ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath, 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਪਾਰਬ੍ਰਹਮੁ ਹੋਆ ਸਹਾਈ; ਕਥਾ ਕੀਰਤਨੁ ਸੁਖਦਾਈ ॥
paarabraham hoaa sahaaee; kathaa keeratan sukhadaaee |
Sant Singh KhalsaThe Supreme Lord God has become my helper and friend; His sermon and the Kirtan of His Praises have brought me peace.
Manmohan SinghThe Supreme Lord has come to my succour and His discourse and praise have given me peace and me peace and comforts.
Manmohan Singh (Punjabi)ਸ਼੍ਰੋਮਣੀ ਸਾਹਿਬ ਮੇਰਾ ਸਹਾਇਕ ਹੋ ਗਿਆ ਹੈ, ਅਤੇ ਉਸ ਦੀ ਕਥਾ-ਵਾਰਤਾ ਤੇ ਕੀਰਤੀ ਮੈਨੂੰ ਸੁੱਖ ਸ਼ਾਂਤੀ ਦੇਣ ਵਾਲੇ ਹਨ।
Fareedkot Teekaਹੇ ਭਾਈ! ਸਤਸੰਗ ਮੇਂ ਮਿਲ ਕੇ ਜਿਨ ਕੌ ਕਥਾ ਔ ਕੀਰਤਨ ਸੁਖਦਾਈ ਪ੍ਰਤੀਤ ਹੂਆ ਹੈ, ਤਿਨ ਪਰ ਪਾਰਬ੍ਰਹਮ ਸਦਾ ਸਹਾਈ ਹੂਆ ਹੈ॥
Prof. Sahib Singh(ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ।ਪਦ ਅਰਥ ਸਹਾਈ = ਮਦਦਗਾਰ। ਸੁਖਦਾਈ = ਸੁਖ ਦੇਣ ਵਾਲਾ, ਆਤਮਕ ਆਨੰਦ ਦੇਣ ਵਾਲਾ।
SikhNet (Spanish)El Señor se ha vuelto mi Refugio y mi mente está complacida con Su Alabanza.
ਗੁਰ ਪੂਰੇ ਕੀ ਬਾਣੀ; ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥
gur poore kee baanee; jap anad karahu nit praanee |1|
Sant Singh KhalsaChant the Word of the Perfect Guru's Bani, and be ever in bliss, O mortal. ||1||
Manmohan SinghMake merry. thou, O mortal, by ever repeating the hymns of the Perfect Guru.
Manmohan Singh (Punjabi)ਪੂਰਨ ਗੁਰਾਂ ਦੀ ਬਾਣੀ ਦਾ ਸਦੀਵ ਹੀ ਉਚਾਰਨ ਕਰ ਕੇ, ਤੂੰ ਹੇ ਫਾਨੀ ਬੰਦੇ! ਮੌਜਾਂ ਮਾਣ।
Fareedkot Teekaਸਤਿਗੁਰ ਪੂਰਿਓਂ ਕੀ ਜੋ ਬਾਣੀ ਹੈ, (ਪ੍ਰਾਣੀ) ਹੇ ਜੀਵੋ! ਤਿਸ ਕੋ ਜਪ ਕੇ ਨਿੱਤ ਅਨੰਦ ਕਾ ਭੋਗਣਾ ਕਰੋ ॥੧॥
Prof. Sahib Singhਹੇ ਪ੍ਰਾਣੀ! ਪੂਰੇ ਗੁਰੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ ॥੧॥ਪਦ ਅਰਥ ਜਪਿ = ਜਪ ਕੇ, ਪੜ੍ਹ ਕੇ। ਅਨਦੁ ਕਰਹੁ = ਆਤਮਕ ਆਨੰਦ ਮਾਣੋ। ਪ੍ਰਾਣੀ = ਹੇ ਪ੍ਰਾਣੀ! ॥੧॥
SikhNet (Spanish)Estoy siempre en Éxtasis contemplando la Palabra Perfecta del Guru. (1)
ਹਰਿ ਸਾਚਾ ਸਿਮਰਹੁ ਭਾਈ ॥
har saachaa simarahu bhaaee |
Sant Singh KhalsaRemember the True Lord in meditation, O Siblings of Destiny.
Manmohan SinghRemember thou the True Lord, O brother.
Manmohan Singh (Punjabi)ਤੂੰ ਸੱਚੇ ਸਾਹਿਬ ਦਾ ਆਰਾਧਨ ਕਰ, ਹੇ ਵੀਰ।
Fareedkot Teekaਹੇ ਭਾਈ! ਹਰੀ ਜੋ ਸਾਚਾ ਹੈ ਤਿਸ ਕੋ ਸਿਮਰੋ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ,ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਭਾਈ = ਹੇ ਭਾਈ!
SikhNet (Spanish)En la Sociedad de los Santos soy feliz,
ਸਾਧਸੰਗਿ ਸਦਾ ਸੁਖੁ ਪਾਈਐ; ਹਰਿ ਬਿਸਰਿ. ਨ ਕਬਹੂ ਜਾਈ ॥ ਰਹਾਉ ॥
saadhasang sadaa sukh paaeeai; har bisar. na kabahoo jaaee | rahaau |
Sant Singh KhalsaIn the Saadh Sangat, the Company of the Holy, eternal peace is obtained, and the Lord is never forgotten. ||Pause||
Manmohan SinghIn the saints society, man attains lasting peace and forgets not the Lord ever. Pause.
Manmohan Singh (Punjabi)ਸਤਿ ਸੰਗਤ ਅੰਦਰ ਬੰਦਾ ਸਦੀਵੀ ਸੁੱਖ ਨੂੰ ਪਾ ਲੈਂਦਾ ਹੈ ਅਤੇ ਕਦਾਚਿਤ ਭੀ ਸੁਆਮੀ ਨੂੰ ਨਹੀਂ ਭੁੱਲਦਾ। ਠਹਿਰਾਉ।
Fareedkot Teekaਪਰੰਤੂ ਸਤਸੰਗ ਦੁਆਰਾ ਸਿਮਰੋਗੇ ਤੌ ਅਚੁਤ ਸੁਖੁ ਪਾਵੋਗੇ। ਐਸੇ ਸਿਮਰੀਏ ਕਿਸੀ ਸਮੇਂ ਹਰੀ ਬਿਸਰ ਨ ਜਾਵੇ, ਭਾਵ ਸੇ ਸ੍ਵਾਸ ਸ੍ਵਾਸ ਮੇਂ ਸਿਮਰਨ ਕਰੋ॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ ਰਹਾਉ॥ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਬਿਸਰਿ ਨ ਜਾਈ = ਭੁੱਲਦਾ ਨਹੀਂ ॥ਰਹਾਉ॥
SikhNet (Spanish)pues el Señor no me olvida nunca. (Pausa)
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ; ਜੋ ਸਿਮਰੈ ਸੋ ਜੀਵੈ ॥
amrit naam paramesar teraa; jo simarai so jeevai |
Sant Singh KhalsaYour Name, O Transcendent Lord, is Ambrosial Nectar; whoever meditates on it, lives.
Manmohan SinghO Supreme Lord, Nectar is Thy Name and he alone lives, who meditates on it.
Manmohan Singh (Punjabi)ਹੇ ਸ਼੍ਰੋਮਣੀ ਸਾਹਿਬ! ਅੰਮ੍ਰਿਤ ਹੈ ਤੇਰਾ ਨਾਮ। ਕੇਵਲ ਓਹੀ ਜੀਉਂਦਾ ਹੈ ਜੋ ਇਸ ਨੂੰ ਆਰਾਧਦਾ ਹੈ।
Fareedkot Teekaਹੇ ਜੀਵ! ਤੇਰਾ ਮ੍ਰਿਤੂ ਸੇ ਰਹਿਤ ਕਰਨੇਹਾਰਾ ਪਰਮੇਸਰ ਕਾ ਨਾਮ ਹੈ, ਕਿਉਂਕਿ ਜੋ ਭਗਵਤ ਕੇ ਨਾਮ ਕੋ ਸਿਮਰਤਾ ਹੈ, ਸੋ ਜੀਵਤਾ ਹੈ॥
Prof. Sahib Singhਹੇ ਸਭ ਤੋਂ ਉੱਚੇ ਮਾਲਕ! (ਪਰਮੇਸਰ!) ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜੀਵੈ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
SikhNet (Spanish)Oh Dios de dioses, Néctar dulce es Tu Nombre, sólo vive aquél que medita en Ti.
ਜਿਸ ਨੋ ਕਰਮਿ ਪਰਾਪਤਿ ਹੋਵੈ; ਸੋ ਜਨੁ ਨਿਰਮਲੁ ਥੀਵੈ ॥੨॥
jis no karam paraapat hovai; so jan niramal theevai |2|
Sant Singh KhalsaOne who is blessed with God's Grace - that humble servant becomes immaculate and pure. ||2||
Manmohan SinghHe who is blessed with God's grace, that man becomes immaculate.
Manmohan Singh (Punjabi)ਜੋ ਵਾਹਿਗੁਰੂ ਦੀ ਦਇਆ ਦਾ ਪਾਤ੍ਰ ਹੁੰਦਾ ਹੈ, ਉਹ ਇਨਸਾਨ ਪਵਿੱਤਰ ਹੋ ਜਾਂਦਾ ਹੈ।
Fareedkot Teekaਇਹੁ ਨਾਮ ਜਿਸ ਕੋ ਕਰਮੋਂ ਕਰ ਪ੍ਰਾਪਤਿ ਹੋਤਾ ਹੈ, ਸੋਈ ਪੁਰਸ ਪਾਪ ਮਲ ਸੇ ਰਹਿਤ ਹੋਤਾ ਹੈ॥੨॥
Prof. Sahib Singhਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੁੰਦਾ ਹੈ, ਉਹ ਮਨੁੱਖ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥ਪਦ ਅਰਥ ਕਰਮਿ = (ਤੇਰੀ) ਬਖ਼ਸ਼ਸ਼ ਨਾਲ। ਨਿਰਮਲੁ = ਪਵਿੱਤਰ ਜੀਵਨ ਵਾਲਾ। ਥੀਵੈ = ਹੋ ਜਾਂਦਾ ਹੈ ॥੨॥
SikhNet (Spanish)Aquél que es bendecido con la Gracia de Dios, él mismo se vuelve Inmaculado. (2)
ਬਿਘਨ ਬਿਨਾਸਨ ਸਭਿ ਦੁਖ ਨਾਸਨ; ਗੁਰ ਚਰਣੀ ਮਨੁ ਲਾਗਾ ॥
bighan binaasan sabh dukh naasan; gur charanee man laagaa |
Sant Singh KhalsaObstacles are removed, and all pains are eliminated; my mind is attached to the Guru's feet.
Manmohan SinghMy mind is attached with Guru's feet, so my obstacles are removed and all the woes are past.
Manmohan Singh (Punjabi)ਮੇਰਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ ਸੋ ਮੇਰੀਆਂ ਔਕੜਾਂ ਦੂਰ ਹੋ ਗਈਆਂ ਹਨ ਤੇ ਸਾਰੇ ਗਮ ਕੱਟੇ ਗਏ ਹਨ।
Fareedkot Teekaਸੰਪੂਰਨ ਬਿਘਨੋਂ ਕੋ ਦੂਰ ਕਰਨੇਹਾਰੇ, ਪੁਨਃ ਸਭ ਦੁਖੋਂ ਕੇ ਨਾਸ ਕਰਤਾ ਜੋ ਗੁਰੂ ਹੈਂ, ਤਿਨ ਕੇ ਚਰਨੋਂ ਮੇਂ ਜਿਸ ਕਾ ਮਨ ਲਾਗਾ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਚਰਨ ਆਤਮਕ ਜੀਵਨ ਦੇ ਰਾਹ ਵਿਚੋਂ ਸਾਰੀਆਂ) ਰੁਕਾਵਟਾਂ ਨਾਸ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ। ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ,ਪਦ ਅਰਥ ਬਿਘਨ = ਰੁਕਾਵਟਾਂ। ਸਭਿ = ਸਾਰੇ। ਚਰਣੀ = ਚਰਨਾਂ ਵਿਚ।
SikhNet (Spanish)Las aflicciones y los sufrimientos son disipados cuando uno se entona en los Pies del Guru.
ਗੁਣ ਗਾਵਤ. ਅਚੁਤ ਅਬਿਨਾਸੀ; ਅਨਦਿਨੁ ਹਰਿ ਰੰਗਿ ਜਾਗਾ ॥੩॥
gun gaavat. achut abinaasee; anadin har rang jaagaa |3|
Sant Singh KhalsaSinging the Glorious Praises of the immovable and imperishable Lord, one remains awake to the Lord's Love, day and night. ||3||
Manmohan SinghSinging the praise of the Immovable and Imperishable Lord, man, night and day, remains awake in God's Love.
Manmohan Singh (Punjabi)ਅਹਿੱਲ ਅਤੇ ਅਮਰ ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਵਾਹਿਗੁਰੂ ਦੀ ਪ੍ਰੀਤ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ।
Fareedkot Teekaਵਹੁ (ਅਚੁਤ ਅਬਿਨਾਸੀ) ਵਾਹਗੁਰੂ ਕੇ ਗੁਨ ਗਾਵਤਾ ਹੂਆ ਰਾਤ ਦਿਨ ਹਰੀ ਕੇ ਪ੍ਰੇਮ ਮੇਂ ਜਾਗਿਆ ਹੈ॥੩॥
Prof. Sahib Singhਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੩॥ਪਦ ਅਰਥ ਅਚੁਤ = ਅੱਚੁਤ, ਨਾਹ ਨਾਸ ਹੋਣ ਵਾਲਾ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੩॥
SikhNet (Spanish)Canta la Alabanza del Señor Eterno y estate siempre despierto en Su Amor. (3)
ਮਨ ਇਛੇ ਸੇਈ ਫਲ ਪਾਏ; ਹਰਿ ਕੀ ਕਥਾ ਸੁਹੇਲੀ ॥
man ichhe seee fal paae; har kee kathaa suhelee |
Sant Singh KhalsaHe obtains the fruits of his mind's desires, listening to the comforting sermon of the Lord.
Manmohan SinghHearing the peace-bestowing discourse of God, man attains the fruits, his heart desires.
Manmohan Singh (Punjabi)ਆਰਾਮ ਬਖਸ਼ਣਹਾਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਕੇ ਬੰਦਾ ਉਹ ਮੇਵੇ ਹਾਸਲ ਕਰ ਲੈਂਦਾ ਹੈ, ਜਿਨ੍ਹਾਂ ਨੂੰ ਉਸ ਦਾ ਦਿਲ ਲੋੜਦਾ ਹੈ।
Fareedkot Teekaਜੋ ਮਨ ਮੇਂ ਚਾਹੇ ਹੈਂ ਸੋਈ ਤਿਸ ਨੇ ਫਲ੍ਹ ਪਾਏ ਹੈਂ, ਕਿਉਂਕਿ ਤਿਸ ਕੋ ਹਰੀ ਕੀ ਕਥਾ (ਸੁਹੇਲੀ) ਸੁੰਦਰ ਵਾ ਸੁਖਦਾਯਕ ਲਗੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਆਤਮਕ ਆਨੰਦ ਦੇਣ ਵਾਲੀ ਹੈ (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ) ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ।ਪਦ ਅਰਥ ਸੁਹੇਲੀ = ਸੁਖ ਦੇਣ ਵਾਲੀ।
SikhNet (Spanish)Aquél que escucha la confortante Palabra del Señor es liberado.
ਆਦਿ ਅੰਤਿ ਮਧਿ ਨਾਨਕ ਕਉ; ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
aad ant madh naanak kau; so prabh hoaa belee |4|16|27|
Sant Singh KhalsaIn the beginning, in the middle, and in the end, God is Nanak's best friend. ||4||16||27||
Manmohan SinghIn the beginning, middle and end, He, the Lord, is ever the Friend of Nanak.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਉਹ ਸੁਆਮੀ ਨਾਨਕ ਦਾ ਮਿੱਤਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਵਾ ਤਿਸ ਕੋ ਸੋ ਪ੍ਰਭੂ ਤੀਨੋਂ ਕਾਲੋਂ ਮੇਂ ਮਿਤ੍ਰ ਹੂਆ ਹੈ॥੪॥੧੬॥੨੭॥
Prof. Sahib Singhਹੇ ਭਾਈ! (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ ॥੪॥੧੬॥੨੭॥ਪਦ ਅਰਥ ਆਦਿ ਅੰਤਿ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰ, ਹਰ ਵੇਲੇ। ਬੇਲੀ = ਮਦਦਗਾਰ ॥੪॥੧੬॥੨੭॥
SikhNet (Spanish)En el principio, en medio y en el fin, el Señor es siempre su Amigo. (4‑16‑27)