ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
Prof. Sahib Singhਪਉੜੀ
SikhNet (Spanish)Pauri
ਓਅੰ ਸਾਧ ਸਤਿਗੁਰ; ਨਮਸਕਾਰੰ ॥
oan saadh satigur; namasakaaran |
Sant Singh KhalsaONG: I humbly bow in reverence to the One Universal Creator, to the Holy True Guru.
Manmohan SinghI pay homage to One God and the Saintly True Guru.
Manmohan Singh (Punjabi)ਮੈਂ ਇਕ ਵਾਹਿਗੁਰੂ ਅਤੇ ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ!
Fareedkot Teeka(ਓਅੰ) ਮੰਗਲ ਰੂਪ ਵਾ ਓਂਕਾਰ ਸ੍ਵਰੂਪ (ਸਾਧ) ਸ੍ਰੇਸਟ ਜੋ (ਸਤਿ) ਤ੍ਰਿਕਾਲ ਅਬਾਧ ਹੈ ਅਰ (ਗੁਰ) ਪੂਜ੍ਯ ਹੈ, ਤਿਸ ਕੋ ਮੇਰੀ ਨਿਮਸਕਾਰ ਹੈ॥ ਪੁਨਃ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ,ਪਦ ਅਰਥ ਓਅੰ = ਹਿੰਦੀ ਦੀ ਵਰਨਮਾਲਾ ਦਾ ਪਹਿਲਾ ਅੱਖਰ।
SikhNet (Spanish)ONG: Me someto humildemente al Único Creador de todo, al Verdadero y Santo Guru.
ਆਦਿ ਮਧਿ ਅੰਤਿ; ਨਿਰੰਕਾਰੰ ॥
aad madh ant; nirankaaran |
Sant Singh KhalsaIn the beginning, in the middle, and in the end, He is the Formless Lord.
Manmohan SinghThe Formless One is in the beginning the middle and the end.
Manmohan Singh (Punjabi)ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ।
Fareedkot Teekaਆਦਿ ਅਰ ਮਧ, ਪੁਨਃ ਅੰਤ ਮੇਂ ਅਰਥਾਤ ਤੀਨੋਂ ਕਾਲੋਂ ਮੇਂ ਸੋਈ ਨਿਰੰਕਾਰ ਬਰਤ ਰਹਾ ਹੈ॥
Prof. Sahib Singhਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ।ਪਦ ਅਰਥ ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਜਗਤ ਦੀ ਮੌਜੂਦਗੀ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ।
SikhNet (Spanish)Saludos al Dios Guru, quien estando Sin Forma, es en el principio, en medio y al final.
ਆਪਹਿ ਸੁੰਨ; ਆਪਹਿ ਸੁਖ ਆਸਨ ॥
aapeh sun; aapeh sukh aasan |
Sant Singh KhalsaHe Himself is in the absolute state of primal meditation; He Himself is in the seat of peace.
Manmohan SinghThe Lord Himself is in primordial trance and Himself is in the seat of peace.
Manmohan Singh (Punjabi)ਪ੍ਰਭੂ ਖੁਦ ਆਫੁਰ ਤਾੜੀ ਅੰਦਰ ਹੈ ਅਤੇ ਖੁਦ ਹੀ ਸ਼ਾਂਤ ਸਮਾਧ ਵਿੱਚ ਹੈ।
Fareedkot Teekaਆਪ ਹੀ ਸੁੰਨ ਅਫੁਰ ਨਿਰੰਕਾਰ ਹੈ, ਪੁਨਃ ਆਪ ਹੀ ਧ੍ਯਾਨ ਕਰਤਾ ਜਗ੍ਯਾਸੂਓਂ ਕੋ (ਸੁਖ ਆਸਨ) ਸੁਖ ਅਸਥਾਨ ਵੈਰਾਟ ਸ੍ਵਰੂਪ ਹੈ॥
Prof. Sahib Singh(ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ,ਪਦ ਅਰਥ ਸੁੰਨ = ਸੁੰਞ, ਜਿਥੇ ਕੁਝ ਭੀ ਨ ਹੋਵੇ।
SikhNet (Spanish)Él Mismo está en el Trance Primordial, Él Mismo está en el Asiento de Paz.
ਆਪਹਿ ਸੁਨਤ; ਆਪ ਹੀ ਜਾਸਨ ॥
aapeh sunat; aap hee jaasan |
Sant Singh KhalsaHe Himself listens to His Own Praises.
Manmohan SinghHe Himself hears His praises.
Manmohan Singh (Punjabi)ਆਪਣਾ ਜੱਸ ਉਹ ਆਪ ਹੀ ਸ੍ਰਵਣ ਕਰਦਾ ਹੈ।
Fareedkot Teekaਆਪ ਹੀ ਸੁਨਤਾ ਹੈ ਅਰ ਆਪ ਹੀ ਜਸ ਰੂਪ ਹੈ। ਭਾਵ ਆਪ ਹੀ ਜਗ੍ਯਾਸੂ ਰੂਪ ਹੋ ਕਰ ਸ੍ਰੋਤਾ ਹੈ, ਪੁਨਃ ਆਪ ਹੀ (ਜਾਸਨ) ਜਸ ਕੇ ਉਚਾਰਨੇ ਵਾਲਾ ਗੁਰੂ ਰੂਪ ਹੈ॥
Prof. Sahib Singhਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।ਪਦ ਅਰਥ ਜਾਸਨ = ਜਸ।
SikhNet (Spanish)Él Mismo escucha, Él Mismo entona Su Propia Alabanza.
ਆਪਨ ਆਪੁ; ਆਪਹਿ ਉਪਾਇਓ ॥
aapan aap; aapeh upaaeo |
Sant Singh KhalsaHe Himself created Himself.
Manmohan SinghHis ownself, He has Himself created.
Manmohan Singh (Punjabi)ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।
Fareedkot Teekaਅਪਨੇ ਆਪ ਹੀ ਪਰਮੇਸ੍ਵਰ ਜਗਤ ਰੂਪ ਹੈ, ਪੁਨਃ ਆਪ ਹੀ ਤਿਸ ਨੇ ਉਤਪਤ ਕੀਆ ਹੈ॥
Prof. Sahib Singhਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,ਪਦ ਅਰਥ ਆਪੁ = ਆਪਣੇ ਆਪ ਨੂੰ।
SikhNet (Spanish)Él Mismo se creó a Sí Mismo,
ਆਪਹਿ ਬਾਪ; ਆਪ ਹੀ ਮਾਇਓ ॥
aapeh baap; aap hee maaeo |
Sant Singh KhalsaHe is His Own Father, He is His Own Mother.
Manmohan SinghHe is His own father, His own mother.
Manmohan Singh (Punjabi)ਉਹ ਆਪ ਆਪਣਾ ਪਿਤਾ ਹੈ ਅਤੇ ਆਪ ਹੀ ਆਪਣੀ ਮਾਤਾ।
Fareedkot Teekaਪਰਮੇਸ੍ਵਰ ਆਪ ਹੀ ਪਿਤਾ ਰੂਪ ਹੈ, ਪੁਨਃ ਆਪ ਹੀ (ਮਾਇਓ) ਮਾਤਾ ਹੈ॥
Prof. Sahib Singhਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ।ਪਦ ਅਰਥ ਮਾਇਓ = ਮਾਂ।
SikhNet (Spanish)Él Mismo es Su Propio Padre y Su Propia Madre.
ਆਪਹਿ ਸੂਖਮ; ਆਪਹਿ ਅਸਥੂਲਾ ॥
aapeh sookham; aapeh asathoolaa |
Sant Singh KhalsaHe Himself is subtle and etheric; He Himself is manifest and obvious.
Manmohan SinghHe Himself, is minute and Himself great.
Manmohan Singh (Punjabi)ਉਹ ਖੁਦ ਹੀ ਮਹੀਨ ਹੈ ਅਤੇ ਖੁਦ ਹੀ ਵੱਡਾ।
Fareedkot Teekaਸੂਖਮ ਰੂਪ ਭੀ ਆਪ ਹੀ ਹੈ, ਪੁਨਃ ਆਪ ਹੀ ਅਸਥੂਲ ਰੂਪ ਹੈ॥
Prof. Sahib Singhਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।ਪਦ ਅਰਥ ਅਸਥੂਲਾ = ਦ੍ਰਿਸ਼ਟਮਾਨ ਜਗਤ।
SikhNet (Spanish)Él Mismo es Sutil, Él Mismo es Aparente,
ਲਖੀ ਨ ਜਾਈ; ਨਾਨਕ ਲੀਲਾ ॥੧॥
lakhee na jaaee; naanak leelaa |1|
Sant Singh KhalsaO Nanak, His wondrous play cannot be understood. ||1||
Manmohan SinghNanak His play cannot be understood.
Manmohan Singh (Punjabi)ਨਾਨਕ ਉਸ ਦੀ ਖੇਡ ਸਮਝੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਲੀਲਾ ਲਖੀ ਨਹੀਂ ਜਾਤੀ ਹੈ, ਭਾਵ ਸੇ ਤਿਸ ਕੀ ਰਚਨਾ ਬ੍ਯੰਤ ਹੈ॥੧॥
Prof. Sahib Singhਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ॥੧॥ਪਦ ਅਰਥ ਲੀਲ੍ਹ੍ਹਾ = ਖੇਡ ॥੧॥
SikhNet (Spanish)dice Nanak, nadie puede saber en verdad de ésta Su Jugada.(1)
ਕਰਿ ਕਿਰਪਾ; ਪ੍ਰਭ ਦੀਨ ਦਇਆਲਾ ॥
kar kirapaa; prabh deen deaalaa |
Sant Singh KhalsaO God, Merciful to the meek, please be kind to me,
Manmohan SinghO Lord, compassionate to the poor, show mercy unto me,
Manmohan Singh (Punjabi)ਗਰੀਬਾਂ ਤੇ ਮਾਇਆਵਾਨ ਹੇ ਸੁਆਮੀ! ਮੇਰੇ ਉਤੇ ਰਹਿਮ ਧਾਰ,
Fareedkot Teekaਹੇ ਦੀਨ ਦ੍ਯਾਲ ਪ੍ਰਭੂ! ਐਸੀ ਕਿਰਪਾ ਕਰੁ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ।
SikhNet (Spanish)Oh Tú, Ser Bondadoso, ten piedad del débil,
ਤੇਰੇ ਸੰਤਨ ਕੀ; ਮਨੁ ਹੋਇ ਰਵਾਲਾ ॥ ਰਹਾਉ ॥
tere santan kee; man hoe ravaalaa | rahaau |
Sant Singh Khalsathat my mind might become the dust of the feet of Your Saints. ||Pause||
Manmohan Singhso that my heart may become the dust of Thine Saints' feet. Pause.
Manmohan Singh (Punjabi)ਤਾਂ ਜੋ ਮੇਰਾ ਦਿਲ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਜਾਵੇ। ਠਹਿਰਾਉ।
Fareedkot Teekaਮੇਰਾ ਮਨੁ ਤੇਰੇ ਸੰਤ ਜਨੋਂ ਕੀ ਧੂੜੀ ਹੋ ਜਾਵੈ, ਭਾਵ ਨਿੰਮ੍ਰਤਾ ਧਾਰੇ॥ ਰਹਾਉ ॥
Prof. Sahib Singhਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥ ਰਹਾਉ ॥ਪਦ ਅਰਥ ਰਵਾਲਾ = ਚਰਨ-ਧੂੜ। ਰਹਾਉ = ਕੇਂਦਰੀ ਭਾਵ।ਰਹਾਉ।
* ਨੋਟ: ਸਾਰੀ ਬਾਣੀ ਬਾਵਨ ਅੱਖਰੀ ਦਾ ਕੇਂਦਰੀ ਖ਼ਿਆਲ ਇਹਨਾਂ ਉਪਰਲੀਆਂ ਦੋ ਤੁਕਾਂ ਵਿਚ ਹੈ।
SikhNet (Spanish)para que mi mente se vuelva el Polvo sobre el cual pisan Tus Santos.