ਗੁਨ ਗਾਵਤ; ਤੇਰੀ ਉਤਰਸਿ ਮੈਲੁ ॥
gun gaavat; teree utaras mail |
Sant Singh KhalsaChanting His Glories, your filth shall be washed off.
Manmohan SinghBy chanting God's glories the filth (of your mind) shall be washed off,
Manmohan Singh (Punjabi)ਰੱਬ ਦੀ ਉਪਮਾ ਗਾਇਨ ਕਰਨ ਦੁਆਰਾ ਤੇਰੀ (ਮਨ ਦੀ) ਮਲੀਨਤਾ ਧੋਤੀ ਜਾਏਗੀ,
Fareedkot Teekaਤਿਨ ਗੁਣੋਂ ਕੋ ਗਾਵਤੇ ਹੂਏ ਤੇਰੀ ਪਾਪ ਰੂਪ ਮੈਲ ਉਤਰ ਜਾਏਗੀ॥
Prof. Sahib Singh(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,
SikhNet (Spanish)Cantando Sus Alabanzas tu mente será purificada
ਬਿਨਸਿ ਜਾਇ; ਹਉਮੈ ਬਿਖੁ ਫੈਲੁ ॥
binas jaae; haumai bikh fail |
Sant Singh KhalsaThe all-consuming poison of ego will be gone.
Manmohan Singhand the all-spreading poison of ego shall depart.
Manmohan Singh (Punjabi)ਅਤੇ ਸਾਰੇ ਫੈਲੀ ਹੋਈ ਹੰਕਾਰ ਦੀ ਜ਼ਹਿਰ ਦੂਰ ਹੋ ਜਾਏਗੀ।
Fareedkot Teekaਹੌਮੈਂ ਰੂਪ ਜੋ ਬਿਖ (ਫੈਲੁ) ਬਿਸਤਾਰੀ ਹੈ, ਸੋ ਭੀ ਸੰਪੂਰਨ ਤੇਰੀ ਬਿਨਸ ਜਾਵੇਗੀ॥
Prof. Sahib Singhਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ।ਪਦ ਅਰਥ ਬਿਖੁ = ਜ਼ਹਰ, ਵਿਹੁ। ਫੈਲੁ = ਖਿਲਾਰਾ, ਫੈਲਾਉ।
SikhNet (Spanish)y te librarás del devastador veneno del orgullo;
ਹੋਹਿ ਅਚਿੰਤੁ; ਬਸੈ ਸੁਖ ਨਾਲਿ ॥
hohi achint; basai sukh naal |
Sant Singh KhalsaYou shall become carefree, and you shall dwell in peace.
Manmohan SinghThou shalt become free from care and abide in comfort,
Manmohan Singh (Punjabi)ਤੂੰ ਨਿਸਚਿੰਤ ਹੋ ਜਾਵੇਗਾ ਅਤੇ ਆਰਾਮ ਅੰਦਰ ਵੱਸੇਗਾ,
Fareedkot Teekaਤੂੰ ਚਿੰਤਾ ਸੇ ਰਹਿਤ ਹੋ ਕਰ ਸੁਖ ਸਾਥ ਵੱਸੇਗਾ॥
Prof. Sahib Singhਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-ਪਦ ਅਰਥ ਅਚਿੰਤੁ = ਬੇ-ਫ਼ਿਕਰ।
SikhNet (Spanish)sólo así podrás vivir en Perfecta Paz.
ਸਾਸਿ ਗ੍ਰਾਸਿ; ਹਰਿ ਨਾਮੁ ਸਮਾਲਿ ॥
saas graas; har naam samaal |
Sant Singh KhalsaWith every breath and every morsel of food, cherish the Lord's Name.
Manmohan Singhby remembering God's Name with every breath and morsel.
Manmohan Singh (Punjabi)ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ।
Fareedkot Teekaਸ੍ਵਾਸ ਸ੍ਵਾਸ ਹਰੀ ਕੇ ਨਾਮ ਕੌ ਸਿਮਰਨ ਕਰ॥
Prof. Sahib Singhਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ।ਪਦ ਅਰਥ ਸਾਸਿ = ਸਾਹ ਦੇ ਨਾਲ। ਗ੍ਰਾਸਿ = ਗ੍ਰਾਹੀ ਦੇ ਨਾਲ।
SikhNet (Spanish)Con cada respiración y con cada bocado eleva en tu ser el Nombre del Señor.
ਛਾਡਿ ਸਿਆਨਪ; ਸਗਲੀ ਮਨਾ ॥
chhaadd siaanap; sagalee manaa |
Sant Singh KhalsaRenounce all clever tricks, O mind.
Manmohan SinghO Man, lay aside all the cleverness.
Manmohan Singh (Punjabi)ਹੇ ਬੰਦੇ! ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ।
Fareedkot Teekaਤਾਂ ਤੇ ਹੇ ਮਨ! ਸੰਪੂਰਨ ਚਤੁਰਾਈਆਂ ਛਾਡ ਦੇਹ॥
Prof. Sahib Singhਹੇ ਮਨ! ਸਾਰੀ ਚਤੁਰਾਈ ਛੱਡ ਦੇਹ,
SikhNet (Spanish)Renuncia a tus trucos astutos, oh mente mía,
ਸਾਧਸੰਗਿ; ਪਾਵਹਿ ਸਚੁ ਧਨਾ ॥
saadhasang; paaveh sach dhanaa |
Sant Singh KhalsaIn the Company of the Holy, you shall obtain the true wealth.
Manmohan SinghIn the company of saints thou shalt gain the true wealth.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਸੱਚੀ ਦੌਲਤ ਪ੍ਰਾਪਤ ਕਰ ਲਵੇਗਾ।
Fareedkot Teekaਇਹ ਨਾਮ ਧਨ (ਸਚੁ) ਨਿਸਚੇ ਕਰ ਕੇ ਤੂੰ ਸੰਤੋਂ ਕੇ ਸੰਗ ਸੇ ਪਾਵੈਗਾ॥
Prof. Sahib Singhਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ।ਪਦ ਅਰਥ ਸਚੁ ਧਨਾ = ਸੱਚਾ ਧਨ, ਸਦਾ ਨਿਭਣ ਵਾਲਾ ਧਨ।
SikhNet (Spanish)en Compañía de los Santos, obtendrás la Verdadera Riqueza.
ਹਰਿ ਪੂੰਜੀ ਸੰਚਿ; ਕਰਹੁ ਬਿਉਹਾਰੁ ॥
har poonjee sanch; karahu biauhaar |
Sant Singh KhalsaSo gather the Lord's Name as your capital, and trade in it.
Manmohan SinghAmass God's Name as thy capital and have dealings therein.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਰਾਸ ਇਕਤ੍ਰ ਕਰ ਅਤੇ ਉਸੇ ਦਾ ਹੀ ਵਣਜ ਵਾਪਾਰ ਕਰ।
Fareedkot Teekaਹਰੀ ਨਾਮ ਪੂੰਜੀ ਕੌ ਸੰਚਨ ਕਰਨੇ ਕਾ ਵਿਵਹਾਰ ਕਰੈਂ॥
Prof. Sahib Singhਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ।ਪਦ ਅਰਥ ਸੰਚਿ = ਇਕੱਠੀ ਕਰ। ਬਿਉਹਾਰੁ = ਵਪਾਰ।
SikhNet (Spanish)Junta la Riqueza del Nombre del Señor, tu Verdadero Capital, y comercia con Él.
ਈਹਾ ਸੁਖੁ; ਦਰਗਹ ਜੈਕਾਰੁ ॥
eehaa sukh; daragah jaikaar |
Sant Singh KhalsaIn this world you shall be at peace, and in the Court of the Lord, you shall be acclaimed.
Manmohan SinghThou shalt obtain peace here and applause in God's court.
Manmohan Singh (Punjabi)ਤੂੰ ਇਥੇ ਆਰਾਮ ਪਾਵੇਗਾ ਅਤੇ ਸਾਬਾਸ਼ ਰੱਬ ਦੇ ਦਰਬਾਰ ਅੰਦਰ।
Fareedkot Teekaਤਬ ਈਹਾਂ ਤੁਝ ਕੋ ਸੁਖ ਔ ਪ੍ਰਲੋਕ ਮੇਂ ਜੈਕਾਰ ਹੋਇਗਾ॥
Prof. Sahib Singhਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ।ਪਦ ਅਰਥ ਈਹਾ = ਇਸ ਜਨਮ ਵਿਚ। ਜੈਕਾਰੁ = ਸਦਾ ਦੀ ਜਿੱਤ, ਜੀ-ਆਇਆਂ, ਆਦਰ।
SikhNet (Spanish)En este mundo estarás en Paz y en la Corte del Señor serás aclamado.
ਸਰਬ ਨਿਰੰਤਰਿ; ਏਕੋ ਦੇਖੁ ॥
sarab nirantar; eko dekh |
Sant Singh KhalsaSee the One permeating all;
Manmohan SinghHe sees the One Lord amongst all,
Manmohan Singh (Punjabi)ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ,
Fareedkot Teekaਹੇ ਭਾਈ! ਤੂੰ ਸਰਬ ਕੇ ਅੰਤਰ (ਨਿਰੰਤਰਿ) ਸਦਾ ਏਕ ਵਾਹਿਗੁਰੂ ਦੇਖ॥
Prof. Sahib Singhਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ।ਪਦ ਅਰਥ ਸਰਬ ਨਿਰੰਤਰਿ = ਸਭ ਦੇ ਅੰਦਰ।
SikhNet (Spanish)Ve al Uno prevaleciendo en todo,
ਕਹੁ ਨਾਨਕ; ਜਾ ਕੈ ਮਸਤਕਿ ਲੇਖੁ ॥੭॥
kahu naanak; jaa kai masatak lekh |7|
Sant Singh Khalsasays Nanak, your destiny is pre-ordained. ||7||
Manmohan Singhon whose forehead such destiny is recorded, says Nanak.
Manmohan Singh (Punjabi)ਜਿਸ ਦੇ ਮੱਥੇ ਉਤੇ ਐਸੇ ਭਾਗ ਲਿਖੇ ਹੋਏ ਹਨ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਸਤਕ ਮੇਂ ਪੂਰਨ ਲੇਖ ਲਿਖਾ ਹੈ ਤਿਨੋਂ ਨੇ ਦੇਖਾ ਹੈ॥੭॥
Prof. Sahib Singh(ਪਰ) ਨਾਨਕ ਆਖਦਾ ਹੈ- (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥ਪਦ ਅਰਥ ਜਾ ਕੈ ਮਸਤਕਿ = ਜਿਸ ਦੇ ਮੱਥੇ ਤੇ ॥੭॥
SikhNet (Spanish)dice Nanak, pues tu Destino ha sido ordenado. (7)