ੴ

ਸਿੱਖਬਾਣੀ · SikhBani

ਗੁਰਮੁਖਿ ਹਰਿ ਗੁਣ ਗਾਏ ॥

guramukh har gun gaae
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 774, 775 · 26 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 774

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥

raag soohee chhant mahalaa 4 ghar 2 | Ang 774

Sant Singh KhalsaRaag Soohee, Chhant, Fourth Mehl, Second House:
Manmohan SinghRag Suhi 4rth Guru.
Manmohan Singh (Punjabi)ਰਾਗੁ ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Ram Das, Cuarto Canal Divino.

ਗੁਰਮੁਖਿ ਹਰਿ ਗੁਣ ਗਾਏ ॥

guramukh har gun gaae | Ang 774

Sant Singh KhalsaThe Gurmukhs sing the Glorious Praises of the Lord;
Manmohan SinghThe Guru-wards sing God's glories,
Manmohan Singh (Punjabi)ਗੁਰੂ-ਅਨੁਸਾਰੀ ਵਾਹਿਗੁਰੂ ਦੀਆਂ ਸਿਫਤਾਂ ਗਾਉਂਦੇ ਹਨ,
Fareedkot Teekaਗੁਰਮੁਖੋਂ ਨੇ ਮੁਖ ਕਰ ਹਰੀ ਕੇ ਗੁਨ ਗਾਏ ਹੈਂ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਾਏ = ਗਾਂਦਾ ਰਹਿੰਦਾ ਹੈ।

SikhNet (Spanish)Cuando uno canta la Alabanza del Señor,

ਹਿਰਦੈ ਰਸਨ ਰਸਾਏ ॥

hiradai rasan rasaae | Ang 774

Sant Singh Khalsain their hearts, and on their tongues, they enjoy and savor His taste.
Manmohan Singhand with their mind and tongue relish Him.
Manmohan Singh (Punjabi)ਅਤੇ ਆਪਣੇ ਮਨ ਤੇ ਜੀਭ ਨਾਲ ਉਸ ਦਾ ਰਸ ਮਾਣਦੇ ਹਨ।
Fareedkot Teekaਹਿਰਦੇ ਕਰ ਕੇ ਉਸੀ ਰਸ ਕੇ ਸੰਬੂਹ ਮੇਂ ਤਤਪਰ ਹੂਏ ਹੈਂ; ਵਾ ਗੁਣ ਗਾਏ ਰਸਨਾ ਕਰ ਅਰ ਤਦਾਕਾਰ ਰਿਦੇ ਕਰ ਹੋਏ॥
Prof. Sahib Singh(ਪਰਮਾਤਮਾ ਦੇ ਗੁਣ ਆਪਣੇ) ਹਿਰਦੇ ਵਿਚ (ਵਸਾਈ ਰਖਦਾ ਹੈ, ਆਪਣੀ) ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ,

ਪਦ ਅਰਥ ਹਿਰਦੈ = ਹਿਰਦੇ ਵਿਚ (ਵਸਾਂਦਾ ਹੈ)। ਰਸਨ = ਜੀਭ ਨਾਲ। ਰਸਾਏ = ਰਸ ਮਾਣਦਾ ਹੈ।

SikhNet (Spanish)por la Gracia del Guru, uno saborea en su corazón al Señor.

ਹਰਿ ਰਸਨ ਰਸਾਏ. ਮੇਰੇ ਪ੍ਰਭ ਭਾਏ; ਮਿਲਿਆ ਸਹਜਿ ਸੁਭਾਏ ॥

har rasan rasaae. mere prabh bhaae; miliaa sehaj subhaae | Ang 774

Sant Singh KhalsaThey enjoy and savor His taste, and are pleasing to my God, who meets them with natural ease.
Manmohan SinghThey taste the Divine elixir and are pleasing to my Lord, who naturally meets them.
Manmohan Singh (Punjabi)ਉਹ ਈਸ਼ਵਰੀ ਅੰਮ੍ਰਿਤ ਚੱਖਦੇ ਹਨ ਅਤੇ ਮੇਰੇ ਮਾਲਕ ਨੂੰ ਚੰਗੇ ਲੱਗਦੇ ਹਨ, ਜੋ ਸੁਭਾਵਕ ਹੀ ਉਨ੍ਹਾਂ ਨੂੰ ਮਿਲ ਪੈਂਦੇ ਹਨ।
Fareedkot Teekaਜੋ ਰਸਨਾ ਕਰ ਔਰ ਰਿਦੇ ਕਰ ਹਰਿ ਕੇ ਪ੍ਰੇਮ ਮੇਂ ਤਤਪਰ ਹੂਏ ਹੈਂ ਵਹੁ ਮੇਰੇ ਪ੍ਰਭੂ ਕੋ ਭਾਏ ਹੈਂ, ਤਿਨ ਕੋ ਸੁਤੇ ਹੀ ਵਾਹਿਗੁਰੂ ਮਿਲਾ ਹੈ॥
Prof. Sahib Singh(ਜਿਹੜਾ ਮਨੁੱਖ) ਹਰੀ (ਦੇ ਗੁਣਾਂ ਦਾ) ਰਸ (ਆਪਣੀ) ਜੀਭ ਨਾਲ ਮਾਣਦਾ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਉਸ ਟਿਕੇ ਹੋਏ ਨੂੰ) ਪਰਮਾਤਮਾ ਮਿਲ ਪੈਂਦਾ ਹੈ।

ਪਦ ਅਰਥ ਪ੍ਰਭ ਭਾਏ = (ਉਹ ਮਨੁੱਖ) ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਨਾਲ।

SikhNet (Spanish)El Señor está complacido con uno y lo encuentra de forma espontánea.

ਅਨਦਿਨੁ ਭੋਗ ਭੋਗੇ ਸੁਖਿ ਸੋਵੈ; ਸਬਦਿ ਰਹੈ ਲਿਵ ਲਾਏ ॥

anadin bhog bhoge sukh sovai; sabad rahai liv laae | Ang 774

Sant Singh KhalsaNight and day, they enjoy enjoyments, and they sleep in peace; they remain lovingly absorbed in the Word of the Shabad.
Manmohan SinghNight and day they enjoy revelments, sleep in peace and remain enshrined in God's love.
Manmohan Singh (Punjabi)ਰਾਤ ਦਿਨ ਉਹ ਰੰਗ-ਰਲੀਆਂ ਮਾਣਦੇ ਹਨ, ਆਰਾਮ ਅੰਦਰ ਸੌਦੇ ਹਨ ਅਤੇ ਵਾਹਿਗੁਰੂ ਦੇ ਪ੍ਰੇਮ ਅੰਦਰ ਟਿਕੇ ਰਹਿੰਦੇ ਹਨ।
Fareedkot Teekaਵਹੁ ਪ੍ਰਾਪਤੀ ਵਾਲੇ ਔਰ ਲੋਗੋਂ ਕੇ ਤੁਲ ਹੀ ਖਾਨ ਪਹਿਰਾਨਾਦੀ ਰਾਤ ਦਿਨ ਭੋਗ ਭੋਗਤੇ ਹੈਂ ਅਰ (ਸਬਦਿ) ਗੁਰ ਉਪਦੇਸ਼ ਮੇਂ ਲਿਵ ਲਾਇ ਰਹੇ ਹੈਂ, ਇਸੀ ਤੇ ਆਤਮ ਸੁਖ ਮੇਂ ਸੈਨ ਕਰ ਰਹੇ ਹੈਂ॥
Prof. Sahib Singhਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਦਾ) ਅਨੰਦ ਮਾਣਦਾ ਹੈ, ਆਨੰਦ ਵਿਚ ਲੀਨ ਰਹਿੰਦਾ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਉਹ ਮਨੁੱਖ ਪ੍ਰਭੂ ਵਿਚ) ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸੁਖਿ = ਸੁਖ ਵਿਚ। ਸੋਵੈ = ਲੀਨ ਰਹਿੰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਲਿਵ ਲਾਏ ਰਹੈ = ਸੁਰਤ ਜੋੜੀ ਰੱਖਦਾ ਹੈ।

SikhNet (Spanish)Uno goza de Éxtasis noche y día, y entonado en la Palabra del Shabd,

ਵਡੈ ਭਾਗਿ ਗੁਰੁ ਪੂਰਾ ਪਾਈਐ; ਅਨਦਿਨੁ ਨਾਮੁ ਧਿਆਏ ॥

vaddai bhaag gur pooraa paaeeai; anadin naam dhiaae | Ang 774

Sant Singh KhalsaBy great good fortune, one obtains the Perfect Guru; night and day, meditate on the Naam, the Name of the Lord.
Manmohan SinghBy great good fortune, man obtains the perfect Guru and night and day meditates on the Name.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ, ਇਨਸਾਨ ਪੂਰਨ ਗੁਰਾਂ ਨੂੰ ਪਾ ਲੈਂਦੇ ਹੈ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਵੱਡੇ ਭਾਗੋਂ ਕਰ ਪੂਰੇ ਗੁਰੋਂ ਕੋ ਪਾਈਤਾ ਹੈ, ਜਿਨੋਂ ਨੇ ਪਾਇਆ ਹੈ, ਸੋ ਰਾਤ ਦਿਨ ਨਾਮ ਕੋ ਧਿਆਵਤੇ ਹੈਂ॥
Prof. Sahib Singhਪਰ, ਹੇ ਭਾਈ! ਪੂਰਾ ਗੁਰੂ ਮਿਲਦਾ ਹੈ ਵੱਡੀ ਕਿਸਮਤ ਨਾਲ, (ਜਿਸ ਨੂੰ ਮਿਲਦਾ ਹੈ, ਉਹ) ਹਰ ਵੇਲੇ ਹਰਿ-ਨਾਮ ਸਿਮਰਦਾ ਰਹਿੰਦਾ ਹੈ।

ਪਦ ਅਰਥ ਭਾਗਿ = ਕਿਸਮਤ ਨਾਲ। ਪਾਈਐ = ਮਿਲਦਾ ਹੈ। ਧਿਆਏ = ਸਿਮਰਦਾ ਰਹਿੰਦਾ ਹੈ।

SikhNet (Spanish)duerme en Paz. Por buena fortuna uno encuentra al Guru Perfecto y contempla para siempre el Naam

ਸਹਜੇ ਸਹਜਿ ਮਿਲਿਆ ਜਗਜੀਵਨੁ; ਨਾਨਕ ਸੁੰਨਿ ਸਮਾਏ ॥੧॥

sahaje sehaj miliaa jagajeevan; naanak sun samaae |1| Ang 774

Sant Singh KhalsaIn absolute ease and poise, one meets the Life of the World. O Nanak, one is absorbed in the state of absolute absorption. ||1||
Manmohan SinghThe life of the Universe, easily meets him and O Nanak, he merges in the Absolute Lord.
Manmohan Singh (Punjabi)ਆਮਲ ਦੀ ਜਿੰਦ-ਜਾਨ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ ਅਤੇ ਹੇ ਨਾਨਕ! ਉਹ ਖੁਦ-ਮੁਖਤਿਆਰ ਸੁਅਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਨ ਕੋ ਗਿਆਨ ਕਰ ਕੇ ਨਿਰਜਤਨ ਹੀ (ਜਗਜੀਵਨੁ) ਵਾਹਿਗੁਰੂ ਮਿਲਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਅਫੁਰ ਸਰੂਪ ਮੇਂ ਸਮਾਏ ਹੈਂ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਜਗਤ ਦਾ ਸਹਾਰਾ ਪ੍ਰਭੂ ਉਸ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਉਸ ਅਵਸਥਾ ਵਿਚ ਲੀਨ ਰਹਿੰਦਾ ਹੈ ਜਿੱਥੇ ਮਾਇਆ ਦਾ ਕੋਈ ਫੁਰਨਾ ਪੋਹ ਨਹੀਂ ਸਕਦਾ ॥੧॥

ਪਦ ਅਰਥ ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ ॥੧॥

SikhNet (Spanish)A la Vida de toda vida uno lo encuentra espontáneamente y se inmerge en el Dios Absoluto. (1)

ਸੰਗਤਿ ਸੰਤ; ਮਿਲਾਏ ॥

sangat sant; milaae | Ang 774

Sant Singh KhalsaJoining the Society of the Saints,
Manmohan SinghMeeting the society of saints,
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ,
Fareedkot Teekaਜੋ ਪਰਮੇਸਰ ਨੇ ਸੰਤੋਂ ਕੀ ਸੰਗਤ ਮੇਂ ਮਿਲਾਏ ਹੈਂ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਹੈ,

ਪਦ ਅਰਥ ਸੰਗਤਿ ਸੰਤ = ਸੰਤ ਜਨਾਂ ਦੀ ਸੰਗਤਿ ਵਿਚ।

SikhNet (Spanish)Uno es guiado hasta la Sociedad de los Santos;

ਹਰਿ ਸਰਿ ਨਿਰਮਲਿ; ਨਾਏ ॥

har sar niramal; naae | Ang 774

Sant Singh KhalsaI bathe in the Immaculate Pool of the Lord.
Manmohan SinghI have bathed myself in the pure pool of God's Name.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ।
Fareedkot Teekaਸੋ ਹਰੀ ਨਾਮ ਰੂਪੀ ਵਾ ਸਤਸੰਗ ਨਿਰਮਲ ਸਰੋਵਰ ਮੇਂ ਨ੍ਹਾਤੇ ਹੈਂ, ਭਾਵ ਸੰਤੋਂ ਕੇ ਵਾਕ ਸ੍ਰਵਣ ਕੀਏ ਹੈਂ॥
Prof. Sahib Singhਉਹ ਪਰਮਾਤਮਾ ਦੇ ਪਵਿੱਤਰ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ।

ਪਦ ਅਰਥ ਸਰਿ = ਸਰੋਵਰ ਵਿਚ। ਸਰਿ ਨਿਰਮਲ = ਪਵਿੱਤਰ ਸਰੋਵਰ ਵਿਚ। ਨਾਏ = ਇਸ਼ਨਾਨ ਕਰਦਾ ਹੈ।

SikhNet (Spanish)ahí uno se baña en la Fuente Inmaculada del Señor.

ਨਿਰਮਲਿ ਜਲਿ ਨਾਏ. ਮੈਲੁ ਗਵਾਏ; ਭਏ ਪਵਿਤੁ ਸਰੀਰਾ ॥

niramal jal naae. mail gavaae; bhe pavit sareeraa | Ang 774

Sant Singh KhalsaBathing in these Immaculate Waters, my filth is removed, and my body is purified and sanctified.
Manmohan SinghBathing in the clean water of God's Name, my filth is washed off and my body is rendered immaculate.
Manmohan Singh (Punjabi)ਰੱਬ ਦੇ ਨਾਮ ਦੇ ਸ਼ੁੱਧ ਪਾਣੀ ਵਿੱਚ ਨ੍ਹਾਉਣ ਨਾਲ ਮੇਰਾ ਗੰਦ ਧੋਤਾ ਗਿਆ ਹੈ ਅਤੇ ਮੇਰੀ ਦੇਹ ਪਾਵਨ ਹੋ ਗਈ ਹੈ।
Fareedkot Teekaਜੋ ਨਿਰਮਲ ਨਾਮ ਰੂਪ ਜਲ ਮੇਂ ਨ੍ਹਾਤੇ ਹੈਂ ਤਿਨੋਂ ਨੇ ਮੈਲ ਰੂਪ ਪਾਪ ਗਵਾਏ ਹੈਂ, ਔਰ ਤਿਨ ਕੇ ਸੂਖਮ ਅਸਥੂਲ ਦੋਨੋਂ ਹੀ ਸਰੀਰ ਪਵਿਤਰ ਹੋਏ ਹੈਂ॥
Prof. Sahib Singhਉਹ ਮਨੁੱਖ ਪ੍ਰਭੂ ਦੇ ਪਵਿੱਤਰ ਨਾਮ-ਜਲ ਵਿਚ ਇਸ਼ਨਾਨ ਕਰਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਨਿਰਮਲਿ ਜਲਿ = ਪਵਿੱਤਰ (ਨਾਮ-) ਜਲ ਵਿਚ।

SikhNet (Spanish)En las Aguas Inmaculadas de Dios, el cuerpo es santificado,

ਦੁਰਮਤਿ ਮੈਲੁ ਗਈ. ਭ੍ਰਮੁ ਭਾਗਾ; ਹਉਮੈ ਬਿਨਠੀ ਪੀਰਾ ॥

duramat mail gee. bhram bhaagaa; haumai binatthee peeraa | Ang 774

Sant Singh KhalsaThe filth of intellectual evil-mindedness is removed, doubt is gone, and the pain of egotism is dispelled.
Manmohan SinghThe dirt of mal-intellect is removed, doubt has flied and the pain of ego is dispelled.
Manmohan Singh (Punjabi)ਖੋਟੀ ਬੁੱਧ ਦੀ ਗਿਲਾਜ਼ਤ ਲਹਿ ਗਈ ਹੈ, ਸੰਦੇਹ ਦੌੜ ਗਿਆ ਹੈ। ਅਤੇ ਹੰਕਾਰ ਦੀ ਪੀੜ ਦੂਰ ਹੋ ਗਈ ਹੈ।
Fareedkot Teekaਦੁਰਮਤਿ ਰੂਪ ਮੈਲ ਭੀ ਗਈ ਔ ਭਰਮ ਭੀ ਭਾਗਾ, ਜੋ ਹਉਮੈਂ ਕਰ ਕੇ ਈਰਖਾ ਰੂਪ ਪੀੜਾ ਥੀ ਵਹੁ ਭੀ (ਬਿਨਠੀ) ਬਿਨਸ ਗਈ ਹੈ॥
Prof. Sahib Singh(ਨਾਮ-ਜਲ ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ। (ਨਾਮ-ਜਲ ਦੀ ਬਰਕਤਿ ਨਾਲ ਉਸ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਧੁਪ ਜਾਂਦੀ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਹਉਮੈ ਦੀ ਪੀੜ ਨਾਸ ਹੋ ਜਾਂਦੀ ਹੈ।

ਪਦ ਅਰਥ ਦੁਰਮਤਿ = ਖੋਟੀ ਮਤਿ। ਭ੍ਰਮੁ = ਭਟਕਣਾ। ਬਿਨਠੀ = ਨਾਸ ਹੋ ਜਾਂਦੀ ਹੈ। ਪੀਰਾ = ਪੀੜ।

SikhNet (Spanish)se libera de la mugre del vicio, de la duda y el dolor del ego es erradicado.

ਨਦਰਿ ਪ੍ਰਭੂ ਸਤਸੰਗਤਿ ਪਾਈ; ਨਿਜ ਘਰਿ ਹੋਆ ਵਾਸਾ ॥

nadar prabhoo satasangat paaee; nij ghar hoaa vaasaa | Ang 774

Sant Singh KhalsaBy God's Grace, I found the Sat Sangat, the True Congregation. I dwell in the home of my own inner being.
Manmohan SinghBy the Lord's grace, I have obtained the saints' society and gained an abode in my own home.
Manmohan Singh (Punjabi)ਸਾਹਿਬ ਦੀ ਮਿਹਰ ਦੁਆਰਾ ਮੈਨੂੰ ਸਾਧ ਸੰਗਤ ਪਰਾਪਤ ਹੋਈ ਹੈ ਅਤੇ ਮੈਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਮਿਲ ਗਿਆ ਹੈ।
Fareedkot Teekaਪ੍ਰਭੂ ਪਰਮੇਸਰ ਕੀ ਕਿਰਪਾ ਦ੍ਰਿਸ਼ਟ ਕਰ ਜਬ ਸਤਸੰਗਤ ਪਾਈ ਤਬ ਅਪਨੇ ਘਰ ਮੇਂ ਵਾਸਾ ਹੂਆ ਹੈ, ਭਾਵ ਨਿਜ ਸਰੂਪ ਮੇਂ ਇਸਥਿਤ ਹੂਏ ਹੈਂ॥☬ਜੇ ਕਹੇ ਵਾਸਾ ਕੈਸੇ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰ, ਹੇ ਭਾਈ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹੀ ਸਾਧ ਸੰਗਤਿ ਮਿਲਦੀ ਹੈ, (ਜਿਸ ਨੂੰ ਮਿਲਦੀ ਹੈ, ਉਸ ਦਾ) ਟਿਕਾਣਾ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਹੋਆ = ਹੋ ਜਾਂਦਾ ਹੈ।

SikhNet (Spanish)Por la Gracia de Dios, encontré a la Saad Sangat, la Verdadera Congregación, y habito en el Hogar de mi propio ser interior.

ਹਰਿ ਮੰਗਲ ਰਸਿ ਰਸਨ ਰਸਾਏ; ਨਾਨਕ ਨਾਮੁ ਪ੍ਰਗਾਸਾ ॥੨॥

har mangal ras rasan rasaae; naanak naam pragaasaa |2| Ang 775

Sant Singh KhalsaMy tongue tastes the taste of the Lord's joyous song; O Nanak, the Naam shines forth brightly. ||2||
Manmohan SinghO Nanak, my tongue delightfully enjoys the Lord's praise and the Name blazes forth in me.
Manmohan Singh (Punjabi)ਹੇ ਨਾਨਕ! ਮੇਰੀ ਜੀਭ ਖੁਸ਼ੀ ਨਾਲ ਸਾਈਂ ਦੇ ਜੱਸ ਨੂੰ ਮਾਣਦੀ ਹੈ ਅਤੇ ਨਾਮ ਮੇਰੇ ਅੰਦਰ ਪਰਕਾਸ਼ ਹੋ ਗਿਆ ਹੈ।
Fareedkot Teekaਹਰੀ ਕੇ ਜੋ ਮੰਗਲ ਰੂਪ ਨਾਮ ਹੈਂ, ਸੋ ਤਿਨ ਮੇਂ ਪ੍ਰੇਮ ਕਰ ਕੇ ਜਿਹਬਾ ਕੋ ਜਪਨੇ ਲੀਏ ਤਦਾਕਾਰ ਕੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਜਪਨੇ ਤੇ ਅਪਨੇ ਸਰੂਪ ਕਾ ਪ੍ਰਗਾਸੁ ਹੋ ਆਇਆ, ਭਾਵ ਸਾਖ੍ਯਾਤ ਹੂਆ ਹੈ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਸੁਆਦ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤਾਂ ਦਾ ਰਸ ਆਪਣੀ ਜੀਭ ਨਾਲ ਮਾਣਦਾ ਹੈ, (ਉਸ ਦੇ ਅੰਦਰ ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਦੇਂਦਾ ਹੈ ॥੨॥

ਪਦ ਅਰਥ ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਰਸਿ = ਸੁਆਦ ਨਾਲ। ਰਸਨ ਰਸਾਏ = ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ ਕਰਦਾ ਹੈ ॥੨॥

SikhNet (Spanish)Mi lengua prueba el Sabor de la Melodía Gozosa del Señor, oh, dice Nanak, el Nombre sale a relucir.(2)

ਅੰਤਰਿ ਰਤਨੁ ਬੀਚਾਰੇ ॥

antar ratan beechaare | Ang 775

Sant Singh KhalsaThe Gurmukh loves the Name of the Lord;
Manmohan SinghThe Name seems sweet to the Guru-ward,
Manmohan Singh (Punjabi)ਉਸ ਗੁਰੂ-ਅਨੁਸਾਰੀ ਨੂੰ ਨਾਮ ਮਿੱਠੜਾ ਲੱਗਦਾ ਹੈ,
Fareedkot Teekaਜਿਨ ਕੇ ਰਿਦੇ ਮੇਂ ਬੀਚਾਰ ਰੂਪੀ ਰਤਨ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ ਪ੍ਰੋ ਰੱਖਦਾ ਹੈ,

ਪਦ ਅਰਥ ਅੰਤਰਿ = ਹਿਰਦੇ ਵਿਚ। ਰਤਨੁ = ਨਾਮ-ਰਤਨ ਨੂੰ, ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ। ਬੀਚਾਰੇ = ਵਿਚਾਰਦਾ ਹੈ, ਆਤਮਕ ਮੰਡਲ ਵਿਚ ਪ੍ਰੋਈ ਰੱਖਦਾ ਹੈ।

SikhNet (Spanish)Aquél que medita en la Joya de Dios,

ਗੁਰਮੁਖਿ ਨਾਮੁ ਪਿਆਰੇ ॥

guramukh naam piaare | Ang 775

Sant Singh KhalsaDeep within, she contemplates the jewel of the Naam.
Manmohan Singhwho in his mind reflect over the Lord's jewel.
Manmohan Singh (Punjabi)ਜੋ ਆਪਣੇ ਚਿੱਤ ਵਿੱਚ ਹੀਰੇ ਰੂਪ ਸੁਆਮੀ ਨੂੰ ਚੇਤੇ ਕਰਦਾ ਹੈ।
Fareedkot Teekaਸੋ ਗੁਰਮੁਖ ਨਾਮ ਕੇ ਪ੍ਯਾਰੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)ama el Nombre del Señor por la Gracia del Guru.

ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ; ਅਗਿਆਨੁ ਅਧੇਰੁ ਗਵਾਇਆ ॥

har naam piaare sabad nisataare; agiaan adher gavaaeaa | Ang 775

Sant Singh KhalsaThose who love the Lord's Name are emancipated through the Word of the Shabad. The darkness of ignorance is dispelled.
Manmohan SinghThe lovers of God's Name are emancipated, by the Name and the darkness of their spiritual ignorance is dispelled.
Manmohan Singh (Punjabi)ਰੱਬ ਦੇ ਨਾਮ ਦੇ ਪ੍ਰੀਤਵਾਨਾਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਆਤਮਿਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜੋ ਹਰਿ ਨਾਮ ਕੇ ਪ੍ਯਾਰੇ ਹੈਂ, ਸੋ ਪਰਮੇਸਰ ਨੇ (ਸਬਦਿ) ਉਪਦੇਸ਼ ਦਵਾਰਾ ਸੰਸਾਰ ਸਮੁੰਦ੍ਰ ਸੇ ਤਾਰੇ ਹੈਂ, ਤਿਨੋਂ ਨੇ ਅਗ੍ਯਾਨ ਰੂਪੀ ਅੰਧੇਰੇ ਕੋ ਗਵਾਯਾ ਹੈ॥
Prof. Sahib Singhਹਰਿ-ਨਾਮ ਨਾਲ ਪਿਆਰ ਪਾਈ ਰੱਖਦਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ (ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ।

ਪਦ ਅਰਥ ਪਿਆਰੇ = ਪਿਆਰ ਕਰਦਾ ਹੈ। ਸਬਦਿ = (ਗੁਰੂ ਆਪਣੇ) ਸ਼ਬਦ ਦੀ ਰਾਹੀਂ। ਨਿਸਤਾਰੇ = (ਗੁਰੂ ਉਸਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅਧੇਰੁ = ਹਨੇਰਾ।

SikhNet (Spanish)El que ama el Nombre es emancipado a través de la Palabra. La oscuridad de su ignorancia es disipada;

ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ; ਘਰ ਮੰਦਰ ਸੋਹਾਇਆ ॥

giaan prachandd baliaa ghatt chaanan; ghar mandar sohaaeaa | Ang 775

Sant Singh KhalsaSpiritual wisdom burns brilliantly, illuminating the heart; their homes and temples are embellished and blessed.
Manmohan SinghThe bright light of gnosis burns in their mind and their home and mansion are embellished.
Manmohan Singh (Punjabi)ਬ੍ਰਹਮ ਵੀਚਾਰ ਦੀ ਤੇਜ਼ ਰੋਸ਼ਨੀ ਉਨ੍ਹਾਂ ਦੇ ਹਿਰਦੇ ਅੰਦਰ ਜਗ ਪੈਂੈਂਦੀ ਹੈ ਅਤੇ ਉਨ੍ਹਾਂ ਦਾ ਗ੍ਰਹਿ ਤੇ ਮਹਿਲ ਸ਼ਸ਼ੋਭਤ ਹੋ ਜਾਂਦੇ ਹਨ।
Fareedkot Teekaਗਯਾਨ ਰੂਪ ਚਾਨਣ ਤਿਸ ਕੇ ਘਟ ਮੇਂ ਤੀਖਣ ਬਲਿਆ ਹੈ, ਵਹੁ (ਘਰ ਮੰਦਰ) ਘਰ ਕੇ ਅੰਤਰ ਹੀ ਸੁਭਾਯਾ ਹੈ, ਭਾਵ ਰਿਦੇ ਮੇਂ ਹੀ ਸੁਹਾਯਾ ਹੈ॥
Prof. Sahib Singh(ਉਸ ਮਨੁੱਖ ਦੇ) ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਵਾਲਾ ਤੇਜ਼ ਚਾਨਣ ਮਘ ਪੈਂਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਪ੍ਰਚੰਡ = ਤੇਜ਼, ਤੀਬਰ। ਬਲਿਆ = ਮਘ ਪੈਂਦਾ ਹੈ। ਘਟਿ = ਹਿਰਦੇ ਵਿਚ। ਘਰ ਮੰਦਰ = ਸਰੀਰ ਅਤੇ ਗਿਆਨ-ਇੰਦ੍ਰੇ। ਸੋਹਾਇਆ = ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।

SikhNet (Spanish)en él permanece encendida la Luz de la Sabiduría, y en su hogar interior, en su templo, siempre hay luz.

ਤਨੁ ਮਨੁ ਅਰਪਿ ਸੀਗਾਰ ਬਣਾਏ; ਹਰਿ ਪ੍ਰਭ ਸਾਚੇ ਭਾਇਆ ॥

tan man arap seegaar banaae; har prabh saache bhaaeaa | Ang 775

Sant Singh KhalsaI have made my body and mind into adornments, and dedicated them to the True Lord God, pleasing Him.
Manmohan SinghI have made the ornamentation of surrendering my body and soul and have thus become pleasing to my True Lord God.
Manmohan Singh (Punjabi)ਆਪਣੀ ਦੇਹ ਅਤੇ ਜਿੰਦੜੀ ਨੂੰ ਸਮਰਪਣ ਕਰਨ ਦਾ ਮੈਂ ਹਾਰਸ਼ਿੰਗਾਰ ਕੀਤਾ ਹੈ ਅਤੇ ਇਸ ਤਰ੍ਹਾਂ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਗਈ ਹਾਂ।
Fareedkot Teekaਪਰਮੇਸਰ ਕੋ ਤਨ ਮਨ ਅਰਪ ਕੇ ਜੋ ਸੁਭ ਗੁਨੋਂ ਕਾ ਸੀਗਾਰ ਬਨਾਵਤਾ ਹੈ, ਸੋ ਹਰੀ ਪ੍ਰਭੂ ਸਾਚੇ ਕੋ ਭਾਯਾ ਹੈ॥
Prof. Sahib Singh(ਉਹ ਮਨੁੱਖ ਆਪਣਾ) ਸਰੀਰ ਭੇਟ ਕਰ ਕੇ, (ਆਪਣਾ) ਮਨ ਭੇਟ ਕਰ ਕੇ ਆਤਮਕ ਜੀਵਨ ਦਾ ਸੁਹਜ ਪੈਦਾ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਅਰਪਿ = ਭੇਟਾ ਕਰ ਕੇ। ਸੀਗਾਰ = ਆਤਮਕ ਜੀਵਨ ਦਾ ਸੁਹਜ। ਪ੍ਰਭ ਸਾਚੇ ਭਾਇਆ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ।

SikhNet (Spanish)Él adorna su ser entregando su cuerpo y su mente, y el Señor lo ama.

ਜੋ ਪ੍ਰਭੁ ਕਹੈ. ਸੋਈ ਪਰੁ ਕੀਜੈ; ਨਾਨਕ ਅੰਕਿ ਸਮਾਇਆ ॥੩॥

jo prabh kahai. soee par keejai; naanak ank samaaeaa |3| Ang 775

Sant Singh KhalsaWhatever God says, I gladly do. O Nanak, I have merged into the fiber of His Being. ||3||
Manmohan SinghWhatever the Lord says, that I joyfully do, Thus, O Nanak I have merged in His lap.
Manmohan Singh (Punjabi)ਜਿਹੜਾ ਕੁਛ ਸਾਈਂ ਆਖਦਾ ਹੈ, ਉਹ ਮੈਂ ਖੁਸ਼ੀ ਨਾਲ ਕਰਦੀ ਹਾਂ। ਇਸ ਤਰ੍ਹਾਂ, ਹੇ ਨਾਨਕ! ਮੈਂ ਉਸ ਦੀ ਗੋਦੀ ਅੰਦਰ ਲੀਨ ਹੋ ਗਈ ਹਾਂ।
Fareedkot Teekaਜੋ ਵਾਕ ਬੇਦ ਮੇਂ ਕਰਨੇ ਪ੍ਰਭੂ ਨੇ ਕਹੇ ਹੈਂ ਵਾ ਜੋ ਸਾਮ੍ਰਥ ਗੁਰੂ ਕਹੇ ਵਹੁ ਸੋਈ ਭਲੀ ਪ੍ਰਕਾਰ ਕਹੀਏ ਜਿਸਨੇ ਕੀਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸਰ ਕੇ ਸਰੂਪ ਮੇਂ ਵਹੀ ਸਮਾਯਾ ਹੈ॥੩॥
Prof. Sahib Singhਹੇ ਨਾਨਕ! (ਉਹ ਮਨੁੱਖ ਸਦਾ ਪ੍ਰਭੂ ਦੀ) ਗੋਦ ਵਿਚ ਲੀਨ ਰਹਿੰਦਾ ਹੈ (ਉਸ ਦੀ ਇਹ ਸਰਧਾ ਬਣੀ ਰਹਿੰਦੀ ਹੈ ਕਿ) ਜੋ ਕੁਝ ਪ੍ਰਭੂ ਹੁਕਮ ਕਰਦਾ ਹੈ, ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ (ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿਣਾ ਚਾਹੀਦਾ ਹੈ) ॥੩॥

ਪਦ ਅਰਥ ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਅੰਕਿ = ਗੋਦ ਵਿਚ ॥੩॥

SikhNet (Spanish)Hace la Voluntad del Señor y así se inmerge en su Dios.(3)

ਹਰਿ ਪ੍ਰਭਿ ਕਾਜੁ ਰਚਾਇਆ ॥

har prabh kaaj rachaaeaa | Ang 775

Sant Singh KhalsaThe Lord God has arranged the marriage ceremony;
Manmohan SinghThe Lord master has brought about the marriage occasion,
Manmohan Singh (Punjabi)ਪ੍ਰਭੂ ਪ੍ਰਮੇਸ਼ਰ ਨੇ ਵਿਵਾਹ ਦਾ ਸਮਾਗਮ ਰਚਿਆ ਹੈ,
Fareedkot Teekaਜਗ੍ਯਾਸੂਆਂ ਕੋ ਆਪਨੇ ਸਾਥ ਮਿਲਾਉਨ ਕੋ ਏਹੀ ਹਰੀ ਸਮਰਥ ਨੇ ਵੀਆਹੁ ਰਚਾਯਾ ਹੈ॥
Prof. Sahib Singhਹੇ ਭਾਈ! ਹਰੀ ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ) ਕੰਮ ਰਚ ਦਿੱਤਾ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਾਜੁ = ਵਿਆਹ ਦਾ ਕਾਰਜ। ਰਚਾਇਆ = ਰਚਾ ਦਿੱਤਾ, ਆਰੰਭ ਕਰ ਦਿੱਤਾ।

SikhNet (Spanish)El Señor ha venido para tomarme como Su Esposa y,

ਗੁਰਮੁਖਿ ਵੀਆਹਣਿ ਆਇਆ ॥

guramukh veeaahan aaeaa | Ang 775

Sant Singh KhalsaHe has come to marry the Gurmukh.
Manmohan Singhand He has come to wed the pious bride.
Manmohan Singh (Punjabi)ਅਤੇ ਉਹ ਪਵਿੱਤਰ ਪਤਨੀ ਨੂੰ ਵਿਆਹੁਣ ਲਈ ਆਇਆ ਹੈ।
Fareedkot Teekaਜੋ ਸੰਕਲਪ ਕੀਆ ਹੈ ਕੇ ਮੈਂ ਇਸ ਨੂੰ ਮਿਲਵਾਂ ਗੁਰੋਂ ਦ੍ਵਾਰੇ ਵੀਆਹਨ ਆਯਾ ਹੈ, ਵਾ ਗੁਰੋਂ ਨੇ ਜੋ ਉਪਦੇਸ ਕੀਆ ਹੈ ਏਹੀ ਵੀਵਾਹੁ ਹੈ॥
Prof. Sahib Singhਉਸ ਨੂੰ ਉਹ ਗੁਰੂ ਦੀ ਰਾਹੀਂ ਵਿਆਹੁਣ ਲਈ ਆ ਪਹੁੰਚਿਆ (ਜਿਹੜੀ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਟਿਕਾਂਦਾ ਹੈ)।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)por la Gracia del Guru, me caso con Él.

ਵੀਆਹਣਿ ਆਇਆ ਗੁਰਮੁਖਿ. ਹਰਿ ਪਾਇਆ; ਸਾ ਧਨ ਕੰਤ ਪਿਆਰੀ ॥

veeaahan aaeaa guramukh. har paaeaa; saa dhan kant piaaree | Ang 775

Sant Singh KhalsaHe has come to marry the Gurmukh, who has found the Lord. That bride is very dear to her Lord.
Manmohan SinghHe has come to wed the holy bride, who has thus obtained God. That bride is dear to her Bridegroom.
Manmohan Singh (Punjabi)ਉਹ ਉਸ ਪਾਕ ਪਤਨੀ ਨੂੰ ਵਰਣ ਲਈ ਆਇਆ ਹੈ, ਜਿਸ ਨੇ ਐਕੁਰ ਵਾਹਿਗੁਰੂ ਨੂੰ ਪਾ ਲਿਆ ਹੈ। ਉਹ ਮਹੇਲੀ ਆਪਣੇ ਭਰਤੇ ਦੀ ਲਾਡਲੀ ਹੈ।
Fareedkot Teekaਜਬ ਵੀਆਹਨ ਆਯਾ ਤੌ ਜਿਸ ਨੇ ਗੁਰੋਂ ਦ੍ਵਾਰੇ ਹਰੀ ਕੋ ਪਾਯਾ ਹੈ, ਵਹ ਜਗ੍ਯਾਸੂ ਰੂਪ ਇਸਤ੍ਰੀ (ਕੰਤ) ਪਰਮੇਸਰ ਕੋ ਪ੍ਯਾਰੀ ਹੈ॥
Prof. Sahib Singhਹੇ ਭਾਈ! (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਸਾਧਨ = (ਉਹ) ਜੀਵ-ਇਸਤ੍ਰੀ। ਕੰਤ ਪਿਆਰੀ = ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।

SikhNet (Spanish)Siendo Su Esposa mi Esposo me ama y llego hasta Dios;

ਸੰਤ ਜਨਾ ਮਿਲਿ ਮੰਗਲ ਗਾਏ; ਹਰਿ ਜੀਉ ਆਪਿ ਸਵਾਰੀ ॥

sant janaa mil mangal gaae; har jeeo aap savaaree | Ang 775

Sant Singh KhalsaThe humble Saints join together and sing the songs of joy; the Dear Lord Himself has adorned the soul-bride.
Manmohan SinghMeeting together, the holy men sing the songs of rejoicing. The sire Lord has Himself decorated the bride.
Manmohan Singh (Punjabi)ਇਕੱਤਰ ਹੋ ਕੇ ਭਲੇ ਪੁਰਸ਼ ਖੁਸ਼ੀ ਦੇ ਗੀਤ ਗਾਉਂਦੇ ਹਨ। ਮਹਾਰਾਜ ਮਾਲਕ ਨੇ ਖੁਦ ਮਹੇਲੀ ਨੂੰ ਸ਼ਸ਼ੋਭਤ ਕੀਤਾ ਹੈ।
Fareedkot Teekaਅਰੁ ਤਿਸ ਨੇ ਸੰਤ ਜਨੋਂ ਕੇ ਸਾਥ ਮਿਲ ਕੇ ਮੰਗਲ ਗਾਏ ਹੈਂ, ਵਹੁ ਹਰਿ ਜੀ ਨੇ ਆਪ ਸਵਾਰੀ, ਭਾਵ ਸੁਭ ਗੁਨੋਂ ਯੁਕਤ ਕਰੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹੈ, ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਸਵਾਰੀ = ਸੋਹਣੇ ਜੀਵਨ ਵਾਲੀ ਬਣਾ ਦਿੱਤੀ।

SikhNet (Spanish)en la Saad Sangat, la Sociedad de los Santos canto Su Alabanza y el Señor Mismo me embellece.

ਸੁਰਿ ਨਰ ਗਣ ਗੰਧਰਬ ਮਿਲਿ ਆਏ; ਅਪੂਰਬ ਜੰਞ ਬਣਾਈ ॥

sur nar gan gandharab mil aae; apoorab jany banaaee | Ang 775

Sant Singh KhalsaThe angels and mortal beings, the heavenly heralds and celestial singers, have come together and formed a wondrous wedding party.
Manmohan SinghThe deities, men, heavenly heralds and celestial singers have come in a body and formed the wondrous wedding party.
Manmohan Singh (Punjabi)ਦੇਵਤੇ, ਇਨਸਾਨ, ਇਲਾਹੀ ਹੇਲਚੀ ਅਤੇ ਸਵਰਗੀ ਗਵੱਈਆ ਨੇ ਰਲ ਕੇ ਅਦਭੁੱਤ ਜਨੇਤ ਬਣਾ ਦਿੱਤੀ ਹੈ।
Fareedkot Teekaਦੇਵਤਾ ਔ ਮਾਨੁਖ, ਨੰਦੀ, ਭਿ੍ਰੰਗੀ ਆਦਿ ਸਿਵ ਕੇ ਅਨੁਚਰ ਔ (ਗੰਧਰਬ) ਸ੍ਵਰਗ ਕੇ ਗਵ੍ਯੀ੍ਯੇ, ਸਭ ਮਿਲ ਕਰ ਦਰਸ਼ਨ ਕੋ ਆਏ ਹੈਂ। ਐਸੀ ਅਸਚਰਜ ਰੂਪ ਸੁਭ ਗੁਨੋਂ ਰੂਪੀ ਜੰਞ ਬਣਾਈ ਹੈ, ਭਾਵ ਹਰੀ ਕੇ ਪਿਆਰਿਆਂ ਕੇ ਦਰਸਨ ਕੋ ਸਭੁ ਚਾਹੁੰਦੇ ਹੈਂ॥
Prof. Sahib Singh(ਜਿਵੇਂ ਵਿਆਹ ਦੇ ਸਮੇ ਜਾਂਞੀ ਰਲ ਕੇ ਆਉਂਦੇ ਹਨ, ਤਿਵੇਂ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ) ਦੈਵੀ ਗੁਣਾਂ ਵਾਲੇ ਸੰਤ ਜਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਭਗਤ-ਜਨ ਮਿਲ ਕੇ ਆਉਂਦੇ ਹਨ (ਉਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਵਿਆਹ ਕਰਨ ਲਈ) ਇਕ ਅਦੁਤੀ ਜੰਞ ਬਣਾਂਦੇ ਹਨ।

ਪਦ ਅਰਥ ਸੁਰਿ = ਦੇਵਤੇ। ਸੁਰਿ ਨਰ = ਦੈਵੀ ਸੁਭਾਉ ਵਾਲੇ ਮਨੁੱਖ। ਗਣ = ਸ਼ਿਵ ਜੀ ਦੇ ਉਪਾਸ਼ਕ। ਗੰਧਰਬ = ਦੇਵਤਿਆਂ ਦੇ ਰਾਗੀ। ਸੁਰਿ.....ਗੰਧਰਬ = ਉੱਚੇ ਜੀਵਨ ਵਾਲੇ ਸੰਤ-ਜਨ। ਅਪੂਰਬ = ਜਿਹੜੀ ਪਹਿਲਾਂ ਵੇਖਣ ਵਿਚ ਨਾਹ ਆਈ ਹੋਵੇ {ਅ-ਪੂਰਬ}।

SikhNet (Spanish)seres mortales, los cantores celestiales y los que atienden a los dioses han venido a formar una maravillosa Celebración Nupcial.

ਨਾਨਕ ਪ੍ਰਭੁ ਪਾਇਆ ਮੈ ਸਾਚਾ; ਨਾ ਕਦੇ ਮਰੈ. ਨ ਜਾਈ ॥੪॥੧॥੩॥

naanak prabh paaeaa mai saachaa; naa kade marai. na jaaee |4|1|3| Ang 775

Sant Singh KhalsaO Nanak, I have found my True Lord God, who never dies, and is not born. ||4||1||3||
Manmohan SinghNanak, I have obtained my True Lord, who never dies nor is born.
Manmohan Singh (Punjabi)ਨਾਨਕ, ਮੈਂ ਆਪਣਾ ਸੱਚਾ ਸੁਆਮੀ ਪਰਾਪਤ ਕਰ ਲਿਆ ਹੈ, ਜੋ ਕਦਾਚਿਤ ਮਰਦਾ ਨਹੀਂ ਤੇ ਨਾਂ ਹੀ ਜੰਮਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਭੀ ਓਹੀ ਸਾਚਾ ਪਾਯਾ ਹੈ ਨਾ ਕਭੀ ਮਰਤਾ ਹੀ ਹੈ ਨਾ ਜਨਮਤਾ ਹੈ, ਭਾਵ ਅਬਨਾਸੀ ਵਰ ਪਾਕੇ ਹਮ ਭੀ ਅਬਨਾਸੀ ਹੂਏ ਹੈਂ॥੪॥੧॥੩॥☬ਸਾਧਾਰਣ ਉਪਦੇਸ਼ ਕਰਤੇ ਹੂਏ ਸੰਤੋਂ ਸਾਥ ਮਿਲਾਪ ਕੀ ਰੀਤੀ ਕਹੇ ਹੈਂ:
Prof. Sahib Singhਹੇ ਨਾਨਕ (ਸਤ ਸੰਗੀਆਂ ਦੀ ਉਸ ਜੰਞ ਦੀ ਬਰਕਤਿ ਨਾਲ, ਭਾਵ, ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੂੰ) ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਜੰਮਦਾ ਮਰਦਾ ਨਹੀਂ ॥੪॥੧॥੩॥

ਪਦ ਅਰਥ ਪ੍ਰਭੁ ਮੈ = ਮੈ ਪ੍ਰਭੁ, ਮੇਰਾ ਪ੍ਰਭੂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਈ = ਜੰਮਦਾ ॥੪॥੧॥੩॥

SikhNet (Spanish)Oh, dice Nanak, he encontrado a mi Dios, el Verdadero Señor, Quien nunca nace ni muere. (4-1-3)
Answers quote the Granth verbatim with Ang citations. AI commentary is not Gurbani and not a religious ruling.