ੴ

ਸਿੱਖਬਾਣੀ · SikhBani

ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥

jinaee satigur seviaa piaare tina ke saath tare
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 636 · 27 lines
Translations

ਸੋਰਠਿ ਮਹਲਾ ੧ ॥

soratth mahalaa 1 |

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਿਠ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਜਿਨੑੀ ਸਤਿਗੁਰੁ ਸੇਵਿਆ ਪਿਆਰੇ; ਤਿਨੑ ਕੇ ਸਾਥ ਤਰੇ ॥

jinaee satigur seviaa piaare; tina ke saath tare |

Sant Singh KhalsaThose who serve the True Guru, O Beloved, their companions are saved as well.
Manmohan SinghThey, who serve the True Guru, O my dear, their associates too are saved. as well.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਦੇ ਸੰਗੀ ਭੀ ਪਾਰ ਉਤਰ ਜਾਂਦੇ ਹਨ।
Fareedkot Teekaਹੇ ਪਿਆਰੇ! ਜਿਨ ਪੁਰਸੋਂ ਨੇ ਸਤਿਗੁਰੋਂ ਕਾ ਸੇਵਨ ਕੀਆ ਹੈ, ਜੋ ਪੁਰਸ ਤਿਨ ਕੇ ਸਾਥ ਮਿਲੇ ਹੈਂ, ਸੋ ਤਰੇ ਹੈਂ, ਵਾ (ਸਾਥ) ਸਮਦਾਇ ਤਰੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ।

ਪਦ ਅਰਥ ਸਾਥ = {सार्थ} ਕਾਫ਼ਲੇ, ਸੰਗੀ ਸਾਥੀ।

SikhNet (Spanish)De aquéllos que sirvieron al Guru, hasta sus socios fueron salvados.

ਤਿਨੑਾ. ਠਾਕ ਨ ਪਾਈਐ ਪਿਆਰੇ; ਅੰਮ੍ਰਿਤ ਰਸਨ ਹਰੇ ॥

tinaa. tthaak na paaeeai piaare; amrit rasan hare |

Sant Singh KhalsaNo one blocks their way, O Beloved, and the Lord's Ambrosial Nectar is on their tongue.
Manmohan SinghNone obstructs their entry in the Lord's court, as the God's Nectar Name is on their tongue.
Manmohan Singh (Punjabi)ਕੋਈ ਜਣਾ ਉਨ੍ਹਾਂ ਨੂੰ ਸੁਆਮੀ ਦੇ ਦਰਬਾਰ ਵਿੱਚ ਦਾਖਲ ਹੋਣੋਂ ਨਹੀਂ ਰੋਕਦਾ, ਕਿਉਂ ਜੋ ਰੱਬ ਦਾ ਅੰਮ੍ਰਿਤਮਈ ਨਾਮ ਉਨ੍ਹਾਂ ਦੀ ਜੀਭ੍ਹਾ ਉਤੇ ਹੈ।
Fareedkot Teekaਹੇ ਭਾਈ ਪਿਆਰੇ! ਜੋ ਪੁਰਸ ਅੰਮ੍ਰਿਤ ਰੂਪ ਹਰੇ ਨਰਾਇਣ ਨਾਮ ਰਸਨਾ ਕਰ ਉਚਾਰਨ ਕਰਤੇ ਹੈਂ, ਤਿਨ ਕੋ ਕਹੀਂ ਰੋਕ ਨਹੀਂ ਹੋਤੀ॥
Prof. Sahib Singhਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ।

ਪਦ ਅਰਥ ਠਾਕ = ਰੋਕ। ਰਸਨ = ਜੀਭ (ਨਾਲ)। ਅੰਮ੍ਰਿਤ ਹਰੇ = ਹਰੀ ਦਾ ਨਾਮ-ਅੰਮ੍ਰਿਤ।

SikhNet (Spanish)Nadie puede bloquear su entrada en la Corte del Señor, y el Néctar del Nombre endulza sus labios.

ਬੂਡੇ ਭਾਰੇ. ਭੈ ਬਿਨਾ ਪਿਆਰੇ; ਤਾਰੇ ਨਦਰਿ ਕਰੇ ॥੧॥

boodde bhaare. bhai binaa piaare; taare nadar kare |1|

Sant Singh KhalsaWithout the Fear of God, they are so heavy that they sink and drown, O Beloved; but the Lord, casting His Glance of Grace, carries them across. ||1||
Manmohan SinghThey, who are heavy, without Lord's fear, are drowned but by His grace, He ferries them across O dear.
Manmohan Singh (Punjabi)ਜੋ ਸਾਈਂ ਦੇ ਡਰ ਬਗੈਰ ਬੋਝਲ ਹਨ, ਉਹ ਡੁਬ ਜਾਂਦੇ ਹਨ। ਆਪਣੀ ਦਇਆ ਦੁਆਰਾ ਉਹ ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ, ਹੇ ਪ੍ਰੀਤਮਾ!
Fareedkot Teekaਹੇ ਭਾਈ! ਜੋ ਪੁਰਸ ਭਾਰੇ ਪਰਮੇਸ੍ਵਰ ਕੇ ਭੈ ਸੇ ਰਹਿਤ ਹੈਂ ਵੁਹ ਡੂਬੇ ਹੈਂ ਔਰ ਭੈ ਕੋ ਧਾਰਨ ਕਰਨੇਹਾਰੇ ਜੀਵ ਕ੍ਰਿਪਾ ਦ੍ਰਿਸਟੀ ਕਰ ਕੇ ਪ੍ਰਮੇਸਰ ਨੇ ਤਾਰੇ ਹੈਂ॥੧॥☬ਅਰ ਵੁਹ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਭਾਰੇ = ਪਾਪਾਂ ਦੇ ਭਾਰ ਨਾਲ ਲੱਦੇ ਹੋਏ ॥੧॥

SikhNet (Spanish)Sin la Reverencia del Señor muchos se han ahogado; es por Su Gracia que uno es salvado. (1)

ਭੀ ਤੂਹੈ ਸਾਲਾਹਣਾ ਪਿਆਰੇ; ਭੀ ਤੇਰੀ ਸਾਲਾਹ ॥

bhee toohai saalaahanaa piaare; bhee teree saalaah |

Sant Singh KhalsaI ever praise You, O Beloved, I ever sing Your Praises.
Manmohan SinghMy Beloved, I praise Thee ever, and in every case sing I Thine eulogies.
Manmohan Singh (Punjabi)ਮੇਰੇ ਪ੍ਰੀਤਮਾ! ਮੈਂ ਸਦਾ ਹੀ ਤੇਰੀ ਉਸਤਤੀ ਕਰਦਾ ਹਾਂ ਤੇ ਹਰ ਹਾਲਤ ਵਿੱਚ ਮੈਂ ਤੇਰੀ ਸਿਫ਼ਤ-ਸ਼ਲਾਘਾ ਗਾਉਂਦਾ ਹਾਂ।
Fareedkot Teekaਹੇ ਪਿਆਰੇ ਵਾਹਿਗੁਰੂ! ਮਨ ਕਰ ਕੇ ਭੀ ਅਰ ਤਨ ਕਰ ਕੇ ਭੀ ਹਮ ਤੇਰੀ ਸਲਾਹਤਾ ਕਰੇਂ॥
Prof. Sahib Singhਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਭੀ = ਸਦਾ ਹੀ। ਤੂਹੈ = ਤੈਨੂੰ ਹੀ। ਪਿਆਰੇ = ਹੇ ਸੱਜਣ-ਪ੍ਰਭੂ! ਸਾਲਾਹ = ਸਿਫ਼ਤ-ਸਾਲਾਹ।

SikhNet (Spanish)Te voy a alabar siempre, oh Dios, en cualquier estado de mi mente,

ਵਿਣੁ ਬੋਹਿਥ. ਭੈ ਡੁਬੀਐ ਪਿਆਰੇ; ਕੰਧੀ ਪਾਇ ਕਹਾਹ ॥੧॥ ਰਹਾਉ ॥

vin bohith. bhai ddubeeai piaare; kandhee paae kahaah |1| rahaau |

Sant Singh KhalsaWithout the boat, one is drowned in the sea of fear, O Beloved; how can I reach the distant shore? ||1||Pause||
Manmohan SinghWithout the ship, the man is drowned in the sea of fear, O Beloved, How can he get at the yonder shore? Pause.
Manmohan Singh (Punjabi)ਜਹਾਜ਼ ਦੇ ਬਾਝੋਂ ਬੰਦਾ ਡਰ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਹੇ ਪ੍ਰੀਤਮ! ਉਹ ਕਿਸ ਤਰ੍ਹਾਂ ਪਾਰਲੇ ਕੰਢੇ ਨੂੰ ਪਾ ਸਕਦਾ ਹੈ? ਠਹਿਰਾਉ।
Fareedkot Teekaਹੇ ਪਿਆਰੇ! ਤੇਰੇ ਨਾਮ ਜਹਾਜ ਸੇ ਬਿਨਾਂ ਭੈਦਾਇਕ ਸੰਸਾਰ ਸਮੁੰਦਰ ਮੇਂ ਜੀਵੋਂ ਕਾ ਡੂਬਣਾ ਹੋਤਾ ਹੈ ਔਰ ਸੰਤ ਜਨ ਜੋ ਸੰਸਾਰ ਸਮੁੰਦਰ ਕੇ (ਕੰਧੀ) ਕਿਨਾਰੇ ਪੁਰ ਖੜੇ ਹੈਂ ਵਹੁ (ਕਹਾਹ) ਪੁਕਾਰ ਰਹੇ ਹੈਂ, ਭਾਵ ਸੇ ਇਹੀ ਕਹਿਤੇ ਹੈਂ ਕਿ ਹੇ ਜੀਵੋ! ਇਸ ਮੇਂ ਮਤ ਡੂਬੋ ਮਤ ਡੂਬੋ ਕਾ ਵੈਤਰਨੀ ਆਦਿ ਨਦੀ ਕੇ ਕਨਾਰੇ ਪਰ (ਕਹਾਹ) ਰੌਲਾ ਪੜਤਾ ਹੈ, ਭਾਵ ਪਾਪੀ ਜੀਵ ਵਿਰਲਾਪ ਕਰਤੇ ਹੈਂ॥੧॥ ਰਹਾਉ ॥☬ਜੋ ਕੋਈ ਕਹੈ ਕੋਈ ਤਰਾ ਭੀ ਹੈ?☬ਉ~ਤਰ:
Prof. Sahib Singh(ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਬੋਹਿਥ = ਜਹਾਜ਼ (ਨਾਮ ਦਾ)। ਭੈ = ਭਉ (-ਸਾਗਰ) ਵਿਚ। ਕੰਧੀ = ਕੰਢਾ। ਕਹਾਹ = ਕਿਥੇ? ॥੧॥ ਰਹਾਉ ॥

SikhNet (Spanish)pues sin Ti uno se ahoga en el mar del miedo. ¿Cómo puede uno llegar hasta la otra orilla sin Ti? (1‑Pausa)

ਸਾਲਾਹੀ ਸਾਲਾਹਣਾ ਪਿਆਰੇ; ਦੂਜਾ ਅਵਰੁ. ਨ ਕੋਇ ॥

saalaahee saalaahanaa piaare; doojaa avar. na koe |

Sant Singh KhalsaI praise the Praiseworthy Lord, O Beloved; there is no other one to praise.
Manmohan SinghI praise the praise-worthy Lord, O dear and there is not any other worthy of praise.
Manmohan Singh (Punjabi)ਮੈਂ ਉਪਮਾ-ਯੋਗ ਸੁਆਮੀ ਦੀ ਉਪਮਾ ਕਰਦਾ ਹਾਂ, ਹੇ ਪਿਆਰਿਆ। ਕੋਈ ਹੋਰ (ਐਸੀ) ਉਪਮਾ ਦੇ ਲਾਇਕ ਨਹੀਂ।
Fareedkot Teekaਹੇ ਭਾਈ! ਸਲਾਹਤਾ ਕਰਨੇ ਜੋਗ ਪਰਮੇਸ਼ਰ ਕਾ ਸਲਾਹੁਨਾ ਕਰੀਏ, ਕਿਉਂਕਿ ਤਿਸ ਸੇ ਬਿਨਾਂ ਸਲਾਹੁਣੇ ਜੋਗ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।

ਪਦ ਅਰਥ ਸਾਲਾਹੀ = ਸਾਲਾਹਣ-ਯੋਗ ਹਰੀ।

SikhNet (Spanish)Te alabo, pues no hay nadie más que lo merezca. Benditos son aquéllos que alaban

ਮੇਰੇ ਪ੍ਰਭ ਸਾਲਾਹਨਿ. ਸੇ ਭਲੇ ਪਿਆਰੇ; ਸਬਦਿ ਰਤੇ ਰੰਗੁ ਹੋਇ ॥

mere prabh saalaahan. se bhale piaare; sabad rate rang hoe |

Sant Singh KhalsaThose who praise my God are good, O Beloved; they are imbued with the Word of the Shabad, and His Love.
Manmohan SinghSublime are they, who eulogise my Lord, O dear, They are imbued with the Name and blessed with the Lord's love.
Manmohan Singh (Punjabi)ਸ੍ਰੇਸ਼ਟ ਹਨ, ਉਹ ਜਿਹੜੇ ਸੁਆਮੀ ਦੀ ਸਿਫ਼ਤ ਕਰਦੇ ਹਨ, ਹੇ ਪਿਆਰੇ! ਉਹ ਨਾਮ ਨਾਲ ਰੰਗੇ ਜਾਂਦੇ ਹਨ, ਅਤੇ ਉਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
Fareedkot Teekaਹੇ ਪਿਆਰੇ! ਜੋ ਪੁਰਸ਼ ਮੇਰੇ ਪ੍ਰਭੂ ਕਾ ਸਲਾਹੁਣਾ ਕਰਤੇ ਹੈਂ ਵਹੁ ਭਲੇ ਹੈਂ, ਉਨ ਕੋ ਸਬਦ ਮੇਂ ਪ੍ਰੇਮ ਕਰਨੇ ਕਰ ਕੇ (ਰੰਗੁ) ਅਨੰਦ ਪ੍ਰਾਪਤਿ ਹੋਇਆ ਹੈ॥
Prof. Sahib Singhਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ।

ਪਦ ਅਰਥ ਸਾਲਾਹਨਿ = (ਜੇਹੜੇ ਬੰਦੇ) ਸਾਲਾਹੁੰਦੇ ਹਨ। ਸਬਦਿ = ਗੁਰੂ ਦੇ ਸ਼ਬਦ ਵਿਚ।

SikhNet (Spanish)a mi Señor imbuidos en la Palabra del Shabd. Si fuera bendecido pudiendo unirme a ellos,

ਤਿਸ ਕੀ ਸੰਗਤਿ. ਜੇ ਮਿਲੈ ਪਿਆਰੇ; ਰਸੁ ਲੈ ਤਤੁ ਵਿਲੋਇ ॥੨॥

tis kee sangat. je milai piaare; ras lai tat viloe |2|

Sant Singh KhalsaIf I join them, O Beloved, I can churn the essence and so find joy. ||2||
Manmohan SinghIf I meet with their society, O dear, I would gather bliss by (pondering over) or (churning) the reality.
Manmohan Singh (Punjabi)ਜੇਕਰ ਮੈਂ ਉਨ੍ਹਾਂ ਦੇ ਮੇਲ-ਮਿਲਾਪ ਨਾਲ ਮਿਲ ਜਾਵਾਂ, ਹੇ ਪਿਆਰਿਆ! ਤਾਂ ਮੈਂ ਅਸਲੀਅਤ ਨੂੰ ਵਿਚਾਰ ਜਾਂ ਰਿੜਕ ਕੇ ਖੁਸ਼ੀ ਨੂੰ ਪ੍ਰਾਪਤ ਹੋ ਜਾਵਾਂਗਾ।
Fareedkot Teekaਹੇ ਪਿਆਰੇ! ਜੇਕਰ ਜੀਵ ਤਿਨ ਕੀ ਸੰਗਤਿ ਮੇਂ ਮਿਲ ਜਾਵੇ, ਤੌ ਵਹੁ (ਰਸੁ) ਪ੍ਰੇਮ ਕਰ ਕੇ ਤਤ੍ਵ ਰੂਪ ਕੋ ਵਿਚਾਰ ਸਹਿਤ (ਵਿਲੋਇ) ਰਿੜਕ, ਭਾਵ ਨਿਕਾਲ ਲੇਤਾ ਹੈ॥੨॥
Prof. Sahib Singhਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥

ਪਦ ਅਰਥ ਰਸੁ ਲੈ = ਨਾਮ-ਅੰਮ੍ਰਿਤ ਚੱਖਦਾ ਹੈ। ਵਿਲੋਇ = (ਨਾਮ-ਦੁੱਧ ਨੂੰ) ਰਿੜਕ ਕੇ। ਤਤੁ = ਜਗਤ ਦਾ ਮੂਲ-ਪ੍ਰਭੂ ॥੨॥

SikhNet (Spanish)batiría la Crema de la Palabra del Shabd para encontrar Su Quintaesencia. (2

ਪਤਿ ਪਰਵਾਨਾ ਸਾਚ ਕਾ ਪਿਆਰੇ; ਨਾਮੁ ਸਚਾ ਨੀਸਾਣੁ ॥

pat paravaanaa saach kaa piaare; naam sachaa neesaan |

Sant Singh KhalsaThe gateway to honor is Truth, O Beloved; it bears the Insignia of the True Name of the Lord.
Manmohan SinghThe gate-pass to honour is of Truth and on it is the stamp of the True Name, O dear.
Manmohan Singh (Punjabi)ਇੱਜ਼ਤ-ਆਬਰੂ ਦੀ ਰਾਹਦਾਰੀ ਸੱਚ ਦੀ ਹੈ। ਇਸ ਉਤੇ ਸੱਚੇ ਨਾਮ ਦੀ ਮੋਹਰ ਹੈ, ਹੇ ਪਿਆਰਿਆ!
Fareedkot Teekaਜਿਨ ਕੇ ਪਾਸ ਸਚੇ ਨਾਮ ਕਾ ਪਰਵਾਨਾ ਹੈ, ਤਿਨ ਕੀ ਇਸ ਲੋਕ ਮੇਂ ਭੀ ਪ੍ਰਤਿਸ਼ਟਾ ਹੈ ਔਰ ਪਰਲੋਕ ਮੇਂ ਭੀ ਸਚਾ ਪਰਵਾਨਾ ਤਿਨ ਕੇ ਪਾਸ ਰਹਿਤਾ ਹੈ, ਭਾਵ ਇਹ ਕਿ ਲੋਕ ਪਰਲੋਕ ਮੇਂ ਵਹੁ ਪੁਰਸ਼ ਸੁਰਖਰੂ ਹੂਏ ਹੈਂ॥
Prof. Sahib Singhਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ।

ਪਦ ਅਰਥ ਪਤਿ = ਖਸਮ-ਪ੍ਰਭੂ। ਪਰਵਾਨਾ = ਰਾਹਦਾਰੀ। ਸਾਚ ਕਾ = ਸਦਾ-ਥਿਰ ਰਹਿਣ ਵਾਲੇ ਪ੍ਰਭੂ-ਨਾਮ ਦਾ। ਸਚਾ = ਸਦਾ-ਥਿਰ ਰਹਿਣ ਵਾਲਾ। ਨੀਸਾਣੁ = ਮੋਹਰ।

SikhNet (Spanish)La verdadera autoridad viene del Honor que uno obtiene y sobre ese Honor está el Sello del Nombre del Señor.

ਆਇਆ ਲਿਖਿ ਲੈ ਜਾਵਣਾ ਪਿਆਰੇ; ਹੁਕਮੀ ਹੁਕਮੁ ਪਛਾਣੁ ॥

aaeaa likh lai jaavanaa piaare; hukamee hukam pachhaan |

Sant Singh KhalsaWe come into the world, and we depart, with our destiny written and pre-ordained, O Beloved; realize the Command of the Commander.
Manmohan SinghComing into this world, one should depart with such written gate pass O dear. Realise thou, O man, the command of the Commanding Lord.
Manmohan Singh (Punjabi)ਇਸ ਸੰਸਾਰ ਵਿੱਚ ਆ ਕੇ, ਆਦਮੀ ਨੂੰ ਐਹੇ ਜੇਹੀ ਲਿਖਤੀ ਰਾਹਦਾਰੀ ਨਾਲ ਜਾਣਾ ਚਾਹੀਦਾ ਹੈ। ਤੂੰ ਆਦੇਸ਼ ਦੇਣ ਵਾਲੇ ਸਾਈਂ ਦੇ ਆਦੇਸ਼ ਨੂੰ ਅਨੁਭਵ ਕਰ।
Fareedkot Teekaਹੇ ਪਿਆਰੇ! ਇਹ ਜੀਵ ਜਗਤ ਮੇਂ ਆਇਆ ਹੈ, ਇਸ ਕਾ ਕਰਮ ਚਿਤ੍ਰ ਗੁਪਤ ਨੇ ਲਿਖਕਰ ਲੇ ਜਾਣਾ ਹੈ, ਸਭ ਕਿਛ (ਹੁਕਮੀ) ਪਰਮੇਸ਼ਰ ਕੇ ਹੁਕਮ ਮੇਂ ਪਛਾਣ ਲੇਵੋ॥☬ਜੇ ਕਹੈ ਤਿਸ ਕਾ ਹੁਕਮ ਕੈਸੇ ਜਾਨਾ ਜਾਤਾ ਹੈ? ਸੋ ਕਹਿਤੇ ਹੈਂ:
Prof. Sahib Singh(ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ।

ਪਦ ਅਰਥ ਹੁਕਮੀ ਹੁਕਮੁ = ਪਰਮਾਤਮਾ ਦੇ ਹੁਕਮ ਨੂੰ।

SikhNet (Spanish)Uno viene al mundo a ser bendecido por Él, viviendo en la Voluntad del Señor Todopoderoso,

ਗੁਰ ਬਿਨੁ. ਹੁਕਮੁ, ਨ ਬੂਝੀਐ ਪਿਆਰੇ; ਸਾਚੇ ਸਾਚਾ ਤਾਣੁ ॥੩॥

gur bin. hukam, na boojheeai piaare; saache saachaa taan |3|

Sant Singh KhalsaWithout the Guru, this Command is not understood, O Beloved; True is the Power of the True Lord. ||3||
Manmohan SinghWithout the Guru, Lord's order is not understood, O dear, True is the might of the True Lord.
Manmohan Singh (Punjabi)ਗੁਰਾਂ ਦੇ ਬਾਝੋਂ ਸੁਆਮੀ ਦਾ ਹੁਕਮ ਸਮਝ ਨਹੀਂ ਆਉਂਦਾ, ਹੇ ਪ੍ਰੀਤਮਾ! ਸੱਚੀ ਹੈ ਤਾਕਤ ਸੱਚੇ ਸੁਆਮੀ ਦੀ।
Fareedkot Teekaਹੇ ਪਿਆਰੇ! ਗੁਰੋਂ ਸੇ ਬਿਨਾਂ ਤਿਸ ਕੇ ਹੁਕਮ ਕੋ ਬੂਝੀਤਾ ਨਹੀਂ ਹੈ, ਤਿਸ ਸਚੇ ਕਾ ਸਚਾ ਹੀ (ਤਾਣੁ) ਬਲ ਹੈ॥੩॥
Prof. Sahib Singhਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ ॥੩॥

ਪਦ ਅਰਥ ਤਾਣੁ = ਬਲ, ਤਾਕਤ ॥੩॥

SikhNet (Spanish)pero sin el Santo Guru, uno no conoce la Voluntad ni el poder del Verdadero Señor. (3)

ਹੁਕਮੈ ਅੰਦਰਿ ਨਿੰਮਿਆ ਪਿਆਰੇ; ਹੁਕਮੈ ਉਦਰ ਮਝਾਰਿ ॥

hukamai andar ninmiaa piaare; hukamai udar majhaar |

Sant Singh KhalsaBy His Command, we are conceived, O Beloved, and by His Command, we grow in the womb.
Manmohan SinghIn Lord's will, the mortal is conceived, O dear and in Lord's will, he thrives in the womb.
Manmohan Singh (Punjabi)ਸਾਈਂ ਦੀ ਰਜ਼ਾ ਦੁਆਰਾ ਪ੍ਰਾਣੀ ਨਿਪਜਦਾ ਹੈ, ਹੇ ਪਿਆਰਿਆ ਅਤੇ ਸਾਈਂ ਦੀ ਰਜ਼ਾ ਦੁਆਰਾ, ਉਹ ਗਰਭ ਵਿੱਚ ਫਲਦਾ ਫੁਲਦਾ ਹੈ।
Fareedkot Teekaਹੇ ਪਿਆਰੇ! ਪਰਮੇਸਰ ਕੇ ਹੁਕਮ ਅੰਦਰ ਹੀ ਜੀਵ ਨਿੰਮਿਆ ਅਰਥਾਤ ਪਿਤਾ ਕਾ ਬੀਰਜ ਮਾਤਾ ਕੇ ਗਰਭ ਮੇਂ ਅਸਥਾਪਨ ਹੂਆ ਹੈ, ਔਰ ਤਿਸ ਕੇ ਹੁਕਮ ਸੇ ਹੀ ਗਰਭ ਕੇ ਬੀਚ ਜੀਵ ਕੀ ਰਖਿਆ ਹੋਤੀ ਭਈ॥
Prof. Sahib Singhਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ)।

ਪਦ ਅਰਥ ਨਿੰਮਿਆ = ਮਾਂ ਦੇ ਪੇਟ ਵਿਚ ਟਿਕਿਆ। ਉਦਰ ਮਝਾਰਿ = ਪੇਟ ਵਿਚ।

SikhNet (Spanish)Por la Voluntad del Señor uno es concebido

ਹੁਕਮੈ ਅੰਦਰਿ ਜੰਮਿਆ ਪਿਆਰੇ; ਊਧਉ ਸਿਰ ਕੈ ਭਾਰਿ ॥

hukamai andar jamiaa piaare; aoodhau sir kai bhaar |

Sant Singh KhalsaBy His Command, we are born, O Beloved, head-first, and upside-down.
Manmohan SinghIn Lord's will is he born, O dear, upturned with head down wards.
Manmohan Singh (Punjabi)ਸਾਹਿਬ ਦੀ ਰਜ਼ਾ ਵਿੱਚ, ਉਹ ਸਿਰ ਪਰਨੇ ਮੂਧੇ ਮੂੰਹ ਪੈਦਾ ਹੁੰਦਾ ਹੈ, ਹੇ ਪਿਆਰਿਆ!
Fareedkot Teekaਹੇ ਪਿਆਰੇ! ਪੁਨਾ ਪਰਮੇਸ਼ਰ ਕੇ ਹੁਕਮ ਅੰਦਰ ਹੀ ਪ੍ਰਾਣੀ (ਊਧਉ) ਉਲਟਾ (ਸਿਰ ਕੈ ਭਾਰਿ) ਸਿਰ ਪਰਨੇ ਹੋ ਕਰ ਜਨਮਤਾ ਭਇਆ॥
Prof. Sahib Singhਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ।

ਪਦ ਅਰਥ ਊਧਉ = ਪੁੱਠਾ, ਉਲਟਾ।

SikhNet (Spanish)y progresa en el vientre volteado de cabeza.

ਗੁਰਮੁਖਿ ਦਰਗਹ ਜਾਣੀਐ ਪਿਆਰੇ; ਚਲੈ ਕਾਰਜ ਸਾਰਿ ॥੪॥

guramukh daragah jaaneeai piaare; chalai kaaraj saar |4|

Sant Singh KhalsaThe Gurmukh is honored in the Court of the Lord, O Beloved; he departs after resolving his affairs. ||4||
Manmohan SinghThe Guru-ward is honoured in the Lord's court and he departs after arranging his affair.
Manmohan Singh (Punjabi)ਗੁਰੂ-ਅਨੁਸਾਰੀ ਸੁਆਮੀ ਦੇ ਦਰਬਾਰ ਅੰਦਰ ਸਨਮਾਨਿਆ ਜਾਂਦਾ ਹੈ। ਉਹ ਆਪਣਾ ਕੰਮ ਰਾਸ ਕਰ ਕੇ ਚਾਲੇ ਪਾਉਂਦਾ ਹੈ।
Fareedkot Teekaਹੇ ਪਿਆਰੇ! ਵਾਹਿਗੁਰੂ ਕੀ ਦਰਗਾਹ ਮੇਂ ਗੁਰਮੁਖ ਉਤਮ ਜਾਣੇ ਜਾਤੇ ਹੈਂ, ਜੋ ਆਪਣਾ ਮੋਖ ਰੂਪੀ ਕਾਰਜ ਸਵਾਰ ਚਲੇ ਹੈਂ॥੪॥
Prof. Sahib Singh(ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੪॥

ਪਦ ਅਰਥ ਕਾਰਜ = ਜਨਮ-ਮਨੋਰਥ, ਉਹ ਕੰਮ ਜਿਸ ਦੇ ਕਰਨ ਵਾਸਤੇ ਜਗਤ ਵਿਚ ਆਇਆ। ਸਾਰਿ = ਸੰਭਾਲ ਕੇ, ਸਵਾਰ ਕੇ ॥੪॥

SikhNet (Spanish)Por la Voluntad del Señor uno nace, y sometido a Su Voluntad, es aclamado en la Corte del Cielo y liberado. (4)

ਹੁਕਮੈ ਅੰਦਰਿ. ਆਇਆ ਪਿਆਰੇ; ਹੁਕਮੇ ਜਾਦੋ ਜਾਇ ॥

hukamai andar. aaeaa piaare; hukame jaado jaae |

Sant Singh KhalsaBy His Command, one comes into the world, O Beloved, and by His Will, he goes.
Manmohan SinghUnder Lord's flat, man comes into the world, and under his flat he goes to the next place.
Manmohan Singh (Punjabi)ਸੁਆਮੀ ਦੇ ਹੁਕਮ ਵਿੱਚ, ਬੰਦਾ ਜਗ ਵਿੱਚ ਆਉਂਦਾ ਹੈ ਅਤੇ ਉਸ ਦੇ ਅਮਰ ਤਾਬੇ ਹੀ ਉਹ ਅਗਲੀ ਥਾਵਨੂੰ ਚਲਿਆ ਜਾਂਦਾ ਹੈ।
Fareedkot Teekaਹੇ ਪਿਆਰੇ! ਵਾਹਿਗੁਰੂ ਕੇ ਹੁਕਮ ਅੰਦਰਿ ਹੀ ਇਸ ਲੋਕ ਮੇਂ ਪ੍ਰਾਣੀ ਆਇਆ ਹੈ ਔਰ ਤਿਸ ਕੇ ਹੁਕਮ ਅੰਦਰ ਹੀ ਪਰਲੋਕ (ਜਾਇ) ਅਸਥਾਨ ਮੇਂ (ਜਾਦੋ) ਚਲਾ ਜਾਤਾ ਹੈ॥
Prof. Sahib Singhਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ।

ਪਦ ਅਰਥ ਜਾਦੋ ਜਾਇ = ਚਲਾ ਜਾਂਦਾ ਹੈ।

SikhNet (Spanish)Por la Voluntad del Señor uno viene al mundo; por Su Voluntad uno se va.

ਹੁਕਮੇ ਬੰਨੑਿ ਚਲਾਈਐ ਪਿਆਰੇ; ਮਨਮੁਖਿ ਲਹੈ ਸਜਾਇ ॥

hukame bana chalaaeeai piaare; manamukh lahai sajaae |

Sant Singh KhalsaBy His Will, some are bound and gagged and driven away, O Beloved; the self-willed manmukhs suffer their punishment.
Manmohan SinghBy Lord's will, is he bound down and despatched, O dear, The perverse person suffers punishment.
Manmohan Singh (Punjabi)ਸਾਹਿਬ ਦੀ ਰਜ਼ਾ ਦੁਆਰਾ, ਉਹ ਨਰੜਿਆ ਹੋਇਆ ਤੌਰ ਦਿੱਤਾ ਜਾਂਦਾ ਹੈ। ਪ੍ਰਤੀਕੂਲ ਪੁਰਸ਼ ਸਜ਼ਾ ਪਾਉਂਦਾ ਹੈ।
Fareedkot Teekaਹੇ ਪ੍ਯਾਰੇ! ਹੁਕਮ ਮੇਂ ਹੀ ਪ੍ਰਾਣੀ ਜਮਲੋਕ ਕੋ ਬੰਨ੍ਹ ਕਰ ਚਲਾਇ ਦਈਤਾ ਹੈ ਔਰ ਮਨਮੁਖ ਨਰਕੋਂ ਕੀ ਸਜਾਇ ਕੋ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ)।

ਪਦ ਅਰਥ ਬੰਨ੍ਹ੍ਹਿ = ਬੰਨ੍ਹ ਕੇ।

SikhNet (Spanish)Por la Voluntad del Señor la Palabra del Shabd es concebida

ਹੁਕਮੇ ਸਬਦਿ ਪਛਾਣੀਐ ਪਿਆਰੇ; ਦਰਗਹ ਪੈਧਾ ਜਾਇ ॥੫॥

hukame sabad pachhaaneeai piaare; daragah paidhaa jaae |5|

Sant Singh KhalsaBy His Command, the Word of the Shabad, is realized, O Beloved, and one goes to the Court of the Lord robed in honor. ||5||
Manmohan SinghBy Lord's will the Name is realised, O dear, and man goes to His court adorned in the robe of honour.
Manmohan Singh (Punjabi)ਸਾਈਂ ਦੀ ਰਜ਼ਾ ਰਾਹੀਂ ਨਾਮ ਅਨੁਭਵ ਕੀਤਾ ਜਾਂਦਾ ਹੈ, ਹੇ ਪਿਆਰਿਆ! ਅਤੇ ਬੰਦਾ ਇੱਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਹੇ ਪਿਆਰੇ! ਹੁਕਮ ਕਰ ਕੇ ਹੀ (ਸਬਦਿ) ਬ੍ਰਹਮ ਕੋ ਪਛਾਣੀਤਾ ਹੈ ਔਰ ਗੁਰਮੁਖਿ ਦਰਗਾਹ ਮੇਂ (ਪੈਧਾ) ਪਤਿ ਕੇ ਸਹਿਤ ਜਾਤਾ ਹੈ॥੫॥
Prof. Sahib Singhਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ ॥੫॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੫॥

SikhNet (Spanish)y uno es investido en la Corte del Señor. (5)

ਹੁਕਮੇ ਗਣਤ ਗਣਾਈਐ ਪਿਆਰੇ; ਹੁਕਮੇ ਹਉਮੈ ਦੋਇ ॥

hukame ganat ganaaeeai piaare; hukame haumai doe |

Sant Singh KhalsaBy His Command, some accounts are accounted for, O Beloved; by His Command, some suffer in egotism and duality.
Manmohan SinghIn His will, one enters into accounts, O dear, and in His will, he is infested with ego and duality.
Manmohan Singh (Punjabi)ਉਸ ਦੀ ਰਜ਼ਾ ਅੰਦਰ ਬੰਦਾ ਲੇਖਾ-ਪੱਤਾ ਕਰਦਾ ਹੈ, ਹੇ ਪ੍ਰੀਤਮਾ! ਅਤੇ ਉਸ ਦੀ ਰਜ਼ਾ ਅੰਦਰ ਹੰਕਾਰ ਤੇ ਦਵੈਤ-ਭਾਵ ਨਾਲ ਦੁਖੀ ਹੁੰਦਾ ਹੈ।
Fareedkot Teekaਹੇ ਪਿਆਰੇ! ਹੁਕਮ ਅੰਦਰ ਹੀ ਕਰਮੋਂ ਕੀ ਗਿਨਤੀ ਗਿਣਾਵਤਾ ਹੈ ਕਿ ਅਮਕਾ ਕਰਮ ਮੈਂ ਕੀਆ ਅਰ ਅਮਕਾ ਕਰੋਂਗਾ ਔਰ ਹੁਕਮ ਮੇਂ ਹੀ ਹੰਤਾ ਮਮਤਾ ਇਨ ਦੋਨੋਂ ਕੋ ਧਾਰਨ ਕਰ ਰਹਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੍ਵੈਤ ਹੈ।

ਪਦ ਅਰਥ ਗਣਤ ਗਣਾਈਐ = ਗਿਣਤੀਆਂ ਗਿਣਦਾ ਹੈ। ਦੋਇ = ਦ੍ਵੈਤ, ਮੇਰ-ਤੇਰ।

SikhNet (Spanish)Por la Voluntad del Señor uno cuenta y busca la recompensa de las acciones. Por la Voluntad del Señor uno es maldecido con el ego y con la idea del otro.

ਹੁਕਮੇ ਭਵੈ ਭਵਾਈਐ ਪਿਆਰੇ; ਅਵਗਣਿ ਮੁਠੀ ਰੋਇ ॥

hukame bhavai bhavaaeeai piaare; avagan mutthee roe |

Sant Singh KhalsaBy His Command, one wanders in reincarnation, O Beloved; deceived by sins and demerits, he cries out in his suffering.
Manmohan SinghGoaded by Lord's will, the mortal wanders about and beguiled by demerits, he bewails, O dear.
Manmohan Singh (Punjabi)ਰੱਬ ਦੀ ਰਜ਼ਾ ਦਾ ਧੱਕਿਆ ਹੋਇਆ ਪ੍ਰਾਣੀ ਭਟਕਦਾ ਫਿਰਦਾ ਅਤੇ ਬਦੀਆਂ ਦਾ ਠੱਗਿਆ ਹੋਇਆ ਉਹ ਵਿਰਲਾਪ ਕਰਦਾ ਹੈ, ਹੇ ਪਿਆਰੇ!
Fareedkot Teekaਹੇ ਪ੍ਯਾਰੇ! ਹੁਕਮ ਅੰਦਰ ਹੀ ਜੀਵ ਕਰਮੋਂ ਕਾ (ਭਵਾਈਐ) ਫਿਰਾਯਾ ਹੂਆ (ਭਵੈ) ਭ੍ਰਮਤਾ ਹੈ, ਇਸੀ ਤਰਾਂ ਅਵਗੁਣੋਂ ਕਰ (ਮੁਠੀ) ਲੁਟੀ ਹੋਈ ਸ੍ਰਿਸਟੀ ਰੋਵਤੀ ਹੈ ਵਾ ਭਵ ਸੰਸਾਰ ਮੇਂ ਭਵਾਈਤਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ।

ਪਦ ਅਰਥ ਭਵੈ = ਭਟਕਦਾ ਹੈ। ਭਵਾਈਐ = ਭਟਕਣਾ ਵਿਚ ਪਾਇਆ ਜਾਂਦਾ ਹੈ। ਅਵਗਣਿ = ਔਗੁਣ ਦੀ ਰਾਹੀਂ। ਮੁਠੀ = ਲੁੱਟੀ ਹੋਈ, ਠੱਗੀ ਹੋਈ। ਰੋਇ = ਰੋਂਦੀ ਹੈ (ਲੋਕਾਈ)।

SikhNet (Spanish)Por la Voluntad del Señor uno está siempre en la ronda, y engañado por el demérito se aflige.

ਹੁਕਮੁ ਸਿਞਾਪੈ ਸਾਹ ਕਾ ਪਿਆਰੇ; ਸਚੁ ਮਿਲੈ ਵਡਿਆਈ ਹੋਇ ॥੬॥

hukam siyaapai saah kaa piaare; sach milai vaddiaaee hoe |6|

Sant Singh KhalsaIf he comes to realize the Command of the Lord's Will, O Beloved, then he is blessed with Truth and Honor. ||6||
Manmohan SinghIf man realises the wealthy Lord's will, he is blessed with truth, and receives honour, O dear.
Manmohan Singh (Punjabi)ਜੇਕਰ ਇਨਸਾਨ ਸ਼ਾਹੂਕਾਰ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਤਾਂ ਉਸ ਨੂੰ ਸੱਚ ਦੀ ਦਾਤ ਮਿਲਦੀ ਹੈ ਅਤੇ ਉਹ ਇੱਜ਼ਤ ਆਬਰੂ ਪਾਉਂਦਾ ਹੈ, ਹੇ ਪ੍ਰੀਤਮਾ!
Fareedkot Teekaਜੇਕਰ (ਸਾਹ) ਪਾਤਸ਼ਾਹ ਪਰਮੇਸ੍ਵਰ ਕਾ ਹੁਕਮ ਜੀਵ ਪਛਾਣੇ, ਤਬ ਹੇ ਪ੍ਯਾਰੇ! ਸੱਚ ਸੇ ਮਿਲ ਜਾਵੈ ਔਰ ਵਡਿਆਈ ਪ੍ਰਾਪਤ ਹੋਵੈ॥੬॥
Prof. Sahib Singhਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ ॥੬॥
SikhNet (Spanish)Si uno, en Conciencia, concibe la Voluntad del Señor, es bendecido con la Gloria de la Verdad. (6)

ਆਖਣਿ ਅਉਖਾ ਆਖੀਐ ਪਿਆਰੇ; ਕਿਉ ਸੁਣੀਐ ਸਚੁ ਨਾਉ ॥

aakhan aaukhaa aakheeai piaare; kiau suneeai sach naau |

Sant Singh KhalsaIt is so difficult to speak it, O Beloved; how can we speak, and hear, the True Name?
Manmohan SinghDifficult it is to utter the Name. How can we, then utter and hear the True Name?
Manmohan Singh (Punjabi)ਕਠਨ ਹੈ ਨਾਮ ਦਾ ਉਚਾਰਨ ਕਰਨਾ, ਫਿਰ ਆਪਾਂ ਕਿਸ ਤਰ੍ਹਾਂ ਸੱਚੇ ਨਾਮ ਨੂੰ ਉਚਾਰਨ ਤੇ ਸ੍ਰਵਣ ਕਰ ਸਕਦੇ ਹਾਂ?
Fareedkot Teekaਹੇ ਪ੍ਯਾਰੇ! ਪਰਮੇਸਰ ਕਾ ਨਾਮ ਆਖਣਾ ਅਰਥਾਤ ਜਪਣਾ ਔਖਾ ਕਹੀਤਾ ਹੈ, ਅਰ ਸਚਾ ਨਾਮ ਸੁਣਾ ਭੀ ਕਿਸ ਤਰਾਂ ਜਾਵੇ, ਭਾਵ ਸੇ ਕਠਿਨ ਹੈ॥
Prof. Sahib Singhਹੇ ਭਾਈ! (ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ)।

ਪਦ ਅਰਥ ਆਖਣਿ = ਆਖਣ ਵਿਚ।

SikhNet (Spanish)Lo difícil es recitar o escuchar sin distracción el Nombre de Dios;

ਜਿਨੑੀ ਸੋ ਸਾਲਾਹਿਆ ਪਿਆਰੇ; ਹਉ ਤਿਨੑ ਬਲਿਹਾਰੈ ਜਾਉ ॥

jinaee so saalaahiaa piaare; hau tina balihaarai jaau |

Sant Singh KhalsaI am a sacrifice to those who praise the Lord, O Beloved.
Manmohan SinghThey who praise that Lord, O dear, unto them I am a sacrifice.
Manmohan Singh (Punjabi)ਜੋ ਉਸ ਪ੍ਰਭੂ ਦੀ ਪ੍ਰਭਤਾ ਕਰਦੇ ਹਨ, ਹੇ ਪ੍ਰੀਤਮਾ! ਉਨ੍ਹਾਂ ਉਤੋਂ ਮੈਂ ਘੋਲੀ ਵੰਞਦਾ ਹਾਂ।
Fareedkot Teekaਹੇ ਭਾਈ! ਜਿਨੋਂ ਨੇ ਸੋ ਵਾਹਿਗੁਰੂ ਸਲਾਹਿਆ ਹੈ. ਤਿਨ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਹੈ।
SikhNet (Spanish)ofrezco mi ser en sacrificio a aquél que vive en Su Alabanza.

ਨਾਉ ਮਿਲੈ ਸੰਤੋਖੀਆਂ ਪਿਆਰੇ; ਨਦਰੀ ਮੇਲਿ ਮਿਲਾਉ ॥੭॥

naau milai santokheean piaare; nadaree mel milaau |7|

Sant Singh KhalsaI have obtained the Name, and I am satisfied, O Beloved; by His Grace, I am united in His Union. ||7||
Manmohan SinghObtaining the Lord's Name I am satiated, O dear, and by God's grace, I am united in His union.
Manmohan Singh (Punjabi)ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਮੈਂ ਤ੍ਰਿਪਤ ਹੋ ਗਿਆ ਹਾਂ, ਹੇ ਪ੍ਰੀਤਮਾ! ਅਤੇ ਹਰੀ ਦੀ ਦਇਆ ਦੁਆਰਾ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
Fareedkot Teekaਹੇ ਪ੍ਯਾਰੇ! ਸੰਤੋਖਵਾਨੋਂ ਕੋ ਨਾਮ ਮਿਲਤਾ ਹੈ ਔਰ ਤਿਨ ਸੰਤੋਖੀਓਂ ਕੋ (ਨਦਰੀ) ਵਾਹਿਗੁਰੂ ਆਪਣੇ ਮੇਲ ਮੇਂ ਮਿਲਾਇ ਲੇਤਾ ਹੈ, ਭਾਵ ਸੇ ਅਭੇਦ ਕਰ ਲੇਤਾ ਹੈ॥੭॥
Prof. Sahib Singh(ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ ॥੭॥

ਪਦ ਅਰਥ ਸੰਤੋਖੀਆਂ = ਮੈਨੂੰ ਸੰਤੋਖ ਆ ਜਾਏ। ਮਿਲਾਉ = ਮਿਲਉ ਮੈਂ ਮਿਲ ਜਾਵਾਂ ॥੭॥

SikhNet (Spanish)Si soy bendecido con el Naam, el Nombre del Señor, soy liberado; es por Su Gracia que pudiera ser tan bendecido. (7)

ਕਾਇਆ ਕਾਗਦੁ. ਜੇ ਥੀਐ ਪਿਆਰੇ; ਮਨੁ ਮਸਵਾਣੀ ਧਾਰਿ ॥

kaaeaa kaagad. je theeai piaare; man masavaanee dhaar |

Sant Singh KhalsaIf my body were to become the paper, O Beloved, and my mind the inkpot;
Manmohan SinghMy dear, if my body becomes the paper and if my mind be an inkpot,
Manmohan Singh (Punjabi)ਮੇਰੇ ਪਿਆਰੇ! ਜੇਕਰ ਮੇਰੀ ਦੇਹ ਕਾਗਜ਼ ਬਣ ਜਾਵੇ ਅਤੇ ਮੈਂ ਆਪਣੇ ਮਨੂਏ ਨੂੰ ਦਵਾਤ ਮਨ ਲਵਾਂ,
Fareedkot Teekaਹੇ ਪ੍ਯਾਰੇ! ਕਾਇਆ ਸਰੀਰ ਵਾ ਬੁਧੀ ਰੂਪ ਕਾਗਜ਼ ਹੋਵੈ, ਭਾਵ ਬਨਾਈਏ ਔਰ ਮਨ ਰੂਪੀ ਸ੍ਯਾਹੀ ਵਾਲੀ ਦਵਾਤ ਧਾਰਨ ਕਰੀਏ, ਤਿਸ ਮੇਂ ਮੈਤ੍ਰੀ ਆਦਿ ਗੁਨ ਪਾਈਏ॥
Prof. Sahib Singhਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ,

ਪਦ ਅਰਥ ਕਾਇਆ = ਸਰੀਰ। ਮਸਵਾਣੀ = ਸਿਆਹੀ ਦੀ ਦਵਾਤ।

SikhNet (Spanish)Si mi cuerpo fuera el papel, mi mente el tintero y mis labios la pluma,

ਲਲਤਾ ਲੇਖਣਿ ਸਚ ਕੀ ਪਿਆਰੇ; ਹਰਿ ਗੁਣ ਲਿਖਹੁ ਵੀਚਾਰਿ ॥

lalataa lekhan sach kee piaare; har gun likhahu veechaar |

Sant Singh Khalsaand if my tongue became the pen, O Beloved, I would write, and contemplate, the Glorious Praises of the True Lord.
Manmohan Singhand if my tongue be the pen, then I would thoughtfully write the excellences of the True God.
Manmohan Singh (Punjabi)ਅਤੇ ਜੇਕਰ ਮੇਰੀ ਜੀਭ੍ਹਾ ਕਲਮ ਹੋ ਜਾਵੇ, ਤਦ ਮੈਂ ਸੋਚ ਵਿਚਾਰ ਕੇ ਸੱਚੇ ਵਾਹਿਗੁਰੂ ਦੀਆਂ ਸਿਫਤਾਂ ਲਿਖਾਂਗਾ।
Fareedkot Teekaਹੇ ਪ੍ਯਾਰੇ! (ਲਲਤਾ) ਜਿਹਬਾ ਸਚ ਨਾਮ ਕੇ ਲਿਖਣੇ ਵਾਲੀ ਲਿੱਖਣ ਬਣਾਈਏ, ਭਾਵ ਯਿਹ ਕਿ ਮਾਨੁਖ ਦੇਹੀ ਕੋ ਪਾਏ ਕਰ ਮਨ ਲਗਾਇ ਕਰ ਰਸਨਾ ਸੇ ਨਾਮ ਕੋ ਉਚਾਰਨ ਕਰੋ। ਅਰ ਬੁਧੀ ਰੂਪ ਕਾਗਜ਼ ਪਰ ਹਰੀ ਕੇ ਸਰੂਪ ਕਾ ਵੀਚਾਰ ਕਰ ਕੇ ਤਿਸ ਕੇ ਗੁਣੋਂ ਕੋ ਲਿਖੋ॥
Prof. Sahib Singhਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! (ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ।

ਪਦ ਅਰਥ ਲਲਤਾ = ਜੀਭ। ਲੇਖਣਿ = ਕਲਮ।

SikhNet (Spanish)escribiría pensamientos de los Méritos del Señor.

ਧਨੁ ਲੇਖਾਰੀ ਨਾਨਕਾ ਪਿਆਰੇ; ਸਾਚੁ ਲਿਖੈ ਉਰਿ ਧਾਰਿ ॥੮॥੩॥

dhan lekhaaree naanakaa piaare; saach likhai ur dhaar |8|3|

Sant Singh KhalsaBlessed is that scribe, O Nanak, who writes the True Name, and enshrines it within his heart. ||8||3||
Manmohan SinghBlessed is the scribe, O Nanak, who inscribes and enshrines the True Name in his mind.
Manmohan Singh (Punjabi)ਮੁਬਾਰਕ ਹੈ ਉਹ ਲਿਖਣ ਵਾਲਾ, ਹੇ ਨਾਨਕ! ਜੋ ਸੱਚੇ ਨਾਮ ਨੂੰ ਆਪਣੇ ਰਿਦੇ ਵਿੱਚ ਉਕਰਦਾ ਤੇ ਟਿਕਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਨਾਮ ਕੋ ਰਿਦੇ ਮੇਂ ਧਾਰ ਕਰ ਲਿਖਤਾ ਹੈ, ਵਹੁ ਲਿਖਾਰੀ ਧੰਨ੍ਯਤਾ ਜੋਗ ਹੈ॥੮॥੩॥
Prof. Sahib Singhਹੇ ਨਾਨਕ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ ॥੮॥੩॥

ਪਦ ਅਰਥ ਧਨੁ = {धन्य} ਭਾਗਾਂ ਵਾਲਾ। ਉਰਿ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ ॥੮॥੩॥

SikhNet (Spanish)Dice Nanak, bendito es el escritor que escribe la Verdad en su corazón. (8‑3)
Answers quote the Granth verbatim with Ang citations. AI commentary is not Gurbani and not a religious ruling.