ੴ

ਸਿੱਖਬਾਣੀ · SikhBani

Ang 1377

Sri Guru Granth Sahib · Salok Kabeer Jee · 15 shabads, 37 lines
Translations
Shabad Bhagat Kabir Ji Salok Kabeer Jee continued from Ang 1376

ਮੁਕਤਿ ਪਦਾਰਥੁ ਪਾਈਐ; ਠਾਕ ਨ. ਅਵਘਟ ਘਾਟ ॥੨੩੧॥

mukat padaarath paaeeai; tthaak na. avaghatt ghaatt |231|

Sant Singh KhalsaHe obtains the treasure of liberation, and the difficult road to the Lord is not blocked. ||231||
Manmohan SinghThiswise the wealth of emancipation is attained and the difficult road to God is obstructed not.
Manmohan Singh (Punjabi)ਇਸ ਤਰ੍ਹਾਂ, ਕਲਿਆਣ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਰੱਬ ਦੇ ਕਠਨ ਰਸਤੇ ਵਿੱਚ ਰੁਕਾਵਟ ਨਹੀਂ ਪੈਦੀ।
Fareedkot Teekaਤਿਨ ਸੰਤੋਂ ਕੇ ਸੰਗ ਦ੍ਵਾਰੇ ਮੁਕਤਿ ਪਦਾਰਥ ਪਾਈਤਾ ਹੈ ਔ ਸੰਤੋਂ ਕੀ ਸੰਗਤ ਕਰ ਕੇ (ਅਵਘਟ) ਔਖੇ (ਘਾਟ) ਅਸਥਾਨ ਪ੍ਰਲੋਕ ਮੇਂ, ਵਾ ਕਾਮਾਦੀ ਵਿਕਾਰ ਰੋਕ ਨਹੀਂ ਸਕਤੇ ਹੈਂ॥੨੩੧॥
Prof. Sahib Singhਉਸ ਦੀ ਸੰਗਤ ਤੋਂ ਫਲ ਇਹ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ॥੨੩੧॥

ਪਦ ਅਰਥ ਮੁਕਤਿ = "ਬਾਦ ਬਿਬਾਦ" ਤੋਂ ਖ਼ਲਾਸੀ। ਠਾਕ = ਰੋਕ। ਅਵਘਟ ਘਾਟ = ਔਖਾ ਪਹਾੜੀ ਪੈਂਡਾ (ਨੋਟ: ਦੁਨੀਆ ਦੇ 'ਬਾਦ ਬਿਬਾਦ' ਤੋਂ ਬਚ ਕੇ ਰਹਿਣ ਦੀ ਕੋਸ਼ਸ਼ ਕਰਨੀ ਇਉਂ ਹੈ ਜਿਵੇਂ ਕਿਸੇ ਉੱਚੀ ਪਹਾੜੀ ਉਤੇ ਚੜ੍ਹਨਾ ਹੈ) ॥੨੩੧॥

SikhNet (Spanish)Él encuentra el Tesoro de la Liberación, y el difícil Sendero al Señor no le es bloqueado. (231)

Open this shabad (2 lines, Angs 1376-1377) →

Shabad Bhagat Kabir Ji Salok Kabeer Jee

ਕਬੀਰ. ਏਕ ਘੜੀ, ਆਧੀ ਘਰੀ; ਆਧੀ ਹੂੰ ਤੇ ਆਧ ॥

kabeer. ek gharree, aadhee gharee; aadhee hoon te aadh |

Sant Singh KhalsaKabeer, whether is is for an hour, half an hour, or half of that,
Manmohan SinghKabir, even for a ghari, half a ghari, or even half of that;
Manmohan Singh (Punjabi)ਕਬੀਰ, ਇਕ ਘੜੀ ਅੱਧੀ ਘੜੀ ਜਾਂ ਉਸ ਤੋਂ ਭੀ ਅੱਧੀ ਲਈ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਘੜੀ ਅਥਵਾ ਆਧੀ ਘੜੀ, ਪੁਨਾ ਆਧੀ ਤੇ ਆਧੀ ਭੀ ਹੋਵੇ॥
Prof. Sahib Singhਹੇ ਕਬੀਰ! (ਚੂੰਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਸਾਧੂ ਦੀ ਸੰਗਤ ਕੀਤਿਆਂ ਹੀ ਮਿਲਦੀ ਹੈ, ਇਸ ਵਾਸਤੇ) ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ-
SikhNet (Spanish)Kabir, aún por una hora, por media o la mitad,

ਭਗਤਨ ਸੇਤੀ ਗੋਸਟੇ; ਜੋ ਕੀਨੇ ਸੋ ਲਾਭ ॥੨੩੨॥

bhagatan setee gosatte; jo keene so laabh |232|

Sant Singh Khalsawhatever it is, it is worthwhile to speak with the Holy. ||232||
Manmohan Singhdivine discourse with the saints, whatever is done, that is the net again. (Note: 1 ghari =24 minutes).
Manmohan Singh (Punjabi)ਸੰਤਾਂ ਨਾਲ ਬ੍ਰਹਮ ਵੀਚਾਰ, ਜਿੰਨੀ ਭੀ ਕੀਤੀ ਜਾਵੇ ਉਹ ਮੁਕੰਮਲ ਫਾਇਦਾ ਹੀ ਹੈ। (ਨੋਟ: ਇਕ ਘੜੀ = ੨੪ ਮਿੰਟ)।
Fareedkot Teekaਸੰਤੋਂ ਕੇ ਸਾਥ ਗੋਸਟ ਕਉ ਕਰੇ, ਭਾਵ ਪ੍ਰਸ਼ਨ ਕਰ ਕੇ ਤਿਨ ਬਚਨੋਂ ਸੇ ਸੰਸਿਓਂ ਕੋ ਨਿਵਿਰਤ ਕਰੇ। ਜਿਤਨਾ ਕਾਲ ਜੋ ਸੰਗ ਵ ਬਚਨ ਬਿਲਾਸ ਕਰਾ ਹੈ, ਸੋਈ ਜਨਮ ਕਾ ਲਾਭ ਹੈ॥੨੩੨॥
Prof. Sahib Singhਜਿਤਨਾ ਚਿਰ ਭੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ, ਇਸ ਤੋਂ (ਆਤਮਕ ਜੀਵਨ ਵਿਚ) ਨਫ਼ਾ ਹੀ ਨਫ਼ਾ ਹੈ ॥੨੩੨॥

ਪਦ ਅਰਥ ਗੋਸਟੇ = ਗੋਸ਼ਟਿ, ਗੱਲ-ਬਾਤ, ਮਿਲਾਪ (ਨੋਟ: ਲਫ਼ਜ਼ ਗੋਸ਼ਟਿ ਦੇ ਦੋ ਅਰਥ ਹਨ: (੧) ਚਰਚਾ, ਬਹਸ, ਗੱਲ-ਬਾਤ, (੨) ਮਿਲਾਪ, ਸੰਗਤ। ਜਿਵੇਂ 'ਸਿਧ ਗੋਸਟਿ" = (੧) ਸਿੱਧਾਂ ਨਾਲ ਬਹਸ, (੨) ਪਰਮਾਤਮਾ ਨਾਲ ਮਿਲਾਪ। ਵੇਖੋ ਮੇਰਾ ਟੀਕਾ "ਸਿਧ ਗੋਸਟਿ")। ਕੀਨੇ = ਕੀਤਾ ਜਾਏ ॥੨੩੨॥

SikhNet (Spanish)vale la pena hablar con los Santos. (232)

Open this shabad →

Shabad Bhagat Kabir Ji Salok Kabeer Jee

ਕਬੀਰ. ਭਾਂਗ ਮਾਛੁਲੀ, ਸੁਰਾ ਪਾਨਿ; ਜੋ ਜੋ ਪ੍ਰਾਨੀ ਖਾਂਹਿ ॥

kabeer. bhaang maachhulee, suraa paan; jo jo praanee khaanhi |

Sant Singh KhalsaKabeer, those mortals who consume marijuana, fish and wine
Manmohan SinghKabir, whosoever of the mortals partake of meat, fish and wine.
Manmohan Singh (Punjabi)ਕਬੀਰ, ਜਿਹੜੇ ਭੀ ਜੀਵ ਮਾਸ, ਮੱਛੀ ਅਤੇ ਸ਼ਰਾਬ ਨੂੰ ਭੁੰਚਦੇ ਹਨ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮਛੀ ਆਦਿਕੋਂ ਕਾ ਜੋ (ਭਾਂਗ)⁽¹⁾ ਮਾਸ ਔਰ (ਸੁਰਾ) ਮਦਰਾ, ਭਾਵ ਸ਼ਰਾਬ ਹੈ। ਇਨ ਵਸਤੂ ਕੋ ਜੋ ਜੋ ਪੁਰਸ਼ ਖਾਤੇ (ਪਾਨਿ) ਪੀਤੇ ਹੈਂ॥
Prof. Sahib Singhਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ)

ਪਦ ਅਰਥ ਭਾਂਗ = ਭੰਗ। ਮਾਛੁਲੀ = ਮੱਛੀ। ਸੁਰਾ = ਸ਼ਰਾਬ। ਪਾਨ = ਪੀਣਾ। ਪਾਨਿ = ਪੀਣ ਵਾਲਾ (ਜਿਵੇਂ, 'ਧਨ' ਤੋਂ 'ਧਨਿ'=ਧਨ ਵਾਲਾ, 'ਗੁਣ' ਤੋਂ 'ਗੁਣਿ'= ਗੁਣ ਵਾਲਾ)। ਉਪਰਲੀ ਸਾਰੀ ਤੁਕ ਦਾ ਅਨਵੈ (Prose = order) ਇਉਂ ਹੈ = "ਜੋ ਜੋ ਸੁਰਾਪਾਨਿ ਪ੍ਰਾਨੀ ਭਾਂਗ ਮਾਛੁਲੀ ਖਾਂਹਿ।" ਖਾਂਹਿ = ਖਾਂਦੇ ਹਨ।

SikhNet (Spanish)Kabir, los mortales que consumen marihuana, pescado y alcohol,

ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ ॥੨੩੩॥

teerath barat nem kee; te sabhai rasaatal jaanhi |233|

Sant Singh Khalsa- no matter what pilgrimages, fasts and rituals they follow, they will all go to hell. ||233||
Manmohan SinghWhatever pilgrimages, fasting and daily rites they may perform, they all go to hell.
Manmohan Singh (Punjabi)ਜਿੰਨੀਆਂ ਭੀ ਯਾਤ੍ਰਾਂ ਉਪਹਾਸ ਅਤੇ ਲਿਤ ਕੰਮ ਉਹ ਪਏ ਕਰਨ, ਉਹ ਸਾਰੇ ਨਰਕ ਨੂੰ ਜਾਂਦੇ ਹਨ।
Fareedkot Teekaਯਦਪਿ ਤੀਰਥ ਬਰਤ ਨੇਮਾਦੀ ਸੁਭ ਕਰਮ ਭੀ ਤਿਨੋਂ ਕੇ ਕੀਏ ਹੂਏ ਹੋਵੈਂ ਤਾਂ ਵੀ ਉਹ (ਸਭੈ ਰਸਾਤਲ) ਨਰਕ ਕੋ ਹੀ ਜਾਤੇ ਹੈਂ। ਭਾਵ ਊਚ ਗਤੀ ਜੋ ਮੋਖ ਪਦ ਹੈ ਤਿਸ ਕੋ ਪ੍ਰਾਪਤਿ ਨਹੀਂ ਹੋਤੇ ਹੈਂ ਔ ਚਉਰਾਸੀ ਮੇਂ ਹੀ ਭਰਮਤੇ ਰਹਿਤੇ ਹੈਂ॥੨੩੩॥☬ਅਪਨਾ ਸੰਕਲਪ ਦੇਖਾਵਤੇ ਹੈਂ:
Prof. Sahib Singhਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥

ਪਦ ਅਰਥ ਤੇ ਸਭੈ = ਉਹ ਸਾਰੇ ਹੀ (ਤੀਰਥ-ਜਾਤ੍ਰਾ ਵਰਤ ਨੇਮ ਆਦਿਕ)। ਰਸਾਤਲ ਜਾਂਹਿ = ਗ਼ਰਕ ਜਾਂਦੇ ਹਨ, ਉਹਨਾਂ ਤੋਂ ਕੋਈ ਰਤਾ-ਭਰ ਲਾਭ ਨਹੀਂ ਹੁੰਦਾ ॥੨੩੩॥

* ਨੋਟ: ਪਿਛਲੇ ਸ਼ਲੋਕ ਵਿਚ ਜ਼ਿਕਰ ਹੈ ਕਿ "ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ"। ਇਥੇ ਨੰ: ੨੩੩ ਵਿਚ ਆਖਦੇ ਹਨ ਕਿ ਜੇ ਮਨੁੱਖ "ਭਗਤਨ ਸੇਤੀ ਗੋਸਟੇ" ਤੋਂ ਆ ਕੇ ਸ਼ਰਾਬ-ਮਾਸ ਆਦਿਕ ਵਿਚ ਲੱਗਾ ਰਹੇ, ਤਾਂ ਉਹ ਕੀਤਾ ਹੋਇਆ ਸਤ-ਸੰਗ ਤੇ ਉਥੇ ਲਏ ਹੋਏ ਪ੍ਰਣ (=ਵਰਤ) ਸਭ ਵਿਅਰਥ ਜਾਂਦੇ ਹਨ। * ਨੋਟ: ਸਲੋਕ ਨੰ: ੨੨੮ ਤੋਂ ਇਕ ਨਵਾਂ ਖ਼ਿਆਲ ਚੱਲਿਆ ਹੈ। ਜਗਤ ਵਿਚ "ਬਾਦ ਬਿਬਾਦ" ਦੀ ਤਪਸ਼ ਪੈ ਰਹੀ ਹੈ, ਜੀਵ ਤੜਫ ਰਹੇ ਹਨ। ਪਰਮਾਤਮਾ ਦਾ ਨਾਮ ਇਥੇ ਇਕ ਸੋਹਣਾ ਰੁੱਖ ਹੈ। ਜਿਨ੍ਹਾਂ ਵਿਰਲੇ ਭਾਗਾਂ ਵਾਲੇ ਗੁਰਮੁਖਾਂ ਨੇ ਦੁਨੀਆ ਦਾ ਇਹ "ਬਾਦੁ ਬਿਬਾਦ ਤਜਿਆ" ਹੈ, ਉਹ ਇਸ ਰੁੱਖ ਦੀ ਠੰਢੀ ਛਾਂ ਹਨ। ਇਸ ਛਾਂ ਦਾ ਆਸਰਾ ਲਿਆਂ, ਸਾਧੂ-ਗੁਰਮੁਖਾਂ ਦੀ ਸੰਗਤਿ ਕੀਤਿਆਂ ਇਸ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਇਸ ਤੋਂ 'ਵੈਰਾਗ' ਪ੍ਰਾਪਤ ਹੋ ਜਾਂਦਾ ਹੈ। ਪਰ ਦੁਨੀਆ ਵਿਚ ਇਕ ਅਜਬ ਖੇਡ ਹੋ ਰਹੀ ਹੈ। ਲੋਕ ਸਵੇਰ ਵੇਲੇ ਧਰਮ-ਅਸਥਾਨ ਵਿਚ ਭੀ ਆਉਂਦੇ ਹਨ, ਵਰਤ ਆਦਿਕ ਭੀ ਰੱਖਦੇ ਹਨ, ਹੋਰ ਕਈ ਕਿਸਮ ਦੇ ਨੇਮ ਭੀ ਨਿਬਾਹੁੰਦੇ ਹਨ; ਪਰ, ਇਹਨਾਂ ਦੇ ਨਾਲ ਨਾਲ ਵਿਕਾਰ ਭੀ ਕਰੀ ਜਾਂਦੇ ਹਨ। ਕਬੀਰ ਜੀ ਇਥੇ ਆਖਦੇ ਹਨ ਕਿ "ਸਾਧੂ" ਦੀ ਸੰਗਤਿ ਕਰਨ ਦਾ ਭਾਵ ਇਹ ਨਹੀਂ ਹੈ ਕਿ ਜਿਤਨਾ ਚਿਰ ਸਤਸੰਗ ਵਿਚ ਬੈਠੋ, ਉਤਨਾ ਚਿਰ ਰਾਮ ਰਾਮ ਕਰੀ ਜਾਉ, ਉਥੋਂ ਆ ਕੇ ਵਿਕਾਰਾਂ ਵਿਚ ਭੀ ਹਿੱਸਾ ਲਈ ਜਾਉ। ਇਹ ਤੀਰਥ-ਜਾਤ੍ਰਾ, ਵਰਤ-ਨੇਮ ਸਭ ਨਿਸਫਲ ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ।

SikhNet (Spanish)no importa qué tipo de peregrinajes, ayunos o rituales hagan, cometen un grave error. (233)

Open this shabad →

Shabad Bhagat Kabir Ji Salok Kabeer Jee

ਨੀਚੇ ਲੋਇਨ ਕਰਿ ਰਹਉ; ਲੇ ਸਾਜਨ ਘਟ ਮਾਹਿ ॥

neeche loein kar rhau; le saajan ghatt maeh |

Sant Singh KhalsaKabeer, I keep my eyes lowered, and enshrine my Friend within my heart.
Manmohan SinghI keep my eyes down and enshrine my friend within my mind.
Manmohan Singh (Punjabi)ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰਖਦੀ ਹਾਂ ਅਤੇ ਆਪਣੇ ਮਿਤਰ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਪਰਮੇਸ੍ਵਰ ਸਾਜਨ ਕੋ (ਘਟ) ਰਿਦੇ ਮੇਂ ਲੇ ਕਰ ਕੇ ਔਰ ਕੋ ਦੇਖਨੇ ਸੇ ਨੇਤ੍ਰੋਂ ਕੋ ਨੀਚੇ ਕਰ ਰਹੂੰ॥
Prof. Sahib Singh(ਹੇ ਮੇਰੀ ਸਤ-ਸੰਗਣ ਸਹੇਲੀਏ! ਜਦੋਂ ਦੀ ਮੈਨੂੰ 'ਸਾਧੂ ਸੰਗੁ ਪਰਾਪਤੀ' ਹੋਈ ਹੈ, ਮੈਂ 'ਭਗਤਨ ਸੇਤੀ ਗੋਸਟੇ' ਹੀ ਕਰਦੀ ਹਾਂ, ਇਸ 'ਸਾਧੂ ਸੰਗ' ਦੀ ਬਰਕਤਿ ਨਾਲ) ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ 'ਭਾਂਗ ਮਾਛੁਲੀ ਸੁਰਾ' ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ,

ਪਦ ਅਰਥ ਲੋਇਨ = ਅੱਖਾਂ। ਕਰਿ ਰਹਉ = ਮੈਂ ਕਰੀ ਰੱਖਦੀ ਹਾਂ। ਸਾਜਨ = ਪਿਆਰੇ ਪਤੀ-ਪ੍ਰਭੂ ਨੂੰ। ਘਟ ਮਾਹਿ ਲੇ = ਹਿਰਦੇ ਵਿਚ ਸਾਂਭ ਕੇ।

SikhNet (Spanish)Kabir, conservo mis ojos hacia abajo y a mi Amigo Lo enaltezco en mi corazón,

ਸਭ ਰਸ ਖੇਲਉ ਪੀਅ ਸਉ; ਕਿਸੀ ਲਖਾਵਉ ਨਾਹਿ ॥੨੩੪॥

sabh ras khelau peea sau; kisee lakhaavau naeh |234|

Sant Singh KhalsaI enjoy all pleasures with my Beloved, but I do not let anyone else know. ||234||
Manmohan SinghI enjoy every pleasure with my Beloved and disclose it to none.
Manmohan Singh (Punjabi)ਮੈਂ ਆਪਣੇ ਪ੍ਰੀਤਮ ਨਾਲ ਹਰ ਖੁਸ਼ੀ ਮਾਣਦੀ ਹਾਂ ਅਤੇ ਕਿਸੇ ਨੂੰ ਭੀ ਹਿਯ ਦਾ ਭੇਤ ਨਹੀਂ ਦਸਦੀ।
Fareedkot Teekaਸਰਬ ਰਸੋਂ ਸਹਿਤ ਤਿਸ ਪਤੀ ਸਾਥ ਮੈਂ ਖੇਲਨਾ ਕਰੂੰ ਅਰਥਾਤ ਭੋਗਨਾ ਕਰੂੰ ਔਰ ਕਿਸੀ ਕੋ ਲਖਾਵੋਂ ਨਹੀਂ॥੨੩੪॥
Prof. Sahib Singh(ਦੁਨੀਆ ਦੇ ਇਹਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ) ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ (ਇਹ ਭੇਤ) ਕਿਸੇ ਨੂੰ ਨਹੀਂ ਦੱਸਦੀ ॥੨੩੪॥

ਪਦ ਅਰਥ ਪੀਅ ਸਉ = ਪਿਆਰੇ ਪ੍ਰਭੂ ਨਾਲ। ਖੇਲਉ = ਮੈਂ ਖੇਡਦੀ ਹਾਂ। ਲਖਾਵਉ ਨਾਹਿ = ਮੈਂ ਦੱਸਦੀ ਨਹੀਂ ॥੨੩੪॥

SikhNet (Spanish)disfruto de los placeres con mi Bienamado pero no dejo que otros lo sepan. (234)

Open this shabad →

Shabad Bhagat Kabir Ji Salok Kabeer Jee

ਆਠ ਜਾਮ, ਚਉਸਠਿ ਘਰੀ; ਤੁਅ ਨਿਰਖਤ ਰਹੈ ਜੀਉ ॥

aatth jaam, chausatth gharee; tua nirakhat rahai jeeo |

Sant Singh KhalsaTwenty-four hours a day, every hour, my soul continues to look to You, O Lord.
Manmohan SinghFor the eight watches and sixty-four gharis of time (all the time), my soul continues to look towards Thee, O Lord.
Manmohan Singh (Punjabi)ਅਠੇ ਪਹਿਰ ਅਤੇ ਚੋਠ ਘੜੀਆਂ ਹੀ ਮੇਰੀ ਜਿੰਦੜੀ ਤੇਰੇ ਵਲ ਤੱਕਦੀ ਰਹਿੰਦੀ ਹੈ ਹੇ ਸੁਆਮੀ!
Fareedkot Teekaਹੇ ਪਤੀ! ਆਠੋਂ ਪਹਿਰ ਔ ਚੌਸਠ ਘੜੀਓਂ ਮੇਂ ਤੁਝ ਕੌ ਹੀ ਮੇਰਾ ਜੀਉ ਦੇਖਤਾ ਰਹੇ॥
Prof. Sahib Singh(ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ।

ਪਦ ਅਰਥ ਜਾਮ = ਪਹਿਰ। ਆਠ ਜਾਮ = ਅੱਠ ਪਹਿਰ (ਨੋਟ: ਦਿਨ ਰਾਤ ਦੇ ਕੁੱਲ ਅੱਠ ਪਹਿਰ ਹੁੰਦੇ ਹਨ), ਦਿਨ ਰਾਤ, ਹਰ ਵੇਲੇ। ਚਉਸਠਿ ਘਰੀ = ਚੌਂਠ ਘੜੀਆਂ (ਨੋਟ: ਇਕ ਪਹਿਰ ਦੀਆਂ ਅੱਠ ਘੜੀਆਂ ਹੁੰਦੀਆਂ ਹਨ, ਚੌਠ ਘੜੀਆਂ ਦੇ ਅੱਠ ਪਹਿਰ, ਰਾਤ ਦਿਨ, ਹਰ ਵੇਲੇ)। ਤੁਅ = (ਸੰ: ਤ੍ਵਾਂ, ਤੁਆਂ) ਤੈਨੂੰ। ਨਿਰਖਤ ਰਹੈ = ਵੇਖਦੀ ਰਹਿੰਦੀ ਹੈ। ਜੀਉ = ਮੇਰੀ ਜਿੰਦ।

SikhNet (Spanish)Kabir, las veinticuatro horas al día, cada hora, mi Alma continúa buscándote, oh Señor.

ਨੀਚੇ ਲੋਇਨ ਕਿਉ ਕਰਉ; ਸਭ ਘਟ ਦੇਖਉ ਪੀਉ ॥੨੩੫॥

neeche loein kiau krau; sabh ghatt dekhau peeo |235|

Sant Singh KhalsaWhy should I keep my eyes lowered? I see my Beloved in every heart. ||235||
Manmohan SinghWhy should I cast down my eyes, since I see my Beloved in every heart?
Manmohan Singh (Punjabi)ਮੈਂ ਆਪਣੀਆਂ ਅੱਖਾਂ ਨੀਵੀਆਂ ਕਿਉਂ ਕਰਾਂ, ਕਿਵੁਕਿ ਆਪਣੇ ਪ੍ਰੀਤਮ ਨੂੰ ਮੈਂ ਹਰ ਦਿਲ ਅੰਦਰ ਵੇਖਦੀ ਹਾਂ?
Fareedkot Teekaਤਾਂ ਤੇ ਮੈਂ ਨੀਵੇਂ ਨੇਤ੍ਰ ਕਿਉਂ ਕਰੂੰ? ਜਬ ਸਰਬ (ਘਟ) ਸਰੀਰੋਂ ਮੇਂ ਹੇ ਪਤੀ! ਤੇਰੇ ਕੋ ਹੀ ਵਿਆਪਕ ਦੇਖਤੀ ਹੂੰ॥੨੩੫॥
Prof. Sahib Singh(ਹੇ ਸਖੀ!) ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ, ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਹੈ ॥੨੩੫॥

ਪਦ ਅਰਥ ਨੀਚੇ...ਕਰਉ = ਮੈਂ ਕਿਸੇ ਜੀਵ ਵਲੋਂ ਨੀਵੀਆਂ ਅੱਖਾਂ ਕਿਉਂ ਕਰਾਂ? ਮੈਂ ਕਿਸੇ ਜੀਵ ਤੋਂ ਹੁਣ ਨਫ਼ਰਤ ਨਹੀਂ ਕਰਦੀ ॥੨੩੫॥

SikhNet (Spanish)¿Por qué debería de bajar mi mirada?, veo a mi Bienamado en cada corazón. (235)

Open this shabad →

Shabad Bhagat Kabir Ji Salok Kabeer Jee

ਸੁਨੁ ਸਖੀ. ਪੀਅ ਮਹਿ ਜੀਉ ਬਸੈ; ਜੀਅ ਮਹਿ ਬਸੈ ਕਿ ਪੀਉ ॥

sun sakhee. peea meh jeeo basai; jeea meh basai ki peeo |

Sant Singh KhalsaListen, O my companions: my soul dwells in my Beloved, and my Beloved dwells in my soul.
Manmohan SinghHear! O my mate, my soul abides in my Love, or rather my Lord abides in my soul.
Manmohan Singh (Punjabi)ਸੁਣ ਹੇ ਸਹੀਏ! ਮੇਰੀ ਆਤਮਾ ਮੇਰੇ ਪ੍ਰੀਤਮ ਅੰਦਰ ਵਸਦੀ ਹੈ ਜਾਂ ਸਗੋ ਇਹ ਕਿ ਮੇਰੀ ਪ੍ਰੀਤਮ ਮੇਰੀ ਆਤਮਾ ਅੰਦਰ ਵਸਦਾ ਹੈ।
Fareedkot Teekaਹੇ ਸੰਤ ਜਨ ਸਖੀਓਂ! ਈਸ੍ਵਰ ਪਤੀ ਜੀਅ ਮੇਂ ਬਸਤਾ ਹੈ (ਕਿ) ਅਥਵਾ ਜੀਵ ਈਸ੍ਵਰ ਪਤੀ ਮੇਂ ਬਸਤਾ ਹੈ?☬ਉੱਤਰ:
Prof. Sahib Singhਹੇ ਸਹੇਲੀਏ! ('ਸਾਧੂ ਸੰਗ' ਦੀ ਬਰਕਤਿ ਨਾਲ ਮੇਰੇ ਅੰਦਰ ਇਕ ਅਚਰਜ ਖੇਡ ਬਣ ਗਈ ਹੈ, ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ) ਮੇਰੀ ਜਿੰਦ ਪ੍ਰਭੂ-ਪਤੀ ਵਿਚ ਵੱਸ ਰਹੀ ਹੈ ਜਾਂ ਜਿੰਦ ਵਿਚ ਪਿਆਰਾ ਆ ਵੱਸਿਆ ਹੈ।

ਪਦ ਅਰਥ ਸੁਨੁ ਸਖੀ = ਹੇ ਮੇਰੀ ਸਹੇਲੀਏ! ਸੁਣ। ਪੀਅ ਮਹਿ = ਪਿਆਰੇ ਪ੍ਰਭੂ-ਪਤੀ ਵਿਚ। ਜੀਉ = ਜਿੰਦ। ਜੀਅ ਮਹਿ = ਜਿੰਦ ਵਿਚ। ਕਿ = ਜਾਂ।

SikhNet (Spanish)Kabir, escuchen mis compañeros, mi Alma habita en mi Bienamado y mi Bienamado habita en mi Alma,

ਜੀਉ ਪੀਉ. ਬੂਝਉ ਨਹੀ; ਘਟ ਮਹਿ ਜੀਉ ਕਿ ਪੀਉ ॥੨੩੬॥

jeeo peeo. boojhau nahee; ghatt meh jeeo ki peeo |236|

Sant Singh KhalsaI realize that there is no difference between my soul and my Beloved; I cannot tell whether my soul or my Beloved dwells in my heart. ||236||
Manmohan SinghNow I realise that there is no difference between my soul and my Love. Hence, I can say not, whether my soul abides in my heart or my Lord.
Manmohan Singh (Punjabi)ਹੁਣ ਮੈਨੂੰ ਆਪਣੀ ਆਤਮਾ ਅਤੇ ਆਪਣੇ ਪ੍ਰੀਤਮ ਅੰਦਰ ਕੋਈ ਫਰਕ ਅਨੁਭਵ ਨਹੀਂ ਹੁੰਦਾ। ਇਸ ਲਈ ਮੈਂ ਕਹਿ ਨਹੀਂ ਸਕਦੀ, ਕਿ ਮੇਰੀ ਆਤਮਾ ਮੇਰੇ ਦਿਲ ਵਿੱਚ ਵਸਦੀ ਹੈ ਜਾਂ ਮੇਰੇ ਪ੍ਰੀਤਮ।
Fareedkot Teekaਤਬ ਸੰਤ ਜਨ ਕਹਿਤੇ ਹੈਂ: ਹੇ ਸਖੀ! ਤੂੰ ਜੀਅ ਔਰ ਪਤੀ ਕੇ ਸਰੂਪ ਕੋ ਸਮਝਤੀ ਨਹੀਂ ਹੈ, ਸੋ ਐਸੇ ਹੈਂ:-ਇਸੀ (ਘਟ) ਸਰੀਰ ਮੇਂ ਅੰਤੇਕਰਣ ਵਸਿਸ੍ਟ ਜੀਵ ਹੈਂ ਔਰ ਅੰਤਹਕਰਣ ਉਪਹਤ ਸਾਖੀ ਈਸਰ ਰੂਪ ਹੈਂ, ਵਾਸਤਵ ਦੋਨੋਂ ਕਾ ਏਕ ਏਕ ਹੀ ਸਰੂਪ ਹੈ⁽¹⁾॥੨੩੬॥
Prof. Sahib Singhਹੇ ਸਹੇਲੀਏ! ਤੂੰ ਹੁਣ ਇਹ ਸਮਝ ਹੀ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਪਿਆਰਾ ਪ੍ਰਭੂ-ਪਤੀ ॥੨੩੬॥

ਪਦ ਅਰਥ ਬੂਝਉ ਨਹੀ = ਹੇ ਸਖੀ! ਤੂੰ ਸਮਝ ਨਹੀਂ ਸਕਦੀ ॥੨੩੬॥

SikhNet (Spanish)no hay ninguna diferencia entra mi Alma y mi Bienamado, no podría decir la diferencia si mi Bienamado habita en mi corazón o mi Alma. (236)

Open this shabad →

Shabad Bhagat Kabir Ji Salok Kabeer Jee

ਕਬੀਰ. ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ ॥

kabeer. baaman guroo hai jagat kaa; bhagatan kaa gur naeh |

Sant Singh KhalsaKabeer, the Brahmin may be the guru of the world, but he is not the Guru of the devotees.
Manmohan SinghKabir, the Brahman may be the Guru of the world, however, he is not the Guru of the saints.
Manmohan Singh (Punjabi)ਕਬੀਰ, ਬ੍ਰਾਹਮਣ ਸੰਸਾਰ ਦਾ ਗੁਰੂ ਪਿਆ ਹੋਵੇ, ਪ੍ਰੰਤੂ ਉਹ ਸਾਧੂਆਂ ਦਾ ਗੁਰੂ ਨਹੀਂ।
Fareedkot Teekaਜਦਪਿ ਬ੍ਰਹਮਣ ਸਰਬ ਜਗਤ ਕਾ ਗੁਰੂ ਹੈ, ਭਾਵ ਪੂਜਨ ਕਰਨੇ ਯੋਗ ਹੈ, ਤਦਪਿ ਭਗਤੋਂ ਕਾ ਗੁਰੂ ਨਹੀਂ ਹੈ॥
Prof. Sahib Singhਪਰ, ਹੇ ਕਬੀਰ! (ਆਖ-ਮੈਨੂੰ ਜੋ ਇਹ ਜੀਵਨ- ਦਾਤ ਮਿਲੀ ਹੈ, ਜੀਵਨ-ਦਾਤੇ ਸਤਿਗੁਰੂ ਤੋਂ ਮਿਲੀ ਹੈ ਜੋ ਆਪ ਭੀ ਨਾਮ ਦਾ ਰਸੀਆ ਹੈ; ਜਨੇਊ ਆਦਿਕ ਦੇ ਕੇ ਤੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਨਹੀਂ ਬਣ ਸਕਦਾ,
SikhNet (Spanish)Kabir, el Brahmán podrá ser el Guru del mundo, pero no es el Guru de lo Devotos,

ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ॥੨੩੭॥

arajh urajh kai pach mooaa; chaarau bedahu maeh |237|

Sant Singh KhalsaHe rots and dies in the perplexities of the four Vedas. ||237||
Manmohan SinghHe rots to death in the perplexities of the four Vedas.
Manmohan Singh (Punjabi)ਉਹ ਚਾਰਾ ਹੀ ਵੇਦਾਂ ਦੀਆਂ ਉਲਝਣਾ ਅੰਦਰ ਗਲ ਸੜ ਕੇ ਮਰ ਜਾਂਦਾ ਹੈ।
Fareedkot Teekaਕਿਉਂ ਕਿ ਚਾਰੋਂ ਵੇਦੋਂ ਮੇਂ ;ਵਾ ਵੇਦੋਂ ਕੇ ਵੀਚਾਰੋਂ ਕੋ ਕਰਤਾ ਹੂਆ ਹੰਕਾਰ ਅਗਨੀ ਮੇਂ (ਅਰਝਿ ਉਰਝਿ) ਖਪ ਖਪ ਕਰ ਕੇ (ਪਚਿ) ਜਲ ਮੂਆ ਹੈ॥੨੩੫॥
Prof. Sahib Singhਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੇ ਜੱਗ ਆਦਿਕ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ (ਇਸ ਦੀ ਆਪਣੀ ਹੀ ਜਿੰਦ ਪ੍ਰਭੂ-ਮਿਲਾਪ ਦਾ ਆਨੰਦ ਨਹੀਂ ਮਾਣ ਸਕੀ, ਇਹ ਭਗਤਾਂ ਨੂੰ ਉਹ ਸੁਆਦ ਕਿਵੇਂ ਦੇ ਦਿਵਾ ਸਕਦਾ ਹੈ?) ॥੨੩੭॥

ਪਦ ਅਰਥ ਅਰਝਿ = ਫਸ ਕੇ। ਉਰਝਿ = ਉਲਝ ਕੇ। ਪਚਿ = ਖ਼ੁਆਰ ਹੋ ਕੇ। ਮੂਆ = ਮਰ ਗਿਆ ਹੈ, ਆਤਮਕ ਮੌਤ ਮਰ ਗਿਆ ਹੈ, ਉਸ ਦੀ ਜਿੰਦ ਪ੍ਰਭੂ-ਮਿਲਾਪ ਦਾ ਜੀਵਨ ਨਹੀਂ ਜੀਊ ਸਕੀ ॥੨੩੭॥

SikhNet (Spanish)él se pudre y muere en la perplejidad de los cuatro Vedas. (237)

Open this shabad →

Shabad Bhagat Kabir Ji Salok Kabeer Jee

ਹਰਿ ਹੈ ਖਾਂਡੁ. ਰੇਤੁ ਮਹਿ ਬਿਖਰੀ; ਹਾਥੀ ਚੁਨੀ. ਨ ਜਾਇ ॥

har hai khaandd. ret meh bikharee; haathee chunee. na jaae |

Sant Singh KhalsaThe Lord is like sugar, scattered in the sand; the elephant cannot pick it up.
Manmohan SinghGod is like sugar, scattered in the sand. An elephant can not pick it up.
Manmohan Singh (Punjabi)ਵਾਹਿਗੁਰੂ ਖੰਡ ਦੀ ਮਾਨੰਦ ਹੈ, ਜੋ ਰੇਤੇ ਵਿੱਚ ਖਿੰਡੀ ਹੋਈ ਹੈ। ਮੈਗਲ ਇਸ ਨੂੰ ਚੁਣ ਨਹੀਂ ਸਕਦੀ।
Fareedkot Teekaਹਰੀ ਰੂਪ ਖੰਡ ਨਾਮ ਰੂਪ ਸੰਸਾਰ ਰੇਤ ਮੇਂ (ਬਿਖਰੀ) ਖਿੰਡੀ ਹੋਈ ਹੈ, ਸੋ ਖੰਡ (ਹਾਥੀ) ਹਾਥੋਂ ਸੇ⁽¹⁾, ਭਾਵ ਯਗ੍ਯ ਆਦੀ ਅਸਥੂਲ ਕਿਰਿਆ ਸੇ, ਭਾਵ ਯੇਹ ਹੰਕਾਰੀ ਹੋਣੇ ਤੇ ਬ੍ਰਹਮ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਪਰਮਾਤਮਾ ਦਾ ਨਾਮ, ਮਾਨੋ, ਖੰਡ ਹੈ ਜੋ ਰੇਤ ਵਿਚ ਖਿੱਲਰੀ ਹੋਈ ਹੈ, ਹਾਥੀ ਪਾਸੋਂ ਇਹ ਖੰਡ ਰੇਤ ਵਿਚੋਂ ਚੁਣੀ ਨਹੀਂ ਜਾ ਸਕਦੀ।

ਪਦ ਅਰਥ ਰੇਤੁ ਮਹਿ = ਰੇਤ ਵਿਚ (ਨੋਟ: ਲਫ਼ਜ਼ 'ਰੇਤੁ' ਸਦਾ ਉਕਾਰਾਂਤ (ੁ) ਅੰਤ ਹੁੰਦਾ ਹੈ ਉ​‍ਂਞ ਇਹ ਇਸਤ੍ਰੀ-ਲਿੰਗ ਹੈ। ਇਸ ਲਫ਼ਜ਼ ਦਾ ਇਹ ਅਖ਼ੀਰਲਾ (ੁ) ਸੰਬੰਧਕ ਨਾਲ ਭੀ ਟਿਕਿਆ ਰਹਿੰਦਾ ਹੈ)। ਹਾਥੀ = ਹਾਥੀ ਪਾਸੋਂ।

SikhNet (Spanish)Él Señor es como azúcar esparcida sobre la arena, el elefante no la puede recoger,

ਕਹਿ ਕਬੀਰ. ਗੁਰਿ, ਭਲੀ ਬੁਝਾਈ; ਕੀਟੀ ਹੋਇ ਕੈ ਖਾਇ ॥੨੩੮॥

keh kabeer. gur, bhalee bujhaaee; keettee hoe kai khaae |238|

Sant Singh KhalsaSays Kabeer, the Guru has given me this sublime understanding: become an ant, and feed on it. ||238||
Manmohan SinghSays Kabir, the Guru has given me this sublime secret; that is to become like an ant and then partake of it.
Manmohan Singh (Punjabi)ਕਬੀਰ ਜੀ ਆਖਦੇ ਹਨ ਗੁਰਾਂ ਨੇ ਮੈਨੂੰ ਇਹ ਸ਼੍ਰੇਸ਼ਟ ਸਮਝ ਬਖਸ਼ੀ ਹੈ, "ਤੂੰ ਕੀੜੀ ਥੀ ਵੰਞ ਅਤੇ ਇਸ ਨੂੰ ਛਕ"
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਿਗੁਰੋਂ ਨੇ ਮੁਝ ਕੋ ਭਲੀ ਰੀਤੀ ਬਤਾਈ ਹੈ। ਕਿਆ? ਕੀੜੀ ਰੂਪ ਹੋਇਕੇ, ਭਾਵ ਨਿਮ੍ਰਤਾ ਸੰਯੁਗਤ ਵਾ ਆਤਮ ਵਿਸੈਣੀ ਬ੍ਰਿਤੀ ਕਰ ਕੇ ਤਿਸ ਕੋ ਖਾਇ ਲੇ, ਭਾਵ ਜਾਣ ਲੇ॥੨੩੮॥
Prof. Sahib Singhਕਬੀਰ ਆਖਦਾ ਹੈ ਕਿ ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਇਹ ਖੰਡ ਖਾ ਸਕਦਾ ਹੈ ॥੨੩੮॥

ਪਦ ਅਰਥ ਕਹਿ = ਕਹੇ, ਆਖਦਾ ਹੈ। ਗੁਰਿ = ਗੁਰੂ ਨੇ। ਭਲੀ ਬੁਝਾਈ = ਚੰਗੀ ਮੱਤ ਦਿੱਤੀ ਹੈ। ਕੀਟੀ = ਕੀੜੀ। ਹੋਇ ਕੈ = ਬਣ ਕੇ। ਖਾਇ = ਖਾ ਸਕਦਾ ਹੈ ॥੨੩੮॥

* ਨੋਟ: ਨਿਮ੍ਰਤਾ ਗ਼ਰੀਬੀ ਦੀ ਦਾਤਿ ਬ੍ਰਾਹਮਣ ਪਾਸੋਂ ਨਹੀਂ ਮਿਲ ਸਕਦੀ, ਕਿਉਂਕਿ ਉਸ ਦੇ ਕਰਮ-ਕਾਂਡ ਨੇ ਤਾਂ ਸਿਰਫ਼ ਇਹ ਸਿਖਾਣਾ ਹੈ ਕਿ ਫਲਾਣਾ ਕਰਮ ਕੀਤਿਆਂ ਜ਼ਰੂਰ ਫਲਾਣਾ ਫਲ ਮਿਲ ਜਾਇਗਾ। 'ਗ਼ਰੀਬੀ' ਨੂੰ ਉਸ ਦੀ ਸਿੱਖਿਆ ਵਿਚ ਕੋਈ ਥਾਂ ਹੀ ਨਹੀਂ ਹੈ, ਕਿਉਂਕਿ 'ਗ਼ਰੀਬੀ' ਕਿਸੇ ਕਰਮ-ਕਾਂਡ ਦਾ ਹਿੱਸਾ ਨਹੀਂ ਹੈ। ਇਹ ਕਰਮ-ਕਾਂਡ ਸਗੋਂ ਅਹੰਕਾਰ ਪੈਦਾ ਕਰਦਾ ਹੈ ਕਿਉਂਕਿ ਇਸ ਤੋਂ ਇਹ ਯਕੀਨ ਬਣਦਾ ਹੈ ਕਿ ਇਸ ਦੇ ਕੀਤਿਆਂ ਜ਼ਰੂਰ ਫਲ ਮਿਲਣਾ ਹੈ। ਪਰ ਪਰਮਾਤਮਾ ਦਾ ਸਿਮਰਨ ਗ਼ਰੀਬੀ ਸੁਭਾਵ ਤੋਂ ਬਿਨਾ ਹੋ ਹੀ ਨਹੀਂ ਸਕਦਾ।

SikhNet (Spanish)dice Kabir, el Guru me ha dado este Sublime entendimiento, vuélvete una hormiga y aliméntate de ella. (238)

Open this shabad →

Shabad Bhagat Kabir Ji Salok Kabeer Jee

ਕਬੀਰ. ਜਉ ਤੁਹਿ ਸਾਧ, ਪਿਰੰਮ ਕੀ; ਸੀਸੁ ਕਾਟਿ ਕਰਿ ਗੋਇ ॥

kabeer. jau tuhi saadh, piram kee; sees kaatt kar goe |

Sant Singh KhalsaKabeer, if you desire to play the game of love with the Lord, then cut off your head, and make it into a ball.
Manmohan SinghKabir, if thou desire to play the game of the Lord's love, then, cut off thou, thy head and make it into a ball.
Manmohan Singh (Punjabi)ਕਬੀਰ ਜੇਕਰ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਖੇਡ ਖੇਡਣ ਦੀ ਸੱਧਰ ਹੈ, ਤਾਂ ਤੂੰ ਆਪਣਾ ਸਿਰ ਵੱਢ ਕੇ ਇਸਦੀ ਖੁੱਦੋ ਬਣਾ ਲੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੇ ਕਰ ਤੁਝ ਕੋ ਪਰਮੇਸ੍ਵਰ (ਪਿਰੰਮ) ਪਤੀ ਪਾਵਣੇ ਕੀ (ਸਾਧ) ਸ੍ਰਧਾ ਹੈ ਤਬ ਅਪਨੇ ਸੀਸ ਕੋ ਕਾਟ ਕੈ (ਗੋਇ) ਗੇਂਦ ਰੂਪ ਕਰ ਲੇ, ਭਾਵ ਨਿਰਹੰਕਾਰ ਹੋ॥
Prof. Sahib Singhਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ (ਇਸ ਤਰ੍ਹਾਂ ਅਹੰਕਾਰ ਦੂਰ ਕਰ ਕਿ ਲੋਕ ਬੇ-ਸ਼ੱਕ ਠੇਡੇ ਪਏ ਮਾਰਨ 'ਕਬੀਰ ਰੋੜਾ ਹੋਇ ਰਹੁ ਬਾਟ ਕਾ, ਤਜਿ ਮਨ ਕਾ, ਅਭਿਮਾਨੁ')

ਪਦ ਅਰਥ ਤੁਹਿ = ਤੈਨੂੰ। ਸਾਧ = ਸੱਧਰ, ਸਿੱਕ, ਤਾਂਘ। ਪਿਰੰਮ = ਪ੍ਰੇਮ। ਗੋਇ = ਗੇਂਦ।

SikhNet (Spanish)Kabir, si decides jugar el juego del Amor con el Señor,

ਖੇਲਤ ਖੇਲਤ ਹਾਲ ਕਰਿ; ਜੋ ਕਿਛੁ ਹੋਇ ਤ ਹੋਇ ॥੨੩੯॥

khelat khelat haal kar; jo kichh hoe ta hoe |239|

Sant Singh KhalsaLose yourself in the play of it, and then whatever will be, will be. ||239||
Manmohan SinghPlaying, and playing, be thou lost in it and then let happen what happen.
Manmohan Singh (Punjabi)ਖੇਡਦਾ, ਖੇਡਦਾ, ਤੂੰ ਇਸ ਅੰਦਰ ਮਸਤ ਹੋ ਜਾ ਅਤੇ ਤਦ ਜਿਹੜਾ ਕੁਝ ਹੁੰਦਾ ਹੈ, ਉਸ ਨੂੰ ਹੋਣ ਦੇ।
Fareedkot Teekaਇਸ ਭਗਤੀ ਰੂਪ ਖੇਲ ਕੋ ਖੇਲਤਾ ਹੂਆ ਅਨੰਦ ਹੋ ਕਰ ਐਸੇ ਜਾਣ, ਜੋ ਕਿਛ ਹੋਣੀ ਹੋਵੇ ਸੋ ਹੋਵੇਗੀ, ਭਾਵ ਵਿਵਹਾਰੋਂ ਸੇ ਬੇਫਿਕਰ ਹੋਹੁ॥੨੩੯॥
Prof. Sahib Singhਇਹ ਖੇਡ ਖੇਡਦਾ ਖੇਡਦਾ ਇਤਨਾ ਮਸਤ ਹੋ ਜਾ ਕਿ (ਦੁਨੀਆ ਵਲੋਂ) ਜੋ (ਸਲੂਕ ਤੇਰੇ ਨਾਲ) ਹੋਵੇ ਉਹ ਪਿਆ ਹੋਵੇ ॥੨੩੯॥

ਪਦ ਅਰਥ ਹਾਲ ਕਰਿ = ਮਸਤ ਹੋ ਜਾ (ਨੋਟ: ਨੌਸ਼ਾਹੀਏ ਫ਼ਕੀਰ 'ਹਾਲ' ਖੇਡਦੇ ਹਨ, ਤੇ ਮਸਤ ਹੋ ਜਾਂਦੇ ਹਨ)। ਤ ਹੋਇ = ਪਿਆ ਹੋਵੇ ॥੨੩੯॥

SikhNet (Spanish)córtate entonces tu cabeza y hazla una pelota, piérdete en ese juego y lo que sea, eso será. (239)

Open this shabad →

Shabad Bhagat Kabir Ji Salok Kabeer Jee

ਕਬੀਰ. ਜਉ ਤੁਹਿ ਸਾਧ, ਪਿਰੰਮ ਕੀ; ਪਾਕੇ ਸੇਤੀ ਖੇਲੁ ॥

kabeer. jau tuhi saadh, piram kee; paake setee khel |

Sant Singh KhalsaKabeer, if you desire to play the game of love with the Lord, play it with someone with committment.
Manmohan SinghKabir, if thou desire thy Beloved, then play thou with the True Guru.
Manmohan Singh (Punjabi)ਕਬੀਰ, ਜੇਕਰ ਤੂੰ ਆਪਣੇ ਪ੍ਰੀਤਮ ਨੂੰ ਲੋੜਦਾ ਹੈ ਤਾਂ ਤੂੰ ਸੱਚੇ ਗੁਰਾਂ ਨਾਲ ਖੇਡ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੇਕਰ ਤੁਝ ਕੋ ਤਿਸ (ਪਿਰੰਮ) ਪਤੀ ਕੀ (ਸਾਧ) ਸ੍ਰਧਾ ਹੈ ਤੌ ਗਿਆਨ ਮੇਂ ਪਰੀਪੱਕ ਜੋ ਸੰਤ ਜਨ ਹੈਂ ਤਿਨੋਂ ਕੇ ਸਾਥ ਖੇਲ, ਭਾਵ ਤਿਨ ਸੰਤੋਂ ਕੀ ਸੰਗਤ ਕਰ॥
Prof. Sahib Singhਪਰ, ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਇਹ ਖੇਡ ਖੇਡਣ ਦੀ ਸਿੱਕ ਹੈ ਤਾਂ ਪੂਰੇ ਸਤਿਗੁਰੂ ਦੀ ਸਰਨ ਪੈ ਕੇ ਖੇਡ; (ਕਰਮ-ਕਾਂਡੀ ਬ੍ਰਾਹਮਣ ਪਾਸ ਇਹ ਚੀਜ਼ ਨਹੀਂ ਹੈ)।

ਪਦ ਅਰਥ ਪਾਕੇ ਸੇਤੀ = ਪੱਕੇ (ਗੁਰੂ) ਨਾਲ, ਪੂਰੇ ਸਤਿਗੁਰੂ ਦੀ ਸਰਨ ਪੈ ਕੇ।

SikhNet (Spanish)Kabir, si deseas jugar el juego del Amor con el Señor, juégalo con alguien comprometido,

ਕਾਚੀ ਸਰਸਉਂ ਪੇਲਿ ਕੈ; ਨਾ ਖਲਿ ਭਈ, ਨ ਤੇਲੁ ॥੨੪੦॥

kaachee sarsaun pel kai; naa khal bhee, na tel |240|

Sant Singh KhalsaPressing the unripe mustard seeds produces neither oil nor flour. ||240||
Manmohan SinghPressing of the unripe mustard yields neither oil-cake nor oil.
Manmohan Singh (Punjabi)ਕੱਚੀ ਸਰੋ ਪੀੜਨ ਦੁਆਰਾ, ਨਾਂ ਖਲਾ ਬਣਦੀ ਹੈ ਅਤੇ ਨਾਂ ਹੀ ਤੇਲ।
Fareedkot Teekaਕਿਉਂ ਕਿ ਜੋ ਕਚੀ ਸਰਿਓਂ ਕੋ (ਪੇਲਿ) ਪੀੜ ਕੇ ਥਕਤ ਹੋ ਰਹੇ ਹੈਂ ਤਿਨੋਂ ਕੋ ਨਾ ਤੋ ਖਲ ਹੀ ਪ੍ਰਾਪਤ ਹੂਈ ਔਰ ਨਾ ਤੇਲ ਹੀ ਹੂਆ, ਭਾਵ ਯੇਹ ਹੈ। ਜਿਨੋਂ ਨੇ ਕੁਸੰਗਤ ਕਰੀ ਹੈ ਤਿਨੋਂ ਕੋ ਨਾ ਇਸ ਲੋਕ ਔਰ ਨਾ ਪਰਲੋਕ ਮੇਂ ਸੁਖ ਕੀ ਪ੍ਰਾਪਤੀ ਹੋਈ ਹੈ॥੨੪੦॥☬ਇਸ ਮੇਂ ਨਾਮਦੇਵ ਜੀ ਕਾ ਪਰਮਾਣ ਹੈ:
Prof. Sahib Singhਕੱਚੀ ਸਰਹੋਂ ਪੀੜਿਆਂ ਨਾਹ ਤੇਲ ਨਿਕਲਦਾ ਹੈ ਤੇ ਨਾਹ ਹੀ ਖਲ ਬਣਦੀ ਹੈ (ਇਹੀ ਹਾਲ ਜਨੇਊ ਆਦਿਕ ਦੇ ਕੇ ਬਣੇ ਕੱਚੇ ਗੁਰੂਆਂ ਦਾ ਹੈ) ॥੨੪੦॥

ਪਦ ਅਰਥ ਪੇਲਿ ਕੈ = ਪੀੜ ਕੇ ॥੨੪੦॥

SikhNet (Spanish)pues presionando la semilla de mostaza no produce ni aceite, ni harina. (240)

Open this shabad →

Shabad Bhagat Kabir Ji Salok Kabeer Jee

ਢੂੰਢਤ ਡੋਲਹਿ. ਅੰਧ ਗਤਿ; ਅਰੁ ਚੀਨਤ ਨਾਹੀ, ਸੰਤ ॥

dtoondtat ddoleh. andh gat; ar cheenat naahee, sant |

Sant Singh KhalsaSearching, the mortal stumbles like a blind person, and does not recognize the Saint.
Manmohan SinghSearching for God, man stumbles like the blind one and recognises not the saints.
Manmohan Singh (Punjabi)ਵਾਹਿਗੁਰੂ ਨੂੰ ਭਾਲਦਾ ਹੋਇਆ, ਬੰਦਾ ਅੰਨ੍ਹੇ ਇਨਸਾਨ ਦੀ ਤਰ੍ਹਾਂ ਡਿਕੋਡੋਲੇ ਖਾਂਦਾ ਹੈ ਅਤੇ ਸਾਧੂ ਦੀ ਸਿੰਝਾਣ ਨਹੀਂ ਕਰਦਾ।
Fareedkot Teekaਅਗਿਆਨ ਕਰ ਕੇ ਅੰਧਿਓਂ ਕੀ (ਗਤਿ) ਤਰਰ ਇਹ ਜੀਵ ਢੂੰਢਤੇ ਫਿਰਤੇ ਹੈਂ ਔਰ ਸੰਤੋਂ ਕੋ ਪਰਮੇਸ੍ਵਰ ਦੀ ਪਰਾਪਤੀ ਕਰਨੇ ਵਾਲੇ ਨਹੀਂ ਜਾਨਤੇ ਹੈਂ॥
Prof. Sahib Singhਜੋ ਮਨੁੱਖ (ਪ੍ਰਭੂ ਦੀ) ਭਾਲ ਤਾਂ ਕਰਦੇ ਹਨ, ਪਰ ਭਗਤ ਜਨਾਂ ਨੂੰ ਪਛਾਣ ਨਹੀਂ ਸਕਦੇ ਉਹ ਅੰਨ੍ਹਿਆਂ ਵਾਂਗ ਹੀ ਟਟੌਲੇ ਮਾਰਦੇ ਹਨ।

ਪਦ ਅਰਥ ਡੋਲਹਿ = ਡੋਲਦੇ ਹਨ, ਭਟਕਦੇ ਹਨ, ਟਟੌਲੇ ਮਾਰਦੇ ਹਨ। ਗਤਿ = ਹਾਲਤ, ਹਾਲ। ਅੰਧ ਗਤਿ = ਜਿਵੇਂ ਅੰਨ੍ਹਿਆਂ ਦੀ ਹਾਲਤ ਹੁੰਦੀ ਹੈ, ਅੰਨ੍ਹਿਆਂ ਵਾਂਗ। ਅਰੁ = ਅਤੇ। ਚੀਨ੍ਹ੍ਹਤ ਨਾਹੀ = (ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਪਛਾਣਦੇ ਨਹੀਂ।

SikhNet (Spanish)Kabir, buscando el mortal se tambalea como un ciego y no logra reconocer al Santo,

ਕਹਿ ਨਾਮਾ. ਕਿਉ ਪਾਈਐ; ਬਿਨੁ ਭਗਤਹੁ ਭਗਵੰਤੁ ॥੨੪੧॥

keh naamaa. kiau paaeeai; bin bhagatahu bhagavant |241|

Sant Singh KhalsaSays Naam Dayv, how can one obtain the Lord God, without His devotee? ||241||
Manmohan SinghSays Nam Dev, how can one obtain the Illustrious Lord without His saint?
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਬਗੈਰ ਉਸ ਦੇ ਸੰਤ ਦੇ, ਇਨਸਾਨ ਕੀਰਤੀਮਾਨ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਹੇ ਭਾਈ! ਭਗਤੋਂ ਕੇ ਮਿਲੇ ਬਿਨਾਂ ਭਗਵੰਤ ਕਿਸ ਪ੍ਰਕਾਰ ਪਾਈਤਾ ਹੈ? ਭਾਵ ਯੇਹ ਭਗਤੋਂ ਕੇ ਮਿਲਨੇ ਸੇ ਹੀ ਭਗਵੰਤ ਕੋ ਪਾਈਤਾ ਹੈ॥੨੪੧॥☬ਰਵਿਦਾਸ ਜੀ ਕਾ ਪ੍ਰਮਾਣ ਹੈ:
Prof. Sahib Singhਨਾਮਦੇਵ ਆਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ (ਦੀ ਸੰਗਤ) ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ ॥੨੪੧॥

ਪਦ ਅਰਥ ਕਹਿ = ਕਹੇ, ਆਖਦਾ ਹੈ। ਕਿਉ ਪਾਈਐ = ਨਹੀਂ ਮਿਲ ਸਕਦਾ। ਬਿਨੁ ਭਗਤਹੁ = ਭਗਤੀ ਕਰਨ ਵਾਲਿਆਂ ਦੀ (ਸੰਗਤ) ਤੋਂ ਬਿਨਾ। ਭਗਵੰਤੁ = ਭਗਵਾਨ, ਪਰਮਾਤਮਾ ॥੨੪੧॥

SikhNet (Spanish)dice Nam Dev, ¿cómo puede uno obtener a Dios nuestro Señor sin Su Devoto? (241)

Open this shabad →

Shabad Bhagat Kabir Ji Salok Kabeer Jee

ਹਰਿ ਸੋ ਹੀਰਾ ਛਾਡਿ ਕੈ; ਕਰਹਿ. ਆਨ ਕੀ ਆਸ ॥

har so heeraa chhaadd kai; kareh. aan kee aas |

Sant Singh KhalsaForsaking the Diamond of the Lord, the mortals put their hopes in another.
Manmohan SinghForsaking the jewel-like God, they who pin their hope on another.
Manmohan Singh (Punjabi)ਜਵੇਹਰ ਵਰਗੇ ਵਾਹਿਗੁਰੂ ਨੂੰ ਛਡ ਕੇ ਜੋ ਆਪਣੀ ਊਮੈਦ ਹੋਰਸ ਤੇ ਬੰਨ੍ਹਦੇ ਹਨ:
Fareedkot Teekaਸੋ ਹਰੀ ਰੂਪ ਹੀਰਾ ਛਾਡ ਕਰ ਕੇ ਜੋ ਔਰ ਕੀ ਆਸਾ ਕਰਤੇ ਹੈਂ॥
Prof. Sahib Singh(ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿਚ ਹਨ, ਪਰ) ਜੋ ਮਨੁੱਖ ਪਰਮਾਤਮਾ ਦਾ ਨਾਮ-ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ,

ਪਦ ਅਰਥ ਸੋ = ਵਰਗਾ। ਕਰਹਿ = ਕਰਦੇ ਹਨ। ਆਨ = ਹੋਰ ਹੋਰ।

SikhNet (Spanish)Dejando el Diamante del Señor, los mortales ponen sus esperanzas en el otro,

ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥੨੪੨॥

te nar dojak jaahige; sat bhaakhai ravidaas |242|

Sant Singh KhalsaThose people shall go to hell; Ravi Daas speaks the Truth. ||242||
Manmohan SinghThose persons shall go to hell, verily, says Rav Dass.
Manmohan Singh (Punjabi)ਉਹ ਪੁਰਸ਼ ਨਰਕ ਨੂੰ ਜਾਣਗੇ। ਸੱਚ ਆਖਦੇ ਹਨ ਰਵਿਦਾਸ ਜੀ।
Fareedkot Teekaਸੋ ਪੁਰਸ ਨਰਕੋਂ ਮੇਂ ਜਾਵੇਂਗੇ। ਸ੍ਰੀ ਰਵਿਦਾਸ ਭਗਤ ਜੀ: ਸਤ੍ਯ ਵਾਕ ਉਚਾਰਨ ਕਰਤੇ ਹੈਂ॥੨੪੨॥
Prof. Sahib Singhਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ-ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ ॥੨੪੨॥

ਪਦ ਅਰਥ ਦੋਜਕ = ਨਰਕ; ਉਹ ਥਾਂ ਜਿਥੇ ਜੀਵਾਂ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਜਾਹਿਗੇ = (ਭਾਵ,) ਜਾਂਦੇ ਹਨ, ਪੈਂਦੇ ਹਨ। ਦੋਜਕ ਜਾਹਿਗੇ = ਦੋਜ਼ਕਾਂ ਵਿਚ ਪੈਂਦੇ ਹਨ, ਦੁੱਖ ਹੀ ਦੁੱਖ ਭੋਗਦੇ ਹਨ। ਸਤਿ = ਸੱਚ, ਸਹੀ ਗੱਲ। ਭਾਖੈ = ਆਖਦਾ ਹੈ ॥੨੪੨॥

* ਨੋਟ: ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਦੇ ਕੋਈ ਸ਼ਲੋਕ ਨਹੀਂ ਹਨ, ਸਿਰਫ਼ ਸ਼ਬਦ ਹਨ। ਜਿਵੇਂ ਸ਼ਲੋਕ ਨੰ: ੨੧੨ ਅਤੇ ੨੧੩ ਹਨ ਤਾਂ ਕਬੀਰ ਜੀ ਦੇ ਆਪਣੇ ਉਚਾਰੇ ਹੋਏ, ਤਿਵੇਂ ਇਹ ਸ਼ਲੋਕ ਨੰ: ੨੪੧ ਅਤੇ ੨੪੨ ਭੀ ਕਬੀਰ ਜੀ ਦੇ ਆਪਣੇ ਹੀ ਹਨ। ਕਬੀਰ ਜੀ ਆਖਦੇ ਹਨ ਕਿ ਅਸਾਂ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੀ ਹੈ ਉਹ ਭੀ ਅਸਾਡੇ ਨਾਲ ਹੀ ਸੰਮਤੀ ਰੱਖਦੇ ਹਨ।

SikhNet (Spanish)esas personas vivirán en el fuego de sus pasiones, Ravi Das dice sólo la Verdad. (242)

Open this shabad →

Shabad Bhagat Kabir Ji Salok Kabeer Jee

ਕਬੀਰ. ਜਉ ਗ੍ਰਿਹੁ ਕਰਹਿ. ਤ ਧਰਮੁ ਕਰੁ; ਨਾਹੀ ਤ. ਕਰੁ ਬੈਰਾਗੁ ॥

kabeer. jau grihu kareh. ta dharam kar; naahee ta. kar bairaag |

Sant Singh KhalsaKabeer, if you live the householder's life, then practice righteousness; otherwise, you might as well retire from the world.
Manmohan SinghKabir, if thou are embracing a domestic life, practise righteousness; otherwise renounce the world.
Manmohan Singh (Punjabi)ਕਬੀਰ, ਜੇਕਰ ਤੂੰ ਗ੍ਰਿਹਸਥੀ ਬਣਨਾ ਹੈ ਤਾਂ ਤੂੰ ਸੱਚ ਦੀ ਕਮਾਈ ਕਰ, ਨਹੀਂ ਤਾਂ ਤੂੰ ਸੰਸਾਰ ਨੂੰ ਤਿਆਗ ਦੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਜੀਵ ਜੇਕਰ ਤੂੰ ਗ੍ਰਿਹਸਤ ਕਰੈ ਤਬ ਧਰਮ ਮੇਂ ਚਿਤ ਕੀ ਪ੍ਰਵਿਰਤੀ ਕਰ ਔਰ ਨਹੀਂ ਤੋ ਵੈਰਾਗ ਕੋ ਧਾਰਨ ਕਰ॥
Prof. Sahib Singhਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ (ਭਾਵ, ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੁ ਅਤੇ ਕਿਸੇ ਤੋਂ ਨਫ਼ਰਤ ਨਾਹ ਕਰ। ਪਰ ਗ੍ਰਿਹਸਤ ਵਿਚ ਰਹਿ ਕੇ) ਜੇ ਤੂੰ ਮਾਇਆ ਵਿਚ ਹੀ ਗ਼ਰਕੇ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ।

ਪਦ ਅਰਥ ਜਉ = ਜੇ। ਗ੍ਰਿਹੁ ਕਰਹਿ = ਤੂੰ ਘਰ ਬਣਾਉਂਦਾ ਹੈਂ, ਤੂੰ ਘਰ-ਬਾਰੀ ਬਣਦਾ ਹੈਂ। ਤ = ਤਾਂ। ਧਰਮੁ = ਫ਼ਰਜ਼, ਘਰ-ਬਾਰੀ ਵਾਲਾ ਫ਼ਰਜ਼। ਬੈਰਾਗੁ = ਤਿਆਗ।

SikhNet (Spanish)Kabir, si vives la vida del sostenedor de hogar, lleva entonces una vida de rectitud, de otra forma te tendrías que retirar de este mundo,

ਬੈਰਾਗੀ. ਬੰਧਨੁ ਕਰੈ; ਤਾ ਕੋ ਬਡੋ ਅਭਾਗੁ ॥੨੪੩॥

bairaagee. bandhan karai; taa ko baddo abhaag |243|

Sant Singh KhalsaIf someone renounces the world, and then gets involved in worldly entanglements, he shall suffer terrible misfortune. ||243||
Manmohan SinghIf the world-renouncer is involved in worldly entanglements; great is his misfortune.
Manmohan Singh (Punjabi)ਜੇਕਰ ਸੰਸਾਰ-ਤਿਆਗੀ, ਦੁਨੀਆਵੀ ਅਲਸੇਟਿਆਂ ਅੰਦਰ ਫਸਦਾ ਹੈ, ਭਾਰੀ ਬਦਕਿਸਮਤੀ ਹੈ ਉਸਦੀ।
Fareedkot Teekaਜੋ ਪੁਰਸ਼ ਵਈਰਾਗਵਾਨ ਹੋ ਕੇ ਗ੍ਰਿਹਸਤ ਕੋ ਤਿਆਗ ਕਰ ਕੇ ਪੁਨਾ ਬੰਧਨਾ ਰੂਪ ਕਰਮ ਕਰਤਾ ਹੈ, ਭਾਵ ਪ੍ਰਵਿਰਤੀ ਮੇਂ ਫਸਦਾ ਹੈ ਤਿਸ ਕਾ ਅਤੀ ਮੰਦ ਭਾਗ ਹੈ। ਭਾਵ ਯੇਹ ਜੋ ਨਿਰਵਿਰਤੀ ਕਰ ਕੇ ਪ੍ਰਵਿਰਤੀ ਮੇਂ ਫਸੇ ਸੋ ਮੰਦਭਾਗੀ ਹੋਤਾ ਹੈ॥੨੪੩॥
Prof. Sahib Singhਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ (ਉਹ ਕਿਸੇ ਥਾਂ ਜੋਗਾ ਨਾਹ ਰਿਹਾ) ॥੨੪੩॥

ਪਦ ਅਰਥ ਅਭਾਗੁ = ਬਦ-ਕਿਸਮਤੀ ॥੨੪੩॥

* ਨੋਟ: ਗ੍ਰਿਹਸਤੀ ਵਾਸਤੇ ਉਹ ਕੇਹੜਾ 'ਧਰਮ' ਹੈ ਜਿਸ ਵੱਲ ਇਸ ਅਖ਼ੀਰਲੇ ਸ਼ਲੋਕ ਵਿਚ ਇਸ਼ਾਰਾ ਹੈ? ਸ਼ਲੋਕ ਨੰਬਰ ੨੨੮ ਤੋਂ ਲੈ ਕੇ ੨੪੨ ਤਕ ਗਹੁ ਨਾਲ ਪੜ੍ਹੋ। ਇਕੋ ਖ਼ਿਆਲ ਦੀ ਸੁੰਦਰ ਲੜੀ ਚਲੀ ਆ ਰਹੀ ਹੈ ਕਿ ਵਿਕਾਰਾਂ ਅਤੇ ਵਾਦ-ਵਿਵਾਦ ਦੀ ਤਪਸ਼ ਵਿਚ ਸੜਦੇ ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਸੋਹਣੀ ਛਾਂ ਵਾਲਾ ਰੁੱਖ ਹੈ। ਇਹ ਨਾਮ ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲ ਸਕਦਾ, ਇਸ ਦੀ ਪ੍ਰਾਪਤੀ ਕੇਵਲ 'ਸਾਧੂ ਸੰਗ' ਤੋਂ ਹੀ ਹੈ, ਪੂਰੇ ਗੁਰੂ ਤੋਂ ਹੀ ਹੈ। ਸ਼ਲੋਕ ਨੰ: ੨੪੨ ਵਿਚ ਸਾਰੀ ਵਿਚਾਰ ਨੂੰ ਮੁਕਾ ਕੇ ਤੇ ਰਵਿਦਾਸ ਜੀ ਦੇ ਖ਼ਿਆਲਾਂ ਦਾ ਭੀ ਹਵਾਲਾ ਦੇ ਕੇ ਆਖਦੇ ਹਨ ਕਿ ਜੇ ਵਿਕਾਰਾਂ ਅਤੇ ਵਾਦ-ਵਿਵਾਦ ਦੇ ਦੋਜ਼ਖ ਦੀ ਤਪਸ਼ ਤੋਂ ਬਚਣਾ ਹੈ ਤਾਂ ਪਰਮਾਤਮਾ ਦਾ ਨਾਮ ਹੀ ਸਿਮਰੋ। ਬੱਸ! ਇਹੀ ਹੈ ਗ੍ਰਿਹਸਤੀ ਦਾ 'ਧਰਮ'। ਜੇ ਇਹਨਾਂ ਸ਼ਲੋਕਾਂ ਨੂੰ ਪਿਛਲੇ ਪਾਸੇ ਵਲੋਂ ਪੜ੍ਹਨਾ ਸ਼ੁਰੂ ਕਰ ਦਿਉ, ਤਾਂ ਇਸ ਧਰਮ ਦੀ ਪ੍ਰੋੜ੍ਹਤਾ ਵਾਸਤੇ ਸ਼ਲੋਕ ਨੰ: ੨੩੪, ੨੩੫ ਅਤੇ ੨੩੬ ਉਤੇ ਨਜ਼ਰ ਜਾ ਟਿਕੇਗੀ। ਨੰ: ੨੩੭ ਤੋਂ ੨੪੧ ਤਕ ਤਾਂ ਸਿਰਫ਼ ਇਸ ਗੱਲ ਤੇ ਜ਼ੋਰ ਹੈ ਕਿ ਇਹ 'ਧਰਮ', ਇਹ ਆਤਮਕ ਜੀਵਨ, ਤਪਸ਼ ਦੂਰ ਕਰਨ ਵਾਲਾ ਇਹ ਵਸੀਲਾ, ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲਦਾ, ਸਿਰਫ਼ ਪੂਰੇ ਗੁਰੂ ਤੋਂ ਹੀ ਮਿਲ ਸਕਦਾ ਹੈ। ਨੰ: ੨੩੪, ੨੩੫ ਅਤੇ ੨੩੬ ਵਿਚ ਇਸ 'ਧਰਮ' ਦਾ ਨਿਖੇੜਾ ਇਉਂ ਕੀਤਾ ਹੈ ਕਿ ਕਿਰਤ-ਕਾਰ ਦੇ ਨਾਲ ਨਾਲ ਪ੍ਰਭੂ ਦਾ ਨਾਮ ਸਿਮਰੋ, ਇਸ ਸਿਮਰਨ ਦੀ ਬਰਕਤਿ ਨਾਲ ਵਿਕਾਰਾਂ ਦੀ ਤ

SikhNet (Spanish)si alguien se abandona al mundo y se involucra en los asuntos mundanos, será terriblemente desafortunado. (243)

Open this shabad →

Shabad Sheikh Farid Ji Salok Fareed Jee

ਸਲੋਕ ਸੇਖ ਫਰੀਦ ਕੇ ॥

salok sekh fareed ke |

Sant Singh KhalsaSaloks Of Shaykh Fareed Jee:
Manmohan SinghSaloks of Shaikh Farid.
Manmohan Singh (Punjabi)ਸ਼ੇਖ ਫਰੀਦ ਜੀ ਦੇ ਸਲੋਕ।
Fareedkot Teekaਸੇਖੋਂ ਕੀ ਜਾਤੀ ਮੇਂ ਫਰੀਦ ਜੀ ਕਾ ਜਨਮ ਭਯਾ ਹੈ। ਪ੍ਰਿਥਮੇ ਕੋਈ ਕਾਲ ਚੋਰੀ ਰੂਪ ਕਰਮ ਕੀਆ ਪੁਨਾ ਵਈਰਾਗਵਾਨ ਹੋ ਕਰ ਕੇ ਅਤੀਤ ਹੋ ਕਰ ਕੇ ਅਜਮੇਰ ਮੇਂ ਏਕ ਪੀਰ ਕੋ ਮਿਲਕਰ ਸੰਤ ਪਦ ਕੋ ਪ੍ਰਾਪਤ ਭਏ ਹੈਂ। ਸੋ ਫਰੀਦ ਜੀ ਦੇਸੋਂ ਮੇਂ ਵਿਚਰਤੇ ਹੂਏ ਵਈਰਾਗ ਸੂਚਕ ਸਲੋਕ ਉਚਾਰਨ ਕਰਤੇ ਭਏ। ਪਾਕਪਟਨ ਜੋ ਤਿਨ ਕਾ ਅਸਥਾਨ ਹੈ ਬਹੁਤ ਤਾਂ ਊਹਾਂ ਕਹੇ ਔਰ ਕੋਈ ਕਹੀਂ ਕੋਈ ਕਹੀਂ ਕਹਿਤੇ ਭਏ ਹੈਂ। ਜਿੰਦ ਕੋ ਇਸਤ੍ਰੀ ਔ ਜਮ ਕੋ ਪਤੀ ਰੂਪ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਸ਼ੇਖ ਫਰੀਦ ਜੀ ਦੇ ਸਲੋਕ।
SikhNet (Spanish)Sloks del Sheikj Farid.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਸ਼ਲੋਕ-ਵਾਰ ਭਾਵ: (੧) ਨੰ: ੧ ਤੋਂ ੧੫ ਤਕ = ੧੫ ਸ਼ਲੋਕ। ਹਰੇਕ ਜੀਵ ਦੇ ਜ਼ਿੰਦਗੀ ਦੇ ਦਿਨ ਗਿਣੇ-ਮਿਥੇ ਹੋਏ ਹਨ, ਜੀਵ ਇਥੇ ਬੰਦਗੀ, 'ਦਰਵੇਸ਼ੀ' ਕਰਨ ਆਇਆ ਹੈ। ਪਰ ਮਨੁੱਖ ਮੋਹ ਦੀ ਪੋਟਲੀ ਸਿਰ ਉਤੇ ਬੰਨ੍ਹੀ ਫਿਰਦਾ ਹੈ, ਇਹ ਗੁੱਝੀ ਅੱਗ ਹਰ ਵੇਲੇ ਇਸ ਨੂੰ ਸਾੜਦੀ ਹੈ। ਫਿਰ ਭੀ ਮਾਇਆ ਦੇ ਕਾਰਨ ਅਹੰਕਾਰੀ ਹੋਇਆ ਜੀਵ ਰੱਬ ਨਾਲੋਂ ਸਾਕ ਤੋੜ ਲੈਂਦਾ ਹੈ। ਇਸ ਮਸਤੀ ਵਿਚ ਕਿਸੇ ਦੀ ਨਿੰਦਾ ਕਰਦਾ ਹੈ, ਕਿਸੇ ਨਾਲ ਵੈਰ ਬੰਨ੍ਹ ਬਹਿੰਦਾ ਹੈ। ਇਹਨੀ ਕੰਮੀਂ ਜਵਾਨੀ ਦਾ ਸਮਾ (ਜਦੋਂ ਬੰਦਗੀ ਹੋ ਸਕਦੀ ਹੈ) ਗੰਵਾ ਲੈਂਦਾ ਹੈ। ਆਖ਼ਰ ਬੁਢੇਪਾ ਆ ਜਾਂਦਾ ਹੈ, ਦੁਨੀਆ ਦੇ ਪਦਾਰਥ ਭੀ ਨਹੀਂ ਸੁਖਾਂਦੇ, ਕਿਉਂਕਿ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ, ਤੇ, ਜਵਾਨੀ ਲੰਘਾ ਕੇ ਬੁੱਢੀ ਉਮਰੇ ਬੰਦਗੀ ਦਾ ਸੁਭਾਉ ਪਕਾਣਾ ਬੜਾ ਔਖਾ ਹੋ ਜਾਂਦਾ ਹੈ। ਅੰਤ ਮਰਨ ਤੇ ਇਹ ਸੋਹਣਾ ਸਰੀਰ ਮਿੱਟੀ ਹੋ ਜਾਂਦਾ ਹੈ। ਪਰ, ਅਚਰਜ ਗੱਲ ਇਹ ਹੈ ਕਿ ਇਸ ਮਨ-ਦੇ-ਮੁਰੀਦ ਬੰਦੇ ਨੂੰ ਕਿਤਨੀ ਭੀ ਮੱਤ ਦਿਉ, ਇਹ ਇੱਕ ਨਹੀਂ ਸੁਣਦਾ। (੨) ਨੰ: ੧੬ ਤੋਂ ੩੬ ਤਕ = ੨੧ ਸ਼ਲੋਕ। ਇਸ ਜਗਤ-ਮੇਲੇ ਦੀ ਭੀੜ ਵਿਚ ਕਈ ਵਾਰੀ ਧੱਕੇ ਖਾਣੇ ਪੈਂਦੇ ਹਨ, ਵਧੀਕੀ ਸਹਿਣੀ ਪੈਂਦੀ ਹੈ; ਪਰ, 'ਦਰਵੇਸ਼' ਦੱਭ ਤੇ ਖ਼ਾਕ ਵਾਂਗ ਸਹਿਨ-ਸ਼ੀਲ ਹੋ ਜਾਂਦਾ ਹੈ। 'ਦਰਵੇਸ਼' ਦਾ ਰੱਬੀ ਪਿਆਰ ਕਿਸੇ ਦੁਨੀਆਵੀ ਲਾਲਚ ਦੇ ਆਸਰੇ ਨਹੀਂ ਹੁੰਦਾ। ਉਸ ਨੂੰ ਇਹ ਲੋੜ ਭੀ ਨਹੀਂ ਪੈਂਦੀ ਕਿ ਰੱਬ ਨੂੰ ਜੰਗਲਾਂ ਵਿਚ ਲੱਭਣ ਜਾਏ, ਉਸ ਨੂੰ

SikhNet (Spanish)Un Dios Creador Universal, por la Gracia del Verdadero Guru.

ਜਿਤੁ ਦਿਹਾੜੈ. ਧਨ ਵਰੀ; ਸਾਹੇ ਲਏ ਲਿਖਾਇ ॥

jit dihaarrai. dhan varee; saahe le likhaae |

Sant Singh KhalsaThe day of the bride's wedding is pre-ordained.
Manmohan SinghOn the day, the women enters into the body, the time of her wedding is writ.
Manmohan Singh (Punjabi)ਜਿਸ ਦਿਨ ਇਸਤਰੀ ਦੇਹ ਅੰਦਰ ਪ੍ਰਵੇਸ਼ ਕਰਦੀ ਹੈ, ਉਸਦੇ ਵਿਆਹੁਣ ਦਾ ਵੇਲਾ ਲਿਖ ਲਿਆ ਜਾਂਦਾ ਹੈ।
Fareedkot Teekaਜਿਸ ਦਿਨ ਮੇਂ ਇਹ ਜਿੰਦ ਰੂਪ ਜੋ ਪੁਰਯਸ਼ਟਕਾ ਹੈ, ਸੋ ਇਸ ਦੇਹ ਬੀਚ (ਵਰੀ) ਵੜੀ ਹੈ, ਤਿਸੀ ਦਿਨ ਤੇ (ਸਾਹੇ) ਜਮ ਪਤੀ ਕਾ ਸੰਜੋਗ ਹੋਣਾ ਲਿਖਾਇ ਲੀਆ ਹੈ॥
Prof. Sahib Singhਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ),

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਦਿਹਾੜੈ = ਜਿਸ ਦਿਨ ਵਿਚ, ਜਿਸ ਦਿਨ। ਧਨ = ਇਸਤ੍ਰੀ। ਵਰੀ = ਚੁਣੀ ਜਾਇਗੀ, ਵਿਆਹੀ ਜਾਇਗੀ। ਸਾਹੇ = (ਉਸ ਦਾ) ਨੀਯਤ ਸਮਾ।

SikhNet (Spanish)El día de la boda de la novia ha sido fijado de antemano,

ਮਲਕੁ. ਜਿ ਕੰਨੀ ਸੁਣੀਦਾ; ਮੁਹੁ ਦੇਖਾਲੇ ਆਇ ॥

malak. ji kanee suneedaa; muhu dekhaale aae |

Sant Singh KhalsaOn that day, the Messenger of Death, of whom she had only heard, comes and shows its face.
Manmohan SinghOn the day of wedding, the myrmidon of death, of whom she had heard with her ears, comes and shows his face.
Manmohan Singh (Punjabi)ਸ਼ਾਦੀ ਵਾਲੇ ਦਿਹਾੜੇ ਮੌਤ ਦਾ ਫਰੇਸ਼ਤਾ, ਜਿਸ ਦੇ ਬਾਰੇ ਉਸ ਨੇ ਆਪਣੇ ਕੰਨਾਂ ਨਾਲ ਸੁਣਿਆ ਹੋਇਆ ਸੀ, ਆ ਕੇ ਆਪਦਾ ਮੂੰਹ ਵਿਖਾਲ ਦਿੰਦਾ ਹੈ।
Fareedkot Teekaਤਾਂ ਤੇ ਇਸ ਕਾ (ਮਲਕ) ਮਾਲਕ ਪਤੀ ਜੋ ਜਮ ਕਾਨੋਂ ਕਰ ਕੇ ਸ੍ਰਵਨ ਕਰੀਤਾ ਹੈ, ਸੋ ਆਇ ਕਰ ਅਪਨਾ ਮੁਖ ਦੇਖਾਲੇਗਾ॥
Prof. Sahib Singhਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ)।

ਪਦ ਅਰਥ ਮਲਕੁ = ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ।

SikhNet (Spanish)en ese día, el mensajero de la muerte, del cual ella había escuchado, viene a mostrar su rostro,

ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥

jind nimaanee kadteeai; haddaa koo karrakaae |

Sant Singh KhalsaIt breaks the bones of the body and pulls the helpless soul out.
Manmohan SinghBreaking the bones, the poor soul is taken out of the body.
Manmohan Singh (Punjabi)ਹੱਡੀਆਂ ਨੂੰ ਭੰਨ ਤੋੜ ਕੇ, ਗਰੀਬ ਆਤਮਾ ਦੇਹ ਵਿਚੋਂ ਕਢ ਲਈ ਜਾਂਦੀ ਹੈ।
Fareedkot Teekaਤਿਸ ਸਮੇਂ (ਨਿਮਾਣੀ) ਵਿਚਾਰੀ ਗਰੀਬਣੀ ਜਿੰਦ ਹਡੋਂ ਕੋ ਤੋੜ ਫੋੜ ਕਰ ਕੇ ਸਰੀਰ ਵਿਚੋਂ ਕੱਢੀਏਗੀ॥
Prof. Sahib Singhਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ।

ਪਦ ਅਰਥ ਕੂੰ = ਨੂੰ।

SikhNet (Spanish)le rompe los huesos al cuerpo y extrae a la pobre Alma de ahí,

ਸਾਹੇ ਲਿਖੇ. ਨ ਚਲਨੀ; ਜਿੰਦੂ ਕੂੰ ਸਮਝਾਇ ॥

saahe likhe. na chalanee; jindoo koon samajhaae |

Sant Singh KhalsaThat pre-ordained time of marriage cannot be avoided. Explain this to your soul.
Manmohan SinghThe recorded time of marriage cannot the altered. Explain thou this unto thy soul.
Manmohan Singh (Punjabi)ਵਿਆਹ ਦਾ ਲਿਖਿਆ ਹੋਇਆ ਵੇਲਾ ਬਦਲਿਆ ਨਹੀਂ ਜਾ ਸਕਦਾ। ਤੂੰ ਇਹ ਗੱਲ ਆਪਣੀ ਜਿੰਦੜੀ ਨੂੰ ਸਮਝਾ ਦੇ।
Fareedkot Teekaਤਾਂ ਤੇ ਜੌਨ ਸੇ ਸ੍ਵਾਸੋਂ ਕੇ ਸੰਕੇਤ ਰੂਪ ਸਾਹੇ ਲਿਖੇ ਗਏ ਹੈਂ, ਸੋ ਚਲਾਇਵਾਨ, ਭਾਵ ਦੂਰ ਨਹੀਂ ਹੋਤੇ ਹੈਂ। ਤਿਸੀ ਤੇ ਹੇ ਭਾਈ! ਇਸ ਜਿੰਦ ਕੋ ਸਮਝਾਵਣਾ ਕਰ ਜੋ ਭਜਨ ਪਰਾਇਣ ਹੋਵੇ॥
Prof. Sahib Singhਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।

ਪਦ ਅਰਥ ਨ ਚਲਨੀ = ਨਹੀਂ ਟਲ ਸਕਦੇ। ਜਿੰਦੁ ਕੂੰ = ਜਿੰਦ ਨੂੰ।

SikhNet (Spanish)ese momento ya está fijado y no se puede evitar, explícale esto a tu Alma.

ਜਿੰਦੁ ਵਹੁਟੀ. ਮਰਣੁ ਵਰੁ; ਲੈ ਜਾਸੀ ਪਰਣਾਇ ॥

jind vahuttee. maran var; lai jaasee paranaae |

Sant Singh KhalsaThe soul is the bride, and death is the groom. He will marry her and take her away.
Manmohan SinghThe soul is the bride and death her Groom. he will marry her and take her away.
Manmohan Singh (Punjabi)ਆਤਮਾ ਲਾੜ੍ਹੀ ਹੈ ਅਤੇ ਮੌਤ ਉਸ ਦਾ ਲਾੜ੍ਹਾ। ਉਹ ਇਸ ਨੂੰ ਵਿਆਹ ਕੇ ਲੈ ਜਾਵੇਗਾ।
Fareedkot Teekaਤਬ ਜਿੰਦ ਰੂਪ ਇਸਤ੍ਰੀ ਕੋ ਲੋਕੋਂ ਕੇ (ਮਰਣੁ) ਮਾਰਣੇ ਵਾਲਾ ਜੋ ਜਮ (ਵਰੁ) ਪਤੀ ਹੈ, ਸੋ (ਪਰਣਾਇ) ਵਿਵਾਹ ਕਰ ਕੇ ਲੇ ਜਾਵੇਗਾ॥
Prof. Sahib Singhਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ,

ਪਦ ਅਰਥ ਮਰਣੁ = ਮੌਤ। ਵਰੁ = ਲਾੜਾ। ਪਰਣਾਇ = ਵਿਆਹ ਕੇ।

SikhNet (Spanish)El Alma es la novia y la muerte es el novio, se casará con ella y se la llevará,

ਆਪਣ ਹਥੀ. ਜੋਲਿ ਕੈ; ਕੈ ਗਲਿ ਲਗੈ ਧਾਇ ॥

aapan hathee. jol kai; kai gal lagai dhaae |

Sant Singh KhalsaAfter the body sends her away with its own hands, whose neck will it embrace?
Manmohan SinghSending her with its own hands, whose neck shall the body run to embrace?
Manmohan Singh (Punjabi)ਆਪਣੇ ਹਥੀ ਉਸ ਨੂੰ ਤੋਰ ਕੇ ਦੇਹ ਭਜ ਕੇ ਕਿਸ ਦੇ ਗਲੇ ਨੂੰ ਜਫੀ ਪਾਉਗੀ?
Fareedkot Teekaਤਿਸ ਸਮੇਂ ਮੇਂ (ਜੋਲਿ) ਤੁਰ ਕਰ ਕੇ ਅਪਨੇ ਹਾਥੋਂ ਕੋ ਕਿਸ ਕੇ ਗਲ ਮੇਂ ਪਾਇ ਕਰ ਕੇ ਲਗੇਗੀ, ਭਾਵ ਤਿਸ ਸਮੇਂ ਯਮਦੂਤ ਕਿਸੀ ਸਾਥ ਮਿਲਨੇ ਭੀ ਨਹੀਂ ਦੇਵੇਗਾ॥
Prof. Sahib Singhਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ)।

ਪਦ ਅਰਥ ਜੋਲਿ ਕੈ = ਤੋਰ ਕੇ। ਕੈ ਗਲਿ = ਕਿਸ ਦੇ ਗਲ ਵਿਚ? ਧਾਇ = ਦੌੜ ਕੇ।

SikhNet (Spanish)después de que salga del cuerpo ¿A qué cuello se va a aferrar?

ਵਾਲਹੁ ਨਿਕੀ ਪੁਰਸਲਾਤ; ਕੰਨੀ. ਨ ਸੁਣੀ ਆਇ ॥

vaalahu nikee purasalaat; kanee. na sunee aae |

Sant Singh KhalsaThe bridge to hell is narrower than a hair; haven't you heard of it with your ears?
Manmohan SinghFiner than even a hair is the bridge of hell. Have thou not heard of it with thine ears?
Manmohan Singh (Punjabi)ਇਕ ਵਾਲ ਲਾਲੋ ਭੀ ਬਰੀਕ ਹੈ ਲਰਕ ਦਾ ਪੁਲ। ਕੀ ਤੂੰ ਆਪਣੇ ਕੰਨਾਂ ਨਾਲ ਇਸਦੇ ਬਾਰੇ ਨਹੀਂ ਸੁਣਿਆ?
Fareedkot Teekaਤਾਂ ਤੇ ਹੇ ਭਾਈ! ਜੌਨ ਸਾ ਜਮ ਕੇ ਮਾਰਗ ਮੇਂ (ਪੁਰਸਲਾਤ) ਪੁਲ ਹੈ ਤਿਸ ਕੀ ਸਾਰ ਵਾਲ ਤੇ ਭੀ ਨਿਕੀ ਹੈ, ਤੈਨੇ ਤਿਸ ਕੇ ਦੁਖ ਕੋ ਕਾਨੋਂ ਤੇ ਸੁਣਿਆਂ ਨਹੀਂ ਹੈ॥
Prof. Sahib Singhਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ?

ਪਦ ਅਰਥ ਵਾਲਹੁ = ਵਾਲ ਤੋਂ। ਪੁਰਸਲਾਤ = ਪੁਲ ਸਿਰਾਤ। ਕੰਨੀ = ਕੰਨਾਂ ਨਾਲ।

SikhNet (Spanish)El puente para enfrentar las consecuencias de tus actos es más delgado que un cabello, ¿qué no sabías esto?

ਫਰੀਦਾ. ਕਿੜੀ ਪਵੰਦੀਈ; ਖੜਾ. ਨ ਆਪੁ ਮੁਹਾਇ ॥੧॥

fareedaa. kirree pavandeeee; kharraa. na aap muhaae |1|

Sant Singh KhalsaFareed, the call has come; be careful now - don't let yourself be robbed. ||1||
Manmohan SinghFarid! The call is about to come, beware and do not get robbed.
Manmohan Singh (Punjabi)ਫਰੀਦ! ਸੱਦਾ ਆਉਣ ਵਾਲਾ ਹੈ, ਤੂੰ ਸੁਚੇਤ ਹੋ ਅਤੇ ਆਪਣੇ ਆਪ ਦੀ ਲੁਟ ਖਸੁਟ ਨਾਂ ਹੋਣ ਦੇ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! (ਕਿੜੀ ਪਵੰਦੀਈ) ਅਵਾਜਾਂ ਪੈਂਦੀਆਂ ਹੋਈਆਂ, ਭਾਵ ਵੇਦ ਸ਼ਾਸਤ੍ਰ ਕੇ ਪੁਕਾਰਤਿਆਂ ਹੋਇਆਂ ਖੜਾ ਹੋ ਕਰ ਅਪਨੇ ਆਪ ਕੋ (ਮੁਹਾਇ) ਲੁਕਾਇ ਨਹੀਂ, ਭਾਵ ਯੇਹ ਵਾਹਿਗੁਰੂ ਕੇ ਭਜਨ ਕਰਨੇ ਮੇਂ ਪੁਰਸ਼ਾਰਥ ਕਰ॥੧॥☬ਏਕ ਸਮੇਂ ਮੇਂ ਫਰੀਦ ਜੀ ਰਸਤੇ ਮੇਂ ਜਾਤੇ ਹੂਏ ਖਰਬੂਜੇ ਦੇਖ ਕਰ ਸਵਾਲ ਕੀਆ, ਜਬ ਖੇਤ ਵਾਲੇ ਨੇ ਨਹੀਂ ਦੀਏ ਤਿਸ ਸਮੇਂ ਮਨ ਮੇਂ ਵਾਹੀ ਕਰਨੇ ਕਾ ਸੰਕਲਪ ਕਰਤਿਆਂ ਹੋਇਆਂ ਮੋੜ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮੱਤ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ॥੧॥

ਪਦ ਅਰਥ ਕਿੜੀ ਪਵੰਦੀਈ = ਵਾਜਾਂ ਪੈਂਦਿਆਂ। ਕਿੜੀ = ਵਾਜ। ਆਪੁ = ਆਪਣੇ ਆਪ ਨੂੰ। ਨ ਮੁਹਾਇ = ਨਾ ਠੱਗਾ, ਧੋਖੇ ਵਿਚ ਨਾ ਪਾ, ਨਾ ਲੁਟਾ ॥੧॥

* ਨੋਟ: ਲਫ਼ਜ਼ 'ਜਿੰਦੁ' ਦੇ ਅੰਤ ਵਿਚ ਸਦਾ (ੁ) ਹੁੰਦਾ ਹੈ, ਉ​‍ਂਵ ਇਹ 'ਇਸਤ੍ਰੀ ਲਿੰਗ' ਹੈ। 'ਸੰਬੰਧਕ' ਆਦਿਕ ਨਾਲ 'ਜਿੰਦੁ' ਤੋਂ 'ਜਿੰਦੂ' ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਵਿਸੁ' ਤੋਂ 'ਵਿਸੂ'। (ਵੇਖੋ 'ਗੁਰਬਾਣੀ ਵਿਆਕਰਣ')।

SikhNet (Spanish)Farid, la llamada ha llegado, ten cuidado, no permitas ser ultrajado. (1)

Open this shabad →

Shabad Sheikh Farid Ji Salok Fareed Jee

ਫਰੀਦਾ. ਦਰ ਦਰਵੇਸੀ ਗਾਖੜੀ; ਚਲਾਂ ਦੁਨੀਆਂ ਭਤਿ ॥

fareedaa. dar daravesee gaakharree; chalaan duneean bhat |

Sant Singh KhalsaFareed, it is so difficult to become a humble Saint at the Lord's Door.
Manmohan SinghFarid! Difficult, is the saintship of the Lord's door. May I therefore walk in the way of the world?
Manmohan Singh (Punjabi)ਫਰੀਦ! ਔਖੀ ਹੈ ਸੁਆਮੀ ਦੇ ਦਰਵਾਜੇ ਦੀ ਸਾਧੂ-ਗਿਰੀ, ਤਦ ਕੀ ਮੈਂ ਸੰਸਾਰ ਦੇ ਰਾਹੇ ਟੁਰ ਪਵਾਂ।
Fareedkot Teekaਹੇ ਮਨ! ਪਰਮੇਸ੍ਵਰ ਕੇ ਦਰ ਦੀ (ਦਰਵੇਸ਼ੀ) ਫਕੀਰੀ ਕਰਨੀ (ਗਾਖੜੀ) ਔਖੀ ਹੈ, ਤਾਂ ਤੇ ਮੈਂ ਦਰਵੇਸ਼ੀ ਕੋ ਛਾਡ ਕਰ ਦੁਨੀਆਂ ਕੀ (ਭਤਿ) ਤਰਹ ਫੇਰ ਚਲਾਂ, ਭਾਵ ਯੇਹ ਵਾਹੀ ਕਰੋਂ॥
Prof. Sahib Singhਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ,

ਪਦ ਅਰਥ ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਦਰ = (ਪਰਮਾਤਮਾ ਦੇ) ਦਰ ਦੀ। ਭਤਿ = ਭਾਂਤਿ, ਵਾਂਗ।

SikhNet (Spanish)Farid, es tan difícil volverse Santo en la Puerta del Señor.

ਬੰਨੑਿ ਉਠਾਈ ਪੋਟਲੀ; ਕਿਥੈ ਵੰਞਾ ਘਤਿ ॥੨॥

bana utthaaee pottalee; kithai vanyaa ghat |2|

Sant Singh KhalsaI am so accustomed to walking in the ways of the world. I have tied and picked up the bundle; where can I go to throw it away? ||2||
Manmohan SinghI have tied the bundle of the Lord's meditation and lifted over my head, now, how can I go anywhere without it?
Manmohan Singh (Punjabi)ਮੈਂ ਸੁਆਮੀ ਦੇ ਸਿਮਰਨ ਦੀ ਗਠੜੀ ਬੰਨ੍ਹ ਕੇ ਚੁਕ ਲਈ ਹੈ, ਇਸਨੂੰ ਸੁਟ ਕੇ ਹੁਣ ਮੈਂ ਕਿਵੇਂ ਜਾਵਾਂਗਾ?
Fareedkot Teekaਫੇਰ ਕਹਿਤਾ ਹੈ: ਇਹੁ ਫਕੀਰੀ ਕੀ ਪੰਡ ਜੋ ਬਾਂਧ ਕਰ ਕੇ ਸਿਰ ਪਰ ਉਠਾਈ ਹੋਈ ਹੈ, ਭਾਵ ਧਾਰਨ ਕਰੀ ਹੋਈ ਹੈ, ਇਸ ਕੋ ਕਹਾਂ (ਘਤਿ) ਪਾਇ, ਭਾਵ ਸਿਟ (ਵੰਞਾ) ਜਾਵੋਂ। ਕਿੰਤੂ ਇਹ ਸਿਟੀ ਨਹੀਂ ਜਾਤੀ ਹੈ, ਤਾਂ ਤੇ ਇਸੀ ਤਰਾਂ ਹੀ ਰਹੂੰ॥੨॥☬ਐਸੇ ਕਹਿ ਕਰ ਕੇ ਜਬ ਫਰੀਦ ਜੀ ਅਪਨੇ ਸੰਕਲਪ ਕੋ ਦੂਰ ਕਰ ਕੇ ਆਗੇ ਚਲੇ ਗਏ। ਪੀਛੇ ਤੇ ਉਹ ਖਰਬੂਜੇ ਸਭੀ ਮਾਨੁਖੋਂ ਕੇ ਸਿਰ ਬਨ ਗਏ। ਤਬ ਵੋਹ ਖੇਤ ਵਾਲਾ ਸੰਤੋਂ ਕੀ ਨਿਰਾਦਰੀ ਕਰਨੇ ਕਾ ਫਲ ਜਾਨ ਕਰ ਤਹਾਂ ਸੇ ਚਲ ਕਰ ਫਰੀਦ ਜੀ ਕੇ ਚਰਨੀਂ ਆਇ ਪੜਾ ਔ ਅਪਨੇ ਗ੍ਰਹਸਤ ਕੋ ਸੁਨਾਇਆ। ਤਿਸ ਸੇ ਦੁਖੋਂ ਕੇ ਸ੍ਰਵਨ ਕਰ ਕੇ ਤਿਸ ਕੇ ਪਰਥਾਇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singh('ਦੁਨੀਆ' ਵਾਲੀ) ਨਿੱਕੀ ਜਹੀ ਗੰਢ (ਮੈਂ ਭੀ) ਬੰਨ੍ਹ ਕੇ ਚੁੱਕੀ ਹੋਈ ਹੈ, ਇਸ ਨੂੰ ਸੁੱਟ ਕੇ ਕਿਥੇ ਜਾਵਾਂ? (ਭਾਵ, ਦੁਨੀਆ ਦੇ ਮੋਹ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ) ॥੨॥

ਪਦ ਅਰਥ ਬੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਬੰਨ੍ਹ ਕੇ। ਵੰਞਾ = ਜਾਵਾਂ। ਘਤਿ = ਸੁੱਟ ਕੇ। ਪੋਟਲੀ = ਨਿੱਕੀ ਜਿਹੀ ਗੰਢ ॥੨॥

SikhNet (Spanish)Estoy tan acostumbrado a caminar a la manera del mundo, que llevo empacada y amarrada la bolsa, ¿dónde podré tirarla? (2)

Open this shabad →

Ang 1377 of 1430