ੴ

ਸਿੱਖਬਾਣੀ · SikhBani

ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥

baabaa aaeaa hai utth chalanaa ihu jag jhootth pasaarovaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 581, 582 · 25 lines
Translations

ਵਡਹੰਸੁ ਮਹਲਾ ੧ ॥

vaddahans mahalaa 1 | Ang 581

Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਿਸ਼ਾਹੀ।
SikhNet (Spanish)Wadajans, Mejl Guru Nanak, Primer Canal Divino.

ਬਾਬਾ. ਆਇਆ ਹੈ ਉਠਿ ਚਲਣਾ; ਇਹੁ ਜਗੁ ਝੂਠੁ ਪਸਾਰੋਵਾ ॥

baabaa. aaeaa hai utth chalanaa; ihu jag jhootth pasaarovaa | Ang 581

Sant Singh KhalsaO Baba, whoever has come, will rise up and leave; this world is merely a false show.
Manmohan SinghO friend, who-so-ever has come here, shall arise and depart. This world is but a false show.
Manmohan Singh (Punjabi)ਹੇ ਮਿੱਤ੍ਰ, ਜੋ ਕੋਈ ਭੀ ਏਥੇ ਆਇਆ ਹੈ, ਨਿਸਚਿਤ ਹੀ ਉਹ ਉਠ ਕੇ ਟੁਰ ਜਾਵੇਗਾ, ਇਹ ਜਗਤ ਨਿਰਾ ਕੂੜਾ ਦਿਖਾਵਾ ਹੈ।
Fareedkot Teekaਹੇ ਭਾਈ! ਜੋ ਆਇਆ ਹੈ ਉਠ ਕੇ ਚਲੇ ਜਾਣਾ ਹੈ, ਕ੍ਯੋਂਕਿ ਯਹ ਸੰਸਾਰ ਕਾ ਪਸਾਰਾ ਝੂਠਾ ਹੈ॥
Prof. Sahib Singhਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ, ਇਹ ਜਗਤ ਤਾਂ ਹੈ ਹੀ ਨਾਸਵੰਤ ਖਿਲਾਰਾ।

ਪਦ ਅਰਥ ਬਾਬਾ = ਹੇ ਭਾਈ! ਝੂਠੁ = ਨਾਸਵੰਤ। ਪਸਾਰੋਵਾ = ਪਸਾਰੁ, ਖਿਲਾਰਾ।

SikhNet (Spanish)Oh amigo, el ego debe morir en vida para uno, ya que este mundo es un teatro falso.

ਸਚਾ ਘਰੁ ਸਚੜੈ ਸੇਵੀਐ; ਸਚੁ ਖਰਾ ਸਚਿਆਰੋਵਾ ॥

sachaa ghar sacharrai seveeai; sach kharaa sachiaarovaa | Ang 581

Sant Singh KhalsaOne's true home is obtained by serving the True Lord; real Truth is obtained by being truthful.
Manmohan SinghThe true home, man obtains by serving the True Lord, and the real righteousness by becoming truthful.
Manmohan Singh (Punjabi)ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਇਨਸਾਨ ਸੱਚਾ ਧਾਮ ਪਾ ਲੈਂਦਾ ਹੈ ਤੇ ਸਤਿਵਾਦੀ ਹੋਣ ਨਾਲ ਅਸਲੀਂ ਸਚਾਈ।
Fareedkot Teekaਤਾਂ ਤੇ ਸਚਾ ਘਰ ਜੋ ਸਤਸੰਗ ਹੈ ਤਿਸ ਕੋ ਪਾ ਕਰ ਸਚੇ ਕੋ ਸੇਵਨ ਕਰੀਏ, ਪੁਨਾ ਤਿਸ ਸਚ ਕੋ ਪਾਇਕਰ ਜੀਉ (ਖਰਾ) ਅਤਿ ਸਚਿਆਰਾ, ਭਾਵ ਬ੍ਰਹਮ ਰੂਪ ਹੋ ਜਾਤਾ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਚੜੈ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ। ਸਚੁ = ਸਦਾ-ਥਿਰ ਪ੍ਰਭੂ। ਖਰਾ = ਖ਼ਾਲਸ, ਨਿਰੋਲ। ਸਚਿਆਰੋਵਾ = ਸਚਿਆਰੁ, {ਸਚ-ਆਲਯ} ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ।

SikhNet (Spanish)El Verdadero Hogar se obtiene sirviendo al Señor. Uno logra la Verdad sólo siendo Verdadero con Dios;

ਕੂੜਿ ਲਬਿ ਜਾਂ ਥਾਇ. ਨ ਪਾਸੀ; ਅਗੈ ਲਹੈ. ਨ ਠਾਓ ॥

koorr lab jaan thaae. na paasee; agai lahai. na tthaao | Ang 581

Sant Singh KhalsaBy falsehood and greed, no place of rest is found, and no place in the world hereafter is obtained.
Manmohan SinghWhen through falsehood and avarice, man becomes not acceptable here, he finds no refuge hereafter, either.
Manmohan Singh (Punjabi)ਝੂਠ ਤੇ ਲਾਲਚ ਦੇ ਰਾਹੀਂ ਜਦ ਬੰਦਾ ਏਥੇ ਕਬੂਲ ਨਹੀਂ ਪੈਂਦਾ ਤਾਂ ਉਸ ਨੂੰ ਪ੍ਰਲੋਕ ਵਿੱਚ ਭੀ ਪਨਾਹ ਨਹੀਂ ਮਿਲਦੀ।
Fareedkot Teeka(ਜਾਂ) ਜੇਕਰ ਝੂਠੇ ਔ ਲੋਭ ਕਰ ਕੇ ਸਤਸੰਗ ਰੂਪ ਅਸਥਾਨ ਯਹਾਂ ਨਹੀਂ ਪਾਵੈਗਾ ਝੂਠਾ ਹੈ, ਤੌ ਅਗੇ ਪ੍ਰਲੋਕ ਮੇਂ ਭੀ ਤਿਸ ਕੋ ਸੁਖਦਾਇਕ ਸਥਾਨ ਨਹੀਂ ਮਿਲੇਗਾ॥
Prof. Sahib Singhਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ।

ਪਦ ਅਰਥ ਕੂੜਿ = ਮਾਇਆ ਦੇ ਮੋਹ ਵਿਚ। ਲਬਿ = ਲੱਬ ਵਿਚ। ਥਾਇ ਨ ਪਾਸੀ = ਪਰਵਾਨ ਨਹੀਂ ਹੁੰਦਾ। ਥਾਇ = ਥਾਂ ਵਿਚ। ਠਾਓ = ਥਾਂ।

SikhNet (Spanish)en la falsedad no logra Paz, ni Refugio de ninguna forma y en ningún lado.

ਅੰਤਰਿ ਆਉ ਨ ਬੈਸਹੁ ਕਹੀਐ; ਜਿਉ ਸੁੰਞੈ ਘਰਿ ਕਾਓ ॥

antar aau na baisahu kaheeai; jiau sunyai ghar kaao | Ang 581

Sant Singh KhalsaNo one invites him to come in and sit down. He is like a crow in a deserted home.
Manmohan SinghNone says to him "come in Sir and be seated". He is like a crow in a deserted home.
Manmohan Singh (Punjabi)ਉਸ ਨੂੰ ਕੋਈ ਨਹੀਂ ਆਖਦਾ, "ਅੰਦਰ ਆ ਕੇ ਬੈਠ ਜਾਓ ਜੀ" ਉਹ ਉਜੜੇ ਮਕਾਨ ਵਿੱਚ ਕਾਂ ਦੀ ਨਿਆਈ ਹੈ।
Fareedkot Teekaਔ ਭਲੇ ਲੋਕੋਂ ਬੀਚ ਆਉ ਬੈਠ ਕੋਈ ਨਹੀਂ ਕਹੇਗਾ, ਜੈਸੇ (ਸੁੰਞੇ) ਖਾਲੀ ਘਰ ਕਾ ਕਊਆ ਬਿਰਥਾ ਬਿਰਲਾਪ ਕਰ ਚਲਾ ਜਾਤਾ ਹੈ, ਤੈਸੇ ਇਹ ਭੀ ਜੈਸਾ ਆਇਆ ਹੈ ਤੈਸਾ ਚਲਾ ਜਾਵੇਗਾ॥
Prof. Sahib Singhਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪੈਂਦੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ "ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ।"

ਪਦ ਅਰਥ ਕਾਓ = ਕਾਂ।

SikhNet (Spanish)Nadie nos invita a sentarnos, porque uno vive como un cuervo en un lugar desértico, atrapado en medio de nacimientos y muertes.

ਜੰਮਣੁ ਮਰਣੁ ਵਡਾ ਵੇਛੋੜਾ; ਬਿਨਸੈ ਜਗੁ ਸਬਾਏ ॥

jaman maran vaddaa vechhorraa; binasai jag sabaae | Ang 581

Sant Singh KhalsaTrapped by birth and death, he is separated from the Lord for such a long time; the whole world is wasting away.
Manmohan SinghInvolved in birth and death one is separated from the Lord, for long. thus is the whole world wasted away.
Manmohan Singh (Punjabi)ਜੰਮਣ ਤੇ ਮਰਨ ਦੇ ਚੱਕਰ ਵਿੱਚ ਫਸ ਕੇ ਪ੍ਰਾਣੀ ਮਾਲਕ ਤੋਂ ਵੱਡੇ ਸਮਨੂੰ ਲਈ ਵਿਛੜ ਜਾਂਦਾ ਹੈ। ਇਸ ਤਰ੍ਹਾਂ ਸਾਰਾ ਸੰਸਾਰ ਤਬਾਹ ਹੋ ਰਿਹਾ ਹੈ।
Fareedkot Teekaਜਨਮ ਮਰਣ ਰੂਪ ਵੱਡਾ ਬਿਛੋੜਾ ਹੈ, ਇਸ ਸੇ ਸੰਸਾਰ ਕੇ ਸਾਰੇ ਜੀਵ ਨਾਸ ਹੋ ਰਹੇ ਹੈਂ॥
Prof. Sahib Singhਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ)।

ਪਦ ਅਰਥ ਵਡਾ ਵੇਛੋੜਾ = ਪਰਮਾਤਮਾ ਨਾਲੋਂ ਲੰਮਾ ਵਿਛੋੜਾ। ਬਿਨਸੈ = ਆਤਮਕ ਮੌਤੇ ਮਰਦਾ ਹੈ। ਸਬਾਏ = ਸਾਰੇ ਜੀਵ।

SikhNet (Spanish)Así, sólo nos alejamos cada vez más del Señor y el mundo entero es destruido.

ਲਬਿ ਧੰਧੈ ਮਾਇਆ. ਜਗਤੁ ਭੁਲਾਇਆ; ਕਾਲੁ ਖੜਾ ਰੂਆਏ ॥੧॥

lab dhandhai maaeaa. jagat bhulaaeaa; kaal kharraa rooaae |1| Ang 581

Sant Singh KhalsaGreed, worldly entanglements and Maya deceive the world. Death hovers over its head, and causes it to weep. ||1||
Manmohan SinghAvarice, worldly strifes and wealth beguile the world. Standing over its head, death makes it bewail.
Manmohan Singh (Punjabi)ਲਾਲਚ, ਸੰਸਾਰੀ ਪੁਆੜਿਆਂ ਅਤੇ ਧਨ-ਦੌਲਤ ਨੇ ਸੰਸਾਰ ਨੂੰ ਛਲਿਆ ਹੋਇਆ ਹੈ। ਸਿਰ ਤੇ ਖਲੋਤੀ ਹੋਈ ਮੌਤ, ਇਸ ਨੂੰ ਰੁਆ ਰਹੀ ਹੈ।
Fareedkot Teekaਮਾਇਆ ਨੇ ਧੰਧੋਂ ਕੇ ਲੋਭ ਮੇਂ ਸਾਰਾ ਸੰਸਾਰ ਭੁਲਾਇਆ ਹੂਆ ਹੈ ਔ ਕਾਲ ਸਿਰ ਪਰ ਖੜਾ ਹੂਆ (ਰੂਆਏ) ਕੂਕੇਂ ਮਾਰਤਾ, ਭਾਵ ਪੁਕਾਰਤਾ ਹੈ॥੧॥
Prof. Sahib Singhਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਇੰਜ ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ ॥੧॥

ਪਦ ਅਰਥ ਰੂਆਏ = ਰੁਆਉਂਦਾ ਹੈ ॥੧॥

SikhNet (Spanish)El mundo vive desviado por la avaricia; involucrado en Maya, el terror a la muerte acecha y aflige a todos. (1)

ਬਾਬਾ. ਆਵਹੁ ਭਾਈਹੋ ਗਲਿ ਮਿਲਹ; ਮਿਲਿ ਮਿਲਿ ਦੇਹ ਆਸੀਸਾ ਹੇ ॥

baabaa. aavahu bhaaeeho gal milah; mil mil deh aaseesaa he | Ang 582

Sant Singh KhalsaCome, O Baba, and Siblings of Destiny - let's join together; take me in your arms, and bless me with your prayers.
Manmohan SinghCome, O my friends and brothers and meeting me, take me in your arms and bless me.
Manmohan Singh (Punjabi)ਆਓ, ਓ ਮੇਰੇ ਮਿੱਤ੍ਰੋ ਅਤੇ ਭਰਾਓ! ਮੇਨੂੰ ਮਿਲ ਕੇ ਆਪਣੀ ਗਲਵਕੜੀ ਵਿੱਚ ਲੈ ਲਓ, ਅਤੇ ਮੈਨੂੰ ਅਸ਼ੀਰਵਾਦ ਦਿਓ।
Fareedkot Teekaਹੇ ਭਾਈ! ਹੇ ਬਾਬਾ! ਆਓ ਗਲ ਮਿਲੀਐ ਔਰ ਗਲ ਮਿਲ ਕਰ ਕੇ ਅਸੀਸਾਂ ਦੀਜੀਏ॥☬ਕੈਸੀਆਂ ਅਸੀਸਾਂ?
Prof. Sahib Singhਹੇ ਭਾਈ! ਹੇ ਭਰਾਵੋ! ਆਓ, ਅਸੀਂ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ।

ਪਦ ਅਰਥ ਬਾਬਾ = ਹੇ ਭਾਈ! ਭਾਈਹੋ = ਹੇ ਭਾਈਹੋ! ਗਲਿ ਮਿਲਹ = ਆਓ ਇਕ ਦੂਜੇ ਦੇ ਗਲ ਨਾਲ ਮਿਲੀਏ, ਆਓ ਪਿਆਰ ਨਾਲ ਰਲ ਬੈਠੀਏ। ਦੇਹ = ਆਓ ਅਸੀਂ ਦੇਵੀਏ।

SikhNet (Spanish)Oh Baba, oh Hermanos del Destino, acójanme en su pecho y bendíganme, oh Baba, para que mi Unión con mi Señor perdure para siempre.

ਬਾਬਾ. ਸਚੜਾ ਮੇਲੁ, ਨ ਚੁਕਈ; ਪ੍ਰੀਤਮ ਕੀਆ ਦੇਹ ਅਸੀਸਾ ਹੇ ॥

baabaa. sacharraa mel, na chukee; preetam keea deh aseesaa he | Ang 582

Sant Singh KhalsaO Baba, union with the True Lord cannot be broken; bless me with your prayers for union with my Beloved.
Manmohan SinghO friend, pray for my union with my Beloved. The union with the True Lord sunders never.
Manmohan Singh (Punjabi)ਹੇ ਮਿੱਤ੍ਰੋ! ਮੇਰੇ ਪਿਆਰੇ ਪ੍ਰਭੂ ਨਾਲ ਮੇਰੇ ਮਿਲਾਪ ਵਾਸਤੇ ਅਰਦਾਸ ਕਰੋ। ਸੱਚੇ ਸਾਈਂ ਦਾ ਮਿਲਾਪ ਕਦੇ ਟੁੱਟਦਾ ਨਹੀਂ।
Fareedkot Teekaਐਸੇ ਕਹੋ: ਸਚੇ ਪਿਆਰੇ ਕਾ ਜੋ ਮੇਲ ਹੈ, ਸੋ ਤੁਮ ਸੇ (ਚੂਕੈ) ਦੂਰ ਨ ਹੋਇ ਔਰ ਭਗਤੀ ਕਰਤੇ ਰਹੋ। ਜੋ ਪਰਮੇਸ੍ਵਰ ਸਾਥ ਮਿਲੇ ਹੈਂ ਤਿਨ ਕਾ ਕਿਆ ਮੇਲਣਾ ਹੈ ਓਹੁ ਤੋ ਆਗੇ ਹੀ ਮਿਲੇ ਹੂਏ ਹੈਂ ਅਰਥਾਤ ਜਗਿਆਸੂਓਂ ਕੋ ਮੇਲ॥
Prof. Sahib Singhਹੇ ਭਾਈ! ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ। ਆਓ ਪਰਮਾਤਮਾ ਵਲੋਂ ਅਸੀਸਾਂ ਮੰਗੀਏ (ਅਰਦਾਸਾਂ ਕਰੀਏ ਉਸ ਨਾਲ ਮੇਲ ਲਈ)।

ਪਦ ਅਰਥ ਸਚੜਾ = ਸਦਾ ਟਿਕੇ ਰਹਿਣ ਵਾਲਾ।

SikhNet (Spanish)Bendíganme con su oración, para que pueda alabar a mi Dios, pero, ¿qué pueden decir a aquéllos que ya están unidos?

ਆਸੀਸਾ ਦੇਵਹੋ. ਭਗਤਿ ਕਰੇਵਹੋ; ਮਿਲਿਆ ਕਾ ਕਿਆ ਮੇਲੋ ॥

aaseesaa devaho. bhagat karevaho; miliaa kaa kiaa melo | Ang 582

Sant Singh KhalsaBless me with your prayers, that I may perform devotional worship service to my Lord; for those already united with Him, what is there to unite?
Manmohan SinghBless me, that I may perform my Lord's devotional service. Of the already united ones, what more is to be united?
Manmohan Singh (Punjabi)ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਆਪਣੇ ਸੁਆਮੀ ਦੀ ਪ੍ਰੇਮ-ਮਈ ਸੇਵਾ ਕਮਾਵਾਂ। ਅੱਗੇ ਹੀ ਮਿਲਿਆ ਹੋਇਆ ਦਾ, ਹੋਰ ਕੀ ਮੇਲਣਾ ਹੈ?
Fareedkot Teekaਇਸ ਪ੍ਰਕਾਰ ਪਰਸਪਰ (ਆਸੀਸਾ) ਜੈਕਾਰੇ ਕਰਤੇ ਭਗਤੀ ਕਰੀਏ ਔਰ ਜੋ ਗੁਰਮੁਖ ਹਰਿ ਸੇ ਮਿਲੇ ਹੂਏ ਹੈਂ ਤਿਨ ਕਾ ਕਿਆ ਮੇਲਣਾ ਹੈ॥
Prof. Sahib Singh(ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ। ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਪਦ ਅਰਥ ਦੇਵਹੋ = ਦੇਵਹੁ। ਕਰੇਵਹੋ = ਕਰੋ।

SikhNet (Spanish)Hay algunos que son desviados del Sendero, y no alaban el Nombre del Señor. Instrúyanlos para que jueguen el verdadero Juego sin recorrer el sendero de la muerte,

ਇਕਿ ਭੂਲੇ. ਨਾਵਹੁ ਥੇਹਹੁ ਥਾਵਹੁ; ਗੁਰਸਬਦੀ ਸਚੁ ਖੇਲੋ ॥

eik bhoole. naavahu thehahu thaavahu; gurasabadee sach khelo | Ang 582

Sant Singh KhalsaSome have wandered away from the Name of the Lord, and lost the Path. The Word of the Guru's Shabad is the true game.
Manmohan SinghSome have strayed away from the Name and the real path. Tell them to play the true game by Guru's instruction.
Manmohan Singh (Punjabi)ਕਈ ਨਾਮ ਤੇ ਅਸਲੀ ਰਸਤੇ ਤੋਂ ਘੱਸੇ ਹੋਏ ਹਨ, ਉਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਖੇਡ ਖੇਡਣ ਲਈ ਕਹੋ।
Fareedkot Teekaਕਿ ਜੋ ਮਨਮੁਖ ਹੈਂ, ਸੋ ਨਾਮ ਅਰ ਸਤਸੰਗ ਰੂਪੀ (ਥੇਹਹੁ) ਅਸਥਾਨ ਅਰ (ਥਾਵਹੁ) ਸਰੂਪ ਅਸਥਾਨ ਤੇ ਭੂਲੇ ਹੂਏ ਹੈਂ, ਔਰ ਜੋ ਗੁਰਮੁਖ ਹੈਂ, ਸੋ ਸਚੇ ਸਬਦ ਕਰ ਕੇ ਸਚ ਮੇਂ ਖੇਲ ਰਹੇ ਹੈਂ ਅਰਥਾਤ ਅਨੰਦ ਕਰ ਰਹੇ ਹੈਂ॥
Prof. Sahib Singhਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਨਾਮ ਸਿਮਰਨ ਦੀ ਖੇਡ ਖੇਡੋ।

ਪਦ ਅਰਥ ਇਕਿ = ਅਨੇਕਾਂ ਜੀਵ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਨਾਵਹੁ = ਨਾਮ ਤੋਂ। ਖੇਲੋ = ਖੇਲੁ, ਖੇਡ, ਜੀਵਨ-ਖੇਡ।

SikhNet (Spanish)y puedan inmergirse en la Palabra del Verdadero Shabd del Guru. Ese es el Verdadero Juego.

ਜਮ ਮਾਰਗਿ. ਨਹੀ ਜਾਣਾ, ਸਬਦਿ ਸਮਾਣਾ; ਜੁਗਿ ਜੁਗਿ ਸਾਚੈ ਵੇਸੇ ॥

jam maarag. nahee jaanaa, sabad samaanaa; jug jug saachai vese | Ang 582

Sant Singh KhalsaDo not go on Death's path; remain merged in the Word of the Shabad, the true form throughout the ages.
Manmohan SinghLet them not tread Death's path, they should remain merged in the Lord, who, in all the ages, has the true From.
Manmohan Singh (Punjabi)ਉਨ੍ਹਾਂ ਨੂੰ ਕਹੋ ਕਿ ਉਹ ਮੌਤ ਦੇ ਰਾਹੇ ਨਾਂ ਟੁਰਨ ਉਹ ਸਾਈਂ ਵਿੱਚ ਲੀਨ ਰਹਿਣ, ਜਿਸ ਦਾ ਸਾਰਿਆਂ ਯੁੱਗਾਂ ਅੰਦਰ ਸੱਚਾ-ਸਰੂਪ ਹੈ।
Fareedkot Teekaਤਿਨ ਗੁਰਮੁਖੋਂ ਨੇ ਜਮ ਕੇ ਰਸਤੇ ਸੇ ਨਹੀਂ ਜਾਣਾ ਹੈ, ਕਿਉਂਕਿ ਉਨ ਕੇ ਅੰਤਸ਼ਕਰਨ ਮੇਂ (ਸਬਦਿ) ਉਪਦੇਸ਼ ਵਾ ਬ੍ਰਹਮ ਸਮਾਇ ਰਹਾ ਹੈ ਔ ਤਿਨ ਕਾ ਜੁਗੋਂ ਜੁਗੋਂ ਮੇਂ ਸਚਾ ਹੀ ਭੇਖ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ ਸਦਾ ਲਈ ਅਟੱਲ ਹੈ।

ਪਦ ਅਰਥ ਮਾਰਗਿ = ਰਸਤੇ ਤੇ। ਸਬਦਿ = ਗੁਰੂ ਦੇ ਸ਼ਬਦ ਵਿਚ। ਸਾਚੈ ਵੇਸੇ = ਉਸ ਪ੍ਰਭੂ ਵਿਚ ਜਿਸ ਦਾ ਸਰੂਪ ਸਦਾ-ਥਿਰ ਰਹਿਣ ਵਾਲਾ ਹੈ।

SikhNet (Spanish)No sigas el sendero de la muerte, permanece fundido en la Palabra del Shabd, lo Único Verdadero a través de las épocas.

ਸਾਜਨ ਸੈਣ ਮਿਲਹੁ ਸੰਜੋਗੀ; ਗੁਰ ਮਿਲਿ ਖੋਲੇ ਫਾਸੇ ॥੨॥

saajan sain milahu sanjogee; gur mil khole faase |2| Ang 582

Sant Singh KhalsaThrough good fortune, we meet such friends and relatives, who meet with the Guru, and escape the noose of Death. ||2||
Manmohan SinghIt is through good fortune that we meet such friends and relations, who meeting with the Guru, have loosened the Death's noose.
Manmohan Singh (Punjabi)ਚੰਗੇ ਭਾਗਾਂ ਰਾਹੀਂ ਅਸੀਂ ਐਸੇ ਮਿੱਤ੍ਰਾਂ ਤੇ ਸਨਬੰਧੀਆਂ ਨੂੰ ਮਿਲ ਪੈਂਦੇ ਹਾਂ, ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਮੌਤ ਦੀ ਫਾਹੀ ਨੂੰ ਖੋਲ੍ਹ ਛੱਡਿਆ ਹੈ।
Fareedkot Teekaਤਿਨੋਂ ਸਾਜਨੋਂ, ਭਾਵ ਸੰਤੋਂ ਕੇ (ਸੈਣ) ਸਾਥ ਮਿਲੋ ਕਿਉਂਕਿ ਵਹੁ ਸੰਜੋਗੀ ਹੈਂ ਅਰਥਾਤ ਪਰਮੇਸ੍ਵਰ ਕੇ ਮਿਲਾਪ ਵਾਲੇ ਹੈਂ, ਗੁਰੋਂ ਮੇਂ ਮਿਲ ਕਰ ਕੇ ਅਪਨੇ ਮਾਇਆ ਕੇ ਫਾਸੇ ਤਿਨੋਂ ਨੇ ਖੋਲ ਦੀਏ ਹੈਂ॥੨॥
Prof. Sahib Singhਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ ॥੨॥

ਪਦ ਅਰਥ ਸਾਜਨ ਸੈਣ = ਹੇ ਸੱਜਣ ਮਿੱਤਰੋ! ਸੰਜੋਗੀ = ਸਤਸੰਗ ਵਿਚ ॥੨॥

SikhNet (Spanish)Es por una muy buena fortuna que encontramos a tales amigos y parientes. Ellos han encontrado al Guru, y son liberados del dogal de la muerte. (2)

ਬਾਬਾ ਨਾਂਗੜਾ ਆਇਆ ਜਗ ਮਹਿ; ਦੁਖੁ ਸੁਖੁ ਲੇਖੁ ਲਿਖਾਇਆ ॥

baabaa naangarraa aaeaa jag meh; dukh sukh lekh likhaaeaa | Ang 582

Sant Singh KhalsaO Baba, we come into the world naked, into pain and pleasure, according to the record of our account.
Manmohan SinghO father mortal comes into the world, all-naked, subject to the recorded writ of pain and pleasure.
Manmohan Singh (Punjabi)ਹੇ ਪਿਤਾ! ਕਸ਼ਟ ਅਤੇ ਖੁਸ਼ੀ ਦੀ ਲਿਖੀ ਹੋਈ ਲਿਖਤਾਕਾਰ ਦੇ ਅਧੀਨ, ਪ੍ਰਾਣੀ ਅਲਫ ਨੰਗਾ ਜਹਾਨ ਅੰਦਰ ਆਉਂਦਾ ਹੈ।
Fareedkot Teekaਹੇ ਭਾਈ! ਇਹ ਜੀਵ ਨੇ ਕਰਮਾਨਸਾਰ ਸੁਖ ਦੁਖ ਕਾ ਲੇਖ ਲਿਖਾਇਆ ਹੈ, ਪੁਨਾ ਸੰਸਾਰ ਮੇਂ ਨੰਗਾ ਆਇਆ ਹੈ॥
Prof. Sahib Singhਹੇ ਭਾਈ! ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ (ਪੂਰਬਲੇ ਕੀਤੇ ਕਰਮਾਂ ਅਨੁਸਾਰ) ਦੁੱਖ ਅਤੇ ਸੁਖ-ਰੂਪ ਲੇਖ ਲਿਖੇ ਹੋਏ ਉਸ ਦੇ ਨਾਲ ਹੀ ਆਉਂਦੇ ਹਨ।

ਪਦ ਅਰਥ ਬਾਬਾ = ਹੇ ਭਾਈ! ਲੇਖੁ = ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ ਉਹ ਹੁਕਮ ਜੋ ਅਗਾਂਹ ਜਗਤ ਵਿਚ ਭੋਗਣਾ ਹੈ।

SikhNet (Spanish)Oh Baba, venimos desnudos al mundo, de acuerdo a la consecuencia de nuestras acciones.

ਲਿਖਿਅੜਾ ਸਾਹਾ. ਨਾ ਟਲੈ; ਜੇਹੜਾ ਪੁਰਬਿ ਕਮਾਇਆ ॥

likhiarraa saahaa. naa ttalai; jeharraa purab kamaaeaa | Ang 582

Sant Singh KhalsaThe call of our pre-ordained destiny cannot be altered; it follows from our past actions.
Manmohan SinghThe destiny's writ, which is in accordance with the past deeds, cannot be altered.
Manmohan Singh (Punjabi)ਵਿਵਾਹ (ਪ੍ਰਾਲਭਧ) ਦੀ ਲਿਖਤਾਕਾਰ ਜੋ ਪਿਛਲੇ ਕਰਮਾਂ ਅਨੁਸਾਰ ਹੈ, ਬਦਲੀ ਨਹੀਂ ਜਾ ਸਕਦੀ।
Fareedkot Teekaਜੋ ਪੂਰਬ ਮੇਂ ਕਮਾਇਆ ਹੂਆ ਕਰਮ ਹੈ ਤਿਸ ਕੇ ਅਨਸਾਰ ਜੋ ਸਾਹਾ, ਭਾਵ ਮਰਣੇ ਕਾ ਸਮਾਂ ਹੈ, ਸੋ ਨਹੀਂ ਟਲਤਾ ਹੈ॥
Prof. Sahib Singhਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ।

ਪਦ ਅਰਥ ਸਾਹਾ = ਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। {ਨੋਟ: ਹਿੰਦੂ ਕੌਮ ਵਿਚ ਲੜਕੀ ਲੜਕੇ ਦੇ ਵਿਆਹ ਦਾ ਸਮਾ ਪੰਡਿਤ ਸ਼ਾਸਤ੍ਰਾਂ ਤੋਂ ਵਿਚਾਰ ਕੇ ਮੁਕਰਰ ਕਰਦਾ ਹੈ। ਉਹ ਮੁਕਰਰ ਕੀਤਾ 'ਸਾਹਾ' ਅਗਾਂਹ ਪਿਛਾਂਹ ਨਹੀਂ ਕੀਤਾ ਜਾ ਸਕਦਾ। ਜਿਵੇਂ ਵਿਆਹ ਦੀ ਰਾਹੀਂ ਲੜਕੀ ਨੂੰ ਮਾਪਿਆਂ ਦੇ ਘਰ ਤੋਂ ਸੋਧੇ ਹੋਏ 'ਸਾਹੇ' ਅਨੁਸਾਰ ਸਹੁਰੇ ਘਰ ਤੋਰ ਦੇਈਦਾ ਹੈ, ਤਿਵੇਂ ਜੀਵ-ਇਸਤ੍ਰੀ ਜਗਤ-ਰੂਪ ਮਾਪੇ-ਘਰ ਤੋਂ ਤੁਰ ਪੈਂਦੀ ਹੈ}। ਪੁਰਬਿ = ਪੂਰਬਲੇ ਸਮੇ ਵਿਚ।

SikhNet (Spanish)El Mandato del Señor nadie lo puede borrar, pues ese decreto se conforma de acuerdo a nuestras acciones pasadas.

ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ; ਜਿਤੁ ਲਾਇਆ. ਤਿਤੁ ਲਾਗਾ ॥

beh saachai likhiaa amrit bikhiaa; jit laaeaa. tith laagaa | Ang 582

Sant Singh KhalsaThe True Lord sits and writes of ambrosial nectar, and bitter poison; as the Lord attaches us, so are we attached.
Manmohan SinghSitting down, the True Lord, writes of Nectar and poison and the man attaches to, with which the Lord, him attaches.
Manmohan Singh (Punjabi)ਬੈਠ ਕੇ, ਸੱਚਾ ਸੁਆਮੀ, ਅੰਮ੍ਰਿਤ ਤੇ ਜ਼ਹਿਰ ਲਿਖਦਾ ਹੈ। ਪ੍ਰਾਣੀ ਉਸੇ ਨਾਲ ਜੁੜਦਾ ਹੈ ਜਿਸ ਨਾਲ ਸੁਆਮੀ ਉਸ ਨੂੰ ਜੋੜਦਾ ਹੈ।
Fareedkot Teekaਸਾਚੇ ਨੇ ਆਪ ਬੈਠ ਕੇ ਅੰਮ੍ਰਿਤ ਔ ਬਿਖ, ਭਾਵ ਸੁਖ ਦੁਖ ਦੋਨੋਂ ਕੋ ਲਿਖਾ ਹੈ, ਫਿਰ ਜਿਧਰ ਲਗਾਇਆ ਹੈ, ਤਿਸੀ ਓਰ ਜੀਉ ਲਗਾ ਰਹਾ ਹੈ॥
Prof. Sahib Singh(ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। ਇੰਜ ਜੀਵ ਨੂੰ ਜਿਧਰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ।

ਪਦ ਅਰਥ ਬਹਿ = ਬੈਠ ਕੇ, ਵਿਚਾਰ ਕੇ। ਸਾਚੈ = ਸਦਾ-ਥਿਰ ਪ੍ਰਭੂ ਨੇ। ਅੰਮ੍ਰਿਤੁ = ਨਾਮ-ਅੰਮ੍ਰਿਤ। ਬਿਖਿਆ = ਮਾਇਆ-ਜ਼ਹਿਰ। ਜਿਤੁ = ਜਿਸ ਪਾਸੇ ਵਲ।

SikhNet (Spanish)El Uno Verdadero escribe de virtud y de placer, y como es Su Voluntad así le va al hombre.

ਕਾਮਣਿਆਰੀ ਕਾਮਣ ਪਾਏ; ਬਹੁ ਰੰਗੀ ਗਲਿ ਤਾਗਾ ॥

kaamaniaaree kaaman paae; bahu rangee gal taagaa | Ang 582

Sant Singh KhalsaThe Charmer, Maya, has worked her charms, and the multi-colored thread is around everyone's neck.
Manmohan SinghThe mammon sorcerer works her sorcery and puts multi-coloured thread around every one's neck.
Manmohan Singh (Punjabi)ਟੂਣੇ ਹਾਰਨੀ ਮਾਇਆ ਆਪਣਾ ਟੂਣਾ ਕਰਦੀ ਹੈ ਅਤੇ ਹਰ ਜਣੇ ਦੀ ਗਰਦਨ ਦੁਆਲੇ ਬਹੁਰੰਗਾ ਧਾਗਾ ਪਾ ਦਿੰਦੀ ਹੈ।
Fareedkot Teekaਇਸ (ਕਾਮਣਆਰੀ) ਜਾਦੂ ਵਾਲੀ ਮਾਇਆ ਨੇ ਜਾਦੂ ਪਾਏ ਹੈਂ ਮੋਹ ਰੂਪ ਬਹੁਰੰਗੀ ਤਾਗਾ ਗਲੇ ਮੇਂ ਬਾਂਧ ਦੀਆ ਹੈ। ਭਾਵ ਅਨੇਕ ਪ੍ਰਕਾਰ ਕੇ ਮੋਹ ਕਰ ਜੀਉ ਬਾਂਧਾ ਹੂਆ ਹੈ॥
Prof. Sahib Singh(ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ)।

ਪਦ ਅਰਥ ਕਾਮਣਿਆਰੀ = ਜਾਦੂ ਟੂਣੇ ਕਰਨ ਵਾਲੀ (ਮਾਇਆ)। ਕਾਮਣ = ਟੂਣੇ, ਜਾਦੂ। ਗਲਿ = ਗਲ ਵਿਚ।

SikhNet (Spanish)Maya, la encantadora, ha embrujado al mundo entero, atando todos los hilos de color en cada uno de los cuellos.

ਹੋਛੀ ਮਤਿ. ਭਇਆ ਮਨੁ ਹੋਛਾ; ਗੁੜੁ ਸਾ. ਮਖੀ ਖਾਇਆ ॥

hochhee mat. bheaa man hochhaa; gurr saa. makhee khaaeaa | Ang 582

Sant Singh KhalsaThrough shallow intellect, the mind becomes shallow, and one eats the fly, along with the sweets.
Manmohan SinghWith the shallow intellect, mind becomes shallow and one eats fly too alongwith the sweets.
Manmohan Singh (Punjabi)ਸ਼ੁਹਦੀ ਅਕਲ ਨਾਲ ਚਿੱਤ ਸ਼ੁਹਦਾ ਹੋ ਜਾਂਦਾ ਹੈ ਅਤੇ ਇਨਸਾਨ ਮਿੱਠੇ ਦੇ ਨਾਲ ਮੱਖੀ ਨੂੰ ਵੀ ਖਾ ਜਾਂਦਾ ਹੈ।
Fareedkot Teeka(ਹੋਛੀ) ਹਲਕੀ, ਭਾਵ ਤੁਛ ਬੁਧਿ ਕਰ ਕੇ ਮਨ ਭੀ ਹਲਕਾ ਹੋ ਰਹਾ ਹੈ। ਬਿਖੇ ਰੂਪ ਗੁੜ ਨੇ ਸੋ ਜੀਵ ਮਖੀ ਕੋ ਖਾਇ ਲੀਆ ਹੈ, ਭਾਵ ਇਹ ਕਿ ਮਖੀ ਗੁੜ ਖਾਨੇ ਜਾਤੀ ਹੈ ਆਗੇ ਉਸ ਮੇਂ ਪੈਰ ਫਸ ਕਰ ਮਰ ਜਾਤੀ ਹੈ, ਤਿਸੀ ਭਾਂਤ ਜੀਵ ਬਿਖੇ ਭੋਗ ਕਰਨੇ ਜਾਤਾ ਹੈ ਆਗੇ ਭੋਗ ਹੀ ਉਸ ਕੋ ਭੋਗ ਲੇਤੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ) ਜੀਵ ਦੀ ਮੱਤ ਥੋੜ੍ਹ-ਵਿਤੀ ਹੋ ਜਾਂਦੀ ਹੈ ਤੇ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ, ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ)।

ਪਦ ਅਰਥ ਹੋਛੀ = ਥੋੜ੍ਹ-ਵਿਤੀ। ਸਾ = ਜਿਵੇਂ।

SikhNet (Spanish)Siendo de mente poco profunda, uno se come los dulces junto con la mosca.

ਨਾ ਮਰਜਾਦੁ. ਆਇਆ ਕਲਿ ਭੀਤਰਿ; ਨਾਂਗੋ ਬੰਧਿ ਚਲਾਇਆ ॥੩॥

naa marajaad. aaeaa kal bheetar; naango bandh chalaaeaa |3| Ang 582

Sant Singh KhalsaContrary to custom, he comes into the Dark Age of Kali Yuga naked, and naked he is bound down and sent away again. ||3||
Manmohan SinghAll-naked, against the social custom, the mortal comes into the world and naked is the bound down and despatched.
Manmohan Singh (Punjabi)ਅਲਫ ਨੰਗਾ ਜਾਂ ਮਰਯਾਦਾ ਦੇ ਉਲਟ ਪ੍ਰਾਣੀ ਜੱਗ ਅੰਦਰ ਆਉਂਦਾ ਹੈ ਅਤੇ ਨੰਗਾ ਹੀ ਉਹ ਨਰੜ ਕੇ ਟੋਰ ਦਿੱਤਾ ਜਾਂਦਾ ਹੈ।
Fareedkot Teekaਕਲਪਨਾ ਮੇਂ ਜੀਉ (ਨਾ ਮਰਜਾਦੁ) ਨੰਗਾ ਜਨਮਾ ਹੈ, ਤੈਸੇ ਹੀ ਫਿਰ ਸੰਸਾਰ ਸੇ ਨੰਗਾ ਹੀ ਬੰਧ ਕੇ ਤੋਰਿਆ ਹੈ॥੩॥
Prof. Sahib Singhਜੀਵ ਜਗਤ ਵਿਚ ਮਰਜਾਦਾ-ਰਹਿਤ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ॥੩॥

ਪਦ ਅਰਥ ਨਾਮਰਜਾਦੁ = {ਨਾ-ਮਰਜਾਦੁ} ਮਰਜਾਦਾ-ਰਹਿਤ, ਨੰਗਾ। ਕਲਿ = ਜਗਤ। ਬੰਧਿ = ਬੰਨ੍ਹ ਕੇ ॥੩॥

SikhNet (Spanish)Sí, desnudo viene al mundo en la Edad oscura de Kali Yug, y desnudo se va. (3)

ਬਾਬਾ. ਰੋਵਹੁ ਜੇ ਕਿਸੈ ਰੋਵਣਾ; ਜਾਨੀਅੜਾ ਬੰਧਿ ਪਠਾਇਆ ਹੈ ॥

baabaa. rovahu je kisai rovanaa; jaaneearraa bandh patthaaeaa hai | Ang 582

Sant Singh KhalsaO Baba, weep and mourn if you must; the beloved soul is bound and driven off.
Manmohan SinghO friend, weep if some one must weep, as the beloved soul is goaded on bound down.
Manmohan Singh (Punjabi)ਹੇ ਮਿੱਤ੍ਰ! ਵਿਰਲਾਪ ਕਰੋ, ਜੇਕਰ ਕਿਸੇ ਨੇ ਜ਼ਰੂਰ ਵਿਰਲਾਪ ਕਰਨਾ ਹੈ, ਕਿਉਂਕਿ ਪਿਆਰੀ ਆਤਮਾ ਜੱਕੜੀ ਹੋਈ ਅੱਗੇ ਧਕੀ ਗਈ ਹੈ।
Fareedkot Teekaਹੇ ਭਾਈ! ਜਿਸ ਕੋ ਰੋਨਾ ਹੈ, ਸੋ ਰੋਵਹੁ, ਜੋ ਤੁਮਾਰਾ (ਜਾਨੀਅੜਾ) ਪਿਆਰਾ ਜੀਵ ਥਾ, ਸੋ ਬਾਂਧ ਕਰ ਕੇ ਤੋਰ ਲੀਆ ਹੈ॥
Prof. Sahib Singhਜੇ ਕਿਸੇ ਨੇ (ਇਸ ਮੌਤ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ, ਪਰ ਜਿਸ ਪਿਆਰੇ ਸੰਭੰਧੀ ਦਾ ਸੱਦਾ ਆਇਆ ਹੈ ਉਸ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਉਸ ਨੇ ਚਲੇ ਹੀ ਜਾਣਾ ਹੈ)।

ਪਦ ਅਰਥ ਬਾਬਾ = ਹੇ ਭਾਈ! ਰੋਵਹੁ = ਰੋ ਪਿੱਟ ਲਵੋ। ਜਾਨੀਅੜਾ = ਪਿਆਰਾ ਸੰਬੰਧੀ। ਪਠਾਇਆ ਹੈ = ਇੱਥੋਂ ਤੋਰ ਦਿੱਤਾ ਗਿਆ ਹੈ।

SikhNet (Spanish)Oh amigo, sufre si quieres, pues tu amiga, el Alma, está siendo sacada ahora, atada a su maldad.

ਲਿਖਿਅੜਾ ਲੇਖੁ. ਨ ਮੇਟੀਐ; ਦਰਿ. ਹਾਕਾਰੜਾ ਆਇਆ ਹੈ ॥

likhiarraa lekh. na metteeai; dar. haakaararraa aaeaa hai | Ang 582

Sant Singh KhalsaThe pre-ordained record of destiny cannot be erased; the summons has come from the Lord's Court.
Manmohan SinghThe Lord's writ cannot be erased. The summons have come from the Lord's court.
Manmohan Singh (Punjabi)ਲਿਖਤੀ ਹੁਕਮ ਮੇਸਿਆ ਨਹੀਂ ਜਾ ਸਕਦਾ। ਸਾਹਿਬ ਦੇ ਦਰਬਾਰ ਤੋਂ ਸਦਾ ਆਇਆ ਹੈ।
Fareedkot Teekaਕਿਉਂਕਿ ਜਿਸ ਕੇ ਲਿਖੇ ਲੇਖ ਕੋ ਮਿਟਾਇ ਨਹੀਂ ਸਕੀਤਾ ਹੈ, ਉਸ ਕੇ ਦਰ ਕਾ ਬੁਲਾਵਾ ਆਇਆ ਹੈ॥
Prof. Sahib Singh(ਪ੍ਰਭੂ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਜੋ ਉਸ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ)।

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੋਂ। ਹਾਕਾਰੜਾ = ਸੱਦਾ।

SikhNet (Spanish)El Decreto del Señor no es borrado; el Llamado ha venido de la Corte del Señor.

ਹਾਕਾਰਾ ਆਇਆ. ਜਾ ਤਿਸੁ ਭਾਇਆ; ਰੁੰਨੇ ਰੋਵਣਹਾਰੇ ॥

haakaaraa aaeaa. jaa tis bhaaeaa; rune rovanahaare | Ang 582

Sant Singh KhalsaThe messenger comes, when it pleases the Lord, and the mourners begin to mourn.
Manmohan SinghThe messenger comes, when it pleases Him and the mourners begin to weep.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਹਲਕਾਰਾ ਆ ਜਾਂਦਾ ਹੈ ਤੇ ਰੋਣ ਵਾਲੇ ਰੋਣ ਲੱਗ ਜਾਂਦੇ ਹਨ।
Fareedkot Teekaਜਬ ਤਿਸ ਮਾਲਕ ਕੋ ਅਛਾ ਲਗਾ ਹੈ ਤਬ ਬੁਲਾਵਾ ਆਇਆ ਹੈ, ਰੋਨੇ ਹਾਰੇ ਰੋਤੇ ਹੈਂ॥☬ਕੌਨ ਰੋਤੇ ਹੈਂ?
Prof. Sahib Singhਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ।

ਪਦ ਅਰਥ ਜਾ = ਜਦੋਂ। ਤਿਸੁ = ਉਸ ਪ੍ਰਭੂ ਨੂੰ। ਰੋਵਣਹਾਰੇ = ਰੋਣ ਵਾਲੇ।

SikhNet (Spanish)El mensajero vino de la Corte cuando tal fue la Voluntad del Señor, y quienes se tenían que afligir,

ਪੁਤ ਭਾਈ ਭਾਤੀਜੇ ਰੋਵਹਿ; ਪ੍ਰੀਤਮ ਅਤਿ ਪਿਆਰੇ ॥

put bhaaee bhaateeje roveh; preetam at piaare | Ang 582

Sant Singh KhalsaSons, brothers, nephews and very dear friends weep and wail.
Manmohan SinghWail, the sons, brothers, nephews and the very dear intimates.
Manmohan Singh (Punjabi)ਪੁੱਤ੍ਰ, ਭਰਾ, ਵੀਰਾ, ਦੇ ਲੜਕੇ ਅਤੇ ਪਰਮ ਮੁਹੱਬਤੀ ਯਾਰ ਵਿਰਲਾਪ ਕਰਦੇ ਹਨ।
Fareedkot Teekaਬੇਟੇ ਭਾਈ ਭਤੀਜੇ ਔਰ ਜੋ ਅਤਿ ਪਿਆਰੇ ਪ੍ਰੀਤਮ ਹੈਂ, ਸੋ ਸਭ ਰੋਤੇ ਹੈਂ॥
Prof. Sahib Singhਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।
SikhNet (Spanish)se afligieron. Los hijos, hermanos y sobrinos lloraron junto con los otros seres amados.

ਭੈ ਰੋਵੈ. ਗੁਣ ਸਾਰਿ ਸਮਾਲੇ; ਕੋ ਮਰੈ ਨ ਮੁਇਆ ਨਾਲੇ ॥

bhai rovai. gun saar samaale; ko marai na mueaa naale | Ang 582

Sant Singh KhalsaLet him weep, who weeps in the Fear of God, cherishing the virtues of God. No one dies with the dead.
Manmohan SinghNone dies with the dead. Blessed is he, who cherishing the Lord's merits, weeps in His fear.
Manmohan Singh (Punjabi)ਕੋਈ ਭੀ ਮਰਿਆਂ ਦੇ ਨਾਲ ਨਹੀਂ ਮਰਦਾ। ਮੁਬਾਰਕ ਹੈ, ਉਹ ਜੋ ਸਾਈਂ ਦੀਆਂ ਖੁਬੀਆਂ ਨੂੰ ਯਾਦ ਕਰ ਕੇ ਉਸ ਦੇ ਡਰ ਅੰਦਰ ਰੋਂਦਾ ਹੈ।
Fareedkot Teekaਮਰੇ ਕੇ ਸਾਥ ਕੋਈ ਨਹੀਂ ਮਰਤਾ ਰੋ ਕਰ ਕੇ ਚੁਪ ਕਰ ਜਾਤੇ ਹੈਂ, ਪਰੰਤੂ ਜਬ ਅਕਾਲ ਪੁਰਖ ਕੇ ਭੈ ਕਰ ਕੇ ਔਰ ਤਿਸ ਕੇ ਗੁਣੋਂ ਕਾ ਸਿਮਰਨ ਕਰ ਕੇ ਰੁਦਨ ਕਰੇ ਤਬ ਸ੍ਰੇਸਟ ਹੈ॥
Prof. Sahib Singh(ਮਰੇ ਹੋਏ ਦੇ ਸੰਭੰਧੀ) ਸਹਮ ਵਿਚ ਰੋਂਦੇ ਹਨ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦੇ ਹਨ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ।

ਪਦ ਅਰਥ ਭੈ = (ਆਪਣੀ ਕਿਸੇ ਮੁਸੀਬਤ ਦੇ) ਡਰ ਦੇ ਕਾਰਨ। ਸਾਰਿ = ਚੇਤੇ ਕਰ ਕੇ। ਕੋ = ਕੋਈ ਜੀਵ।

SikhNet (Spanish)Pero nadie se muere con los muertos, y sólo está enamorado quien alaba los Méritos del Señor y llora en Reverencia a Él.

ਨਾਨਕ. ਜੁਗਿ ਜੁਗਿ ਜਾਣ ਸਿਜਾਣਾ; ਰੋਵਹਿ. ਸਚੁ ਸਮਾਲੇ ॥੪॥੫॥

naanak. jug jug jaan sijaanaa; roveh. sach samaale |4|5| Ang 582

Sant Singh KhalsaO Nanak, throughout the ages, they are known as wise, who weep, remembering the True Lord. ||4||5||
Manmohan SinghNanak, they who wail by remembering the True Lord, are deemed wise all the ages through.
Manmohan Singh (Punjabi)ਨਾਨਕ, ਜੋ ਸੱਚੇ ਸਾਹਿਬ ਨੂੰ ਯਾਦ ਕਰਦੇ ਰੋਂਦੇ ਹਨ, ਉਹ ਸਾਰਿਆਂ ਯੁੱਗਾਂ ਅੰਦਰ ਸਿਆਣੇ ਜਾਣੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚਾ ਨਾਮ (ਸਮਾਲੇ) ਚਿੰਤਨ ਕਰਤੇ ਹੈਂ ਸੋਈ ਜੁਗੋਂ ਜੁਗੋਂ ਮੇਂ ਸਿਆਣਾ ਜਾਣੋ॥੪॥੫॥
Prof. Sahib Singhਹੇ ਨਾਨਕ! ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ ॥੪॥੫॥

ਪਦ ਅਰਥ ਜੁਗਿ ਜੁਗਿ = ਹਰੇਕ ਜੁੱਗ ਵਿਚ, ਸਦਾ ਹੀ। ਸਿ = ਸੇ, ਉਹ ਬੰਦੇ। ਜਾਣ ਜਾਣਾ = ਸਿਆਣਿਆਂ ਤੋਂ ਸਿਆਣੇ। ਰੋਵਹਿ = ਵੈਰਾਗ ਵਿਚ ਆਉਂਦੇ ਹਨ, ਪ੍ਰਭੂ ਨਾਲੋਂ ਵਿਛੋੜਾ ਅਨੁਭਵ ਕਰਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਸਮਾਲੇ = ਸਮਾਲਿ, ਚੇਤੇ ਕਰ ਕੇ ॥੪॥੫॥

SikhNet (Spanish)Dice Nanak, aquéllos que aman el Verdadero Nombre son los sabios en cada época; así es que vengan y en Su Reverencia obtengan la Verdad del Señor. (4-5)
Answers quote the Granth verbatim with Ang citations. AI commentary is not Gurbani and not a religious ruling.