ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.
ਮਨਮੁਖੁ ਦੁਖ ਕਾ ਖੇਤੁ ਹੈ; ਦੁਖੁ ਬੀਜੇ ਦੁਖੁ ਖਾਇ ॥
manamukh dukh kaa khet hai; dukh beeje dukh khaae |
Sant Singh KhalsaThe self-willed manmukh is the field of sorrow and suffering. He plains sorrow, and eats sorrow.
Manmohan SinghThe perverse person is the field of sorrow. He sows sorrow and eats sorrow.
Manmohan Singh (Punjabi)ਮਨਮੁਖ ਪੁਰਸ਼ ਦੁਖ ਤਕਲੀਫ ਦੀ ਪੈਲੀ ਹੈ। ਉਹ ਦੁਖ ਤਕਲੀਫ ਬੀਜਦਾ ਹੈ ਅਤੇ ਦੁਖ ਤਕਲੀਫ ਹੀ ਖਾਂਦਾ ਹੈ।
Fareedkot Teekaਮਨਮੁਖੋਂ ਕੀ ਨਿਖੇਧੀ ਕਰਤੇ ਹੈਂ: ਮਨਮੁਖ ਜੋ ਹੈਂ, ਸੋ ਦੁਖ ਕਾ ਅਸਥਾਨ ਹੈਂ ਇਸੀ ਤੇ ਦੁਖਦਾਯਕ ਮੰਦਕਰਮ ਕਰਤਾ ਹੈ ਅਰ (ਦੁਖੁ ਖਾਇ) ਦੁਖ ਕੋ ਹੀ ਖਾਤਾ ਹੈ ਅਰਥਾਤ ਭੋਗਤਾ ਹੈ॥
Prof. Sahib Singhਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ (ਜਿਸ ਵਿਚ) ਉਹ ਦੁੱਖ ਬੀਜਦਾ ਹੈ ਤੇ ਦੁੱਖ (ਹੀ ਫਲ ਵੱਢ ਕੇ) ਖਾਂਦਾ ਹੈ।
SikhNet (Spanish)El arrogante Manmukj es la granja de la tribulación;
ਦੁਖ ਵਿਚਿ ਜੰਮੈ. ਦੁਖਿ ਮਰੈ; ਹਉਮੈ ਕਰਤ ਵਿਹਾਇ ॥
dukh vich jamai. dukh marai; haumai karat vihaae |
Sant Singh KhalsaIn sorrow he is born, and in sorrow he dies. Acting in egotism, his life passes away.
Manmohan SinghIn pain he is born, in pain he dies and in taking pride, his life passes away.
Manmohan Singh (Punjabi)ਕਸ਼ਟ ਅੰਦਰ ਉਹ ਜੰਮਦਾ ਹੈ, ਕਸ਼ਟ ਅੰਦਰ ਉਹ ਮਰ ਜਾਂਦਾ ਹੈ ਅਤੇ ਹੰਕਾਰ ਕਰਨ ਵਿੱਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ।
Fareedkot Teekaਵਹੁ ਦੁਖ ਮੇਂ ਹੀ ਜਨਮਤਾ ਹੈ ਪੁਨਾ ਦੁਖੋਂ ਮੇਂ ਹੀ ਮਰਤਾ ਹੈ, ਹੰਕਾਰ ਕਰਤਿਆਂ ਤਿਸ ਕੀ ਅਵਸਥਾ (ਵਿਹਾਇ) ਬਿਤੀਤ ਹੋ ਜਾਤੀ ਹੈ॥
Prof. Sahib Singhਮਨਮੁਖ ਦੁੱਖ ਵਿਚ ਜੰਮਦਾ ਹੈ, ਦੁੱਖ ਵਿਚ ਮਰਦਾ ਹੈ, ਉਸ ਦੀ ਸਾਰੀ ਉਮਰ "ਮੈਂ; ਮੈਂ" ਕਰਦਿਆਂ ਗੁਜ਼ਰਦੀ ਹੈ।
ਪਦ ਅਰਥ ਦੁਖਿ = ਦੁੱਖ ਵਿਚ। ਵਿਹਾਇ = ਬੀਤਦੀ ਹੈ (ਉਮਰ)।
SikhNet (Spanish)él siembra la tristeza y cosecha el dolor, nace en el sufrimiento y así muere también.
ਆਵਣੁ ਜਾਣੁ. ਨ ਸੁਝਈ; ਅੰਧਾ ਅੰਧੁ ਕਮਾਇ ॥
aavan jaan. na sujhee; andhaa andh kamaae |
Sant Singh KhalsaHe does not understand the coming and going of reincarnation; the blind man acts in blindness.
Manmohan SinghHe realises not the pain of birth and death. The blind man does blind deeds.
Manmohan Singh (Punjabi)ਉਹ ਜੰਮਣ ਤੇ ਮਰਨ ਦੀ ਪੀੜ ਨੂੰ ਅਨੂਭਵ ਨਹੀਂ ਕਰਦਾ। ਅੰਨ੍ਹਾ ਇਨਸਾਨ ਅੰਨ੍ਹੇ ਕੰਮ ਕਰਦਾ ਹੈ।
Fareedkot Teekaਜਨਮਣਾ ਔ ਮਰਨਾ ਤਿਸ ਕੋ ਨਹੀਂ (ਸੁਝਈ) ਦਿਸਤਾ, ਅਗ੍ਯਾਨੀ ਜੀਵ (ਅੰਧੁ) ਖੋਟੇ ਕਰਮੋਂ ਕੋ ਕਮਾਵਤਾ ਹੈ॥
Prof. Sahib Singhਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ।
ਪਦ ਅਰਥ ਅੰਧੁ = ਅੰਨ੍ਹਿਆਂ ਵਾਲਾ ਕੰਮ।
SikhNet (Spanish)Su vida la pasa envuelto en su ego y sin tener conocimiento del dolor de la trasmigración,
ਜੋ ਦੇਵੈ ਤਿਸੈ. ਨ ਜਾਣਈ; ਦਿਤੇ ਕਉ ਲਪਟਾਇ ॥
jo devai tisai. na jaanee; dite kau lapattaae |
Sant Singh KhalsaHe does not know the One who gives, but he is attached to what is given.
Manmohan SinghHe, who gives; Him he knows not, but clings to that which has been given.
Manmohan Singh (Punjabi)ਉਹ ਜਿਹੜਾ ਦਿੰਦਾ ਹੈ, ਉਸ ਨੂੰ ਉਹ ਜਾਣਦਾ ਨਹੀਂ, ਪ੍ਰੰਤੂ ਦਿੱਤੇ ਹੋਏ ਨੂੰ ਚਿੰਮੜ ਬਹਿੰਦਾ ਹੈ।
Fareedkot Teekaਜੋ ਖਾਨ ਪਾਨ ਪਹਿਰਾਨਾਦਿ ਸੁਖ ਦੇਤਾ ਹੈ ਤਿਸ ਕੋ ਨਹੀਂ ਜਾਨਤਾ, ਦੀਏ ਹੂਏ ਜੋ ਪਦਾਰਥ ਹੈਂ ਤਿਨ ਕੇ ਭੋਗਨੇ ਕੋ ਲਪਟਾਇ ਰਹਾ ਹੈ॥
Prof. Sahib Singhਮਨਮੁਖ ਉਸ ਮਾਲਕ ਨੂੰ ਨਹੀਂ ਪਛਾਣਦਾ ਜੋ (ਦਾਤਾਂ) ਦੇਂਦਾ ਹੈ, ਪਰ ਉਸ ਦੇ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰਦਾ ਹੈ।
ਪਦ ਅਰਥ ਦਿਤੇ ਕਉ = (ਪ੍ਰਭੂ ਦੇ) ਦਿੱਤੇ ਹੋਏ ਪਦਾਰਥਾਂ ਨੂੰ। ਲਪਟਾਇ = ਜੱਫਾ ਮਾਰਦਾ ਹੈ।
SikhNet (Spanish)ciegamente actúa en total ignorancia, pues sin poder conocer al Dador, se aferra a lo que le fue dado.
ਨਾਨਕ. ਪੂਰਬਿ ਲਿਖਿਆ ਕਮਾਵਣਾ; ਅਵਰੁ. ਨ ਕਰਣਾ ਜਾਇ ॥੨॥
naanak. poorab likhiaa kamaavanaa; avar. na karanaa jaae |2|
Sant Singh KhalsaO Nanak, he acts according to his pre-ordained destiny. He cannot do anything else. ||2||
Manmohan SinghNanak, he acts as is preordained for him. He can act not otherwise.
Manmohan Singh (Punjabi)ਨਾਨਕ, ਉਹ ਪੁਰਾਤਨ ਲਿਖਤਾਕਾਰ ਅਨੁਸਾਰ ਕਰਮ ਕਰਦਾ ਹੈ। ਉਹ ਹੋਰਸ ਕੁਝ ਕਰ ਹੀ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰਬ ਕਰਮੋਂ ਕੇ ਲਿਖੇ ਅਨੁਸਾਰ ਜੀਵ ਕਰਮੋਂ ਕਾ ਕਮਾਵਣਾ ਕਰਤੇ ਔਰ ਕਰਮ ਨਹੀਂ ਕੀਆ ਜਾਤਾ॥੨॥
Prof. Sahib Singhਹੇ ਨਾਨਕ! (ਮਨਮੁਖ ਕਰੇ ਭੀ ਕੀਹ?) ਪਿਛਲੇ ਕੀਤੇ ਕਰਮਾਂ ਅਨੁਸਾਰ ਜੋ (ਸੰਸਕਾਰ ਮਨ ਉਤੇ) ਉੱਕਰਿਆ ਪਿਆ ਹੈ (ਉਸੇ ਦੇ ਅਸਰ ਹੇਠ ਮਨੁੱਖ) ਕਰਮ ਕਰੀ ਜਾਂਦਾ ਹੈ (ਉਹਨਾਂ ਸੰਸਕਾਰਾਂ ਤੋਂ ਲਾਂਭੇ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੨॥
ਪਦ ਅਰਥ ਪੂਰਬਿ = ਪਹਿਲੇ ਕੀਤੇ ਅਨੁਸਾਰ। ਲਿਖਿਆ = ਉੱਕਰਿਆ ॥੨॥
SikhNet (Spanish)Dice Nanak, tal es el destino para él y no lo puede cambiar.(2)