ੴ

ਸਿੱਖਬਾਣੀ · SikhBani

ਤਨੁ ਬਿਨਸੈ ਧਨੁ ਕਾ ਕੋ ਕਹੀਐ ॥

tan binasai dhan kaa ko kaheeai
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 416 · 35 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.

ਤਨੁ ਬਿਨਸੈ; ਧਨੁ ਕਾ ਕੋ ਕਹੀਐ ॥

tan binasai; dhan kaa ko kaheeai |

Sant Singh KhalsaWhen the body perishes, whose wealth is it?
Manmohan SinghWhen the body perishes, whose is called its wealth?
Manmohan Singh (Punjabi)ਜਦ ਦੇਹਿ ਨਾਸ ਹੋ ਜਾਂਦੀ ਹੈ ਤਾਂ ਇਸ ਦੀ ਦੌਲਤ ਕੀਹਦੀ ਆਖੀ ਜਾਂਦੀ ਹੈ?
Fareedkot Teekaਰਾਮ ਨਾਮ ਧਨ ਸੇ ਬਿਨਾਂ ਜੋ ਦੂਸਰਾ ਧਨ ਹੈ, ਜਬ ਸਰੀਰ ਮ੍ਰਿਤ ਹੋ ਜਾਤਾ ਹੈ ਤਬ ਵਹੁ ਕਿਸ ਕਾ ਕਹਾ ਜਾਵੈ ਅਰਥਾਤ ਇਸ ਜੀਵ ਕਾ ਨਹੀਂ ਹੋਤਾ ਹੈ, ਪੁਤ੍ਰ ਇਸਤ੍ਰੀ ਆਦਿ ਅਧਿਕਾਰੀਓਂ ਕਾ ਹੋਤਾ ਹੈ॥
Prof. Sahib Singhਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ),

ਪਦ ਅਰਥ ਕਾ ਕੋ = ਕਿਸ ਦਾ?

SikhNet (Spanish)Si el cuerpo muere, ¿dónde entonces quedan las riquezas?

ਬਿਨੁ ਗੁਰ; ਰਾਮ ਨਾਮੁ. ਕਤ ਲਹੀਐ ॥

bin gur; raam naam. kat laheeai |

Sant Singh KhalsaWithout the Guru, how can the Lord's Name be obtained?
Manmohan SinghWithout the Guru, how can the Lord's Name be obtained?
Manmohan Singh (Punjabi)ਗੁਰਾਂ ਦੇ ਬਗੈਰ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
Fareedkot Teekaਔਰ ਸਚਾ ਧਨ ਜੋ ਰਾਮ ਨਾਮ ਹੈ, ਸੋ ਗੁਰੋਂ ਸੇ ਬਿਨਾਂ ਕੈਸੇ ਪ੍ਰਾਪਤ ਹੋਵੈ ਅਰਥਾਤ ਗੁਰੋਂ ਹੀ ਸੇ ਪ੍ਰਾਪਤ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ।

ਪਦ ਅਰਥ ਕਤ = ਕਿਥੋਂ?

SikhNet (Spanish)La Riqueza Verdadera está en el Naam, el Nombre del Señor.

ਰਾਮ ਨਾਮ ਧਨੁ; ਸੰਗਿ ਸਖਾਈ ॥

raam naam dhan; sang sakhaaee |

Sant Singh KhalsaThe wealth of the Lord's Name is my Companion and Helper.
Manmohan SinghThe wealth of the Lord's Name is my companion and helper.
Manmohan Singh (Punjabi)ਸੁਆਮੀ ਦੇ ਨਾਮ ਦਾ ਪਦਾਰਥ ਮੇਰਾ ਸੰਗੀ ਅਤੇ ਸਹਾਇਕ ਹੈ।
Fareedkot Teekaਰਾਮ ਨਾਮ ਧਨ ਪ੍ਰਲੋਕ ਮੇਂ ਤਿਸ ਕੇ ਸੰਗ ਸਹਾਈ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ।

ਪਦ ਅਰਥ ਸੰਗਿ = (ਜੀਵ ਦੇ) ਨਾਲ। ਸਖਾਈ = ਸਾਥੀ, ਮਿੱਤਰ।

SikhNet (Spanish)¿Cómo puede uno obtener el Nombre sin el Guru? Las Riquezas del Naam, el Nombre del Señor siempre nos acompañan,

ਅਹਿਨਿਸਿ ਨਿਰਮਲੁ; ਹਰਿ ਲਿਵ ਲਾਈ ॥੧॥

ahinis niramal; har liv laaee |1|

Sant Singh KhalsaNight and day, center your loving attention on the Immaculate Lord. ||1||
Manmohan SinghImmaculate is he, who day and night, fixes his attention on God.
Manmohan Singh (Punjabi)ਪਵਿੱਤ੍ਰ ਹੈ ਉਹ ਜੋ ਦਿਹੁੰ ਰੈਣ ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜੀ ਰਖਦਾ ਹੈ।
Fareedkot Teekaਜਿਸ ਨੇ ਰਾਤ ਦਿਨ ਸੁਧ ਹਰਿ ਮੇਂ ਬ੍ਰਿਤੀ ਲਗਾਈ ਹੈ॥੧॥
Prof. Sahib Singhਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ॥੧॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਹਿਨਿਸਿ = ਦਿਨ ਰਾਤ ॥੧॥

SikhNet (Spanish)y aquél que está entonado en el Señor, es para siempre Inmaculado. (1)

ਰਾਮ ਨਾਮ ਬਿਨੁ; ਕਵਨੁ ਹਮਾਰਾ ॥

raam naam bin; kavan hamaaraa |

Sant Singh KhalsaWithout the Lord's Name, who is ours?
Manmohan Singhwho is mind without the Lord's Name?
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗੈਰ ਮੇਰਾ ਕੌਣ ਹੈ?
Fareedkot Teekaਹੇ ਭਾਈ! ਰਾਮ ਨਾਮ ਸੇ ਬਿਨਾਂ ਹਮਾਰਾ ਕੌਨ ਰਖ੍ਯਕ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ?

ਪਦ ਅਰਥ ਹਮਾਰਾ = ਸਾਡਾ, ਜੀਵਾਂ ਦਾ।

SikhNet (Spanish)¿Quién es amigo más que el Señor?

ਸੁਖ ਦੁਖ ਸਮ ਕਰਿ, ਨਾਮੁ ਨ ਛੋਡਉ; ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥

sukh dukh sam kar, naam na chhoddau; aape bakhas milaavanahaaraa |1| rahaau |

Sant Singh KhalsaI look upon pleasure and pain alike; I shall not forsake the Naam, the Name of the Lord. The Lord Himself forgives me, and blends me with Himself. ||1||Pause||
Manmohan SinghDeeming pain and pleasure alike, I forsake not the Name. The Lord pardons and blends me with Himself. Pause.
Manmohan Singh (Punjabi)ਪੀੜ ਅਤੇ ਖੁਸ਼ੀ ਨੂੰ ਇੱਕ ਤੁਲ ਜਾਣ ਕੇ, ਮੈਂ ਨਾਮ ਨੂੰ ਨਹੀਂ ਤਿਆਗਦਾ, ਮਾਫੀ ਦੇ ਕੇ ਸੁਆਮੀ ਆਪਣੇ ਨਾਲ ਮੇਲ ਲੈਦਾ ਹੈ। ਠਹਿਰਾਉ।
Fareedkot Teekaਤਾਂ ਤੇ ਸੁਖ ਦੁਖ ਦੋਨੋ ਅਵਸਥਾ ਕੋ ਸਮਾਨ ਸਮਝ ਕਰ ਮੈਂ ਰਾਮ ਨਾਮ ਕਾ ਤ੍ਯਾਗ ਨਹੀਂ ਕਰਤਾ, ਸੋ ਰਾਮ ਆਪ ਹੀ ਬਖਸ਼ ਕਰ ਕੇ ਮਿਲਾਉਨੇ ਹਾਰਾ ਹੈ॥੧॥ ਰਹਾਉ ॥
Prof. Sahib Singh(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਮ = ਬਰਾਬਰ, ਇਕੋ ਜਿਹੇ। ਕਰਿ = ਕਰ ਕੇ, ਸਮਝ ਕੇ। ਨ ਛੋਡਉ = ਮੈਂ ਨਹੀਂ ਛੱਡਦਾ। ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ ॥੧॥ ਰਹਾਉ ॥

SikhNet (Spanish)No olvides Su Nombre en el dolor y en el placer. Perdonándote, es Él Quien te une Consigo Mismo. (1‑Pausa)

ਕਨਿਕ ਕਾਮਨੀ; ਹੇਤੁ ਗਵਾਰਾ ॥

kanik kaamanee; het gavaaraa |

Sant Singh KhalsaThe fool loves gold and women.
Manmohan SinghThe fool loves gold and damsel.
Manmohan Singh (Punjabi)ਮੂਰਖ ਸੋਨੇ ਅਤੇ ਸੁੰਦਰੀ ਨੂੰ ਪਿਆਰ ਕਰਦਾ ਹੈ।
Fareedkot Teekaਗਵਾਰੋਂ ਕਾ (ਕਨਿਕ) ਸੋਨਾ ਆਦਿ ਧਨੁ ਔਰ ਇਸਤ੍ਰੀ ਮੇਂ ਪ੍ਰੇਮੁ ਹੈ॥
Prof. Sahib Singhਉਹ ਮੂਰਖ ਹਨ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ,

ਪਦ ਅਰਥ ਕਨਿਕ = ਸੋਨਾ। ਕਾਮਨੀ = ਇਸਤ੍ਰੀ। ਹੇਤੁ = ਹਿਤ, ਮੋਹ।

SikhNet (Spanish)Por el amor a la mujer y al oro,

ਦੁਬਿਧਾ ਲਾਗੇ; ਨਾਮੁ ਵਿਸਾਰਾ ॥

dubidhaa laage; naam visaaraa |

Sant Singh KhalsaAttached to duality, he has forgotten the Naam.
Manmohan SinghAttached to duality he has forgotten the Name.
Manmohan Singh (Punjabi)ਦਵੈਤ-ਭਾਵ ਨਾਲ ਜੁੜ ਕੇ ਊਸਨੇ ਨਾਮ ਨੂੰ ਭੁਲਾ ਛੱਡਿਆ ਹੈ।
Fareedkot Teekaਦ੍ਵੈਤ ਭਾਵ ਮੇਂ ਲਗ ਕਰ ਨਾਮ ਬਿਸਾਰ ਦੀਆ ਹੈ॥
Prof. Sahib Singhਤੇ ਪਰਮਾਤਮਾ ਦਾ ਨਾਮ ਭੁਲਾ ਕੇ ਭਟਕਣਾ ਵਿਚ ਪਏ ਹੋਏ ਹਨ।

ਪਦ ਅਰਥ ਦੁਬਿਧਾ = ਭਟਕਣਾ, ਦੁਚਿੱਤਾ-ਪਨ।

SikhNet (Spanish)el tonto ignorante se queda perplejo por la duda, y se olvida del Naam,

ਜਿਸੁ ਤੂੰ ਬਖਸਹਿ. ਨਾਮੁ ਜਪਾਇ ॥

jis toon bakhaseh. naam japaae |

Sant Singh KhalsaO Lord, he alone chants the Naam, whom You have forgiven.
Manmohan SinghHim, whom Thou pardonest, Thou cause to repeat Thy Name.
Manmohan Singh (Punjabi)ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਉਸ ਪਾਸੋਂ ਤੂੰ ਆਪਣੇ ਨਾਮ ਦਾ ਊਚਾਰਨ ਕਰਵਾਉਂਦਾ ਹੈ।
Fareedkot Teekaਹੇ ਜੀਵ! ਤੂੰ ਐਸੇ ਜਾਣ ਜਿਸ ਕੋ ਹਰਿ ਅਪਨਾ ਨਾਮ ਜਪਾਇ ਕਰ ਕੇ ਬਖਸ਼ਾ ਚਾਹਤਾ ਹੈ॥
Prof. Sahib Singhਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ,

ਪਦ ਅਰਥ ਜਪਾਇ = ਜਪਾ ਕੇ।

SikhNet (Spanish)el Nombre del Señor. Aquél a quien el Señor perdona,

ਦੂਤੁ. ਨ ਲਾਗਿ ਸਕੈ; ਗੁਨ ਗਾਇ ॥੨॥

doot. na laag sakai; gun gaae |2|

Sant Singh KhalsaDeath cannot touch one who sings the Glorious Praises of the Lord. ||2||
Manmohan SinghDeath's myrmidon cannot touch him, who sings God's praises.
Manmohan Singh (Punjabi)ਮੌਤ ਦਾ ਫਰੇਸ਼ਤਾ ਉਸ ਨੂੰ ਛੂਹ ਨਹੀਂ ਸਕਦਾ, ਜੋ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਪੁਨਾ ਵਹੁ ਗੁਨੋਂ ਕੋ ਗਾਵਤਾ ਹੈ ਤਿਸ ਕੋ ਕਾਮਾਦਿ ਦੂਤ ਵਾ ਜਮਦੂਤ ਲਗ ਨਹੀਂ ਸਕਤੇ ਹੈਂ॥੨॥
Prof. Sahib Singhਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ('ਕਨਿਕ ਕਾਮਨੀ ਹੇਤੁ' ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥

ਪਦ ਅਰਥ ਗਾਇ = ਗਾਂਦਾ ਹੈ ॥੨॥

SikhNet (Spanish)contempla Su Nombre; no lo corroe más el miedo a la muerte, y canta siempre en Alabanza. (2)

ਹਰਿ ਗੁਰੁ ਦਾਤਾ; ਰਾਮ ਗੁਪਾਲਾ ॥

har gur daataa; raam gupaalaa |

Sant Singh KhalsaThe Lord, the Guru, is the Giver; the Lord, the Sustainer of the World.
Manmohan SinghMy Omnipresent God, Thou art the Great Giver and the world cherisher.
Manmohan Singh (Punjabi)ਮੇਰੇ ਸਰਬ-ਵਿਆਪਕ ਵਾਹਿਗੁਰੂ ਤੂੰ ਵੱਡਾ ਦਾਤਾਰ ਅਤੇ ਜਗਤ ਦਾ ਪਾਲਣ-ਪੋਸ਼ਣਹਾਰ ਹੈ।
Fareedkot Teekaਹਰਿ ਰਾਮ ਗੋਪਾਲ ਜੋ ਹੈ, ਸੋਈ ਸੁਭ ਗੁਣੋਂ ਕਾ ਦਾਤਾ ਹੈ॥
Prof. Sahib Singhਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ।
SikhNet (Spanish)El Dios Guru es Bondadoso, Todo Prevaleciente y el Sostenedor del mundo entero;

ਜਿਉ ਭਾਵੈ; ਤਿਉ ਰਾਖੁ ਦਇਆਲਾ ॥

jiau bhaavai; tiau raakh deaalaa |

Sant Singh KhalsaIf it is pleasing to Your Will, please preserve me, O Merciful Lord.
Manmohan SinghAs it pleases Thee, so do Thou preserve me, O merciful Master.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰਖਿਆ ਕਰ, ਹੇ ਮਿਹਰਬਾਨ ਮਾਲਕ!
Fareedkot Teekaਜਿਸ ਪ੍ਰਕਾਰ ਉਸ ਕੋ ਭਾਵਤਾ ਹੈ, ਤਿਸੀ ਪ੍ਰਕਾਰ ਦ੍ਯਾਲਤਾ ਸੇ ਜਨੋਂ ਕੋ ਰਖਤਾ ਹੈ॥
Prof. Sahib Singhਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ ('ਕਨਿਕ ਕਾਮਨੀ ਹੇਤ' ਤੋਂ) ਬਚਾ ਲੈ।

ਪਦ ਅਰਥ ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲਗੇ।

SikhNet (Spanish)¡Oh Dios, mantenme en Tu Voluntad!

ਗੁਰਮੁਖਿ ਰਾਮੁ; ਮੇਰੈ ਮਨਿ ਭਾਇਆ ॥

guramukh raam; merai man bhaaeaa |

Sant Singh KhalsaAs Gurmukh, my mind is pleased with the Lord.
Manmohan SinghUnder Guru's instruction, the Lord has become pleasing to my mind.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਾ ਹੈ।
Fareedkot Teekaਗੁਰੋਂ ਦ੍ਵਾਰੇ ਰਾਮ ਨਾਮ ਮੇਰੇ ਮਨ ਕੋ ਅੱਛਾ ਲਗਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ।

SikhNet (Spanish)Por la Gracia del Guru el Señor me es Dulce

ਰੋਗ ਮਿਟੇ; ਦੁਖੁ ਠਾਕਿ ਰਹਾਇਆ ॥੩॥

rog mitte; dukh tthaak rahaaeaa |3|

Sant Singh KhalsaMy diseases are cured, and my pains are taken away. ||3||
Manmohan SinghMy afflictions are removed and pain is warded off.
Manmohan Singh (Punjabi)ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਪੀੜ ਨਵਿਰਤ ਥੀ ਗਈ ਹੈ।
Fareedkot Teekaਨਾਮ ਕਰ ਕੇ ਮੇਰੇ ਹੰਤਾ ਮਮਤਾਦਿ ਰੋਗ ਮਿਟ ਗਏ ਹੈਂ ਔਰ ਦੁਖੋਂ ਕੋ ਰੋਕ ਕਰ ਮਨ ਕੋ ਸਥਿਰ ਕੀਤਾ ਹੈ॥੩॥
Prof. Sahib Singhਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ॥੩॥
SikhNet (Spanish)y las aflicciones de mi pasado son aliviadas. (3)

ਅਵਰੁ ਨ ਅਉਖਧੁ; ਤੰਤ ਨ ਮੰਤਾ ॥

avar na aaukhadh; tant na mantaa |

Sant Singh KhalsaThere is no other medicine, Tantric charm or mantra.
Manmohan SinghThere is no other medicine, charm and spell.
Manmohan Singh (Punjabi)ਹੋਰ ਕੋਈ ਦਵਾਈ, ਜਾਦੂ ਅਤੇ ਟੁਣਾ ਟਾਮਣ ਨਹੀਂ।
Fareedkot Teekaਰਾਮ ਨਾਮ ਤੁਲ੍ਯ ਨਾ ਕੋਈ ਔਰ ਔਖਧ ਹੈ ਨ ਮੰਤ੍ਰ ਤੰਤ੍ਰ ਹੈ॥
Prof. Sahib Singh('ਕਨਿਕ ਕਾਮਨੀ ਹੇਤ' ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ।

ਪਦ ਅਰਥ ਅਵਰੁ = ਕੋਈ ਹੋਰ। ਅਉਖਧੁ = ਦਾਰੂ।

SikhNet (Spanish)Ninguna otra cura, ni talismán, ni conjura me pueden ayudar;

ਹਰਿ ਹਰਿ ਸਿਮਰਣੁ; ਕਿਲਵਿਖ ਹੰਤਾ ॥

har har simaran; kilavikh hantaa |

Sant Singh KhalsaMeditative remembrance upon the Lord, Har, Har, destroys sins.
Manmohan SinghLord God's remembrance destroyers sins.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਬੰਦਗੀ ਪਾਪਾਂ ਨੂੰ ਨਾਸ ਕਰ ਦਿੰਦੀ ਹੈ।
Fareedkot Teekaਕੇਵਲ ਹਰਿ ਹਰਿ ਕਾ ਸਿਮਰਨ ਹੀ ਪਾਪੋਂ ਕੋ (ਹੰਤਾ) ਨਾਸ ਕਰਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਪਦ ਅਰਥ ਕਿਲਵਿਖ = ਪਾਪ। ਹੰਤਾ = ਨਾਸ ਕਰਨ ਵਾਲਾ।

SikhNet (Spanish)solamente en la Contemplación del Señor se cubren mis errores.

ਤੂੰ ਆਪਿ ਭੁਲਾਵਹਿ; ਨਾਮੁ ਵਿਸਾਰਿ ॥

toon aap bhulaaveh; naam visaar |

Sant Singh KhalsaYou Yourself cause us to stray from the path, and forget the Naam.
Manmohan SinghThou Thyself strayest the mortals and they forget Thy Name, O Lord.
Manmohan Singh (Punjabi)ਤੂੰ ਖੁਦ ਪ੍ਰਾਣੀਆਂ ਨੂੰ ਕੁਰਾਹੇ ਪਾਊਦਾ ਹੈ ਅਤੇ ਉਹ ਤੇਰੇ ਨਾਮ ਨੂੰ ਭੁਲਾ ਦਿੰਦੇ ਹਨ, ਹੇ ਸਾਹਿਬ!
Fareedkot Teekaਤੂੰ ਇਸ ਪ੍ਰਕਾਰ ਜਾਣ ਜਿਸ ਕੋ ਆਪ ਭਲਾਉਤਾ ਹੈ, ਸੋ ਮਨ ਸੇ ਨਾਮ ਕੋ ਬਿਸਾਰ ਦੇਤਾ ਹੈ॥
Prof. Sahib Singhਹੇ ਪ੍ਰਭੂ! (ਅਸੀਂ ਜੀਵ ਕੀਹ ਕਰ ਸਕਦੇ ਹਾਂ?) ਤੂੰ ਆਪ ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਸਾਨੂੰ ਕੁਰਾਹੇ ਪਾਂਦਾ ਹੈਂ,
SikhNet (Spanish)Oh Señor, Tu Mismo haces que los hombres se desvíen del Camino y abandonen Tu Nombre.

ਤੂੰ ਆਪੇ ਰਾਖਹਿ; ਕਿਰਪਾ ਧਾਰਿ ॥੪॥

toon aape raakheh; kirapaa dhaar |4|

Sant Singh KhalsaShowering Your Mercy, You Yourself save us. ||4||
Manmohan SinghShowering Thine benediction, Thou Thyself savest.
Manmohan Singh (Punjabi)ਆਪਣੀ ਰਹਿਮਤ ਨਿਛਾਵਰ ਕਰਕੇ ਤੂੰ ਖੁਦ ਕਈਆਂ ਨੂੰ ਬਚਾ ਲੈਦਾ ਹੈ।
Fareedkot Teekaਪੁਨਾ ਤੂੰ ਇਸ ਪ੍ਰਕਾਰ ਜਾਨ ਜਿਸ ਪਰ ਕ੍ਰਿਪਾ ਧਾਰਤਾ ਹੈ, ਨਾਮ ਦੇ ਕਰ ਤਿਸ ਕੀ ਆਪ ਹੀ ਰਖ੍ਯਾ ਕਰਤਾ ਹੈ॥੪॥
Prof. Sahib Singhਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ॥੪॥
SikhNet (Spanish)Y Tú Mismo, por Tú Gracia, los vuelves a salvar. (4)

ਰੋਗੁ ਭਰਮੁ ਭੇਦੁ; ਮਨਿ ਦੂਜਾ ॥

rog bharam bhed; man doojaa |

Sant Singh KhalsaThe mind is diseased with doubt, superstition and duality.
Manmohan SinghThe soul is diseased with doubt differentiation and duality.
Manmohan Singh (Punjabi)ਆਤਮਾ ਨੂੰ ਸੰਦੇਹ, ਅੰਤਰੇ ਅਤੇ ਦਵੈਤ ਭਾਵ ਦੀ ਬੀਮਾਰੀ ਚਿਮੜੀ ਹੋਈ ਹੈ।
Fareedkot Teekaਮਨ ਮੇਂ ਯਹੀ ਰੋਗ ਹੈ, ਜੋ ਦੂਜਾ ਭਾਉ ਔ ਭੇਦ ਬੁਧੀ ਅਰੁ ਭਰਮੁ ਹੋ ਰਹਾ ਹੈ॥
Prof. Sahib Singhਉਹਨਾਂ ਨੂੰ ਇਹ ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ,

ਪਦ ਅਰਥ ਭਰਮਿ = ਭਟਕ ਕੇ।

SikhNet (Spanish)Si el otro habita en la mente, hay duda y aflicción

ਗੁਰ ਬਿਨੁ. ਭਰਮਿ; ਜਪਹਿ ਜਪੁ. ਦੂਜਾ ॥

gur bin. bharam; japeh jap. doojaa |

Sant Singh KhalsaWithout the Guru, it dwells in doubt, and contemplates duality.
Manmohan SinghWithout the Guru, one wanders in doubt and remembers the other.
Manmohan Singh (Punjabi)ਗੁਰਾਂ ਦੇ ਬਗੈਰ ਜੀਵ ਵਹਿਮ ਅੰਦਰ ਭਟਕਦਾ ਹੈ ਅਤੇ ਹੋਰਸ ਨੂੰ ਇਕ ਰਸ ਯਾਦ ਕਰਦਾ ਹੈ।
Fareedkot Teekaਗੁਰੋਂ ਸੇ ਬਿਨਾਂ ਭ੍ਰਮ ਕਰ ਆਨ ਦੇਵ ਕੀ ਉਪਾਸਨਾ ਮੇਂ ਲਗ ਕਰ ਉਨ ਕੇ ਮੰਤ੍ਰੋਂ ਕੋ ਜਪਤੇ ਹੈਂ॥
Prof. Sahib Singhਜੋ ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ।

ਪਦ ਅਰਥ ਜਪਹਿ = ਜਪਦੇ ਹਨ।

SikhNet (Spanish)y esto provoca el distanciamiento del Señor.

ਆਦਿ ਪੁਰਖ ਗੁਰ; ਦਰਸ. ਨ ਦੇਖਹਿ ॥

aad purakh gur; daras. na dekheh |

Sant Singh KhalsaThe Guru reveals the Darshan, the Blessed Vision of the Primal Lord.
Manmohan SinghTo see the sight of the Guru amounts to be holding, the primal Lord.
Manmohan Singh (Punjabi)ਗੁਰਾਂ ਦਾ ਦੀਦਾਰ ਵੇਖਣਾ ਪਿਥਮ ਪ੍ਰਭੂ ਨੂੰ ਦੇਖਣ ਦੇ ਤੁੱਲ ਹੈ।
Fareedkot Teekaਆਦਿ ਪੁਰਖ ਰੂਪੁ ਜੋ ਸਤਗੁਰੂ ਹੈਂ ਤਿਨ ਕਾ ਜੋ ਦਰਸਨ ਨਹੀਂ ਦੇਖਤੇ ਹੈਂ॥
Prof. Sahib Singhਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ,

ਪਦ ਅਰਥ ਗੁਰ ਦਰਸ = ਗੁਰੂ ਦੇ ਦੀਦਾਰ।

SikhNet (Spanish)Sin la Palabra del Guru, ¿de qué sirve el nacimiento humano?

ਵਿਣੁ ਗੁਰਸਬਦੈ; ਜਨਮੁ ਕਿ ਲੇਖਹਿ ॥੫॥

vin gurasabadai; janam ki lekheh |5|

Sant Singh KhalsaWithout the Word of the Guru's Shabad, what use is human life? ||5||
Manmohan Singhwithout the Guru, hymns of what account is hue human life?
Manmohan Singh (Punjabi)ਗੁਰਾਂ ਦੀ ਬਾਣੀ ਦੇ ਬਾਝੋਂ ਮਨੁੱਖੀ ਜੀਵਨ ਕਿਹੜੇ ਹਿਸਾਬ ਕਿਤਾਬ ਵਿੱਚ ਹੈ।
Fareedkot Teekaਅਰੁ ਗੁਰ ਉਪਦੇਸ ਸੇ ਰਹਿਤ ਹੈਂ ਤਿਨ ਕਾ ਜਨਮ ਕਿਸ ਲੇਖੇ, ਭਾਵ ਗਿਨਤੀ ਮੇਂ ਹੈ ਅਰਥਾਤ ਨਿਸਫਲ ਹੈ॥੫॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ॥੫॥

ਪਦ ਅਰਥ ਕਿ ਲੇਖਹਿ = ਕਿਸ ਲੇਖ ਵਿਚ? ਕਿਸੇ ਲੇਖੇ ਨਹੀਂ ॥੫॥

SikhNet (Spanish)Uno es maravillado y habita en el Reino del Éxtasis. (5)

ਦੇਖਿ ਅਚਰਜੁ; ਰਹੇ ਬਿਸਮਾਦਿ ॥

dekh acharaj; rahe bisamaad |

Sant Singh KhalsaBeholding the Marvellous Lord, I am wonder-struck and astonished.
Manmohan SinghBeholding the wonderful Lord, I am greatly astonished.
Manmohan Singh (Punjabi)ਅਸਚਰਜ ਸੁਆਮੀ ਨੂੰ ਵੇਖ ਕੇ, ਮੈਂ ਬੜਾ ਹੈਰਾਨ ਹੋ ਗਿਆ ਹਾਂ।
Fareedkot Teekaਅਸਚਰਜੁ ਰੂਪ ਹਰਿ ਕੋ ਦੇਖ ਕਰ ਅਸਚਰਜ ਹੋ ਰਹੈ ਹੈਂ॥
Prof. Sahib Singh(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ।

ਪਦ ਅਰਥ ਦੇਖਿ = ਵੇਖ ਕੇ। ਬਿਸਮਾਦਿ = ਹੈਰਾਨ।

SikhNet (Spanish)Tanto los hombres como los ángeles entran en el Estado de Trance del Equilibrio,

ਘਟਿ ਘਟਿ ਸੁਰ ਨਰ; ਸਹਜ ਸਮਾਧਿ ॥

ghatt ghatt sur nar; sehaj samaadh |

Sant Singh KhalsaIn each and every heart, of the angels and holy men, He dwells in celestial Samaadhi.
Manmohan SinghAmongst all the hearts of demigods and men, the Lord is contained in the trance of equipoise.
Manmohan Singh (Punjabi)ਅਡੋਲਤਾ ਦੀ ਤਾੜੀ ਅੰਦਰ ਪ੍ਰਭੁ ਸਾਰਿਆਂ ਦਿਲਾਂ, ਦੇਵਤਿਆਂ ਅਤੇ ਆਦਮੀਆਂ ਦੇ ਅੰਦਰ ਰਮਿਆ ਹੋਇਆ ਹੈ।
Fareedkot Teekaਸਹਜ ਰੂਪ ਕੋ ਸੁਰ ਨਰੋਂ ਕੇ ਘਟਿ ਘਟਿ ਮੇਂ ਜਾਨ ਕਰ ਸਮਾਧਿ ਮੇਂ ਸਥਿਤ ਹੋ ਰਹੇ ਹੈਂ॥
Prof. Sahib Singhਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ।

SikhNet (Spanish)al tenera la Visión del Señor. Oh Señor,

ਭਰਿਪੁਰਿ ਧਾਰਿ ਰਹੇ; ਮਨ ਮਾਹੀ ॥

bharipur dhaar rahe; man maahee |

Sant Singh KhalsaI have enshrined the All-pervading Lord within my mind.
Manmohan SinghThe fully pervading Lord, I hold within my mind.
Manmohan Singh (Punjabi)ਪੂਰਨ ਵਿਆਪਕ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੈ।
Fareedkot Teekaਪੂਰਨ ਪਰਮੇਸਰ ਕੋ ਮਨ ਮੇਂ ਜਾਨ ਕਰ ਧਾਰਨ ਕਰ ਰਹੇ ਹੈਂ॥
Prof. Sahib Singhਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ।

ਪਦ ਅਰਥ ਮਨ ਮਾਹੀ = ਹਰੇਕ ਹਿਰਦੇ ਵਿਚ।

SikhNet (Spanish)Tú llenas a todos y los sostienes en Tu mente,

ਤੁਮ ਸਮਸਰਿ; ਅਵਰੁ. ਕੋ ਨਾਹੀ ॥੬॥

tum samasar; avar. ko naahee |6|

Sant Singh KhalsaThere is no one else equal to You. ||6||
Manmohan SinghEqual to Thee, there is not another, O Lord.
Manmohan Singh (Punjabi)ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਸੁਆਮੀ!
Fareedkot Teekaਔਰ ਮੁਖ ਸੇ ਕਹਤੇ ਹੈਂ ਭਗਵੰਤ ਤੁਮਾਰੇ ਸਮਾਨ ਦੂਸਰਾ ਕੋਈ ਨਹੀਂ ਹੈ॥੬॥
Prof. Sahib Singhਤੇਰੇ ਬਰਾਬਰ ਹੋਰ ਕੋਈ ਨਹੀਂ ਹੈ ॥੬॥

ਪਦ ਅਰਥ ਸਮਸਰਿ = ਬਰਾਬਰ ॥੬॥

SikhNet (Spanish)no hay ningún otro como Tú que yo pueda percibir. (6)

ਜਾ ਕੀ ਭਗਤਿ ਹੇਤੁ; ਮੁਖਿ ਨਾਮੁ ॥

jaa kee bhagat het; mukh naam |

Sant Singh KhalsaFor the sake of devotional worship, we chant Your Name.
Manmohan SinghFor Thy worship Thy Name is uttered by mouth.
Manmohan Singh (Punjabi)ਜੋ ਸਿਮਰਨ ਨੂੰ ਪਿਆਰ ਕਰਦਾ ਹੈ, ਉਸ ਦੇ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਹੈ।
Fareedkot Teekaਜਿਸ ਕਾ ਭਗਤੀ ਮੇਂ ਹਿਤ ਹੈ, ਮੁਖ ਮੇਂ ਜਿਸ ਕੇ ਨਾਮ ਹੈ॥
Prof. Sahib Singhਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ।

ਪਦ ਅਰਥ ਜਾ ਕੀ = ਜਿਸ ਪਰਮਾਤਮਾ ਦੀ। ਹੇਤੁ = ਹਿਤ, ਪ੍ਰੇਮ।

SikhNet (Spanish)Recitemos el Naam, el Nombre del Señor

ਸੰਤ ਭਗਤ ਕੀ; ਸੰਗਤਿ ਰਾਮੁ ॥

sant bhagat kee; sangat raam |

Sant Singh KhalsaThe Lord's devotees dwell in the Society of the Saints.
Manmohan SinghIn the society of the saints and pious persons, the Lord abides.
Manmohan Singh (Punjabi)ਸਾਧੂਆਂ ਅਤੇ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਣ ਅੰਦਰ ਸੁਆਮੀ ਵਸਦਾ ਹੈ।
Fareedkot Teekaਐਸੇ ਸਾਂਤਿ ਰੂਪ ਭਗਤ ਕੀ ਸੰਗਤ ਸੇ ਰਾਮ ਨਾਮ ਮਿਲਤਾ ਹੈ ਵਾ (ਰਾਮੁ) ਆਰਾਮੁ, ਭਾਵ ਸੁਖ ਹੋਤਾ ਹੈ॥
Prof. Sahib Singhਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ।
SikhNet (Spanish)para entrar en Alabanza de Aquél en Quien habita la Sociedad de los Santos.

ਬੰਧਨ ਤੋਰੇ; ਸਹਜਿ ਧਿਆਨੁ ॥

bandhan tore; sehaj dhiaan |

Sant Singh KhalsaBreaking his bonds, one comes to meditate on the Lord.
Manmohan SinghShattering his shackles, the mortal should meditate on God.
Manmohan Singh (Punjabi)ਆਪਣੇ ਜੰਜ਼ੀਰ ਤੋੜ ਕੇ ਪ੍ਰਾਣੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਉਚਿਤ ਹੈ।
Fareedkot Teekaਸਰਬ ਬੰਧਨੋਂ ਕੋ ਤੋੜ ਕਰ ਸਹਜ ਹੀ ਅਕਾਲ ਪੁਰਖ ਮੇਂ ਧ੍ਯਾਨ ਲਗਾ ਰਹਤਾ ਹੈ॥
Prof. Sahib Singhਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ 'ਕਨਿਕ ਕਾਮਨੀ' ਵਾਲੇ) ਬੰਧਨ ਤੋੜ ਲੈਂਦੇ ਹਨ।

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ।

SikhNet (Spanish)El Señor rompe nuestras ataduras y habitamos en Él, en Equilibrio.

ਛੂਟੈ ਗੁਰਮੁਖਿ; ਹਰਿ ਗੁਰ ਗਿਆਨੁ ॥੭॥

chhoottai guramukh; har gur giaan |7|

Sant Singh KhalsaThe Gurmukhs are emancipated, by the Guru-given knowledge of the Lord. ||7||
Manmohan SinghThe Guru-ward are emancipated by the knowledge of God, acquired through the Guru.
Manmohan Singh (Punjabi)ਗੁਰਾਂ ਦੇ ਰਾਹੀਂ ਪਰਾਪਤ ਹੋਈ ਵਾਹਿਗੁਰੂ ਦੀ ਗਿਆਤ ਨਾਲ ਪਵਿੱਤ੍ਰ ਪੁਰਸ਼ ਬੰਦ ਖਲਾਸ ਹੋ ਜਾਂਦਾ ਹੈ।
Fareedkot Teekaਗੁਰੋਂ ਦ੍ਵਾਰੇ ਹਰਿ ਕੋ ਜਾਨ ਕਰ ਗੁਰਮੁਖ ਮਾਯਾ ਕੇ ਜਾਲ ਸੇ ਛੁਟ ਜਾਤੇ ਹੈਂ॥੭॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੭॥
SikhNet (Spanish)A través del Guru obtenemos la Sabiduría del Señor y de esa forma somos emancipados. (7)

ਨਾ ਜਮਦੂਤ ਦੂਖੁ; ਤਿਸੁ ਲਾਗੈ ॥

naa jamadoot dookh; tis laagai |

Sant Singh KhalsaThe Messenger of Death cannot touch him with pain;
Manmohan SinghDeath's myrmidon and pain touch not him,
Manmohan Singh (Punjabi)ਮੌਤ ਦਾ ਫਰੇਸ਼ਤਾ ਅਤੇ ਪੀੜ ਉਸ ਨੂੰ ਨਹੀਂ ਛੋਹਦੇ,
Fareedkot Teekaਤਿਸ ਕੋ ਜਮਦੂਤੋਂ ਕਰ ਕੇ ਦੁਖ ਨਹੀਂ ਲਗਤਾ॥
Prof. Sahib Singhਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ),
SikhNet (Spanish)A tal persona el dolor de la muerte no lo toca

ਜੋ ਜਨੁ; ਰਾਮ ਨਾਮਿ ਲਿਵ ਜਾਗੈ ॥

jo jan; raam naam liv jaagai |

Sant Singh Khalsathe Lord's humble servant remains awake to the Love of the Naam.
Manmohan Singhthe man who is awake in the love of Lord Name.
Manmohan Singh (Punjabi)ਜੋ ਇਨਸਾਨ ਪ੍ਰਭੂ ਦੇ ਨਾਮ ਦੀ ਪ੍ਰੀਤ ਅੰਦਰ ਜਾਗਦਾ ਹੈ।
Fareedkot Teekaਜੋ ਦਾਸ ਰਾਮ ਨਾਮ ਮੇਂ ਬ੍ਰਿਤਿ ਲਗਾਇ ਕਰ ਮੋਹ ਨਿੰਦ੍ਰਾ ਸੇ ਜਾਗੇ ਹੈਂ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਲਵੇ।
SikhNet (Spanish)porque está entonado y consciente de su Señor.

ਭਗਤਿ ਵਛਲੁ; ਭਗਤਾ ਹਰਿ ਸੰਗਿ ॥

bhagat vachhal; bhagataa har sang |

Sant Singh KhalsaThe Lord is the Lover of His devotees; He dwells with His devotees.
Manmohan SinghGod, the lover of His devotees, abides with His devotees.
Manmohan Singh (Punjabi)ਆਪਣੇ ਪ੍ਰੇਮੀਆਂ ਦਾ ਪਿਆਰਾ, ਵਾਹਿਗੁਰੂ ਆਪਣੇ ਅਨੁਰਾਗੀਆਂ ਨਾਲ ਵਸਦਾ ਹੈ।
Fareedkot Teekaਭਗਤ ਵਛਲ ਹਰਿ ਭਗਤੋਂ ਕੇ ਸਦੀਵਕਾਲ ਸੰਗ ਹੈ॥
Prof. Sahib Singhਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਹਰਿ ਰੰਗਿ = ਹਰੀ ਦੇ ਪਿਆਰ ਵਿਚ।

SikhNet (Spanish)El Señor es el Amante de Sus devotos y los acompaña siempre.

ਨਾਨਕ. ਮੁਕਤਿ ਭਏ; ਹਰਿ ਰੰਗਿ ॥੮॥੯॥

naanak. mukat bhe; har rang |8|9|

Sant Singh KhalsaO Nanak, they are liberated, through the Love of the Lord. ||8||9||
Manmohan SinghNanak, through God, love, the mortal is emancipated.
Manmohan Singh (Punjabi)ਨਾਨਕ, ਵਾਹਿਗੁਰੂ ਦੀ ਪ੍ਰੀਤ ਰਾਹੀਂ, ਪ੍ਰਾਣੀ ਮੋਖਸ਼ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਭਗਤ ਹਰਿ ਕੇ (ਰੰਗਿ) ਪ੍ਰੇਮ ਕਰ ਕੇ ਜੀਵਨ ਮੁਕ੍ਤਿ ਭਏ ਹੈਂ॥੮॥੯॥
Prof. Sahib Singhਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੮॥੯॥
SikhNet (Spanish)Oh Nanak, uno es emancipado solamente a través del Amor del Señor. (8‑9)
Answers quote the Granth verbatim with Ang citations. AI commentary is not Gurbani and not a religious ruling.