ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਾਨੀ; ਤੂੰ ਰਾਮ ਕੈ ਦਰਿ ਮਾਨੀ ॥
maanee; toon raam kai dar maanee |
Sant Singh KhalsaHonored - you shall be honored in the Court of the Lord.
Manmohan SinghO bride, thou shall be honoured, honoured in thy Lord's court,
Manmohan Singh (Punjabi)ਹੇ ਪਤਨੀਏ! ਤੂੰ ਆਪਣੇ ਸੁਆਮੀ ਦੇ ਦਰਬਾਰ ਅੰਦਰ ਮਾਣ, ਮਾਣ ਪਾਵੇਗੀ,
Fareedkot Teekaਹੇ ਮਾਨੀ ਪੁਰਸ਼! ਤੂੰ ਰਾਮ ਕੇ ਦਰ ਪਰਵਾਨ ਹੋਵੈ, ਤੌ ਮਾਨੀ ਹੈਂ॥
Prof. Sahib Singh(ਹੇ ਜਿੰਦੇ! ਜੇ ਤੂੰ ਪਰਮਾਤਮਾ ਦੇ ਗੁਣ ਗਾਵੇਂ, ਤਾਂ) ਤੂੰ ਪਰਮਾਤਮਾ ਦੇ ਦਰ ਤੇ ਜ਼ਰੂਰ ਸਤਕਾਰ ਹਾਸਲ ਕਰੇਂਗੀ।ਪਦ ਅਰਥ ਮਾਨ = ਆਦਰ, ਸਤਕਾਰ। ਮਾਨੀ = ਸਤਕਾਰ ਵਾਲੀ, ਆਦਰ ਵਾਲੀ। ਕੈ ਦਰਿ = ਦੇ ਦਰ ਤੇ।
SikhNet (Spanish)Oh novia, serás aceptada en la Puerta del Señor si te quitas de tu ego negativo.
ਸਾਧਸੰਗਿ ਮਿਲਿ. ਹਰਿ ਗੁਨ ਗਾਏ; ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥
saadhasang mil. har gun gaae; binasee sabh abhimaanee |1| rahaau |
Sant Singh KhalsaJoin the Saadh Sangat, the Company of the Holy, and sing the Glorious Praises of the Lord; your egotistical pride will be totally dispelled. ||1||Pause||
Manmohan Singhif stilling thy entire ego, thou sing God's praise meeting with the saints' congregation. Pause
Manmohan Singh (Punjabi)ਜੇਕਰ ਆਪਣੀ ਸਮੂਹ ਹੰਗਤਾ ਨੂੰ ਮਾਰ, ਤੂੰ ਸਤਿਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।
Fareedkot Teekaਜਿਨੋਂ ਨੇ ਸਾਧ ਸੰਗ ਮੇਂ ਮਿਲ ਕਰ ਹਰੀ ਕੇ ਗੁਣ ਗਾਏ ਹੈਂ ਤਿਨ ਕੀ (ਅਭਿਮਾਨੀ) ਹੰਤਾ ਸਭ ਬਿਨਸੀ ਹੈ॥੧॥ ਰਹਾਉ ॥
Prof. Sahib Singh(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਦੇ ਅੰਦਰੋਂ ਹਉਮੈ ਵਾਲੀ ਮੱਤ ਸਾਰੀ ਮੁੱਕ ਗਈ ॥੧॥ ਰਹਾਉ ॥ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਮਿਲਿ = ਮਿਲ ਕੇ। ਗਾਏ = (ਜਿਸ ਨੇ) ਗਾਏ। ਅਭਿਮਾਨੀ = ਹਉਮੈ ਵਾਲੀ ਮੱਤ ॥੧॥ ਰਹਾਉ ॥
SikhNet (Spanish)Cantando las Alabanzas del Señor en la Compañía de los Santos. (1-Pausa)
ਧਾਰਿ ਅਨੁਗ੍ਰਹੁ ਅਪੁਨੀ ਕਰਿ ਲੀਨੀ; ਗੁਰਮੁਖਿ ਪੂਰ ਗਿਆਨੀ ॥
dhaar anugrahu apunee kar leenee; guramukh poor giaanee |
Sant Singh KhalsaShowering His kindness and compassion, He shall make you His Own. As Gurmukh, your spiritual wisdom shall be perfect.
Manmohan SinghShowing His mercy thy Lord shall make thee His own and by the Guru's grace, thou shall be blessed with perfect wisdom.
Manmohan Singh (Punjabi)ਆਪਣੀ ਮਿਹਰ ਧਾਰ ਕੇ ਸੁਆਮੀ ਤੈਨੂੰ ਆਪਣੀ ਨਿੱਜ ਦੀ ਬਣਾ ਲਵੇਗਾ ਅਤੇ ਗੁਰਾਂ ਦੀ ਦਇਆ ਦੁਆਰਾ, ਤੈਨੂੰ ਪੂਰਨ ਗਿਆਤ ਪ੍ਰਾਪਤ ਹੋ ਜਾਵੇਗਾ।
Fareedkot Teekaਪਰਮੇਸ੍ਵਰ ਨੇ ਕਿਰਪਾ ਧਾਰ ਕਰ ਜਿਸ ਕੀ ਬੁਧੀ ਅਪਨੀ ਸ਼ਰਣ ਕਰ ਲਈ ਹੈ, ਵਹੁ ਗੁਰਮੁਖ ਗਿਆਨੀ ਪਰਮੇਸ਼੍ਵਰ ਕੋ ਸਰਬ ਥਾਂ (ਪੂਰ) ਪੂਰਨ ਦੇਖਤਾ ਹੈ॥
Prof. Sahib Singhਹੇ ਜਿੰਦੇ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਆਪਣੀ ਬਣਾ ਲਿਆ, ਉਹ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ।ਪਦ ਅਰਥ ਧਾਰਿ = ਧਾਰ ਕੇ; ਕਰ ਕੇ। ਅਨੁਗ੍ਰਹੁ = ਕਿਰਪਾ। ਕਰਿ ਲੀਨੀ = ਬਣਾ ਲਈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਗਿਆਨੀ = ਗਿਆਨ ਵਾਲੀ।
SikhNet (Spanish)Por Su Misericordia el Señor te toma y te Bendice con Sabiduría, por la Gracia del Guru,
ਸਰਬ ਸੂਖ ਆਨੰਦ ਘਨੇਰੇ; ਠਾਕੁਰ ਦਰਸ ਧਿਆਨੀ ॥੧॥
sarab sookh aanand ghanere; tthaakur daras dhiaanee |1|
Sant Singh KhalsaAll peace and all sorts of ecstasy are obtained, by meditating on the Darshan, the Blessed Vision of my Lord and Master. ||1||
Manmohan SinghReflecting on her Lord's vision she enjoys all comforts and good many joys.
Manmohan Singh (Punjabi)ਆਪਣੇ ਸੁਆਮੀ ਦੇ ਦਰਸ਼ਨ ਦਾ ਚਿੰਤਨ ਕਰਨ ਦੁਆਰਾ ਉਹ ਸਾਰੇ ਆਰਾਮ ਅਤੇ ਬਹੁਤੀਆਂ ਖੁਸ਼ੀਆਂ ਮਾਣਦੀ ਹੈ।
Fareedkot Teekaਸਰਬ ਸੁਖ ਜਗਤ ਕੇ ਔਰ (ਆਨੰਦ ਘਨੇਰੇ) ਆਤਮਾਨੰਦ ਬਹੁਤ ਹੀ ਤਿਨ ਕੋ ਪ੍ਰਾਪਤ ਹੂਆ ਹੈ ਔਰ ਵਹੁ ਠਾਕਰ ਜੀ ਕੇ ਦਰਸ਼ਨ ਕੇ ਧਿਆਨੀ ਹੈਂ॥੧॥
Prof. Sahib Singhਉਸ ਦੇ ਹਿਰਦੇ ਵਿਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ, ਉਸ ਦੀ ਸੁਰਤ ਮਾਲਕ-ਪ੍ਰਭੂ ਦੇ ਦਰਸਨ ਵਿਚ ਜੁੜਨ ਲੱਗ ਪਈ ॥੧॥ਪਦ ਅਰਥ ਘਨੇਰੇ = ਬਹੁਤ। ਧਿਆਨੀ = ਸੁਰਤ ਜੋੜਨ ਵਾਲੀ ॥੧॥
SikhNet (Spanish)y así, entonado en la Visión del Señor, vivirás en total Éxtasis. (1)
ਨਿਕਟਿ ਵਰਤਨਿ, ਸਾ ਸਦਾ ਸੁਹਾਗਨਿ; ਦਹ ਦਿਸ ਸਾਈ ਜਾਨੀ ॥
nikatt varatan, saa sadaa suhaagan; deh dis saaee jaanee |
Sant Singh KhalsaShe who dwells close to her Lord is always the pure, happy soul-bride; she is famous in the ten directions.
Manmohan SinghShe alone is ever the chaste bride, who lives near her spouse and she is renowned in ten directions.
Manmohan Singh (Punjabi)ਕੇਵਲ ਉਹ ਹੀ ਹਮੇਸ਼ਾਂ ਨਹੀਂ ਪਵਿੱਤਰ ਲਤਨੀ ਹੈ, ਜੋ ਆਪਣੇ ਕੰਤ ਦੇ ਨੇੜੇ ਵਸਦੀ ਹੈ ਅਤੇ ਉਹ ਦਸੀ ਪਾਸੀ ਪ੍ਰਸਿੱਧ ਹੋ ਜਾਂਦੀ ਹੈ।
Fareedkot Teekaਗੁਰਮੁਖ ਸੁਹਾਗਨੀ (ਸਾ) ਵਹੀ ਹੈ, ਜੋ ਹਰੀ ਸੁਆਮੀ ਕੇ ਸਾਮੀਪ ਬਰਤ ਰਹੀ ਹੈ ਔਰ (ਸਾਈ) ਵੋ ਹੀ ਦਸੋ ਦਿਸਾਂ ਮੇਂ ਜਾਨੀ ਗਈ ਹੈ॥
Prof. Sahib Singhਹੇ ਜਿੰਦੇ! ਜਿਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਚਰਨਾਂ ਵਿਚ ਟਿਕਣ ਲੱਗ ਪਈ, ਉਹ ਸਦਾ ਲਈ ਸੁਹਾਗ-ਭਾਗ ਵਾਲੀ ਹੋ ਗਈ, ਉਹੀ ਸਾਰੇ ਜਗਤ ਵਿਚ ਪਰਗਟ ਹੋ ਗਈ।ਪਦ ਅਰਥ ਨਿਕਟਿ = ਨੇੜੇ। ਨਿਕਟਿ ਵਰਤਨਿ = ਨੇੜੇ ਟਿਕੀ ਰਹਿਣ ਵਾਲੀ। ਸਾ = ਉਹੀ ਜੀਵ-ਇਸਤ੍ਰੀ। ਸੁਹਾਗਨਿ = ਸੁਹਾਗ-ਭਾਗ ਵਾਲੀ। ਦਹ ਦਿਸ = ਦਸੀਂ ਪਾਸੀਂ। ਜਾਨੀ = ਪਰਗਟ ਹੋ ਜਾਂਦੀ ਹੈ। ਸਾਈ = ਉਹੀ।
SikhNet (Spanish)La que vive permanentemente en la Presencia del Señor, es la verdadera Novia del Señor y es conocida como tal por todas partes.
ਪ੍ਰਿਅ ਰੰਗ, ਰੰਗਿ ਰਤੀ ਨਾਰਾਇਨ; ਨਾਨਕ. ਤਿਸੁ ਕੁਰਬਾਨੀ ॥੨॥੧੦੪॥੧੨੭॥
pria rang, rang ratee naaraaein; naanak. tis kurabaanee |2|104|127|
Sant Singh KhalsaShe is imbued with the Love of her Loving Beloved Lord; Nanak is a sacrifice to her. ||2||104||127||
Manmohan SinghShe remains imbued with the love, love of her Beloved Lord Unto her Nanak is a sacrifice.
Manmohan Singh (Punjabi)ਉਹ ਆਪਣੇ ਪਿਆਰੇ ਪ੍ਰਭੂ ਦੇ ਪਿਆਰ, ਪਿਆਰ ਨਾਲ ਰੰਗੀ ਰਹਿੰਦੀ ਹੈ। ਊਸ ਉਤੇ ਨਾਨਕ ਘੋਲੀ ਜਾਂਦਾ ਹੈ।
Fareedkot Teekaਰੰਗੋਂ ਮੇਂ ਪ੍ਰਿਅ ਨਾਰਾਇਣ ਕੇ ਰੰਗ ਮੇਂ ਰਤੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਗੁਰਮੁਖ ਇਸਤ੍ਰੀ ਕੇ ਕੁਰਬਾਨ ਹੋਤਾ ਹੂੰ॥੨॥੧੦੪॥੧੨੭॥
Prof. Sahib Singhਹੇ ਨਾਨਕ! ਮੈਂ ਉਸ ਜੀਵ-ਇਸਤ੍ਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਦੇ ਕੌਤਕਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ ॥੨॥੧੦੪॥੧੨੭॥ਪਦ ਅਰਥ ਰੰਗ ਰੰਗਿ = ਕੌਤਕਾਂ ਦੇ ਰੰਗ ਵਿਚ। ਪ੍ਰਿਅ ਰੰਗ ਰੰਗਿ = ਪਿਆਰੇ ਦੇ ਕੌਤਕਾਂ ਦੇ ਰੰਗ ਵਿਚ। ਰਤੀ = ਰੰਗੀ ਹੋਈ ॥੨॥੧੦੪॥੧੨੭॥
SikhNet (Spanish)Dice Nanak, hacia aquélla que vive imbuida en el Amor de Dios, yo ofrezco mi vida en sacrificio, ella es la Verdadera Esposa del Señor. (2-104.127)