ਹਰਿ ਹੈ ਖਾਂਡੁ. ਰੇਤੁ ਮਹਿ ਬਿਖਰੀ; ਹਾਥੀ ਚੁਨੀ. ਨ ਜਾਇ ॥
har hai khaandd. ret meh bikharee; haathee chunee. na jaae |
Sant Singh KhalsaThe Lord is like sugar, scattered in the sand; the elephant cannot pick it up.
Manmohan SinghGod is like sugar, scattered in the sand. An elephant can not pick it up.
Manmohan Singh (Punjabi)ਵਾਹਿਗੁਰੂ ਖੰਡ ਦੀ ਮਾਨੰਦ ਹੈ, ਜੋ ਰੇਤੇ ਵਿੱਚ ਖਿੰਡੀ ਹੋਈ ਹੈ। ਮੈਗਲ ਇਸ ਨੂੰ ਚੁਣ ਨਹੀਂ ਸਕਦੀ।
Fareedkot Teekaਹਰੀ ਰੂਪ ਖੰਡ ਨਾਮ ਰੂਪ ਸੰਸਾਰ ਰੇਤ ਮੇਂ (ਬਿਖਰੀ) ਖਿੰਡੀ ਹੋਈ ਹੈ, ਸੋ ਖੰਡ (ਹਾਥੀ) ਹਾਥੋਂ ਸੇ⁽¹⁾, ਭਾਵ ਯਗ੍ਯ ਆਦੀ ਅਸਥੂਲ ਕਿਰਿਆ ਸੇ, ਭਾਵ ਯੇਹ ਹੰਕਾਰੀ ਹੋਣੇ ਤੇ ਬ੍ਰਹਮ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਪਰਮਾਤਮਾ ਦਾ ਨਾਮ, ਮਾਨੋ, ਖੰਡ ਹੈ ਜੋ ਰੇਤ ਵਿਚ ਖਿੱਲਰੀ ਹੋਈ ਹੈ, ਹਾਥੀ ਪਾਸੋਂ ਇਹ ਖੰਡ ਰੇਤ ਵਿਚੋਂ ਚੁਣੀ ਨਹੀਂ ਜਾ ਸਕਦੀ।ਪਦ ਅਰਥ ਰੇਤੁ ਮਹਿ = ਰੇਤ ਵਿਚ (ਨੋਟ: ਲਫ਼ਜ਼ 'ਰੇਤੁ' ਸਦਾ ਉਕਾਰਾਂਤ (ੁ) ਅੰਤ ਹੁੰਦਾ ਹੈ ਉਂਞ ਇਹ ਇਸਤ੍ਰੀ-ਲਿੰਗ ਹੈ। ਇਸ ਲਫ਼ਜ਼ ਦਾ ਇਹ ਅਖ਼ੀਰਲਾ (ੁ) ਸੰਬੰਧਕ ਨਾਲ ਭੀ ਟਿਕਿਆ ਰਹਿੰਦਾ ਹੈ)। ਹਾਥੀ = ਹਾਥੀ ਪਾਸੋਂ।
SikhNet (Spanish)Él Señor es como azúcar esparcida sobre la arena, el elefante no la puede recoger,
ਕਹਿ ਕਬੀਰ. ਗੁਰਿ, ਭਲੀ ਬੁਝਾਈ; ਕੀਟੀ ਹੋਇ ਕੈ ਖਾਇ ॥੨੩੮॥
keh kabeer. gur, bhalee bujhaaee; keettee hoe kai khaae |238|
Sant Singh KhalsaSays Kabeer, the Guru has given me this sublime understanding: become an ant, and feed on it. ||238||
Manmohan SinghSays Kabir, the Guru has given me this sublime secret; that is to become like an ant and then partake of it.
Manmohan Singh (Punjabi)ਕਬੀਰ ਜੀ ਆਖਦੇ ਹਨ ਗੁਰਾਂ ਨੇ ਮੈਨੂੰ ਇਹ ਸ਼੍ਰੇਸ਼ਟ ਸਮਝ ਬਖਸ਼ੀ ਹੈ, "ਤੂੰ ਕੀੜੀ ਥੀ ਵੰਞ ਅਤੇ ਇਸ ਨੂੰ ਛਕ"
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਿਗੁਰੋਂ ਨੇ ਮੁਝ ਕੋ ਭਲੀ ਰੀਤੀ ਬਤਾਈ ਹੈ। ਕਿਆ? ਕੀੜੀ ਰੂਪ ਹੋਇਕੇ, ਭਾਵ ਨਿਮ੍ਰਤਾ ਸੰਯੁਗਤ ਵਾ ਆਤਮ ਵਿਸੈਣੀ ਬ੍ਰਿਤੀ ਕਰ ਕੇ ਤਿਸ ਕੋ ਖਾਇ ਲੇ, ਭਾਵ ਜਾਣ ਲੇ॥੨੩੮॥
Prof. Sahib Singhਕਬੀਰ ਆਖਦਾ ਹੈ ਕਿ ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਇਹ ਖੰਡ ਖਾ ਸਕਦਾ ਹੈ ॥੨੩੮॥ਪਦ ਅਰਥ ਕਹਿ = ਕਹੇ, ਆਖਦਾ ਹੈ। ਗੁਰਿ = ਗੁਰੂ ਨੇ। ਭਲੀ ਬੁਝਾਈ = ਚੰਗੀ ਮੱਤ ਦਿੱਤੀ ਹੈ। ਕੀਟੀ = ਕੀੜੀ। ਹੋਇ ਕੈ = ਬਣ ਕੇ। ਖਾਇ = ਖਾ ਸਕਦਾ ਹੈ ॥੨੩੮॥
* ਨੋਟ: ਨਿਮ੍ਰਤਾ ਗ਼ਰੀਬੀ ਦੀ ਦਾਤਿ ਬ੍ਰਾਹਮਣ ਪਾਸੋਂ ਨਹੀਂ ਮਿਲ ਸਕਦੀ, ਕਿਉਂਕਿ ਉਸ ਦੇ ਕਰਮ-ਕਾਂਡ ਨੇ ਤਾਂ ਸਿਰਫ਼ ਇਹ ਸਿਖਾਣਾ ਹੈ ਕਿ ਫਲਾਣਾ ਕਰਮ ਕੀਤਿਆਂ ਜ਼ਰੂਰ ਫਲਾਣਾ ਫਲ ਮਿਲ ਜਾਇਗਾ। 'ਗ਼ਰੀਬੀ' ਨੂੰ ਉਸ ਦੀ ਸਿੱਖਿਆ ਵਿਚ ਕੋਈ ਥਾਂ ਹੀ ਨਹੀਂ ਹੈ, ਕਿਉਂਕਿ 'ਗ਼ਰੀਬੀ' ਕਿਸੇ ਕਰਮ-ਕਾਂਡ ਦਾ ਹਿੱਸਾ ਨਹੀਂ ਹੈ। ਇਹ ਕਰਮ-ਕਾਂਡ ਸਗੋਂ ਅਹੰਕਾਰ ਪੈਦਾ ਕਰਦਾ ਹੈ ਕਿਉਂਕਿ ਇਸ ਤੋਂ ਇਹ ਯਕੀਨ ਬਣਦਾ ਹੈ ਕਿ ਇਸ ਦੇ ਕੀਤਿਆਂ ਜ਼ਰੂਰ ਫਲ ਮਿਲਣਾ ਹੈ। ਪਰ ਪਰਮਾਤਮਾ ਦਾ ਸਿਮਰਨ ਗ਼ਰੀਬੀ ਸੁਭਾਵ ਤੋਂ ਬਿਨਾ ਹੋ ਹੀ ਨਹੀਂ ਸਕਦਾ।
SikhNet (Spanish)dice Kabir, el Guru me ha dado este Sublime entendimiento, vuélvete una hormiga y aliméntate de ella. (238)