ਮਃ ੧ ॥
mahalaa 1 | Ang 468
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਲਬੁ ਪਾਪੁ ਦੁਇ. ਰਾਜਾ ਮਹਤਾ; ਕੂੜੁ ਹੋਆ ਸਿਕਦਾਰੁ ॥
lab paap due. raajaa mahataa; koorr hoaa sikadaar | Ang 468
Sant Singh KhalsaGreed and sin are the king and prime minister; falsehood is the treasurer.
Manmohan SinghBoth avarice and sin are the King and Minister and falsehood is the Master of Mint.
Manmohan Singh (Punjabi)ਲਾਲਚ ਅਤੇ ਕਸਮਲ (ਪਾਪ) ਦੋਵੇਂ ਪਾਤਸ਼ਾਹ ਅਤੇ ਵਜੀਰ ਹਨ ਅਤੇ ਝੂਠ ਟਕਸਾਲ ਦਾ ਸਰਦਾਰ (ਚੌਧਰੀ) ਹੈ।
Fareedkot Teekaਲੋਭ ਰਾਜਾ ਹੈ, (ਮਹਤਾ) ਬਜੀਰੁ ਵਾ ਪਟਵਾਰੀ ਪਾਪੁ ਹੈ, ਝੂਠ (ਸਿਕਦਾਰੁ) ਠਾਨੇਦਾਰ ਬਨਾ ਹੂਆ ਹੈ ਵਾ ਸਰਦਾਰੁ ਹੈ॥
Prof. Sahib Singh(ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ,ਪਦ ਅਰਥ ਲਬੁ = ਜੀਭ ਦਾ ਚਸਕਾ। ਮਹਤਾ = ਵਜ਼ੀਰ। ਸਿਕਦਾਰੁ = ਚੌਧਰੀ।
SikhNet (Spanish)La avaricia y el error son el rey y el ministro, y la falsedad es el tesorero.
ਕਾਮੁ ਨੇਬੁ ਸਦਿ. ਪੁਛੀਐ; ਬਹਿ ਬਹਿ ਕਰੇ ਬੀਚਾਰੁ ॥
kaam neb sad. puchheeai; beh beh kare beechaar | Ang 468
Sant Singh KhalsaSexual desire, the chief advisor, is summoned and consulted; they all sit together and contemplate their plans.
Manmohan SinghLust, the assistant official, is summoned and consulted and they all sit together and chalk out evil plans.
Manmohan Singh (Punjabi)ਭੋਗ-ਬਿਲਾਸ ਦੇ ਛੋਟੇ ਹਾਕਮ ਨੂੰ ਬੁਲਾ ਕੇ ਉਸ ਦੀ ਸਲਾਹ ਲਈ ਜਾਂਦੀ ਹੈ। ਸਾਰੇ ਇਕੱਠੇ ਬੈਠ ਕੇ ਮੰਦੇ ਦਾਉ ਪੇਚ ਸੋਚਦੇ ਹਨ।
Fareedkot Teekaਕਾਮ (ਨੇਬ) ਚੋਬਦਾਰ ਹੈ, ਬੁਲਾਇ ਕਰ ਉਸ ਕੀ ਸਲਾਹ ਪੂਛੀ ਜਾਤੀ ਹੈ। ਬੈਠ ਬੈਠ ਕਰ ਚਾਰੋਂ ਆਪਸ ਮੇਂ ਪਾਪ ਕਾ ਬੀਚਾਰੁ ਕਰਤੇ ਹੈਂ; ਭਾਵ ਕਲਜੁਗ ਕੇ ਰਾਜੇ ਲੋਭੀ ਹੈਂ ਔ ਬਜੀਰ ਵਾ ਪਟਵਾਰੀ ਪਾਪੀ ਹੈਂ, ਸ੍ਰਦਾਰ ਝੂਠੇ ਔ ਚੋਬਦਾਰ ਕਾਮੀ ਹੈਂ, ਫਿਰ ਇਨਸਾਫੁ ਕਹਾਂ ਸੇ ਮਿਲੇ॥
Prof. Sahib Singh(ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ।ਪਦ ਅਰਥ ਨੇਬੁ = ਨਾਇਬ। ਸਦਿ = ਸੱਦ ਕੇ, ਬੁਲਾ ਕੇ।
SikhNet (Spanish)La lujuria es el consejero y así entre ellos conversan.
ਅੰਧੀ ਰਯਤਿ. ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥
andhee rayat. giaan vihoonee; bhaeh bhare muradaar | Ang 469
Sant Singh KhalsaTheir subjects are blind, and without wisdom, they try to please the will of the dead.
Manmohan SinghThe subjects are blind and, without wisdom, they satisfy the Official's fire or greed with bribe carrion.
Manmohan Singh (Punjabi)ਪਰਜਾ ਅੰਨ੍ਹੀ ਅਤੇ ਸਿਆਣਪ ਤੋਂ ਸੱਖਣੀ ਹੈ, ਅਤੇ ਹਾਕਮ ਦੀ ਲਾਲਚ ਦੀ ਅੱਗ ਨੂੰ ਵੱਢੀ ਦੀ ਲਾਸ਼ ਨਾਲ ਸ਼ਾਂਤ ਕਰਦੀ ਹੈ।
Fareedkot Teekaਯਹ ਰਯਤ ਧਰਮਾ ਧਰਮ ਕੇ ਗ੍ਯਾਨ ਸੇ ਰਹਿਤ ਅੰਧੀ ਹੈ। ਤ੍ਰਿਸ੍ਨਾ ਰੂਪ (ਭਾਹਿ) ਅਗਨ ਕਰ ਭਰੇ ਹੂਏ ਜੀਵ (ਮੁਰਦਾਰੁ) ਜੋ ਪਰਾਯਾ ਹੱਕੁ ਹੈ, ਸੋ ਖਾਤੇ ਹੈ॥☬ਪੁਨ: ਰਾਸ ਕੇ 'ਮਿਸ' ਬਹਾਨੇ ਕਰ ਕੇ ਕਲਜੁਗ ਕੀ ਬਿਪਰਜੇ ਕਿਰਿਆ ਦੇਖਾਵਤੇ ਹੈਂ:
Prof. Sahib Singh(ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ।ਪਦ ਅਰਥ ਅੰਧੀ ਰਯਤਿ = ਕਾਮਾਦਿਕ ਵਿਕਾਰਾਂ ਦੇ ਅਧੀਨ ਰਹਿ ਕੇ ਅੰਨ੍ਹੇ ਹੋਏ ਜੀਵ। ਭਾਹਿ = ਅੱਗ, ਤ੍ਰਿਸ਼ਨਾ ਦੀ ਅੱਗ। ਮੁਰਦਾਰੁ = ਹਰਾਮ, ਵੱਢੀ, ਰਿਸ਼ਵਤ। ਭਰੇ ਮੁਰਦਾਰੁ = (ਰਯਤ) ਚੱਟੀ ਭਰਦੀ ਹੈ।
SikhNet (Spanish)Sus súbditos también están ciegos y sin Sabiduría, y como los muertos, bailan al son de la voluntad de otro.
ਗਿਆਨੀ ਨਚਹਿ. ਵਾਜੇ ਵਾਵਹਿ; ਰੂਪ ਕਰਹਿ ਸੀਗਾਰੁ ॥
giaanee nacheh. vaaje vaaveh; roop kareh seegaar | Ang 469
Sant Singh KhalsaThe spiritually wise dance and play their musical instruments, adorning themselves with beautiful decorations.
Manmohan SinghThe divines dance, play musical instruments and disguise and decorate themselves.
Manmohan Singh (Punjabi)ਵਿਚਾਰਵਾਨ ਨਿਰਤਕਾਰੀ ਕਰਦੇ ਹਨ, ਸੰਗੀਤਕ ਸਾਜ ਵਜਾਉਂਦੇ ਹਨ ਅਤੇ ਭੇਸ ਧਾਰਦੇ ਤੇ ਹਾਰ-ਸ਼ਿੰਗਾਰ ਲਾਉਂਦੇ ਹਨ।
Fareedkot Teekaਜੋ ਕ੍ਰਿਸ਼ਨ ਜੀ ਕੇ ਚਰਿਤ੍ਰੋਂ ਕੋ (ਗਿਆਨੀ) ਜਾਨਨੇ ਵਾਲੇ ਹੈਂ, ਸੋ ਨਾਚਤੇ ਤਿਨ ਕੇ ਆਗੇ ਵਾਜੇ ਵਜਾਤੇ ਹੈਂ। ਬਸਤ੍ਰੋਂ ਔਰ ਭੂਖਣੋਂ ਕਰ ਸਿੰਗਾਰੁ ਕਰ ਕੇ ਕ੍ਰਿਸ਼ਨ ਔ ਰਾਧਕਾਂ ਦਾ ਰੂਪ ਬਨਾਵਤੇ ਹੈਂ; ਭਾਵ ਏਹੁ ਹੈ ਅਪਨੇ ਪੇਟ ਕੇ ਭਰਨੇ ਵਾਸਤੇ ਅਪਨੇ ਬਡਿਓਂ ਕੀਆਂ ਨਕਲਾਂ ਕਰ ਭੰਡੀ ਕਰਤੇ ਹੈਂ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ;ਪਦ ਅਰਥ ਗਿਆਨੀ = ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ। ਵਾਵਹਿ = ਵਜਾਂਦੇ ਹਨ। ਰੂਪ ਕਰਹਿ = ਕਈ ਭੇਸ ਵਟਾਂਦੇ ਹਨ।
SikhNet (Spanish)Los muy ensoberbecidos bailan, tocan y se visten lujosamente;
ਊਚੇ ਕੂਕਹਿ. ਵਾਦਾ ਗਾਵਹਿ; ਜੋਧਾ ਕਾ ਵੀਚਾਰੁ ॥
aooche kookeh. vaadaa gaaveh; jodhaa kaa veechaar | Ang 469
Sant Singh KhalsaThey shout out loud, and sing epic poems and heroic stories.
Manmohan SinghThey shout aloud and sing of epic poems and heroes tales.
Manmohan Singh (Punjabi)ਉਹ ਉਚੀ ਉਚੀ ਪੁਕਾਰਦੇ ਹਨ ਅਤੇ ਯੁੱਧਾਂ ਵਾਲੇ ਕਾਵਯ ਤੇ ਸੂਰਮਿਆਂ ਦੀਆਂ ਰਾਮ-ਕਹਾਣੀਆਂ ਗਾਉਂਦੇ ਹਨ।
Fareedkot Teekaਔਰ ਊਚੀ ਸੁਰ ਕਰ (ਕੂਕਹਿ) ਅਵਾਜਾਂ ਮਾਰਤੇ ਹੈਂ। ਸੋ ਵਿਚਾਰ ਕਰ (ਵਾਦਾ) ਬਿ੍ਯਰਥ (ਵਾਦ) ਵਿਰੋਧ ਕੋ ਗਾਵਤੇ ਹੈਂ ਔ (ਜੋਧਾ) ਸੂਰਮਿਓਂ ਕਾ ਹੀ ਵੀਚਾਰੁ ਕਰਤੇ ਹੈਂ॥
Prof. Sahib Singhਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ।ਪਦ ਅਰਥ ਵਾਦਾ = ਝਗੜੇ ਜੁੱਧਾਂ ਦੇ ਪਰਸੰਗ। ਜੋਧਾ ਕਾ ਵੀਚਾਰੁ = ਸੂਰਮਿਆਂ ਦੀਆਂ ਕਹਾਣੀਆਂ ਦੀ ਵਿਆਖਿਆ।
SikhNet (Spanish)gritan y confunden a otros elogiando a héroes falsos.
ਮੂਰਖ ਪੰਡਿਤ. ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥
moorakh panddit. hikamat hujat; sanjai kareh piaar | Ang 469
Sant Singh KhalsaThe fools call themselves spiritual scholars, and by their clever tricks, they love to gather wealth.
Manmohan SinghThe fools call themselves scholars and with devices and cavils, they love to amass wealth.
Manmohan Singh (Punjabi)ਬੇਵਕੂਫ ਆਪਣੇ ਆਪ ਨੂੰ ਵਿਦਵਾਨ ਆਖਦੇ ਹਨ ਅਤੇ ਚਲਾਕੀਆਂ ਤੇ ਢੁੱਚਰਾਂ ਨਾਲ ਧਨ ਇਕੱਤਰ ਕਰਨ ਨਾਲ ਉਨ੍ਹਾਂ ਦਾ ਪ੍ਰੇਮ ਹੈ।
Fareedkot Teekaਜੋ (ਹਿਕਮਤਿ) ਸਿਆਨਪ ਸੀਖ ਕਰ ਔ (ਹੁਜਤਿ) ਬਿਤੰਡਾਬਾਦ ਕਰਤੇ ਹੈਂ ਔਰ ਤਿਸ ਦ੍ਵਾਰੇ ਧਨ ਕੋ (ਸੰਜੈ) ਇਕਤ੍ਰ ਕਰਨੇ ਮੇਂ ਪ੍ਯਾਰ ਕਰਤੇ ਹੈਂ। ਜੋ ਮੂਰਖ ਹੈਂ, ਸੋ ਕਲਿ ਕੇ ਪੰਡਤ ਕਹਾਉਤੇ ਹੈਂ॥
Prof. Sahib Singhਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ।ਪਦ ਅਰਥ ਹਿਕਮਤਿ = ਚਲਾਕੀ। ਹੁਜਤਿ = ਦਲੀਲ। ਸੰਜੈ = ਮਾਇਆ ਦੇ ਇਕੱਠਾ ਕਰਨ ਵਿਚ।
SikhNet (Spanish)Los Pandits absurdos se regocijan en el argumento y aprecian sus reglas auto impuestas.
ਧਰਮੀ. ਧਰਮੁ ਕਰਹਿ ਗਾਵਾਵਹਿ; ਮੰਗਹਿ ਮੋਖ ਦੁਆਰੁ ॥
dharamee. dharam kareh gaavaaveh; mangeh mokh duaar | Ang 469
Sant Singh KhalsaThe righteous waste their righteousness, by asking for the door of salvation.
Manmohan SinghThe virtuous disfigure their meritorious acts by asking for the door of salvation.
Manmohan Singh (Punjabi)ਨੇਕ ਬੰਦੇ ਮੁਕਤੀ ਦੇ ਦਰ ਦੀ ਜਾਚਨਾ ਕਰਨ ਕਰਕੇ ਆਪਣੇ ਨੇਕ ਕੰਮਾਂ ਨੂੰ ਗਵਾ ਲੈਂਦੇ ਹਨ।
Fareedkot Teekaਜੋ ਕਲਜੁਗ ਕੇ ਧਰਮੀ ਹੈਂ, ਸੋ ਧਰਮੁ ਕਰ ਕੇ ਧਰਮ ਕੋ ਗਵਾਇ ਲੇਤੇ ਹੈਂ, ਪੁਨਃ ਮੁਕਤੀ ਕਾ ਦਰਵਾਜਾ ਗ੍ਯਾਨ ਮਾਂਗਤੇ ਹੈਂ ਵਾ ਦੁਆਰੇ ਪਰ ਮੁਕਤੀ ਮਾਂਗਤੇ ਹੈਂ, ਭਾਵ ਸੁਭੁ ਕਰਮੁ ਕਰ ਕੇ ਉਸੀ ਵਕਤ ਫਲੁ ਚਾਹੁਤੇ ਹੈਂ॥
Prof. Sahib Singh(ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ)।ਪਦ ਅਰਥ ਧਰਮੀ = ਆਪਣੇ ਆਪ ਨੂੰ ਧਰਮ = ਵਾਲਾ ਸਮਝਣ ਵਾਲੇ। ਗਾਵਾਵਹਿ = ਗਵਾ ਲੈਂਦੇ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ।
SikhNet (Spanish)Los virtuosos practican la Virtud, pero pierden su mérito si piden la Liberación como premio.
ਜਤੀ ਸਦਾਵਹਿ, ਜੁਗਤਿ. ਨ ਜਾਣਹਿ; ਛਡਿ ਬਹਹਿ ਘਰ ਬਾਰੁ ॥
jatee sadaaveh, jugat. na jaaneh; chhadd baheh ghar baar | Ang 469
Sant Singh KhalsaThey call themselves celibate, and abandon their homes, but they do not know the true way of life.
Manmohan SinghThey call themselves continent leave their home and hearth and know not the way of life. imperfect and done call himself imperfect.
Manmohan Singh (Punjabi)ਉਹ ਪ੍ਰਹੇਜਗਾਰ ਅਖਵਾਉਂਦੇ ਹਨ, ਆਪਣੇ ਦਰ ਘਰ ਨੂੰ ਤਿਆਗ ਦਿੰਦੇ ਹਨ ਅਤੇ ਜੀਵਨ ਦੀ ਰਹੁ ਰੀਤੀ ਨੂੰ ਨਹੀਂ ਸਮਝਦੇ।
Fareedkot Teekaਜੋ ਕਲਜੁਗ ਮੇਂ (ਜਤੀ) ਸੰਨ੍ਯਾਸੀ ਕਹਾਵਤੇ ਹੈਂ, ਸੋ ਤ੍ਯਾਗ ਕੀ ਜੁਗਤੀ ਕੋ ਤੋ ਜਾਨਤੇ ਨਹੀਂ, ਘਰ ਛੋਡ ਕਰ (ਬਾਰੁ) ਉਜਾੜ ਮੇਂ ਜਾ ਬੈਠਤੇ ਹੈਂ। ਇਤਨੇ ਮੇਂ ਆਪ ਕੋ ਜਤੀ ਮਾਨਤੇ ਹੈਂ। ਵਾ ਘਰ ਬਾਰ ਛੋਡ ਬੈਠਤੇ ਹੈਂ। ਸੰਨ੍ਯਾਸ ਕੀ ਜੁਗਤੀ ਮੇਂ ਦਸਮ ਗੁਰੂ ਜੀ ਕਾ ਪ੍ਰਮਾਣੁ-☬"ਰੇ ਮਨ ਐਸੋ ਕਰ ਸਨਿਆਸਾ॥☬ਬਨ ਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ॥"
Prof. Sahib Singh(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ।ਪਦ ਅਰਥ ਜਤੀ = ਉਹ ਮਨੁੱਖ ਜਿਨ੍ਹਾਂ ਨੇ ਆਪਣਿਆਂ ਇੰਦਰਿਆਂ ਨੂੰ ਕਾਬੂ ਰੱਖਿਆ ਹੋਇਆ ਹੈ। ਜੁਗਿਤ = (ਜਤੀ ਬਣਨ ਦੀ) ਜਾਚ। ਛਡਿ ਬਹਹਿ = ਛੱਡ ਬੈਠਦੇ ਹਨ। ਘਰ ਬਾਰੁ = ਗ੍ਰਿਹਸਤ, ਘਰ ਘਾਟ।
SikhNet (Spanish)Algunos presumen ser hombres de castidad, pero como no conocen el Camino abandonan sus hogares.
ਸਭੁ ਕੋ ਪੂਰਾ ਆਪੇ ਹੋਵੈ; ਘਟਿ ਨ ਕੋਈ ਆਖੈ ॥
sabh ko pooraa aape hovai; ghatt na koee aakhai | Ang 469
Sant Singh KhalsaEveryone calls himself perfect; none call themselves imperfect.
Manmohan SinghEveryone deems himself perfect and none call himself imperfect.
Manmohan Singh (Punjabi)ਹਰ ਕੋਈ ਆਪਣੇ ਆਪ ਨੂੰ ਪੂਰਨ ਸਮਝਦਾ ਹੈ। ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਕਹਿੰਦਾ।
Fareedkot Teekaਸਭ ਕੋਈ ਗੁਣਾ ਕਰ ਆਪ ਹੀ ਪੂਰਾ ਹੋ ਬੈਠਤਾ ਹੈ ਆਪ ਕੋ ਘਟ ਕੋਈ ਭੀ ਨਹੀਂ ਕਹਤਾ॥
Prof. Sahib Singh(ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ।ਪਦ ਅਰਥ ਸਭੁ ਕੋ = ਹਰੇਕ ਜੀਵ। ਪੂਰਾ = ਮੁਕੰਮਲ, ਅਭੁੱਲ। ਘਟਿ = ਊਣਾ।
SikhNet (Spanish)Cada cual es completo en sí mismo;
ਪਤਿ ਪਰਵਾਣਾ. ਪਿਛੈ ਪਾਈਐ; ਤਾ ਨਾਨਕ. ਤੋਲਿਆ ਜਾਪੈ ॥੨॥
pat paravaanaa. pichhai paaeeai; taa naanak. toliaa jaapai |2| Ang 469
Sant Singh KhalsaIf the weight of honor is placed on the scale, then, O Nanak, one sees his true weight. ||2||
Manmohan SinghIf the weight of honour be put into the hind scale, then alone, O Nanak, the man appears properly weighed.
Manmohan Singh (Punjabi)ਜੇਕਰ ਇਜਤ ਦਾ ਵੱਟਾ ਪਿਛਲੇ ਪਲੜੇ ਵਿੱਚ ਪਾ ਦਿੱਤਾ ਜਾਵੇ ਕੇਵਲ ਤਦ ਹੀ, ਹੇ ਨਾਨਕ! ਬੰਦਾ ਚੰਗੀ ਤਰ੍ਹਾਂ ਤੋਲਿਆ ਹੋਇਆ ਮਲੂਮ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੁ ਜਬ ਪ੍ਰਤਿਸ੍ਟ ਰੂਪ (ਪਰਵਾਣਾ) ਵਟਾ ਪਿਛੈ ਪਾਈਐ, ਜਿਨ ਗੁਨੋਂ ਕਰ ਮਹਾਤਮਾਂ ਕੀ ਪਤਿ ਰਹ ਆਈ ਹੈ। ਸੋ ਗੁਨੋਂ ਰੂਪੀ ਵਟਾ ਬੁਧ ਰੂਪ ਤਕੜੀ ਦੇ ਪਿਛਲੇ ਛਾਬੇ ਮੇਂ ਪਾਈਏ, ਭਾਵ ਪੂਰਬ ਹੂਏ ਮਹਾਤਮਾ ਕੇ ਗੁਨ ਏਕ ਓਰ ਕਰ ਬੁਧੀ ਮੇਂ ਵਿਚਾਰੀਏ। ਏਕ ਓਰ ਅਪਨੇ ਗੁਨ ਰਖੀਏ, ਭਾਵ ਵਿਚਾਰੀਏ। ਤਉ ਤੁਲਿਆ ਹੂਆ (ਜਾਪੈ) ਜਾਨੀਤਾ ਹੈ ਕੇ ਉਨ ਕੇ ਸਮ ਹੈ ਵਾ ਕਮ ਹੈ॥੨॥
Prof. Sahib Singhਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ॥੨॥ਪਦ ਅਰਥ ਪਤਿ = ਇੱਜ਼ਤ। ਪਰਵਾਣਾ = ਵੱਟਾ। ਪਿਛੈ = (ਤੱਕੜੀ ਦੇ) ਪਿਛਲੇ ਛਾਬੇ ਵਿਚ ॥੨॥
SikhNet (Spanish)a nadie le falta nada. Solamente cuando uno es medido con la Balanza del Honor, llega a conocer cuánto pesa de verdad. (2)