ੴ

ਸਿੱਖਬਾਣੀ · SikhBani

Ang 1198

Sri Guru Granth Sahib · Raag Saarang · 3 shabads, 31 lines
Translations
Shabad Guru Nanak Dev Ji Raag Saarang continued from Ang 1197

ਇਨ ਬਿਧਿ. ਹਰਿ ਮਿਲੀਐ ਵਰ ਕਾਮਨਿ; ਧਨ ਸੋਹਾਗੁ ਪਿਆਰੀ ॥

ein bidh. har mileeai var kaaman; dhan sohaag piaaree |

Sant Singh KhalsaThis is the way to meet your Husband Lord. Blessed is the soul-bride who is loved by her Husband Lord.
Manmohan SinghO bride, this-wise God, the Spouse is met blest is the bride, who is dear unto her Groom.
Manmohan Singh (Punjabi)ਹੇ ਪਤਨੀਏ! ਇਸ ਤਰੀਕੇ ਨਾਲ ਵਾਹਿਗੁਰੂ ਪਤੀ ਮਿਲਦਾ ਹੈ। ਮੁਬਾਰਕ ਹੈ, ਉਹ ਪਤਨੀ, ਜੋ ਆਪਣੇ ਪਤੀ ਦੀ ਲਾਡਲੀ ਹੈ।
Fareedkot Teekaਪੂਰਬੋਕਤ ਬਿਧੀ ਸੇ ਅਰਥਾਤ ਗੁਰੂ ਵਾਕੋਂ ਦ੍ਵਾਰਾ, ਹੇ ਕਾਮਣ! ਹਰੀ ਵਰ ਕੋ ਮਿਲੀਤਾ ਹੈ। ਔਰ ਜੋ ਇਸਤ੍ਰੀ (ਸੋਹਾਗੁ) ਪਤੀ ਕੋ ਪ੍ਯਾਰੀ ਹੈ, ਸੋ ਧੰਨ ਕਹੀਤੀ ਹੈ॥
Prof. Sahib Singhਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ। ਹਰਿ ਵਰ ਮਿਲੀਐ = ਹਰੀ-ਪਤੀ ਨੂੰ ਮਿਲੀਦਾ ਹੈ। ਕਾਮਨਿ = ਹੇ ਜੀਵ-ਇਸਤ੍ਰੀ! ਸੋਹਾਗੁ = ਚੰਗਾ ਭਾਗ। ਧਨ = ਜੀਵ-ਇਸਤ੍ਰੀ।

SikhNet (Spanish)Así es como la Novia se encuentra con Su Esposo y se hace Su Bienamada, sí, meditando en la Palabra del Guru,

ਜਾਤਿ ਬਰਨ ਕੁਲ ਸਹਸਾ ਚੂਕਾ; ਗੁਰਮਤਿ ਸਬਦਿ ਬੀਚਾਰੀ ॥੧॥

jaat baran kul sahasaa chookaa; guramat sabad beechaaree |1|

Sant Singh KhalsaSocial class and status, race, ancestry and skepticism are eliminated, following the Guru's Teachings and contemplating the Word of the Shabad. ||1||
Manmohan SinghContemplating the Name by the Guru's instruction, one is rid of caste, race, lineage and doubt.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਦਾ ਸਿਮਰਨ ਕਰਨ ਨਾਲ ਜੀਵ ਜਾਤੀ, ਕੌਮ, ਵੰਸ਼ ਅਤੇ ਭਰਮ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜੋ ਗੁਰਮਤਿ ਕਰ ਸਬਦ ਕੇ (ਬੀਚਾਰੀ) ਵਿਚਾਰਨੇ ਵਾਲੇ ਹੂਏ ਹੈਂ ਤਿਨ ਕਾ ਜਾਤੀ ਕੁਲ ਔ ਬਰਨ ਆਸਰਮ ਕਾ ਅਭਿਮਾਨ ਔਰ ਪ੍ਰਮਾਣ ਗਤਿ ਆਦਿਕ ਸੰਸਾ (ਚੂਕਾ) ਦੂਰ ਹੂਆ ਹੈ॥੧॥☬ਜੇ ਕਹੇ ਜਿਸ ਪਰ ਪਤੀ ਕਾ ਮਨੁ ਮਾਨਿਆ ਹੈ ਤਿਸ ਕੇ ਚਿੰਨ ਕ੍ਯਾ ਹੈਂ? ਸੋ ਕਹਤੇ ਹੈਂ:
Prof. Sahib Singhਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਸਹਸਾ = ਭਰਮ। ਬੀਚਾਰੀ = ਵਿਚਾਰਵਾਨ ॥੧॥

SikhNet (Spanish)me libero de la conciencia de mi color, casta o tribu. (1)

ਜਿਸੁ ਮਨੁ ਮਾਨੈ. ਅਭਿਮਾਨੁ, ਨ ਤਾ ਕਉ; ਹਿੰਸਾ ਲੋਭੁ ਵਿਸਾਰੇ ॥

jis man maanai. abhimaan, na taa kau; hinsaa lobh visaare |

Sant Singh KhalsaOne whose mind is pleased and appeased, has no egotistical pride. Violence and greed are forgotten.
Manmohan SinghHe, whose mind is satiated, is rid of self conceit and he abandons cruelness and covetousness.
Manmohan Singh (Punjabi)ਜਿਸ ਦਾ ਮਨੂਆ ਸੰਤੁਸ਼ਟ ਹੋ ਗਿਆ ਹੈ, ਉਹ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਹ ਨਿਰਦਈ-ਪੁਣੇ ਤੇ ਲਾਲਚ ਨੂੰ ਛੱਡ ਦਿੰਦਾ ਹੈ।
Fareedkot Teekaਜਿਸ ਪਰ ਪਰਮੇਸ੍ਵਰ ਕਾ ਮਨੁ ਮਾਨਤਾ ਹੈ ਤਿਸ ਕੋ ਅਭਿਮਾਨ ਨਹੀਂ ਹੋਤਾ ਔਰ ਵਹੁ ਹਿੰਸਾ ਅਰ ਲੋਭ ਕੋ ਬਿਸਾਰ ਦੇਤੀ ਹੈ॥
Prof. Sahib Singhਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,

ਪਦ ਅਰਥ ਹਿੰਸਾ = ਨਿਰਦਇਤਾ।

SikhNet (Spanish)Aquélla, cuyo corazón es aceptado, se libera de su ego y abandona la violencia y la avaricia,

ਸਹਜਿ ਰਵੈ ਵਰੁ ਕਾਮਣਿ ਪਿਰ ਕੀ; ਗੁਰਮੁਖਿ ਰੰਗਿ ਸਵਾਰੇ ॥੨॥

sehaj ravai var kaaman pir kee; guramukh rang savaare |2|

Sant Singh KhalsaThe soul-bride intuitively ravishes and enjoys her Husband Lord; as Gurmukh, she is embellished by His Love. ||2||
Manmohan SinghThe Groom's bride effortlessly enjoys her Groom and by the Guru's grace is embellished with His love.
Manmohan Singh (Punjabi)ਪਤੀ ਦੀ ਪਤਨੀ ਨਿਰਯਤਨ ਹੀ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਸ ਦੀ ਪ੍ਰੀਤ ਨਾਲ ਸ਼ਸ਼ੋਭਤ ਹੋ ਜਾਂਦੀ ਹੈ।
Fareedkot Teekaਗੁਰੋਂ ਦ੍ਵਾਰੇ ਜਿਨੋਂ ਨੇ ਪ੍ਰੇਮ ਕਰ ਕੇ ਅੰਤਸਕਰਨ ਸ੍ਵਾਰੇ ਹੈਂ, ਸੋ ਪਤੀ ਕੀ ਸ੍ਰੇਸ੍ਟ ਇਸਤ੍ਰੀ ਸੁਭਾਵਕ ਪਤੀ ਕੋ ਰਾਵਤੀ ਹੈ॥੨॥
Prof. Sahib Singhਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ। ਰਵੈ = ਮਾਣਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰੰਗਿ = ਪ੍ਰੇਮ ਵਿਚ ॥੨॥

SikhNet (Spanish)pudiendo disfrutar del Amor espontáneo de Su Esposo y decorando su ser con Él, por la Gracia del Guru. (2)

ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ; ਮਾਇਆ ਮੋਹ ਪਸਾਰੀ ॥

jaarau aisee preet kuttanb sanabandhee; maaeaa moh pasaaree |

Sant Singh KhalsaBurn away any love of family and relatives, which increases your attachment to Maya.
Manmohan SinghBurn thou such love of family and kinsmen which increases the love of mammon.
Manmohan Singh (Punjabi)ਤੂੰ ਟੱਬਰ ਕਬੀਲੇ ਤੇ ਰਿਸ਼ਤੇਦਾਰਾਂ ਦੀ ਐਹੋ ਜੇਹੀ ਮੁਹੱਬਤ ਨੂੰ ਸਾੜ ਸੁੱਟ, ਜੋ ਧਨ-ਦੌਲਤ ਦੀ ਮਮਤਾ ਨੂੰ ਵਧਾਉਂਦੀ ਹੈ।
Fareedkot Teekaਐਸੀ ਪ੍ਰੀਤਿ ਕੁਟੰਬੀ ਅਰੁ ਸਨਬੰਧੀਓਂ ਕੀ ਜਾਰ ਦੇਵੋਂ ਜੋ ਮਾਯਾ ਮੋਹ ਕੇ ਪਸਾਰੇ ਵਾਲੀ ਹੈ॥
Prof. Sahib Singhਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।

ਪਦ ਅਰਥ ਜਾਰਉ = ਮੈਂ ਸਾੜ ਦਿਆਂ।

SikhNet (Spanish)No te dejes llevar por el amor a los parientes y a la familia, pues es creado por el deseo

ਜਿਸੁ ਅੰਤਰਿ ਪ੍ਰੀਤਿ. ਰਾਮ ਰਸੁ ਨਾਹੀ; ਦੁਬਿਧਾ ਕਰਮ ਬਿਕਾਰੀ ॥੩॥

jis antar preet. raam ras naahee; dubidhaa karam bikaaree |3|

Sant Singh KhalsaOne who does not savor the Lord's Love deep within, lives in duality and corruption. ||3||
Manmohan SinghHe, whose mind relishes not the Lord's Love; through worldly love, he does evil deeds.
Manmohan Singh (Punjabi)ਜਿਸ ਦਾ ਮਨ ਪ੍ਰਭ੍ਰੂ ਦੇ ਪ੍ਰੇਮ ਦਾ ਸੁਆਦ ਨਹੀਂ ਲੈਂਦਾ, ਸੰਸਾਰੀ ਮਮਤਾ ਦੇ ਰਾਹੀਂ, ਉਹ ਮੰਦੇ ਅਮਲ ਕਮਾਉਂਦਾ ਹੈ।
Fareedkot Teekaਜਿਸ ਕੇ ਅੰਤਰ ਰਾਮ ਕੀ ਪ੍ਰੀਤੀ ਅਰੁ (ਰਸੁ) ਅਨੰਦੁ ਨਹੀਂ ਵਹੁ ਦੁਵੈਤ ਸੇ ਵੇਕਾਰੀ ਕਰਮ ਕਰਤੀਆਂ ਹੈਂ॥੩॥
Prof. Sahib Singhਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥

ਪਦ ਅਰਥ ਦੁਬਿਧਾ = ਮੇਰ-ਤੇਰ। ਬਿਕਾਰੀ = ਵਿਕਾਰਾਂ ਦੇ ॥੩॥

SikhNet (Spanish)y la ilusión, pues en quien el Amor de Dios no habita, tiene actitudes malvadas, pues vienen de la dualidad. (3)

ਅੰਤਰਿ ਰਤਨ ਪਦਾਰਥ. ਹਿਤ ਕੌ; ਦੁਰੈ ਨ. ਲਾਲ ਪਿਆਰੀ ॥

antar ratan padaarath. hit kau; durai na. laal piaaree |

Sant Singh KhalsaHis Love is a priceless jewel deep within my being; the Lover of my Beloved is not hidden.
Manmohan SinghThe Beloved's sweetheart, within whose mind is the priceless gem of Lord's love, remains not hid.
Manmohan Singh (Punjabi)ਪ੍ਰੀਤਮ ਦੀ ਲਾਡਲੀ, ਜਿਸ ਦੇ ਰਿਦੇ ਅੰਦਰ ਪ੍ਰਭੂ ਦੀ ਪ੍ਰੀਤ ਦਾ ਅਮੋਲਕ ਹੀਰਾ ਹੈ, ਲੁਕੀ ਛਿਪੀ ਨਹੀਂ ਰਹਿੰਦੀ।
Fareedkot Teekaਜਿਸ ਕੇ ਅੰਤਰ (ਹਿਤ ਕੌ) ਪ੍ਰੇਮ ਕਾ ਰਤਨ ਰੂਪ ਪਦਾਰਥ ਹੈ, ਵਹੁ (ਲਾਲ) ਪਰਮੇਸ੍ਵਰ ਕੀ ਪ੍ਯਾਰੀ ਛਪਤੀ ਨਹੀਂ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।

ਪਦ ਅਰਥ ਹਿਤ = ਪਿਆਰ। ਕੌ = ਨੂੰ, ਦੀ ਖ਼ਾਤਰ। ਹਿਤ ਕੌ = ਪ੍ਰੇਮ ਪੈਦਾ ਕਰਨ ਦੀ ਖ਼ਾਤਰ। ਦੁਰੈ ਨ = ਨਹੀਂ ਲੁਕਦੀ, ਗੁੱਝੀ ਨਹੀਂ ਰਹਿੰਦੀ। ਲਾਲ ਪਿਆਰੀ = ਪ੍ਰਭੂ ਦੀ ਪਿਆਰੀ।

SikhNet (Spanish)La Amada Novia, que atesora la Joya del Nombre del Señor, no se esconde y,

ਨਾਨਕ ਗੁਰਮੁਖਿ ਨਾਮੁ ਅਮੋਲਕੁ; ਜੁਗਿ ਜੁਗਿ ਅੰਤਰਿ ਧਾਰੀ ॥੪॥੩॥

naanak guramukh naam amolak; jug jug antar dhaaree |4|3|

Sant Singh KhalsaO Nanak, as Gurmukh, enshrine the Priceless Naam deep within your being, all the ages through. ||4||3||
Manmohan SinghNanak, by the Guru's grace, she keeps enshrined in her mind, the Lord's invaluable Name, all the ages through.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ, ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਅਣਮੁੱਲੇ ਨਾਮ ਨੂੰ, ਸਾਰਿਆਂ ਯੁਗਾਂ ਅੰਦਰ ਟਿਕਾਈ ਰਖਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਨਾਮ ਅਮੋਲਕੁ ਜਾਨ ਕੇ ਨਾਮ ਜਪਣੇ ਕੀ ਪ੍ਰੀਤੀ ਮਨ ਮੇਂ ਜੁਗ ਜੁਗ ਕੇ ਅੰਤਰ ਧਾਰੀ ਹੈ॥੪॥੩॥
Prof. Sahib Singhਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥੩॥

SikhNet (Spanish)dice Nanak, a través del Guru es bendecida con el Precioso Nombre de Dios, el Cual se queda con ella época tras época. (4-3)

Open this shabad (11 lines, Angs 1197-1198) →

Shabad Guru Ramdas Ji Raag Saarang

ਸਾਰੰਗ ਮਹਲਾ ੪ ਘਰੁ ੧ ॥

saarang mahalaa 4 ghar 1 |

Sant Singh KhalsaSaarang, Fourth Mehl, First House:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Sarang, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador.

ਹਰਿ ਕੇ ਸੰਤ ਜਨਾ ਕੀ; ਹਮ ਧੂਰਿ ॥

har ke sant janaa kee; ham dhoor |

Sant Singh KhalsaI am the dust of the feet of the humble Saints of the Lord.
Manmohan SinghI am the dust of the feet of the Lord's saints.
Manmohan Singh (Punjabi)ਮੈਂ ਸਾਹਿਬ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਹਾਂ।
Fareedkot Teekaਹਮ ਹਰੀ ਕੇ ਸੰਤ ਜਨ ਕੀ ਚਰਨ ਧੂਰ ਹੂਏ ਹੈਂ॥
Prof. Sahib Singhਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ)।

ਪਦ ਅਰਥ ਹਮ = ਅਸੀ, ਮੈਂ। ਧੂਰਿ = ਚਰਨਾਂ ਦੀ ਧੂੜ।

SikhNet (Spanish)Oh, soy el polvo que quedó pegado a los Pies de los Santos,

ਮਿਲਿ ਸਤਸੰਗਤਿ ਪਰਮ ਪਦੁ ਪਾਇਆ; ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥

mil satasangat param pad paaeaa; aatam raam rahiaa bharapoor |1| rahaau |

Sant Singh KhalsaJoining the Sat Sangat, the True Congregation, I have obtained the supreme status. The Lord, the Supreme Soul, is all-pervading everywhere. ||1||Pause||
Manmohan SinghAssociating with the society of saints, I have obtained the supreme status. The Divine soul is fully-filling all. Pause.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਰੱਬੀ ਰੂਹ ਸਾਰਿਆਂ ਨੂੰ ਪਰੀਪੂਰਨ ਕਰ ਰਹੀ ਹੈ। ਠਹਿਰਾਉ।
Fareedkot Teekaਸਤਿਸੰਗਤ ਮੇਂ ਮਿਲ ਕੇ ਹਮ ਨੇ ਪਰਮ ਪਦੁ ਪਾਯਾ ਹੈ ਔਰ ਰਾਮ ਜੋ ਭਰਪੂਰ ਹੋ ਰਹਾ ਹੈ, ਸੋ (ਆਤਮ) ਅਪਨਾ ਆਪੁ ਜਾਨਾ ਹੈ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਆਤਮਰਾਮੁ = ਪਰਮਾਤਮਾ। ਭਰਪੂਰਿ = ਸਰਬ-ਵਿਆਪਕ ॥੧॥ ਰਹਾਉ ॥

SikhNet (Spanish)sí, uniéndome a los Santos obtuve el Estado Sublime de Éxtasis y Dios llenó cada poro de mi ser. (1-Pausa)

ਸਤਿਗੁਰੁ ਸੰਤੁ ਮਿਲੈ. ਸਾਂਤਿ ਪਾਈਐ; ਕਿਲਵਿਖ ਦੁਖ ਕਾਟੇ ਸਭਿ ਦੂਰਿ ॥

satigur sant milai. saant paaeeai; kilavikh dukh kaatte sabh door |

Sant Singh KhalsaMeeting the Saintly True Guru, I have found peace and tranquility. Sins and painful mistakes are totally erased and taken away.
Manmohan SinghMeeting with the saintly True Guru, man is tranquillised and all his sins and sufferings are blotted off.
Manmohan Singh (Punjabi)ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਜੀਵ ਨੂੰ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਅਤੇ ਉਸ ਦੇ ਸਾਰੇ ਪਾਪ ਤੇ ਦੁਖੜੇ ਨਸ਼ਟ ਹੋ, ਪਰੇ ਹੋ ਜਾਂਦੇ ਹਨ।
Fareedkot Teekaਸੰਤ ਸਤਗੁਰ ਮਿਲਨੇ ਸੇ ਸਾਂਤੀ ਪਾਈਤੀ ਹੈਂ ਔਰ ਹਮ ਨੇ (ਕਿਲਵਿਖ) ਪਾਪ ਔਰ ਦੁਖ ਕਾਟ ਕਰ ਦੂਰ ਕਰ ਦੀਏ ਹੈਂ॥
Prof. Sahib Singhਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ।

ਪਦ ਅਰਥ ਪਾਈਐ = ਪ੍ਰਾਪਤ ਕਰ ਲਈਦੀ ਹੈ। ਕਿਲਵਿਖ = ਪਾਪ। ਸਭਿ = ਸਾਰੇ।

SikhNet (Spanish)Cuando uno encuentra al Santo Guru uno es confortado y así se libera de todo dolor

ਆਤਮ ਜੋਤਿ ਭਈ ਪਰਫੂਲਿਤ; ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥

aatam jot bhee parafoolit; purakh niranjan dekhiaa hajoor |1|

Sant Singh KhalsaThe Divine Light of the soul radiates forth, gazing upon the Presence of the Immaculate Lord God. ||1||
Manmohan SinghHis soul's Light shines forth, and he sees the presence of the Immaculate Lord.
Manmohan Singh (Punjabi)ਉਸ ਦੀ ਰੂਹ ਦਾ ਨੂਰ ਚਮਕ ਉਠਦਾ ਹੈ ਅਤੇ ਉਹ ਪਵਿੱਤ੍ਰ ਪ੍ਰਭੂ ਦੀ ਹਜ਼ੂਰੀ ਨੂੰ ਵੇਖ ਲੈਂਦਾ ਹੈ।
Fareedkot Teeka(ਆਤਮ ਜੋਤਿ) ਆਤਮ ਗ੍ਯਾਤ ਪ੍ਰਫੁਲਤ ਹੋਈ ਹੈ ਔਰ ਨਿਰੰਜਨ ਪੁਰਖ ਕੋ (ਹਜੂਰਿ) ਨਿਕਟ ਹੀ ਦੇਖਿਆ ਹੈ॥੧॥
Prof. Sahib Singh(ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ ॥੧॥

ਪਦ ਅਰਥ ਆਤਮ ਜੋਤਿ = ਅੰਤਰ-ਆਤਮਾ, ਜਿੰਦ। ਪਰਫੂਲਿਤ = ਖਿੜੀ ਹੋਈ। ਪੁਰਖ ਨਿਰੰਜਨੁ = ਨਿਰਲੇਪ ਪ੍ਰਭੂ {ਨਿਰ-ਅੰਜਨੁ। ਅੰਜਨੁ = ਮਾਇਆ ਦੇ ਮੋਹ ਦੀ ਕਾਲਖ}। ਹਜੂਰਿ = ਹਾਜ਼ਰ-ਨਾਜ਼ਰ ॥੧॥

SikhNet (Spanish)y de toda falta, la Luz del ser brilla incesantemente y ahí uno puede ver la Presencia del Ser Inmaculado. (1)

ਵਡੈ ਭਾਗਿ ਸਤਸੰਗਤਿ ਪਾਈ; ਹਰਿ ਹਰਿ ਨਾਮੁ ਰਹਿਆ ਭਰਪੂਰਿ ॥

vaddai bhaag satasangat paaee; har har naam rahiaa bharapoor |

Sant Singh KhalsaBy great good fortune, I have found the Sat Sangat; the Name of the Lord, Har, Har, is all-prevading everywhere.
Manmohan SinghBy great good fortune, I have obtained the society of saints and the Lord God's Name has fully-filled me.
Manmohan Singh (Punjabi)ਭਾਰੇ ਚੰਗੇ ਭਾਗਾਂ ਦੁਆਰਾ, ਮੈਨੂੰ ਸਤਿਸੰਗਤ ਪਰਾਪਤ ਹੋਈ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨੇ ਮੈਨੂੰ ਪਰੀਪੂਰਨ ਕਰ ਦਿੱਤਾ ਹੈ।
Fareedkot Teekaਵੱਡੇ ਭਾਗੋਂ ਕਰ ਕੇ ਸਤਿਸੰਗਤਿ ਪਾਈ ਹੈ, ਹਰਿ ਹਰਿ ਨਾਮ ਜਪ ਕੇ ਭਰਪੂਰ ਹੋ ਰਹਿਆ ਜਾਨਿਆ ਹੈ॥
Prof. Sahib Singhਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ),

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ।

SikhNet (Spanish)Llegué hasta la Sociedad de los Santos por una muy buena Fortuna y el Nombre del Señor llenó mi ser,

ਅਠਸਠਿ ਤੀਰਥ ਮਜਨੁ ਕੀਆ; ਸਤਸੰਗਤਿ ਪਗ ਨਾਏ ਧੂਰਿ ॥੨॥

atthasatth teerath majan keea; satasangat pag naae dhoor |2|

Sant Singh KhalsaI have taken my cleansing bath at the sixty-eight sacred shrines of pilgrimage, bathing in the dust of the feet of the True Congregation. ||2||
Manmohan SinghBathing in the dust of the feet of the society of saints, includes the ablution at the sixty-eight holies.
Manmohan Singh (Punjabi)ਸਾਧ ਸਮੇਲਨ ਦੇ ਪੈਰਾਂ ਦੀ ਧੂੜ ਅੰਦਰ ਨ੍ਹਾਉਣ ਵਿੱਚ ਅਠਾਹਠ ਧਰਮ-ਅਸਥਾਨਾਂ ਦੇ ਇਸ਼ਨਾਨ ਆ ਜਾਂਦੇ ਹਨ।
Fareedkot Teekaਅਠਾਹਠ ਤੀਰਥੋਂ ਕੇ ਇਸਨਾਨ ਕੀਏ ਕਾ ਫਲੁ ਸਤਸੰਗਤ ਕੀ ਚਰਨ ਧੂਰੀ ਮੇਂ ਨਾਵਣੇ ਸੇ ਪ੍ਰਾਪਤ ਹੂਆ ਹੈ॥੨॥
Prof. Sahib Singhਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੨॥

ਪਦ ਅਰਥ ਅਠ ਸਠਿ = {੮+੬੦} ਅਠਾਹਠ। ਮਜਨੁ = ਇਸ਼ਨਾਨ। ਪਗ ਧੂਰਿ = ਚਰਨਾਂ ਦੀ ਧੂੜ। ਨਾਏ = ਨ੍ਹਾਇ, ਨ੍ਹਾ ਕੇ ॥੨॥

SikhNet (Spanish)así sentí como si me bañara en los sesenta y ocho lugares de peregrinaje, cuando unté mi ser con los Pies de Loto del Santo. (2)

ਦੁਰਮਤਿ ਬਿਕਾਰ ਮਲੀਨ ਮਤਿ ਹੋਛੀ; ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥

duramat bikaar maleen mat hochhee; hiradaa kusudh laagaa moh koor |

Sant Singh KhalsaEvil-minded and corrupt, filthy-minded and shallow, with impure heart, attached to enticement and falsehood.
Manmohan SinghFilthy and shallow is the mind of the evil-intellected sinner. His impure heart is attained to worldly love and falsehood.
Manmohan Singh (Punjabi)ਗੰਦਾ ਅਤੇ ਤੁੱਛ ਹੈ ਮਨ ਖੋਟੀ ਅਕਲ ਵਾਲੇ ਵਿਕਾਰੀ ਪੁਰਸ਼ ਦਾ। ਉਸ ਦਾ ਅਪਵਿੱਤ੍ਰ ਦਿਲ ਸੰਸਾਰੀ ਮਮਤਾ ਤੇ ਕੂੜ ਨਾਲ ਜੁੜਿਆ ਹੋਇਆ ਹੈ।
Fareedkot Teekaਦੁਰਮਤੀਓਂ ਕੀ ਬਿਕਾਰੋਂ ਕਰ ਕੇ ਮਤਿ ਹੋਛੀ ਅਰ ਮਲੀਨ ਹੋ ਰਹੀ ਹੈ ਔ ਹਿਰਦਾ ਕੁਸੁਧ ਹੋ ਰਹਾ ਹੈ, ਕਯੋਂਕਿ (ਕੂਰੁ) ਮੂਰਖ ਮੋਹ ਮੇਂ ਲਗਾ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮੱਤ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ।

ਪਦ ਅਰਥ ਦੁਰਮਤਿ = ਖੋਟੀ ਮੱਤ। ਮਲੀਨ ਮਤਿ = (ਵਿਕਾਰਾਂ ਦੀ ਮੈਲ ਨਾਲ) ਮੈਲੀ ਹੋ ਚੁਕੀ ਮੱਤ। ਕੁਸੁਧੁ = {ਕੁ = ਸੁਧੁ} ਗੰਦਾ, ਮੈਲਾ। ਕੂਰੁ = ਕੂੜ।

SikhNet (Spanish)Mi mente se encontraba manchada y sin profundidad, manejada por mi ego, sí, mi corazón estaba sucio,

ਬਿਨੁ ਕਰਮਾ. ਕਿਉ ਸੰਗਤਿ ਪਾਈਐ; ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥

bin karamaa. kiau sangat paaeeai; haumai biaap rahiaa man jhoor |3|

Sant Singh KhalsaWithout good karma, how can I find the Sangat? Engrossed in egotism, the mortal remains stuck in regret. ||3||
Manmohan SinghWithout destiny, how can the society of saints be attained? Engrossed in ego, man ever repents.
Manmohan Singh (Punjabi)ਪ੍ਰਾਲਭਧ ਦੇ ਬਗੈਰ, ਸਤਿਸੰਗਤ ਕਿਸ ਤਰ੍ਹਾਂ ਪਰਾਪਤ ਹੋ ਸਕਦੀ ਹੈ? ਹੰਕਾਰ ਅੰਦਰ ਗ੍ਰਸਿਆ ਹੋਇਆ ਬੰਦਾ ਸਦਾ ਹੀ ਪਸਚਾਤਾਪ ਕਰਦਾ ਹੈ।
Fareedkot Teekaਉਤਮ ਕਰਮੋਂ ਸੇ ਬਿਨਾਂ ਸਤਿ ਸੰਗਤਿ ਕੈਸੇ ਪ੍ਰਾਪਤਿ ਹੋਵੈ? ਭਾਵ ਨਹੀਂ ਹੋਤੀ ਔਰ ਮਨ ਹੰਤਾ ਮਮਤਾ ਮੇਂ ਬ੍ਯਾਪ ਰਹਾ ਹੈ ਇਸੀ ਸੇ ਝੁਰਤਾ ਹੈ॥੩॥☬ਐਸੇ ਬੇਨਤੀ ਕਰੀਏ:
Prof. Sahib Singhਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਬਿਨੁ ਕਰਮਾ = (ਪ੍ਰਭੂ ਦੀ) ਮਿਹਰ ਤੋਂ ਬਿਨਾ। ਬਿਆਪਿ ਰਹਿਆ = ਫਸਿਆ ਰਹਿੰਦਾ ਹੈ। ਝੂਰਿ = ਝੁਰਦਾ ਹੈ ॥੩॥

SikhNet (Spanish)apegado a los falsos deseos. Sin un Destino, uno no llega hasta la Sociedad de los Santos y la tristeza lo aborda a uno, a causa del ego. (3)

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ; ਮਾਗਉ ਸਤਸੰਗਤਿ ਪਗ ਧੂਰਿ ॥

hohu deaal kripaa kar har jee; maagau satasangat pag dhoor |

Sant Singh KhalsaBe kind and show Your Mercy, O Dear Lord; I beg for the dust of the feet of the Sat Sangat.
Manmohan SinghBe Thou compassionate, O Sire Master, and show mercy unto me. I ask for the dust of the feet of the saints' congregation.
Manmohan Singh (Punjabi)ਤੂੰ ਮਇਆਵਾਨ ਹੋ, ਹੇ ਮਹਾਰਾਜ ਮਾਲਕ! ਅਤੇ ਮੇਰੇ ਉਤੇ ਰਹਿਮਤ ਧਾਰ। ਮੈਂ ਸਾਧ ਸੰਗਤ ਦੇ ਪੈਰਾ ਦੀ ਧੂੜ ਦੀ ਯਾਚਨਾ ਕਰਦਾ ਹਾਂ।
Fareedkot Teekaਹੇ (ਕ੍ਰਿਪਾ ਕਰਿ) ਕ੍ਰਿਪਾ ਕੀ ਖਾਨ ਹਰਿ ਜੀਉ! ਹਮਾਰੇ ਪੁਰ ਦਯਾਲ ਹੋਹੁ।☬ਜੇ ਕਹੇ ਕਯਾ ਮਾਂਗਤੇ ਹੋ? ਸੋ ਕਹਤੇ ਹੈਂ:☬ਮੈਂ ਸਤਿਸੰਗਤ ਕੀ ਚਰਨ ਧੂਰ ਮਾਂਗਤਾ ਹੂੰ, ਦੁਰਮਤੀਓਂ ਕਾ ਸੰਗ ਨਾ ਹੋਵੈ॥
Prof. Sahib Singhਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।

ਪਦ ਅਰਥ ਦਇਆਲ = ਦਇਆਵਾਨ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਗ ਧੂਰਿ = ਚਰਨਾਂ ਦੀ ਧੂੜ।

SikhNet (Spanish)Oh Dios, ten Compasión y bendíceme con el Polvo de los Pies de los Santos.

ਨਾਨਕ ਸੰਤੁ ਮਿਲੈ. ਹਰਿ ਪਾਈਐ; ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥

naanak sant milai. har paaeeai; jan har bhettiaa raam hajoor |4|1|

Sant Singh KhalsaO Nanak, meeting with the Saints, the Lord is attained. The Lord's humble servant obtains the Presence of the Lord. ||4||1||
Manmohan SinghNanak, meeting with the saints one attains unto the Lord, The Lord's slave obtains the presence of the Lord God.
Manmohan Singh (Punjabi)ਨਾਨਕ, ਸਾਧੂਆਂ ਨਾਲ ਮਿਲਣ ਦੁਆਰਾ, ਪ੍ਰਾਣੀ ਪ੍ਰਭੂ ਨੂੰ ਪਾ ਲੈਂਦਾ ਹੈ। ਸੁਆਮੀ ਦਾ ਗੋਲਾ ਸੁਆਮੀ ਵਾਹਿਗੁਰੂ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹੇ ਹਰੀ ਰਾਮ! ਤੂੰ ਪ੍ਰਤਖ ਵਾ ਪਾਸ ਹੀ ਮਿਲਿਆ ਹੈਂ, ਹੇ ਹਰੀ! ਤੂੰ ਤਿਨ ਸੰਤੋਂ ਕੇ ਮਿਲਨੇ ਸੇ ਪਾਈਤਾ ਹੈਂ॥੪॥੧॥
Prof. Sahib Singhਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ॥੪॥੧॥

ਪਦ ਅਰਥ ਸੰਤੁ = ਗੁਰੂ। ਪਾਈਐ = ਲੱਭ ਲਈਦਾ ਹੈ। ਜਨੁ ਹਰਿ = ਹਰਿ ਜਨੁ, ਹਰੀ ਦਾ ਦਾਸ, ਗੁਰੂ। ਹਜੂਰਿ = ਅੰਗ-ਸੰਗ (ਵੱਸਦਾ) ॥੪॥੧॥

SikhNet (Spanish)Nanak dice, encontrándose con los Santos, uno entra en el Estado de Dios y mira, uno ve al Señor como una Presencia. (4-1)

Open this shabad →

Shabad Guru Ramdas Ji Raag Saarang

ਸਾਰੰਗ ਮਹਲਾ ੪ ॥

saarang mahalaa 4 |

Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੋਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.

ਗੋਬਿੰਦ ਚਰਨਨ ਕਉ; ਬਲਿਹਾਰੀ ॥

gobind charanan kau; balihaaree |

Sant Singh KhalsaI am a sacrifice to the Feet of the Lord of the Universe.
Manmohan SinghI am a sacrifice unto the Lord's feet.
Manmohan Singh (Punjabi)ਮੈਂ ਪ੍ਰਭੂ ਦੇ ਪੈਰਾਂ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਗੋਬਿੰਦ ਜੀ ਕੇ ਚਰਨੋਂ ਪਰ ਬਲਿਹਾਰਨੇ ਜਾਤਾ ਹੂੰ॥
Prof. Sahib Singhਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।

ਪਦ ਅਰਥ ਕਉ = ਤੋਂ, ਨੂੰ। ਬਲਿਹਾਰੀ = ਕੁਰਬਾਨ, ਸਦਕੇ।

SikhNet (Spanish)Ofrezco mi ser en sacrificio a los Pies de Loto del Señor, pues no puedo nadar por el mar del flujo de la vida,

ਭਵਜਲੁ ਜਗਤੁ. ਨ ਜਾਈ ਤਰਣਾ; ਜਪਿ ਹਰਿ ਹਰਿ ਪਾਰਿ ਉਤਾਰੀ ॥੧॥ ਰਹਾਉ ॥

bhavajal jagat. na jaaee taranaa; jap har har paar utaaree |1| rahaau |

Sant Singh KhalsaI cannot swim across the terrifying world ocean. But chanting the Name of the Lord, Har, Har, I am carried across across. ||1||Pause||
Manmohan SinghThe dreadful world ocean can be crossed not. Uttering God's Name, the mortal is ferried across. Pause.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ। ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਭੈ ਹੀ ਜਿਸ ਮੇਂ ਜਲੁ ਹੈ ਐਸਾ ਜੋ ਜਗਤੁ ਸਮੁੰਦ੍ਰ ਹੈ, ਸੋ ਤਰਾ ਨਹੀਂ ਜਾਤਾ। ਮਨ ਬਾਣੀ ਕਰ ਹਰੀ ਕੇ ਜਾਪ ਨੇ ਜੀਵ ਰੂਪੀ ਇਸਤ੍ਰੀ ਪਾਰ ਉਤਾਰੀ ਹੈ॥੧॥ ਰਹਾਉ ॥
Prof. Sahib Singh(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਨ ਜਾਈ ਤਰਣਾ = ਪਾਰ ਨਹੀਂ ਲੰਘਿਆ ਜਾ ਸਕਦਾ। ਜਪਿ = ਜਪਿਆ ਕਰ। ਪਾਰਿ ਉਤਾਰੀ = ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

SikhNet (Spanish)si no es meditando en mi Dios. (1-Pausa)

ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ; ਸੇਵਾ ਸੁਰਤਿ ਬੀਚਾਰੀ ॥

hiradai prateet banee prabh keree; sevaa surat beechaaree |

Sant Singh KhalsaFaith in God came to fill my heart; I serve Him intuitively, and contemplate Him.
Manmohan SinghWhen faith in the Lord welled up within my heart, then my mind, became dedicated to His service and meditation.
Manmohan Singh (Punjabi)ਜਦ ਪ੍ਰਭੂ ਵਿੱਚ ਭਰੋਸਾ ਮੇਰੇ ਦਿਲ ਅੰਦਰ ਉਤਪੰਨ ਹੋ ਗਿਆ, ਤਾਂ ਮੇਰਾ ਮਨ ਉਸ ਦੀ ਟਹਿਲ ਸੇਵਾ ਅਤੇ ਸਿਮਰਨ ਦੇ ਸਮਰਪਨ ਹੋ ਗਿਆ।
Fareedkot Teekaਹਿਰਦੇ ਵਿਖੇ (ਪ੍ਰਭ ਕੇਰੀ) ਪ੍ਰਭੂ ਕੀ ਪ੍ਰਤੀਤ ਬਨੀ ਹੈ ਔਰ ਜੋ (ਸੁਰਤਿ) ਉਤਮ ਪ੍ਰੀਤੀ ਕਰਨੀ ਹੈ ਏਹੀ ਪਰਮੇਸ੍ਵਰ ਕੀ ਸੇਵਾ ਬਿਚਾਰੀ ਹੈ॥
Prof. Sahib Singh(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਪ੍ਰਤੀਤਿ = ਸਰਧਾ। ਕੇਰੀ = ਦੀ। ਸੇਵਾ = ਭਗਤੀ। ਬੀਚਾਰੀ = ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਾਲਾ।

SikhNet (Spanish)Cuando la Fe en Dios llena mi corazón, mi ser se dedica a Su Servicio

ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਸਰਬ ਕਲਾ ਗੁਣਕਾਰੀ ॥੧॥

anadin raam naam jap hiradai; sarab kalaa gunakaaree |1|

Sant Singh KhalsaNight and day, I chant the Lord's Name within my heart; it is all-powerful and virtuous. ||1||
Manmohan SinghNight and day in thy mind, utter thou the Lord's Name, which is All meritorious
Manmohan Singh (Punjabi)ਰੈਨ ਅਤੇ ਦਿਨ ਤੂੰ ਆਪਣੇ ਮਨ ਅੰਦਰ, ਪ੍ਰਭੂ ਦੇ ਨਾਮ ਦਾ ਉਚਾਰਨ ਕਰ, ਜੋ ਸਰਬ-ਸ਼ਕਤੀਵਾਨ ਅਤੇ ਸਮੂਹ ਗੁਣਾ ਵਾਲਾ ਹੈ।
Fareedkot Teekaਸਰਬ ਕਲਾ ਸਮਰਥ ਔਰ ਸਰਬ ਗੁਣੋਂ ਕੇ ਕਰਨੇਹਾਰਾ ਜੋ ਰਾਮ ਹੈ ਤਿਸ ਕਾ ਨਾਮ ਰਾਤ੍ਰ ਦਿਨ ਜਪਾ ਹੈ ਔਰ ਹਿਰਦੇ ਮੇਂ ਧਿਆਨ ਧਰਾ ਹੈ॥੧॥
Prof. Sahib Singhਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਸਰਬ ਕਲਾ = ਸਾਰੀਆਂ ਤਾਕਤਾਂ ਦਾ ਮਾਲਕ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ ॥੧॥

SikhNet (Spanish)y mi corazón habita siempre en el Nombre del Señor, Quien es Todopoderoso, el Ser de Todo Mérito. (1)

ਪ੍ਰਭੁ ਅਗਮ ਅਗੋਚਰੁ ਰਵਿਆ ਸ੍ਰਬ ਠਾਈ; ਮਨਿ ਤਨਿ ਅਲਖ ਅਪਾਰੀ ॥

prabh agam agochar raviaa srab tthaaee; man tan alakh apaaree |

Sant Singh KhalsaGod is Inaccessible and Unfathomable, All-pervading everywhere, in all minds and bodies; He is Infinite and Invisible.
Manmohan SinghThe Inaccessible, Inapprehensible, Invisible and Infinite Lord is contained in the mind, body and all the places.
Manmohan Singh (Punjabi)ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਦ੍ਰਿਸ਼ਟ ਅਤੇ ਅਨੰਤ ਸੁਆਮੀ ਹਿਰਦੇ, ਦੇਹਿ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਪ੍ਰਭੂ ਅਗਮ, ਅਗੋਚਰ, ਅਲਖ, ਅਪਾਰ, ਮਨ, ਤਨ ਔਰ ਸਰਬ ਥਾਵੋਂ ਮੇਂ ਬਿਆਪਿਆ ਹੂਆ ਹੈ॥
Prof. Sahib Singh(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਰਵਿਆ = ਮੌਜੂਦ। ਸ੍ਰਬ ਠਾਈ = ਸਭਨੀਂ ਥਾਈਂ। ਮਨਿ = (ਹਰੇਕ ਦੇ) ਮਨ ਵਿਚ। ਤਨਿ = (ਹਰੇਕ ਦੇ) ਸਰੀਰ ਵਿਚ। ਅਲਖ = ਅਦ੍ਰਿਸ਼ਟ। ਅਪਾਰੀ = {ਅ-ਪਾਰ} ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ।

SikhNet (Spanish)Insondable, Imperceptible es mi Señor, sí, Todo Prevaleciente es Él y, aunque Infinito, está impregnado en nuestro cuerpo y mente.

ਗੁਰ ਕਿਰਪਾਲ ਭਏ. ਤਬ ਪਾਇਆ; ਹਿਰਦੈ ਅਲਖੁ ਲਖਾਰੀ ॥੨॥

gur kirapaal bhe. tab paaeaa; hiradai alakh lakhaaree |2|

Sant Singh KhalsaWhen the Guru bebomes merciful, then the Unseen Lord is seen within the heart. ||2||
Manmohan SinghWhen the Guru becomes merciful then is the Unseeable Lord seen and obtained within the mind.
Manmohan Singh (Punjabi)ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ ਤਦ ਅਡਿੱਠ ਸੁਆਮੀ ਦੇਖਿਆ ਅਤੇ ਰਿਦੇ ਅੰਦਰ ਪ੍ਰਾਪਤ ਕੀਤਾ ਜਾਂਦਾ ਹੈ।
Fareedkot Teekaਜਬ ਗੁਰੂ ਕਿਰਪਾਲ ਹੂਏ ਤਬ ਤਿਸ ਪਰਮੇਸਰ ਕੋ ਪਾਇਆ ਹੈ॥☬ਜੇ ਕਹੇ ਕਹਾਂ ਪਾਇਆ ਹੈ? ਸੋ ਕਹਤੇ ਹੈਂ:☬ਰਿਦੇ ਵਿਖੇ ਹੀ ਤਿਸ ਅਲੇਖ ਕੋ ਲਖ ਲੀਆ ਹੈ॥੨॥
Prof. Sahib Singhਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥

ਪਦ ਅਰਥ ਕਿਰਪਾਲ = ਦਇਆਵਾਨ ॥੨॥

SikhNet (Spanish)Sí, sólo cuando el Guru muestra Su Compasión, mi corazón vivencia al Señor Incognoscible. (2)

ਅੰਤਰਿ ਹਰਿ ਨਾਮੁ, ਸਰਬ ਧਰਣੀਧਰ; ਸਾਕਤ ਕਉ ਦੂਰਿ ਭਇਆ ਅਹੰਕਾਰੀ ॥

antar har naam, sarab dharaneedhar; saakat kau door bheaa ahankaaree |

Sant Singh KhalsaDeep within the inner being is the Name of the Lord, the Support of the entire earth, but to the egotistical shaakta, the faithless cynic, He seems far away.
Manmohan SinghWithin the mind is the God's Name, the mainstay of the entire earth, but to the proud worshipper of mammon, it seems far.
Manmohan Singh (Punjabi)ਸਮੂਹ ਧਰਤੀ ਦਾ ਆਸਰਾ, ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਹੀ ਹੈ, ਪ੍ਰੰਤੂ ਮਗਰੂਰ ਮਾਇਆ ਦੇ ਪੁਜਾਰੀ ਨੂੰ ਇਹ ਦੁਰੇਡੇ ਮਲੂਮ ਹੁੰਦਾ ਹੈ।
Fareedkot Teekaਸੋ ਸਰਬ ਧਰਣੀ ਕੇ ਧਾਰਨੇ ਵਾਲਾ ਹੈ ਅਰ ਹਰੀ ਜਿਸ ਕਾ ਨਾਮ ਹੈ, ਸੋ ਅੰਤਰ ਹੀ ਹੈ, ਪਰੰਤੂ (ਸਾਕਤ) ਮਨਮੁਖ ਕੋ ਦੂਰ ਹੋ ਰਹਾ ਹੈ ਕਿਉਂਕਿ ਸਾਕਤ ਹੰਕਾਰੀ ਹੈ॥
Prof. Sahib Singhਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।

ਪਦ ਅਰਥ ਸਰਬ ਅੰਤਰਿ = ਹਰੇਕ ਦੇ ਅੰਦਰ। ਧਰਣੀ ਧਰ = ਧਰਤੀ ਦਾ ਆਸਰਾ ਪ੍ਰਭੂ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ।

SikhNet (Spanish)En mi interior vive el Nombre del Señor, lo único importante en la tierra entera, pero para los soberbios Manmukjs,

ਤ੍ਰਿਸਨਾ ਜਲਤ. ਨ ਕਬਹੂ ਬੂਝਹਿ; ਜੂਐ ਬਾਜੀ ਹਾਰੀ ॥੩॥

trisanaa jalat. na kabahoo boojheh; jooai baajee haaree |3|

Sant Singh KhalsaHis burning desire is never quenched, and he loses the game of life in the gamble. ||3||
Manmohan SinghHis burning desire is quenched not ever, and his life game he loses in gamble.
Manmohan Singh (Punjabi)ਉਸ ਦੀ ਮਚਦੀ ਹੋਈ ਖਾਹਿਸ਼ ਕਦੇ ਭੀ ਬੁਝਦੀ ਨਹੀਂ ਅਤੇ ਉਹ ਆਪਣੀ ਜੀਵਨ ਖੇਡ ਜੂਏ ਵਿੱਚ ਹਾਰ ਦਿੰਦਾ ਹੈ।
Fareedkot Teekaਤ੍ਰਿਸਨਾ ਵਿਖੇ ਜਲਤੇ ਹੈਂ ਤਿਨ ਕੀ ਤ੍ਰਿਸ਼ਨਾ ਕਬੀ ਬੂਝਤੀ ਨਹੀਂ ਹੈ, ਤਿਨ ਸਾਕਤੋਂ ਨੇ ਵਿਸ੍ਯ ਜੂਏ ਮੇਂ ਮਾਨੁਖ ਜਨਮ ਰੂਪ ਬਾਜੀ ਹਾਰੀ ਹੈ॥੩॥
Prof. Sahib Singhਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥

ਪਦ ਅਰਥ ਜਲਤ = ਸੜ ਰਹੇ। ਨ ਬੂਝਹਿ = ਨਹੀਂ ਸਮਝਦੇ। ਜੂਐ = ਜੂਏ ਵਿਚ ॥੩॥

SikhNet (Spanish)fascinados con la Maya, les parece que está muy lejos, su angustia no cesa y su vida la apuestan en un sueño y la pierden. (3)

ਊਠਤ ਬੈਠਤ ਹਰਿ ਗੁਨ ਗਾਵਹਿ; ਗੁਰਿ. ਕਿੰਚਤ ਕਿਰਪਾ ਧਾਰੀ ॥

aootthat baitthat har gun gaaveh; gur. kinchat kirapaa dhaaree |

Sant Singh KhalsaStanding up and sitting down, the mortal sings the Glorious Praises of the Lord, when the Guru bestows even a tiny bit of His Grace.
Manmohan SinghHe, unto whom the Guru shows even a particle of his grace, sings God's praise, upstanding and downsitting.
Manmohan Singh (Punjabi)ਜਿਸ ਉਤੇ ਗੁਰੂ ਜੀ ਇਕ ਕਿਣਕਾ ਮਾਤ੍ਰ ਭੀ ਆਪਣੀ ਰਹਿਮਤ ਕਰਦੇ ਹਨ, ਉਹ ਉਠਦਿਆਂ ਅਤੇ ਬਹਿੰਦਿਆਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਿਨ ਕੇ ਉਪਰ ਗੁਰੋਂ ਨੇ (ਕਿੰਚਤ) ਅਲਪ ਮਾਤਰ ਭੀ ਕਿਰਪਾ ਧਾਰਨ ਕਰੀ ਹੈ, ਸੋ ਗੁਰਮੁਖ ਲੋਗ ਊਠਤੇ ਬੈਠਤੇ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।

ਪਦ ਅਰਥ ਗਾਵਹਿ = ਗਾਂਦੇ ਹਨ। ਗੁਰਿ = ਗੁਰੂ ਨੇ। ਕਿੰਚਤ = ਥੋੜ੍ਹੀ ਜਿਤਨੀ ਭੀ।

SikhNet (Spanish)Uno canta las Alabanzas del Señor, sentado o parado, cuando el Guru te bendice con una partícula de Su Gracia.

ਨਾਨਕ. ਜਿਨ ਕਉ ਨਦਰਿ ਭਈ ਹੈ; ਤਿਨ ਕੀ ਪੈਜ ਸਵਾਰੀ ॥੪॥੨॥

naanak. jin kau nadar bhee hai; tin kee paij savaaree |4|2|

Sant Singh KhalsaO Nanak, those who are blessed by His Glance of Grace - He saves and protects their honor. ||4||2||
Manmohan SinghNanak, they on whom the Lord casts His merciful glance; their honour He, of Himself, saves.
Manmohan Singh (Punjabi)ਨਾਨਕ, ਜਿਨ੍ਹਾਂ ਉਤੇ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਨ੍ਹਾਂ ਦੀ ਪਤਿ-ਆਬਰੂ ਉਹ ਖੁਦ ਹੀ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪਰ ਪਰਮੇਸ਼ਰ ਕੀ ਕਿਰਪਾ ਦ੍ਰਿਸ਼ਟ ਭਈ ਹੈ ਤਿਨੋਂ ਕੀ ਪੈਜ ਸਵਾਰ ਦਈ ਹੈ॥੪॥੨॥
Prof. Sahib Singhਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥

ਪਦ ਅਰਥ ਨਾਨਕ = ਹੇ ਨਾਨਕ! ਨਦਰਿ = ਮਿਹਰ ਦੀ ਨਿਗਾਹ। ਪੈਜ = ਇੱਜ਼ਤ, ਲਾਜ ॥੪॥੨॥

SikhNet (Spanish)Dice Nanak, sobre quien la Gracia de Dios se ha posado, su honor ha sido salvado por el Señor. (4-2)

Open this shabad →

Ang 1198 of 1430