ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥
soratth mahalaa 1 pahilaa dutukee | Ang 636
Sant Singh KhalsaSorat'h, First Mehl, Dho-Thukay:
Manmohan SinghSorath 1st Guru Dutuki.
Manmohan Singh (Punjabi)ਸੋਰਿਠ ਪਹਿਲੀ ਪਾਤਿਸ਼ਾਹੀ। ਦੁਤੁਕੀ।
Fareedkot Teekaਜਹਾਂ ਪੌੜੀ ਮੇਂ ਦੋ ਤੁਕਾਂ ਹੋਵੈ ਤਹਾਂ ਦੁਤੁਕੀ ਅਰ ਜਹਾਂ ਤੀਨ ਹੋਂ ਤਹਾਂ ਤਿਤੁਕੀ ਲਿਖੀ ਜਾਤੀ ਹੈ।
SikhNet (Spanish)Sorath, Mejl Guru Nanak, Primer Canal Divino, Du-Tuka.
ਤੂ ਗੁਣਦਾਤੌ ਨਿਰਮਲੋ ਭਾਈ; ਨਿਰਮਲੁ ਨਾ ਮਨੁ ਹੋਇ ॥
too gunadaatau niramalo bhaaee; niramal naa man hoe | Ang 636
Sant Singh KhalsaYou are the Giver of virtue, O Immaculate Lord, but my mind is not immaculate, O Siblings of Destiny.
Manmohan SinghMy immaculate Lord, Thou art the Giver of virtues, but my soul becomes not immaculate O brother.
Manmohan Singh (Punjabi)ਮੇਰੇ ਪਵਿੱਤ੍ਰ ਪ੍ਰਭੂ, ਤੂੰ ਨੇਕੀਆਂ ਦੇਣ ਵਾਲਾ ਹੈ। ਪਰ ਮੇਰੀ ਆਤਮਾ ਪਵਿੱਤ੍ਰ ਨਹੀਂ ਹੁੰਦੀ, ਹੇ ਵੀਰ!
Fareedkot Teekaਹੇ ਭਾਈ! ਮੇਰੇ ਮਨ ਕੋ ਭਾਵਨੇ ਵਾਲੇ ਤੂ ਗੁਣੋਂ ਕਾ ਦਾਤਾ ਨਿਰਮਲ ਸਰੂਪ ਹੈਂ, ਹਮਾਰਾ ਮਨ ਨਿਰਮਲ ਨਹੀਂ ਹੋਤਾ॥
Prof. Sahib Singhਹੇ ਪ੍ਰਭੂ! ਤੂੰ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਣ ਵਾਲਾ ਹੈਂ, ਤੂੰ ਪਵਿਤ੍ਰ-ਸਰੂਪ ਹੈਂ। (ਪਰ ਵਿਕਾਰਾਂ ਦੇ ਕਾਰਨ) ਸਾਡਾ ਜੀਵਾਂ ਦਾ ਮਨ ਪਵਿਤ੍ਰ ਨਹੀਂ ਹੈ।ਪਦ ਅਰਥ ਗੁਣਦਾਤੌ = (ਜੀਵਾਂ ਨੂੰ) ਗੁਣਾਂ ਦੀ ਦਾਤਿ ਦੇਣ ਵਾਲਾ।
SikhNet (Spanish)Eres nuestro Dios Inmaculado y estás lleno de Mérito, pero nuestra mente está manchada.
ਹਮ ਅਪਰਾਧੀ ਨਿਰਗੁਣੇ ਭਾਈ; ਤੁਝ ਹੀ ਤੇ ਗੁਣੁ ਸੋਇ ॥੧॥
ham aparaadhee niragune bhaaee; tujh hee te gun soe |1| Ang 636
Sant Singh KhalsaI am a worthless sinner, O Siblings of Destiny; virtue is obtained from You alone, Lord. ||1||
Manmohan SinghI am a sinner and meritless and from Thee alone can those merits be obtained, O Lord.
Manmohan Singh (Punjabi)ਮੈਂ ਗੁਣ-ਵਿਹੂਣ ਪਾਪੀ ਹਾਂ, ਕੇਵਲ ਤੇਰੇ ਪਾਸੋਂ ਹੀ ਉਹ ਨੇਕੀਆਂ ਪ੍ਰਾਪਤ ਹੋ ਸਕਦੀਆਂ ਹਨ, ਹੇ ਪ੍ਰਭੂ!
Fareedkot Teekaਹੇ ਭਾਵਨ ਰੂਪ! ਹਮ ਅਪਰਾਧੀ ਗੁਣ ਰਹਿਤ ਹੈਂ, ਸੋ ਤੇਰੀ ਪ੍ਰਾਪਤੀ ਕੇ ਗੁਣ ਤੁਮਾਰੇ ਸੇ ਮਿਲਤੇ ਹੈਂ॥੧॥
Prof. Sahib Singhਅਸੀਂ ਪਾਪੀ ਹਾਂ, ਗੁਣ-ਹੀਣ ਹਾਂ। ਹੇ ਪ੍ਰਭੂ! (ਪਵਿਤ੍ਰਤਾ ਦਾ) ਉਹ ਗੁਣ ਤੇਰੇ ਪਾਸੋਂ ਹੀ ਮਿਲ ਸਕਦਾ ਹੈ ॥੧॥ਪਦ ਅਰਥ ਨਿਰਗੁਣੇ = ਗੁਣ-ਹੀਨ। ਤੇ = ਤੋਂ। ਸੋਇ ਗੁਣੁ = ਉਹ (ਨਿਰਮਲਤਾ ਦਾ) ਗੁਣ ॥੧॥
SikhNet (Spanish)Cometemos siempre errores y no alcanzamos a tener los Méritos por los que nos podrías bendecir. (1)
ਮੇਰੇ ਪ੍ਰੀਤਮਾ; ਤੂ ਕਰਤਾ ਕਰਿ ਵੇਖੁ ॥
mere preetamaa; too karataa kar vekh | Ang 636
Sant Singh KhalsaO my Beloved Creator Lord, You create, and You behold.
Manmohan SinghMy Beloved Creator, having created Thine creation, Thou beholdest it.
Manmohan Singh (Punjabi)ਮੈਂਡੇ ਪਿਆਰੇ ਸਿਰਜਣਹਾਰ ਆਪਣੀ ਰਚਨਾ ਨੂੰ ਰਚ ਕੇ ਤੂੰ ਇਸ ਨੂੰ ਵੇਖਦਾ ਹੈ।
Fareedkot Teekaਹੇ ਮੇਰੇ ਪ੍ਰੀਤਮ! ਤੂ ਸਰਬ ਸ੍ਰਿਸਟੀ ਕਾ ਕਰਤਾ ਹੈਂ ਔਰ ਪਰਪੰਚ ਕੋ (ਕਰ ਵੇਖੁ) ਰਚ ਕਰ ਦੇਖ ਰਹਾ ਹੈਂ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਤੂੰ ਮੇਰਾ ਕਰਤਾਰ ਹੈਂ, ਮੈਨੂੰ ਪੈਦਾ ਕਰ ਕੇ (ਹੁਣ ਤੂੰ ਹੀ) ਮੇਰੀ ਸੰਭਾਲ ਕਰ (ਤੇ ਮੈਨੂੰ ਵਿਕਾਰਾਂ ਤੋਂ ਬਚਾ)।ਪਦ ਅਰਥ ਵੇਖੁ = ਸੰਭਾਲ ਕਰ (ਮੇਰੀ)।
SikhNet (Spanish)Oh Amor, creándolo todo, también lo sostienes todo.
ਹਉ ਪਾਪੀ ਪਾਖੰਡੀਆ. ਭਾਈ; ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥
hau paapee paakhanddeea. bhaaee; man tan naam visekh | rahaau | Ang 636
Sant Singh KhalsaI am a hypocritical sinner, O Siblings of Destiny. Bless my mind and body with Your Name, O Lord. ||Pause||
Manmohan SinghI am a sinner and an hypocrite. Install within my mind and body Thine sublime Name, O Lord. Pause.
Manmohan Singh (Punjabi)ਮੈਂ ਅਪਰਾਧੀ ਤੇ ਦੰਭੀ ਹਾਂ। ਮੇਰੀ ਆਤਮਾ ਤੇ ਦੇਹ ਅੰਦਰ ਤੂੰ ਆਪਣਾ ਸ੍ਰੇਸ਼ਟ ਨਾਮ ਅਸਥਾਪਨ ਕਰ ਦੇ। ਠਹਿਰਾਉ।
Fareedkot Teekaਹੇ ਭਾਵਨ ਰੂਪ! ਹਮ ਪਾਪੀ ਅਰ ਪਾਖੰਡੀ ਹੈਂ, ਪਰੰਤੂ ਮਨ ਅਰ ਤਨ ਮੇਂ ਤੇਰਾ ਨਾਮ ਧਾਰਨ ਕੀਆ ਹੈ, ਯਿਹੀ ਵਿਸ਼ੇਖਤਾ ਹੈ॥ ਰਹਾਉ ॥
Prof. Sahib Singhਮੈਂ ਪਾਪੀ ਹਾਂ, ਪਖੰਡੀ ਹਾਂ। ਹੇ ਪਿਆਰੇ! ਮੇਰੇ ਮਨ ਵਿਚ ਮੇਰੇ ਤਨ ਵਿਚ ਆਪਣੇ ਨਾਮ ਦੀ ਮਹੱਤਤਾ (ਪੈਦਾ ਕਰ) ਰਹਾਉ॥ਪਦ ਅਰਥ ਹਉ = ਮੈਂ। ਭਾਈ = ਹੇ ਪ੍ਰਭੂ! ਨਾਮ ਵਿਸੇਖੁ = ਨਾਮ ਦੀ ਵਿਸ਼ੇਸ਼ਤਾ, ਨਾਮ ਦੀ ਮਹੱਤਤਾ ਰਹਾਉ॥
SikhNet (Spanish)Soy un gran ególatra y también soy un terrible malvado, oh Hermanos del Destino; inscribe Tu Grandioso Nombre en mi mente y en mi cuerpo. (Pausa)
ਬਿਖੁ ਮਾਇਆ ਚਿਤੁ ਮੋਹਿਆ ਭਾਈ; ਚਤੁਰਾਈ ਪਤਿ ਖੋਇ ॥
bikh maaeaa chit mohiaa bhaaee; chaturaaee pat khoe | Ang 637
Sant Singh KhalsaThe poisonous Maya has enticed the consciousness, O Siblings of Destiny; through clever tricks, one loses his honor.
Manmohan SinghThe poisonous mammon has bewitched the man's mind, and through cleverness he loses his honour, O brother.
Manmohan Singh (Punjabi)ਜ਼ਹਿਰੀਲੀ ਧਨ-ਦੌਲਤ ਨੇ ਇਨਸਾਨ ਦੇ ਮਨ ਨੂੰ ਮੋਹ ਲਿਆ ਹੈ ਅਤੇ ਚਾਲਾਕੀ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ, ਹੇ ਵੀਰ!
Fareedkot Teekaਹੇ ਭਾਵਨ ਰੂਪ! ਬਿਖੇ ਮਈ ਮਾਯਾ ਨੇ ਚਿਤ ਮੋਹਤ ਕੀਆ ਹੂਆ ਹੈ ਅਰ ਚਤੁਰਾਈ ਕਰ ਕੇ ਪਤਿ ਖੋਈ ਜਾਤੀ ਹੈ॥
Prof. Sahib Singhਹੇ ਪ੍ਰਭੂ! (ਜੀਵ ਦਾ) ਚਿੱਤ ਆਤਮਕ ਮੌਤ ਲਿਆਉਣ ਵਾਲੀ ਮਾਇਆ ਵਿਚ ਮੋਹਿਆ ਰਹਿੰਦਾ ਹੈ (ਮਾਇਆ ਰੁਚੀ ਵਾਲੀ) ਸਿਆਣਪ ਨਾਲ ਆਪਣੀ ਇੱਜ਼ਤ ਗਵਾ ਲੈਂਦਾ ਹੈ।ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਦਾ ਮੂਲ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ।
SikhNet (Spanish)Estoy siendo engañado por el veneno traicionero de Maya, oh Hermanos del Destino, y por mi increíble astucia he perdido el Honor.
ਚਿਤ ਮਹਿ ਠਾਕੁਰੁ ਸਚਿ ਵਸੈ ਭਾਈ; ਜੇ ਗੁਰ ਗਿਆਨੁ ਸਮੋਇ ॥੨॥
chit meh tthaakur sach vasai bhaaee; je gur giaan samoe |2| Ang 637
Sant Singh KhalsaThe True Lord and Master abides in the consciousness, O Siblings of Destiny, if the Guru's spiritual wisdom permeates it. ||2||
Manmohan SinghIf Guru-given Divine knowledge permeates man's heart, the True Lord abides in his mind, O brother.
Manmohan Singh (Punjabi)ਜੇਕਰ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਬੰਦੇ ਦੇ ਦਿਲ ਅੰਦਰ ਰਮ ਜਾਵੇ ਤਾਂ ਸੱਚਾ ਸੁਆਮੀ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ!
Fareedkot Teekaਹੇ ਭਾਵਨ ਰੂਪ ਠਾਕੁਰ ਸਚ ਸ੍ਵਰੂਪ! ਤੂੰ ਚਿਤ ਕੇ ਵਿਖੇ ਤੋ ਆਨ ਕਰ ਨਿਵਾਸ ਕਰਤਾ ਹੈਂ, ਜੌ ਗੁਰੋਂ ਦ੍ਵਾਰੇ ਤੇਰਾ ਗ੍ਯਾਨ ਮਨ ਮੇਂ (ਸਮੋਇ) ਮਿਲ ਜਾਵੈ॥੨॥
Prof. Sahib Singhਪਰ ਜੇ ਗੁਰੂ ਦਾ (ਦਿੱਤਾ) ਗਿਆਨ ਜੀਵ (ਦੇ ਮਨ ਵਿਚ) ਟਿਕ ਜਾਏ ਤਾਂ ਇਸ ਦੇ ਚਿੱਤ ਵਿਚ ਠਾਕੁਰ ਵੱਸ ਪੈਂਦਾ ਹੈ, ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਸਮੋਇ = (ਮਨ ਵਿਚ) ਟਿਕੇ ॥੨॥
SikhNet (Spanish)Si la Sabiduría del Guru se asienta en mi mente, entonces en verdad, Tú, mi Maestro, habitarás en mí. (2)
ਰੂੜੌ ਰੂੜੌ ਆਖੀਐ ਭਾਈ; ਰੂੜੌ ਲਾਲ ਚਲੂਲੁ ॥
roorrau roorrau aakheeai bhaaee; roorrau laal chalool | Ang 637
Sant Singh KhalsaBeautiful, beautiful, the Lord is called, O Siblings of Destiny; beautiful, like the deep crimson color of the poppy.
Manmohan SinghBeauteous, beauteous in said to be the Lord. He is beautiful like the red poppy-flower.
Manmohan Singh (Punjabi)ਸੁੰਦਰ, ਸੁੰਦਰ ਕਿਹਾ ਜਾਂਦਾ ਹੈ ਸੁਆਮੀ। ਸੂਹੇ ਪੋਸਤ ਦੇ ਫੁਲ ਵਰਗਾ ਉਹ ਸੁਨੱਖਾ ਹੈ।
Fareedkot Teekaਹੇ ਭਾਵਨ ਰੂਪ! ਤੇਰੇ ਕੋ (ਰੂੜੌ ਰੂੜੌ) ਸੁੰਦਰ ਸੁੰਦਰ ਕਰ ਕੇ ਕਹੀਤਾ ਹੈ ਔਰ ਤੂੰ ਸੁੰਦਰ (ਲਾਲ) ਪ੍ਯਾਰਾ ਹੈਂ ਅਰ (ਚਲੂਲੁ) ਗੂੜੇ ਰੰਗ ਵਾਲਾ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਸੁੰਦਰ-ਸਰੂਪ ਹੈ, ਉਸ ਨੂੰ (ਮਾਨੋ ਪਿਆਰ ਦਾ) ਗੂੜ੍ਹਾ ਲਾਲ ਰੰਗ ਚੜ੍ਹਿਆ ਰਹਿੰਦਾ ਹੈ, ਉਸ ਸੁੰਦਰ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ।ਪਦ ਅਰਥ ਰੂੜੌ = ਸੁੰਦਰ, ਸੋਹਣਾ। ਆਖੀਐ = ਸਿਮਰਨਾ ਚਾਹੀਦਾ ਹੈ।
SikhNet (Spanish)Muchos Te llaman Bello, y de Maravilloso Encanto, Glorioso como la flor de lirio.
ਜੇ ਮਨੁ. ਹਰਿ ਸਿਉ ਬੈਰਾਗੀਐ ਭਾਈ; ਦਰਿ ਘਰਿ ਸਾਚੁ ਅਭੂਲੁ ॥੩॥
je man. har siau bairaageeai bhaaee; dar ghar saach abhool |3| Ang 637
Sant Singh KhalsaIf man loves the Lord with detachment, O Siblings of Destiny, he is judged to be true and infallible in the Lord's court and home. ||3||
Manmohan SinghIf man bears love to God, O brother, he is accounted as true and infallible in His court and mansion.
Manmohan Singh (Punjabi)ਜੇਕਰ ਬੰਦਾ ਰੱਬ ਨਾਲ ਪ੍ਰੇਮ ਪਾ ਲਵੇ, ਹੇ ਵੀਰ! ਤਦ ਉਹ ਉਸ ਦੇ ਦਰਬਾਰ ਅਤੇ ਮੰਦਰ ਵਿੱਚ ਸੱਚਾ ਅਤੇ ਭੁੱਲ-ਰਹਿਤ ਗਿਣਿਆ ਜਾਂਦਾ ਹੈ।
Fareedkot Teekaਹੇ ਹਰੀ ਭਾਵਨੇ ਵਾਲੇ! ਜੇਕਰ ਮਨੁ ਤੇਰੇ ਸਾਥ (ਬੈਰਾਗੀਐ) ਵੈਰਾਗਵਾਨ ਅਰਥਾਤ ਤੇਰੇ ਵਿਜੋਗ ਕਰ ਰੁਦਨ ਕਰੇ, ਤਬ ਤੁਝ ਸਚ ਸ੍ਵਰੂਪ ਕੋ (ਦਰਿ ਘਰਿ) ਰਿਦੇ ਕੇ ਅੰਤਰ ਜਾਨ ਕਰ ਅਭੁਲ ਹੋ ਜਾਈਤਾ ਹੈ॥੩॥
Prof. Sahib Singhਜੇ ਜੀਵ ਦਾ ਮਨ ਉਸ ਪਰਮਾਤਮਾ ਨਾਲ ਪ੍ਰੇਮ ਕਰੇ, ਤਾਂ, ਹੇ ਭਾਈ! ਉਸ ਦੇ ਅੰਦਰ ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਤੇ ਅਭੁੱਲ ਪ੍ਰਭੂ (ਪਰਗਟ ਹੋ ਜਾਂਦਾ ਹੈ) ॥੩॥ਪਦ ਅਰਥ ਬੈਰਾਗੀਐ = ਪਿਆਰ ਕਰੇ। ਦਰਿ = ਮਨ ਦੇ ਅੰਦਰ। ਘਰਿ = ਹਿਰਦੇ ਵਿਚ। ਅਭੂਲੁ = ਅਭੁੱਲ ਪ੍ਰਭੂ (ਦਿੱਸ ਪੈਂਦਾ ਹੈ) ॥੩॥
SikhNet (Spanish)Si uno ama a tal Señor, uno será aclamado con Mérito y con Verdad en Su Corte. (3)
ਪਾਤਾਲੀ ਆਕਾਸਿ ਤੂ ਭਾਈ; ਘਰਿ ਘਰਿ ਤੂ ਗੁਣ ਗਿਆਨੁ ॥
paataalee aakaas too bhaaee; ghar ghar too gun giaan | Ang 637
Sant Singh KhalsaYou are pervading the realms of the underworld and the heavenly skies; Your wisdom and glories are in each and every heart.
Manmohan SinghThou, O Lord, art pervading the under-world and sky and amongst all the hearts art Thine merits and wisdom.
Manmohan Singh (Punjabi)ਤੂੰ ਹੇ ਸੁਆਮੀ! ਪਾਤਾਲ ਤੇ ਆਸਮਾਨ ਵਿੱਚ ਰਮਿਆ ਹੋਇਆ ਹੈ। ਸਾਰਿਆਂ ਦਿਲਾਂ ਅੰਦਰ ਤੇਰੀਆਂ ਖੂਬੀਆਂ ਤੇ ਗਿਆਤ ਹੈ।
Fareedkot Teekaਹੇ ਭਾਵਨ ਵਾਲੇ! ਪਤਾਲੋਂ ਮੇਂ ਪੁਨਾ ਅਕਾਸ ਮੇਂ ਤੂੰ ਬ੍ਯਾਪਕ ਹੈਂ ਔ ਸਰਬ ਸਰੀਰੋਂ ਵਿਖੇ ਗ੍ਯਾਤ ਰੂਪ ਜੋ ਗੁਣ ਹੈ, ਸੋ ਤੂੰ ਆਪ ਹੀ ਹੈਂ॥
Prof. Sahib Singhਹੇ ਪ੍ਰਭੂ! ਪਾਤਾਲਾਂ ਵਿਚ ਆਕਾਸ਼ ਵਿਚ ਹਰ ਥਾਂ (ਤੇ) ਹਰੇਕ ਦੇ ਹਿਰਦੇ ਵਿਚ ਤੂੰ ਮੌਜੂਦ ਹੈਂ, ਆਪਣੇ ਗੁਣਾਂ ਦੀ ਜਾਣ-ਪਛਾਣ (ਗੁਰੂ ਦੀ ਰਾਹੀਂ) ਤੂੰ (ਜੀਵਾਂ ਨੂੰ) ਆਪ ਹੀ ਦੇਂਦਾ ਹੈਂ।ਪਦ ਅਰਥ ਆਕਾਸਿ = ਆਕਾਸ਼ ਵਿਚ। ਘਰਿ ਘਰਿ = ਹਰੇਕ ਹਿਰਦੇ ਵਿਚ। ਗੁਣ ਗਿਆਨੁ = ਗੁਣਾਂ ਦੀ ਜਾਣ-ਪਛਾਣ।
SikhNet (Spanish)Estás en los cielos, en los bajos mundos y el mundo entero resuena con Tu Sabiduría y Tu Virtud.
ਗੁਰ ਮਿਲਿਐ ਸੁਖੁ ਪਾਇਆ ਭਾਈ; ਚੂਕਾ ਮਨਹੁ ਗੁਮਾਨੁ ॥੪॥
gur miliai sukh paaeaa bhaaee; chookaa manahu gumaan |4| Ang 637
Sant Singh KhalsaMeeting with the Guru, one finds peace, O Siblings of Destiny, and pride is dispelled from the mind. ||4||
Manmohan SinghMeeting with the Guru, the man is blessed with peace, and pride is dispelled from his mind.
Manmohan Singh (Punjabi)ਗੁਰਾਂ ਨਾਲ ਮਿਲ ਕੇ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਚਿੱਤ ਤੋਂ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਹੇ ਭਾਵਨ ਰੂਪ! ਗੁਰੋਂ ਕੇ ਮਿਲਨੇ ਕਰ ਸੁਖ ਕੋ ਪਾਯਾ ਹੈ ਔਰ ਮਨ ਸੇ ਅਭਿਮਾਨ ਦੂਰ ਹੋ ਗਿਆ ਹੈ॥੪॥
Prof. Sahib Singhਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ (ਪ੍ਰਭੂ ਦੇ ਗੁਣਾਂ ਦੀ ਬਰਕਤਿ ਨਾਲ) ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਂਦਾ ਹੈ ॥੪॥ਪਦ ਅਰਥ ਮਨਹੁ = ਮਨ ਤੋਂ ॥੪॥
SikhNet (Spanish)Encontrando al Guru, uno es bendecido con Éxtasis y liberado de su ego. (4)
ਜਲਿ ਮਲਿ ਕਾਇਆ ਮਾਜੀਐ ਭਾਈ; ਭੀ ਮੈਲਾ ਤਨੁ ਹੋਇ ॥
jal mal kaaeaa maajeeai bhaaee; bhee mailaa tan hoe | Ang 637
Sant Singh KhalsaScrubbing with water, the body can be cleaned, O Siblings of Destiny, but the body becomes dirty again.
Manmohan SinghRubbing with water, the body is cleaned, but the body again gathers dirt.
Manmohan Singh (Punjabi)ਪਾਣੀ ਨਾਲ ਮਲ ਕੇ ਦੇਹ ਸਾਫ ਕੀਤੀ ਜਾਂਦੀ ਹੈ ਪਰੰਤੂ ਦੇਹ ਮੁੜ ਕੇ ਗੰਦੀ ਹੋ ਜਾਂਦੀ ਹੈ।
Fareedkot Teekaਹੇ ਭਾਵਨ ਰੂਪੁ! ਜਲ ਕੇ ਸਾਥ ਮਲ ਕਰ ਕੇ ਸਰੀਰ ਕੌ ਸੁਧ ਕਰੀਏ ਤੌ ਫਿਰ ਭੀ ਸਰੀਰ ਮੈਲਾ ਹੋ ਜਾਤਾ ਹੈ॥
Prof. Sahib Singhਹੇ ਭਾਈ! ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਭੀ ਸਰੀਰ ਮੈਲਾ ਹੀ ਰਹਿੰਦਾ ਹੈ।ਪਦ ਅਰਥ ਜਲਿ = ਜਲ ਨਾਲ। ਮਲਿ = ਮਲ ਕੇ। ਕਾਇਆ = ਸਰੀਰ।
SikhNet (Spanish)Si uno limpia su cuerpo con agua, uno no se limpia en verdad, pero si uno se baña en la Quintaesencia de la Sabiduría,
ਗਿਆਨਿ ਮਹਾ ਰਸਿ ਨਾਈਐ ਭਾਈ; ਮਨੁ ਤਨੁ ਨਿਰਮਲੁ ਹੋਇ ॥੫॥
giaan mahaa ras naaeeai bhaaee; man tan niramal hoe |5| Ang 637
Sant Singh KhalsaBathing in the supreme essence of spiritual wisdom, O Siblings of Destiny, the mind and body become pure. ||5||
Manmohan SinghBathing with the great elixir of gnosis the soul and body are rendered pure.
Manmohan Singh (Punjabi)ਬ੍ਰਹਮ ਗਿਆਨ ਦੇ ਵਿਸ਼ਾਲ ਅੰਮ੍ਰਿਤ ਨਾਲ ਇਸ਼ਨਾਨ ਕਰਨ ਦੁਆਰਾ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਹੇ ਭਾਵਨ ਰੂਪ! ਜੇਕਰ ਤੇਰੇ ਸ੍ਵਰੂਪ ਗ੍ਯਾਨ ਮਹਲ (ਰਸ) ਜਲ ਕੇ ਸਾਥ ਇਸ਼ਨਾਨ ਕੀਆ ਜਾਵੇ, ਤਬ ਤਨ ਮਨ ਨਿਰਮਲ ਹੋ ਜਾਤਾ ਹੈ॥੫॥
Prof. Sahib Singhਪਰ ਜੇ ਪਰਮਾਤਮਾ ਦੇ ਗਿਆਨ (-ਰੂਪ ਜਲ ਵਿਚ) ਪਰਮਾਤਮਾ ਦੇ ਨਾਮ (-ਅੰਮ੍ਰਿਤ) ਵਿਚ ਇਸ਼ਨਾਨ ਕਰੀਏ, ਤਾਂ ਮਨ ਭੀ ਪਵਿਤ੍ਰ ਤੇ ਸਰੀਰ ਭੀ ਪਵਿਤ੍ਰ ਹੋ ਜਾਂਦਾ ਹੈ ॥੫॥ਪਦ ਅਰਥ ਗਿਆਨਿ = ਗਿਆਨ ਵਿਚ ॥੫॥
SikhNet (Spanish)el cuerpo y la mente se purgan de todas sus faltas. (5)
ਦੇਵੀ ਦੇਵਾ ਪੂਜੀਐ ਭਾਈ; ਕਿਆ ਮਾਗਉ. ਕਿਆ ਦੇਹਿ ॥
devee devaa poojeeai bhaaee; kiaa maagau. kiaa dehi | Ang 637
Sant Singh KhalsaWhy worship gods and goddesses, O Siblings of Destiny? What can we ask of them? What can they give us?
Manmohan SinghWhy worship goddesses and gods O brother; what can one ask from them and what can they give him?
Manmohan Singh (Punjabi)ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਹੇ ਭਰਾਵਾ! ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ?
Fareedkot Teekaਹੇ ਭਾਵਨ! ਤੇਰੇ ਕੋ ਛੋਡ ਕਰ ਔਰ ਜੋ ਦੇਵੀ ਦੇਵਤਿਓਂ ਕੌ ਪੂਜਣਾ ਹੈ, ਉਨ ਸੇ ਕਿਆ ਮਾਂਗਣਾ ਹੈ ਔਰ ਮਾਂਗਨੇ ਤੇ ਕ੍ਯਾ ਦੇਵੇ, ਭਾਵ ਸੇ ਵਹੁ ਮਿਥ੍ਯਾ ਪਦਾਰਥੋਂ ਕੇ ਦਾਤੇ ਹੈਂ॥
Prof. Sahib Singhਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁਝ ਭੀ ਨਹੀਂ ਦੇ ਸਕਦੇ, ਮੈਂ ਇਹਨਾਂ ਪਾਸੋਂ ਕੁਝ ਭੀ ਨਹੀਂ ਮੰਗਦਾ।ਪਦ ਅਰਥ ਮਾਗਉ = ਮੈਂ ਮੰਗਾਂ। ਦੇਹਿ = (ਦੇਵੀ ਦੇਵਤੇ) ਦੇ ਸਕਦੇ ਹਨ।
SikhNet (Spanish)Uno alaba a los dioses y a las diosas, pero, ¿qué puede uno obtener de ellos?
ਪਾਹਣੁ ਨੀਰਿ ਪਖਾਲੀਐ ਭਾਈ; ਜਲ ਮਹਿ ਬੂਡਹਿ ਤੇਹਿ ॥੬॥
paahan neer pakhaaleeai bhaaee; jal meh booddeh tehi |6| Ang 637
Sant Singh KhalsaThe stone gods are washed with water, O Siblings of Destiny, but they just sink in the water. ||6||
Manmohan SinghThe stone gods are washed with water, O brother, but they themselves sink in water.
Manmohan Singh (Punjabi)ਪੱਥਰ ਦੇ ਦੇਵਦਿਆਂ ਦਾ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ, ਹੇ ਵੀਰ! ਪਰ ਉਹ ਖੁਦ ਪਾਣੀ ਵਿੱਚ ਡੁੱਬ ਜਾਂਦੇ ਹਨ।
Fareedkot Teekaਹੇ ਭਾਵਨ ਰੂਪ! ਜੇਕਰ ਪਥਰ ਨੀਰ ਮੇਂ (ਪਖਾਲੀਐ) ਧੋਵੀਐ ਤੋ ਕਯਾ ਫਲੁ ਹੋਵੈਗਾ? ਵਹੁ ਆਪ ਹੀ (ਤੇਹ) ਹਿਤਕਰ ਵਾ ਤਿਨ ਕਰ ਜੀਵ ਜਲਮੈਂ ਡੂਬ ਜਾਤਾ ਹੈ। ਭਾਵ ਯਹਿ ਕਿ ਸਰਬ ਮੇਂ ਪੂਰਨ ਭਾਵਨਾ ਸੇ ਬਿਨਾ ਠਾਕੁਰ ਪੂਜਾ ਭੀ ਤੁਛ ਫਲੁ ਕੀ ਦਾਤੀ ਹੈ॥੬॥
Prof. Sahib Singhਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ? ॥੬॥ਪਦ ਅਰਥ ਪਾਹਣੁ = ਪੱਥਰ। ਨੀਰਿ = ਪਾਣੀ ਵਿਚ। ਪਖਾਲੀਐ = ਧੋਈਏ। ਬੂਡਹਿ = ਡੁੱਬਦੇ ਹਨ। ਤੇਹਿ = ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ॥੬॥
SikhNet (Spanish)Hechos de piedra, esos dioses mismos se hunden en el agua; ¿cómo entonces van a servir como barco para llevarnos a través del inmenso océano de la existencia? (6)
ਗੁਰ ਬਿਨੁ. ਅਲਖੁ ਨ ਲਖੀਐ ਭਾਈ; ਜਗੁ ਬੂਡੈ ਪਤਿ ਖੋਇ ॥
gur bin. alakh na lakheeai bhaaee; jag booddai pat khoe | Ang 637
Sant Singh KhalsaWithout the Guru, the unseen Lord cannot be seen, O Siblings of Destiny; the world is drowning, having lost its honor.
Manmohan SinghWithout the Guru, the unseen Lord is not seen and the world is drowned, shorn of its honour.
Manmohan Singh (Punjabi)ਗੁਰਾਂ ਦੇ ਬਾਝੋਂ ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾ ਅਤੇ ਆਪਣੀ ਇੱਜ਼ਤ ਗੁਆ ਕੇ ਸੰਸਾਰ ਉਸ ਨੂੰ ਹੀ ਉਹ ਦਿੰਦਾ ਹੈ।
Fareedkot Teekaਹੇ ਮਨ ਕੇ ਪ੍ਯਾਰੇ! ਗੁਰੋਂ ਸੇ ਬਿਨਾ ਤੁਝ ਅਲਖ ਕੋ ਲਖ ਨਹੀਂ ਸਕਤਾ ਹੈ, ਸੋ ਗੁਰੋਂ ਸੇ ਬਿਨਾ ਜੀਵ ਅਪਨੀ ਪਤਿ ਗਵਾਏ ਕਰ ਸੰਸਾਰ ਮੇਂ ਡੂਬਤਾ ਹੈ॥
Prof. Sahib Singhਪਰਮਾਤਮਾ ਦੀ ਹਸਤੀ ਬਿਆਨ ਤੋਂ ਪਰੇ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਗੁਰੂ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਡੁੱਬਦਾ ਹੈ ਤੇ ਆਪਣੀ ਇੱਜ਼ਤ ਗਵਾਂਦਾ ਹੈ।ਪਦ ਅਰਥ ਅਲਖੁ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੂਡੈ = ਡੁੱਬਦਾ ਹੈ।
SikhNet (Spanish)Sin el Guru, el Dios Incognoscible no se le revela a uno y el mundo es ahogado sin conocer su ser,
ਮੇਰੇ ਠਾਕੁਰ ਹਾਥਿ ਵਡਾਈਆ ਭਾਈ; ਜੈ ਭਾਵੈ ਤੈ ਦੇਇ ॥੭॥
mere tthaakur haath vaddaaeea bhaaee; jai bhaavai tai dee |7| Ang 637
Sant Singh KhalsaGreatness is in the hands of my Lord and Master, O Siblings of Destiny; as He is pleased, He gives. ||7||
Manmohan SinghThe, greatness is in the hand of my Lord, O brother he gives it to him alone, whom He likes.
Manmohan Singh (Punjabi)ਇੱਜ਼ਤ ਆਬਰੂ ਮੇਰੇ ਸਾਹਿਬ ਦੇ ਹੱਥ ਵਿੱਚ ਹਨ, ਹੇ ਵੀਰ! ਜਿਸ ਨੂੰ ਉਹ ਚਾਹੁੰਦਾ ਹੈ, ਕੇਵਲ ਉਸ ਨੂੰ ਹੀ ਉਹ ਦਿੰਦਾ ਹੈ।
Fareedkot Teekaਹੇ ਭਾਵਨ ਰੂਪ ਮੇਰੇ ਠਾਕੁਰ! ਸਭ ਵਡਿਆਈਆਂ ਤੇਰੇ ਹਾਥ ਮੇਂ ਹੈਂ, ਜਿਸ ਕੋ ਚਾਹਤੇ ਹੋ ਤਿਸ ਕੇ ਦੇਤੇ ਹੋ॥੭॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ। ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਦੇਂਦਾ ਹੈ ॥੭॥
SikhNet (Spanish)pues la Gloria está en las Manos de Dios y sólo quien es bendecido por Él, la obtiene. (7)
ਬਈਅਰਿ ਬੋਲੈ. ਮੀਠੁਲੀ ਭਾਈ; ਸਾਚੁ ਕਹੈ. ਪਿਰ ਭਾਇ ॥
beear bolai. meetthulee bhaaee; saach kahai. pir bhaae | Ang 637
Sant Singh KhalsaThat soul-bride, who talks sweetly and speaks the Truth, O Siblings of Destiny, becomes pleasing to her Husband Lord.
Manmohan SinghThe bride, who talks sweetly and tells the truth, becomes pleasing to her groom, O brother.
Manmohan Singh (Punjabi)ਜੋ ਪਤਨੀ ਮਿੱਠਾ ਬੋਲਦੀ ਹੈ ਅਤੇ ਸੱਚ ਆਖਦੀ ਹੈ, ਉਹ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਹੇ ਭਰਾਵਾ!
Fareedkot Teekaਹੇ ਭਾਵਨ ਰੂਪ! ਜੀਵ (ਬਈਅਰਿ) ਇਸਤ੍ਰੀ ਜੋ ਤੇਰਾ ਜਸ ਰੂਪ ਮੀਠੀ ਬਾਣੀ ਬੋਲਤੀ ਹੈ, ਹੇ ਪਤੀ! ਜੋ ਤੇਰੇ (ਭਾਇ) ਪ੍ਰੇਮ ਕਰ ਸਾਚ ਕੋ ਉਚਾਰਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ, ਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮਿੱਠੇ ਬੋਲ ਬੋਲਦੀ ਹੈ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਪਤੀ-ਪ੍ਰਭੂ ਦੇ ਪ੍ਰੇਮ ਵਿਚ (ਮਗਨ ਰਹਿੰਦੀ ਹੈ),ਪਦ ਅਰਥ ਬਈਅਰਿ = ਇਸਤ੍ਰੀ {ਬਾਂਗਰ ਦੀ ਬੋਲੀ}, ਜੀਵ-ਇਸਤ੍ਰੀ। ਪਿਰ ਭਾਇ = ਪਤੀ ਦੇ ਪ੍ਰੇਮ ਵਿਚ।
SikhNet (Spanish)La novia inculta puede hablar dulcemente y amar a su Esposo al habitar en la Verdad del Señor.
ਬਿਰਹੈ ਬੇਧੀ. ਸਚਿ ਵਸੀ ਭਾਈ; ਅਧਿਕ ਰਹੀ ਹਰਿ ਨਾਇ ॥੮॥
birahai bedhee. sach vasee bhaaee; adhik rahee har naae |8| Ang 637
Sant Singh KhalsaPierced by His Love, she abides in Truth, O Siblings of Destiny, deeply imbued with the Lord's Name. ||8||
Manmohan SinghPierced through with her Lord's love, she abides in truth and remains deeply imbue with God's Name.
Manmohan Singh (Punjabi)ਆਪਣੇ ਸੁਆਮੀ ਦੇ ਸਨੇਹ ਨਾਲ ਵਿੰਨ੍ਹੀ ਹੋਈ ਉਹ ਸੱਚ ਅੰਦਰ ਵੱਸਦੀ ਹੈ ਤੇ ਰੱਬ ਦੇ ਨਾਮ ਨਾਲ ਗੂਹੜੀ ਰੰਗੀ ਰਹਿੰਦੀ ਹੈ।
Fareedkot Teekaਹੇ ਭਾਵਨ ਰੂਪ! ਪ੍ਰਹਿਲਾਦਿ ਆਦਿਕੋਂ ਕੇ ਸਮ ਤੇਰੇ (ਬਿਰਹੈ) ਪ੍ਰੇਮ ਮੇਂ ਬੇਧੀ ਅਰਥਾਤ ਮਿਲੀ ਹੈ ਔਰ ਸਚੀ ਪ੍ਰੀਤਿ ਤਿਨ ਕੇ ਮਨ ਮੇਂ ਬਸੀ ਹੈ। ਪੁਨਃ ਹੇ ਹਰੀ! ਅਧਿਕਤਾ ਕਰ ਤੇਰੇ ਨਾਮ ਮੇਂ ਲਾਗ ਰਹੀ ਹੈ॥੮॥
Prof. Sahib Singhਉਹ ਪ੍ਰਭੂ-ਪ੍ਰੇਮ ਵਿਚ ਵਿੱਝੀ ਹੋਈ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੮॥ਪਦ ਅਰਥ ਬਿਰਹੈ = ਤੀਬਰ ਵਿਛੋੜੇ ਨਾਲ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਇ = ਨਾਮ ਵਿਚ ॥੮॥
SikhNet (Spanish)Su corazón es atravesado por el Amor de Dios y habita en Su Verdad profundamente imbuida en Su Nombre. (8)
ਸਭੁ ਕੋ ਆਖੈ ਆਪਣਾ ਭਾਈ; ਗੁਰ ਤੇ. ਬੁਝੈ ਸੁਜਾਨੁ ॥
sabh ko aakhai aapanaa bhaaee; gur te. bujhai sujaan | Ang 637
Sant Singh KhalsaEveryone calls God his own, O Siblings of Destiny, but the all-knowing Lord is known only through the Guru.
Manmohan SinghEvery one calls God his own, O brother, but it is through the Guru that the Omniscient Lord is known.
Manmohan Singh (Punjabi)ਹਰ ਜਣਾ ਵਾਹਿਗੁਰੂ ਨੂੰ ਆਪਣਾ ਨਿੱਜ ਕਹਿੰਦਾ ਹੈ, ਹੇ ਵੀਰ! ਪ੍ਰੰਤੂ ਗੁਰਾਂ ਦੇ ਰਾਹੀਂ ਹੀ ਸਰਬੱਗ ਸੁਆਮੀ ਜਾਣਿਆ ਜਾਂਦਾ ਹੈ।
Fareedkot Teekaਹੇ ਭਾਵਨ ਰੂਪ! ਸਭ ਕੋਈ ਤੇਰੇ ਕੋ ਆਪਣਾ ਕਹਿਤਾ ਹੈ, ਪਰੰਤੂ ਜੋ ਗੁਰੋਂ ਸੇ ਉਪਦੇਸ਼ ਪੂਛਤਾ ਹੈ, ਸੋ ਤੇਰੇ ਸਰੂਪ ਕੋ ਜਾਨਤਾ ਹੈ॥
Prof. Sahib Singhਹੇ ਭਾਈ! ਹਰੇਕ ਜੀਵ ਮਾਇਆ ਦੀ ਅਪਣੱਤ ਦੀਆਂ ਗੱਲਾਂ ਹੀ ਕਰਦਾ ਹੈ, ਪਰ ਜੇਹੜਾ ਮਨੁੱਖ ਗੁਰੂ ਪਾਸੋਂ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਉਹ ਸਿਆਣਾ ਹੋ ਜਾਂਦਾ ਹੈ (ਉਹ ਮਾਇਆ-ਮੋਹ ਦੇ ਥਾਂ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ)।ਪਦ ਅਰਥ ਸਭੁ ਕੋ = ਹਰੇਕ ਜੀਵ। ਤੇ = ਤੋਂ।
SikhNet (Spanish)Todos llaman a Dios como si fuera suyo, pero es sólo a través del Guru que el Dios Sabio es revelado.
ਜੋ ਬੀਧੇ ਸੇ ਊਬਰੇ ਭਾਈ; ਸਬਦੁ ਸਚਾ ਨੀਸਾਨੁ ॥੯॥
jo beedhe se aoobare bhaaee; sabad sachaa neesaan |9| Ang 637
Sant Singh KhalsaThose who are pierced by His Love are saved, O Siblings of Destiny; they bear the Insignia of the True Word of the Shabad. ||9||
Manmohan SinghThey, who are pierced through with their Lord's love, are saved and they are stamped with the True Name.
Manmohan Singh (Punjabi)ਜਿਹੜੇ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਵਿੰਨ੍ਹੇ ਗਏ ਹਨ, ਉਹ ਤਰ ਜਾਂਦੇ ਹਨ, ਅਤੇ ਉਨ੍ਹਾਂ ਉਤੇ ਸੱਚੇ ਨਾਮ ਦੀ ਮੋਹਰ ਲੱਗ ਜਾਂਦੀ ਹੈ।
Fareedkot Teekaਹੇ ਭਾਵਨ ਰੂਪ! ਜੋ ਗੁਰ ਉਪਦੇਸ ਮੇਂ (ਬੀਧੇ) ਮਿਲੇ ਹੈਂ ਵਹੁ ਕਾਲ ਸੇ (ਉਬਰੇ) ਬਚੇ ਹੈਂ, ਕਯੋਂਕਿ ਤੂੰ ਸਚਾ (ਸਬਦੁ) ਬ੍ਰਹਮ ਤਿਨ ਕੋ ਪ੍ਰਗਟ ਹੂਆ ਹੈ॥੯॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਵਿਚ ਵਿੱਝਦੇ ਹਨ ਉਹ (ਮਾਇਆ ਦੇ ਮੋਹ ਵਿਚ ਡੁੱਬਣ ਤੋਂ, ਵਿਕਾਰਾਂ ਵਿਚ ਫਸਣ ਤੋਂ) ਬਚ ਜਾਂਦੇ ਹਨ। ਗੁਰੂ ਦਾ ਸ਼ਬਦ ਉਹਨਾਂ ਪਾਸ ਸਦਾ ਟਿਕਿਆ ਰਹਿਣ ਵਾਲਾ ਪਰਵਾਨਾ ਹੈ ॥੯॥ਪਦ ਅਰਥ ਬੀਧੇ = ਵਿੱਝ ਗਏ ॥੯॥
SikhNet (Spanish)Aquél que está inmergido en Su Amor es salvado y es marcado con la Palabra Verdadera del Shabd. (9)
ਈਧਨੁ. ਅਧਿਕ ਸਕੇਲੀਐ ਭਾਈ; ਪਾਵਕੁ ਰੰਚਕ ਪਾਇ ॥
eedhan. adhik sakeleeai bhaaee; paavak ranchak paae | Ang 637
Sant Singh KhalsaA large pile of firewood, O Siblings of Destiny, will burn if a small fire is applied.
Manmohan SinghAs an amassed heap of fire-wood is burnt off by applying a little fire,
Manmohan Singh (Punjabi)ਜਿਸ ਤਰ੍ਹਾਂ ਬਾਲਣ ਦਾ ਇਕੱਤਰ ਕੀਤਾ ਢੇਰ, ਭੋਰਾ ਭਰ ਅੱਗ ਲਾਉਣ ਨਾਲ ਸੜ ਜਾਂਦਾ ਹੈ,
Fareedkot Teekaਹੇ ਭਾਵਨ ਰੂਪ! ਜੈਸੇ (ਈਧਨ) ਬਾਲਣ ਅਧਿਕ ਹੀ (ਸਕੇਲੀਐ) ਇਕਤ੍ਰ ਕਰੀਏ ਔਰ ਰੰਚਕ ਮਾਤ੍ਰ ਤਿਸ ਮੇਂ ਅਗਨਿ ਪਾਇ ਦੇਵੈ, ਤਬ ਸਭ ਕੋ ਭਸਮ ਕਰ ਦੇਤੀ ਹੈ॥
Prof. Sahib Singhਹੇ ਭਾਈ! ਜੇ ਬਹੁਤ ਸਾਰਾ ਬਾਲਣ ਇਕੱਠਾ ਕਰ ਲਈਏ, ਤੇ ਉਸ ਵਿਚ ਰਤਾ ਕੁ ਅੱਗ ਪਾ ਦੇਈਏ (ਤਾਂ ਉਹ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਂਦਾ ਹੈ)।ਪਦ ਅਰਥ ਈਧਨੁ = ਬਾਲਣ। ਅਧਿਕ = ਬਹੁਤ। ਸਕੇਲੀਐ = ਇਕੱਠਾ ਕਰੀਏ। ਪਾਵਕੁ = ਅੱਗ।
SikhNet (Spanish)Así como uno apila un gran cargamento de madera y una pequeña chispa puede producir la llamas que consumirán el cargamento
ਖਿਨੁ ਪਲੁ. ਨਾਮੁ ਰਿਦੈ ਵਸੈ ਭਾਈ; ਨਾਨਕ. ਮਿਲਣੁ ਸੁਭਾਇ ॥੧੦॥੪॥
khin pal. naam ridai vasai bhaaee; naanak. milan subhaae |10|4| Ang 637
Sant Singh KhalsaIn the same way, if the Naam, the Name of the Lord, dwells in the heart for a moment, even for an instant, O Siblings of Destiny, then one meets the Lord with ease, O Nanak. ||10||4||
Manmohan SinghO brother, likewise the Name burns off the sins, even if it abides for a moment and trice in the mind. Then the mortal easily meets with the Lord.
Manmohan Singh (Punjabi)ਹੇ ਵੀਰ! ਏਸੇ ਤਰ੍ਹਾਂ ਹੀ ਨਾਮ ਪਾਪਾਂ ਨੂੰ ਸਾੜ ਸੁੱਟਦਾ ਹੈ, ਭਾਵਨੂੰ ਇਹ ਇਕ ਮੁਹਤ ਅਤੇ ਛਿਨ ਲਈ ਹੀ ਮਨ ਵਿੱਚ ਟਿਕ ਜਾਵੇ, (ਫੇਰ) ਪ੍ਰਾਣੀ ਸੁਖੈਨ ਹੀ ਸਾਹਿਬ ਨਾਲ ਮਿਲ ਜਾਂਦਾ ਹੈ।
Fareedkot Teekaਹੇ ਭਾਵਨ! ਤੈਸੇ ਹੀ ਇਕ ਖਿਨ ਪਲ ਮਾਤ੍ਰ ਤੇਰਾ ਨਾਮ ਰਿਦੇ ਮੇਂ ਬਸਿ ਜਾਵੈ ਤੌ ਸਭ ਪਾਪੋਂ ਕੋ ਜਲਾਇ ਦੇਤਾ ਹੈ ਔਰ ਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰਾ ਮਿਲਨਾ ਭੀ ਸੁਭਾਵਕ ਹੀ ਹੋ ਜਾਤਾ ਹੈ, ਵਾ ਹੇ ਭਾਈ! ਸੰਬੋਧਨ ਕਰ ਕੇ ਸਾਰੀ ਅਸਟਪਦੀ ਉਪਦੇਸ਼ ਮੇਂ ਲਗਾ ਲੇਨੀ ॥੧੦॥੪॥☬ਪਰਮੇਸਰ ਕੀ ਉਸਤਤੀ ਕਰਤੇ ਹੈਂ:
Prof. Sahib Singhਇਸੇ ਤਰ੍ਹਾਂ, ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਘੜੀ ਪਲ ਵਾਸਤੇ ਭੀ ਮਨੁੱਖ ਦੇ ਮਨ ਵਿਚ ਵੱਸ ਪਏ (ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਤੇ) ਸਹਿਜੇ ਹੀ ਉਸ ਦਾ ਮਿਲਾਪ (ਪਰਮਾਤਮਾ ਦੇ ਚਰਨਾਂ ਵਿਚ) ਹੋ ਜਾਂਦਾ ਹੈ ॥੧੦॥੪॥ਪਦ ਅਰਥ ਮਿਲਣੁ = ਮਿਲਾਪ। ਸੁਭਾਇ = ਸਹਿਜੇ ਹੀ ॥੧੦॥੪॥
SikhNet (Spanish)entero, así el Nombre del Señor consume todas nuestras faltas, si uno Lo enaltece por un instante en el corazón. Es así como se encuentra a Dios de forma espontánea. (10‑4)