ੴ

ਸਿੱਖਬਾਣੀ · SikhBani

ਗੁਰ ਕੀ ਮਤਿ ਤੂੰ ਲੇਹਿ ਇਆਨੇ ॥

gur kee mat toon lehi eaane
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 288, 289 · 10 lines
Translations

ਗੁਰ ਕੀ ਮਤਿ; ਤੂੰ ਲੇਹਿ ਇਆਨੇ ॥

gur kee mat; toon lehi eaane | Ang 288

Sant Singh KhalsaTake the Guru's advice, you ignorant fool;
Manmohan SinghTake thou the advice of the Guru, O silly man.
Manmohan Singh (Punjabi)ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!
Fareedkot Teekaਹੇ ਅਗਿਆਤ ਜੀਵ! ਤੂੰ ਗੁਰੋਂ ਕੀ ਸਿਖਯਾ ਲੇ॥
Prof. Sahib Singhਹੇ ਅੰਞਾਣ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ)

ਪਦ ਅਰਥ ਇਆਨੇ = ਹੇ ਅੰਞਾਣ!

SikhNet (Spanish)El Consejo del Guru te conduce a la Contemplación del Nombre.

ਭਗਤਿ ਬਿਨਾ; ਬਹੁ ਡੂਬੇ ਸਿਆਨੇ ॥

bhagat binaa; bahu ddoobe siaane | Ang 288

Sant Singh Khalsawithout devotion, even the clever have drowned.
Manmohan SinghWithout Lord's meditation good many wise men have been drowned.
Manmohan Singh (Punjabi)ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।
Fareedkot Teekaਕਿਉਂਕਿ ਭਗਤੀ ਸੇ ਬਿਨਾਂ ਬਹੁਤ ਚਤੁਰਾਈਆਂ ਵਾਰੇ ਸਿਆਣੇ ਸੰਸਾਰ ਮੇਂ ਡੂਬੇ ਹੈਂ॥
Prof. Sahib Singhਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ।

ਪਦ ਅਰਥ ਬਹੁ ਸਿਆਨੇ = ਕਈ ਸਿਆਣੇ ਬੰਦੇ।

SikhNet (Spanish)toma el consejo del Guru, eres ignorante,

ਹਰਿ ਕੀ ਭਗਤਿ; ਕਰਹੁ ਮਨ ਮੀਤ ॥

har kee bhagat; karahu man meet | Ang 288

Sant Singh KhalsaWorship the Lord with heart-felt devotion, my friend;
Manmohan SinghPerform God's service with thy heart, O my friend,
Manmohan Singh (Punjabi)ਆਪਣੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਕਮਾ, ਹੇ ਮੇਰੇ ਮਿੱਤ੍ਰ!
Fareedkot Teekaਹੇ ਮਨ ਮੀਤ! ਹਰੀ ਕੀ ਭਗਤੀ ਕਰੋ॥
Prof. Sahib Singhਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ,
SikhNet (Spanish)Sin devocion hasta el mas astuto ha caido,

ਨਿਰਮਲ ਹੋਇ; ਤੁਮੑਾਰੋ ਚੀਤ ॥

niramal hoe; tumaaro cheet | Ang 288

Sant Singh Khalsayour consciousness shall become pure.
Manmohan Singhand thy mind shall become pure.
Manmohan Singh (Punjabi)ਅਤੇ ਤੇਰਾ ਮਨ ਪਵਿੱਤ੍ਰ ਹੋ ਜਾਏਗਾ।
Fareedkot Teekaਜਿਸ ਭਗਤੀ ਸੇ ਤੁਮਾਰਾ ਚਿਤ ਸੁਧ ਹੋ ਜਾਵੈ॥
Prof. Sahib Singhਇਸ ਤਰ੍ਹਾਂ ਤੇਰੀ ਸੁਰਤ ਪਵਿਤ੍ਰ ਹੋਵੇਗੀ।
SikhNet (Spanish)Adora a Dios devotamente con el corazon amigo mio,

ਚਰਨ ਕਮਲ; ਰਾਖਹੁ ਮਨ ਮਾਹਿ ॥

charan kamal; raakhahu man maeh | Ang 288

Sant Singh KhalsaEnshrine the Lord's Lotus Feet in your mind;
Manmohan SinghPlace Lord's lotus feet in thy mind,
Manmohan Singh (Punjabi)ਸਾਈਂ ਦੇ ਚਰਨ ਕੰਵਲ ਆਪਣੇ ਹਿਰਦੇ ਅੰਦਰ ਟਿਕਾ,
Fareedkot Teekaਤਿਸ ਵਾਹਗੁਰੂ ਕੇ ਚਰਨ ਕਮਲ ਮਨ ਕੇ ਬੀਚ ਰਾਖੋ॥
Prof. Sahib Singh(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,
SikhNet (Spanish)Conservando al Señor por siempre en tu mente,

ਜਨਮ ਜਨਮ ਕੇ; ਕਿਲਬਿਖ ਜਾਹਿ ॥

janam janam ke; kilabikh jaeh | Ang 289

Sant Singh Khalsathe sins of countless lifetimes shall depart.
Manmohan Singhand thy sins of all the births shall depart.
Manmohan Singh (Punjabi)ਅਤੇ ਤੇਰੇ ਸਾਰੇ ਜਨਮਾਂ ਦੇ ਪਾਪ ਦੂਰ ਹੋ ਜਾਣਗੇ।
Fareedkot Teekaਤੁਮਾਰੇ ਜਨਮ ਜਨਮਾਂਤ੍ਰੋਂ ਕੇ ਪਾਪ ਦੂਰ ਹੋ ਜਾਵੇਂਗੇ॥
Prof. Sahib Singhਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ।

ਪਦ ਅਰਥ ਕਿਲਬਿਖ = ਪਾਪ।

SikhNet (Spanish)todas las faltas cometidas en pasadas existencias te serán absueltas.

ਆਪਿ ਜਪਹੁ; ਅਵਰਾ ਨਾਮੁ ਜਪਾਵਹੁ ॥

aap japahu; avaraa naam japaavahu | Ang 289

Sant Singh KhalsaChant the Naam yourself, and inspire others to chant it as well.
Manmohan SinghThyself repeat God's Name and make others to repeat it.
Manmohan Singh (Punjabi)ਖੁਦ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ ਅਤੇ ਹੋਰਨਾਂ ਪਾਸੋ ਇਸ ਦਾ ਉਚਾਰਣ ਕਰਵਾ।
Fareedkot Teekaਨਾਮ ਕੋ ਆਪ ਜਪੋ ਪੁਨਾ ਔਰੋਂ ਸੇ ਜਪਾਵੋ॥
Prof. Sahib Singh(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,
SikhNet (Spanish)Recita el Naam e invita a otros a recitarlo,

ਸੁਨਤ ਕਹਤ; ਰਹਤ ਗਤਿ ਪਾਵਹੁ ॥

sunat kehat; rehat gat paavahu | Ang 289

Sant Singh KhalsaHearing, speaking and living it, emancipation is obtained.
Manmohan SinghBy hearing, uttering and abiding by it, thou shalt obtain emancipation.
Manmohan Singh (Punjabi)ਸੁਣਨ, ਆਖਣ ਅਤੇ ਇਸ ਅਨੁਸਾਰ ਰਹਿਣ ਦੁਆਰਾ ਤੂੰ ਮੁਕਤੀ ਪਾ ਲਵੇਗਾ।
Fareedkot Teekaਤਿਸ ਨਾਮ ਕੇ ਕਹਤੇ ਹੂਏ ਧਾਰਨਾ ਮੇਂ ਰਹਤੇ ਹੂਏ ਤੁਮ ਮੋਖ ਕੋ ਪਾਵੋਗੇ॥
Prof. Sahib Singh(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।

ਪਦ ਅਰਥ ਸੁਨਤ = ਸੁਣਦਿਆਂ। ਰਹਤ = ਰਹਿੰਦਿਆਂ, ਭਾਵ ਉੱਤਮ ਜ਼ਿੰਦਗੀ ਬਣਾ ਕੇ। ਗਤਿ = ਉੱਚੀ ਅਵਸਥਾ।

SikhNet (Spanish)y tome Conciencia de Él, será liberado.

ਸਾਰ ਭੂਤ ਸਤਿ; ਹਰਿ ਕੋ ਨਾਉ ॥

saar bhoot sat; har ko naau | Ang 289

Sant Singh KhalsaThe essential reality is the True Name of the Lord.
Manmohan SinghThe real thing is God's True Name.
Manmohan Singh (Punjabi)ਅਸਲ ਵਸਤੂ ਵਾਹਿਗੁਰੂ ਦਾ ਸੱਚਾ ਨਾਮ ਹੈ।
Fareedkot Teekaਸਰਬ ਮੇਂ ਸੇ ਸਾਰ ਰੂਪ ਜੋ (ਸਤਿ) ਨਿਹਚੇ ਕਰ ਕੇ ਹਰੀ ਕਾ ਨਾਮ ਹੈ॥
Prof. Sahib Singhਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;

ਪਦ ਅਰਥ ਸਾਰ = ਸ੍ਰੇਸ਼ਟ, ਸਭ ਤੋਂ ਚੰਗੀ। ਭੂਤ = ਪਦਾਰਥ, ਚੀਜ਼।

SikhNet (Spanish)pues cualquiera que Lo escuche, Lo declame

ਸਹਜਿ ਸੁਭਾਇ; ਨਾਨਕ ਗੁਨ ਗਾਉ ॥੬॥

sehaj subhaae; naanak gun gaau |6| Ang 289

Sant Singh KhalsaWith intuitive ease, O Nanak, sing His Glorious Praises. ||6||
Manmohan SinghWith Natural ease sing Lord's praises, O Nanak!
Manmohan Singh (Punjabi)ਕੁਦਰੀਤ ਟਿਕਾਉ ਨਾਲ ਸੁਆਮੀ ਦਾ ਜੱਸ ਗਾਇਨ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨਾਮ ਕੋ ਜਪ ਕਰ ਨਿਰਯਤਨ ਹੀ ਹਰੀ ਕੇ ਗੁਣੋਂ ਕੋ ਗਾਯਨ ਕਰੁ॥੬॥
Prof. Sahib Singh(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਬਾਇ = ਪ੍ਰੇਮ ਨਾਲ ॥੬॥

SikhNet (Spanish)Por ello, dice Nanak, con espontaneidad intuitiva recita las Gloriosas Alabanzas. (6)
Answers quote the Granth verbatim with Ang citations. AI commentary is not Gurbani and not a religious ruling.