ੴ

ਸਿੱਖਬਾਣੀ · SikhBani

ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥

ttootte maaeaa ke bandhan faahe har raam naam liv laage
Guru Ramdas Ji ਗੁਰੂ ਰਾਮਦਾਸ ਜੀ · Raag Dayv Gandhaaree · Ang 527 · 8 lines
Translations

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His Personality. He is without fear, without enmity. Immortal in form, Unborn and self illumined By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਮਨਾ ਅਤੇ ਸਵੈ-ਪ੍ਰਕਾਸ਼ਵਾਨ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Todo Prevaleciente Espíritu Divino, Creador sin Miedo, sin Enojo, el Ser más allá del Tiempo, No Encarnado, Autoexistente, Iluminador.

ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥

raag devagandhaaree mahalaa 4 ghar 1 |

Sant Singh KhalsaRaag Dayv-Gandhaaree, Fourth Mehl, First House:
Manmohan SinghRag Dev Gandhari. 4th Guru.
Manmohan Singh (Punjabi)ਰਾਗ ਦੇਵ ਗੰਧਾਰੀ। ਚਉਥੀ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Dev Gandari, Mejl Guru Ram Das, Cuarto Canal Divino.

ਸੇਵਕ ਜਨ ਬਨੇ; ਠਾਕੁਰ ਲਿਵ ਲਾਗੇ ॥

sevak jan bane; tthaakur liv laage |

Sant Singh KhalsaThose who become the humble servants of the Lord and Master, lovingly focus their minds on Him.
Manmohan SinghThey who become Lord's serfs and slaves, come to enshrine affection for Him.
Manmohan Singh (Punjabi)ਜੋ ਸੁਆਮੀ ਦੇ ਗੋਲੇ ਦੇ ਗੁਮਾਸ਼ਤੇ ਥੀ ਵੰਞਦੇ ਹਨ, ਉਨ੍ਹਾਂ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਹੇ ਠਾਕੁਰ! ਆਪ ਮੇਂ ਬ੍ਰਿਤੀ ਲਗਾਉਨੇ ਸੇ ਆਪ ਕੇ ਦਾਸ ਹੈਂ, ਸੋ ਸੋਭਾਇਮਾਨ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖ ਦੀ ਪ੍ਰੀਤ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ।

ਪਦ ਅਰਥ ਲਿਵ = ਲਗਨ, ਪ੍ਰੇਮ।

SikhNet (Spanish)Aquél que se convierte en el Sirviente del Señor, se entona en el Supremo Maestro.

ਜੋ ਤੁਮਰਾ ਜਸੁ ਕਹਤੇ ਗੁਰਮਤਿ; ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥

jo tumaraa jas kahate guramat; tin mukh bhaag sabhaage |1| rahaau |

Sant Singh KhalsaThose who chant Your Praises, through the Guru's Teachings, have great good fortune recorded upon their foreheads. ||1||Pause||
Manmohan SinghThey who, under Guru's instruction, utter Thy praise, O Lord, good fortune, nay, rather very good fortune is recorded on their face. Pause.
Manmohan Singh (Punjabi)ਜਿਹੜੇ, ਗੁਰਾਂ ਦੇ ਉਪਦੇਸ਼ ਤਾਬੇ, ਤੇਰੀ ਸਿਫ਼ਤ-ਸਲਾਹ ਉਚਾਰਨ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਚਿਹਰੇ ਉਤੇ ਚੰਗੇ ਨਸੀਬ ਹੀ ਨਹੀਂ, ਸਗੋਂ ਬਹੁਤ ਚੰਗੇ ਨਸੀਬ ਲਿਖੇ ਹੋਏ ਹਨ। ਠਹਿਰਾਉ।
Fareedkot Teekaਜੋ ਗੁਰਮਤ ਕਰ ਕੇ ਤੁਮਾਰਾ ਜਸ ਗਾਇਨ ਕਰਤੇ ਹੈਂ, ਸੋ ਤਿਨੋਂ ਕੇ ਮੁਖ੍ਯ ਸ੍ਰੇਸ਼ਟ ਕਰਮ ਹੈਂ, ਇਸੀ ਤੇ ਵਹੁ ਸਭਾਗੇ ਕਹੀਤੇ ਹੈਂ॥੧॥ ਰਹਾਉ ॥
Prof. Sahib Singh(ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਸੁ = ਸਿਫ਼ਤ-ਸਾਲਾਹ। ਗੁਰਮਤਿ = ਗੁਰੂ ਦੀ ਮਤਿ ਤੇ ਤੁਰ ਕੇ। ਸਭਾਗੇ = ਚੰਗੇ ਭਾਗਾਂ ਵਾਲੇ ॥੧॥ ਰਹਾਉ ॥

SikhNet (Spanish)Aquél que recita la Alabanza del Señor, a través del Bani de la Palabra del Guru, su destino es despertado. (1)

ਟੂਟੇ ਮਾਇਆ ਕੇ ਬੰਧਨ ਫਾਹੇ; ਹਰਿ ਰਾਮ ਨਾਮ ਲਿਵ ਲਾਗੇ ॥

ttootte maaeaa ke bandhan faahe; har raam naam liv laage |

Sant Singh KhalsaThe bonds and shackles of Maya are shattered, by lovingly focusing their minds on the Name of the Lord.
Manmohan SinghBy fixing attention on the Lord Master's Name, mammon's bonds and snares are shattered.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਨਾਲ ਬਿਰਤੀ ਜੋੜਨ ਦੁਆਰਾ ਮੋਹਨੀ ਮਾਇਆ ਦੇ ਜੂੜ ਅਤੇ ਜਾਲ ਕੱਟੇ ਜਾਂਦੇ ਹਨ।
Fareedkot Teekaਹੇ ਹਰਿ ਰਾਮ! ਜੋ ਤੇਰੇ ਨਾਮ ਮੇਂ ਲਿਉ ਲਗਾਇ ਕਰ ਲਾਗੇ ਹੈਂ ਤਿਨ ਕੇ ਮਾਇਆ ਕੇ ਕੀਏ ਹੂਏ ਫਸਾਉਨੇ ਵਾਲੇ ਬੰਧਨ ਟੁਟੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ।
SikhNet (Spanish)Lo que lo ata a Maya se elimina y se entona en el Nombre de Dios.

ਹਮਰਾ ਮਨੁ. ਮੋਹਿਓ ਗੁਰ ਮੋਹਨਿ; ਹਮ ਬਿਸਮ ਭਈ ਮੁਖਿ ਲਾਗੇ ॥੧॥

hamaraa man. mohio gur mohan; ham bisam bhee mukh laage |1|

Sant Singh KhalsaMy mind is enticed by the Guru, the Enticer; beholding Him, I am wonder-struck. ||1||
Manmohan SinghThe Guru - Charmer has captivated my soul and by seeing him, I am wonder-struck.
Manmohan Singh (Punjabi)ਫਰੇਫਤਾ ਕਰਨਹਾਰ (ਮੋਹ ਲੈਣ ਵਾਲੇ) ਗੁਰੂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ। ਉਸ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ।
Fareedkot Teekaਹੇ ਮਨ ਮੋਹਨ (ਗੁਰ) ਪੂਜਿਆ! ਹਮਾਰਾ ਮਨ ਆਪ ਨੇ ਮੋਹਤ ਕਰ ਲੀਆ ਹੈ, ਮੈਂ ਆਪ ਕੇ (ਮੁਖਿ ਲਾਗੇ)ਮ, ਭਾਵ ਸਾਛਾਤ ਹੋਣੇ ਤੇ ਅਸਚਰਜ ਭਈ ਹੂੰ॥੧॥
Prof. Sahib Singh(ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ॥੧॥

ਪਦ ਅਰਥ ਮੋਹਨਿ = ਮੋਹਨ ਨੇ। ਬਿਸਮ = ਹੈਰਾਨ। ਮੁਖਿ ਲਾਗੇ = ਮੁਖਿ ਲਾਗਿ, ਮੂੰਹ ਲੱਗ ਕੇ, ਦਰਸਨ ਕਰ ਕੇ ॥੧॥

SikhNet (Spanish)Mi mente ha sido cautivada por el Guru Encantador; viéndolo me pongo en Éxtasis. (1)

ਸਗਲੀ ਰੈਣਿ ਸੋਈ ਅੰਧਿਆਰੀ; ਗੁਰ ਕਿੰਚਤ ਕਿਰਪਾ ਜਾਗੇ ॥

sagalee rain soee andhiaaree; gur kinchat kirapaa jaage |

Sant Singh KhalsaI slept through the entire dark night of my life, but through the tiniest bit of the Guru's Grace, I have been awakened.
Manmohan SinghThe whole dark night I slept through and by an iota of Guru's favour, I found myself awake.
Manmohan Singh (Punjabi)ਸਾਰੀ ਅਨ੍ਹੇਰੀ ਰਾਤ ਮੈਂ ਸੁੱਤੀ ਹੀ ਰਹੀ। ਗੁਰਾਂ ਦੀ ਛਿਨ ਮਾਤ੍ਰ ਦਇਆ ਦੁਆਰਾ ਮੈਂ ਜਾਗ ਉਠੀ।
Fareedkot Teekaਅਗਿਆਨ ਸਹਤ ਅਵਸਥਾ ਰੂਪ ਅੰਧੇਰੀ ਰਾਤਿ ਮੇਂ ਸੋਈ ਹੂਈ ਥੀ। ਜਬ ਕਿੰਚਤ ਮਾਤ੍ਰ ਸਤਿਗੁਰੋਂ ਕੀ ਕ੍ਰਿਪਾ ਹੂਈ ਤਬ ਗਿਆਨ ਜਾਗ੍ਰਤ ਮੇਂ ਮੇਰੇ ਅੰਤਸਕਰਣ ਜਾਗੇ ਹੈਂ॥
Prof. Sahib Singh(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।

ਪਦ ਅਰਥ ਰੈਣਿ = (ਜ਼ਿੰਦਗੀ ਦੀ) ਰਾਤ। ਸੋਈ = ਸੁੱਤੀ ਰਹੀ। ਕਿੰਚਤ = ਥੋੜੀ ਜਿਹੀ ਹੀ। ਗੁਰ ਕਿਰਪਾ = ਗੁਰੂ ਦੀ ਕਿਰਪਾ ਨਾਲ।

SikhNet (Spanish)Dormí la noche completa; pero cuando el Guru tuvo Compasión de mí, me encontré despierto.

ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ; ਮੋਹਿ ਤੁਮ ਸਰਿ. ਅਵਰੁ ਨ ਲਾਗੇ ॥੨॥੧॥

jan naanak ke prabh sundar suaamee; mohi tum sar. avar na laage |2|1|

Sant Singh KhalsaO Beautiful Lord God, Master of servant Nanak, there is none comparable to You. ||2||1||
Manmohan SinghO the beauteous Lord Master of slave Nanak, to me none appears to be at par with Thee.
Manmohan Singh (Punjabi)ਹੇ ਗੋਲੇ ਨਾਨਕ ਦੇ ਸੁਨੱਖੇ ਸੁਆਮੀ ਮਾਲਕ, ਮੈਨੂੰ ਤੇਰੇ ਬਰਾਬਰ ਦਾ ਕੋਈ ਵੀ ਮਲੂਮ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁੰਦਰ ਸੁਆਮੀ ਪ੍ਰਭੂ! ਮੈਂ ਦਾਸੀ ਕੋ ਅਬ ਆਪ ਕੇ ਸਮਾਨ ਦੂਸਰਾ ਨਹੀਂ ਲਗਤਾ॥੨॥੧॥☬ਪ੍ਰਸ਼ਨ:
Prof. Sahib Singhਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ॥੨॥੧॥

ਪਦ ਅਰਥ ਮੋਹਿ = ਮੈਨੂੰ। ਸਰਿ = ਵਰਗਾ, ਬਰਾਬਰ। ਅਵਰੁ = ਕੋਈ ਹੋਰ। ਲਾਗੇ = ਲੱਗਦਾ, ਦਿੱਸਦਾ ॥੨॥੧॥

SikhNet (Spanish)Oh Bello Señor, eres mi Único Maestro; no conozco a nadie como Tú. (2‑1)
Answers quote the Granth verbatim with Ang citations. AI commentary is not Gurbani and not a religious ruling.