ਸਾਰੰਗ ਮਹਲਾ ੪ ॥
saarang mahalaa 4 |
Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੋਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.
ਗੋਬਿੰਦ ਚਰਨਨ ਕਉ; ਬਲਿਹਾਰੀ ॥
gobind charanan kau; balihaaree |
Sant Singh KhalsaI am a sacrifice to the Feet of the Lord of the Universe.
Manmohan SinghI am a sacrifice unto the Lord's feet.
Manmohan Singh (Punjabi)ਮੈਂ ਪ੍ਰਭੂ ਦੇ ਪੈਰਾਂ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਗੋਬਿੰਦ ਜੀ ਕੇ ਚਰਨੋਂ ਪਰ ਬਲਿਹਾਰਨੇ ਜਾਤਾ ਹੂੰ॥
Prof. Sahib Singhਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।ਪਦ ਅਰਥ ਕਉ = ਤੋਂ, ਨੂੰ। ਬਲਿਹਾਰੀ = ਕੁਰਬਾਨ, ਸਦਕੇ।
SikhNet (Spanish)Ofrezco mi ser en sacrificio a los Pies de Loto del Señor, pues no puedo nadar por el mar del flujo de la vida,
ਭਵਜਲੁ ਜਗਤੁ. ਨ ਜਾਈ ਤਰਣਾ; ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥
bhavajal jagat. na jaaee taranaa; jap har har paar utaaree |1| rahaau |
Sant Singh KhalsaI cannot swim across the terrifying world ocean. But chanting the Name of the Lord, Har, Har, I am carried across across. ||1||Pause||
Manmohan SinghThe dreadful world ocean can be crossed not. Uttering God's Name, the mortal is ferried across. Pause.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ। ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਭੈ ਹੀ ਜਿਸ ਮੇਂ ਜਲੁ ਹੈ ਐਸਾ ਜੋ ਜਗਤੁ ਸਮੁੰਦ੍ਰ ਹੈ, ਸੋ ਤਰਾ ਨਹੀਂ ਜਾਤਾ। ਮਨ ਬਾਣੀ ਕਰ ਹਰੀ ਕੇ ਜਾਪ ਨੇ ਜੀਵ ਰੂਪੀ ਇਸਤ੍ਰੀ ਪਾਰ ਉਤਾਰੀ ਹੈ॥੧॥ ਰਹਾਉ ॥
Prof. Sahib Singh(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਨ ਜਾਈ ਤਰਣਾ = ਪਾਰ ਨਹੀਂ ਲੰਘਿਆ ਜਾ ਸਕਦਾ। ਜਪਿ = ਜਪਿਆ ਕਰ। ਪਾਰਿ ਉਤਾਰੀ = ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
SikhNet (Spanish)si no es meditando en mi Dios. (1-Pausa)
ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ; ਸੇਵਾ ਸੁਰਤਿ ਬੀਚਾਰੀ ॥
hiradai prateet banee prabh keree; sevaa surat beechaaree |
Sant Singh KhalsaFaith in God came to fill my heart; I serve Him intuitively, and contemplate Him.
Manmohan SinghWhen faith in the Lord welled up within my heart, then my mind, became dedicated to His service and meditation.
Manmohan Singh (Punjabi)ਜਦ ਪ੍ਰਭੂ ਵਿੱਚ ਭਰੋਸਾ ਮੇਰੇ ਦਿਲ ਅੰਦਰ ਉਤਪੰਨ ਹੋ ਗਿਆ, ਤਾਂ ਮੇਰਾ ਮਨ ਉਸ ਦੀ ਟਹਿਲ ਸੇਵਾ ਅਤੇ ਸਿਮਰਨ ਦੇ ਸਮਰਪਨ ਹੋ ਗਿਆ।
Fareedkot Teekaਹਿਰਦੇ ਵਿਖੇ (ਪ੍ਰਭ ਕੇਰੀ) ਪ੍ਰਭੂ ਕੀ ਪ੍ਰਤੀਤ ਬਨੀ ਹੈ ਔਰ ਜੋ (ਸੁਰਤਿ) ਉਤਮ ਪ੍ਰੀਤੀ ਕਰਨੀ ਹੈ ਏਹੀ ਪਰਮੇਸ੍ਵਰ ਕੀ ਸੇਵਾ ਬਿਚਾਰੀ ਹੈ॥
Prof. Sahib Singh(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।ਪਦ ਅਰਥ ਹਿਰਦੈ = ਹਿਰਦੇ ਵਿਚ। ਪ੍ਰਤੀਤਿ = ਸਰਧਾ। ਕੇਰੀ = ਦੀ। ਸੇਵਾ = ਭਗਤੀ। ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਾਲਾ।
SikhNet (Spanish)Cuando la Fe en Dios llena mi corazón, mi ser se dedica a Su Servicio
ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਸਰਬ ਕਲਾ ਗੁਣਕਾਰੀ ॥੧॥
anadin raam naam jap hiradai; sarab kalaa gunakaaree |1|
Sant Singh KhalsaNight and day, I chant the Lord's Name within my heart; it is all-powerful and virtuous. ||1||
Manmohan SinghNight and day in thy mind, utter thou the Lord's Name, which is All meritorious
Manmohan Singh (Punjabi)ਰੈਨ ਅਤੇ ਦਿਨ ਤੂੰ ਆਪਣੇ ਮਨ ਅੰਦਰ, ਪ੍ਰਭੂ ਦੇ ਨਾਮ ਦਾ ਉਚਾਰਨ ਕਰ, ਜੋ ਸਰਬ-ਸ਼ਕਤੀਵਾਨ ਅਤੇ ਸਮੂਹ ਗੁਣਾ ਵਾਲਾ ਹੈ।
Fareedkot Teekaਸਰਬ ਕਲਾ ਸਮਰਥ ਔਰ ਸਰਬ ਗੁਣੋਂ ਕੇ ਕਰਨੇਹਾਰਾ ਜੋ ਰਾਮ ਹੈ ਤਿਸ ਕਾ ਨਾਮ ਰਾਤ੍ਰ ਦਿਨ ਜਪਾ ਹੈ ਔਰ ਹਿਰਦੇ ਮੇਂ ਧਿਆਨ ਧਰਾ ਹੈ॥੧॥
Prof. Sahib Singhਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥ਪਦ ਅਰਥ ਅਨਦਿਨੁ = ਹਰ ਰੋਜ਼। ਸਰਬ ਕਲਾ = ਸਾਰੀਆਂ ਤਾਕਤਾਂ ਦਾ ਮਾਲਕ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ ॥੧॥
SikhNet (Spanish)y mi corazón habita siempre en el Nombre del Señor, Quien es Todopoderoso, el Ser de Todo Mérito. (1)
ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ; ਮਨਿ ਤਨਿ ਅਲਖ ਅਪਾਰੀ ॥
prabh agam agochar raviaa srab tthaaee; man tan alakh apaaree |
Sant Singh KhalsaGod is Inaccessible and Unfathomable, All-pervading everywhere, in all minds and bodies; He is Infinite and Invisible.
Manmohan SinghThe Inaccessible, Inapprehensible, Invisible and Infinite Lord is contained in the mind, body and all the places.
Manmohan Singh (Punjabi)ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਦ੍ਰਿਸ਼ਟ ਅਤੇ ਅਨੰਤ ਸੁਆਮੀ ਹਿਰਦੇ, ਦੇਹਿ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਪ੍ਰਭੂ ਅਗਮ, ਅਗੋਚਰ, ਅਲਖ, ਅਪਾਰ, ਮਨ, ਤਨ ਔਰ ਸਰਬ ਥਾਵੋਂ ਮੇਂ ਬਿਆਪਿਆ ਹੂਆ ਹੈ॥
Prof. Sahib Singh(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਰਵਿਆ = ਮੌਜੂਦ। ਸ੍ਰਬ ਠਾਈ = ਸਭਨੀਂ ਥਾਈਂ। ਮਨਿ = (ਹਰੇਕ ਦੇ) ਮਨ ਵਿਚ। ਤਨਿ = (ਹਰੇਕ ਦੇ) ਸਰੀਰ ਵਿਚ। ਅਲਖ = ਅਦ੍ਰਿਸ਼ਟ। ਅਪਾਰੀ = {ਅ-ਪਾਰ} ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ।
SikhNet (Spanish)Insondable, Imperceptible es mi Señor, sí, Todo Prevaleciente es Él y, aunque Infinito, está impregnado en nuestro cuerpo y mente.
ਗੁਰ ਕਿਰਪਾਲ ਭਏ. ਤਬ ਪਾਇਆ; ਹਿਰਦੈ ਅਲਖੁ ਲਖਾਰੀ ॥੨॥
gur kirapaal bhe. tab paaeaa; hiradai alakh lakhaaree |2|
Sant Singh KhalsaWhen the Guru bebomes merciful, then the Unseen Lord is seen within the heart. ||2||
Manmohan SinghWhen the Guru becomes merciful then is the Unseeable Lord seen and obtained within the mind.
Manmohan Singh (Punjabi)ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ ਤਦ ਅਡਿੱਠ ਸੁਆਮੀ ਦੇਖਿਆ ਅਤੇ ਰਿਦੇ ਅੰਦਰ ਪ੍ਰਾਪਤ ਕੀਤਾ ਜਾਂਦਾ ਹੈ।
Fareedkot Teekaਜਬ ਗੁਰੂ ਕਿਰਪਾਲ ਹੂਏ ਤਬ ਤਿਸ ਪਰਮੇਸਰ ਕੋ ਪਾਇਆ ਹੈ॥☬ਜੇ ਕਹੇ ਕਹਾਂ ਪਾਇਆ ਹੈ? ਸੋ ਕਹਤੇ ਹੈਂ:☬ਰਿਦੇ ਵਿਖੇ ਹੀ ਤਿਸ ਅਲੇਖ ਕੋ ਲਖ ਲੀਆ ਹੈ॥੨॥
Prof. Sahib Singhਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥ਪਦ ਅਰਥ ਕਿਰਪਾਲ = ਦਇਆਵਾਨ ॥੨॥
SikhNet (Spanish)Sí, sólo cuando el Guru muestra Su Compasión, mi corazón vivencia al Señor Incognoscible. (2)
ਅੰਤਰਿ ਹਰਿ ਨਾਮੁ, ਸਰਬ ਧਰਣੀਧਰ; ਸਾਕਤ ਕਉ ਦੂਰਿ ਭਇਆ ਅਹੰਕਾਰੀ ॥
antar har naam, sarab dharaneedhar; saakat kau door bheaa ahankaaree |
Sant Singh KhalsaDeep within the inner being is the Name of the Lord, the Support of the entire earth, but to the egotistical shaakta, the faithless cynic, He seems far away.
Manmohan SinghWithin the mind is the God's Name, the mainstay of the entire earth, but to the proud worshipper of mammon, it seems far.
Manmohan Singh (Punjabi)ਸਮੂਹ ਧਰਤੀ ਦਾ ਆਸਰਾ, ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਹੀ ਹੈ, ਪ੍ਰੰਤੂ ਮਗਰੂਰ ਮਾਇਆ ਦੇ ਪੁਜਾਰੀ ਨੂੰ ਇਹ ਦੁਰੇਡੇ ਮਲੂਮ ਹੁੰਦਾ ਹੈ।
Fareedkot Teekaਸੋ ਸਰਬ ਧਰਣੀ ਕੇ ਧਾਰਨੇ ਵਾਲਾ ਹੈ ਅਰ ਹਰੀ ਜਿਸ ਕਾ ਨਾਮ ਹੈ, ਸੋ ਅੰਤਰ ਹੀ ਹੈ, ਪਰੰਤੂ (ਸਾਕਤ) ਮਨਮੁਖ ਕੋ ਦੂਰ ਹੋ ਰਹਾ ਹੈ ਕਿਉਂਕਿ ਸਾਕਤ ਹੰਕਾਰੀ ਹੈ॥
Prof. Sahib Singhਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।ਪਦ ਅਰਥ ਸਰਬ ਅੰਤਰਿ = ਹਰੇਕ ਦੇ ਅੰਦਰ। ਧਰਣੀ ਧਰ = ਧਰਤੀ ਦਾ ਆਸਰਾ ਪ੍ਰਭੂ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ।
SikhNet (Spanish)En mi interior vive el Nombre del Señor, lo único importante en la tierra entera, pero para los soberbios Manmukjs,
ਤ੍ਰਿਸਨਾ ਜਲਤ. ਨ ਕਬਹੂ ਬੂਝਹਿ; ਜੂਐ ਬਾਜੀ ਹਾਰੀ ॥੩॥
trisanaa jalat. na kabahoo boojheh; jooai baajee haaree |3|
Sant Singh KhalsaHis burning desire is never quenched, and he loses the game of life in the gamble. ||3||
Manmohan SinghHis burning desire is quenched not ever, and his life game he loses in gamble.
Manmohan Singh (Punjabi)ਉਸ ਦੀ ਮਚਦੀ ਹੋਈ ਖਾਹਿਸ਼ ਕਦੇ ਭੀ ਬੁਝਦੀ ਨਹੀਂ ਅਤੇ ਉਹ ਆਪਣੀ ਜੀਵਨ ਖੇਡ ਜੂਏ ਵਿੱਚ ਹਾਰ ਦਿੰਦਾ ਹੈ।
Fareedkot Teekaਤ੍ਰਿਸਨਾ ਵਿਖੇ ਜਲਤੇ ਹੈਂ ਤਿਨ ਕੀ ਤ੍ਰਿਸ਼ਨਾ ਕਬੀ ਬੂਝਤੀ ਨਹੀਂ ਹੈ, ਤਿਨ ਸਾਕਤੋਂ ਨੇ ਵਿਸ੍ਯ ਜੂਏ ਮੇਂ ਮਾਨੁਖ ਜਨਮ ਰੂਪ ਬਾਜੀ ਹਾਰੀ ਹੈ॥੩॥
Prof. Sahib Singhਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥ਪਦ ਅਰਥ ਜਲਤ = ਸੜ ਰਹੇ। ਨ ਬੂਝਹਿ = ਨਹੀਂ ਸਮਝਦੇ। ਜੂਐ = ਜੂਏ ਵਿਚ ॥੩॥
SikhNet (Spanish)fascinados con la Maya, les parece que está muy lejos, su angustia no cesa y su vida la apuestan en un sueño y la pierden. (3)
ਊਠਤ ਬੈਠਤ ਹਰਿ ਗੁਨ ਗਾਵਹਿ; ਗੁਰਿ. ਕਿੰਚਤ ਕਿਰਪਾ ਧਾਰੀ ॥
aootthat baitthat har gun gaaveh; gur. kinchat kirapaa dhaaree |
Sant Singh KhalsaStanding up and sitting down, the mortal sings the Glorious Praises of the Lord, when the Guru bestows even a tiny bit of His Grace.
Manmohan SinghHe, unto whom the Guru shows even a particle of his grace, sings God's praise, upstanding and downsitting.
Manmohan Singh (Punjabi)ਜਿਸ ਉਤੇ ਗੁਰੂ ਜੀ ਇਕ ਕਿਣਕਾ ਮਾਤ੍ਰ ਭੀ ਆਪਣੀ ਰਹਿਮਤ ਕਰਦੇ ਹਨ, ਉਹ ਉਠਦਿਆਂ ਅਤੇ ਬਹਿੰਦਿਆਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਿਨ ਕੇ ਉਪਰ ਗੁਰੋਂ ਨੇ (ਕਿੰਚਤ) ਅਲਪ ਮਾਤਰ ਭੀ ਕਿਰਪਾ ਧਾਰਨ ਕਰੀ ਹੈ, ਸੋ ਗੁਰਮੁਖ ਲੋਗ ਊਠਤੇ ਬੈਠਤੇ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।ਪਦ ਅਰਥ ਗਾਵਹਿ = ਗਾਂਦੇ ਹਨ। ਗੁਰਿ = ਗੁਰੂ ਨੇ। ਕਿੰਚਤ = ਥੋੜ੍ਹੀ ਜਿਤਨੀ ਭੀ।
SikhNet (Spanish)Uno canta las Alabanzas del Señor, sentado o parado, cuando el Guru te bendice con una partícula de Su Gracia.
ਨਾਨਕ. ਜਿਨ ਕਉ ਨਦਰਿ ਭਈ ਹੈ; ਤਿਨ ਕੀ ਪੈਜ ਸਵਾਰੀ ॥੪॥੨॥
naanak. jin kau nadar bhee hai; tin kee paij savaaree |4|2|
Sant Singh KhalsaO Nanak, those who are blessed by His Glance of Grace - He saves and protects their honor. ||4||2||
Manmohan SinghNanak, they on whom the Lord casts His merciful glance; their honour He, of Himself, saves.
Manmohan Singh (Punjabi)ਨਾਨਕ, ਜਿਨ੍ਹਾਂ ਉਤੇ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਨ੍ਹਾਂ ਦੀ ਪਤਿ-ਆਬਰੂ ਉਹ ਖੁਦ ਹੀ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪਰ ਪਰਮੇਸ਼ਰ ਕੀ ਕਿਰਪਾ ਦ੍ਰਿਸ਼ਟ ਭਈ ਹੈ ਤਿਨੋਂ ਕੀ ਪੈਜ ਸਵਾਰ ਦਈ ਹੈ॥੪॥੨॥
Prof. Sahib Singhਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥ਪਦ ਅਰਥ ਨਾਨਕ = ਹੇ ਨਾਨਕ! ਨਦਰਿ = ਮਿਹਰ ਦੀ ਨਿਗਾਹ। ਪੈਜ = ਇੱਜ਼ਤ, ਲਾਜ ॥੪॥੨॥
SikhNet (Spanish)Dice Nanak, sobre quien la Gracia de Dios se ha posado, su honor ha sido salvado por el Señor. (4-2)