ੴ

ਸਿੱਖਬਾਣੀ · SikhBani

ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥

aavaho sant janahu gun gaavah govind kere raam
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 775, 776 · 26 lines
Translations

ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ॥

raag soohee chhant mahalaa 4 ghar 3 | Ang 775

Sant Singh KhalsaRaag Soohee, Chhant, Fourth Mehl, Third House:
Manmohan SinghRag Suhi Chhant 4th Guru.
Manmohan Singh (Punjabi)ਰਾਗ ਸੂਹੀ ਛੰਤ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chant, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 775

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Vengan Santos y canten la Alabanza del Señor, encontramos a nuestro Dios por la Gracia del Guru

ਆਵਹੋ ਸੰਤ ਜਨਹੁ; ਗੁਣ ਗਾਵਹ ਗੋਵਿੰਦ ਕੇਰੇ ਰਾਮ ॥

aavaho sant janahu; gun gaavah govind kere raam | Ang 775

Sant Singh KhalsaCome, humble Saints, and sing the Glorious Praises of the Lord of the Universe.
Manmohan SinghCome holymen, let us sing the glories of the World-Lord.
Manmohan Singh (Punjabi)ਨੇਕ ਪੁਰਸ਼ੋ! ਆਓ ਆਪਾਂ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਕਰੀਏ।
Fareedkot Teekaਹੇ ਸੰਤ ਜਨੋਂ! ਆਵੋ ਗੋਬਿੰਦ ਕੇ ਗੁਣ ਗਾਵੀਏ॥
Prof. Sahib Singhਹੇ ਸੰਤ ਜਨੋ! ਆਓ, (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ।

ਪਦ ਅਰਥ ਆਵਹੋ = ਆਵਹੁ, ਆਓ। ਸੰਤ ਜਨਹੁ = ਹੇ ਸੰਤ ਜਨੋ! ਗਾਵਹ = ਆਓ, ਅਸੀਂ ਗਾਵੀਏ। ਕੇਰੇ = ਦੇ।

SikhNet (Spanish)y en nuestro hogar resuena la Melodía Divina.

ਗੁਰਮੁਖਿ ਮਿਲਿ ਰਹੀਐ; ਘਰਿ ਵਾਜਹਿ ਸਬਦ ਘਨੇਰੇ ਰਾਮ ॥

guramukh mil raheeai; ghar vaajeh sabad ghanere raam | Ang 775

Sant Singh KhalsaLet us gather together as Gurmukh; within the home of our own heart, the Shabad vibrates and resonates.
Manmohan SinghBy Guru's grace, we meet with the Lord and in our home resound several strains of ecstasy.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਪਾ ਸੁਆਮੀ ਨਾਲ ਮਿਲਦੇ ਹਾਂ ਅਤੇ ਸਾਡੇ ਘਰ ਅੰਦਰ ਪਰਮ ਅਨੰਦ ਦੇ ਅਨੇਕਾਂ ਰਾਗ ਗੂੰਜਦੇ ਹਨ।
Fareedkot Teekaਗੁਰਮੁਖੋਂ ਕੋ ਮਿਲੇ ਰਹੀਏ ਜਿਨ ਕੇ ਘਰ ਮੇਂ ਸਬਦ ਬਹੁਤ ਬਾਜਤੇ ਹੈਂ, ਭਾਵ ਸਬਦ ਕੀਰਤਨ ਹੋਤਾ ਰਹਿਤਾ ਹੈ॥☬ਐਸੇ ਉਸਤਤ ਕਰੋ:
Prof. Sahib Singh(ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਿਲਿ ਰਹੀਐ = (ਪ੍ਰਭੂ-ਚਰਨਾਂ ਵਿਚ) ਖੜੇ ਰਹਿਣਾ ਚਾਹੀਦਾ ਹੈ। ਘਰਿ = (ਹਿਰਦੇ-) ਘਰ ਵਿਚ। ਵਾਜਹਿ = ਵੱਜ ਪੈਂਦੇ ਹਨ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਸਬਦ = (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਸ਼ਬਦ। ਘਨੇਰੇ = ਅਨੇਕਾਂ, ਬਹੁਤ।

SikhNet (Spanish)Oh Dios, Tú lo compenetras todo y cuando llegas a mí, la Melodía Celestial se escucha en el fondo de mi ser.

ਸਬਦ ਘਨੇਰੇ; ਹਰਿ ਪ੍ਰਭ ਤੇਰੇ; ਤੂ ਕਰਤਾ ਸਭ ਥਾਈ ॥

sabad ghanere; har prabh tere; too karataa sabh thaaee | Ang 775

Sant Singh KhalsaThe many melodies of the Shabad are Yours, O Lord God; O Creator Lord, You are everywhere.
Manmohan SinghGood many celestial strains are Thine, O my Lord God. Thou, O creator art contained in all the places.
Manmohan Singh (Punjabi)ਅਨੇਕਾਂ ਹਨ ਤੇਰੇ ਬੈਕੁੰਠੀ ਕੀਰਤਨ, ਹੇ ਮੇਰੇ ਵਾਹਿਗੁਰੂ ਸੁਆਮੀ! ਤੂੰ ਹੇ ਸਿਰਜਣਹਾਰ! ਸਾਰੇ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਹੇ ਹਰਿ ਸਮ੍ਰੱਥ! ਤੇਰੇ ਸੰਬੰਧੀ (ਸਬਦ) ਵਾਕ ਬਹੁਤ ਹੈਂ ਔਰ ਤੂੰ ਸਭ ਥਾਂਈ ਵ੍ਯਾਪਕ ਹੈਂ॥
Prof. Sahib Singhਹੇ ਪ੍ਰਭੂ! (ਜਿਉਂ ਜਿਉਂ) ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਥਾਈ = ਥਾਈਂ, ਥਾਵਾਂ ਵਿਚ।

SikhNet (Spanish)Medito en Ti y Te alabo siempre,

ਅਹਿਨਿਸਿ ਜਪੀ ਸਦਾ ਸਾਲਾਹੀ; ਸਾਚ ਸਬਦਿ ਲਿਵ ਲਾਈ ॥

ahinis japee sadaa saalaahee; saach sabad liv laaee | Ang 775

Sant Singh KhalsaDay and night, I chant His Praises forever, lovingly focusing on the True Word of the Shabad.
Manmohan SinghDay and night I ever contemplate and praise the Lord and enshrine, love for the True name.
Manmohan Singh (Punjabi)ਦਿਨ ਤੇ ਰਾਤ ਮੈਂ ਸਦੀਵ ਹੀ ਸੁਆਮੀ ਦੀ ਬੰਦਗੀ ਅਤੇ ਸਿਫ਼ਤ ਕਰਦਾ ਹਾਂ ਅਤੇ ਸੱਚੇ ਨਾਮ ਨਾਲ ਪ੍ਰੇਮ ਪਾਉਂਦਾ ਹਾਂ।
Fareedkot Teekaਨਾਮ ਰਾਤ ਦਿਨ ਜਪੀਏ ਪੁਨਾ ਅਸਤੋਤ੍ਰੋਂ ਕਰ ਕੇ ਸਦਾ ਸਦਾ ਸਾਲਾਹੀਏ ਔਰ ਸੱਚ ਬ੍ਰਹਮ ਹੈ, ਉਸ ਮੇਂ ਬ੍ਰਿਤੀ ਲਗਾਈਏ॥
Prof. Sahib Singh(ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਵਿਚ ਸੁਰਤ ਜੋੜੀ ਰੱਖਾਂ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਜਪੀ = ਜਪੀਂ, ਮੈਂ ਜਪਦਾ ਰਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਲਿਵ ਲਾਈ = ਲਿਵ ਲਾਈਂ, ਸੁਰਤ ਜੋੜੀ ਰੱਖਾਂ।

SikhNet (Spanish)entonado en la Palabra Verdadera.

ਅਨਦਿਨੁ ਸਹਜਿ ਰਹੈ. ਰੰਗਿ ਰਾਤਾ; ਰਾਮ ਨਾਮੁ ਰਿਦ ਪੂਜਾ ॥

anadin sehaj rahai. rang raataa; raam naam rid poojaa | Ang 775

Sant Singh KhalsaNight and day, I remain intuitively attuned to the Lord's Love; in my heart, I worship the Lord's Name.
Manmohan SinghDay and night I naturally remain imbued with the Lord's love and within my mind I worship the Lord's Name.
Manmohan Singh (Punjabi)ਦਿਨ ਤੇ ਰਾਤ ਮੈਂ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹਾਂ ਅਤੇ ਆਪਣੇ ਹਿਰਦੇ ਅੰਦਰ ਮੈਂ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰਦਾ ਹਾਂ।
Fareedkot Teekaਜੋ ਰਾਤ ਦਿਨ ਸਹਿਜੇ ਹੀ ਆਨੰਦ ਮੇਂ ਰੱਤਾ ਰਹਿਤਾ ਹੈ ਅਰ ਰਾਮ ਨਾਮ ਕੋ ਰਿਦੇ ਮੇਂ ਧਾਰਿਆ ਹੈ, ਏਹੀ ਉਸ ਕੀ ਪੂਜਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ ਰਹੈ = ਰੰਗਿਆ ਰਹਿੰਦਾ ਹੈ। ਰਿਦ ਪੂਜਾ = ਹਿਰਦੇ ਦੀ ਪੂਜਾ (ਬਣਾਂਦਾ ਹੈ)।

SikhNet (Spanish)Imbuido siempre en Tu Amor, en un Estado de Paz, alabo Tu Nombre.

ਨਾਨਕ. ਗੁਰਮੁਖਿ ਏਕੁ ਪਛਾਣੈ; ਅਵਰੁ. ਨ ਜਾਣੈ ਦੂਜਾ ॥੧॥

naanak. guramukh ek pachhaanai; avar. na jaanai doojaa |1| Ang 775

Sant Singh KhalsaO Nanak, as Gurmukh, I have realized the One Lord; I do not know any other. ||1||
Manmohan SinghNanak, by the Guru's grace, I know but one God and know not another second.
Manmohan Singh (Punjabi)ਨਾਨਕ ਗੁਰਾਂ ਦੀ ਰਹਿਮਤ ਸਦਕਾ ਮੈਂ ਕੇਵਲ ਇਕ ਹਰੀ ਨੂੰ ਹੀ ਜਾਣਦਾ ਹਾਂ ਅਤੇ ਕਿਸੇ ਹੋਰਸ ਦੂਸਰੇ ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਰੋਂ ਦ੍ਵਾਰਾ ਏਕ ਕੋ ਪਛਾਣਤਾ ਹੈ ਔਰ ਦੂਜਾ ਨਹੀਂ ਜਾਨਤਾ ॥੧॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥
SikhNet (Spanish)Dice Nanak, por la Gracia del Guru Te conozco sólo a Ti y a nadie más.(1)

ਸਭ ਮਹਿ ਰਵਿ ਰਹਿਆ; ਸੋ ਪ੍ਰਭੁ ਅੰਤਰਜਾਮੀ ਰਾਮ ॥

sabh meh rav rahiaa; so prabh antarajaamee raam | Ang 775

Sant Singh KhalsaHe is contained amongst all; He is God, the Inner-knower, the Searcher of hearts.
Manmohan SinghThe Lord Master is contained amongst all. he is the searcher of hearts.
Manmohan Singh (Punjabi)ਸੁਆਮੀ ਮਾਲਕ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਜੋ ਰਾਮ ਅੰਤਰਜਾਮੀ ਸਮਰੱਥ ਹੈ, ਸੋ ਸਭਨਾਂ ਮੇਂ ਰਵ ਰਹਿਆ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ।

ਪਦ ਅਰਥ ਰਵਿ ਰਹਿਆ = ਵਿਆਪਕ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Señor compenetra todos los seres; Él es el Conocedor íntimo de todos los corazones.

ਗੁਰ ਸਬਦਿ ਰਵੈ, ਰਵਿ ਰਹਿਆ; ਸੋ ਪ੍ਰਭੁ ਮੇਰਾ ਸੁਆਮੀ ਰਾਮ ॥

gur sabad ravai, rav rahiaa; so prabh meraa suaamee raam | Ang 775

Sant Singh KhalsaOne who meditates and dwells upon God, through the Word of the Guru's Shabad, knows that God, my Lord and Master, is pervading everywhere.
Manmohan SinghHe, who by Guru's instruction meditates on the Lord beholds that Lord Master of mine pervading all.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਹੈ, ਉਹ ਉਸ ਮੇਰੇ ਸੁਆਮੀ ਮਾਲਕ ਨੂੰ ਸਾਰੇ ਵਿਆਪਕ ਵੇਖਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ਼ ਕਰ ਕੇ ਉਚਾਰਤੇ ਹੈਂ, ਤਿਨੋਂ ਨੇ ਸੋ ਪ੍ਰਭੂ ਮੇਰਾ ਸ੍ਵਾਮੀ ਰਾਮ ਸਾਰੇ ਹੀ ਬ੍ਯਾਪ ਰਹਾ ਜਾਨਾ ਹੈ॥
Prof. Sahib Singh(ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਰਵੈ = ਸਿਮਰਦਾ ਹੈ।

SikhNet (Spanish)Aquél que contempla al Señor a través de la Palabra del Guru Lo ve compenetrando todos los seres.

ਪ੍ਰਭੁ ਮੇਰਾ ਸੁਆਮੀ ਅੰਤਰਜਾਮੀ; ਘਟਿ ਘਟਿ ਰਵਿਆ ਸੋਈ ॥

prabh meraa suaamee antarajaamee; ghatt ghatt raviaa soee | Ang 775

Sant Singh KhalsaGod, my Lord and Master, is the Inner-knower, the Searcher of hearts; He pervades and permeates each and every heart.
Manmohan SinghHe, my Lord Master, the inner knower is contained within every heart.
Manmohan Singh (Punjabi)ਉਹ, ਅੰਦਰਲੀ ਜਾਨਣਹਾਰ, ਮੇਰਾ ਪ੍ਰਭੂ ਪਰਮੇਸ਼ਰ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਪ੍ਰਭ ਮੇਰਾ ਅੰਤਰਜਾਮੀ ਜੋ ਸੁਆਮੀ ਹੈ, ਸੋਈ ਘਟੋਂ ਘਟੋਂ ਮੇਂ ਰਵਿਆ ਹੂਆ ਹੈ॥
Prof. Sahib Singh(ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਵਿਆਪਕ। ਸੋਈ = ਉਹੀ।

SikhNet (Spanish)Mi Dios es mi Maestro, el Conocedor Íntimo, Quien lo compenetra todo.

ਗੁਰਮਤਿ ਸਚੁ ਪਾਈਐ. ਸਹਜਿ ਸਮਾਈਐ; ਤਿਸੁ ਬਿਨੁ ਅਵਰੁ. ਨ ਕੋਈ ॥

guramat sach paaeeai. sehaj samaaeeai; tis bin avar. na koee | Ang 775

Sant Singh KhalsaThrough the Guru's Teachings, Truth is obtained, and then, one merges in celestial bliss. There is no other than Him.
Manmohan SinghBy Guru's instruction, the mortal obtains Truth and merges in the Lord and without Him knows not another.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਸੱਚ ਨੂੰ ਪਾ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਤਿਸ ਕੋ ਗੁਰਮਤ ਕਰ ਕੇ ਨਿਸਚੇ ਕਰ ਪਾਈਏ ਤਬ ਸਹਜ ਪਦ ਪੈਂ ਸਮਾਈਤਾ ਹੈ, ਤਬ ਤਿਸ ਪਰਮੇਸਰ ਬਿਨਾਂ ਅਵਰ ਕੋਈ ਨਹੀਂ ਦਿਖਾਈ ਦੇਤਾ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਪਾਈਐ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਟਿਕੇ ਰਹੀਦਾ ਹੈ। ਅਵਰੁ = ਹੋਰ।

SikhNet (Spanish)A través de la Palabra del Guru logramos alcanzar la Verdad; nos inmergimos en el Equilibrio y no conocemos a nadie más que a Él.

ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ; ਆਪੇ ਲਏ ਮਿਲਾਏ ॥

sahaje gun gaavaa je prabh bhaavaa; aape le milaae | Ang 775

Sant Singh KhalsaI sing His Praises with intuitive ease. If it pleases God, He shall unite me with Himself.
Manmohan SinghIf I become pleasing to my Lord, then I would naturally sing His praise and he would unite me with Himself.
Manmohan Singh (Punjabi)ਜੇਕਰ ਮੈਂ ਆਪਣੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਵਾਂ, ਤਦ ਮੈਂ ਸੁਭਾਵਕ ਹੀ ਉਸ ਦਾ ਜੱਸ ਗਾਇਨ ਕਰਾਂਗਾ। ਅਤੇ ਉਹ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਜੋ ਪ੍ਰਭੂ ਕੋ ਭਾਵਾਂ ਤੌ ਸਹਿਜੇ ਹੀ ਗੁਣੋਂ ਕੋ ਗਾਵਾਂ, ਤਉ ਆਪੇ ਹੀ ਮਿਲਾਇ ਲੇਇਗਾ॥
Prof. Sahib Singhਹੇ ਭਾਈ! (ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਭਾਵਾਂ, ਪ੍ਰਭੂ ਨੂੰ ਚੰਗਾ ਲੱਗਾਂ। ਆਪੇ = ਆਪ ਹੀ।

SikhNet (Spanish)He rezado en forma espontánea; si el Señor estuviera complacido conmigo entonces Él, de Sí Mismo me uniría en Su Ser.

ਨਾਨਕ. ਸੋ ਪ੍ਰਭੁ ਸਬਦੇ ਜਾਪੈ; ਅਹਿਨਿਸਿ ਨਾਮੁ ਧਿਆਏ ॥੨॥

naanak. so prabh sabade jaapai; ahinis naam dhiaae |2| Ang 775

Sant Singh KhalsaO Nanak, through the Shabad, God is known; meditate on the Naam, day and night. ||2||
Manmohan SinghNanak, by the Guru's instruction, He the Lord is realised and day and night, the mortal contemplates the Name.
Manmohan Singh (Punjabi)ਨਾਨਕ, ਗੁਰਾਂ ਦੀ ਸਿਖ-ਮਤ ਦੁਆਰਾ, ਉਹ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਦਿਨ ਰਾਤ ਜੀਵ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਉਪਦੇਸ਼ ਕਰ ਜੇ ਰਾਤ ਦਿਨ ਇਹ ਜੀਵ ਨਾਮ ਕੋ ਧ੍ਯਾਏ ਤਉ ਸੋ ਪ੍ਰਭੂ ਜਾਨੀਤਾ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਜਾਪੈ = ਜਾਣਿਆ ਜਾ ਸਕਦਾ ਹੈ, ਡੂੰਘੀ ਸਾਂਝ ਪੈ ਸਕਦੀ ਹੈ। ਅਹਿ = ਦਿਨ। ਨਿਸਿ = ਰਾਤ ॥੨॥

SikhNet (Spanish)Dice Nanak, el Señor es conocido a través de la Palabra del Shabd y así uno contempla siempre Su Nombre.(2)

ਇਹੁ ਜਗੋ ਦੁਤਰੁ; ਮਨਮੁਖੁ ਪਾਰਿ. ਨ ਪਾਈ ਰਾਮ ॥

eihu jago dutar; manamukh paar. na paaee raam | Ang 775

Sant Singh KhalsaThis world is treacherous and impassable; the self-willed manmukh cannot cross over.
Manmohan SinghThis world is an untraversable ocean. The egocentric can cross it not.
Manmohan Singh (Punjabi)ਇਹ ਸੰਸਾਰ ਇਕ ਨਾਂ-ਤਰਿਆ ਜਾਣ ਵਾਲਾ ਸਮੁੰਦਰ ਹੈ। ਆਪ-ਹੁਦਰਾ ਇਸ ਨੂੰ ਪਾਰ ਨਹੀਂ ਕਰ ਸਕਦਾ।
Fareedkot Teekaਹੇ ਭਾਈ! ਇਸ ਸੰਸਾਰ ਸਮੁੰਦ੍ਰ ਸੇ ਤਰਨਾ ਕਠਨ ਹੈ, ਮਨਮੁਖਤਾ ਕਰ ਇਸ ਕਾ ਪਾਰ ਨਹੀਂ ਪਾਵੀਤਾ॥☬ਮਨਮੁਖ ਕੈਸਾ ਹੈ?
Prof. Sahib Singhਹੇ ਭਾਈ! ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ,

ਪਦ ਅਰਥ ਜਗੋ = ਜਗੁ, ਜਗਤ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਾਰਿ ਨ ਪਾਈ = ਪਰਲੇ ਪਾਸੇ ਨਹੀਂ ਪਹੁੰਚ ਸਕਦਾ।

SikhNet (Spanish)El mundo es un mar infranqueable; el arrogante Manmukj no conoce sus límites,

ਅੰਤਰੇ ਹਉਮੈ ਮਮਤਾ; ਕਾਮੁ ਕ੍ਰੋਧੁ ਚਤੁਰਾਈ ਰਾਮ ॥

antare haumai mamataa; kaam krodh chaturaaee raam | Ang 775

Sant Singh KhalsaWithin him is egotism, self-conceit, sexual desire, anger and cleverness.
Manmohan SinghWithin him is self-conceit, egoism, lust, wrath and cleverness.
Manmohan Singh (Punjabi)ਉਸ ਦੇ ਅੰਦਰ ਸਵੈ-ਹੰਗਤਾ ਅਪਣੱਤ, ਵਿਸ਼ੇ-ਭੋਗ, ਗੁੱਸੇ ਅਤੇ ਚਲਾਕੀ ਹੈ।
Fareedkot Teekaਹੇ ਭਾਈ! ਜਿਸ ਕੇ ਅੰਦਰ ਹੋਮੈਂ ਔਰ ਮਮਤਾ ਹੈ ਪੁਨਾ ਕਾਮ ਕ੍ਰੋਧ ਕੇ ਕਰਨੇ ਮੇਂ ਹੀ ਚਤੁਰਾਈ ਹੈ॥
Prof. Sahib Singh(ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ।

ਪਦ ਅਰਥ ਅੰਤਰੇ = (ਮਨਮੁਖ ਦੇ) ਅੰਦਰ ਹੀ। ਮਮਤਾ = ਅਪਣੱਤ, ਮਲਕੀਅਤ ਦੀ ਲਾਲਸਾ।

SikhNet (Spanish)en él vive el ego, la lujuria, el enojo y la astucia intelectual.

ਅੰਤਰਿ ਚਤੁਰਾਈ. ਥਾਇ, ਨ ਪਾਈ; ਬਿਰਥਾ ਜਨਮੁ ਗਵਾਇਆ ॥

antar chaturaaee. thaae, na paaee; birathaa janam gavaaeaa | Ang 775

Sant Singh KhalsaWithin him is cleverness; he is not approved, and his life is uselessly wasted and lost.
Manmohan SinghWithin him is cleverness, he is approved not, and loses his life in vain.
Manmohan Singh (Punjabi)ਉਸ ਦੇ ਅੰਦਰ ਚਲਾਕੀ ਹੈ, ਉਹ ਪਰਵਾਨ ਨਹੀਂ ਹੁੰਦਾ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦਾ ਹੈ।
Fareedkot Teekaਅੰਤਰ ਮੇਂ ਐਸੀ ਜੋ ਚਤੁਰਾਈ ਹੈ ਇਸੀ ਤੇ ਮਨਮੁਖ ਕੇ ਕਰਮ ਥਾਇ ਨਹੀਂ ਪੜਤੇ ਔਰ ਮਨਮੁਖ ਨੇ ਬ੍ਯਰਥ ਹੀ ਜਨਮ ਗਵਾਇਆ ਹੈ॥
Prof. Sahib Singhਹੇ ਭਾਈ! (ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਪਦ ਅਰਥ ਥਾਇ = ਥਾਂ ਵਿਚ। ਥਾਇ ਨ ਪਾਈ = (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਬਿਰਥਾ = ਵਿਅਰਥ {व्यथा}।

SikhNet (Spanish)Con sus pensamientos cortantes no se imagina en donde está parado, y,

ਜਮ ਮਗਿ ਦੁਖੁ ਪਾਵੈ ਚੋਟਾ ਖਾਵੈ; ਅੰਤਿ ਗਇਆ ਪਛੁਤਾਇਆ ॥

jam mag dukh paavai chottaa khaavai; ant geaa pachhutaaeaa | Ang 775

Sant Singh KhalsaOn the Path of Death, he suffers in pain, and must endure abuse; in the end, he departs regretfully.
Manmohan SinghIn the Yama's way, he suffers pain, bears blows, and in the end departs regretfully.
Manmohan Singh (Punjabi)ਯਮ ਦੇ ਰਾਹ ਅੰਦਰ ਉਹ ਕਸ਼ਟ ਉਠਾਉਂਦਾ ਹੈ, ਸੱਟਾਂ ਸਹਾਰਦਾ ਹੈ ਅਤੇ ਅਖੀਰ ਨੂੰ ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
Fareedkot Teekaਆਗੇ ਜਮ ਕੇ ਰਸਤੇ ਚੋਟਾਂ ਖਾਕੇ ਦੁਖ ਪਾਵਤਾ ਹੈ, ਔਰ ਅੰਤ ਕੋ ਪਸਚਾਤਾਪ ਕਰਤਾ ਹੂਆ ਗਇਆ ਹੈ॥
Prof. Sahib Singh(ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ।

ਪਦ ਅਰਥ ਜਮ ਮਗਿ = ਜਮਰਾਜ ਦੇ ਰਸਤੇ ਉੱਤੇ। ਪਾਵੈ = ਸਹਿੰਦਾ ਹੈ। ਅੰਤਿ = ਆਖ਼ਰ ਵੇਲੇ, ਅੰਤ ਵੇਲੇ।

SikhNet (Spanish)encaminado hacia la muerte, sufre el dolor y muere arrepentido.

ਬਿਨੁ ਨਾਵੈ. ਕੋ ਬੇਲੀ ਨਾਹੀ; ਪੁਤੁ ਕੁਟੰਬੁ ਸੁਤੁ ਭਾਈ ॥

bin naavai. ko belee naahee; put kuttanb sut bhaaee | Ang 775

Sant Singh KhalsaWithout the Name, he has no friends, no children, family or relatives.
Manmohan SinghWithout the Name, there is none to befriend him, neither sons, nor family, nor brother's sons.
Manmohan Singh (Punjabi)ਨਾਮ ਦੇ ਬਗੈਰ ਉਸ ਦਾ ਕੋਈ ਮਿੱਤਰ ਨਹੀਂ, ਨਾਂ ਪੁਤ੍ਰ, ਨਾਂ ਟੱਬਰ ਕਬੀਲਾ, ਨਾਂ ਹੀ ਭਰਾ ਦੇ ਲੜਕੇ।
Fareedkot Teekaਬਿਨਾਂ ਨਾਮ ਤੇ ਪੁਤ੍ਰ ਕੇ ਕੁਟੰਬ ਔ (ਸੁਤੁ ਭਾਈ) ਭਤੀਜਾ ਕੋਈ ਭੀ ਮਿਤ੍ਰ ਨਹੀਂ॥
Prof. Sahib Singhਹੇ ਭਾਈ! (ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ।

ਪਦ ਅਰਥ ਕੋ = ਕੋਈ ਮਨੁੱਖ। ਬੇਲੀ = ਮਦਦਗਾਰ। ਸੁਤੁ = ਪੁੱਤਰ। ਭਾਈ = ਭਰਾ।

SikhNet (Spanish)Sin el Nombre del Señor, no hay amigos, ni hijos, ni familia, ni hermanos.

ਨਾਨਕ. ਮਾਇਆ ਮੋਹੁ ਪਸਾਰਾ; ਆਗੈ ਸਾਥਿ. ਨ ਜਾਈ ॥੩॥

naanak. maaeaa mohu pasaaraa; aagai saath. na jaaee |3| Ang 775

Sant Singh KhalsaO Nanak, the wealth of Maya, attachment and ostentatious shows - none of them shall go along with him to the world hereafter. ||3||
Manmohan SinghNanak, wealth, worldly love and ostentation go not with him hereafter.
Manmohan Singh (Punjabi)ਨਾਨਕ, ਦੌਲਤ, ਸੰਸਾਰੀ ਮਮਤਾ ਤੇ ਅਡੰਬਰ ਏਦੂੰ ਮਗਰੋਂ ਉਸ ਦੇ ਨਾਂਲ ਨਹੀਂ ਜਾਂਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹ ਸਭ ਮਾਯਾ ਕੇ ਮੋਹ ਕਾ ਪਸਾਰਾ ਹੈ, (ਆਗੈ) ਪ੍ਰਲੋਕ ਮੇਂ ਸਾਥ ਨਹੀਂ ਜਾਤਾ॥੩॥
Prof. Sahib Singhਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ ॥੩॥

ਪਦ ਅਰਥ ਪਸਾਰਾ = ਖਿਲਾਰਾ। ਆਗੈ = ਪਰਲੋਕ ਵਿਚ। ਸਾਥਿ = ਨਾਲ ॥੩॥

SikhNet (Spanish)Dice Nanak, el juego de Maya termina ahí y no nos acompaña al más allá. (3)

ਹਉ ਪੂਛਉ ਅਪਨਾ ਸਤਿਗੁਰੁ ਦਾਤਾ; ਕਿਨ ਬਿਧਿ. ਦੁਤਰੁ ਤਰੀਐ ਰਾਮ ॥

hau poochhau apanaa satigur daataa; kin bidh. dutar tareeai raam | Ang 775

Sant Singh KhalsaI ask my True Guru, the Giver, how to cross over the treacherous and difficult world-ocean.
Manmohan SinghFrom my Beneficent True Guru, I ask the way by which I can cross the arduous world ocean.
Manmohan Singh (Punjabi)ਆਪਣੇ ਦਾਤਾਰ ਸੱਚੇ ਗੁਰਾਂ ਪਾਸੋਂ ਮੈਂ ਉਹ ਤਰੀਕਾ ਪਤਾ ਕਰਦਾ ਹਾਂ, ਜਿਸ ਦੁਆਰਾ ਮੈਂ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ।
Fareedkot Teekaਪ੍ਰਸ਼ਨ: ਹੇ ਭਾਈ! ਮੈਂ ਅਪਨਾ ਦਾਤਾ ਜੋ ਸਤਿਗੁਰੂ ਹੈ ਤਿਸਸੇ ਪੂਛਤਾ ਹੂੰ, ਦੁਸ੍ਤਰ ਸੰਸਾਰ ਸੇ ਕੈਸੇ ਤਰੀਤਾ ਹੈ?☬ਉੱਤਰ:
Prof. Sahib Singhਹੇ ਭਾਈ! (ਜਦੋਂ) ਮੈਂ (ਨਾਮ ਦੀ) ਦਾਤ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ?

ਪਦ ਅਰਥ ਹਉ = ਹਉਂ, ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਕਿਨ ਬਿਧਿ = ਕਿਸ ਤਰੀਕੇ ਨਾਲ? ਦੁਤਰੁ = ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ।

SikhNet (Spanish)Le pido a mi Guru Compasivo, el Dador, que me diga cómo cruzar el aterrador mar de las existencias materiales.

ਸਤਿਗੁਰ ਭਾਇ ਚਲਹੁ; ਜੀਵਤਿਆ ਇਵ ਮਰੀਐ ਰਾਮ ॥

satigur bhaae chalahu; jeevatiaa iv mareeai raam | Ang 775

Sant Singh KhalsaWalk in harmony with the True Guru's Will, and remain dead while yet alive.
Manmohan SinghWalk thou in the True Guru's will and thus remain dead in life.
Manmohan Singh (Punjabi)ਤੂੰ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰ ਅਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹੁ।
Fareedkot Teekaਸਤਗੁਰੋਂ ਕੇ ਅਨੁਸਾਰ ਚਲੈ, ਜੀਵਤਿਆਂ ਹੀ ਇਉਂ ਮਰੋ॥
Prof. Sahib Singh(ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ।

ਪਦ ਅਰਥ ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਇਵ = ਇਸ ਤਰ੍ਹਾਂ। ਮਰੀਐ = ਮਰ ਸਕੀਦਾ ਹੈ, ਵਿਕਾਰਾਂ ਵਲੋਂ ਮੁਰਦਾ ਹੋ ਜਾਈਦਾ ਹੈ।

SikhNet (Spanish)Sigue el Sendero Verdadero de la Voluntad del Guru y permanece muerto mientras vivas.

ਜੀਵਤਿਆ ਮਰੀਐ. ਭਉਜਲੁ ਤਰੀਐ; ਗੁਰਮੁਖਿ ਨਾਮਿ ਸਮਾਵੈ ॥

jeevatiaa mareeai. bhaujal tareeai; guramukh naam samaavai | Ang 775

Sant Singh KhalsaRemaining dead while yet alive, cross over the terrifying world-ocean; as Gurmukh, merge in the Naam.
Manmohan SinghBy remaining dead in life man ferries across the dreadful world-ocean and through Guru's grace merges in the Name.
Manmohan Singh (Punjabi)ਜੀਉਂਦੇ ਜੀ ਮਰ ਰਹਿਣ ਦੁਆਰਾ, ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੇ ਗੁਰਾਂ ਦੀ ਮਿਹਰ ਰਾਹੀਂ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਜੀਵਤਿਆਂ ਇਸ ਪ੍ਰਕਾਰ ਮਰੀਏ ਤੌ (ਭਉਜਲੁ) ਸੰਸਾਰ ਸੇ ਤਰੀਤਾ ਹੈ, ਜੋ ਗੁਰਮੁਖ ਹੈ, ਸੋ ਨਾਮੀ ਮੇਂ ਸਮਾਵਤਾ ਹੈ॥
Prof. Sahib Singh(ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ।

SikhNet (Spanish)Sólo aquél que muere para su ego, cruza ese mar terrible y como Gurmukj se inmerge en el Naam.

ਪੂਰਾ ਪੁਰਖੁ ਪਾਇਆ ਵਡਭਾਗੀ; ਸਚਿ ਨਾਮਿ ਲਿਵ ਲਾਵੈ ॥

pooraa purakh paaeaa vaddabhaagee; sach naam liv laavai | Ang 776

Sant Singh KhalsaOne obtains the Perfect Primal Lord, by great good fortune, lovingly focusing on the True Name.
Manmohan SinghBy great good fortune, the mortal obtains the Perfect Lord and fixes his attention on the True Name.
Manmohan Singh (Punjabi)ਬੜੇ ਚੰਗੇ ਭਾਗਾਂ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਨੂੰ ਪਰਾਪਤ ਹੁੰਦਾ ਹੈ ਅਤੇ ਆਪਣੀ ਬਿਰਤੀ ਸੱਚੇ ਨਾਮ ਨਾਲ ਜੋੜਦਾ ਹੈ।
Fareedkot Teekaਪੂਰਾ ਪੁਰਖ ਜੋ ਗੁਰੂ ਹੈ ਜਿਸ ਵਡਭਾਗੀ ਨੇ ਪਾਇਆ ਹੈ, ਵਹਿ ਸਚੇ ਨਾਮੀ ਮੇਂ ਲਿਵ ਲਾਵਤਾ ਹੈ॥
Prof. Sahib Singhਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ ਲਾਵੈ = ਸੁਰਤ ਜੋੜੀ ਰੱਖਦਾ ਹੈ।

SikhNet (Spanish)Uno obtiene al Purusha Perfecto por buena fortuna y entona su ser en el Nombre Verdadero.

ਮਤਿ ਪਰਗਾਸੁ ਭਈ ਮਨੁ ਮਾਨਿਆ; ਰਾਮ ਨਾਮਿ ਵਡਿਆਈ ॥

mat paragaas bhee man maaniaa; raam naam vaddiaaee | Ang 776

Sant Singh KhalsaThe intellect is enlightened, and the mind is satisfied, through the glory of the Lord's Name.
Manmohan SinghHis intellect is enlightened, the mind is propitiated and he obtains the glory of the Lord's name.
Manmohan Singh (Punjabi)ਉਸ ਦੀ ਬੁੱਧ ਪਰਕਾਸ਼ ਹੋ ਜਾਂਦੀ ਹੈ, ਮਨੂਆ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਹ ਪ੍ਰਭੂ ਦੇ ਨਾਮ ਦੀ ਪ੍ਰਭਤਾ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਜਿਨ ਕਾ ਮਨ ਗੁਰੋਂ ਮੇਂ ਮਾਨਿਆ ਹੈ, ਤਿਨ ਕੀ ਬੁਧੀ ਪ੍ਰਕਾਸ ਯੁਕਤ ਭਈ ਹੈ, ਇਹ ਸਭ ਰਾਮ ਨਾਮ ਹੀ ਕੀ ਮਹਿੰਮਾ ਹੈ॥
Prof. Sahib Singhਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।

ਪਦ ਅਰਥ ਪਰਗਾਸੁ = ਆਤਮਕ ਜੀਵਨ ਦੀ ਸੂਝ ਨਾਲ ਰੌਸ਼ਨ। ਮਾਨਿਆ = ਪਤੀਜ ਜਾਂਦਾ ਹੈ। ਵਡਿਆਈ = ਇੱਜ਼ਤ, ਸੋਭਾ।

SikhNet (Spanish)Sólo así su intelecto es iluminado y su mente acepta la Verdad de la Gloria del Nombre del Señor.

ਨਾਨਕ. ਪ੍ਰਭੁ ਪਾਇਆ ਸਬਦਿ ਮਿਲਾਇਆ; ਜੋਤੀ ਜੋਤਿ ਮਿਲਾਈ ॥੪॥੧॥੪॥

naanak. prabh paaeaa sabad milaaeaa; jotee jot milaaee |4|1|4| Ang 776

Sant Singh KhalsaO Nanak, God is found, merging in the Shabad, and one's light blends into the Light. ||4||1||4||
Manmohan SinghNanak, he who merges in the Name, attains to his Lord and his light blends with the supreme light.
Manmohan Singh (Punjabi)ਨਾਨਕ, ਜੋ ਨਾਮ ਅੰਦਰ ਲੀਨ ਹੁੰਦਾ ਹੈ, ਉਹ ਆਪਣੇ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਸਤਗੁਰ ਜੀ ਕਹਿਤੇ ਹੈਂ: ਜਿਨੋਂ ਨੇ ਉਪਦੇਸ ਸਮੇਂ ਮਨ ਮਿਲਾਯਾ ਹੈ ਤਿਨੋਂ ਨੇ ਪ੍ਰਭੂ ਕੋ ਪਾਯਾ ਹੈ। ਪਾਵਨੇ ਕਾ ਸਰੂਪ ਕਹਿਤੇ ਹੈਂ: (ਜੋਤੀ) ਨੇ ਉਨ ਕੀ (ਜੋਤਿ) ਚੇਤਨ ਸਤਾ ਅਪਨੇ ਮੇਂ ਮਿਲਾਈ ਹੈ॥੪॥੧॥੪॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦੇ ॥੪॥੧॥੪॥

SikhNet (Spanish)Dice Nanak, de esa forma uno llega a Dios a través de la Palabra, y la luz de uno se inmerge en la Corriente Infinita de Luz.(4-1-4)
Answers quote the Granth verbatim with Ang citations. AI commentary is not Gurbani and not a religious ruling.