ਵਡਹੰਸੁ ਮਹਲਾ ੧ ॥
vaddahans mahalaa 1 |
Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਸ਼ਾਹੀ।
SikhNet (Spanish)Wadajans, Mejl Guru Nanak, Primer Canal Divino.
ਜਿਨਿ. ਜਗੁ ਸਿਰਜਿ ਸਮਾਇਆ; ਸੋ ਸਾਹਿਬੁ. ਕੁਦਰਤਿ ਜਾਣੋਵਾ ॥
jin. jag siraj samaaeaa; so saahib. kudarat jaanovaa |
Sant Singh KhalsaThe One who creates and dissolves the world - that Lord and Master alone knows His creative power.
Manmohan SinghHe, who fashions and destroys the world, that Lord alone knows His omnipotence.
Manmohan Singh (Punjabi)ਜੋ ਸੰਸਾਰ ਨੂੰ ਸਾਜਦਾ ਹੈ ਅਤੇ ਮਿਸਮਾਰ ਕਰਦਾ ਹੈ, ਕੇਵਲ ਉਹ ਸੁਆਮੀ ਹੀ ਆਪਣੀ ਅਪਾਰ ਸ਼ਕਤੀ ਨੂੰ ਜਾਣਦਾ ਹੈ।
Fareedkot Teekaਜਿਸ ਨੇ ਜਗਤ ਕੋ ਉਤਪੰਨ ਕੀਆ ਹੈ ਔਰ ਜੋ ਫਿਰ ਇਸ ਮੇਂ ਸਮਾਇ ਰਹਾ ਹੈ ਵਾ ਅਪਨੇ ਮੇਂ ਲੈ ਕੀਆ ਹੈ, ਨਿਹਚੇ ਕਰ ਕੇ ਸੋਈ (ਕੁਦਰਤਿ) ਕੁਦਰਤੀ ਅਰਥਾਤ ਮਾਇਆ ਪਤੀ ਸਾਹਿਬ ਜਾਨੋਂ॥
Prof. Sahib Singhਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ।ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਸਿਰਜਿ = ਪੈਦਾ ਕਰ ਕੇ। ਸਮਾਇਆ = (ਆਪਣੇ ਆਪ ਵਿਚ) ਲੀਨ ਕਰ ਲਿਆ। ਕੁਦਰਤਿ ਜਾਣੋਵਾ = ਕੁਦਰਤ ਵਿਚ ਵੱਸਦਾ ਜਾਣ।
SikhNet (Spanish)El Señor crea al mundo y después lo destruye, ese Señor es conocido a través de Su Naturaleza.
ਸਚੜਾ ਦੂਰਿ. ਨ ਭਾਲੀਐ; ਘਟਿ ਘਟਿ ਸਬਦੁ ਪਛਾਣੋਵਾ ॥
sacharraa door. na bhaaleeai; ghatt ghatt sabad pachhaanovaa |
Sant Singh KhalsaDo not search for the True Lord far away; recognize the Word of the Shabad in each and every heart.
Manmohan SinghSeek not the True One far. Recognise thou, the Lord in every heart.
Manmohan Singh (Punjabi)ਸਤਿਪੁਰਖ ਦੀ ਦੁਰੇਡੇ ਖੋਜ-ਭਾਲ ਨਾਂ ਕਰ, ਤੂੰ ਸੁਆਮੀ ਨੂੰ ਹਰ ਦਿਲ ਅੰਦਰ ਸਿਞਾਣ।
Fareedkot Teekaਅਰ ਸਚੇ ਕੋ ਦੂਰ ਨ ਦੇਖੋ, ਘਟੋਂ ਘਟੋਂ ਮੇਂ ਤਿਸ ਬ੍ਰਹਮ ਕੋ ਨਿਸਚ੍ਯ ਕਰ ਕੇ ਪਹਿਚਾਨੋ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ। ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ।ਪਦ ਅਰਥ ਸਚੜਾ = ਸਦਾ-ਥਿਰ ਰਹਿਣ ਵਾਲਾ। ਘਟਿ ਘਟਿ = ਹਰੇਕ ਘਟ ਵਿਚ। ਸਬਦੁ ਪਛਾਣੋਵਾ = ਉਸ ਪਰਮਾਤਮਾ ਦਾ ਸ਼ਬਦ ਪਛਾਣ।
SikhNet (Spanish)No busques a tu Señor en la lejanía, reconoce la Palabra del Shabd en cada corazón.
ਸਚੁ ਸਬਦੁ ਪਛਾਣਹੁ. ਦੂਰਿ ਨ ਜਾਣਹੁ; ਜਿਨਿ ਏਹ ਰਚਨਾ ਰਾਚੀ ॥
sach sabad pachhaanahu. door na jaanahu; jin eeh rachanaa raachee |
Sant Singh KhalsaRecognize the Shabad, and do not think that the Lord is far away; He created this creation.
Manmohan SinghKnow thou the True Lord and think Him not to be far, who has created this universe.
Manmohan Singh (Punjabi)ਤੂੰ ਸੱਚੇ ਸੁਆਮੀ ਨੂੰ ਸਮਝ ਅਤੇ ਉਸ ਨੂੰ ਦੁਰੇਡੇ ਖਿਆਲ ਨਾਂ ਕਰ, ਜਿਸ ਨੇ ਇਹ ਸੰਸਾਰ ਸਾਜਿਆ ਹੈ।
Fareedkot Teekaਜਿਸ ਨੇ ਇਹ ਸੰਸਾਰ ਕੀ ਰਚਨਾ (ਰਾਚੀ) ਰਚੀ ਹੈ ਤਿਸ ਬ੍ਰਹਮ ਕੋ ਦੂਰ ਨ ਜਾਣੋ, ਕਿੰਤੂ ਰਿਦੇ ਮੇਂ ਪੂਰਨ ਪਹਿਚਾਨੋ॥
Prof. Sahib Singhਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ।ਪਦ ਅਰਥ ਸਬਦੁ = ਹੁਕਮ। ਸਚੁ = ਸਦਾ-ਥਿਰ। ਜਿਨਿ = ਜਿਸ ਪਰਮਾਤਮਾ ਨੇ। ਰਾਚੀ = ਰਚੀ, ਬਣਾਈ।
SikhNet (Spanish)Reconoce el Shabd y no pienses que el Señor está lejos, Él creó la Creación.
ਨਾਮੁ ਧਿਆਏ. ਤਾ ਸੁਖੁ ਪਾਏ; ਬਿਨੁ ਨਾਵੈ. ਪਿੜ ਕਾਚੀ ॥
naam dhiaae. taa sukh paae; bin naavai. pirr kaachee |
Sant Singh KhalsaMeditating on the Naam, the Name of the Lord, one obtains peace; without the Naam, he plays a losing game.
Manmohan SinghWhen man remembers the Name, then, gathers he, the bliss. Without the Name plays he, the losing game.
Manmohan Singh (Punjabi)ਜਦ ਇਨਸਾਨ ਨਾਮ ਦਾ ਚਿੰਤਨ ਕਰਦਾ ਹੈ, ਤਦ ਉਹ ਆਰਾਮ ਪਾਉਂਦਾ ਹੈ। ਨਾਮ ਦੇ ਬਾਝੋਂ ਉਹ ਹਾਰ ਜਾਣ ਵਾਲੀ ਖੇਡ ਖੇਡਦਾ ਹੈ।
Fareedkot Teekaਜੇਕਰ ਜੀਵ ਨਾਮ ਕੋ ਧਿਆਵੈ ਤਉ ਸੁਖ ਪਾਵਤਾ ਹੈ, ਬਿਨਾਂ ਨਾਮ ਸੇ ਇਹ ਮਾਨੁਖ ਜਨਮ ਰੂਪ (ਪਿੜ) ਬਾਜੀ ਕਚੀ ਹੈ ਅਰਥਾਤ ਨਿਸਫਲ ਹੈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਅਸਮਰਥ ਹੋ ਜਾਂਦੀ ਹੈ।ਪਦ ਅਰਥ ਪਿੜ ਕਾਚੀ = ਪਿੜ ਦੀ ਕੱਚੀ, ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ।
SikhNet (Spanish)Si meditas en el Naam, en el Nombre del Señor, obtienes la Paz, pero sin el Naam,
ਜਿਨਿ ਥਾਪੀ ਬਿਧਿ ਜਾਣੈ ਸੋਈ, ਕਿਆ ਕੋ ਕਹੈ ਵਖਾਣੋ ॥
jin thaapee bidh jaanai soee, kiaa ko kahai vakhaano |
Sant Singh KhalsaThe One who established the Universe, He alone knows the Way; what can anyone say?
Manmohan SinghHe, who establishes the creation, knows the way to sustain it. What can any one say and describe?
Manmohan Singh (Punjabi)ਜੋ ਸ੍ਰਿਸ਼ਟੀ ਨੂੰ ਅਸਥਾਪਨ ਕਰਦਾ ਹੈ ਓਹੀ ਇਸ ਨੂੰ ਸਹਾਰਾ ਦੇਣ ਦਾ ਰਸਤਾ ਜਾਣਦਾ ਹੈ। ਕੋਈ ਕੀ ਆਖ ਤੇ ਬਿਆਨ ਕਰ ਸਕਦਾ ਹੈ?
Fareedkot Teekaਜਿਸ ਨੇ ਸ੍ਰਿਸ਼ਟੀ ਸਥਾਪਨ ਕਰੀ ਹੈ, ਸੋਈ ਇਸ ਕੀ ਬਿਧੀ ਕੋ ਜਾਨਤਾ ਹੈ, ਔਰ ਕੋਈ ਉਸ ਕੇ ਭੇਦ ਕੋ ਕਿਆ ਕਹ ਕੇ ਵਖਿਆਨ ਕਰੈ॥
Prof. Sahib Singhਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਹੋਰ ਕੋਈ ਜੋ ਮਰਜੀ ਕਹੇ।ਪਦ ਅਰਥ ਬਿਧਿ = ਤਰੀਕਾ। ਵਖਾਣੋ = ਵਖਾਣੁ, ਉਪਦੇਸ਼।
SikhNet (Spanish)juegas sólo a perder. Quien creó el Universo, es el Único que conoce el Sendero, ¿Que podemos decir?
ਜਿਨਿ. ਜਗੁ ਥਾਪਿ ਵਤਾਇਆ ਜਾਲੋੁ; ਸੋ ਸਾਹਿਬੁ ਪਰਵਾਣੋ ॥੧॥
jin. jag thaap vataaeaa jaaluo; so saahib paravaano |1|
Sant Singh KhalsaThe One who established the world cast the net of Maya over it; accept Him as your Lord and Master. ||1||
Manmohan SinghHe, who has established the world and cast over it the net of mammon, accept Him as thy Master.
Manmohan Singh (Punjabi)ਜਿਸ ਨੇ ਸੰਸਾਰ ਸਾਜਿਆ ਹੈ, ਤੇ ਇਸ ਉਤੇ ਮਾਇਆ ਫੰਧਾ ਪਾਇਆ ਹੈ, ਉਸ ਨੂੰ ਆਪਣਾ ਮਾਲਕ ਸਵੀਕਾਰ ਕਰ।
Fareedkot Teekaਜਿਸ ਨੇ ਜਗਤ ਕੋ ਸਥਾਪਨ ਕਰ ਕੇ ਮੋਹ ਰੂਪ ਜਾਲ ਜੀਵੋਂ ਕੇ ਉਪਰ (ਵਤਾਇਆ) ਫਿਰਾਇਆ ਹੈ, ਸੋਈ ਸਾਹਿਬ ਪ੍ਰਮਾਣ ਹੈ॥੧॥
Prof. Sahib Singhਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ ॥੧॥ਪਦ ਅਰਥ ਵਤਾਇਆ = ਵਿਛਾਇਆ। ਜਾਲ = (ਅਸਲ ਪਾਠ 'ਜਾਲੁ' ਹੈ, ਇਥੇ 'ਜਾਲੋ' ਪੜ੍ਹਨਾ ਹੈ) ॥੧॥
SikhNet (Spanish)Reconoce a Aquél que estableció el mundo y tendió encima la red de Maya, sólo Él es tu Señor y Maestro. (1)
ਬਾਬਾ ਆਇਆ ਹੈ. ਉਠਿ ਚਲਣਾ; ਅਧ ਪੰਧੈ ਹੈ. ਸੰਸਾਰੋਵਾ ॥
baabaa aaeaa hai. utth chalanaa; adh pandhai hai. sansaarovaa |
Sant Singh KhalsaO Baba, he has come, and now he must get up and depart; this world is only a way-station.
Manmohan SinghO father, having, come, man has to arise and go. This world is but a halt-way camp.
Manmohan Singh (Punjabi)ਹੇ ਪਿਤਾ! ਏਥੇ ਆ ਕੇ, ਬੰਦੇ ਨੇ ਟੁਰ ਜਾਣਾ ਹੈ। ਇਹ ਜਗਤ ਇਕ ਨਿਰਾ ਅੱਧ-ਵਾਟੇ ਦਾ ਪੜਾ ਹੀ ਹੈ।
Fareedkot Teekaਹੇ ਭਾਈ! ਜੋ ਆਇਆ ਹੈ ਤਿਸ ਨੇ ਉਠ ਚਲਣਾ ਹੈ, ਇਹ ਸੰਸਾਰ (ਅਧ ਪੰਧੈ) ਅਧੇ ਰਸਤੇ ਮੇਂ ਹੈਂ॥
Prof. Sahib Singhਹੇ ਭਾਈ! ਜੇਹੜਾ ਵੀ ਜੀਵ (ਜਗਤ ਵਿਚ ਜਨਮ ਲੈ ਕੇ) ਆਇਆ ਹੈ ਉਸ ਨੇ ਜ਼ਰੂਰ (ਇਥੋਂ) ਚਲੇ ਜਾਣਾ ਹੈ, ਜਗਤ ਤਾਂ ਆਉਣ ਜਾਣ (ਜਨਮ ਮਰਨ) ਦੇ ਚਕਰ ਵਿਚ ਹੈ।ਪਦ ਅਰਥ ਬਾਬਾ = ਹੇ ਭਾਈ! ਅਧ ਪੰਧੈ = ਅੱਧ ਵਾਟੇ, ਜਨਮ ਮਰਨ ਵਿਚ। ਸੰਸਾਰੋਵਾ = ਸੰਸਾਰ, ਜਗਤ।
SikhNet (Spanish)Oh Baba, uno ha venido y ahora tiene que partir, este mundo es sólo una estación de paso,
ਸਿਰਿ ਸਿਰਿ ਸਚੜੈ ਲਿਖਿਆ; ਦੁਖੁ ਸੁਖੁ ਪੁਰਬਿ ਵੀਚਾਰੋਵਾ ॥
sir sir sacharrai likhiaa; dukh sukh purab veechaarovaa |
Sant Singh KhalsaUpon each and every head, the True Lord writes their destiny of pain and pleasure, according to their past actions.
Manmohan SinghReviewing their past actions, the True Lord, writes pain and pleasure in the destinies of all the individuals.
Manmohan Singh (Punjabi)ਉਨ੍ਹਾਂ ਦਾ ਪੂਰਬਲੇ ਕਰਮਾ ਦਾ ਖਿਆਲ ਕਰ ਕੇ ਸੱਚਾ ਸਾਈਂ ਸਾਰਿਆਂ ਬੰਦਿਆਂ ਦੇ ਮੱਥੇ ਤੇ ਗਮੀ ਤੇ ਖੁਸ਼ੀ ਲਿਖ ਦਿੰਦਾ ਹੈ।
Fareedkot Teekaਸਿਰੋਂ ਸਿਰੋਂ ਮੇਂ ਸਚੇ ਨੇ ਬੀਚਾਰ ਪੂਰਬਕ ਵਾ ਪੂਰਬ ਕੀਏ ਕਰਮੋਂ ਅਨੁਸਾਰ ਦੁਖ ਸੁਖ ਲਿਖਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਦੁੱਖ ਅਤੇ ਸੁਖ (ਭੋਗਣ) ਦੇ ਲੇਖ ਲਿਖ ਦਿੱਤੇ ਹਨ।ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ। ਸਚੜੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ। ਪੁਰਬਿ ਵੀਚਾਰੋਵਾ = ਪੁਰਬਿ ਵੀਚਾਰੁ, ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦਾ ਵਿਚਾਰ।
SikhNet (Spanish)sobre cada cabeza el Señor graba su destino de dolor o placer, todo de acuerdo a sus acciones pasadas.
ਦੁਖੁ ਸੁਖੁ ਦੀਆ ਜੇਹਾ ਕੀਆ; ਸੋ ਨਿਬਹੈ ਜੀਅ ਨਾਲੇ ॥
dukh sukh deea jehaa keea; so nibahai jeea naale |
Sant Singh KhalsaHe bestows pain and pleasure, according to the deeds done; the record of these deeds stays with the soul.
Manmohan SinghAccording to the deeds done, the Lord gives pain and pleasure and they last with the soul.
Manmohan Singh (Punjabi)ਕੀਤੇ ਹੋਏ ਅਮਲਾਂ ਦੇ ਅਨੁਸਾਰ ਸੁਆਮੀ ਤਕਲੀਫ ਤੇ ਆਰਾਮ ਦਿੰਦਾ ਹੈ ਤੇ ਉਹ ਆਤਮਾ ਦੇ ਨਾਲ ਰਹਿੰਦੇ ਹਨ।
Fareedkot Teekaਇਸ ਸੇ ਜੈਸਾ ਜੀਵ ਨੇ ਕਰਮ ਕੀਆ ਹੈ ਤਦੁਨੁਸਾਰ ਜੈਸਾ ਈਸ਼ਰ ਨੇ ਸੁਖ ਦੁਖ ਦੀਆ ਹੈ ਤੈਸਾ ਹੀ ਜੀਵ ਕੇ ਸਾਥ ਨਿਭਤਾ ਹੈ॥
Prof. Sahib Singhਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹੋ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ।ਪਦ ਅਰਥ ਜੇਹਾ ਕੀਆ = ਜਿਹੋ ਜਿਹਾ ਕਿਸੇ ਨੇ ਕਰਮ ਕੀਤਾ।
SikhNet (Spanish)Sí, Él provoca dolor o placer según los hechos correspondientes a cada quién, y el archivo de esas acciones se queda con el Alma
ਜੇਹੇ ਕਰਮ ਕਰਾਏ ਕਰਤਾ; ਦੂਜੀ ਕਾਰ. ਨ ਭਾਲੇ ॥
jehe karam karaae karataa; doojee kaar. na bhaale |
Sant Singh KhalsaHe does those deeds which the Creator Lord causes him to do; he attempts no other actions.
Manmohan SinghThe mortal does such deeds, as the Creator makes him to do. He seeks no other job.
Manmohan Singh (Punjabi)ਪ੍ਰਾਣੀ ਐਹੋ ਜੇਹੇ ਕੰਮ-ਕਾਜ ਕਰਦਾ ਹੈ, ਜੇਹੋ ਜਿਹੇ ਸਿਰਜਣਹਾਰ ਉਸ ਪਾਸੋਂ ਕਰਵਾਉਂਦਾ ਹੈ। ਉਹ ਕਿਸੇ ਹੋਰਸ ਕੰਮ ਦੀ ਤਲਾਸ਼ ਹੀ ਨਹੀਂ ਕਰਦਾ।
Fareedkot Teekaਜੈਸਾ ਕਰਮ ਕਰਤਾ ਪੁਰਖ ਕਰਾਉਤਾ ਹੈ ਤੈਸਾ ਹੀ ਹੋਤਾ ਹੈ, ਇਹ ਦੂਸਰੀ ਕਾਰ ਨਹੀਂ (ਭਾਲੇ) ਖੋਜੇ, ਭਾਵ ਪਰਮੇਸ੍ਵਰ ਕੇ ਹੁਕਮ ਮੇਂ ਤਤਪਰ ਰਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਂਦਾ ਹੈ (ਉਹੋ ਜਿਹੇ ਕਰਮ ਜੀਵ ਕਰਦੇ ਹਨ) ਕੋਈ ਭੀ ਜੀਵ (ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ) ਕੋਈ ਹੋਰ ਕੰਮ ਨਹੀਂ ਕਰ ਸਕਦਾ।ਪਦ ਅਰਥ ਦੂਜੀ = ਕੋਈ ਹੋਰ।
SikhNet (Spanish)y actúa de acuerdo a la Voluntad del Señor Creador, sin intentarse nada más.
ਆਪਿ ਨਿਰਾਲਮੁ ਧੰਧੈ ਬਾਧੀ; ਕਰਿ ਹੁਕਮੁ ਛਡਾਵਣਹਾਰੋ ॥
aap niraalam dhandhai baadhee; kar hukam chhaddaavanahaaro |
Sant Singh KhalsaThe Lord Himself is detached, while the world is entangled in conflict; by His Command, He emancipates it.
Manmohan SinghHimself the Lord is detached, but the world is involved in strifes. By His will, He does emancipate it.
Manmohan Singh (Punjabi)ਖੁਦ ਪ੍ਰਭੂ ਨਿਰਲੇਪ ਹੈ, ਮਗਰ ਸੰਸਾਰ ਪੁਆੜਿਆਂ ਅੰਦਰ ਫਾਬਾ ਹੋਇਆ ਹੈ। ਆਪਣੀ ਰਜਾ ਦੁਆਰਾ ਉਹ ਇਸ ਨੂੰ ਬੰਦ-ਖਲਾਸ ਕਰ ਦਿੰਦਾ ਹੈ।
Fareedkot Teekaਪਰਮੇਸ੍ਵਰ ਨੇ ਆਪ ਹੀ ਸਾਰੀ ਸ੍ਰਿਸਟੀ ਧੰਧੋਂ ਮੇਂ ਬਾਂਧ ਛੋੜੀ ਹੈ ਔਰ ਆਪ ਸਭ ਸੇ (ਨਿਰਾਲਮੁ) ਅਲੱਗ ਹੋ ਰਹਾ ਹੈ, ਆਪ ਹੀ ਅਪਨੇ ਹੁਕਮ ਸੇ ਇਸੇ ਛੁਡਾਉਨੇ ਹਾਰਾ ਹੈ॥
Prof. Sahib Singhਪਰਮਾਤਮਾ ਆਪ ਤਾਂ (ਕਰਮਾਂ ਤੋਂ) ਨਿਰਲੇਪ ਹੈ, ਲੁਕਾਈ ਉਸ ਦੇ ਹੁਕਮ ਅਨੁਸਾਰ (ਮਾਇਆ ਦੇ) ਆਹਰ ਵਿਚ ਬੱਝੀ ਪਈ ਹੈ। (ਮਾਇਆ ਦੇ ਇਹਨਾਂ ਬੰਧਨਾਂ ਤੋਂ ਭੀ) ਪਰਮਾਤਮਾ ਆਪ ਹੀ ਹੁਕਮ ਕਰ ਕੇ ਛੁਡਾਣ ਦੇ ਸਮਰੱਥ ਹੈ।ਪਦ ਅਰਥ ਨਿਰਾਲਮੁ = ਨਿਰਲੇਪ। ਬਾਧੀ = ਬੱਝੀ ਹੋਈ।
SikhNet (Spanish)El Señor Mismo está desapegado y el mundo entero está envuelto en la contienda, pero sólo a través de Su Voluntad Él nos libera.
ਅਜੁ ਕਲਿ ਕਰਦਿਆ ਕਾਲੁ ਬਿਆਪੈ; ਦੂਜੈ ਭਾਇ ਵਿਕਾਰੋ ॥੨॥
aj kal karadiaa kaal biaapai; doojai bhaae vikaaro |2|
Sant Singh KhalsaHe may put this off today, but tomorrow he is seized by death; in love with duality, he practices corruption. ||2||
Manmohan SinghAttached to duality, the man commits sins, Putting off Lord's meditation till to-day-eve or tomorrow, he is seized by death.
Manmohan Singh (Punjabi)ਦਵੈਤ-ਭਾਵ ਨਾਲ ਜੁੜਿਆ ਹੋਇਆ ਉਹ ਪਾਪ ਕਰਦਾ ਹੈ। ਸੁਆਮੀ ਦੇ ਸਿਮਰਨ ਨੂੰ ਅੱਜ-ਆਥਣ ਜਾਂ ਕਲ੍ਹ ਤਾਂਈਂ ਮੁਲਤਵੀ ਕਰਦੇ ਕਰਦੇ ਉਸ ਨੂੰ ਮੌਤ ਆ ਪਕੜਦੀ ਹੈ।
Fareedkot Teekaਦ੍ਵੈਤ ਭਾਉ ਕਰ ਬਿਕਾਰੋਂ ਸੇ ਭਰੇ ਹੂਏ ਜੀਵ ਕੋ ਆਜ ਕਾਲ ਕਰਤੇ ਕਾਲ ਬ੍ਯਾਪਤਾ ਹੈ ਅਰਥਾਤ ਮ੍ਰਿਤ੍ਯੁ ਹੋ ਜਾਤਾ ਹੈ॥੨॥
Prof. Sahib Singhਅੱਜ (ਸਿਮਰਨ) ਕਰਦਾ ਹਾਂ, ਭਲਕੇ ਕਰਾਂਗਾ (ਇਹੀ ਟਾਲ-ਮਟੋਲੇ) ਕਰਦੇ ਨੂੰ ਮੌਤ ਆ ਦਬਾਂਦੀ ਹੈ। (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਫਸਿਆ ਵਿਅਰਥ ਕੰਮ ਕਰਦਾ ਰਹਿੰਦਾ ਹੈ ॥੨॥ਪਦ ਅਰਥ ਕਾਲੁ ਵਿਆਪੈ = ਮੌਤ ਆ ਦਬਾਂਦੀ ਹੈ। ਭਾਇ = ਪਿਆਰ ਵਿਚ। ਵਿਕਾਰੋ = ਵਿਕਾਰੁ, ਵਿਅਰਥ ਕੰਮ ॥੨॥
SikhNet (Spanish)Uno deja la meditación para mañana, y entonces muere destruido por las pasiones, la corrupción y la dualidad. (2)
ਜਮ ਮਾਰਗ ਪੰਥੁ. ਨ ਸੁਝਈ; ਉਝੜੁ ਅੰਧ ਗੁਬਾਰੋਵਾ ॥
jam maarag panth. na sujhee; ujharr andh gubaarovaa |
Sant Singh KhalsaThe path of death is dark and dismal; the way cannot be seen.
Manmohan SinghThe death's path is dismal and utterly dark and the way cannot be discerned.
Manmohan Singh (Punjabi)ਮੌਤ ਦਾ ਰਸਤਾ, ਸੁੰਨਸਾਨ ਤੇ ਪਰਮ ਕਾਲਾ-ਬੋਲਾ ਹੈ ਅਤੇ ਰਾਹ ਦਿਸ ਨਹੀਂ ਸਕਦਾ।
Fareedkot Teekaਅਬ ਜੀਵ ਕੋ ਯਹਿ ਨਹੀਂ ਸੁਝਤਾ ਕੇ ਮੈਨੇ ਐਸੇ ਰਸਤੇ ਮੇਂ ਜਾਣਾ ਹੈ ਕਿ ਜਹਾਂ ਅਤੀ ਅੰਧਕਾਰ ਹੈ॥
Prof. Sahib Singhਜੀਵ ਜਮ ਵਾਲਾ ਰਸਤਾ ਫੜਦਾ ਹੈ, ਤੇ ਉਸ ਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਆਉਂਦੀ, ਉਜਾੜ ਤੇ ਘੁੱਪ ਹਨੇਰੇ ਵਿਚ ਹੀ ਫਸਿਆ ਰਹਿੰਦਾ ਹੈ।ਪਦ ਅਰਥ ਮਾਰਗੁ = ਰਸਤਾ। ਪੰਥੁ = ਰਸਤਾ। ਉਝੜੁ = ਉਜਾੜ। ਅੰਧ ਗੁਬਾਰੋਵਾ = ਅੰਧ ਗੁਬਾਰੁ, ਘੁੱਪ ਹਨੇਰਾ।
SikhNet (Spanish)Si uno no encuentra el Verdadero Camino, en el sendero de la muerte sólo encontrará oscuridad y confusión.
ਨਾ ਜਲੁ ਲੇਫ ਤੁਲਾਈਆ; ਨਾ ਭੋਜਨ ਪਰਕਾਰੋਵਾ ॥
naa jal lef tulaaeea; naa bhojan parakaarovaa |
Sant Singh KhalsaThere is no water, no quilt or mattress, and no food there.
Manmohan SinghNeither water, quilt and mattress, nor various viands are found there.
Manmohan Singh (Punjabi)ਨਾਂ ਪਾਣੀ, ਰਜ਼ਾਈ ਤੇ ਗਦੇਲਾ ਤੇ ਨਾਂ ਹੀ ਰੰਗ ਬਰੰਗੇ ਖਾਣ ਉਥੇ ਮਿਲਦੇ ਹਨ।
Fareedkot Teekaਜਿਸ ਰਾਹ ਮੇਂ ਨ ਜਲ ਮਿਲਤਾ ਹੈ, ਨ ਕਈ ਪ੍ਰਕਾਰੋਂ ਕਾ ਭੋਜਨ ਮਿਲਤਾ ਹੈ, ਨ ਲੇਫ ਤੁਲਾਈਆਂ ਮਿਲਤੀਆਂ ਹੈਂ॥
Prof. Sahib Singh(ਆਖਰ ਵੇਲੇ) ਨਾਹ ਪਾਣੀ, ਨਾਹ ਲੇਫ, ਨਾਹ ਤੁਲਾਈ ਨਾ ਕਿਸੇ ਕਿਸਮ ਦਾ ਭੋਜਨ,ਪਦ ਅਰਥ ਪਰਕਾਰੋ = ਪਰਕਾਰ, ਕਿਸਮ। ਨਾ ਭੋਜਨ ਪਰਕਾਰੋਵਾ = ਨਾਹ ਕਿਸੇ ਕਿਸਮ ਦਾ ਭੋਜਨ।
SikhNet (Spanish)Ahí no hay agua, ni gozos de ningún tipo, ni aposento confortable; no hay honores ni comida,
ਭੋਜਨ ਭਾਉ ਨ ਠੰਢਾ ਪਾਣੀ; ਨਾ ਕਾਪੜੁ ਸੀਗਾਰੋ ॥
bhojan bhaau na tthandtaa paanee; naa kaaparr seegaaro |
Sant Singh KhalsaHe receives no food there, no honor or water, no clothes or decorations.
Manmohan SinghThere, the mortal receives neither food, honour and cold water, nor ornamental costume.
Manmohan Singh (Punjabi)ਉਥੇ ਪ੍ਰਾਣੀ ਨੂੰ ਨਾਂ ਹੀ ਖੁਰਾਕ, ਪਿਆਰ ਦੇ ਸੀਤਲ ਜੱਲ ਮਿਲਦਾ ਹੈ ਤੇ ਨਾਂ ਹੀ ਖੁਸ਼ਨਮਾ ਪੁਸ਼ਾਕ ਮਿਲਦੀ ਹੈ।
Fareedkot Teekaਔਰ ਨ ਕੋਈ ਪ੍ਰੇਮ ਕਰ ਭੋਜਨ ਅਰ ਠੰਢਾ ਪਾਣੀ ਦੇਤਾ ਹੈ, ਨ ਬਸਤ੍ਰ ਸਿੰਗਾਰ ਮਿਲਤਾ ਹੈ॥
Prof. Sahib Singhਭੋਜਨ ਭਾਉ ਨਹੀਂ, ਨਾਹ ਠੰਢਾ ਪਾਣੀ, ਨਾਹ ਕੋਈ ਸੋਹਣਾ ਕੱਪੜਾ, ਨਾਹ ਹੋਰ ਸਿੰਗਾਰ (ਨਾਲ ਜਾਂਦਾ ਹੈ)।
SikhNet (Spanish)ni agua fresca, adornos o ropajes. La muerte se posa sobre la cabeza y no hay quien nos venga a socorrer de los golpes.
ਗਲਿ ਸੰਗਲੁ ਸਿਰਿ ਮਾਰੇ ਊਭੌ; ਨਾ ਦੀਸੈ ਘਰ ਬਾਰੋ ॥
gal sangal sir maare aoobhau; naa deesai ghar baaro |
Sant Singh KhalsaThe chain is put around his neck, and the Messenger of Death standing over his head strikes him; he cannot see the door of his home.
Manmohan SinghHis neck is chained, death's courier standing over his head strikes him and he sees not home's door (a place for refuge).
Manmohan Singh (Punjabi)ਉਸ ਦੀ ਗਰਦਨ ਜ਼ੰਗੀਰ ਨਾਲ ਜਕੜੀ ਜਾਂਦੀ ਹੈ, ਜਮਦੂਤ ਸਿਰ ਉਤੇ ਖੜੋਤਾ ਉਸ ਨੂੰ ਮਾਰਦਾ ਹੈ ਅਤੇ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ (ਆਪਣੇ ਗ੍ਰਹਿ ਦਾ ਬੂਹਾ ਨਹੀਂ ਦਿਸਦਾ)।
Fareedkot Teekaਨ ਘਰ ਦ੍ਵਾਰ ਦਿਖਾਈ ਪੜਤਾ ਹੈ, ਗਲ ਮੇਂ ਸੰਗਲ ਪੜਾ ਹੋਤਾ ਹੈ, ਸਿਰ ਪਰ (ਊਭੌ) ਖੜਾ ਹੂਆ ਜਮਦੂਤ ਮਾਰਤਾ ਹੈ॥☬ਤਬ ਜੀਵ ਕਹਤਾ ਹੈ ਕਿ ਅਬ ਮੁਝ ਕੋ ਸੰਸਾਰ ਮੇਂ ਲੇ ਚਲੋ, ਮੈਂ ਕਿਛ ਪੁੰਨ ਦਾਨ ਜਪ ਤਪ ਕਰੂੰ। ਤਬ ਜਮਦੂਤ ਕਹਤੇ ਹੈਂ:
Prof. Sahib Singhਜਮਰਾਜ ਜੀਵ ਦੇ ਗਲ ਵਿਚ (ਮੋਹ ਦਾ) ਸੰਗਲ ਪਾ ਕੇ ਇਸ ਦੇ ਸਿਰ ਉਤੇ ਖਲੋਤਾ ਚੋਟਾਂ ਮਾਰਦਾ ਹੈ, ਤਾਂ ਇਸ ਨੂੰ ਕੋਈ ਘਰ-ਬਾਹਰ ਨਹੀਂ ਦਿੱਸਦਾ।ਪਦ ਅਰਥ ਗਲਿ = ਗਲ ਵਿਚ। ਸਿਰਿ = ਸਿਰ ਉਤੇ। ਊਭੌ = ਖਲੋਤਾ ਹੋਇਆ। ਘਰ ਬਾਰੋ = ਘਰ ਘਾਟ, ਕੋਈ ਆਸਰਾ।
SikhNet (Spanish)Ya tan tarde, ¿cómo puede uno sembrar la semilla, pensando que va a germinar?
ਇਬ ਕੇ ਰਾਹੇ. ਜੰਮਨਿ ਨਾਹੀ; ਪਛੁਤਾਣੇ ਸਿਰਿ ਭਾਰੋ ॥
eib ke raahe. jaman naahee; pachhutaane sir bhaaro |
Sant Singh KhalsaThe seeds planted on this path do not sprout; bearing the weight of his sins upon his head, he regrets and repents.
Manmohan SinghThe seeds sown on this path sprout not and carrying the load of sins on his head, he regrets.
Manmohan Singh (Punjabi)ਇਸ ਰਸਤੇ ਦੇ ਬੀਜੇ ਹੋਏ ਦਾਣੇ ਜੰਮਦੇ ਨਹੀਂ ਅਤੇ ਪਾਪਾਂ ਦਾ ਬੋਝ ਆਪਣੇ ਸਿਰ ਉਤੇ ਲਈ ਜਾਂਦਾ ਅਫਸੋਸ ਕਰਦਾ ਹੈ।
Fareedkot Teeka(ਇਬ ਕੇ) ਅਬ ਕੇ (ਰਾਹੇ) ਬੀਜੇ ਹੂਏ ਨਹੀਂ ਜਮਤੇ। ਐਸੇ ਕਹਿ ਕਰ ਉਸ ਕੇ ਸਿਰ ਪਰ ਭਾਰ ਚੁਕਾਇ ਦੇਤੇ ਹੈਂ ਔ ਜੀਵ ਫਿਰ ਪਛਤਾਉਤਾ ਹੈ; ਵਾ ਸਿਰ ਪਰ ਲਜਾ ਰੂਪੀ ਭਾਰ ਹੋਤਾ ਹੈ, ਭਾਵ ਲਜ੍ਯਾ ਕਰ ਕੇ ਸਿਰ ਨੀਵਾਂ ਕਰ ਲੇਤਾ ਹੈ॥
Prof. Sahib Singhਉਸ (ਮੌਤ) ਵੇਲੇ ਦੇ ਬੀਜੇ ਹੋਏ (ਸਿਮਰਨ ਸੇਵਾ ਆਦਿਕ ਦੇ ਬੀਜ) ਉੱਗ ਨਹੀਂ ਸਕਦੇ। ਤਦੋਂ ਪਛੁਤਾਂਦਾ ਹੈ ਕਿਉਂਕਿ ਕੀਤੇ ਪਾਪਾਂ ਦਾ ਭਾਰ ਸਿਰ ਉਤੇ ਪਿਆ ਹੈ (ਜੋ ਲਹਿ ਨਹੀਂ ਸਕਦਾ)।ਪਦ ਅਰਥ ਇਬ ਕੇ ਰਾਹੇ = ਹੁਣ ਦੇ ਬੀਜੇ ਹੋਏ। ਜੰਮਨਿ ਨਾਹੀ = ਨਹੀਂ ਉੱਗਦੇ।
SikhNet (Spanish)Uno se arrepiente oprimido por la carga de la maldad.
ਬਿਨੁ ਸਾਚੇ. ਕੋ ਬੇਲੀ ਨਾਹੀ; ਸਾਚਾ ਏਹੁ ਬੀਚਾਰੋ ॥੩॥
bin saache. ko belee naahee; saachaa ehu beechaaro |3|
Sant Singh KhalsaWithout the True Lord, no one is his friend; reflect upon this as true. ||3||
Manmohan SinghWithout the True Lord, none is man's friend. This alone is the true reflection.
Manmohan Singh (Punjabi)ਸੱਚੇ ਸੁਆਮੀ ਦੇ ਬਾਝੋਂ ਇਨਸਾਨ ਦਾ ਕੋਈ ਭੀ ਮਿੱਤਰ ਨਹੀਂ ਕੇਵਲ ਇਹੀ ਸੱਚੀ ਸੋਚ ਵਿਚਾਰ ਹੈ।
Fareedkot Teekaਸਾਚੇ ਸੁਆਮੀ ਕੇ ਬਿਨਾ ਇਨਸਾਨ ਕਾ ਕੋਈ ਭੀ ਮਿੱਤਰ ਨਹੀਂ ਕੇਵਲ ਇਹੀ ਸੱਚੀ ਸੋਚ ਵਿਚਾਰ ਹੈ॥
Prof. Sahib Singhਇਸ ਅਟੱਲ ਵਿਚਾਰ ਨੂੰ ਚੇਤੇ ਰੱਖੋ ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ ॥੩॥
SikhNet (Spanish)Sin el Uno Verdadero, en verdad, no hay nadie que te acompañe. (3)
ਬਾਬਾ. ਰੋਵਹਿ ਰਵਹਿ ਸੁ ਜਾਣੀਅਹਿ; ਮਿਲਿ ਰੋਵੈ ਗੁਣ ਸਾਰੇਵਾ ॥
baabaa. roveh raveh su jaaneeeh; mil rovai gun saarevaa |
Sant Singh KhalsaO Baba, they alone are known to truly weep and wail, who meet together and weep, chanting the Praises of the Lord.
Manmohan SinghO father, they alone are known to weep and wail truly, who meeting together, shed tears whilst uttering Lord's praise.
Manmohan Singh (Punjabi)ਹੇ ਪਿਤਾ! ਅਸਲ ਵਿੱਚ (ਵੈਰਾਗਮਈ ਹੋ) ਕੇਵਲ ਉਹੀ ਰੌਦੇ ਤੇ ਵਿਰਲਾਪ ਕਰਦੇ ਜਾਣੇ ਜਾਂਦੇ ਹਨ, ਜੋ ਇਕੱਤਰ ਹੋ ਕੇ, ਸਾਹਿਬ ਦੀ ਕੀਰਤੀ ਉਚਾਰਨ ਕਰਦੇ ਹੋਏ ਹੰਝੂ ਕੇਰਦੇ ਹਨ।
Fareedkot Teekaਹੇ ਭਾਈ! ਸਚੇ ਰੋਨੇ ਵਾਲੇ ਵਹੀ ਜਾਨੇ ਜਾਤੇ ਹੈਂ, ਜੋ ਸਤਸੰਗ ਮੇਂ ਮਿਲ ਕੇ ਸਚੇ ਕੇ ਗੁਣੋਂ ਕੋ ਚਿੰਤਨ ਕਰ ਬਾਣੀ ਸੇ (ਰਵਹਿ) ਰਮਣ ਕਰਤੇ ਹੂਏ ਰੋਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਵੈਰਾਗਵਾਨ ਹੁੰਦੇ ਹਨ ਉਹ (ਲੋਕ ਪਰਲੋਕ ਵਿਚ) ਆਦਰ ਪਾਂਦੇ ਹਨ।ਪਦ ਅਰਥ ਬਾਬਾ = ਹੇ ਭਾਈ! ਰੋਵਹਿ = ਜੋ ਵੈਰਾਗ ਵਿਚ ਆਉਂਦੇ ਹਨ। ਰਵਹਿ = ਜੋ ਨਾਮ ਸਿਮਰਦੇ ਹਨ। ਸੁ = ਉਹ ਬੰਦੇ। ਜਾਣੀਅਹਿ = ਆਦਰ ਪਾਂਦੇ ਹਨ। ਮਿਲਿ = (ਸਾਧ ਸੰਗਤ ਵਿਚ) ਮਿਲ ਕੇ। ਰੋਵੈ = ਜੋ ਵੈਰਾਗਵਾਨ ਹੁੰਦਾ ਹੈ। ਸਾਰੇਵਾ = ਸੰਭਾਲਦਾ ਹੈ।
SikhNet (Spanish)Oh amigo, sólo conocen la Plenitud del Sentimiento aquéllos que cantan la Verdadera Alabanza del Señor.
ਰੋਵੈ ਮਾਇਆ ਮੁਠੜੀ; ਧੰਧੜਾ ਰੋਵਣਹਾਰੇਵਾ ॥
rovai maaeaa muttharree; dhandharraa rovanahaarevaa |
Sant Singh KhalsaDefrauded by Maya and worldly affairs, the weepers weep.
Manmohan SinghDefrauded by mammon and for the sake of worldly affairs, the bemoaners bemoan.
Manmohan Singh (Punjabi)ਧਨ-ਦੌਲਤ ਦੇ ਠੱਗੇ ਹੋਏ ਅਤੇ ਆਪਣੇ ਸੰਸਾਰੀ ਕੰਮਾਂ ਦੀ ਖਾਤਿਰ ਰੋਣ ਵਾਲੇ ਰੋਂਦੇ ਹਨ।
Fareedkot Teekaਔਰ ਜਿਨ ਕੀ ਬੁਧੀ ਮਾਯਾ ਕਰ ਕੇ ਠਗੀ ਹੂਈ ਹੈ, ਸੋ ਰੋਨੇਹਾਰੇ ਧੰਧਾ ਬਿਵਹਾਰ ਕੋ ਸਚਾ ਜਾਨਤੇ ਹੈਂ॥
Prof. Sahib Singhਪਰ ਜਿਸ ਜੀਵ-ਇਸਤ੍ਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਉਹ ਦੁੱਖੀ ਹੁੰਦੀ ਹੈ।ਪਦ ਅਰਥ ਰੋਵੈ = ਦੁੱਖੀ ਹੁੰਦਾ ਹੈ। ਮੁਠੜੀ = ਲੁੱਟੀ ਹੋਈ।
SikhNet (Spanish)Si uno se aflige estando involucrado en la contienda del mundo,
ਧੰਧਾ ਰੋਵੈ. ਮੈਲੁ ਨ ਧੋਵੈ; ਸੁਪਨੰਤਰੁ ਸੰਸਾਰੋ ॥
dhandhaa rovai. mail na dhovai; supanantar sansaaro |
Sant Singh KhalsaThey weep for the sake of worldly affairs, and they do not wash off their own filth; the world is merely a dream.
Manmohan SinghIn the dreamy world, they weep for the world's affairs and wash not their filth.
Manmohan Singh (Punjabi)ਸੁਫਨੇ ਵਰਗੇ ਜਗਤ ਅੰਦਰ ਉਹ ਸੰਸਾਰੀ ਕੰਮਾਂ ਦੇ ਵਾਸਤੇ ਰੋਂਦੇ ਹਨ ਅਤੇ ਆਪਣੀ ਪਾਪ-ਮੈਲ ਨੂੰ ਨਹੀਂ ਧੋਂਦੇ।
Fareedkot Teekaਧੰਧੋਂ ਕੋ ਰੋਤੇ ਹੈਂ ਔ ਅੰਤਸਕਰਨ ਕੀ ਮੈਲ ਕੋ ਧੋਤੇ ਨਹੀਂ ਹੈਂ, ਵਾ ਉਸ ਮਰੇ ਹੂਏ ਜੀਵ ਕੀ ਪਾਪ ਰੂਪ ਮੈਲ ਨਹੀਂ ਧੋਵਤੇ ਹੈਂ, ਸੰਸਾਰ ਜੋ ਸੁਪਨਾ ਹੈ ਤਿਸ ਕੇ ਅੰਤਰ ਫਸੇ ਰਹਤੇ ਹੈਂ॥
Prof. Sahib Singhਜੀਵ (ਸਾਰੀ ਉਮਰ ਮਾਇਆ ਦਾ) ਧੰਧਾ ਹੀ ਪਿੱਟਦੇ ਹਨ ਤੇ ਇੰਜ ਕਰਮਾ ਦੀ ਮੈਲ ਨਹੀਂ ਲਾਹੁੰਦੇ, ਉਹਨ੍ਹਾਂ ਲਈ ਸੰਸਾਰ ਇਕ ਸੁਪਨਾ ਹੀ ਬਣਿਆ ਰਹਿੰਦਾ ਹੈ।ਪਦ ਅਰਥ ਸੁਪਨੰਤਰੁ = ਸੁਪਨ-ਅੰਤਰੁ, ਇਕ ਹੋਰ ਸੁਪਨਾ।
SikhNet (Spanish)no puede purificar su ser, pues el mundo no es más que un sueño dentro de un sueño.
ਜਿਉ ਬਾਜੀਗਰੁ ਭਰਮੈ ਭੂਲੈ; ਝੂਠਿ ਮੁਠੀ ਅਹੰਕਾਰੋ ॥
jiau baajeegar bharamai bhoolai; jhootth mutthee ahankaaro |
Sant Singh KhalsaLike the juggler, deceiving by his tricks, one is deluded by egotism, falsehood and illusion.
Manmohan SinghAs is the juggler engaged in his false play, so is the man taking pride in falsehood and illusion.
Manmohan Singh (Punjabi)ਜਿਸ ਤਰ੍ਹਾਂ ਮਦਾਰੀ ਸੰਦੇਹ ਭਰੀ ਖੇਡ ਅੰਦਰ ਭੁੱਲ ਜਾਂਦਾ ਹੈ, ਏਸੇ ਤਰ੍ਹਾਂ ਹੀ ਆਦਮੀ ਕੂੜ ਤੇ ਕਪਟ ਦੇ ਹੰਕਾਰ ਵਿੱਚ ਗ੍ਰਹਸਤ ਹੈ।
Fareedkot Teekaਇਸ ਪ੍ਰਕਾਰ ਕੇ ਝੂਠੇ ਮਾਇਕ ਪਦਾਰਥੋਂ ਕੋ ਹੰਕਾਰ ਮੇਂ ਬੁਧ ਵਾ ਸ੍ਰਿਸਟੀ ਠਗੀ ਹੂਈ ਰੋਤੀ ਹੈ, ਜੈਸੇ ਬਾਜੀਗਰ ਕੀ ਬਾਜੀ ਮੇਂ ਭਰਮ ਕਰ ਕੇ ਸੰਸਾਰ ਭੂਲ ਜਾਤਾ ਹੈ, ਤੈਸੇ ਮਾਯਕ ਰਚਨਾ ਮੇਂ ਜੀਵ ਭੂਲਾ ਹੂਆ ਹੈ॥
Prof. Sahib Singhਜਿਵੇਂ ਬਾਜ਼ੀਗਰ (ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਾ ਰਹਿੰਦਾ ਹੈ, ਤਿਵੇਂ) ਕੂੜੇ ਮੋਹ ਦੀ ਠਗੀ ਹੋਈ ਜੀਵ-ਇਸਤ੍ਰੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਤੇ (ਕੂੜੀ ਮਾਇਆ ਦਾ) ਮਾਣ ਕਰਦੀ ਹੈ।
SikhNet (Spanish)Así como el juglar está envuelto en su magia, así uno es desviado por el ego.
ਆਪੇ ਮਾਰਗਿ ਪਾਵਣਹਾਰਾ; ਆਪੇ ਕਰਮ ਕਮਾਏ ॥
aape maarag paavanahaaraa; aape karam kamaae |
Sant Singh KhalsaThe Lord Himself reveals the Path; He Himself is the Doer of deeds.
Manmohan SinghThe Lord Himself is the Shower of path and Himself the Doer of deeds.
Manmohan Singh (Punjabi)ਸੁਆਮੀ ਖੁਦ ਰਸਤਾ ਦਿਖਾਉਣ ਵਾਲਾ ਹੈ ਤੇ ਖੁਦ ਹੀ ਕੰਮਾਂ ਦੇ ਕਰਨ ਵਾਲਾ।
Fareedkot Teekaਸੋ ਪਰਮੇਸ੍ਵਰ ਆਪ ਹੀ ਰਸਤੇ ਮੇਂ ਪਾਉਨੇਹਾਰਾ ਹੈ, ਆਪ ਹੀ ਸਭ ਕਰਮੋਂ ਕੇ ਕਰਾਉਨੇਹਾਰਾ ਹੈ॥
Prof. Sahib Singhਪਰ ਪਰਮਾਤਮਾ ਆਪ ਹੀ (ਜੀਵਾਂ ਨੂੰ) ਸਹੀ ਰਸਤੇ ਤੇ ਪਾਣ ਵਾਲਾ ਹੈ ਤੇ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਕਰਮ ਕਰ ਰਿਹਾ ਹੈ।ਪਦ ਅਰਥ ਮਾਰਗਿ = ਰਸਤੇ ਉਤੇ।
SikhNet (Spanish)El mismo Señor nos conduce por el Sendero del Espíritu y nos hace actuar,
ਨਾਮਿ ਰਤੇ. ਗੁਰਿ ਪੂਰੈ ਰਾਖੇ; ਨਾਨਕ ਸਹਜਿ ਸੁਭਾਏ ॥੪॥੪॥
naam rate. gur poorai raakhe; naanak sehaj subhaae |4|4|
Sant Singh KhalsaThose who are imbued with the Naam, are protected by the Perfect Guru, O Nanak; they merge in celestial bliss. ||4||4||
Manmohan SinghNanak, they who are imbued with the Name, them, the Perfect Guru naturally protects.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੁਰਨ ਗੁਰਦੇਵ ਜੀ ਸੁਭਾਵਕ ਹੀ ਰੱਖਿਆ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮ ਮੇਂ ਮਸਤ ਹੈਂ ਤਿਨ ਕੋ ਪੂਰੇ ਗੁਰੋਂ ਨੇ ਰਖ ਲੀਆ ਹੈ ਔ ਤਿਨ ਕਾ ਸਾਂਤ ਸੁਭਾਉ ਹੂਆ ਹੈ॥੪॥੪॥
Prof. Sahib Singhਹੇ ਨਾਨਕ! ਜੇਹੜੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ (ਮਾਇਆ ਦੇ ਮੋਹ ਤੋਂ) ਬਚਾ ਲਿਆ ਹੈ ॥੪॥੪॥ਪਦ ਅਰਥ ਨਾਮਿ = ਨਾਮ ਵਿਚ। ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸ੍ਰੇਸ਼ਟ ਪ੍ਰੇਮ ਵਿਚ ॥੪॥੪॥
SikhNet (Spanish)y si uno es imbuido en Su Nombre, el Guru Perfecto lo protege. (4-4)