ੴ

ਸਿੱਖਬਾਣੀ · SikhBani

ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥

binasai mohu meraa ar teraa binasai apanee dhaaree 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 616 · 8 lines
Translations

ਸੋਰਠਿ ਮਹਲਾ ੫ ਪੰਚਪਦਾ ॥

soratth mahalaa 5 panchapadaa |

Sant Singh KhalsaSorat'h, Fifth Mehl, Panch-Padhay:
Manmohan SinghSorath 5th Guru. Panchpada.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਪੰਚਪਦਾ।
Prof. Sahib Singh

ਪਦ ਅਰਥ ਪੰਚਪਦਾ = ਪੰਜ 'ਬੰਦਾਂ' ਵਾਲਾ ਸ਼ਬਦ।

SikhNet (Spanish)Sorath, Mejl Guru Aryan, Quinto Canal Divino, Panch-Pada.

ਬਿਨਸੈ ਮੋਹੁ ਮੇਰਾ ਅਰੁ ਤੇਰਾ; ਬਿਨਸੈ ਅਪਨੀ ਧਾਰੀ ॥੧॥

binasai mohu meraa ar teraa; binasai apanee dhaaree |1|

Sant Singh KhalsaMay my emotional attachment, my sense of mine and yours, and my self-conceit be dispelled. ||1||
Manmohan SinghMay my worldly love and sense of mine and thine be removed and my self conceit be dispelled.
Manmohan Singh (Punjabi)ਰੱਬ ਕਰੇ ਮੇਰੀ ਸੰਸਾਰੀ ਮਮਤਾ ਤੇ ਮੇਰੇ ਅਤੇ ਤੇਰੇ ਦੀ ਵੀਚਾਰ ਮਿੱਟ ਜਾਵੇ ਅਤੇ ਮੇਰਾ ਆਪ--ਹੁਦਰਾਪਨ ਦੂਰ ਹੋ ਵੰਞੇ।
Fareedkot Teekaਮੋਹੁ ਪੁਨਾ ਏਹੁ ਮੇਰਾ ਪਦਾਰਥ ਔ ਏਹੁ ਤੇਰਾ ਪਦਾਰਥ ਮਾਨਿਆ ਹੂਆ ਹੈ ਏਹ ਦੂਰ ਹੋਵੇ ਔ ਅਪਨੀ ਕਰ ਕੇ ਜੋ ਮਨ ਮੇਂ ਧਾਰੀ ਹੂਈ ਹੈ ਅਰਥਾਤ ਹੰਤਾ ਹੈ, ਸੋ ਦੂਰ ਹੋਵੇ॥੧॥
Prof. Sahib Singh(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ ॥੧॥

ਪਦ ਅਰਥ ਬਿਨਸੈ = ਮੁੱਕ ਜਾਏ। ਮੇਰਾ ਅਰੁ ਤੇਰਾ = ਮੇਰ-ਤੇਰ ਵਾਲਾ ਵਿਤਕਰਾ। ਅਪਨੀ ਧਾਰੀ = ਅਪਣੱਤ, ਮਾਇਆ ਨਾਲ ਪਕੜ ॥੧॥

SikhNet (Spanish)La infatuación, la ególatra idea de “lo mío y lo tuyo” y la actitud voluntariosa son disipadas habitando en la Palabra del Señor. (1)

ਸੰਤਹੁ; ਇਹਾ ਬਤਾਵਹੁ ਕਾਰੀ ॥

santahu; ihaa bataavahu kaaree |

Sant Singh KhalsaO Saints, show me such a way,
Manmohan SinghO saints, show me such a way,
Manmohan Singh (Punjabi)ਹੇ ਸਾਧੂਓ! ਮੈਨੂੰ ਕੋਈ ਐਹੋ ਜਿਹੀ ਜੁਗਤੀ ਦੱਸੋ,
Fareedkot Teekaਹੇ ਸੰਤੋ! ਮੇਰੇ ਕੋ ਏਹੁ ਦਵਾਇ ਬਤਾਵੋ॥
Prof. Sahib Singhਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,

ਪਦ ਅਰਥ ਇਹਾ = ਇਹੋ ਜਿਹੀ। ਕਾਰੀ = ਇਲਾਜ।

SikhNet (Spanish)Oh Santos, muéstrenme el Sendero

ਜਿਤੁ; ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥

jit; haumai garab nivaaree |1| rahaau |

Sant Singh Khalsaby which my egotism and pride might be eliminated. ||1||Pause||
Manmohan Singhby which my self-conceit and ego be banished. Pause.
Manmohan Singh (Punjabi)ਜਿਸ ਦੁਆਰਾ ਮੇਰੀ ਹੰਗਤਾ ਤੇ ਹੰਕਾਰ ਨਾਸ ਹੋ ਜਾਣ। ਠਹਿਰਾਉ।
Fareedkot Teekaਜਿਸ ਕਰ ਕੇ ਹਉਮੈ ਔ ਗਰਬ ਕੀ ਨਿਵਰਤੀ ਹੋਵੈ॥੧॥ ਰਹਾਉ ॥
Prof. Sahib Singhਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ ॥੧॥ ਰਹਾਉ ॥

ਪਦ ਅਰਥ ਜਿਤੁ = ਜਿਸ ਨਾਲ। ਗਰਬੁ = ਅਹੰਕਾਰ। ਨਿਵਾਰੀ = ਨਿਵਾਰੀਂ, ਮੈਂ ਦੂਰ ਕਰ ਲਵਾਂ ॥॥੧॥ਰਹਾਉ॥

SikhNet (Spanish)por medio del cuál mi ego puede ser sublimado. (1‑Pausa)

ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ; ਹੋਵਾਂ ਸਗਲ ਰੇਨਾਰੀ ॥੨॥

sarab bhoot paarabraham kar maaniaa; hovaan sagal renaaree |2|

Sant Singh KhalsaI see the Supreme Lord God in all beings, and I am the dust of all. ||2||
Manmohan SinghAll the mortals, I deem like the Supreme Lord and I become the dust of the feet of them all.
Manmohan Singh (Punjabi)ਸਾਰਿਆਂ ਜੀਵਾਂ ਨੂੰ ਮੈਂ ਸ਼੍ਰੋਮਣੀ ਸਾਹਿਬ ਦੇ ਸਮਾਨ ਸਮਝਦਾ ਹਾਂ ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੁੰਦਾ ਹਾਂ।
Fareedkot Teekaਔ ਸਰਬ ਰੂਪ ਕਰ ਕੇ ਪਾਰਬ੍ਰਹਮ ਮਾਨਿਆ ਜਾਏ, ਪੁਨਃ ਮੈਂ ਸਭ ਕੀ ਧੂਰ ਹੋਵਾਂ ॥੨॥
Prof. Sahib Singh(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ॥੨॥

ਪਦ ਅਰਥ ਭੂਤ = ਜੀਵ। ਮਾਨਿਆ = ਮੰਨਿਆ ਜਾ ਸਕੇ। ਰੇਨਾਰੀ = ਚਰਨ-ਧੂੜ ॥੨॥

SikhNet (Spanish)Que pueda reconocer que todos los seres son la creación de mi Dios y me vuelva el polvo que otros pisan. (2)

ਪੇਖਿਓ ਪ੍ਰਭ ਜੀਉ ਅਪੁਨੈ ਸੰਗੇ; ਚੂਕੈ ਭੀਤਿ ਭ੍ਰਮਾਰੀ ॥੩॥

pekhio prabh jeeo apunai sange; chookai bheet bhramaaree |3|

Sant Singh KhalsaI see God always with me, and the wall of doubt has been shattered. ||3||
Manmohan SinghI see the sire Lord ever with me and the wall of my doubt is shattered.
Manmohan Singh (Punjabi)ਮੈਂ ਮਹਾਰਾਜ ਸੁਆਮੀ ਨੂੰ ਹਮੇਸ਼ਾਂ ਆਪਣੇ ਨਾਲ ਵੇਖਦਾ ਹਾਂ ਅਤੇ ਮੇਰੀ ਸੰਦੇਹ ਦੀ ਕੰਧ ਢਹਿ ਗਈ ਹੈ।
Fareedkot Teekaਤਬ ਪ੍ਰਭੂ ਜੀ ਕੋ ਅਪਨੇ ਸੰਗ ਦੇਖਿਆ ਜਾਇ ਜਬ ਭਰਮ ਕੀ ਜੋ ਭੀਤੀ ਹੈ, ਭਾਵ ਸੇ ਸੰਸਾਰ ਭਰਮਣੇ ਕਾ ਜੋ ਡਰ ਹੈ, ਸੋ ਚੂਕ ਜਾਏ॥੩॥
Prof. Sahib Singh(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ॥੩॥

ਪਦ ਅਰਥ ਪੇਖਿਓ = ਵੇਖਿਆ ਜਾ ਸਕੇ। ਚੂਕੈ = ਮੁੱਕ ਜਾਏ। ਭੀਤਿ = ਕੰਧ। ਭ੍ਰਮਾਰੀ = ਭਟਕਣਾ ਦੀ ॥੩॥

SikhNet (Spanish)Veo al Señor en mí y una muralla de dudas es destruida. (3)

ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ; ਪਾਈਐ ਗੁਰੂ ਦੁਆਰੀ ॥੪॥

aaukhadh naam niramal jal amrit; paaeeai guroo duaaree |4|

Sant Singh KhalsaThe medicine of the Naam, and the Immaculate Water of Ambrosial Nectar, are obtained through the Guru's Gate. ||4||
Manmohan SinghThe Name Nectar and the pure ambrosial water are obtained through the Guru.
Manmohan Singh (Punjabi)ਨਾਮ ਦੀ ਦੁਵਾਈ ਅਤੇ ਪਵਿੱਤ੍ਰ ਅੰਮ੍ਰਿਤਮਈ ਜਲ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੇ ਹਨ।
Fareedkot Teekaਨਾਮ ਔਖਧੀ ਪੁਨਃ ਉਪਦੇਸ਼ ਜੋ ਨਿਰਮਲ ਅੰਮ੍ਰਿਤ ਜਲ ਹੈ, ਏਹੁ ਗੁਰੋਂ ਦ੍ਵਾਰੇ ਪਾਈਤਾ ਹੈ। ਭਾਵ ਸੇ ਹੇ ਸੰਤੋ! ਮੇਰੇ ਕੋ ਪੂਰਬੋਕਤ ਰੋਗੋਂ ਕੀ ਨਿਵਰਤੀ ਬਤਾਵੋ॥੪॥☬ਅਬ ਉੱਤਰ:
Prof. Sahib Singh(ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ॥੪॥

ਪਦ ਅਰਥ ਅਉਖਧੁ = ਦਵਾਈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਦੁਆਰੀ = ਦਰ ਤੇ ॥੪॥

SikhNet (Spanish)El Néctar del Nombre, la Cura de todo, el Agua Inmaculada, uno lo obtiene en la Puerta del Guru. (4)

ਕਹੁ ਨਾਨਕ. ਜਿਸੁ ਮਸਤਕਿ ਲਿਖਿਆ; ਤਿਸੁ. ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥

kahu naanak. jis masatak likhiaa; tis. gur mil rog bidaaree |5|17|28|

Sant Singh KhalsaSays Nanak, one who has such pre-ordained destiny inscribed upon his forehead, meets with the Guru, and his diseases are cured. ||5||17||28||
Manmohan SinghSays Nanak, he, in whose destiny it is so writ, his disease is dispelled by meeting with the Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦੇ ਮੱਥੇ ਉਤੇ ਐਸ ਤਰ੍ਹਾਂ ਦੀ ਲਿਖਤਾਕਾਰ ਹੈ, ਉਸ ਦੀ ਬੀਮਾਰੀ ਗੁਰਾਂ ਨੂੰ ਮਿਲਣ ਨਾਲ ਦੂਰ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਾਥੇ ਮੇਂ ਸੁਭ ਲੇਖੁ ਲਿਖਾ ਹੂਆ ਹੈ, ਤਿਸ ਨੇ ਗੁਰੋਂ ਸਾਥ ਮਿਲ ਕੇ ਇਨ ਰੋਗੋਂ ਕੀ ਪੰਕਤੀ ਨਾਸ ਕਰੀ ਹੈ, ਭਾਵ ਸੋ ਸਤਿਗੁਰ ਹੀ ਇਨ ਰੋਗੋਂ ਕੇ ਦੂਰ ਕਰਤਾ ਹੈਂ॥੫॥੧੭॥੨੮॥☬ਥੂਨੀ ਖਨਨ ਨਿਆਇ ਕਰ ਦ੍ਰਿਸ੍ਟਾਂਤੋਂ ਦ੍ਵਾਰਾ ਪਰਮੇਸਰ ਕੀ ਪੂਰਨਤਾ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ॥੫॥੧੭॥੨੮॥

ਪਦ ਅਰਥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉਤੇ। ਤਿਸੁ ਰੋਗ = ਉਸ ਦੇ ਰੋਗ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਬਿਦਾਰੀ = ਦੂਰ ਕੀਤੇ ਜਾਂਦੇ ਹਨ ॥੫॥੧੭॥੨੮॥

SikhNet (Spanish)Dice Nanak, aquél que así lo tiene inscrito en su Destino, conoce al Guru y sus aflicciones son erradicadas. (5‑17‑28)
Answers quote the Granth verbatim with Ang citations. AI commentary is not Gurbani and not a religious ruling.