ੴ

ਸਿੱਖਬਾਣੀ · SikhBani

Ang 528

Sri Guru Granth Sahib · Raag Dayv Gandhaaree · 5 shabads, 33 lines
Translations
Shabad Guru Ramdas Ji Raag Dayv Gandhaaree continued from Ang 527

ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥

lokan kee chaturaaee upamaa; te baisantar jaar |

Sant Singh KhalsaI have burnt in the fire the clever devices and praises of the world.
Manmohan SinghMen's artifices and praises, them, I have burnt in fire.
Manmohan Singh (Punjabi)ਲੋਕਾਂ ਦੀਆਂ ਚਤੁਰਵਿਧੀਆਂ ਅਤੇ ਸਿਫ਼ਤ-ਸ਼ਲਾਘਾ, ਉਨ੍ਹਾਂ ਨੂੰ ਮੈਂ ਅੱਗ ਵਿੱਚ ਸਾੜ ਸੁੱਟਿਆ ਹੈ।
Fareedkot Teekaਦੁਨੀਆਂਦਾਰ ਲੋਗੋਂ ਕੀ ਉਪਮਾ ਔਰ ਚਤਰਾਈ ਜੋ ਹੈ, ਸੋ ਸਭ ਹਮਨੇ ਗਿਆਨ ਅਗਨਿ ਮੇਂ ਜਲਾਇ ਦੇਈ ਹੈ॥
Prof. Sahib Singhਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ।

ਪਦ ਅਰਥ ਲੋਕਨ ਕੀ = ਲੋਕਾਂ ਵਾਲੀ। ਉਪਮਾ = ਵਡਿਆਈ। ਤੇ = ਉਹ ਸਾਰੀਆਂ। ਬੈਸੰਤਰਿ = ਅੱਗ ਵਿਚ। ਜਾਰਿ = ਜਾਰਿ ਦੀਈ, ਸਾੜ ਦਿੱਤੀ ਹੈ।

SikhNet (Spanish)Mi psicópata astucia y mi amor por lo mundano, las he echado al fuego.

ਕੋਈ ਭਲਾ ਕਹਉ ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥੧॥

koee bhalaa khau bhaavai buraa khau; ham tan deeo hai dtaar |1|

Sant Singh KhalsaSome speak good of me, and some speak ill of me, but I have surrendered my body to You. ||1||
Manmohan SinghWhether some one speak well or speaks ill of me, I have surrendered my body unto Thee.
Manmohan Singh (Punjabi)ਕੋਈ ਜਣਾ ਮੈਨੂੰ ਚੰਗਾ ਆਖੇ ਜਾਂ ਮੰਦਾ ਆਖੇ, ਮੈਂ ਆਪਣੀ ਦੇਹ ਤੇਰੀ ਭੇਟਾ ਕਰ ਦਿੱਤੀ ਹੈ।
Fareedkot Teekaਚਾਹੇ ਕੋਈ ਭਲਾ ਕਹੋ ਚਾਹੇ ਕੋਈ ਬੁਰਾ ਕਹੋ, ਹਮ ਨੇ ਤੋ ਤਨ ਅਭਿਮਾਨ (ਢਾਰਿ) ਦੂਰ ਕਰ ਦੀਆ ਹੈ॥੧॥☬ਆਪਣਾ ਨਿਹਚਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ ॥੧॥

ਪਦ ਅਰਥ ਕਹਉ = ਬੇਸ਼ੱਕ ਆਖੇ (ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ) {ਨੋਟ: ਇਹ ਧਿਆਨ ਰੱਖਣਾ ਕਿ ਇਹ ਲਫ਼ਜ਼ ਇਥੇ 'ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ' ਨਹੀਂ ਹੈ}। ਢਾਰਿ ਦੀਓ = ਢਾਲ ਦਿੱਤਾ ਹੈ, ਭੇਟਾ ਕਰ ਦਿੱਤਾ ਹੈ, ਦੇਹ-ਅੱਧਿਆਸ ਦੂਰ ਕਰ ਦਿੱਤਾ ਹੈ, ਸਰੀਰਕ ਮੋਹ ਛੱਡ ਦਿੱਤਾ ਹੈ ॥੧॥

SikhNet (Spanish)Déjenlos que hablen mal o bien de mí, ya he entregado mi ser a Ti, mi Dios. (1)

ਜੋ ਆਵਤ ਸਰਣਿ. ਠਾਕੁਰ ਪ੍ਰਭੁ ਤੁਮਰੀ; ਤਿਸੁ ਰਾਖਹੁ ਕਿਰਪਾ ਧਾਰਿ ॥

jo aavat saran. tthaakur prabh tumaree; tis raakhahu kirapaa dhaar |

Sant Singh KhalsaWhoever comes to Your Sanctuary, O God, Lord and Master, You save by Your Merciful Grace.
Manmohan SinghMy Lord Master, whosoever seeks refuge in Thee, mercifully do Thou preserve him.
Manmohan Singh (Punjabi)ਮੇਰੇ ਸੁਆਮੀ ਮਾਲਕ! ਜੋ ਕੋਈ ਤੇਰੀ ਪਨਾਹ ਲੈਂਦਾ ਹੈ, ਮਿਹਰਬਾਨੀ ਕਰ ਕੇ, ਤੂੰ ਉਸ ਦੀ ਰੱਖਿਆ ਕਰ।
Fareedkot Teekaਹੇ ਠਾਕਰ ਪ੍ਰਭੂ! ਜੋ ਤੁਮਾਰੀ ਸਰਣ ਆਉਤਾ ਹੈ ਕ੍ਰਿਪਾ ਧਾਰ ਕਰ ਤਿਸ ਕੀ ਤੁਮ ਰਖਿਆ ਕਰਤੇ ਹੋ॥
Prof. Sahib Singhਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ।

ਪਦ ਅਰਥ ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਰਾਖਹੁ = ਤੂੰ ਰੱਖਦਾ ਹੈਂ। ਧਾਰਿ = ਧਾਰ ਕੇ।

SikhNet (Spanish)Aquél que viene a buscar Tu Refugio, oh Señor, a ese ser lo conservas íntegro en Tu Misericordia.

ਜਨ ਨਾਨਕ. ਸਰਣਿ ਤੁਮਾਰੀ ਹਰਿ ਜੀਉ; ਰਾਖਹੁ ਲਾਜ ਮੁਰਾਰਿ ॥੨॥੪॥

jan naanak. saran tumaaree har jeeo; raakhahu laaj muraar |2|4|

Sant Singh KhalsaServant Nanak has entered Your Sanctuary, Dear Lord; O Lord, please, protect his honor! ||2||4||
Manmohan SinghSlave Nanak has entered Thy sanctuary, O Venerable God, the killer of Mur demon, preserve Thou his honour.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਮੁਰ ਰਾਖਸ਼ ਮਾਰਨ ਵਾਲੇ, ਮਾਣਨੀਯ ਵਾਹਿਗੁਰੂ! ਤੂੰ ਉਸ ਦੀ ਪੱਤ ਆਬਰੂ ਬਰਕਰਾਰ ਰੱਖ।
Fareedkot Teekaਤਾਂ ਤੇ ਹਮ ਤੁਮਾਰੀ ਸਰਣ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੁਰਾਰੀ! ਹਮਾਰੀ ਲਜਿਆ ਰਾਖਹੁ॥੨॥੪॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ ॥੨॥੪॥

ਪਦ ਅਰਥ ਮੁਰਾਰਿ = ਹੇ ਮੁਰਾਰੀ! ॥੨॥੪॥

SikhNet (Spanish)Nanak busca Tu Santuario, oh Señor, protege su honor, oh Dios, Destructor de la maldad. (2‑4)

Open this shabad (7 lines, Angs 527-528) →

Shabad Guru Ramdas Ji Raag Dayv Gandhaaree

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਹਰਿ ਗੁਣ ਗਾਵੈ; ਹਉ ਤਿਸੁ ਬਲਿਹਾਰੀ ॥

har gun gaavai; hau tis balihaaree |

Sant Singh KhalsaI am a sacrifice to one who sings the Glorious Praises of the Lord.
Manmohan SinghI am devoted unto him, who sings God's praises.
Manmohan Singh (Punjabi)ਮੈਂ ਉਸ ਉਤੋਂ ਸਦਕੇ ਜਾਂਦਾ ਹਾਂ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹੇ ਹਰਿ! ਜੋ ਤੁਮਾਰੇ ਗੁਣ ਗਾਵਤੇ ਹੈਂ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਸ (ਗੁਰੂ, ਸਾਧ) ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।

ਪਦ ਅਰਥ ਹਉ = ਮੈਂ।

SikhNet (Spanish)Ofrezco mi ser en sacrificio al que canta la Alabanza del Señor;

ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ; ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥

dekh dekh jeevaa saadh gur darasan; jis hiradai naam muraaree |1| rahaau |

Sant Singh KhalsaI live by continuously beholding the Blessed Vision of the Holy Guru's Darshan; within His Mind is the Name of the Lord. ||1||Pause||
Manmohan SinghI live by continually seeing the sight of the Saint Guru, within whose mind is the Lord's Name. Pause.
Manmohan Singh (Punjabi)ਮੈਂ ਉਨ੍ਹਾਂ ਸੰਤ ਗੁਰੂ ਜੀ ਦਾ ਦੀਦਾਰ ਇਕਰੱਸ ਵੇਖਣ ਦੁਆਰਾ ਜੀਊਦਾ ਹਾਂ, ਜਿਨ੍ਹਾਂ ਦੇ ਮਨ ਅੰਦਰ ਸੁਆਮੀ ਦਾ ਨਾਮ ਹੈ। ਠਹਿਰਾਉ।
Fareedkot Teekaਹੇ ਮੁਰਾਰੀ! ਜਿਸ ਕੇ ਹਿਰਦ੍ਯ ਮੇਂ ਤੁਮਾਰਾ ਨਾਮ ਹੈ ਐਸੇ (ਗੁਰ) ਪੂਜ੍ਯ ਸਾਧੂਓਂ ਕੇ ਦਰਸਨ ਦੇਖ ਦੇਖ ਜੀਵਤਾ ਹੂੰ॥੧॥ ਰਹਾਉ ॥
Prof. Sahib Singhਉਸ ਗੁਰੂ ਦਾ ਸਾਧੂ ਦਾ ਦਰਸਨ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ॥੧॥ ਰਹਾਉ ॥

ਪਦ ਅਰਥ ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ। ਨਾਮੁ ਮੁਰਾਰੀ = ਮੁਰਾਰੀ ਦਾ ਨਾਮ {ਮੁਰ-ਅਰਿ, ਮੁਰ-ਦੈਂਤ ਦਾ ਵੈਰੀ, ਪਰਮਾਤਮਾ} ॥੧॥ ਰਹਾਉ ॥

SikhNet (Spanish)vivo para ver al Santo Guru en Cuyo corazón está el Nombre del Señor. (1‑Pausa)

ਤੁਮ ਪਵਿਤ੍ਰ ਪਾਵਨ ਪੁਰਖ, ਪ੍ਰਭ ਸੁਆਮੀ; ਹਮ. ਕਿਉ ਕਰਿ ਮਿਲਹ ਜੂਠਾਰੀ ॥

tum pavitr paavan purakh, prabh suaamee; ham. kiau kar milah jootthaaree |

Sant Singh KhalsaYou are pure and immaculate, O God, Almighty Lord and Master; how can I, the impure one, meet You?
Manmohan SinghImmaculate and pure Thou art O Omnipotent Lord Master, How can, I an impure one meet Thee?
Manmohan Singh (Punjabi)ਤੂੰ ਪੁਨੀਤ ਤੇ ਸ਼ੁੱਧ ਸਰਬ-ਸ਼ਕਤੀਵਾਨ ਸੁਆਮੀ ਮਾਲਕ ਹੈ। ਮੈਂ ਅਪਵਿੱਤ੍ਰ, ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ?
Fareedkot Teekaਹੇ ਸ੍ਵਾਮੀ ਪ੍ਰਭੂ! ਤੁਮ ਪਵਿਤ੍ਰ ਹੋ ਅਰ ਔਰੋਂ ਕੋ ਪਾਵਨ ਕਰਨੇ ਹਾਰੇ ਪੁਰਖ ਹੋ, ਹਮ (ਜੂਠਾਰੀ) ਅਪਵਿਤ੍ਰ ਕਿਸ ਪਰਕਾਰ ਤੁਮ ਸੇ ਮਿਲਹਿ?
Prof. Sahib Singhਹੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਦਾ ਹੀ ਪਵਿਤ੍ਰ ਹੈਂ, ਪਰ ਅਸੀਂ ਮੈਲੇ ਜੀਵਨ ਵਾਲੇ ਹਾਂ, ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ?

ਪਦ ਅਰਥ ਪਾਵਨ = ਪਵਿਤ੍ਰ। ਪੁਰਖ = ਸਰਬ-ਵਿਆਪਕ। ਕਿਉ ਕਰਿ = ਕਿਵੇਂ? ਮਿਲਹ = ਅਸੀਂ ਮਿਲੀਏ। ਜੂਠਾਰੀ = ਮਲੀਨ।

SikhNet (Spanish)Oh Inmaculado Espíritu Divino, oh Maestro, ¿cómo podré yo, que soy un ser impuro, encontrarte?

ਹਮਰੈ ਜੀਇ ਹੋਰੁ. ਮੁਖਿ ਹੋਰੁ ਹੋਤ ਹੈ; ਹਮ ਕਰਮਹੀਣ ਕੂੜਿਆਰੀ ॥੧॥

hamarai jee hor. mukh hor hot hai; ham karamaheen koorriaaree |1|

Sant Singh KhalsaI have one thing in my mind, and another thing on my lips; I am such a poor, unfortunate liar! ||1||
Manmohan SinghI have one thing in my mind and another on my lips. I am an unfortunate liar.
Manmohan Singh (Punjabi)ਮੇਰੇ ਅੰਤਰ-ਆਤਮੇ ਇਕ ਗੱਲ ਹੈ ਅਤੇ ਮੂੰਹ ਤੋਂ ਹੋਰ ਹੀ ਆਖਦਾ ਹਾਂ। ਮੈਂ ਇਕ ਨਿਕਰਮਣ ਝੂਠਾ ਹਾਂ।
Fareedkot Teekaਹਮਾਰੇ ਮੁਖ ਮੇਂ ਔਰ ਹੋਤਾ ਔ ਮਨ ਮੇਂ ਔਰ ਹੋਤਾ ਹੈ, ਭਾਵ ਕਪਟੀ ਹਾਂ। ਹਮ ਝੂਠੇ ਜੀਵ ਸੁਭ ਕਰਮੋਂ ਸੇ ਰਹਿਤ ਹੈਂ॥੧॥
Prof. Sahib Singhਸਾਡੇ ਦਿਲ ਵਿਚ ਕੁਝ ਹੋਰ ਹੁੰਦਾ ਹੈ, ਸਾਡੇ ਮੂੰਹ ਵਿਚ ਕੁਝ ਹੋਰ ਹੁੰਦਾ ਹੈ (ਮੂੰਹੋਂ ਅਸੀਂ ਕੁਝ ਹੋਰ ਆਖਦੇ ਹਾਂ), ਅਸੀਂ ਮੰਦ-ਭਾਗੀ ਹਾਂ, ਅਸੀਂ ਸਦਾ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ ॥੧॥

ਪਦ ਅਰਥ ਜੀਇ = ਜੀ ਵਿਚ {ਲਫ਼ਜ਼ 'ਜੀਉਂ' ਤੋਂ ਅਧਿਕਰਣ ਕਾਰਣ, ਇਕ-ਵਚਨ}। ਮੁਖਿ = ਮੂੰਹ ਵਿਚ। ਕਰਮਹੀਣ = ਬਦ-ਕਿਸਮਤ। ਕੂੜਿਆਰੀ = ਕੂੜ ਦੇ ਵਣਜਾਰੇ ॥੧॥

SikhNet (Spanish)Nosotros, los falsos desafortunados, tenemos siempre algo en los labios y otra cosa en la mente. (1)

ਹਮਰੀ ਮੁਦ੍ਰ ਨਾਮੁ ਹਰਿ ਸੁਆਮੀ; ਰਿਦ ਅੰਤਰਿ ਦੁਸਟ ਦੁਸਟਾਰੀ ॥

hamaree mudr naam har suaamee; rid antar dusatt dusattaaree |

Sant Singh KhalsaI appear to chant the Lord's Name, but within my heart, I am the most wicked of the wicked.
Manmohan SinghIn appearance, I repeat God Master's Name but in my mind, I have harboured the wickedness of the wicked.
Manmohan Singh (Punjabi)ਦੇਖਣ ਵਿੱਚ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਜਪਦਾ ਹਾਂ। ਆਪਣੇ ਹਿਰਦੇ ਅੰਦਰ ਮੈਂ ਪਾਂਬਰਾਂ ਦੀ ਪਾਂਬਰਤਾ ਧਾਰਨ ਕੀਤੀ ਹੋਈ ਹੈ।
Fareedkot Teekaਹੇ ਹਰੀ ਸ੍ਵਾਮੀ! ਆਪ ਕਾ ਜੋ ਨਾਮ ਹੈ ਇਹ ਹਮਾਰੀ ਮੁੰਦ੍ਰਾ, ਭਾਵ ਦਿਖਾਵੇ ਮਾਤ੍ਰ ਬਾਹਰ ਚਿੰਨ ਹੈਂ ਅਰ ਰਿਦੇ ਕੇ ਅੰਦਰ ਦੁਸਟਤਾ ਹੀ ਦੁਸਟਤਾ ਹੈਂ; ਵਾ ਹੇ ਹਰਿ ਸ੍ਵਾਮੀ! ਆਪ ਕਾ ਜੋ ਨਾਮ ਹੈ, ਸੋ (ਮੁਦ੍ਰ) ਕੂਚੀ ਹੈ, ਤਿਸ ਨੇ ਹਮਾਰੇ ਹਿਰਦ੍ਯ ਕੇ ਅੰਦਰ ਕੀ ਜੋ ਦੁਸਟਤਾ ਰੂਪ ਕਠਨ ਮੈਲ ਥੀ ਸੋ ਦੂਰ ਕਰੀ ਹੈ॥
Prof. Sahib Singhਹੇ ਹਰੀ! ਹੇ ਸੁਆਮੀ! ਤੇਰਾ ਨਾਮ ਸਾਡਾ ਵਿਖਾਵਾ ਹੈ (ਅਸੀਂ ਵਿਕਾਰੇ ਦੇ ਤੌਰ ਤੇ ਜਪਦੇ ਹਾਂ), ਪਰ ਸਾਡੇ ਹਿਰਦੇ ਵਿਚ ਸਦਾ ਮੰਦੇ ਖ਼ਿਆਲ ਭਰੇ ਰਹਿੰਦੇ ਹਨ।

ਪਦ ਅਰਥ ਮੁਦ੍ਰ = ਮੁਹਰ, ਚਿੰਨ੍ਹ, ਨਿਸ਼ਾਨ, ਭੇਖ, ਵਿਖਾਵਾ। ਰਿਦ = ਹਿਰਦਾ। ਦੁਸਟ = ਭੈੜ, ਮੰਦੇ ਖ਼ਿਆਲ।

SikhNet (Spanish)En apariencia nos apegamos al Nombre del Maestro, mientras que en nuestro interior somos los seres más viciosos.

ਜਿਉ ਭਾਵੈ ਤਿਉ ਰਾਖਹੁ ਸੁਆਮੀ; ਜਨ ਨਾਨਕ. ਸਰਣਿ ਤੁਮੑਾਰੀ ॥੨॥੫॥

jiau bhaavai tiau raakhahu suaamee; jan naanak. saran tumaaree |2|5|

Sant Singh KhalsaAs it pleases You, save me, O Lord and Master; servant Nanak seeks Your Sanctuary. ||2||5||
Manmohan SinghAs it pleases Thee, so do Thou, O Lord, save the serf Nanak, as he has sought Thy refuge.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਸਾਹਿਬ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੀ ਸਰਣ ਹੂੰ ਜੋ ਜਿਸ ਪਰਕਾਰ ਤੇਰੇ ਕੋ ਭਾਵੈ ਤਿਸ ਪਰਕਾਰ ਮੇਰੀ ਰਖਿਆ ਕਰੋ॥੨॥੫॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੀ ਸਰਨ ਆ ਪਿਆ ਹਾਂ, ਜਿਵੇਂ ਹੋ ਸਕੇ ਮੈਨੂੰ (ਇਸ ਪਖੰਡ ਤੋਂ) ਬਚਾ ਲੈ ॥੨॥੫॥
SikhNet (Spanish)Oh Maestro, consérvame así como es Tu Voluntad, pues he buscado sólo Tu Refugio. (2‑5)

Open this shabad →

Shabad Guru Ramdas Ji Raag Dayv Gandhaaree

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਹਰਿ ਕੇ ਨਾਮ ਬਿਨਾ; ਸੁੰਦਰਿ ਹੈ ਨਕਟੀ ॥

har ke naam binaa; sundar hai nakattee |

Sant Singh KhalsaWithout the Name of the Lord, the beautiful are just like the noseless ones.
Manmohan SinghBereft of the God's Name, the beauteous is ugly as the nose chopped.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਸੁਹਣਾ ਸੁਨੱਖਾ ਪੁਰਸ਼ ਨੱਕ-ਵੱਢਾ ਹੈ।
Fareedkot Teekaਜੋ ਹਰਿ ਨਾਮ ਸੇ ਰਹਿਤ ਹੈਂ, ਸੋ ਸੁੰਦਰ ਭੀ ਹੈਂ ਤਾਂ ਵੀ ਨਕਟੀ, ਭਾਵ ਜਸ ਰੂਪ ਨਾਕ ਤੇ ਹੀਨ ਹੈ॥☬ਕੈਸੇ?
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ (ਮਨੁੱਖੀ) ਕਾਂਇਆਂ ਬਦ-ਸ਼ਕਲ ਹੀ ਜਾਣੋ।

ਪਦ ਅਰਥ ਸੁੰਦਰਿ = {ਇਸਤ੍ਰੀ ਲਿੰਗ ਲਫ਼ਜ਼} ਸੋਹਣੀ ਇਸਤ੍ਰੀ। ਨਕਟੀ = ਨਕ ਕੱਟੀ, ਨਕ ਵੱਢੀ, ਬਦ-ਸ਼ਕਲ।

SikhNet (Spanish)Desposeído del Nombre del Señor, lo bello parece horrible,

ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ; ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥

jiau besuaa ke ghar poot jamat hai; tis naam pario hai dhrakattee |1| rahaau |

Sant Singh KhalsaLike the son, born into the house of a prostitute, his name is cursed. ||1||Pause||
Manmohan SinghAs the son, born in the house of a prostitute, he goes by the Name of an accursed mortal. Pause.
Manmohan Singh (Punjabi)ਜਿਸ ਤਰ੍ਹਾਂ ਇਕ ਵੇਸਵਾ ਦੇ ਗ੍ਰਿਹ ਜੰਮਿਆ ਹੋਇਆ ਪੁੱਤਰ- ਉਸ ਦਾ ਨਾਮ ਧ੍ਰਿਕਾਰ-ਯੋਗ ਪ੍ਰਾਣੀ ਪੈ ਜਾਂਦਾ ਹੈ। ਠਹਿਰਾਉ।
Fareedkot Teekaਜੈਸੇ ਬੇਸੁਆ ਕੇ ਘਰ ਪੁਤ੍ਰ ਜਨਮਤਾ ਹੈ ਤਿਸ ਕਾ ਨਾਮ (ਧ੍ਰਕਟੀ) ਕਟੀ ਹੂਈ ਧਿਰ ਵਾਲਾ, ਭਾਵ ਪਿਤਾ ਸੇ ਰਹਿਤ ਪੜਤਾ ਹੈ॥੧॥ ਰਹਾਉ ॥
Prof. Sahib Singhਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤਰ ਜੰਮ ਪਏ, ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ (ਭਾਵੇਂ ਉਹ ਸ਼ਕਲੋਂ ਸੋਹਣਾ ਭੀ ਪਿਆ ਹੋਵੇ) ॥੧॥ ਰਹਾਉ ॥

ਪਦ ਅਰਥ ਬੇਸੁਆ = ਕੰਜਰੀ। ਘਰਿ = ਘਰ ਵਿਚ। ਜਮਤੁ ਹੈ = ਜੰਮ ਪੈਂਦਾ ਹੈ। ਪਰਿਓ ਹੈ = ਪੈ ਜਾਂਦਾ ਹੈ। ਧ੍ਰਕਟੀ = ਧਰਕਟ ਇਸਤ੍ਰੀ ਦਾ ਪੁੱਤਰ, ਵਿਭਚਾਰਨ ਦਾ ਪੁਤ੍ਰ, ਹਰਾਮੀ ॥੧॥ ਰਹਾਉ ॥

SikhNet (Spanish)así como el nombre del hijo de la prostituta que es maldecido. (1‑Pausa)

ਜਿਨ ਕੈ ਹਿਰਦੈ, ਨਾਹਿ ਹਰਿ ਸੁਆਮੀ; ਤੇ ਬਿਗੜ ਰੂਪ ਬੇਰਕਟੀ ॥

jin kai hiradai, naeh har suaamee; te bigarr roop berakattee |

Sant Singh KhalsaThose who do not have the Name of their Lord and Master within their hearts, are the most wretched, deformed lepers.
Manmohan SinghThey, within whose mind the Lord God is not, they are the ill-featured lepers.
Manmohan Singh (Punjabi)ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਵਾਹਿਗੁਰੂ ਮਾਲਕ ਨਹੀਂ, ਉਹ ਬਦ-ਸ਼ਕਲ ਕੋੜ੍ਹੀ ਹੈਨ।
Fareedkot Teekaਜਿਨ ਬੇਮੁਖੋਂ ਕੇ ਹ੍ਰਿਦ੍ਯ ਮੇਂ ਹਰਿ ਸ੍ਵਾਮੀ ਨਹੀਂ ਹੈ ਉਹ ਪੁਰਸ ਅੰਤਰ ਤੇ ਬਿਗੜੇ ਹੂਏ ਹੈਂ ਔ ਬਾਹਰ ਸੇ ਭੀ (ਬੇਰਕਟੀ) ਕੁਸਟੀ, ਭਾਵ ਮੰਦਕਰਮੀ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਨਹੀਂ (ਚੇਤੇ) ਉਹ ਮਨੁੱਖ ਬਦ-ਸ਼ਕਲ ਹਨ; ਉਹ ਕੋਹੜੀ ਹਨ।

ਪਦ ਅਰਥ ਹਿਰਦੈ = ਹਿਰਦੇ ਵਿਚ। ਸੁਆਮੀ = ਮਾਲਕ ਪ੍ਰਭੂ। ਤੇ = ਉਹ ਬੰਦੇ। ਬਿਗੜ ਰੂਪ = ਬਿਗੜੀ ਹੋਈ ਸ਼ਕਲ ਵਾਲੇ, ਬਦ-ਸ਼ਕਲ। ਬੇਰਕਟੀ = {ਰਕਟ = ਰਕਤ, ਰੱਤ, ਲਹੂ} ਵਿਗੜੀ ਹੋਈ ਰੱਤ ਵਾਲੇ, ਕੋਹੜੀ।

SikhNet (Spanish)Aquéllos en cuyo corazón no vive el Maestro, tienen facciones deformes

ਜਿਉ ਨਿਗੁਰਾ. ਬਹੁ ਬਾਤਾ ਜਾਣੈ; ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥

jiau niguraa. bahu baataa jaanai; ohu har daragah hai bhrasattee |1|

Sant Singh KhalsaLike the person who has no Guru, they may know many things, but they are cursed in the Court of the Lord. ||1||
Manmohan SinghThey are like the person without the Guru, and may know many things but is accursed in God, court.
Manmohan Singh (Punjabi)ਉਹ ਗੁਰੂ-ਵਿਹੂਣ ਪੁਰਸ਼ ਦੀ ਮਾਨਿੰਦ ਹਨ, ਜੋ ਬਹੁਤੀਆਂ ਗੱਲਾਂ ਜਾਣਦਾ ਹੈ। ਲਾਨ੍ਹਤ ਮਾਰਿਆ ਹੈ। ਉਹ ਰੱਬ ਦੇ ਦਰਬਾਰ ਅੰਦਰ।
Fareedkot Teekaਜੈਸੇ ਨਿਗੁਰਾ ਪੁਰਸ ਬਹੁਤੀਆ ਬਾਤਾਂ ਜਾਨਤਾ ਹੈ, ਪਰੰਤੂ ਵੁਹ ਹਰਿ ਕੀ ਦਰਗਾਹ ਮੇਂ, ਭਾਵ ਸੰਤ ਸਭਾ ਮੇਂ ਭ੍ਰਿਸਟੀ ਬੁਧੀ ਵਾਲਾ ਵਾ ਕਿਰਿਆ ਵਾਲਾ ਬੇਮੁਖ ਕਹੀਤਾ ਹੈ॥੧॥
Prof. Sahib Singhਜਿਵੇਂ ਕੋਈ ਗੁਰੂ ਤੋਂ ਬੇ-ਮੁਖ ਮਨੁੱਖ (ਭਾਵੇਂ ਚਤੁਰਾਈ ਦੀਆਂ) ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ, ਪਰ, ਪਰਮਾਤਮਾ ਦੀ ਦਰਗਾਹ ਵਿਚ ਉਹ ਭ੍ਰਸ਼ਟਿਆ ਹੋਇਆ ਹੀ (ਗਿਣਿਆ ਜਾਂਦਾ) ਹੈ ॥੧॥

ਪਦ ਅਰਥ ਭ੍ਰਸਟੀ = ਵਿਕਾਰਾਂ ਵਿਚ ਡਿੱਗਾ ਹੋਇਆ, ਗੰਦੇ ਆਚਰਨ ਵਾਲਾ ॥੧॥

SikhNet (Spanish)y están atormentados por la lepra. Aquéllos que no son guiados por el Guru, parlotean en demasía, pero en la Corte Divina la Ley del Señor se impone sobre ellos. (1)

ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ; ਤਿਨਾ ਸਾਧ ਜਨਾ ਪਗ ਚਕਟੀ ॥

jin kau deaal hoaa meraa suaamee; tinaa saadh janaa pag chakattee |

Sant Singh KhalsaThose, unto whom my Lord Master becomes Merciful, long for the feet of the Holy.
Manmohan SinghThey, unto whom my Master becomes merciful, long for the holymen's feet.
Manmohan Singh (Punjabi)ਜਿਨ੍ਹਾਂ ਉਤੇ ਮੇਰਾ ਸਾਹਿਬ ਮਿਹਰਬਾਨ ਹੋ ਜਾਂਦਾ ਹੈ, ਉਹ ਨੇਕ ਪੁਰਸ਼ਾਂ ਦੀ ਪੈਰਾਂ ਦੀ ਤਾਂਘ ਕਰਦੇ ਹਨ।
Fareedkot Teekaਜਿਨ ਪਰ ਮੇਰਾ ਸ੍ਵਾਮੀ ਦਿਆਲ ਹੂਆ ਹੈ, ਉਨ ਕੋ ਸਾਧ ਜਨੋਂ ਕੇ ਪਗੋਂ ਕੀ (ਚਕਟੀ) ਅਤਿ ਪ੍ਰੀਤੀ ਲਗੀ ਹੈ॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ।

ਪਦ ਅਰਥ ਪਗ = ਪੈਰ। ਚਕਟੀ = ਚੱਟੇ {ਚਟਕੀ}, ਪਰਸੇ।

SikhNet (Spanish)Aquéllos que obtienen la Misericordia del Maestro, añoran los Pies de los Santos.

ਨਾਨਕ. ਪਤਿਤ, ਪਵਿਤ ਮਿਲਿ ਸੰਗਤਿ; ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧

naanak. patit, pavit mil sangat; gur satigur paachhai chhukattee |2|6| chhakaa 1

Sant Singh KhalsaO Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||
Manmohan SinghNanak joining the society of saints, the sinners become pure and by following the great True Guru they are emancipated.
Manmohan Singh (Punjabi)ਨਾਨਕ, ਸਤਿਸੰਗਤ ਨਾਲ ਜੁੜ ਕੇ ਪਾਪੀ ਪਵਿੱਤਰ ਥੀ ਵੰਞਦੇ ਹਨ। ਵਿਸ਼ਾਲ ਸੱਚੇ ਗੁਰਾਂ ਦੇ ਮਗਰ ਲੱਗਣ ਦੁਆਰਾ ਉਹ ਬੰਦ-ਖਲਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੀ ਸੰਗਤਿ ਮੇਂ ਮਿਲ ਕਰ ਪਾਪੀ ਪਵਿਤ੍ਰ ਹੋਤੇ ਹੈਂ। (ਗੁਰ) ਪੂਜ੍ਯ ਜੋ ਸਤਿਗੁਰੂ ਹੈਂ ਤਿਨ ਕੇ ਪੀਛੇ ਲਗਕਰ ਸ੍ਰਿਸ੍ਟੀ ਛੁਟੀ ਹੈ॥੨॥੬॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ ॥੨॥੬॥ ਛੇ ਸ਼ਬਦਾਂ ਦਾ ਸੰਗ੍ਰਹ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮਿਲਿ = ਮਿਲ ਕੇ। ਛੁਕਟੀ = {ਛੁਟਕੀ} ਵਿਕਾਰਾਂ ਤੋਂ ਬਚ ਜਾਂਦੇ ਹਨ ॥੨॥੬॥ ਛਕਾ ੧ = ਛੇ ਸ਼ਬਦਾਂ ਦਾ 1 ਸੰਗ੍ਰਹ।

* ਨੋਟ: ਸਿਰਲੇਖ ਵਿਚ ਸਿਰਫ਼ ਪਹਿਲੇ ਸ਼ਬਦ ਦੇ ਨਾਲ ਹੀ ਲਫ਼ਜ਼ 'ਮਹਲਾ ੪' ਵਰਤਿਆ ਗਿਆ ਹੈ। ਫਿਰ ਕਿਤੇ ਨਹੀਂ, ਅਖ਼ੀਰਲੇ ਲਫ਼ਜ਼ 'ਛਕਾ ੧' ਨੇ ਹੀ ਕੰਮ ਸਾਰ ਦਿੱਤਾ ਹੈ।

SikhNet (Spanish)Dice Nanak, los impuros, uniéndose a la Sociedad de los Santos, son emancipados a través de la Gracia del Guru. (2‑6)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ਮਹਲਾ ੫ ਘਰੁ ੨ ॥

devagandhaaree mahalaa 5 ghar 2 |

Sant Singh KhalsaDayv-Gandhaaree, Fifth Mehl, Second House:
Manmohan SinghDev Gandhari. 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dev Gandari, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਾਈ; ਗੁਰ ਚਰਣੀ ਚਿਤੁ ਲਾਈਐ ॥

maaee; gur charanee chit laaeeai |

Sant Singh KhalsaO mother, I focus my consciousness on the Guru's feet.
Manmohan SinghO mother, I fix my attention on the Guru's Feet.
Manmohan Singh (Punjabi)ਹੇ ਮਾਤਾ! ਮੈਂ ਆਪਣੀ ਬਿਰਤੀ ਗੁਰਾਂ ਦੇ ਪੈਰਾਂ ਨਾਲ ਜੋੜਦਾ ਹਾਂ।
Fareedkot Teekaਹੇ (ਮਾਈ) ਮਾਇਆ ਪਤੀ! ਐਸੀ ਕਿਰਪਾ ਕਰੋ ਜੋ ਗੁਰੋਂ ਕੇ ਚਰਨੋਂ ਮੇਂ ਚਿਤ ਕੋ ਲਗਾਈਏ॥
Prof. Sahib Singhਹੇ ਮਾਂ! ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ।

ਪਦ ਅਰਥ ਮਾਈ = ਹੇ ਮਾਂ! ਲਾਈਐ = ਜੋੜਨਾ ਚਾਹੀਦਾ ਹੈ।

SikhNet (Spanish)Oh madre, déjame adorar los Pies del Guru para que el Señor me tenga Compasión

ਪ੍ਰਭੁ ਹੋਇ ਕ੍ਰਿਪਾਲੁ. ਕਮਲੁ ਪਰਗਾਸੇ; ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

prabh hoe kripaal. kamal paragaase; sadaa sadaa har dhiaaeeai |1| rahaau |

Sant Singh KhalsaAs God shows His Mercy, the lotus of my heart blossoms, and forever and ever, I meditate on the Lord. ||1||Pause||
Manmohan SinghBy Lord's grace my heart lotus has blossomed and for ever and aye, I meditate on God. Pause.
Manmohan Singh (Punjabi)ਸਾਹਿਬ ਦੀ ਰਹਿਮਤ ਸਦਕਾ ਮੇਰਾ ਦਿਲ-ਕੰਵਲ ਖਿੜ ਗਿਆ ਹੈ ਅਤੇ ਹਮੇਸ਼ਾਂ ਤੇ ਸਦੀਵ ਹੀ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਕਿਉਂਕਿ ਜਬ ਸਮਰੱਥੁ ਗੁਰੂ ਕ੍ਰਿਪਾਲ ਹੋਵੈ ਔਰ ਹ੍ਰਿਦਯ ਕਮਲ ਪਰਫੁਲਤ ਹੋਇ, ਤਬ ਹੇ ਹਰਿ! ਨਿਤ੍ਯੰਪ੍ਰਤਿ ਤੇਰਾ ਧਿਆਉਂਨਾ ਕਰੀਏ॥੧॥ ਰਹਾਉ ॥
Prof. Sahib Singhਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ, ਤਾਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ। ਹੇ ਮਾਂ! ਸਦਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਕਮਲੁ = ਕੌਲ-ਫੁੱਲ। ਪਰਗਾਸੇ = ਖਿੜ ਪੈਂਦਾ ਹੈ ॥੧॥ ਰਹਾਉ ॥

SikhNet (Spanish)y el Loto de mi mente florezca y habite siempre en mi Señor. (1‑Pausa)

ਅੰਤਰਿ ਏਕੋ. ਬਾਹਰਿ ਏਕੋ; ਸਭ ਮਹਿ ਏਕੁ ਸਮਾਈਐ ॥

antar eko. baahar eko; sabh meh ek samaaeeai |

Sant Singh KhalsaThe One Lord is within, and the One Lord is outside; the One Lord is contained in all.
Manmohan SinghWithin is the one Lord, without is the one Lord and the one Lord is contained amongst all.
Manmohan Singh (Punjabi)ਅੰਦਰ ਇਕ ਪ੍ਰਭੂ ਹੈ, ਬਾਹਰ ਇਕ ਪ੍ਰਭੂ ਹੈ ਅਤੇ ਇਕ ਪ੍ਰਭੂ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ।
Fareedkot Teekaਅੰਤਸਕਰਨ ਮੇਂ ਭੀ ਤੁਹੀ ਏਕ ਹੈ ਔਰ ਬਾਹਰਿ ਭੀ ਤੁਹੀ ਏਕ ਹੈ ਸਭ ਮੇਂ ਏਕ ਤੁਹੀ ਸਮਾਇ ਰਹਾ ਹੈ॥
Prof. Sahib Singhਸਰੀਰਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ-ਖਿਲਾਰੇ ਵਿਚ ਭੀ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਉਹੀ ਇਕ ਵਿਆਪਕ ਹੈ।

ਪਦ ਅਰਥ ਅੰਤਰਿ = (ਸਰੀਰਾਂ ਦੇ) ਅੰਦਰ। ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ।

SikhNet (Spanish)Él, nuestro Único Señor, está dentro y fuera, prevalece por todas partes;

ਘਟਿ ਅਵਘਟਿ ਰਵਿਆ ਸਭ ਠਾਈ; ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥

ghatt avaghatt raviaa sabh tthaaee; har pooran braham dikhaaeeai |1|

Sant Singh KhalsaWithin the heart, beyond the heart, and in all places, God, the Perfect One, is seen to be permeating. ||1||
Manmohan SinghIn the heart, without the heart and in all the places, the Perfect Lord Master is seen contained.
Manmohan Singh (Punjabi)ਦਿਲ ਵਿੱਚ, ਦਿਲ ਤੋਂ ਬਾਹਰ ਅਤੇ ਸਾਰੀਆਂ ਥਾਵਾਂ ਅੰਦਰ ਪਰੀਪੂਰਨ ਪ੍ਰਭੂ ਪ੍ਰਮੇਸ਼ਰ ਰਮਿਆ ਹੋਇਆ ਵੇਖਿਆ ਜਾਂਦਾ ਹੈ।
Fareedkot Teekaਹੇ ਪੂਰਨ ਬ੍ਰਹਮ ਹਰਿ! ਸਭ (ਘਟਿ ਅਵਘਟਿ) ਸੁਖਾਲੇ ਔਰ ਕਠਨ ਸਥਾਨ ਮੇਂ ਏਕ ਤੂਹੀ ਦਿਖਲਾਈ ਪੜਤਾ ਹੈਂ॥੧॥
Prof. Sahib Singhਹਰੇਕ ਸਰੀਰ ਵਿਚ ਤੇ ਹਰ ਥਾਂ ਸਮਾਇਆ ਹੋਇਆ ਸਰਬ-ਵਿਆਪਕ ਪਰਮਾਤਮਾ ਹੀ (ਵੱਸਦਾ) ਦਿੱਸ ਰਿਹਾ ਹੈ ॥੧॥

ਪਦ ਅਰਥ ਘਟਿ ਅਵਘਟਿ = ਹਰੇਕ ਸਰੀਰ ਵਿਚ। ਸਭ ਠਾਈ = ਸਭ ਥਾਵਾਂ ਵਿਚ। ਦਿਖਾਈਐ = ਦਿਖਾਈ ਦੇਂਦਾ ਹੈ ॥੧॥

SikhNet (Spanish)sí, Compenetra el corazón y el mundo exterior. El Señor Todo Perfecto es visto donde sea que uno voltea. (1)

ਉਸਤਤਿ ਕਰਹਿ ਸੇਵਕ ਮੁਨਿ ਕੇਤੇ; ਤੇਰਾ. ਅੰਤੁ ਨ ਕਤਹੂ ਪਾਈਐ ॥

ausatat kareh sevak mun kete; teraa. ant na katahoo paaeeai |

Sant Singh KhalsaSo many of Your servants and silent sages sing Your Praises, but no one has found Your limits.
Manmohan SinghGood many slaves and sages of Thine, sing Thy praise, but no one knows Thy limits.
Manmohan Singh (Punjabi)ਤੇਰੇ ਬਹੁਤ ਸਾਰੇ ਗੋਲੇ ਤੇ ਰਿਸ਼ੀ ਤੇਰਾ ਜੱਸ ਗਾਇਨ ਕਰਦੇ ਹਨ, ਪਰ ਕੋਈ ਭੀ ਤੇਰਾ ਓੜਕ ਨਹੀਂ ਜਾਣਦਾ।
Fareedkot Teekaਕਿਤਨੇ ਹੀ ਤੇਰੇ ਭਗਤ ਔ ਮੁਨਿ ਉਸਤਤਿ ਕਰਤੇ ਹੈਂ, ਪਰੰਤੂ ਤੇਰਾ ਅੰਤ ਕਹੀ ਨਹੀਂ ਪਾਈਤਾ॥
Prof. Sahib Singh(ਹੇ ਪ੍ਰਭੂ!) ਬੇਅੰਤ ਰਿਸ਼ੀ ਮੁਨੀ ਤੇ ਤੇਰੇ ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ, ਪਰ, ਕਿਸੇ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।

ਪਦ ਅਰਥ ਉਸਤਤਿ = ਵਡਿਆਈ, ਸਿਫ਼ਤ-ਸਾਲਾਹ। ਮੁਨਿ ਕੇਤੇ = ਬੇਅੰਤ ਮੁਨੀ। ਕਤਹੂ = ਕਿਸੇ ਪਾਸੋਂ ਭੀ।

SikhNet (Spanish)Tu Alabanza, oh Señor, es recitada por los ascetas y buscadores, pero nadie conoce Tus Límites.

ਸੁਖਦਾਤੇ ਦੁਖ ਭੰਜਨ ਸੁਆਮੀ; ਜਨ ਨਾਨਕ. ਸਦ ਬਲਿ ਜਾਈਐ ॥੨॥੧॥

sukhadaate dukh bhanjan suaamee; jan naanak. sad bal jaaeeai |2|1|

Sant Singh KhalsaO Giver of peace, Destroyer of pain, Lord and Master - servant Nanak is forever a sacrifice to You. ||2||1||
Manmohan SinghO Thou, Master, the Giver of peace and Destroyer of distress slave Nanak is ever a sacrifice unto Thee.
Manmohan Singh (Punjabi)ਹੇ ਤੂੰ ਆਰਾਮ ਬਖਸ਼ਣਹਾਰ ਅਤੇ ਤਕਲੀਫ ਦੂਰ ਕਰਨ ਵਾਲੇ ਪ੍ਰਭੂ ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਹੇ ਸੁਖੋਂ ਕੇ ਦਾਤੇ ਔਰ ਦੁਖੋਂ ਕੇ ਤੋੜਨੇ ਹਾਰੇ ਸ੍ਵਾਮੀ! ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਊਪਰ ਸੇ ਨਿਤ੍ਯ ਬਲਿਹਾਰ ਜਾਤੇ ਹੈਂ॥੨॥੧॥
Prof. Sahib Singhਹੇ ਸੁਖ ਦੇਣ ਵਾਲੇ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੧॥

ਪਦ ਅਰਥ ਸੁਖ ਦਾਤੇ = ਹੇ ਸੁਖ ਦੇਣ ਵਾਲੇ! ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਸਦ = ਸਦਾ ॥੨॥੧॥

SikhNet (Spanish)Oh Agraciado Maestro, Destructor de las penas, Nanak ofrece su ser en sacrificio a Ti. (2-1)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev. Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਮਾਈ; ਹੋਨਹਾਰ ਸੋ ਹੋਈਐ ॥

maaee; honahaar so hoeeai |

Sant Singh KhalsaO mother, whatever is to be, shall be.
Manmohan SinghO mother, what is to be, that shall be.
Manmohan Singh (Punjabi)ਹੇ ਮਾਤਾ! ਜੋ ਕੁਛ ਹੋਣਾ ਹੈ। ਉਹ ਅਵਸ਼ ਹੀ ਹੋਵੇਗਾ।
Fareedkot Teekaਹੇ (ਮਾਈ) ਭਾਈ! ਜੋ ਹੋਨਹਾਰ ਹੈ, ਸੋ ਹੋਇਗੀ॥
Prof. Sahib Singhਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ।

ਪਦ ਅਰਥ ਮਾਈ = ਹੇ ਮਾਂ! ਹੋਨਹਾਰ = ਜੋ (ਪ੍ਰਭੂ ਦੇ ਹੁਕਮ ਵਿਚ) ਜ਼ਰੂਰ ਵਾਪਰਨੀ ਹੈ।

SikhNet (Spanish)Oh madre, la Voluntad del Señor va a prevalecer; el Maestro ha hecho Su creación muy versátilmente,

ਰਾਚਿ ਰਹਿਓ ਰਚਨਾ ਪ੍ਰਭੁ ਅਪਨੀ; ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥

raach rahio rachanaa prabh apanee; kahaa laabh kahaa khoeeai |1| rahaau |

Sant Singh KhalsaGod pervades His pervading creation; one gains, while another loses. ||1||Pause||
Manmohan SinghThe Lord is pervading His creation. Where does the man gain and where does he lose? Pause.
Manmohan Singh (Punjabi)ਸੁਆਮੀ ਆਪਣੀ ਦੁਨੀਆਂ ਅੰਦਰ ਵਿਆਪਕ ਹੋ ਰਿਹਾ ਹੈ। ਇਨਸਾਨ ਨੂੰ ਕਿਤੇ ਫਾਇਦਾ ਕਿਤੇ ਨੁਕਸਾਨ। ਠਹਿਰਾਉ।
Fareedkot Teekaਪ੍ਰਭੂ ਆਪਨੀ ਰਚਨਾ ਮੇਂ ਰਚ ਰਹਾ ਹੈ, ਕਹੀਂ ਬਿਆਪ ਰਹਾ ਹੈ ਕਹੀਂ ਖੋਇ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਰਾਚਿ ਰਹਿਓ = ਰੁੱਝਾ ਹੋਇਆ ਹੈ। ਰਚਨਾ = ਖੇਡ। ਕਹਾ = ਕਿਤੇ। ਖੋਈਐ = ਖੋਹ ਰਿਹਾ ਹੈ ॥੧॥ ਰਹਾਉ ॥

SikhNet (Spanish)y mientras uno pierde, el otro gana. (1-Pausa)

ਕਹ ਫੂਲਹਿ, ਆਨੰਦ ਬਿਖੈ ਸੋਗ; ਕਬ ਹਸਨੋ. ਕਬ ਰੋਈਐ ॥

keh fooleh, aanand bikhai sog; kab hasano. kab roeeai |

Sant Singh KhalsaSometimes he blossoms in bliss, while at other times, he suffers in mourning. Sometimes he laughs, and sometimes he weeps.
Manmohan SinghSometimes he is puffed up with glee, at others he is afflicted with mortal mourning, and at times he laughs and at times he weeps.
Manmohan Singh (Punjabi)ਕਿਸੇ ਵੇਲੇ ਆਦਮੀ ਖੁਸ਼ੀ ਅੰਦਰ ਫੁੱਲਿਆ ਫਿਰਦਾ ਹੈ ਤੇ ਹੋਰਸ ਵੇਲੇ ਉਹ ਪ੍ਰਾਣ ਨਾਸਕ ਮਾਤਮ ਨਾਲ ਦੁੱਖੀ ਹੁੰਦਾ ਹੈ। ਕਦੇ ਉਹ ਹੱਸਦਾ ਹੈ ਅਤੇ ਕਦੇ ਰੋਂਦਾ ਹੈ।
Fareedkot Teekaਕਹੀ ਬਿਖਿਆ ਆਨੰਦ ਮੇਂ ਫੂਲਾ ਬੈਠਾ ਹੈ ਅਰ ਕਹੀ ਹਸਤਾ ਹੈ ਔਰ ਕਹੀ ਸੋਗ ਕਰ ਰੋਤਾ ਹੈ॥
Prof. Sahib Singhਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ, ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ।

ਪਦ ਅਰਥ ਕਹ = ਕਿਤੇ। ਫੂਲਹਿ = ਵਧਦੇ ਫੁਲਦੇ ਹਨ। ਬਿਖੈ = ਵਿਸ਼ੇ-ਵਿਕਾਰ। ਸੋਗ = ਗ਼ਮ। ਹਸਨੋ = ਹਾਸਾ। ਕਬ = ਕਦੇ। ਰੋਈਐ = ਰੋਈਦਾ ਹੈ।

SikhNet (Spanish)En una época el hombre florece en Dicha, y en otra se lamenta desolado.

ਕਬਹੂ ਮੈਲੁ ਭਰੇ ਅਭਿਮਾਨੀ; ਕਬ ਸਾਧੂ ਸੰਗਿ ਧੋਈਐ ॥੧॥

kabahoo mail bhare abhimaanee; kab saadhoo sang dhoeeai |1|

Sant Singh KhalsaSometimes he is filled with the filth of ego, while at other times, he washes it off in the Saadh Sangat, the Company of the Holy. ||1||
Manmohan SinghSometimes he is filled with the filth of ego and sometimes he washes it off in the guild of saints.
Manmohan Singh (Punjabi)ਕਦੇ ਉਹ ਹੰਕਾਰ ਦੀ ਗੰਦਗੀ ਨਾਲ ਭਰਿਆ ਪਿਆ ਹੁੰਦਾ ਹੈ ਅਤੇ ਕਦੇ ਉਹ ਸਤਿ ਸੰਗਤ ਅੰਦਰ ਇਸ ਨੂੰ ਧੋ ਸੁੱਟਦਾ ਹੈ।
Fareedkot Teekaਕਹੀ ਮੈਲ ਮੇਂ ਭਰਾ ਹੂਆ ਅਭਿਮਾਨੀ ਬਨੀਤਾ ਹੈ, ਸਾਧੂਓਂ ਕੇ ਸੰਗ ਮਿਲਕਰ ਮੈਲ ਕੋ ਧੋਈਤਾ ਹੈ॥੧॥
Prof. Sahib Singhਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ ॥੧॥

ਪਦ ਅਰਥ ਭਰੇ = ਲਿਬੜੇ ਹੋਏ। ਅਭਿਮਾਨੀ = ਅਹੰਕਾਰੀ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥

SikhNet (Spanish)En una época recolecta la mugre del ego, y en otra la lava en la Compañía de los Santos. (1)

ਕੋਇ ਨ ਮੇਟੈ. ਪ੍ਰਭ ਕਾ ਕੀਆ; ਦੂਸਰ ਨਾਹੀ ਅਲੋਈਐ ॥

koe na mettai. prabh kaa keea; doosar naahee aloeeai |

Sant Singh KhalsaNo one can erase the actions of God; I cannot see any other like Him.
Manmohan SinghNone can obliterate the Lord's doings, I see not another like Him.
Manmohan Singh (Punjabi)ਸਾਹਿਬ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ। ਮੈਨੂੰ ਉਸ ਵਰਗਾ ਹੋਰ ਕੋਈ ਦਿਸ ਨਹੀਂ ਆਉਂਦਾ।
Fareedkot Teekaਹੇ ਭਾਈ! ਐਸਾ ਪ੍ਰਭੂ ਹੈ ਜਿਸ ਕਾ ਕੀਆ ਹੂਆ ਕੋਈ ਮੇਟਾਇ ਨਹੀਂ ਸਕਤਾ ਅਰ ਤਿਸ ਕੇ ਤੁਲ ਦੂਸਰਾ ਕੋਈ ਨਹੀਂ ਦੇਖੀਤਾ ਹੈ॥
Prof. Sahib Singhਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦਿੱਸਦਾ।

ਪਦ ਅਰਥ ਮੇਟੈ = ਮਿਟਾ ਸਕਦਾ। ਅਲੋਈਐ = ਵੇਖੀਦਾ ਹੈ।

SikhNet (Spanish)Sí, nadie puede tergiversar la Voluntad del Maestro; no veo a nadie como Él.

ਕਹੁ ਨਾਨਕ. ਤਿਸੁ ਗੁਰ ਬਲਿਹਾਰੀ; ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥

kahu naanak. tis gur balihaaree; jih prasaad sukh soeeai |2|2|

Sant Singh KhalsaSays Nanak, I am a sacrifice to the Guru; by His Grace, I sleep in peace. ||2||2||
Manmohan SinghSays Nanak, I am a sacrifice unto the Guru, by whose grace I sleep in peace.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਦਇਆ ਦੁਆਰਾ ਮੈਂ ਆਰਾਮ ਨਾਲ ਸੌਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਗੁਰੋਂ ਕੇ ਬਲਿਹਾਰੇ ਜਾਤਾ ਹੂੰ ਜਿਸ ਕੀ ਕ੍ਰਿਪਾ ਸੇ ਆਤਮ ਸੁਖ ਮੇਂ ਸੈਨ ਕਰੀਤਾ ਹੈ॥੨॥੨॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ ॥੨॥੨॥

ਪਦ ਅਰਥ ਕਹੁ = ਆਖ। ਜਿਹ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਸੁਖਿ = ਆਤਮਕ ਆਨੰਦ ਵਿਚ। ਸੋਈਐ = ਲੀਨ ਰਹਿ ਸਕੀਦਾ ਹੈ ॥੨॥੨॥

SikhNet (Spanish)Dice Nanak, ofrezco mi ser en sacrificio al Guru, por Su Gracia descanso en Paz. (2-2)

Open this shabad →

Ang 528 of 1430