ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਸਚੁ. ਤਾ ਪਰੁ ਜਾਣੀਐ; ਜਾ ਰਿਦੈ ਸਚਾ ਹੋਇ ॥
sach. taa par jaaneeai; jaa ridai sachaa hoe |
Sant Singh KhalsaOne knows the Truth only when the Truth is in his heart.
Manmohan SinghThen alone the man is known as true, if the truth be in his heart.
Manmohan Singh (Punjabi)ਕੇਵਲ ਤਦ ਹੀ ਆਦਮੀ ਸੱਚਾ ਜਾਣਿਆਂ ਜਾਂਦਾ ਹੈ, ਜੇਕਰ ਸੱਚ ਉਸ ਦੇ ਦਿਲ ਵਿੱਚ ਹੋਵੇ।
Fareedkot Teekaਤਬ (ਪਰੁ) ਭਲੀ ਪ੍ਰਕਾਰ ਕਰ ਸਚ ਜਾਨਾ ਜਾਤਾ ਹੈ, ਜਬ ਪੁਰਸ ਰਿਦੈ ਸਚਾ ਹੋਵੈ॥
Prof. Sahib Singh(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ।ਪਦ ਅਰਥ ਤਾ ਪਰੁ = ਤਾਂ ਹੀ, ਤਦੋਂ ਹੀ। ਜਾਣੀਐ = ਜਾਣਿਆ ਜਾ ਸਕਦਾ ਹੈ। ਸਚੁ = (ਸ਼ਬਦ 'ਕੂੜੁ' ਦੇ ਉਲਟ ਸ਼ਬਦ 'ਸਚੁ' ਹੈ; 'ਕੂੜੁ' ਦਾ ਅਰਥ ਹੈ 'ਛਲੁ' ਜੋ ਅਸਲੀਅਤ ਤੋਂ ਬਿਨਾ ਹੈ, ਜੋ ਉਤਨਾ ਚਿਰ ਹੀ ਹੈ, ਜਿਤਨਾ ਚਿਰ ਉਸ ਦਾ ਬਣਾਣ ਵਾਲਾ ਉਸ ਦੀ ਹੋਂਦ ਚਾਹੁੰਦਾ ਹੈ। ਇਸ ਦੇ ਉਲਟ 'ਸਚੁ' ਦਾ ਅਰਥ ਹੈ) ਅਸਲੀਅਤ। ਰਿਦੈ = ਹਿਰਦੇ ਵਿਚ। ਸਚਾ = ਅਸਲੀਅਤ ਵਾਲਾ, ਹਰੀ।
SikhNet (Spanish)Conocemos la Verdad cuando el corazón
ਕੂੜ ਕੀ ਮਲੁ ਉਤਰੈ; ਤਨੁ ਕਰੇ ਹਛਾ ਧੋਇ ॥
koorr kee mal utarai; tan kare hachhaa dhoe |
Sant Singh KhalsaThe filth of falsehood departs, and the body is washed clean.
Manmohan SinghHis filth of falsehood departs and he washed his body clean.
Manmohan Singh (Punjabi)ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਆਪਣੀ ਦੇਹਿ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ।
Fareedkot Teekaਝੂਠ ਕੀ ਮੈਲ ਉਤਰ ਜਾਇ ਔਰ ਸਰੀਰ ਕੋ ਨਾਮ ਸਿਮਰਣ ਸੇ ਧੋਇ ਕਰ ਸੁਧ ਕਰ ਲੇਵੇ॥
Prof. Sahib Singhਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ।ਪਦ ਅਰਥ ਕੂੜ ਕੀ ਮਲੁ = ਮਾਇਆ ਰੂਪ ਛਲ ਦੀ (ਮਨ ਉੱਤੇ) ਮੈਲ।
SikhNet (Spanish)es verdadero y purificamos nuestro cuerpo de la falsedad y lo hacemos puro.
ਸਚੁ. ਤਾ ਪਰੁ ਜਾਣੀਐ; ਜਾ ਸਚਿ ਧਰੇ ਪਿਆਰੁ ॥
sach. taa par jaaneeai; jaa sach dhare piaar |
Sant Singh KhalsaOne knows the Truth only when he bears love to the True Lord.
Manmohan SinghThen alone, man is known as true, if he bears love to the True One.
Manmohan Singh (Punjabi)ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਣਾ ਹੈ, ਜੇਕਰ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ।
Fareedkot Teekaਸਚ ਤੌ ਭਲੀ ਪ੍ਰਕਾਰ ਜਾਨਾ ਜਾਤਾ ਹੈ, ਜਬ ਸਚੇ ਵਾਹਿਗੁਰੂ ਸੇ ਪ੍ਰੇਮ ਧਾਰਨ ਕਰੈ॥
Prof. Sahib Singh(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ,
SikhNet (Spanish)Conocemos la Verdad cuando amamos la Verdad.
ਨਾਉ ਸੁਣਿ. ਮਨੁ ਰਹਸੀਐ; ਤਾ ਪਾਏ ਮੋਖ ਦੁਆਰੁ ॥
naau sun. man rahaseeai; taa paae mokh duaar |
Sant Singh KhalsaHearing the Name, the mind is enraptured; then, he attains the gate of salvation.
Manmohan SinghWhen the mind is enraptured on hearing the Name, then the mortal obtains the door of salvation.
Manmohan Singh (Punjabi)ਜਦ ਨਾਮ ਨੂੰ ਸਰਵਣ ਕਰਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ, ਤਦ, ਪ੍ਰਾਣੀ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਸਚੇ ਨਾਮ ਕੋ (ਸੁਣਿ) ਸ੍ਰਵਣ ਕਰ ਕੇ (ਮਨੁ) ਮਨਨ ਕਰੇ (ਰਹਸੀਐ) ਨਿਧਿਆਸਨ ਕਰੇ, ਤਬ (ਮੋਖ ਦੁਆਰੁ) ਗਿਆਨ ਕੋ ਪ੍ਰਾਪਤ ਹੋਤਾ ਹੈ॥
Prof. Sahib Singh(ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ।ਪਦ ਅਰਥ ਰਹਸੀਐ = ਖਿੜ ਪੈਂਦਾ ਹੈ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ, ਮਾਇਆ ਰੂਪ ਛਲ ਦੇ ਜ਼ੰਜੀਰਾਂ ਤੋਂ ਛੁੱਟਣ ਦਾ ਰਸਤਾ।
SikhNet (Spanish)Sí, cuando escuchamos el Nombre del Señor,
ਸਚੁ. ਤਾ ਪਰੁ ਜਾਣੀਐ; ਜਾ ਜੁਗਤਿ ਜਾਣੈ ਜੀਉ ॥
sach. taa par jaaneeai; jaa jugat jaanai jeeo |
Sant Singh KhalsaOne knows the Truth only when he knows the true way of life.
Manmohan SinghThen alone is the man deemed to be true, if the knows the true way of life.
Manmohan Singh (Punjabi)ਕੇਵਲ ਤਦ ਹੀ ਇਨਸਾਨ ਸੱਚਾ ਸਮਝਿਆ ਜਾਂਦਾ ਹੈ, ਜੇਕਰ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ।
Fareedkot Teekaਭਲੀ ਪ੍ਰਕਾਰ ਸਚ ਤੌ ਜਾਨਾ ਜਾਤਾ ਹੈ, ਜੋ ਜੀਉ ਵਾਹਿਗੁਰੂ ਮੇਂ ਬ੍ਰਿਤੀ ਕਾ (ਜੁਗਤਿ) ਜੋੜਨਾ ਜਾਨੈ॥
Prof. Sahib Singhਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ,ਪਦ ਅਰਥ ਜੁਗਤਿ = ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ।
SikhNet (Spanish)nuestra mente está complacida y obtenemos la Puerta de la Salvación.
ਧਰਤਿ ਕਾਇਆ ਸਾਧਿ ਕੈ; ਵਿਚਿ ਦੇਇ ਕਰਤਾ ਬੀਉ ॥
dharat kaaeaa saadh kai; vich dee karataa beeo |
Sant Singh KhalsaPreparing the field of the body, he plants the Seed of the Creator.
Manmohan SinghPreparing the body field, he puts into it the seed of the Creator.
Manmohan Singh (Punjabi)ਦੇਹਿ ਦੀ ਪੈਲੀ ਨੂੰ ਬਣਾ ਸੁਆਰ ਕੇ, ਉਹ ਇਸ ਅੰਦਰ ਸਿਰਜਨਹਾਰ ਦਾ ਬੀਜ ਬੀਜਦਾ ਹੈ।
Fareedkot Teekaਸਰੀਰ ਪ੍ਰਿਥਵੀ ਕੋ ਨਿਸਕਾਮ ਕਰਮੋਂ ਸੇ ਸੁਧ ਕਰ ਕੇ ਕਰਤਾ ਕੇ ਨਾਮ ਕਾ ਬੀਜ ਦੇਇ, ਭਾਵ ਪਾਵੈ॥
Prof. Sahib Singhਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ।ਪਦ ਅਰਥ ਧਰਤਿ ਕਾਇਆ = ਸਰੀਰ ਰੂਪ ਧਰਤੀ। ਦੇਇ = ਦੇ ਦੇਵੇ, ਬੀਜ ਦੇਵੇ। ਕਰਤਾ ਬੀਉ = ਕਰਤਾਰ ਦਾ ('ਨਾਮ' ਰੂਪ) ਬੀਜ।
SikhNet (Spanish)Conocemos la Verdad sólo cuando nuestra Alma conoce el Camino,
ਸਚੁ. ਤਾ ਪਰੁ ਜਾਣੀਐ; ਜਾ ਸਿਖ. ਸਚੀ ਲੇਇ ॥
sach. taa par jaaneeai; jaa sikh. sachee lee |
Sant Singh KhalsaOne knows the Truth only when he receives true instruction.
Manmohan SinghThen alone is the mortal deemed to be true when he receives the true instruction.
Manmohan Singh (Punjabi)ਕੇਵਲ ਤਦ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ, ਜਦ ਉਹ ਸੱਚੀ ਸਿਖਮਤ ਪ੍ਰਾਪਤ ਕਰਦਾ ਹੈ।
Fareedkot Teekaਭਲੀ ਪ੍ਰਕਾਰ ਸਚ ਤੌ ਜਾਨਾ ਹੈ, ਜਬ ਸਚੀ ਸਿਖ੍ਯਾ (ਲੇਇ) ਧਾਰਨ ਕਰੈ॥
Prof. Sahib Singhਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ,
SikhNet (Spanish)y cultivando nuestros cuerpos plantamos la Semilla de Dios.
ਦਇਆ ਜਾਣੈ ਜੀਅ ਕੀ; ਕਿਛੁ ਪੁੰਨੁ ਦਾਨੁ ਕਰੇਇ ॥
deaa jaanai jeea kee; kichh pun daan karee |
Sant Singh KhalsaShowing mercy to other beings, he makes donations to charities.
Manmohan SinghHe shows mercy to living beings and gives something in charity.
Manmohan Singh (Punjabi)ਉਹ ਪ੍ਰਾਣ-ਧਾਰੀਆਂ ਤੇ ਤਰਸ ਕਰਦਾ ਹੈ, ਕੁਝ ਖੈਰਾਤ ਵਜੋਂ ਭੀ ਦਿੰਦਾ ਹੈ।
Fareedkot Teekaਅਪਨੇ ਜੀਉ ਕੀ ਮੁਕਤਿ ਹੋਤਾ, ਭਾਵ ਚੌਰਾਸੀ ਭ੍ਰਮਨ ਸੇ ਛੁੜਾਨੇ ਹਿਤ ਦ੍ਯਾ ਕਰੈ, ਜਾਣੈ ਵਾ ਸਭ ਜੀਵੋਂ ਪਰ ਦ੍ਯਾ ਕੀ ਦ੍ਰਿਸ੍ਟ ਕਰ (ਜਾਣੈ) ਜਾਨ ਕਰਕੈ ਕਛੁ ਬਨ ਪੜੈ, (ਦਾਨ) ਬਿਧਵਤ ਜਲ ਕੁਸਾ ਲੇ ਕਰ ਪੁੰਨ ਸਾਮਾਨ ਸੇ ਦੇਨਾ ਕਰੇ। ਇਸ ਕਾ ਨਾਮ ਪੁੰਨ ਦਾਨ ਹੈ ਵਾ ਪੁੰਨ ਕਾਲ ਮੇਂ ਦਾਨ ਕਰੈ ਸੋ ਪੁੰਨ ਦਾਨ ਹੈ॥
Prof. Sahib Singhਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ।
SikhNet (Spanish)Conocemos la Verdad si recibimos la Verdadera Instrucción del Guru.
ਸਚੁ. ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ ਕਰੇ ਨਿਵਾਸੁ ॥
sach. taan par jaaneeai; jaa aatam teerath kare nivaas |
Sant Singh KhalsaOne knows the Truth only when he dwells in the sacred shrine of pilgrimage of his own soul.
Manmohan SinghThen alone is one knows as true, when he abides in the pilgrimage station of his heart.
Manmohan Singh (Punjabi)ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਦਾ ਹੈ, ਜਦ ਉਹ ਆਪਣੇ ਦਿਲ ਦੇ ਧਰਮ-ਅਸਥਾਨ ਤੇ ਵੱਸਦਾ ਹੈ।
Fareedkot Teekaਭਲੀ ਪ੍ਰਕਾਰ ਸਚੁ ਤਬ ਜਾਨਾ ਜਾਤਾ ਹੈ, ਜਬ ਮਨ ਆਤਮ ਤੀਰਥ ਮੇਂ ਨਿਵਾਸੁ ਕਰੇ॥☬ਕੈਸੇ ਕਰੇ?
Prof. Sahib Singhਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ,ਪਦ ਅਰਥ ਆਤਮ ਤੀਰਥਿ = ਆਤਮ ਰੂਪ ਤੀਰਥ ਉੱਤੇ।
SikhNet (Spanish)Conocemos la Verdad si habitamos en la estación de peregrinaje del Ser.
ਸਤਿਗੁਰੂ ਨੋ ਪੁਛਿ ਕੈ; ਬਹਿ ਰਹੈ. ਕਰੇ ਨਿਵਾਸੁ ॥
satiguroo no puchh kai; beh rahai. kare nivaas |
Sant Singh KhalsaHe sits and receives instruction from the True Guru, and lives in accordance with His Will.
Manmohan SinghHe takes instruction from the Guru and sits and abides according to his will.
Manmohan Singh (Punjabi)ਉਹ ਗੁਰਾਂ ਪਾਸੋਂ ਸਿਖਮਤ ਲੈਂਦਾ ਹੈ ਅਤੇ ਉਹਨਾਂ ਦੀ ਰਜਾ ਅਨੁਸਾਰ ਬੈਠਦਾ ਅਤੇ ਵੱਸਦਾ ਹੈ।
Fareedkot Teekaਸਤਗੁਰੋਂ ਸੇ ਪੂਛ ਕਰ ਇਸਥਤ ਹੋ ਕਰ ਜੋ ਸਭ ਮੇਂ ਨਿਵਾਸ ਕਰ ਰਹਾ ਹੈ ਤਿਸਮੇਂ ਬੈਠਾ ਰਹੈ, ਭਾਵ ਅਡੋਲੁ ਰਹੇ। ਵਾ (ਬਹਿ ਰਹੈ) ਆਸਨ ਜਿਤ ਹੋਨੇ ਮੇਂ ਭਾਵ ਹੈ ਅਰੁ ਮਨ ਕੋ ਵਾਸਨਾ ਸੇ ਰਹਤੇ ਕਰੇ॥
Prof. Sahib Singhਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।ਪਦ ਅਰਥ ਬਹਿ ਰਹੈ = ਬੈਠਾ ਰਹੇ, ਮਨ ਨੂੰ ਵਿਕਾਰਾਂ ਵਲ ਦੌੜਨ ਤੋਂ ਰੋਕ ਰੱਖੇ।
SikhNet (Spanish)Y así como vivimos en la Voluntad del Guru, así vivimos.
ਸਚੁ. ਸਭਨਾ ਹੋਇ ਦਾਰੂ; ਪਾਪ ਕਢੈ ਧੋਇ ॥
sach. sabhanaa hoe daaroo; paap kadtai dhoe |
Sant Singh KhalsaTruth is the medicine for all; it removes and washes away our sins.
Manmohan SinghTruth is the medicine for all and it removes and washed away the sin.
Manmohan Singh (Punjabi)ਸੱਚ ਸਾਰਿਆਂ ਲਈ ਇਕ ਦਵਾਈ ਹੈ। ਇਹ ਕਸਮਲ (ਪਾਪ) ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ।
Fareedkot Teekaਸਚ ਜੋ ਹੈ, ਸੋ ਸਭ ਰੋਗੋਂ ਕੀ ਔਖਧਿ ਹੋਤਾ ਭ੍ਯਾ ਹੈ। ਪਾਪੋਂ ਰੂਪੀ ਮੈਲ ਕੋ ਧੋਇ ਕਰ ਮਨ ਕੇ ਬੀਚ ਸੇ ਨਿਕਾਲ ਦੇਤਾ ਹੈ॥
Prof. Sahib Singhਉਨ੍ਹਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ),
SikhNet (Spanish)La Verdad es la curación de todo, y nos limpia del error.
ਨਾਨਕੁ. ਵਖਾਣੈ ਬੇਨਤੀ; ਜਿਨ ਸਚੁ ਪਲੈ ਹੋਇ ॥੨॥
naanak. vakhaanai benatee; jin sach palai hoe |2|
Sant Singh KhalsaNanak speaks this prayer to those who have Truth in their laps. ||2||
Manmohan SinghNanak makes supplication unto those, who have truth in their lap.
Manmohan Singh (Punjabi)ਨਾਨਕ ਉਹਨਾਂ ਦੇ ਮੂਹਰੇ ਪ੍ਰਾਰਥਨਾਂ ਕਰਦਾ ਹੈ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ (ਪਲੈ) ਬਸਤ੍ਰ ਵਾ ਲੜ, ਭਾਵ ਰਿਦੈ ਸਚੁ ਨਾਮੁ ਹੋਵੈ, ਤਿਨ ਪਾਸ ਜੀਵ ਬੇਨਤੀ ਕਰੇ ਤਉ ਮੁਕਤਿ ਪਾਵੈ ਹੈ॥੨॥
Prof. Sahib Singhਨਾਨਕ ਅਰਜ਼ ਕਰਦਾ ਹੈ- ਜਿਨ੍ਹਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ ॥੨॥ਪਦ ਅਰਥ xxx ॥੨॥
SikhNet (Spanish)El llamado de este rezo de Nanak es para aquéllos cuya única posesión es la Verdad de Dios. (2)