ੴ

ਸਿੱਖਬਾਣੀ · SikhBani

ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥

keh fooleh aanand bikhai sog kab hasano kab roeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 528 · 7 lines
Translations

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev. Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਮਾਈ; ਹੋਨਹਾਰ ਸੋ ਹੋਈਐ ॥

maaee; honahaar so hoeeai |

Sant Singh KhalsaO mother, whatever is to be, shall be.
Manmohan SinghO mother, what is to be, that shall be.
Manmohan Singh (Punjabi)ਹੇ ਮਾਤਾ! ਜੋ ਕੁਛ ਹੋਣਾ ਹੈ। ਉਹ ਅਵਸ਼ ਹੀ ਹੋਵੇਗਾ।
Fareedkot Teekaਹੇ (ਮਾਈ) ਭਾਈ! ਜੋ ਹੋਨਹਾਰ ਹੈ, ਸੋ ਹੋਇਗੀ॥
Prof. Sahib Singhਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ।

ਪਦ ਅਰਥ ਮਾਈ = ਹੇ ਮਾਂ! ਹੋਨਹਾਰ = ਜੋ (ਪ੍ਰਭੂ ਦੇ ਹੁਕਮ ਵਿਚ) ਜ਼ਰੂਰ ਵਾਪਰਨੀ ਹੈ।

SikhNet (Spanish)Oh madre, la Voluntad del Señor va a prevalecer; el Maestro ha hecho Su creación muy versátilmente,

ਰਾਚਿ ਰਹਿਓ ਰਚਨਾ ਪ੍ਰਭੁ ਅਪਨੀ; ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥

raach rahio rachanaa prabh apanee; kahaa laabh kahaa khoeeai |1| rahaau |

Sant Singh KhalsaGod pervades His pervading creation; one gains, while another loses. ||1||Pause||
Manmohan SinghThe Lord is pervading His creation. Where does the man gain and where does he lose? Pause.
Manmohan Singh (Punjabi)ਸੁਆਮੀ ਆਪਣੀ ਦੁਨੀਆਂ ਅੰਦਰ ਵਿਆਪਕ ਹੋ ਰਿਹਾ ਹੈ। ਇਨਸਾਨ ਨੂੰ ਕਿਤੇ ਫਾਇਦਾ ਕਿਤੇ ਨੁਕਸਾਨ। ਠਹਿਰਾਉ।
Fareedkot Teekaਪ੍ਰਭੂ ਆਪਨੀ ਰਚਨਾ ਮੇਂ ਰਚ ਰਹਾ ਹੈ, ਕਹੀਂ ਬਿਆਪ ਰਹਾ ਹੈ ਕਹੀਂ ਖੋਇ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਰਾਚਿ ਰਹਿਓ = ਰੁੱਝਾ ਹੋਇਆ ਹੈ। ਰਚਨਾ = ਖੇਡ। ਕਹਾ = ਕਿਤੇ। ਖੋਈਐ = ਖੋਹ ਰਿਹਾ ਹੈ ॥੧॥ ਰਹਾਉ ॥

SikhNet (Spanish)y mientras uno pierde, el otro gana. (1-Pausa)

ਕਹ ਫੂਲਹਿ, ਆਨੰਦ ਬਿਖੈ ਸੋਗ; ਕਬ ਹਸਨੋ. ਕਬ ਰੋਈਐ ॥

keh fooleh, aanand bikhai sog; kab hasano. kab roeeai |

Sant Singh KhalsaSometimes he blossoms in bliss, while at other times, he suffers in mourning. Sometimes he laughs, and sometimes he weeps.
Manmohan SinghSometimes he is puffed up with glee, at others he is afflicted with mortal mourning, and at times he laughs and at times he weeps.
Manmohan Singh (Punjabi)ਕਿਸੇ ਵੇਲੇ ਆਦਮੀ ਖੁਸ਼ੀ ਅੰਦਰ ਫੁੱਲਿਆ ਫਿਰਦਾ ਹੈ ਤੇ ਹੋਰਸ ਵੇਲੇ ਉਹ ਪ੍ਰਾਣ ਨਾਸਕ ਮਾਤਮ ਨਾਲ ਦੁੱਖੀ ਹੁੰਦਾ ਹੈ। ਕਦੇ ਉਹ ਹੱਸਦਾ ਹੈ ਅਤੇ ਕਦੇ ਰੋਂਦਾ ਹੈ।
Fareedkot Teekaਕਹੀ ਬਿਖਿਆ ਆਨੰਦ ਮੇਂ ਫੂਲਾ ਬੈਠਾ ਹੈ ਅਰ ਕਹੀ ਹਸਤਾ ਹੈ ਔਰ ਕਹੀ ਸੋਗ ਕਰ ਰੋਤਾ ਹੈ॥
Prof. Sahib Singhਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ, ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ।

ਪਦ ਅਰਥ ਕਹ = ਕਿਤੇ। ਫੂਲਹਿ = ਵਧਦੇ ਫੁਲਦੇ ਹਨ। ਬਿਖੈ = ਵਿਸ਼ੇ-ਵਿਕਾਰ। ਸੋਗ = ਗ਼ਮ। ਹਸਨੋ = ਹਾਸਾ। ਕਬ = ਕਦੇ। ਰੋਈਐ = ਰੋਈਦਾ ਹੈ।

SikhNet (Spanish)En una época el hombre florece en Dicha, y en otra se lamenta desolado.

ਕਬਹੂ ਮੈਲੁ ਭਰੇ ਅਭਿਮਾਨੀ; ਕਬ ਸਾਧੂ ਸੰਗਿ ਧੋਈਐ ॥੧॥

kabahoo mail bhare abhimaanee; kab saadhoo sang dhoeeai |1|

Sant Singh KhalsaSometimes he is filled with the filth of ego, while at other times, he washes it off in the Saadh Sangat, the Company of the Holy. ||1||
Manmohan SinghSometimes he is filled with the filth of ego and sometimes he washes it off in the guild of saints.
Manmohan Singh (Punjabi)ਕਦੇ ਉਹ ਹੰਕਾਰ ਦੀ ਗੰਦਗੀ ਨਾਲ ਭਰਿਆ ਪਿਆ ਹੁੰਦਾ ਹੈ ਅਤੇ ਕਦੇ ਉਹ ਸਤਿ ਸੰਗਤ ਅੰਦਰ ਇਸ ਨੂੰ ਧੋ ਸੁੱਟਦਾ ਹੈ।
Fareedkot Teekaਕਹੀ ਮੈਲ ਮੇਂ ਭਰਾ ਹੂਆ ਅਭਿਮਾਨੀ ਬਨੀਤਾ ਹੈ, ਸਾਧੂਓਂ ਕੇ ਸੰਗ ਮਿਲਕਰ ਮੈਲ ਕੋ ਧੋਈਤਾ ਹੈ॥੧॥
Prof. Sahib Singhਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ ॥੧॥

ਪਦ ਅਰਥ ਭਰੇ = ਲਿਬੜੇ ਹੋਏ। ਅਭਿਮਾਨੀ = ਅਹੰਕਾਰੀ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥

SikhNet (Spanish)En una época recolecta la mugre del ego, y en otra la lava en la Compañía de los Santos. (1)

ਕੋਇ ਨ ਮੇਟੈ. ਪ੍ਰਭ ਕਾ ਕੀਆ; ਦੂਸਰ ਨਾਹੀ ਅਲੋਈਐ ॥

koe na mettai. prabh kaa keea; doosar naahee aloeeai |

Sant Singh KhalsaNo one can erase the actions of God; I cannot see any other like Him.
Manmohan SinghNone can obliterate the Lord's doings, I see not another like Him.
Manmohan Singh (Punjabi)ਸਾਹਿਬ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ। ਮੈਨੂੰ ਉਸ ਵਰਗਾ ਹੋਰ ਕੋਈ ਦਿਸ ਨਹੀਂ ਆਉਂਦਾ।
Fareedkot Teekaਹੇ ਭਾਈ! ਐਸਾ ਪ੍ਰਭੂ ਹੈ ਜਿਸ ਕਾ ਕੀਆ ਹੂਆ ਕੋਈ ਮੇਟਾਇ ਨਹੀਂ ਸਕਤਾ ਅਰ ਤਿਸ ਕੇ ਤੁਲ ਦੂਸਰਾ ਕੋਈ ਨਹੀਂ ਦੇਖੀਤਾ ਹੈ॥
Prof. Sahib Singhਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦਿੱਸਦਾ।

ਪਦ ਅਰਥ ਮੇਟੈ = ਮਿਟਾ ਸਕਦਾ। ਅਲੋਈਐ = ਵੇਖੀਦਾ ਹੈ।

SikhNet (Spanish)Sí, nadie puede tergiversar la Voluntad del Maestro; no veo a nadie como Él.

ਕਹੁ ਨਾਨਕ. ਤਿਸੁ ਗੁਰ ਬਲਿਹਾਰੀ; ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥

kahu naanak. tis gur balihaaree; jih prasaad sukh soeeai |2|2|

Sant Singh KhalsaSays Nanak, I am a sacrifice to the Guru; by His Grace, I sleep in peace. ||2||2||
Manmohan SinghSays Nanak, I am a sacrifice unto the Guru, by whose grace I sleep in peace.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਦਇਆ ਦੁਆਰਾ ਮੈਂ ਆਰਾਮ ਨਾਲ ਸੌਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਗੁਰੋਂ ਕੇ ਬਲਿਹਾਰੇ ਜਾਤਾ ਹੂੰ ਜਿਸ ਕੀ ਕ੍ਰਿਪਾ ਸੇ ਆਤਮ ਸੁਖ ਮੇਂ ਸੈਨ ਕਰੀਤਾ ਹੈ॥੨॥੨॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ ॥੨॥੨॥

ਪਦ ਅਰਥ ਕਹੁ = ਆਖ। ਜਿਹ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਸੁਖਿ = ਆਤਮਕ ਆਨੰਦ ਵਿਚ। ਸੋਈਐ = ਲੀਨ ਰਹਿ ਸਕੀਦਾ ਹੈ ॥੨॥੨॥

SikhNet (Spanish)Dice Nanak, ofrezco mi ser en sacrificio al Guru, por Su Gracia descanso en Paz. (2-2)
Answers quote the Granth verbatim with Ang citations. AI commentary is not Gurbani and not a religious ruling.