ੴ

ਸਿੱਖਬਾਣੀ · SikhBani

Ang 527

Sri Guru Granth Sahib · Raag Dayv Gandhaaree · 4 shabads, 25 lines
Translations
Shabad Guru Ramdas Ji Raag Dayv Gandhaaree

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His Personality. He is without fear, without enmity. Immortal in form, Unborn and self illumined By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਮਨਾ ਅਤੇ ਸਵੈ-ਪ੍ਰਕਾਸ਼ਵਾਨ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Todo Prevaleciente Espíritu Divino, Creador sin Miedo, sin Enojo, el Ser más allá del Tiempo, No Encarnado, Autoexistente, Iluminador.

ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥

raag devagandhaaree mahalaa 4 ghar 1 |

Sant Singh KhalsaRaag Dayv-Gandhaaree, Fourth Mehl, First House:
Manmohan SinghRag Dev Gandhari. 4th Guru.
Manmohan Singh (Punjabi)ਰਾਗ ਦੇਵ ਗੰਧਾਰੀ। ਚਉਥੀ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Dev Gandari, Mejl Guru Ram Das, Cuarto Canal Divino.

ਸੇਵਕ ਜਨ ਬਨੇ; ਠਾਕੁਰ ਲਿਵ ਲਾਗੇ ॥

sevak jan bane; tthaakur liv laage |

Sant Singh KhalsaThose who become the humble servants of the Lord and Master, lovingly focus their minds on Him.
Manmohan SinghThey who become Lord's serfs and slaves, come to enshrine affection for Him.
Manmohan Singh (Punjabi)ਜੋ ਸੁਆਮੀ ਦੇ ਗੋਲੇ ਦੇ ਗੁਮਾਸ਼ਤੇ ਥੀ ਵੰਞਦੇ ਹਨ, ਉਨ੍ਹਾਂ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਹੇ ਠਾਕੁਰ! ਆਪ ਮੇਂ ਬ੍ਰਿਤੀ ਲਗਾਉਨੇ ਸੇ ਆਪ ਕੇ ਦਾਸ ਹੈਂ, ਸੋ ਸੋਭਾਇਮਾਨ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖ ਦੀ ਪ੍ਰੀਤ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ।

ਪਦ ਅਰਥ ਲਿਵ = ਲਗਨ, ਪ੍ਰੇਮ।

SikhNet (Spanish)Aquél que se convierte en el Sirviente del Señor, se entona en el Supremo Maestro.

ਜੋ ਤੁਮਰਾ ਜਸੁ ਕਹਤੇ ਗੁਰਮਤਿ; ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥

jo tumaraa jas kahate guramat; tin mukh bhaag sabhaage |1| rahaau |

Sant Singh KhalsaThose who chant Your Praises, through the Guru's Teachings, have great good fortune recorded upon their foreheads. ||1||Pause||
Manmohan SinghThey who, under Guru's instruction, utter Thy praise, O Lord, good fortune, nay, rather very good fortune is recorded on their face. Pause.
Manmohan Singh (Punjabi)ਜਿਹੜੇ, ਗੁਰਾਂ ਦੇ ਉਪਦੇਸ਼ ਤਾਬੇ, ਤੇਰੀ ਸਿਫ਼ਤ-ਸਲਾਹ ਉਚਾਰਨ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਚਿਹਰੇ ਉਤੇ ਚੰਗੇ ਨਸੀਬ ਹੀ ਨਹੀਂ, ਸਗੋਂ ਬਹੁਤ ਚੰਗੇ ਨਸੀਬ ਲਿਖੇ ਹੋਏ ਹਨ। ਠਹਿਰਾਉ।
Fareedkot Teekaਜੋ ਗੁਰਮਤ ਕਰ ਕੇ ਤੁਮਾਰਾ ਜਸ ਗਾਇਨ ਕਰਤੇ ਹੈਂ, ਸੋ ਤਿਨੋਂ ਕੇ ਮੁਖ੍ਯ ਸ੍ਰੇਸ਼ਟ ਕਰਮ ਹੈਂ, ਇਸੀ ਤੇ ਵਹੁ ਸਭਾਗੇ ਕਹੀਤੇ ਹੈਂ॥੧॥ ਰਹਾਉ ॥
Prof. Sahib Singh(ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਸੁ = ਸਿਫ਼ਤ-ਸਾਲਾਹ। ਗੁਰਮਤਿ = ਗੁਰੂ ਦੀ ਮਤਿ ਤੇ ਤੁਰ ਕੇ। ਸਭਾਗੇ = ਚੰਗੇ ਭਾਗਾਂ ਵਾਲੇ ॥੧॥ ਰਹਾਉ ॥

SikhNet (Spanish)Aquél que recita la Alabanza del Señor, a través del Bani de la Palabra del Guru, su destino es despertado. (1)

ਟੂਟੇ ਮਾਇਆ ਕੇ ਬੰਧਨ ਫਾਹੇ; ਹਰਿ ਰਾਮ ਨਾਮ ਲਿਵ ਲਾਗੇ ॥

ttootte maaeaa ke bandhan faahe; har raam naam liv laage |

Sant Singh KhalsaThe bonds and shackles of Maya are shattered, by lovingly focusing their minds on the Name of the Lord.
Manmohan SinghBy fixing attention on the Lord Master's Name, mammon's bonds and snares are shattered.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਨਾਲ ਬਿਰਤੀ ਜੋੜਨ ਦੁਆਰਾ ਮੋਹਨੀ ਮਾਇਆ ਦੇ ਜੂੜ ਅਤੇ ਜਾਲ ਕੱਟੇ ਜਾਂਦੇ ਹਨ।
Fareedkot Teekaਹੇ ਹਰਿ ਰਾਮ! ਜੋ ਤੇਰੇ ਨਾਮ ਮੇਂ ਲਿਉ ਲਗਾਇ ਕਰ ਲਾਗੇ ਹੈਂ ਤਿਨ ਕੇ ਮਾਇਆ ਕੇ ਕੀਏ ਹੂਏ ਫਸਾਉਨੇ ਵਾਲੇ ਬੰਧਨ ਟੁਟੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ।
SikhNet (Spanish)Lo que lo ata a Maya se elimina y se entona en el Nombre de Dios.

ਹਮਰਾ ਮਨੁ. ਮੋਹਿਓ ਗੁਰ ਮੋਹਨਿ; ਹਮ ਬਿਸਮ ਭਈ ਮੁਖਿ ਲਾਗੇ ॥੧॥

hamaraa man. mohio gur mohan; ham bisam bhee mukh laage |1|

Sant Singh KhalsaMy mind is enticed by the Guru, the Enticer; beholding Him, I am wonder-struck. ||1||
Manmohan SinghThe Guru - Charmer has captivated my soul and by seeing him, I am wonder-struck.
Manmohan Singh (Punjabi)ਫਰੇਫਤਾ ਕਰਨਹਾਰ (ਮੋਹ ਲੈਣ ਵਾਲੇ) ਗੁਰੂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ। ਉਸ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ।
Fareedkot Teekaਹੇ ਮਨ ਮੋਹਨ (ਗੁਰ) ਪੂਜਿਆ! ਹਮਾਰਾ ਮਨ ਆਪ ਨੇ ਮੋਹਤ ਕਰ ਲੀਆ ਹੈ, ਮੈਂ ਆਪ ਕੇ (ਮੁਖਿ ਲਾਗੇ)ਮ, ਭਾਵ ਸਾਛਾਤ ਹੋਣੇ ਤੇ ਅਸਚਰਜ ਭਈ ਹੂੰ॥੧॥
Prof. Sahib Singh(ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ॥੧॥

ਪਦ ਅਰਥ ਮੋਹਨਿ = ਮੋਹਨ ਨੇ। ਬਿਸਮ = ਹੈਰਾਨ। ਮੁਖਿ ਲਾਗੇ = ਮੁਖਿ ਲਾਗਿ, ਮੂੰਹ ਲੱਗ ਕੇ, ਦਰਸਨ ਕਰ ਕੇ ॥੧॥

SikhNet (Spanish)Mi mente ha sido cautivada por el Guru Encantador; viéndolo me pongo en Éxtasis. (1)

ਸਗਲੀ ਰੈਣਿ ਸੋਈ ਅੰਧਿਆਰੀ; ਗੁਰ ਕਿੰਚਤ ਕਿਰਪਾ ਜਾਗੇ ॥

sagalee rain soee andhiaaree; gur kinchat kirapaa jaage |

Sant Singh KhalsaI slept through the entire dark night of my life, but through the tiniest bit of the Guru's Grace, I have been awakened.
Manmohan SinghThe whole dark night I slept through and by an iota of Guru's favour, I found myself awake.
Manmohan Singh (Punjabi)ਸਾਰੀ ਅਨ੍ਹੇਰੀ ਰਾਤ ਮੈਂ ਸੁੱਤੀ ਹੀ ਰਹੀ। ਗੁਰਾਂ ਦੀ ਛਿਨ ਮਾਤ੍ਰ ਦਇਆ ਦੁਆਰਾ ਮੈਂ ਜਾਗ ਉਠੀ।
Fareedkot Teekaਅਗਿਆਨ ਸਹਤ ਅਵਸਥਾ ਰੂਪ ਅੰਧੇਰੀ ਰਾਤਿ ਮੇਂ ਸੋਈ ਹੂਈ ਥੀ। ਜਬ ਕਿੰਚਤ ਮਾਤ੍ਰ ਸਤਿਗੁਰੋਂ ਕੀ ਕ੍ਰਿਪਾ ਹੂਈ ਤਬ ਗਿਆਨ ਜਾਗ੍ਰਤ ਮੇਂ ਮੇਰੇ ਅੰਤਸਕਰਣ ਜਾਗੇ ਹੈਂ॥
Prof. Sahib Singh(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।

ਪਦ ਅਰਥ ਰੈਣਿ = (ਜ਼ਿੰਦਗੀ ਦੀ) ਰਾਤ। ਸੋਈ = ਸੁੱਤੀ ਰਹੀ। ਕਿੰਚਤ = ਥੋੜੀ ਜਿਹੀ ਹੀ। ਗੁਰ ਕਿਰਪਾ = ਗੁਰੂ ਦੀ ਕਿਰਪਾ ਨਾਲ।

SikhNet (Spanish)Dormí la noche completa; pero cuando el Guru tuvo Compasión de mí, me encontré despierto.

ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ; ਮੋਹਿ ਤੁਮ ਸਰਿ. ਅਵਰੁ ਨ ਲਾਗੇ ॥੨॥੧॥

jan naanak ke prabh sundar suaamee; mohi tum sar. avar na laage |2|1|

Sant Singh KhalsaO Beautiful Lord God, Master of servant Nanak, there is none comparable to You. ||2||1||
Manmohan SinghO the beauteous Lord Master of slave Nanak, to me none appears to be at par with Thee.
Manmohan Singh (Punjabi)ਹੇ ਗੋਲੇ ਨਾਨਕ ਦੇ ਸੁਨੱਖੇ ਸੁਆਮੀ ਮਾਲਕ, ਮੈਨੂੰ ਤੇਰੇ ਬਰਾਬਰ ਦਾ ਕੋਈ ਵੀ ਮਲੂਮ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁੰਦਰ ਸੁਆਮੀ ਪ੍ਰਭੂ! ਮੈਂ ਦਾਸੀ ਕੋ ਅਬ ਆਪ ਕੇ ਸਮਾਨ ਦੂਸਰਾ ਨਹੀਂ ਲਗਤਾ॥੨॥੧॥☬ਪ੍ਰਸ਼ਨ:
Prof. Sahib Singhਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ॥੨॥੧॥

ਪਦ ਅਰਥ ਮੋਹਿ = ਮੈਨੂੰ। ਸਰਿ = ਵਰਗਾ, ਬਰਾਬਰ। ਅਵਰੁ = ਕੋਈ ਹੋਰ। ਲਾਗੇ = ਲੱਗਦਾ, ਦਿੱਸਦਾ ॥੨॥੧॥

SikhNet (Spanish)Oh Bello Señor, eres mi Único Maestro; no conozco a nadie como Tú. (2‑1)

Open this shabad →

Shabad Guru Ramdas Ji Raag Dayv Gandhaaree

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਮੇਰੋ ਸੁੰਦਰੁ; ਕਹਹੁ. ਮਿਲੈ ਕਿਤੁ ਗਲੀ ॥

mero sundar; kahahu. milai kit galee |

Sant Singh KhalsaTell me - on what path will I find my Beauteous Lord?
Manmohan SinghTell me, in what lane, shall I find my Beauteous Lord?
Manmohan Singh (Punjabi)ਮੈਨੂੰ ਦੱਸ, ਕਿ ਕਿਹੜੇ ਕੂਚੇ ਵਿੱਚ ਮੈਨੂੰ ਮੇਰਾ ਸੋਹਣਾ ਸੁਆਮੀ ਮਿਲੂਗਾ?
Fareedkot Teekaਹੇ ਸੰਤੋ! ਮੇਰਾ ਸੁੰਦਰ ਪਤੀ ਹਰਿ ਕਹੋ ਕਿਸੁ (ਗਲੀ), ਭਾਵ ਰਸਤੇ ਸੇ ਮਿਲੇਗਾ॥
Prof. Sahib Singhਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ?

ਪਦ ਅਰਥ ਕਹਹੁ = ਦੱਸੋ। ਕਿਤੁ = ਕਿਸ ਵਿਚ? ਕਿਤੁ ਗਲੀ = ਕਿਸ ਗਲੀ ਵਿਚ?

SikhNet (Spanish)¿Cómo puede ser encontrado mi Bello Señor?

ਹਰਿ ਕੇ ਸੰਤ. ਬਤਾਵਹੁ ਮਾਰਗੁ; ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥

har ke sant. bataavahu maarag; ham peechhai laag chalee |1| rahaau |

Sant Singh KhalsaO Saints of the Lord, show me the Way, and I shall follow. ||1||Pause||
Manmohan SinghO saints of God, show me the way, I should follow. Pause.
Manmohan Singh (Punjabi)ਹੇ ਵਾਹਿਗੁਰੂ ਦੇ ਸੰਤੋ! ਮੈਨੂੰ ਰਸਤਾ ਦਿਖਾਓਂ, ਜਿਸ ਮਗਰ ਮੈਂ ਤੁਰੀ ਜਾਵਾਂ। ਠਹਿਰਾਉ।
Fareedkot Teekaਹੇ ਹਰਿ! ਕੇ ਸੰਤਹੁ ਮੈਂ ਤੁਮਾਰੇ ਪੀਛੈ ਲਾਗ ਕਰ ਚਲੀ ਹੂੰ ਮੈਨੂੰ ਰਸਤਾ ਬਤਾਵਹੁ॥੧॥ ਰਹਾਉ ॥☬ਉੱਤ੍ਰ:
Prof. Sahib Singhਹੇ ਹਰੀ ਦੇ ਸੰਤ ਜਨੋ! ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ॥੧॥ ਰਹਾਉ ॥

ਪਦ ਅਰਥ ਸੰਤ = ਹੇ ਸੰਤ ਜਨੋ! ਮਾਰਗੁ = ਰਸਤਾ। ਪੀਛੈ = (ਤੁਹਾਡੇ) ਪਿੱਛੇ ਪਿੱਛੇ। ਚਲੀ = ਚਲੀਂ, ਮੈਂ ਤੁਰੀ ਚੱਲਾਂ ॥੧॥ ਰਹਾਉ ॥

SikhNet (Spanish)Oh mis queridos, muéstrenme el Sendero, Santos del Señor, y yo los sigo. (1‑Pausa)

ਪ੍ਰਿਅ ਕੇ ਬਚਨ ਸੁਖਾਨੇ ਹੀਅਰੈ; ਇਹ ਚਾਲ ਬਨੀ ਹੈ ਭਲੀ ॥

pria ke bachan sukhaane heearai; ih chaal banee hai bhalee |

Sant Singh KhalsaI cherish in my heart the Words of my Beloved; this is the best way.
Manmohan SinghThe words of the Beloved are pleasing to the mind and good is this custom, which has been established.
Manmohan Singh (Punjabi)ਮੇਰੇ ਪ੍ਰੀਤਮ ਦੇ ਬਚਨ ਬਿਲਾਸ ਮੈਂਡੇ ਮਨ ਨੂੰ ਚੰਗੇ ਲੱਗਦੇ ਹਨ। ਸ੍ਰੇਸ਼ਟ ਹੈ ਇਹ ਰੀਤ, ਜੋ ਕਾਇਮ ਹੋ ਗਈ ਹੈ।
Fareedkot Teekaਹੇ ਸਖੀ! ਪਿਆਰੇ ਕੇ ਬਚਨ ਜਿਸ ਕੇ ਹਿਰਦੇ ਕੋ ਅਛੇ ਲਗੇ ਹੈਂ ਅਰਥਾਤ ਉਸ ਕੇ ਭਾਣੇ ਮੇਂ ਪ੍ਰਸੰਨ ਰਹਤੀ ਹੈਂ, ਪਿਆਰੇ ਸੇ ਮਿਲਨੇ ਕੀ ਇਹੀ ਭਲੀ ਚਾਲ ਬਨੀ ਹੈ॥
Prof. Sahib Singh(ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ ਤੇ ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ,

ਪਦ ਅਰਥ ਪ੍ਰਿਅ ਕੇ = ਪਿਆਰੇ ਦੇ। ਸੁਖਾਨੇ = ਮਿੱਠੇ ਲੱਗ ਰਹੇ ਹਨ। ਹੀਅਰੈ = ਹਿਰਦੇ ਵਿਚ। ਚਾਲੁ = (ਜੀਵਨ-) ਤੋਰ, ਜੁਗਤਿ।

SikhNet (Spanish)Cuando enaltezco en mi corazón las Palabras de mi Amor, éste se vuelve el Verdadero Sendero para mí.

ਲਟੁਰੀ ਮਧੁਰੀ ਠਾਕੁਰ ਭਾਈ; ਓਹ ਸੁੰਦਰਿ. ਹਰਿ ਢੁਲਿ ਮਿਲੀ ॥੧॥

latturee madhuree tthaakur bhaaee; oeh sundar. har dtul milee |1|

Sant Singh KhalsaThe bride may be hunch-backed and short, but if she is loved by her Lord Master, she becomes beautiful, and she melts in the Lord's embrace. ||1||
Manmohan SinghThe hunch-backed and small statured, if she is liked by her Lord, she becomes beautiful and melting down embraces the Master.
Manmohan Singh (Punjabi)ਕੁੱਬੀ ਅਤੇ ਨਿਕੜੀ ਜਿਹੀ ਹੋਣ ਦੇ ਬਾਵਜੂਦ, ਜੇਕਰ ਉਹ ਆਪਣੇ ਸਾਹਿਬ ਨੂੰ ਚੰਗੀ ਲੱਗਦੀ ਹੈ ਤਾਂ ਉਹ ਸੁਹਣੀ ਹੋ ਜਾਂਦੀ ਹੈ ਅਤੇ ਮੋਮ ਹੋ ਕੇ ਮਾਲਕ ਨੂੰ ਮਿਲ ਪੈਂਦੀ ਹੈ।
Fareedkot Teekaਚਾਹੇ ਵਹੁ ਕੈਸੀ ਭੀ (ਲਟੁਰੀ) ਚੰਚਲ ਹੋ ਔ (ਮਧੁਰੀ) ਛੋਟੀ, ਭਾਵ ਗੁਨਹੀਨ ਹੈ ਔ ਜੋ ਸੁੰਦਰੀ ਹਰਿ ਕੋ ਭਾਵਤੀ ਹੈ ਵਹੁ ਸੰਸਾਰ ਸੇਂ (ਢੁਲਿ) ਉਲਟ ਕਰ ਕੇ ਹਰਿ ਸੇ ਮਿਲੀ ਹੈ, ਵਾ (ਲਟੁਰੀ) ਲਟਕ ਵਾਲੀ, ਭਾਵ ਪ੍ਰੇਮਣ ਹੈ (ਮਧੁਰੀ) ਮੀਠੀ ਬਾਣੀ ਵਾਲੀ ਹੈ॥੧॥
Prof. Sahib Singhਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ॥੧॥

ਪਦ ਅਰਥ ਲਟੁਰੀ = ਲਟੋਰ, ਆਪ-ਹੁਦਰੀ। ਮਧੁਰੀ = ਛੋਟੀ, ਥੋੜ੍ਹ-ਵਿਤੀ। ਠਾਕੁਰ ਭਾਈ = ਠਾਕੁਰ ਨੂੰ ਚੰਗੀ ਲੱਗ ਗਈ। ਓਹ ਸੁੰਦਰਿ = ਉਹ ਸੋਹਣੀ ਜੀਵ-ਇਸਤ੍ਰੀ {ਲਫ਼ਜ਼ 'ਸੁੰਦਰ' ਪੁਲਿੰਗ ਹੈ, ਲਫ਼ਜ਼ 'ਸੁੰਦਰਿ' ਇਸਤ੍ਰੀ ਲਿੰਗ}। ਢੁਲਿ = ਵਹਿ ਕੇ, ਤਿਲਕ ਕੇ, ਨੀਵੀਂ ਹੋ ਕੇ, ਨਿਮ੍ਰਤਾ ਧਾਰ ਕੇ ॥੧॥

SikhNet (Spanish)Todo despeinado y de corta estatura, pero estoy enamorado de mi Señor, y mira, Él viene para llevarme a Su Pecho. (1)

ਏਕੋ ਪ੍ਰਿਉ. ਸਖੀਆ ਸਭ ਪ੍ਰਿਅ ਕੀ; ਜੋ ਭਾਵੈ ਪਿਰ. ਸਾ ਭਲੀ ॥

eko priau. sakheea sabh pria kee; jo bhaavai pir. saa bhalee |

Sant Singh KhalsaThere is only the One Beloved - we are all soul-brides of our Husband Lord. She who is pleasing to her Husband Lord is good.
Manmohan SinghThere is but one spouse and all are the Beloved's brides; she who pleases the Spouse, is good.
Manmohan Singh (Punjabi)ਪ੍ਰੀਤਮ ਕੇਵਲ ਇਕੋ ਹੀ ਹੈ ਅਤੇ ਸਾਰੀਆਂ ਪ੍ਰੀਤਮ ਦੀਆਂ ਪਤਨੀਆਂ ਹਨ, ਜਿਹੜੀ ਪਤੀ ਨੂੰ ਚੰਗੀ ਲੱਗਦੀ ਹੈ, ਉਹੀ ਸ੍ਰੇਸ਼ਟ ਹੈ।
Fareedkot Teekaਵਹੁ ਪਤੀ ਏਕ ਹੈ ਸਭ ਜੀਵ ਉਸ ਪਤੀ ਕੀਆਂ ਸਖੀਆਂ ਹੈਂ, ਪਰੰਤੂ ਜੋ ਉਸ ਪਤੀ ਕੋ ਭਾਉਤੀ ਹੈ ਵਹੀ ਭਲੀ ਹੈ॥
Prof. Sahib Singh(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ।

ਪਦ ਅਰਥ ਭਾਵੈ ਪਿਰ = ਪਿਰ ਨੂੰ ਪਸੰਦ ਆ ਜਾਏ। ਸਾ = ਉਹ ਜੀਵ-ਇਸਤ੍ਰੀ।

SikhNet (Spanish)Hay sólo un Maestro; todos somos novias del Señor; y quien a Él complace, se vuelve atractiva.

ਨਾਨਕੁ ਗਰੀਬੁ. ਕਿਆ ਕਰੈ ਬਿਚਾਰਾ; ਹਰਿ ਭਾਵੈ. ਤਿਤੁ ਰਾਹਿ ਚਲੀ ॥੨॥੨॥

naanak gareeb. kiaa karai bichaaraa; har bhaavai. tith raeh chalee |2|2|

Sant Singh KhalsaWhat can poor, helpless Nanak do? As it pleases the Lord, so does he walk. ||2||2||
Manmohan SinghWhat can poor and helpless Nanak do? He walks the way, which pleases God.
Manmohan Singh (Punjabi)ਨਿਮਾਣਾ ਅਤੇ ਨਿਰਬਲ ਨਾਨਕ ਕੀ ਕਰ ਸਕਦਾ ਹੈ? ਉਹ ਉਸ ਰਸਤੇ ਟੁਰਦਾ ਹੈ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਗਰੀਬ ਬੀਚਾਰਾ ਕਿਆ ਕਰ ਸਕਤਾ ਹੂੰ, ਜੋ ਹਰਿ ਕੋ ਭਾਵਤਾ ਹੈ ਉਸੀ ਰਾਹ ਮੇਂ ਚਲੀਤਾ ਹੈ॥੨॥੨॥
Prof. Sahib Singhਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ॥੨॥੨॥

ਪਦ ਅਰਥ ਤਿਤੁ = ਉਸ ਵਿਚ। ਤਿਤੁ ਰਾਹਿ = ਉਸ ਰਾਹ ਉੱਤੇ ॥੨॥੨॥

SikhNet (Spanish)¿Qué puede el pobre Nanak hacer? Él hace lo que el Señor desea. (2‑2)

Open this shabad →

Shabad Guru Ramdas Ji Raag Dayv Gandhaaree

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਮੇਰੇ ਮਨ; ਮੁਖਿ ਹਰਿ ਹਰਿ, ਹਰਿ ਬੋਲੀਐ ॥

mere man; mukh har har, har boleeai |

Sant Singh KhalsaO my mind, chant the Name of the Lord, Har, Har, Har.
Manmohan SinghO my soul with thy mouth, utter thou the Lord God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਮੁਖ ਕਰ ਕੇ ਤੀਨੋਂ ਕਾਲ ਮੇਂ ਹਰਿ ਹਰਿ ਬੋਲਤੇ ਰਹੀਐ॥
Prof. Sahib Singhਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ।

ਪਦ ਅਰਥ ਮਨ = ਹੇ ਮਨ! ਮੁਖਿ = ਮੂੰਹ ਨਾਲ। ਬੋਲੀਐ = ਬੋਲਣਾ ਚਾਹੀਦਾ ਹੈ।

SikhNet (Spanish)Oh vida mía, recita siempre el Nombre del Señor. A través de la Gracia del Guru tu vestido será teñido de rojo,

ਗੁਰਮੁਖਿ ਰੰਗਿ ਚਲੂਲੈ ਰਾਤੀ; ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥

guramukh rang chaloolai raatee; har prem bheenee choleeai |1| rahaau |

Sant Singh KhalsaThe Gurmukh is imbued with the deep red color of the poppy. His shawl is saturated with the Lord's Love. ||1||Pause||
Manmohan SinghThe Guru ward is imbued with the poppy-flower like red colour and her cloak is saturated with her Lord's love. Pause.
Manmohan Singh (Punjabi)ਗੁਰੂ-ਪਿਆਰੀ ਪੋਸਤ ਦੇ ਫੁੱਲ ਵਾਂਙੂੰ ਲਾਲ ਰੰਗਤ ਨਾਲ ਰੰਗੀਜੀ ਹੋਈ ਹੈ ਅਤੇ ਉਸ ਦਾ ਚੋਗਾ ਆਪਣੇ ਸੁਆਮੀ ਦੀ ਪ੍ਰੀਤ ਨਾਲ ਤਰੋ-ਤਰ ਹੋਇਆ ਹੋਇਆ ਹੈ। ਠਹਿਰਾਉ।
Fareedkot Teekaਗੁਰੋਂ ਦ੍ਵਾਰੇ ਪ੍ਰੇਮ ਕੇ (ਚਲੂਲੈ) ਸਘਨ ਰੰਗ ਮੇਂ ਮੇਰੀ ਬੁਧੀ ਰੰਗੀ ਹੂਈ ਹੈ ਔਰ ਹਰਿ ਕੇ ਪ੍ਰੇਮ ਸੇ ਹੀ ਮੇਰੀ ਦੇਹ ਰੂਪ ਚੋਲੀ ਭੀਨੀ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਚਲੂਲੇ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਜਾਂਦੀ ਹੈ। ਚੋਲੀਐ = ਚੋਲੀ, ਹਿਰਦਾ। ਭੀਨੀ = ਭਿੱਜ ਜਾਂਦੀ ਹੈ, ਤਰ ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)sí, del color del Amor del Señor. (1‑Pausa)

ਹਉ ਫਿਰਉ ਦਿਵਾਨੀ ਆਵਲ ਬਾਵਲ; ਤਿਸੁ ਕਾਰਣਿ ਹਰਿ ਢੋਲੀਐ ॥

hau firau divaanee aaval baaval; tis kaaran har dtoleeai |

Sant Singh KhalsaI wander around here and there, like a madman, bewildered, seeking out my Darling Lord.
Manmohan SinghFor the sake of that darling God I wander about bewildered and astonished like a mad-cap.
Manmohan Singh (Punjabi)ਉਸ ਪਿਆਰੇ ਵਾਹਿਗੁਰੂ ਦੇ ਲਈ ਮੈਂ ਪਗਲੀ ਦੀ ਮਾਨੰਦ ਹੈਰਾਨ ਪ੍ਰੇਸ਼ਾਨ ਹੋ ਭੌਂਦੀ ਫਿਰਦੀ ਹਾਂ।
Fareedkot Teekaਤਿਸ ਹਰਿ (ਢੋਲੀਐ) ਪਿਆਰੇ ਕੇ ਮਿਲਨੇ ਹੇਤ ਮੈਂ ਦਿਵਾਨੀ ਹੂਈ (ਆਵਲ ਬਾਵਲ) ਅਸਤ ਬਿਅਸਤ ਫਿਰਤੀ ਹੂੰ॥
Prof. Sahib Singhਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ।

ਪਦ ਅਰਥ ਹਉ = ਮੈਂ। ਫਿਰਉ = ਫਿਰਉਂ, ਫਿਰਦੀ ਹਾਂ। ਦਿਵਾਨੀ = ਕਮਲੀ। ਆਵਲ ਬਾਵਲ = ਬਾਵਲੀ, ਝੱਲੀ। ਕਾਰਣਿ = (ਮਿਲਣ) ਵਾਸਤੇ। ਢੋਲੀਐ = ਢੋਲਾ, ਪਿਆਰਾ।

SikhNet (Spanish)Vago por todas partes como un loco buscando a mi Amor,

ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ; ਹਮ ਤਿਸ ਕੀ ਗੁਲ ਗੋਲੀਐ ॥੧॥

koee melai meraa preetam piaaraa; ham tis kee gul goleeai |1|

Sant Singh KhalsaI shall be the slave of the slave of whoever unites me with my Darling Beloved. ||1||
Manmohan SinghWhosoever unites me with my dear beloved, I am the slave of his slaves.
Manmohan Singh (Punjabi)ਜਿਹੜਾ ਕੋਈ ਭੀ ਮੈਨੂੰ ਮੇਰੇ ਸਨੇਹੀ ਦਿਲਜਾਨੀ ਨਾਲ ਮਿਲਾ ਦੇਵੇ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ ਹਾਂ।
Fareedkot Teekaਮੇਰਾ ਜੋ ਪਿਆਰਾ ਪ੍ਰੀਤਮ, ਭਾਵ ਪਤੀ ਹੈ, ਉਸ ਕੋ ਜੋ ਕੋਈ ਮਿਲਾਇ ਦੇਇ ਮੈਂ ਤਿਸ ਕੀ ਦਾਸਨ ਦਾਸੀ ਹੂੰ॥੧॥
Prof. Sahib Singhਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਣ ਉਡ ਗਿਆ ਹੈ}। ਗੁਲ ਗੋਲੀਐ = ਗੋਲੀਆਂ ਦੀ ਗੋਲੀ ॥੧॥

SikhNet (Spanish)y de quien sea que me una a mi Señor, yo sería el esclavo de sus esclavos. (1)

ਸਤਿਗੁਰੁ ਪੁਰਖੁ ਮਨਾਵਹੁ ਅਪੁਨਾ; ਹਰਿ ਅੰਮ੍ਰਿਤੁ ਪੀ ਝੋਲੀਐ ॥

satigur purakh manaavahu apunaa; har amrit pee jholeeai |

Sant Singh KhalsaSo align yourself with the Almighty True Guru; drink in and savor the Ambrosial Nectar of the Lord.
Manmohan SinghI conciliate my mighty True Guru and quaffing God's elixir swing in glee.
Manmohan Singh (Punjabi)ਮੈਂ ਆਪਣੇ ਬਲਵਾਨ ਸੱਚੇ ਗੁਰਾਂ ਨੂੰ ਪ੍ਰਸੰਨ ਕਰਦਾ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰ ਕੇ, ਖੁਸ਼ੀ ਵਿੱਚ ਝੂਮਦਾ ਹਾਂ।
Fareedkot Teekaਪੁਰਖ ਰੂਪ ਜੋ ਅਪਨਾ ਸਤਿਗੁਰ ਹੈ ਮੈਂ ਤਿਸ ਕੋ ਮਨਾਉਤੀ ਹੂੰ, ਜਿਸ ਕਰ ਵਾਸਨਾ ਰੂਪ ਬੂਰ (ਝੋਲੀਐ) ਹਟਾਇ ਕਰ ਨਾਮ ਅੰਮ੍ਰਿਤ ਪਾਨ ਕਰੂੰ॥
Prof. Sahib Singh(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ) ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਝੋਲੀਐ = ਝੋਲ ਕੇ, ਹਿਲਾ ਕੇ, ਪ੍ਰੇਮ ਨਾਲ।

SikhNet (Spanish)Sí, despabila tu mente y bebe el Néctar del Señor, de esa forma reconcíliate con el Guru.

ਗੁਰ ਪ੍ਰਸਾਦਿ ਜਨ ਨਾਨਕ ਪਾਇਆ; ਹਰਿ ਲਾਧਾ ਦੇਹ ਟੋਲੀਐ ॥੨॥੩॥

gur prasaad jan naanak paaeaa; har laadhaa deh ttoleeai |2|3|

Sant Singh KhalsaBy Guru's Grace, servant Nanak has obtained the wealth of the Lord within. ||2||3||
Manmohan SinghThrough Guru's grace, self Nanak has found and obtained God by searching his body.
Manmohan Singh (Punjabi)ਗੁਰੂ ਦੀ ਮਿਹਰਵਾਨੀ ਰਾਹੀਂ ਗੋਲੇ ਨਾਨਕ ਨੇ ਆਪਣੀ ਸਰੀਰ ਨੂੰ ਖੋਜ ਕੇ ਵਾਹਿਗੁਰੂ ਨੂੰ ਲੱਭ ਕੇ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਗੁਰੋਂ ਕੀ ਕਿਰਪਾ ਸੇ ਇਸੀ ਦੇਹ ਮੇਂ ਦਾਸੋਂ ਨੇ ਹਰਿ ਕੋ ਖੋਜ ਕਰ ਕੇ ਪਾਯਾ ਹੈ॥੨॥੩॥
Prof. Sahib Singhਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਦੇਹਿ = ਸਰੀਰ, ਹਿਰਦਾ। ਟੋਲੀਐ = ਟੋਲ ਕੇ ॥੨॥੩॥

SikhNet (Spanish)Dice Nanak, ¡Por la Gracia del Guru, vas a encontrar al Señor en tu mismo interior! (2‑3)

Open this shabad →

Shabad Guru Ramdas Ji Raag Dayv Gandhaaree continues on Ang 528

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਅਬ ਹਮ ਚਲੀ; ਠਾਕੁਰ ਪਹਿ ਹਾਰਿ ॥

ab ham chalee; tthaakur peh haar |

Sant Singh KhalsaNow, I have come, exhausted, to my Lord and Master.
Manmohan SinghI have now come weary to my Master.
Manmohan Singh (Punjabi)ਮੈਂ ਹੁਣ ਹਾਰ ਹੁੱਟ ਕੇ ਆਪਣੇ ਮਾਲਕ ਕੋਲ ਆ ਗਈ ਹਾਂ।
Fareedkot Teekaਹੇ ਠਾਕਰ ਜੀ! ਅਬ ਮੈਂ ਹਾਰ ਕਰ ਆਪ ਕੇ ਪਾਸ ਚਲੀ ਆਈ ਹੂੰ, ਭਾਵ ਤੇਰੀ ਸਰਨ ਲਈ ਹੈ॥
Prof. Sahib Singhਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ।

ਪਦ ਅਰਥ ਅਬ = ਹੁਣ। ਪਹਿ = ਪਾਸ, ਕੋਲ। ਹਾਰਿ = ਹਾਰ ਕੇ, ਥੱਕ ਕੇ, ਹੋਰ ਸਾਰੇ ਆਸਰੇ ਛੱਡ ਕੇ।

SikhNet (Spanish)Ahora voy a entregar mi ser a mi Maestro;

ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥

jab ham saran prabhoo kee aaee; raakh prabhoo bhaavai maar |1| rahaau |

Sant Singh KhalsaNow that I have come seeking Your Sanctuary, God, please, either save me, or kill me. ||1||Pause||
Manmohan SinghNow that I have sought Thine protections, O my Lord Master, it is up to you to save or slay me. Pause.
Manmohan Singh (Punjabi)ਹੁਣ ਜਦ ਮੈਂ ਤੇਰੀ ਪਨਾਹ ਲੈ ਲਈ ਹੈ, ਹੇ ਮੇਰੇ ਸੁਆਮੀ ਮਾਲਕ! ਤੂੰ ਚਾਹੇ ਮੈਨੂੰ ਮਾਰ, ਚਾਹੇ ਰੱਖ। ਠਹਿਰਾਉ।
Fareedkot Teekaਹੇ ਪ੍ਰਭੂ! ਜਬ ਮੈਂ ਆਪ ਕੀ ਸਰਣ ਹੀ ਆਈ ਹੂੰ, ਹੇ ਪ੍ਰਭੂ! ਤਬ ਮਾਰ ਚਾਹੇ ਰਖਿਆ ਕਰ, ਭਾਵ ਆਪ ਕੇ ਅਧੀਨ ਹਾਂ॥੧॥
Prof. Sahib Singhਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ॥੧॥ ਰਹਾਉ ॥

ਪਦ ਅਰਥ ਜਬ = ਹੁਣ ਜਦੋਂ। ਪ੍ਰ੍ਰਭੂ ਕੀ ਸਰਣਿ = ਹੇ ਪ੍ਰਭੂ! ਤੇਰੀ ਸਰਨ। ਰਾਖੁ = ਬਚਾ ਲੈ ॥੧॥ ਰਹਾਉ ॥

SikhNet (Spanish)oh Señor, ahora que he buscado Tu Refugio, está en Ti cuidarme o destruirme. (1‑Pausa)

Open this shabad (7 lines, Angs 527-528) →

Ang 527 of 1430