ੴ

ਸਿੱਖਬਾਣੀ · SikhBani

ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥

satigur sahajai daa khet hai jis no laae bhaau
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 947 · 11 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥

raamakalee kee vaar mahalaa 3 | jodhai veerai poorabaanee kee dhunee |

Sant Singh KhalsaVaar Of Raamkalee, Third Mehl, To Be Sung To The Tune Of 'Jodha And Veera Poorbaanee':
Manmohan SinghVar of Ramkali. 3rd Guru. To be sung to the tune of Jodha and Veera Purbani.
Manmohan Singh (Punjabi)ਰਾਮਕਲੀ ਦੀ ਵਾਰ। ਤੀਜੀ ਪਾਤਸ਼ਾਹੀ। ਜੋਧੈ ਅਤੇਤ ਵੀਰੈ ਪੂਰਬਾਣੀ ਦੀ ਸੁਰ ਤੇ ਗਾਇਨ ਕਰਨਾ।
Fareedkot Teekaਉਥਾਨਕਾ: ਜੋਥੇ ਵੀਰੈ ਪੂਰਬਾਣੀ ਕੀ (ਧੁਨੀ)⁽¹⁾ ਕਥਾ- ਰਾਜਾ ਪੁਰਬਾਣੀ ਕੇ ਪੁਤ੍ਰ ਹਿੰਦੂ ਰਾਜਪੂਤ ਝਲ ਕਾਂਗੜੇ ਗਰਾਮ ਵਸਨੇ ਵਾਲੇ ਥੇ। ਏਕ ਰਾਣੀ ਕੇ ਜੋਧ ਔ ਬੀਰ ਥੇ, ਦੂਜੀ ਰਾਣੀ ਕੇ ਔਰ ਥੇ। ਪਹਿਲੇ ਭਾਈਓਂ ਕਾ ਜੰਗ ਹੂਆ ਪੀਛੇ ਬਾਦਸ਼ਾਹ ਹੇਤ ਡਾਲੀ ਆਈ ਔ ਏਕ ਅਜਾਇਬ ਘੋੜਾ ਲੂਟਾ। ਇਸ ਵਾਸਤੇ ਅਕਬਰ ਕੀ ਭੇਜੀ ਹੂਈ ਫੌਜ ਸੇ ਜੰਗ ਕਰ ਫੌਜ ਮਾਰੀ ਪੁਨਾ ਆਪ ਭੀ ਮੂਏ। ਢਾਢੀਆਂ ਵਾਰ ਬਨਾਈ ਤਿਸ ਕੀ ਧੁਨੀ ਪਰ ਯੇਹ ਵਾਰ ਹੈ॥
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ'। ਇਸ ਵਾਰ ਦੀਆਂ ਪਉੜੀਆਂ ਉਸੇ ਸੁਰ (ਧੁਨਿ) ਤੇ ਗਾਣੀਆਂ ਹਨ ਜਿਸ ਸੁਰ ਤੇ ਜੋਧੇ ਤੇ ਵੀਰੇ ਦੀ ਵਾਰ ਦੀਆਂ ਪਉੜੀਆਂ ਗਾਵੀਆਂ ਜਾਂਦੀਆਂ ਸਨ।

* ਰਾਮਕਲੀ ਕੀ ਵਾਰ ਮਹਲਾ ੩ ਦਾ ਪਉੜੀ ਵਾਰ ਭਾਵ: ੧. ਇਹ ਸਾਰੀ ਕੁਦਰਤਿ ਪਰਮਾਤਮਾ ਨੇ ਆਪ ਰਚੀ ਹੈ, ਆਪਣੇ ਬਹਿਣ ਲਈ ਤਖ਼ਤ ਬਣਾਇਆ ਹੈ। ੨. ਸ੍ਰਿਸ਼ਟੀ ਰੰਗਾ-ਰੰਗ ਦੀ ਹੈ। ੩. ਇਸ ਵਿਚ ਕਈ ਜੀਵਾਂ ਨੂੰ ਪਰਮਾਤਮਾ ਨੇ ਆਪਣੀ ਸਿਫ਼ਤਿ-ਸਾਲਾਹ ਵਿਚ ਲਾ ਰੱਖਿਆ ਹੈ। ੪. ਮਾਇਆ ਦਾ ਮੋਹ ਭੀ ਉਸ ਨੇ ਆਪ ਹੀ ਬਣਾਇਆ ਹੈ। ੫.-੬. ਜਿਹੜੇ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ, ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ। ੭. ਸਰਗੁਣ ਰੂਪ ਤੋਂ ਪਹਿਲਾਂ ਕੀਹ ਸੀ-ਇਹ ਨਹੀਂ ਦੱਸਿਆ ਜਾ ਸਕਦਾ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚ ਦਿੱਤੀ, ਤਦੋਂ ਧਰਮ-ਪੁਸਤਕਾਂ ਦੀ ਰਾਹੀਂ ਭਲੇ ਬੁਰੇ ਦੀ ਸੂਝ ਪੈਣ ਲੱਗ ਪਈ। ੮. ਗੁਰੂ ਦੇ ਸ਼ਬਦ ਦੀ ਰਾਹੀਂ ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਸੁਖੀ ਹਨ। ੯. ਪਰਮਾਤਮਾ ਦਾ ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ ਜਿਸ ਨੂੰ ਗੁਰੂ ਮਿਲਦਾ ਹੈ ਉਹੀ ਪੀਂਦਾ ਹੈ। ੧੦. ਸਭਨਾਂ ਦੀ ਸੰਭਾਲ ਪਰਮਾਤਮਾ ਆਪ ਕਰਦਾ ਹੈ। 'ਕੂੜ' ਵਿਚ ਲਾਣ ਵਾਲਾ ਭੀ ਆਪ ਹੀ ਹੈ, ਤੇ ਸਿਫ਼ਤਿ-ਸਾਲਾਹ ਵਿਚ ਜੋੜਨ ਵਾਲਾ ਭੀ ਆਪ ਹੀ ਹੈ। ੧੧. ਗੁਰੂ ਦੀ ਰਾਹੀਂ ਸਮਝ ਪੈਂਦੀ ਹੈ ਕਿ ਪਰਮਾਤਮਾ ਇਸ ਸਰੀਰ ਵਿਚ ਰਹਿੰਦਾ ਹੈ, ਇਹ ਸਰੀਰ ਉਸ ਦਾ 'ਮੰਦਰ' ਹੈ। ੧੨. ਸੋ, ਗੁਰੂ ਦੇ ਹੁਕਮ ਵਿਚ ਤੁਰ ਕੇ ਇਸ 'ਘਰ' ਵਿਚ ਹੀ ਉਸ ਨੂੰ ਲੱਭਣਾ ਚਾਹੀਦਾ ਹੈ। ੧੩. ਉਂਞ ਤਾਂ ਪ੍ਰਭੂ ਹਰੇਕ ਸਰੀਰ ਵਿਚ ਹੈ, ਪਰ ਲੱਭਦਾ ਗੁਰੂ ਦੀ ਰਾਹੀਂ ਹੀ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਆਇਆ, ਉਸ ਦਾ ਅਹੰਕਾਰ ਦੂਰ ਹੋ ਗਿਆ, ਉਸ ਦਾ ਹਿਰਦਾ ਖਿੜਿਆ ਰਹਿੰਦਾ ਹੈ। ੧੪. ਪਰਮਾਤਮਾ ਸਭ ਦੇ ਅੰਦਰ ਹੈ ਪਰ ਗੁਪਤ ਹੈ। ਗੁਰੂ ਦੀ ਰਾਹੀਂ ਗੁਣ ਗਾਵਿਆਂ ਪਰਗਟਦਾ ਹੈ। ੧੫. ਪ੍ਰਭੂ ਇਸ ਸਰੀਰ-ਕਿਲ੍ਹੇ ਵਿਚ ਬੈਠਾ ਹੈ। ਪਰ ਮਾਇਆ ਦੇ ਕਰੜੇ ਕਿਵਾੜ ਲੱਗੇ ਪਏ ਹਨ ਜੋ ਗੁਰੂ ਦੇ ਸ਼ਬਦ ਦੀ ਰਾਹੀਂ ਖੁਲ੍ਹਦੇ ਹਨ। ੧੬. ਅੰਦਰ ਬਾਹਰ ਸਭ ਥਾਂ ਪਰਮਾਤਮਾ ਆਪ ਹੀ ਹੈ। ਗੁਰੂ ਦੇ ਹੁਕਮ ਵਿਚ ਤੁਰਿਆਂ ਇਹ ਸਮਝ ਪੈਂਦੀ ਹੈ। ੧੭. ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਨੇਰੇ ਵਿਚ ਰਹਿੰਦਾ ਹੈ, ਪਰ ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਚਾਨਣ ਹੋ ਜਾਂਦਾ ਹੈ। ੧੮. ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ 'ਨਾਮ' ਦਾ ਵਪਾਰ ਕੀਤਾ, ਉਹਨਾਂ ਦੀ ਤ੍ਰਿਸ਼ਨਾ ਮੁੱਕ ਗਈ। ੧੯. ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦੇ ਹਨ ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ। ੨੦. ਹਰਿ-ਨਾਮ ਹੀ ਸਦਾ ਨਾਲ ਨਿਭਣ ਵਾਲਾ ਧਨ ਹੈ, ਇਸ ਤੋਂ ਬਿਨਾ ਜੀਵਨ ਵਿਅਰਥ ਹੈ। ੨੧. ਮੰਦਾ ਕਿਸ ਨੂੰ ਆਖੀਏ? ਹਰੇਕ ਵਿਚ ਆਪ ਹੀ ਹੈ, ਗੁਰੂ ਦੀ ਰਾਹੀਂ ਆਪ ਹੀ ਭਗਤੀ ਵਿਚ ਜੋੜਦਾ ਹੈ। *ਜੋਧਾ ਤੇ ਵੀਰਾ ਦੋ ਭਰਾ ਸਨ; ਇਕ ਰਾਜਪੂਤ ਪੂਰਬਾਣ ਦੇ ਪੁੱਤ੍ਰ ਸਨ। ਜੰਗਲ ਵਿਚ ਰਹਿੰਦੇ ਸਨ। ਅਕਬਰ ਬਾਦਸ਼ਾਹ ਤੋਂ ਆਕੀ ਹੋਏ ਹੋਏ ਸਨ। ਅਕਬਰ ਨੇ ਇਹਨਾਂ ਤੇ ਚੜ੍ਹਾਈ ਕੀਤੀ, ਇਹ ਬੜੀ ਬੀਰਤਾ ਨਾਲ ਰਣ ਵਿਚ ਲੜ ਕੇ ਮਰੇ। ਢਾਢੀਆਂ ਨੇ ਇਹਨਾਂ ਦੀ ਸੂਰਮਤਾ ਦੀ ਵਾਰ ਬਣਾਈ, ਇਸ ਵਾਰ ਵਿਚੋਂ ਨਮੂਨੇ ਦੇ ਤੌਰ ਹੇਠ-ਲਿਖੀ ਪਉੜੀ ਹੈ: ਜੋਧੇ ਵੀਰ ਪੂਰਬਾਣੀਏਂ ਦੋ ਗੱਲਾਂ ਕਰੀਨ ਕਰਾਰੀਆਂ ॥ ਫੌਜਾਂ ਚਾੜ੍ਹੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ ॥ ਸਨਮੁਖ ਹੋਏ ਰਾਜਪੂਤ ਸੁਤਰੀ ਰਣ ਕਾਰੀਆਂ ॥ ਇੰਦਰ ਸਣੇ ਅਪੱਛਰਾਂ ਮਿਲਿ ਕਰਨਿ ਜੁਹਾਰੀਆਂ ॥ ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ ॥

SikhNet (Spanish)Var de Ramkali, Mejl Slok Mejl Guru Amar Das, Tercer Canal Divino para ser cantado en la tonada de Yodha y Vera Gurbani.

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਤਿਗੁਰੁ. ਸਹਜੈ ਦਾ ਖੇਤੁ ਹੈ; ਜਿਸ ਨੋ ਲਾਏ ਭਾਉ ॥

satigur. sahajai daa khet hai; jis no laae bhaau |

Sant Singh KhalsaThe True Guru is the field of intuitive wisdom. One who is inspired to love Him,
Manmohan SinghThe True Guru is the field of balanced life. He, whom the Lord makes love it,
Manmohan Singh (Punjabi)ਸੱਚੇ ਗੁਰੂ ਜੀ ਸੰਤੁਲਿਤ ਜੀਵਨ ਦੀ ਪੈਲੀ ਹਨ। ਜਿਸ ਦੀ ਪ੍ਰੀਤ, ਪ੍ਰਭੂ ਇਸ ਨਾਲ ਪਾਉਂਦਾ ਹੈ,
Fareedkot Teekaਸਤਿਗੁਰੂ (ਸਹਜੇ) ਸ਼ਾਂਤੀ ਆਦਿ ਗੁਣੋਂ ਕਾ ਅਸਥਾਨ ਹੈ ਜਿਸ ਕੋ ਪਰਮੇਸਰ ਸਤਿਗੁਰੋਂ ਮੇਂ ਭਾਉ ਲਾਏ ਸੋ ਗੁਣ ਲੇਤਾ ਹੈ॥
Prof. Sahib Singhਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ, (ਪ੍ਰਭੂ) ਜਿਸ ਨੂੰ (ਇਸ ਅਡੋਲਤਾ ਦੇ ਖੇਤ ਗੁਰੂ ਨਾਲ) ਪਿਆਰ ਬਖ਼ਸ਼ਦਾ ਹੈ,

ਪਦ ਅਰਥ ਸਹਜ = ਅਡੋਲਤਾ। ਭਾਉ = ਪਿਆਰ।

SikhNet (Spanish)El Guru Verdadero es la granja de la Sabiduría Intuitiva, quien está inspirado a Amarlo

ਨਾਉ ਬੀਜੇ. ਨਾਉ ਉਗਵੈ; ਨਾਮੇ ਰਹੈ ਸਮਾਇ ॥

naau beeje. naau ugavai; naame rahai samaae |

Sant Singh Khalsaplants the seed of the Name there. The Name sprouts up, and he remains absorbed in the Name.
Manmohan Singhsow the Name therein; the Name springs up and in the Name he remains merged.
Manmohan Singh (Punjabi)ਉਹ ਉਸ ਵਿੱਚ ਨਾਮ ਬੀਜਦਾ ਹੈ, ਨਾਮ ਪੁੰਗਰ ਆਉਂਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਰਹਿੰਦਾ ਹੈ।
Fareedkot Teekaਨਾਉਂ ਕੇ ਲੀਏ ਜੋ ਗੁਰੋਂ ਮੇਂ ਸਰਧਾ ਕਰਨੀ ਹੈ ਇਹ ਬੀਜਨਾ ਹੈ, ਤਿਸ ਕੇ ਰਿਦੇ ਮੇਂ ਨਾਮ (ਉਗਵੈ) ਪ੍ਰਗਟ ਹੋਤਾ ਹੈ ਔ ਨਾਮ ਮੇਂ ਹੀ ਵਹੁ ਸਮਾਇ ਰਹਿਤਾ ਹੈ॥
Prof. Sahib Singh(ਉਹ ਭੀ "ਸਹਜੈ ਦਾ ਖੇਤੁ" ਬਣ ਜਾਂਦਾ ਹੈ, ਤੇ ਉਹ ਉਸ ਖੇਤ ਵਿਚ) ਪ੍ਰਭੂ ਦਾ ਨਾਮ ਬੀਜਦਾ ਹੈ (ਓਥੇ) ਨਾਮ ਉੱਗਦਾ ਹੈ, ਉਹ ਮਨੁੱਖ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।

ਪਦ ਅਰਥ ਨਾਮੇ = ਨਾਮ ਵਿਚ ਹੀ।

SikhNet (Spanish)planta la semilla del Nombre ahí, el Nombre germina y él permanece absorbido en el Nombre.

ਹਉਮੈ ਏਹੋ ਬੀਜੁ ਹੈ; ਸਹਸਾ ਗਇਆ ਵਿਲਾਇ ॥

haumai eho beej hai; sahasaa geaa vilaae |

Sant Singh KhalsaBut this egotism is the seed of skepticism; it has been uprooted.
Manmohan SinghThis pride is the seed of birth and death. The fear of this pride flees away from him.
Manmohan Singh (Punjabi)ਇਹ ਹੰਕਾਰ ਜੰਮਣ ਤੇ ਮਰਨ ਦਾ ਬੀਜ ਹੈ। ਇਸ ਹੰਕਾਰ ਦਾ ਡਰ। ਉਸ ਕੋਲੋਂ ਦੂਰ ਭੱਜ ਜਾਂਦਾ ਹੈ।
Fareedkot Teekaਹੰਤਾ, ਮਮਤਾ, ਸਹਿਸਾ, ਇਹ ਜੋ ਜਨਮੋਂ ਕਾ ਬੀਜ ਹੈ ਏਹ ਤਿਸ ਕੇ ਰਿਦੇ ਸੇ ਚਲਿਆ ਗਿਆ ਹੈ। ਭਾਵ ਇਸਦਾ ਏਹ ਹੈ ਵਹੁ ਜਗ੍ਯਾਸੂ ਸੇਵਾ ਦਾ ਹੰਕਾਰ ਅਰ ਗੁਰਾਂ ਦੇ ਬ੍ਰਹਮ ਰੂਪਤਾ ਮੇਂ ਸੰਸਾ ਨਹੀਂ ਕਰਤਾ ਹੈ॥
Prof. Sahib Singhਇਹ ਜੋ (ਸਂਹਸਿਆਂ ਦਾ) ਮੂਲ ਹਉਮੈ ਹੈ (ਇਹ ਹਉਮੈ ਉਸ ਮਨੁੱਖ ਵਿਚ ਨਹੀਂ ਹੁੰਦੀ, ਸੋ ਇਸ ਤੋਂ ਪੈਦਾ ਹੋਣ ਵਾਲਾ) "ਸਹਸਾ" (ਉਸ ਮਨੁੱਖ ਦਾ) ਦੂਰ ਹੋ ਜਾਂਦਾ ਹੈ।

ਪਦ ਅਰਥ ਬੀਜੁ = ਮੂਲ, ਮੁੱਢ। ਗਇਆ ਵਿਲਾਇ = ਦੂਰ ਹੋ ਜਾਂਦਾ ਹੈ।

SikhNet (Spanish)El egoísmo es la semilla del escepticismo, si es arrancada,

ਨਾ ਕਿਛੁ ਬੀਜੇ. ਨ ਉਗਵੈ; ਜੋ ਬਖਸੇ ਸੋ ਖਾਇ ॥

naa kichh beeje. na ugavai; jo bakhase so khaae |

Sant Singh KhalsaIt is not planted there, and it does not sprout; whatever God grants us, we eat.
Manmohan SinghHe sows not the seed of pride and it no longer springs up, He lives in the Lord's will and he eats that what the Lord gives him.
Manmohan Singh (Punjabi)ਉਹ ਹੰਕਾਰ ਦਾ ਬੀਜ ਨਹੀਂ ਬੀਜਦਾ ਅਤੇ ਇਹ ਪੁੰਗਰਦਾ ਨਹੀਂ। ਉਹ ਸਾਈਂ ਦੀ ਰਜ਼ਾ ਅੰਦਰ ਰਹਿੰਦਾ ਹੈ ਅਤੇ ਉਹੀ ਕੁੱਝ ਖਾਂਦਾ ਹੈ ਜਿਹੜਾ ਕੁਝੱ ਸਾਈਂ ਉਸ ਨੂੰ ਦਿੰਦਾ ਹੈ।
Fareedkot Teekaਨਾ ਵਹੁ ਹੰਕਰਤਾ ਜਾਣਕੇ (ਬੀਜੇ) ਕਰਮ ਕਰਤਾ ਹੈ (ਨਾ ਉਗਵੈ) ਉਨ ਕਾ ਮੰਦ ਫਲ, ਭਾਵ ਦੁਖ ਹੋਤਾ ਹੈ। ਜੋ ਆਤਮ ਅਨੰਦ ਗੁਰੋਂ ਨੇ ਬਖਸ਼ਿਆ ਹੈ, ਸੋ ਖਾਤਾ ਹੈ॥
Prof. Sahib Singhਨਾਹ ਉਹ ਕੋਈ ਐਸਾ ਬੀਜ ਬੀਜਦਾ ਹੈ ਨਾਹ (ਓਥੇ 'ਸਹਸਾ') ਉੱਗਦਾ ਹੈ। ਉਹ ਮਨੁੱਖ ਪ੍ਰਭੂ ਦੀ ਬਖ਼ਸ਼ਸ਼ ਦਾ ਫਲ ਖਾਂਦਾ ਹੈ।
SikhNet (Spanish)ya no germina más y así comemos sólo lo que viene de Dios.

ਅੰਭੈ ਸੇਤੀ. ਅੰਭੁ ਰਲਿਆ; ਬਹੁੜਿ. ਨ ਨਿਕਸਿਆ ਜਾਇ ॥

anbhai setee. anbh raliaa; bahurr. na nikasiaa jaae |

Sant Singh KhalsaWhen water mixes with water, it cannot be separated again.
Manmohan SinghWhen water blends with water, it cannot again be separated.
Manmohan Singh (Punjabi)ਜਦ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਇਹ ਮੁੜ ਕੇ ਵੱਖਰਾ ਕੀਤਾ ਨਹੀਂ ਜਾ ਸਕਦਾ।
Fareedkot Teekaਬ੍ਰਹਮ ਕੇ ਸਾਥ ਵਹੁ ਐਸੇ ਅਭੇਦ ਹੂਆ ਹੈ ਜੈਸੇ ਜਲ ਕੇ ਸਾਥ ਜਲ ਮਿਲ ਜਾਤਾ ਹੈ। (ਬਹੁੜਿ) ਫੇਰ ਉਸ ਜਲ ਤੇ ਨਿਕਸਯਾ ਨਹੀਂ ਜਾਤਾ, ਭਾਵ ਜੁਦਾ ਨਹੀਂ ਹੋ ਸਕਤਾ ਹੈ॥
Prof. Sahib Singh(ਨਾਮ ਸਿਮਰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ)। ਜਿਵੇਂ ਪਾਣੀ ਨਾਲ ਪਾਣੀ ਰਲ ਜਾਏ ਤਾਂ ਮੁੜ (ਉਹ ਪਾਣੀ) ਵੱਖ ਨਹੀਂ ਕੀਤਾ ਜਾ ਸਕਦਾ,

ਪਦ ਅਰਥ ਅੰਭੁ = ਪਾਣੀ (ਸੰ: अंभस्)। ਬਹੁੜਿ = ਮੁੜ ਕੇ। ਨਿਕਸਿਆ ਨ ਜਾਇ = ਕੱਢਿਆ ਨਹੀਂ ਜਾ ਸਕਦਾ, ਵੱਖ ਨਹੀਂ ਕੀਤਾ ਜਾ ਸਕਦਾ।

SikhNet (Spanish)Cuando el agua se mezcla en el agua, ya no se separa más,

ਨਾਨਕ ਗੁਰਮੁਖਿ ਚਲਤੁ ਹੈ; ਵੇਖਹੁ ਲੋਕਾ ਆਇ ॥

naanak guramukh chalat hai; vekhahu lokaa aae |

Sant Singh KhalsaO Nanak, the Gurmukh is wonderful; come, poeple, and see!
Manmohan SinghSuch is the wonder of the life of the Guru-ward, O people, come and see.
Manmohan Singh (Punjabi)ਐਹੋ ਜੇਹਾ ਹੈ ਅਚੰਭਾ ਗੁਰੂ ਸਮਰਪਨ ਦੇ ਜੀਵਨ ਦਾ, ਹੇ ਲੋਕੋ। ਆ ਕੇ ਤੱਕ ਲਓ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹ ਗੁਰਮੁਖੋਂ ਕਾ ਚਰਿਤ੍ਰ ਹੈ, ਹੇ (ਲੋਕਾ) ਜੀਵੋ! ਸਤਸੰਗ ਮੇਂ ਆਇ ਕੈ ਤੁਮ ਦੇਖੋ॥
Prof. Sahib Singhਇਸੇ ਤਰ੍ਹਾਂ, ਹੇ ਨਾਨਕ! ਉਸ ਮਨੁੱਖ ਦੀ ਹਾਲਤ ਹੈ ਜੋ ਗੁਰੂ ਦੇ ਹੁਕਮ ਵਿਚ ਤੁਰਦਾ ਹੈ। ਹੇ ਲੋਕੋ! (ਬੇਸ਼ੱਕ) ਆ ਕੇ ਵੇਖ ਲਵੋ (ਪਰਖ ਲਵੋ)।

ਪਦ ਅਰਥ ਚਲਤੁ = ਖੇਡ।

SikhNet (Spanish)oh, dice Nanak, el Gurmukj es maravilloso,

ਲੋਕੁ ਕਿ ਵੇਖੈ ਬਪੁੜਾ; ਜਿਸ ਨੋ ਸੋਝੀ ਨਾਹਿ ॥

lok ki vekhai bapurraa; jis no sojhee naeh |

Sant Singh KhalsaBut what can the poor people see? They do not understand.
Manmohan SinghBut what can wretched people see, who themselves have no understanding?
Manmohan Singh (Punjabi)ਪ੍ਰੰਤੂ ਬਦਬਖਤ ਬੰਦੇ ਕੀ ਦੇਖ ਸਕਦੇ ਹਨ, ਜਿਨ੍ਹਾਂ ਨੂੰ ਖੁਦ ਕੋਈ ਸੋਚ ਸਮਝ ਨਹੀਂ?
Fareedkot Teekaਪੁਨਾ ਅਨਅਧਕਾਰੀ ਕੀ ਬਾਤ ਕਹੇ ਜਿਸ ਜੀਵ ਵਿਚਾਰੇ ਕੋ (ਸੋਝੀ) ਗ੍ਯਾਤ ਨਹੀਂ ਵਹੁ ਕਿਆ ਦੇਖੇਗਾ॥
Prof. Sahib Singhਪਰ ਵਿਚਾਰਾ ਜਗਤ ਕੀਹ ਵੇਖੇ? ਇਸ ਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ;

ਪਦ ਅਰਥ ਬਪੁੜਾ = ਵਿਚਾਰਾ।

SikhNet (Spanish)vengan a ver, pero lo que la gente logra ver, no la hace entender,

ਜਿਸੁ ਵੇਖਾਲੇ ਸੋ ਵੇਖੈ; ਜਿਸੁ ਵਸਿਆ ਮਨ ਮਾਹਿ ॥੧॥

jis vekhaale so vekhai; jis vasiaa man maeh |1|

Sant Singh KhalsaHe alone sees, whom the Lord causes to see; the Lord comes to dwell in his mind. ||1||
Manmohan SinghHe alone, in whose mind the Lord abides and to whom He shows, beholds Him.
Manmohan Singh (Punjabi)ਕੇਵਲ ਉਹ ਹੀ ਜਿਸ ਦੇ ਹਿਰਦੇ ਵਿੱਚ ਸੁਆਮੀ ਵਸਦਾ ਹੈ ਅਤੇ ਜਿਸ ਨੂੰ ਉਹ ਵਿਖਾਲਦਾ ਹੈ, ਉਸ ਨੂੰ ਦੇਖਦਾ ਹੈ।
Fareedkot Teekaਜਿਸ ਕੋ ਗੁਰੂ ਦਿਖਾਵਤੇ ਹੈਂ, ਸੋ ਦੇਖਤਾ ਹੈ॥☬ਪ੍ਰਸ਼ਨ: ਗੁਰੂ ਕਿਸਕੋ ਦਿਖਾਵਤੇ ਹੈਂ?☬ਉੱਤਰ: ਜਿਸ ਕੇ ਮਨ ਮੇਂ ਗੁਰ ਉਪਦੇਸ਼ ਵਸਿਆ ਹੈ॥੧॥
Prof. Sahib Singh(ਇਹ ਗੱਲ) ਉਹੀ ਮਨੁੱਖ ਵੇਖ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾਏ, ਜਿਸ ਦੇ ਮਨ ਵਿਚ ਪ੍ਰਭੂ ਆਪ ਆ ਵੱਸੇ ॥੧॥
SikhNet (Spanish)pues sólo puede ver, en verdad, aquél a quien Dios le permite ver cuando llega a habitar en la mente. (1)
Answers quote the Granth verbatim with Ang citations. AI commentary is not Gurbani and not a religious ruling.