ਜਿਸ ਨੂੰ ਸ਼ਾਹੂਕਾਰ ਇਕੱਤਰ ਕਰਦੇ ਹਨ।
Fareedkot Teekaਸਾਹੂਕਾਰ ਜੋ ਧਨ ਕਾ ਸੰਚਨ ਕਰਤੇ ਹੈਂ ਔਰ ਵਹੁ ਅੰਤ ਕੋ ਜਾਤਾ ਰਹਤਾ ਹੈ, ਏਹ ਭੀ ਬੰਧਨ ਹੈ॥
Prof. Sahib Singhਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ।

ਪਦ ਅਰਥ ਸੰਚਹਿ = ਇਕੱਠਾ ਕਰਦੇ ਹਨ, ਜੋੜਦੇ ਹਨ। ਜਾਇ = ਚਲਾ ਜਾਂਦਾ ਹੈ।

SikhNet (Spanish)Los hombres, teniendo riquezas, se creen importantes, pero las riquezas no son permanentes

ਬਿਨੁ ਹਰਿ ਭਗਤਿ; ਨ ਪਵਈ ਥਾਇ ॥੬॥

bin har bhagat; na pavee thaae |6|

Sant Singh KhalsaWithout devotion to the Lord, they do not become acceptable. ||6||
Manmohan SinghWithout God's meditation, the mortal becomes not acceptable.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਦੇ ਬਾਝੋਂ, ਜੀਵ ਕਬੂਲ ਨਹੀਂ ਪੈਦਾ।
Fareedkot Teekaਸੋ ਭਾਈ ਗੁਰਮੁਖ ਜਨੋਂ ਬਿਨਾਂ ਹਰਿ ਭਗਤਿ ਕੇ ਸਰਬ ਬੰਧਨ ਹੈਂ, ਕੋਈ ਥਾਇ ਨਹੀਂ ਪੜਤਾ ਅਰਥਾਤ ਸਰੂਪ ਕੋ ਪ੍ਰਾਪਤ ਨਹੀਂ ਹੋਤਾ ਹੈ॥੬॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ ॥੬॥

ਪਦ ਅਰਥ ਥਾਇ = ਥਾਂ ਵਿਚ। ਨ ਪਵਈ ਥਾਇ = ਥਾਂ ਸਿਰ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ ॥੬॥

SikhNet (Spanish)y éstas son también una esclavitud. Nada es aprobado sin la Alabanza del Señor. (6)

ਬੰਧਨ; ਬੇਦੁ ਬਾਦੁ ਅਹੰਕਾਰ ॥

bandhan; bed baad ahankaar |

Sant Singh KhalsaThey are entangled with the Vedas, religious discussions and egotism.
Manmohan SinghEntanglement are Vedas, religious discussions and pride.
Manmohan Singh (Punjabi)ਜੰਜਾਲ ਹਨ ਵੇਦ, ਧਾਰਮਕ ਬਹਿਸਾਂ ਤੇ ਹੰਗਤਾ।
Fareedkot Teekaਹੰਕਾਰ ਕਰ ਜੋ ਬੇਦ ਕੇ ਝਗੜੇ ਕਰਤੇ ਹੈਂ, ਸੋ ਭੀ ਸੰਸਾਰ ਮੇਂ ਬੰਧਨ ਰੂਪ ਹੈਂ॥
Prof. Sahib Singh(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਪੈਦਾ ਕਰਦਾ ਹਨ ਤੇ ਬੰਧਨਾਂ ਦਾ ਮੂਲ ਹਨ।

ਪਦ ਅਰਥ ਬੇਦੁ = ਬੇਦਾਂ ਦਾ ਪਾਠ। ਬਾਦੁ = ਝਗੜਾ, ਚਰਚਾ।

SikhNet (Spanish)El estudio de los Vedas y la habilidad del discurso esotérico que inflaman el ego,

ਬੰਧਨਿ; ਬਿਨਸੈ ਮੋਹ ਵਿਕਾਰ ॥੭॥

bandhan; binasai moh vikaar |7|

Sant Singh KhalsaThey are entangled, and perish in attachment and corruption. ||7||
Manmohan SinghBy the entanglements of worldly love and sins, the man perishes.
Manmohan Singh (Punjabi)ਸੰਸਾਰੀ ਮਮਤਾ ਅਤੇ ਪਾਪ ਦੇ ਜੰਜਾਲਾ ਦੁਆਰਾ ਇਨਸਾਨ ਨਾਸ ਹੋ ਰਿਹਾ ਹੈ।
Fareedkot Teekaਮੋਹ ਬਿਕਾਰ ਕੇ ਬੰਧਨੋਂ ਮੇਂ ਜੀਵ ਨਾਸ ਹੋ ਜਾਤੇ ਹੈਂ॥੭॥
Prof. Sahib Singhਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ॥੭॥

ਪਦ ਅਰਥ ਬੰਧਨਿ = ਬੰਧਨ ਵਿਚ। ਬਿਨਸੈ = ਨਾਸ ਹੋ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ ॥੭॥

SikhNet (Spanish)forjan nuevas ataduras. Así la vida de uno es desperdiciada encadenada al apego y a la dualidad. (7)

ਨਾਨਕ; ਰਾਮ ਨਾਮ ਸਰਣਾਈ ॥

naanak; raam naam saranaaee |

Sant Singh KhalsaNanak seeks the Sanctuary of the Lord's Name.
Manmohan SinghNanak has sought the protection of the Lord's Name.
Manmohan Singh (Punjabi)ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੀ ਸਰਣਾਗਤਿ ਹੋ ਕਰ ਰਾਮ ਨਾਮ ਜਪਾ ਹੈ॥
Prof. Sahib Singhਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ,
SikhNet (Spanish)Dice Nanak, yo busco el Refugio del Naam, el Nombre del Señor

ਸਤਿਗੁਰਿ ਰਾਖੇ; ਬੰਧੁ. ਨ ਪਾਈ ॥੮॥੧੦॥

satigur raakhe; bandh. na paaee |8|10|

Sant Singh KhalsaOne who is saved by the True Guru, does not suffer entanglement. ||8||10||
Manmohan SinghHe, whom the True Guru saves, suffers no entanglement.
Manmohan Singh (Punjabi)ਜਿਸ ਦੀ ਸੱਚੇ ਗੁਰੂ ਜੀ ਰੱਖਿਆ ਕਰਦੇ ਹਨ, ਉਹ ਜੰਜਾਲਾਂ ਤੋਂ ਅਜਾਦ ਹੋ ਜਾਂਦਾ ਹੈ।
Fareedkot Teekaਸੋ ਸਤਿਗੁਰੋਂ ਨੇ ਰਾਖੇ ਹੈਂ ਤਿਨ ਕੋ ਬੰਧਨੁ ਨਹੀਂ ਪਾਈਤਾ॥੮॥੧੦॥☬ਏਕ ਕਾਲ ਸ੍ਰੀ ਸਤਗੁਰ ਬਾਬਾ ਨਾਨਕ ਜੀ ਏਮਨਾਬਾਦ ਗਏ। ਤਹਾਂ ਭਾਈ ਬਾਲਾ ਔਰ ਮਰਦਾਨਾ ਅਤੇ ਔਰ ਭੀ ਸਾਧੂ ਸੰਗ ਥੇ। ਮਰਦਾਨਾ ਨਗਰ ਮੇਂ ਗ੍ਯਾ, ਸੋ ਨਗਰ ਬਾਸੀਓਂ ਪਠਾਣੋਂ ਨੇ ਮਰਦਾਨੇ ਕੀ ਬਿਅਦਬੀ ਕਰੀ। ਤਿਸ ਪਰ ਗੁਰੂ ਬਾਬਾ ਜੀ ਕੋ ਕੋਪ ਹੂਆ। ਤਿਸ ਕਾ ਫਲ ਬਾਬਰ ਬਾਦਸ਼ਾਹ ਨੇ ਸਨ ੧੫੭੮ ਮੇਂ ਏਮਨਾਬਾਦ ਕਤਲ ਕੀਆ। ਇਸ ਪ੍ਰਸੰਗ ਪਰ ਦੋ ਸ਼ਬਦ ਹੈਂ ੧ ਤਿਲੰਗ ਮੇਂ ਔਰ ੧ ਸ਼ਬਦ ਆਸਾ ਮੇਂ ਅਰ ਤੀਨ ਅਸਟਪਦੀਆਂ। ਇਨ ਤੀਨ ਅਸਟਪਦੀਓਂ ਮੇਂ ਸ੍ਰੀ ਗੁਰੂ ਜੀ ਮਾਰ ਲੂਟ ਸੇ ਉਪਰੰਤ ਬਾਬਰ ਕਰ ਮਾਰੇ ਹੂਏ ਦੁਖੀਓਂ ਕੀ ਬਿਵਸਥਾ ਔਰ ਸੰਸਾਰ ਕੀ ਅਨਿਤਤਾ ਦਿਖਲਾਵਤੇ ਹੂਏ ਕਹਤੇ ਹੈਂ:
Prof. Sahib Singhਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ ॥੮॥੧੦॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਬੰਧੁ = ਮੋਹ ਦਾ ਬੰਧਨ ॥੮॥੧੦॥

SikhNet (Spanish)puesto que, cuando uno es salvado por el Verdadero Guru, no puede ser esclavizado por nada, ni por nadie. (8‑10)
Answers quote the Granth verbatim with Ang citations. AI commentary is not Gurbani and not a religious ruling.