ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee Fifth Mehl:
Manmohan SinghRamkali 5th Guru.
Manmohan Singh (Punjabi)ਰਮਾਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਹਰਿ ਹਰਿ ਧਿਆਇ ਮਨਾ; ਖਿਨੁ. ਨ ਵਿਸਾਰੀਐ ॥
har har dhiaae manaa; khin. na visaareeai |
Sant Singh KhalsaMeditate on the Lord, Har, Har, O mind; don't forget Him, even for an instant.
Manmohan SinghMeditate on the Lord Master, O man and forget Him not even for an instant.
Manmohan Singh (Punjabi)ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ ਇਨਸਾਨ। ਅਤੇ ਉਸ ਨੂੰ ਇਕ ਲਮ੍ਹੇ ਲਈ ਭੀ ਨਾਂ ਭੁਲਾ।
Fareedkot Teekaਹੇ ਮਨਾ! ਹਰਿ ਹਰਿ ਨਾਮ ਕੋ ਧ੍ਯਾਇ, ਖਿਨ ਮਾਤ੍ਰ ਵਿਸਾਰਨਾ ਨਾ ਕਰੀਏ॥
Prof. Sahib Singhਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ।ਪਦ ਅਰਥ ਮਨਾ = ਹੇ ਮਨ! ਨ ਵਿਸਾਰੀਐ = ਭੁਲਾਣਾ ਨਹੀਂ ਚਾਹੀਦਾ।
SikhNet (Spanish)Medita en el Señor, Jar, Jar, oh mi mente, y no Lo olvides, ni por un instante;
ਰਾਮ ਰਾਮਾ ਰਾਮ ਰਮਾ; ਕੰਠਿ ਉਰ ਧਾਰੀਐ ॥
raam raamaa raam ramaa; kantth ur dhaareeai |
Sant Singh KhalsaEnshrine the Lord, Raam, Raam, Raam, Raam, within your heart and throat.
Manmohan SinghInstall thou thy Omnipresent Lord Master God in thy throat and mind.
Manmohan Singh (Punjabi)ਤੂੰ ਆਪਣੇ ਸਰਬ-ਵਿਆਪਕ ਸੁਆਮੀ ਮਾਲਕ ਵਾਹਿਗੁਰੂ ਨੂੰ ਆਪਣੇ ਗਲੇ ਅਤੇ ਹਿਰਦੇ ਅੰਦਰ ਅਸਥਾਪਨ ਕਰ।
Fareedkot Teeka(ਰਾਮਾ) ਹੇ ਭਾਈ! (ਰਾਮਾ) ਜੋ ਇਸਤ੍ਰੀ, ਭਾਵ ਲਛਮੀ ਹੈ, ਤਿਸ ਕਾ ਪਤੀ ਜੋ ਹੈ ਰਾਮ (ਰਾਮਾ) ਸੁਖਾਂ ਕੇ ਦੇਨੇਹਾਰੇ ਤਿਸ ਕੋ ਕੰਠ ਮੇਂ ਔਰ ਉਰ ਮੇਂ ਧਾਰਨ ਕਰੀਏ॥
Prof. Sahib Singhਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ।ਪਦ ਅਰਥ ਰਮਾ = ਸੁੰਦਰ, ਸੋਹਣਾ। ਕੰਠਿ = ਗਲ ਵਿਚ।
SikhNet (Spanish)sí, enaltece a tu Señor, Ram, Ram, Ram, Ram, con tu garganta y tu corazón.
ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ; ਪਾਰਬ੍ਰਹਮੁ ਨਿਰੰਜਨੋ ॥
aur dhaar har har purakh pooran; paarabraham niranjano |
Sant Singh KhalsaEnshrine within your heart the Primal Lord, Har, Har, the all-pervading, supreme, immaculate Lord God.
Manmohan SinghWithin thy mind, place thou thy powerful, pervading and pure Transcendent Lord Master God.
Manmohan Singh (Punjabi)ਆਪਣੇ ਮਨ ਅੰਦਰ ਤੂੰ ਆਪਣੇ ਬਲਵਾਨ, ਵਿਆਪਕ ਅਤੇ ਪਵਿੱਤਰ ਪਰਮ ਪ੍ਰਭੂ ਮਾਲਕ ਵਾਹਿਗੁਰੂ ਨੂੰ ਟਿਕਾ।
Fareedkot Teekaਰਿਦੇ ਮੇਂ (ਧਾਰਿ) ਹਰਿ ਹਰਿ ਜੋ ਪੂਰਨ ਪੁਰਖ ਹੈ। ਪੁਨਃ ਕੈਸਾ ਹੈ? (ਪਾਰਬ੍ਰਹਮੁ) ਸਰਬ ਕਾ ਪਰਾ ਅਰੁ ਮਾਇਆ ਰਹਿਤ ਹੈ॥
Prof. Sahib Singhਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ।ਪਦ ਅਰਥ ਉਰ = ਹਿਰਦਾ। ਪੁਰਖੁ = ਸਰਬ-ਵਿਆਪਕ। ਪੂਰਨੁ = ਸਭ ਗੁਣਾਂ ਦਾ ਮਾਲਕ। ਨਿਰੰਜਨੋ = ਨਿਰ-ਅੰਜਨ, (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ, ਨਿਰਲੇਪ।
SikhNet (Spanish)En tu corazón lleva al Señor Primordial, Jar, Jar, el Todo Prevaleciente, Supremo e Inmaculado Señor.
ਭੈ ਦੂਰਿ ਕਰਤਾ. ਪਾਪ ਹਰਤਾ; ਦੁਸਹ ਦੁਖ ਭਵ ਖੰਡਨੋ ॥
bhai door karataa. paap harataa; dusah dukh bhav khanddano |
Sant Singh KhalsaHe sends fear far away; He is the Destroyer of sin; He eradicates the unbearable pains of the terrifying world-ocean.
Manmohan SinghHe is the dispeller of dread, the Destroyer of sins and the Remover of the Unbearable worldly sufferings.
Manmohan Singh (Punjabi)ਉਹ ਡਰ ਨੂੰ ਮੇਟਣਹਾਰ, ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਸਹਿ ਸੰਸਾਰੀ ਕਸ਼ਟਾਂ ਨੂੰ ਦੂਰ ਕਰਨਹਾਰ ਹੈ।
Fareedkot Teekaਭੈ ਕੇ ਦੂਰ ਕਰਨੇਹਾਰਾ ਔ ਪਾਪਾਂ ਕੋ ਹਰਤਾ ਹੈ। ਸੰਸਾਰ ਕੋ ਜੋ (ਦੁਸਹ) ਕਠਨ ਦੁਖ ਹੈਂ ਤਿਨ ਕੇ (ਖੰਡਨੋ) ਨਾਸ ਕਰਤਾ ਹੈ॥
Prof. Sahib Singhਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ।ਪਦ ਅਰਥ ਭੈ = ਸਾਰੇ ਡਰ। {'ਭਉ' ਤੋਂ ਬਹੁ-ਵਚਨ} ਕਰਤਾ = ਕਰਨ ਵਾਲਾ। ਹਰਤਾ = ਨਾਸ ਕਰਨ ਵਾਲਾ। ਦੁਸਹ = ਦੁੱਸਹ, ਮੁਸ਼ਕਿਲ ਨਾਲ ਸਹਾਰੇ ਜਾ ਸਕਣ ਵਾਲੇ। ਭਵ ਖੰਡਨੋ = ਜਨਮਾਂ ਦੇ ਗੇੜ ਦਾ ਨਾਸ ਕਰਨ ਵਾਲਾ।
SikhNet (Spanish)Él destierra el miedo, es el Destructor de la maldad, y mitiga los horrendos sufrimientos del aterrador océano del mundo.
ਜਗਦੀਸ ਈਸ ਗੋੁਪਾਲ ਮਾਧੋ; ਗੁਣ ਗੋਵਿੰਦ ਵੀਚਾਰੀਐ ॥
jagadees ees guopaal maadho; gun govind veechaareeai |
Sant Singh KhalsaContemplate the Lord of the World, the Cherisher of the World, the Lord, the Virtuous Lord of the Universe.
Manmohan SinghContemplate thou the merits of the Master, who is the Lord of the world, the cherisher of creation, the over Lord of wealth and the Ruler of the Universe.
Manmohan Singh (Punjabi)ਤੂੰ ਮਾਲਕ ਦੀਆਂ ਖੂਬੀਆਂ ਦਾ ਚਿੰਤਨ ਕਰ ਜੇ ਸ਼੍ਰਿਸ਼ਟੀ ਦਾ ਸੁਆਮੀ, ਰਚਨਾ ਦਾ ਪਾਲਣਹਾਰ, ਮਾਇਆ ਦਾ ਪਤੀ ਅਤੇ ਕੁਲ ਆਲਮ ਦਾ ਪਾਤਿਸ਼ਾਹ ਹੈ।
Fareedkot Teekaਜਗਤ ਕਾ ਈਸਰ ਜੋ ਹੈ ਬ੍ਰਹਮਾ ਤਿਸ ਕਾ ਭੀ (ਈਸ) ਸੁਆਮੀ ਹੈ ਅਰ ਪ੍ਰਿਥਵੀ ਕੇ ਪਾਲਨਹਾਰਾ (ਮਾਧੋ) ਮਾਇਆ ਪਤੀ ਹੈ॥੧॥
Prof. Sahib Singhਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ;ਪਦ ਅਰਥ ਜਗਦੀਸ = ਜਗਤ ਦੇ ਮਾਲਕ ਦੇ। ਈਸ = ਮਾਲਕ ਦੇ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਮਾਧੋ = {ਮਾ-ਧਵ} ਮਾਇਆ ਦਾ ਪਤੀ। ਵੀਚਾਰੀਐ = ਵਿਚਾਰ ਕਰਨਾ ਚਾਹੀਦਾ ਹੈ, ਚਿੱਤ ਵਿਚ ਵਸਾਣਾ ਚਾਹੀਦਾ ਹੈ।
SikhNet (Spanish)Es el Maestro del Universo, Gopal, Gobind, el Maestro de Maya; medita en Sus Virtudes.
ਬਿਨਵੰਤਿ ਨਾਨਕ. ਮਿਲਿ ਸੰਗਿ ਸਾਧੂ; ਦਿਨਸੁ ਰੈਣਿ ਚਿਤਾਰੀਐ ॥੧॥
binavant naanak. mil sang saadhoo; dinas rain chitaareeai |1|
Sant Singh KhalsaPrays Nanak, joining the Saadh Sangat, the Company of the Holy, remember the Lord, day and night. ||1||
Manmohan SinghPrays Nanak, associating with the saints, day and night remember thou the Lord.
Manmohan Singh (Punjabi)ਨਾਨਕ ਪ੍ਰਾਰਥਨਾਂ ਕਰਦਾ ਹੈ, ਸੰਤਾਂ ਨਾਲ ਜੁੜ ਕੇ ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਯਾਰਿਆ! ਸਾਧੂਆਂ ਕੇ ਸੰਗ ਮਿਲ ਕੇ ਦਿਨ ਰਾਤ ਵਾਹਿਗੁਰੂ ਕੇ ਗੁਨਾ ਕੋ ਯਾਦ ਕਰੀਏ॥੧॥☬ਸੰਤੋਂ ਕਾ ਸਭੀ ਕੁਛ ਪ੍ਰਮੇਸ੍ਵਰ ਹੈ ਐਸੇ ਦਿਖਾਵਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਸੰਗਤ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ॥੧॥ਪਦ ਅਰਥ ਬਿਨਵੰਤਿ = ਬੇਨਤੀ ਕਰਦਾ ਹੈ। ਮਿਲਿ = ਮਿਲ ਕੇ (ਲਫ਼ਜ਼ 'ਮਿਲਿ' ਅਤੇ 'ਮਿਲੁ' ਦਾ ਫ਼ਰਕ ਚੇਤੇ ਰੱਖੋ}। ਸੰਗਿ ਸਾਧੂ = ਗੁਰੂ ਦੀ ਸੰਗਤ ਵਿਚ। ਰੈਣਿ = ਰਾਤ ॥੧॥
SikhNet (Spanish)Dice Nanak, uniéndote a la Saad Sangat, la Compañía de los Santos, recuerda al Señor noche y día (1)
ਚਰਨ ਕਮਲ ਆਧਾਰੁ. ਜਨ ਕਾ ਆਸਰਾ ॥
charan kamal aadhaar. jan kaa aasaraa |
Sant Singh KhalsaHis lotus feet are the support and anchor of His humble servants.
Manmohan SinghThe Lord's lotus feet are the refuge and mainstay of His serf.
Manmohan Singh (Punjabi)ਸੁਆਮੀ ਦੇ ਕੰਵਲ ਚਰਨ ਉਸ ਦੇ ਨਫਰ ਦੀ ਪਨਾਹ ਅਤੇ ਓਟ ਹਨ।
Fareedkot Teekaਸੰਤ ਜਨਾਂ ਕੇ ਸਰੀਰ ਕਾ ਆਸਰਾ ਔ ਮਨ ਕਾ ਅਧਾਰ ਵਾਹਿਗੁਰੂ ਕੇ ਚਰਨ ਕਮਲ ਹੀ ਹੈਂ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ।ਪਦ ਅਰਥ ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਆਧਾਰੁ = ਆਸਰਾ, ਸਹਾਰਾ। ਜਨ ਕਾ = ਭਗਤ ਜਨਾਂ ਵਾਸਤੇ।
SikhNet (Spanish)El Loto de los Pies de Dios es el Único Soporte del Santo;
ਮਾਲੁ ਮਿਲਖ ਭੰਡਾਰ; ਨਾਮੁ ਅਨੰਤ ਧਰਾ ॥
maal milakh bhanddaar; naam anant dharaa |
Sant Singh KhalsaHe takes the Naam, the Name of the Infinite Lord, as his wealth, property and treasure.
Manmohan SinghWithin his mind he places the Infinite Lord's Name and this alone if his wealth, property and treasure.
Manmohan Singh (Punjabi)ਆਪਣੇ ਹਿਰਦੇ ਅੰਦਰ ਉਹ ਬੇਅੰਤ ਸੁਆਮੀ ਦੇ ਨਾਮ ਨੂੰ ਟਿਕਾਉਂਦਾ ਹੈ ਅਤੇ ਕੇਵਲ ਇਹ ਹੀ ਉਸ ਦੀ ਦੌਲਤ, ਜਾਇਦਾਦ ਅਤੇ ਖਜ਼ਾਨਾ ਹੈ।
Fareedkot Teeka(ਮਾਲੁ) ਹਸਤੀ, ਘੋੜੇ ਆਦੀ (ਮਿਲਖ) ਜਾਗੀਰ, (ਭੰਡਾਰ) ਖਜਾਨੇਂ ਏਹੁ ਸਭ ਰੂਪ ਜਾਣਕੇ ਨਾਮ ਹੀ (ਅਨੰਤ) ਪਰਮੇਸ੍ਵਰ ਕਾ ਰਿਦੇ ਮੇਂ ਧਾਰਿਆ ਹੈ॥
Prof. Sahib Singhਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ।ਪਦ ਅਰਥ ਮਿਲਖ = ਭੁਇਂ ਦੀ ਮਾਲਕੀ। ਭੰਡਾਰ = ਖ਼ਜ਼ਾਨੇ। ਨਾਮੁ ਅਨੰਤ = ਬੇਅੰਤ ਪ੍ਰਭੂ ਦਾ ਨਾਮ। ਧਰਾ = ਹਿਰਦੇ ਵਿਚ ਟਿਕਾਵਾਂ।
SikhNet (Spanish)para él, el Nombre del Señor Infinito es su única posesión, tierra y tesoro.
ਨਾਮੁ ਨਰਹਰ ਨਿਧਾਨੁ ਜਿਨ ਕੈ; ਰਸ ਭੋਗ ਏਕ ਨਰਾਇਣਾ ॥
naam narahar nidhaan jin kai; ras bhog ek naraaeinaa |
Sant Singh KhalsaThose who have the treasure of the Lord's Name, enjoy the taste of the One Lord.
Manmohan SinghThey who treasure the God's Name, enjoy the relish of their unique Lord.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਇਕੱਤ੍ਰ ਕਰਦੇ ਹਨ, ਉਹ ਆਪਣੇ ਅੱਦੁਤੀ ਸੁਆਮੀ ਦੇ ਸੁਆਦ ਨੂੰ ਮਾਣਦੇ ਹਨ।
Fareedkot Teekaਜਿਨੋਂ ਕੇ (ਨਰਹਰ) ਪਰਮੇਸ੍ਵਰ ਕਾ ਨਾਮ ਹੀ ਖਜਾਨੇਂ ਹੈ ਔਰ ਤਿਨੋਂ ਨੇ ਏਕ ਨਾਰਾਇਣ ਕੇ (ਰਸ) ਪ੍ਰੇਮ ਕਾ ਹੀ ਭੋਗ ਜਾਣਿਆ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ।ਪਦ ਅਰਥ ਨਰਹਰ ਨਾਮੁ = ਪਰਮਾਤਮਾ ਦਾ ਨਾਮ। ਨਿਧਾਨੁ = ਖ਼ਜ਼ਾਨਾ। ਜਿਨ ਕੈ = ਜਿਨ੍ਹਾਂ ਦੇ ਹਿਰਦੇ ਵਿਚ।
SikhNet (Spanish)Los que aprecian el Nombre del Señor gozan del Amor de su Dios
ਰਸ ਰੂਪ ਰੰਗ ਅਨੰਤ ਬੀਠਲ; ਸਾਸਿ ਸਾਸਿ ਧਿਆਇਣਾ ॥
ras roop rang anant beetthal; saas saas dhiaaeinaa |
Sant Singh KhalsaThey meditate on the Infinite Lord with each and every breath, as their pleasure, joy and beauty.
Manmohan SinghInstead of enjoying dainties, revelments and beauty, with their every breath, they meditate on the Infinite Lord.
Manmohan Singh (Punjabi)ਨਿਆਮਤਾਂ, ਰੰਗਰਲੀਆਂ ਅਤੇ ਸੁੰਦਰਤਾ ਦੇ ਮਾਨਣ ਨਾਲੋਂ ਆਪਣੇ ਹਰ ਸੁਆਸ ਨਾਲ ਉਹ ਬੇਅੰਤ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਜੋ ਸ੍ਵਾਸ ਸ੍ਵਾਸ ਬੇਅੰਤ (ਬੀਠਲ) ਪਰਮੇਸ੍ਵਰ ਕੋ ਧਿਆਵਣਾ ਕਰਤੇ ਹੈਂ, ਉਨ ਕੇ ਏਹੀ ਰਸ ਰੂਪੁ ਅਰੁ ਰੰਗ ਹੈਂ॥
Prof. Sahib Singhਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ।ਪਦ ਅਰਥ ਅਨੰਤ ਬੀਠਲ = ਬੇਅੰਤ ਅਤੇ ਨਿਰਲੇਪ (ਪ੍ਰਭੂ) ਦਾ (ਨਾਮ)। ਬੀਠਲ = {वि = स्थल = ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਰਹਿਣ ਵਾਲਾ। ਇਹ ਲਫ਼ਜ਼ ਗੁਰੂ ਅਰਜਨ ਦੇਵ ਜੀ ਨੇ ਵਰਤਿਆ ਹੈ। ਭਗਤ ਨਾਮਦੇਵ ਕਿਸੇ ਬੀਠਲ ਮੂਰਤੀ ਦਾ ਪੁਜਾਰੀ ਨਹੀਂ ਸੀ}। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।
SikhNet (Spanish)y con cada respiración disfrutan del Sabor, la Belleza y el Esplendor del Señor Infinito.
ਕਿਲਵਿਖ ਹਰਣਾ. ਨਾਮ ਪੁਨਹਚਰਣਾ; ਨਾਮੁ. ਜਮ ਕੀ ਤ੍ਰਾਸ ਹਰਾ ॥
kilavikh haranaa. naam punahacharanaa; naam. jam kee traas haraa |
Sant Singh KhalsaThe Naam, the Name of the Lord, is the Destroyer of sins, the only deed of redemption. The Naam drives out the fear of the Messenger of Death.
Manmohan SinghThe Lord's Name is destroyer of sins and the only deed of expiation. It is the Name, which drives away the dread of death,
Manmohan Singh (Punjabi)ਸੁਆਮੀ ਦਾ ਨਾਮ ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਦੁਤੀ ਪ੍ਰਾਸਚਿਤ ਕਰਮ ਹੈ। ਕੇਵਲ ਨਾਮ ਹੀ ਮੌਤ ਦੇ ਡਰ ਨੂੰ ਦੂਰ ਕਰਦਾ ਹੈ।
Fareedkot Teekaਪਾਪਾਂ ਕੇ ਕਰਨੇ ਕੋ ਭੀ ਨਾਮ ਹੀ (ਪੁਨਹ ਚਰਣਾ) ਉਪਾਇ ਜਾਣਿਆ ਹੈ। ਜਮ ਕੀ (ਤ੍ਰਾਸ) ਪੀੜਾ ਔ ਭੈ ਕੇ ਹਰਨੇ ਵਾਲਾ ਭੀ ਨਾਮ ਹੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ।ਪਦ ਅਰਥ ਕਿਲਵਿਖ = ਪਾਪ। ਹਰਣਾ = ਦੂਰ ਕਰਨ ਵਾਲਾ। ਪੁਨਹ ਚਰਣਾ = ਕਿਸੇ ਕਾਰਜ ਦੀ ਸਿੱਧੀ ਵਾਸਤੇ ਦੁੱਖਾਂ ਕਲੇਸ਼ਾਂ ਰੋਗਾਂ ਨੂੰ ਦੂਰ ਕਰਨ ਲਈ ਕਿਸੇ ਦੇਵਤੇ ਦੇ ਸਨਮੁਖ ਹੋ ਕੇ ਕਿਸੇ ਮੰਤ੍ਰ ਦਾ ਜਾਪ ਕਰਨਾ, ਪ੍ਰਾਸਚਿਤ ਕਰਮ। ਤ੍ਰਾਸ = ਡਰ। ਹਰਾ = ਦੂਰ ਕਰਨ ਵਾਲਾ।
SikhNet (Spanish)El Nombre del Señor borra los errores y diluye el miedo a la muerte; es lo único que limpia las faltas.
ਬਿਨਵੰਤਿ ਨਾਨਕ. ਰਾਸਿ ਜਨ ਕੀ; ਚਰਨ ਕਮਲਹ ਆਸਰਾ ॥੨॥
binavant naanak. raas jan kee; charan kamalah aasaraa |2|
Sant Singh KhalsaPrays Nanak, the support of His lotus feet is the capital of His humble servant. ||2||
Manmohan SinghPrays Nanak, the support of the Lord's lotus feet is the capital of His slave.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ, ਪ੍ਰਭੂ ਦੇ ਕੰਵਲ ਪੈਰਾਂ ਦਾ ਆਧਾਰ ਹੀ ਉਸ ਦੇ ਗੁਮਾਸ਼ਤੇ ਦੀ ਪੂੰਜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਜਨੋਂ ਕੀ ਪੂੰਜੀ ਭੀ ਏਹੀ ਹੈ, ਜੋ ਚਰਨ ਕਮਲੋਂ ਕਾ ਆਸਰਾ ਲੀਆ ਹੈ॥੨॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ ॥੨॥ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਜਨ ਕੀ = ਭਗਤ ਜਨ ਵਾਸਤੇ ॥੨॥
SikhNet (Spanish)Dice Nanak, Dios es la única posesión del Santo y él se apoya sólo en los Pies de Loto del Señor. (2)
ਗੁਣ ਬੇਅੰਤ ਸੁਆਮੀ ਤੇਰੇ; ਕੋਇ. ਨ ਜਾਨਈ ॥
gun beant suaamee tere; koe. na jaanee |
Sant Singh KhalsaYour Glorious Virtues are endless, O my Lord and Master; no one knows them all.
Manmohan SinghCountless are Thine excellences, O my Lord. No one can ever know them.
Manmohan Singh (Punjabi)ਅਣਗਿਣਤ ਹਨ ਤੇਰੀਆਂ ਵਡਿਆਈਆਂ, ਹੇ ਮੇਰੇ ਸਾਈਂ! ਕੋਈ ਜਣਾ ਕਦੇ ਉਨ੍ਹਾਂ ਨੂੰ ਜਾਣ ਨਹੀਂ ਸਕਦਾ।
Fareedkot Teekaਹੇ ਵਾਹਿਗੁਰੂ! ਤੇਰੇ ਮੇਂ ਗੁਣ ਬੇਅੰਤ ਹੈਂ, ਇਸ ਕਰ ਕੇ ਕੋਈ ਨਹੀਂ ਜਾਨ ਸਕਤਾ॥
Prof. Sahib Singhਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ।ਪਦ ਅਰਥ ਸੁਆਮੀ = ਹੇ ਮਾਲਕ-ਪ੍ਰਭੂ! ਜਾਨਈ = {जानाति} ਜਾਨੈ, ਜਾਣਦਾ।
SikhNet (Spanish)Oh Maestro, Incontables son Tus Virtudes, uno no las puede ni imaginar.
ਦੇਖਿ ਚਲਤ ਦਇਆਲ; ਸੁਣਿ ਭਗਤ ਵਖਾਨਈ ॥
dekh chalat deaal; sun bhagat vakhaanee |
Sant Singh KhalsaSeeing and hearing of Your wondrous plays, O Merciful Lord, Your devotees narrate them.
Manmohan SinghSeeing and hearing of Thine wondrous plays, O Merciful Master, Thy saints narrate them.
Manmohan Singh (Punjabi)ਤੇਰਿਆਂ ਅਸਚਰਜ ਕੌਤਕਾਂ ਨੂੰ ਵੇਖ ਅਤੇ ਸੁਣ ਕੇ, ਹੇ ਮਇਆਵਾਨ ਮਾਲਕ ਤੇਰੇ ਸੰਤ ਉਨ੍ਹਾਂ ਨੂੰ ਵਰਨਣ ਕਰਦੇ ਹਨ।
Fareedkot Teekaਹੇ ਦਿਆਲ! ਤੇਰੇ ਚਰਿਤ੍ਰ ਦੇਖ ਕਰ ਕੇ ਔ ਸੁਣ ਕਰ ਕੇ ਭਗਤ ਜਨ ਵਖ੍ਯਾਨ ਕਰਤੇ ਹੈਂ॥
Prof. Sahib Singh(ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ।ਪਦ ਅਰਥ ਦੇਖਿ = ਵੇਖ ਕੇ। ਚਲਤ = ਚੋਜ = ਤਮਾਸ਼ੇ। ਸੁਣਿ = ਸੁਣ ਕੇ। ਸੁਣਿ ਭਗਤ = ਭਗਤਾਂ ਦੀ ਰਾਹੀਂ ਸੁਣ ਕੇ, ਭਗਤਾਂ ਪਾਸੋਂ ਸੁਣ ਕੇ। ਵਖਾਨਈ = ਵਖਾਨੈ, ਬਿਆਨ ਕਰਦਾ ਹੈ {ਇਕ-ਵਚਨ}।
SikhNet (Spanish)Escuchando y observando Tus Maravillas, oh Ser Compasivo, el Devoto las proclama.
ਜੀਅ ਜੰਤ ਸਭਿ ਤੁਝੁ ਧਿਆਵਹਿ; ਪੁਰਖਪਤਿ ਪਰਮੇਸਰਾ ॥
jeea jant sabh tujh dhiaaveh; purakhapat paramesaraa |
Sant Singh KhalsaAll beings and creatures meditate on You, O Primal Transcendent Lord, Master of men.
Manmohan SinghAll the sentient beings reflect on Thee, O Transcendent Lord, the Master of men.
Manmohan Singh (Punjabi)ਸਮੂਹ ਪ੍ਰਾਣਧਾਰੀ ਤੇਰਾ ਆਰਾਧਨ ਕਰਦੇ ਹਨ, ਹੇ ਮਨੁੱਖਾਂ ਦੇ ਮਾਲਕ ਪ੍ਰਭੂ।
Fareedkot Teekaਹੇ ਪੁਰਖ ਪੂਰਨ ਸ੍ਵਾਮੀ (ਪਤਿ) ਮਾਲਿਕ ਪਰਮੇਸ੍ਵਰਾ! ਸੂਖਮ ਅਸਥੂਲ ਜੀਵ ਸਭ ਤੇਰੇ ਕੋ ਧਿਆਵਤੇ ਹੈਂ॥
Prof. Sahib Singhਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ।ਪਦ ਅਰਥ ਸਭਿ = ਸਾਰੇ। ਤੁਝੇ = ਤੈਨੂੰ। ਧਿਆਵਹਿ = {ਬਹੁ-ਵਚਨ} ਧਿਆਉਂਦੇ ਹਨ। ਪੁਰਖਪਤਿ = ਹੇ ਪੁਰਖਾਂ ਦੇ ਪਤੀ! ਹੇ ਜੀਵਾਂ ਦੇ ਮਾਲਕ!
SikhNet (Spanish)Todas las criaturas Te contemplan sólo a Ti, oh Dios de Bondad, Espíritu Divino, el Maestro de todo.
ਸਰਬ ਜਾਚਿਕ. ਏਕੁ ਦਾਤਾ; ਕਰੁਣਾ ਮੈ ਜਗਦੀਸਰਾ ॥
sarab jaachik. ek daataa; karunaa mai jagadeesaraa |
Sant Singh KhalsaAll beings are beggars; You are the One Giver, O Lord of the Universe, Embodiment of mercy.
Manmohan SinghO God, the Embodiment of mercy and the Lord of the Universe, all are Thine mumpers and Thou alone art the One Donor.
Manmohan Singh (Punjabi)ਹੇ ਰਹਿਮਤ ਦੇ ਪੁੰਜ ਅਤੇ ਕੁਲ ਆਲਮ ਦੇ ਸੁਆਮੀ ਵਾਹਿਗੁਰੂ! ਸਾਰੇ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਇੱਕੋ ਦਾਤਾਰ ਹੈ।
Fareedkot Teekaਹੇ ਕਰੁਣਾ ਸਰੂਪ! ਹੇ ਜਗਤ ਕੇ ਈਸਰ! ਸਭ ਤੇਰੇ ਜਾਚਕ ਹੈਂ, ਤੂੰ (ਏਕੁ) ਅਦੁਤੀ ਦਾਤਾ ਹੈਂ॥
Prof. Sahib Singhਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ।ਪਦ ਅਰਥ ਸਰਬ = ਸਾਰੇ। ਜਾਚਿਕ = ਮੰਗਤੇ {ਬਹੁ-ਵਚਨ}। ਏਕੁ = {ਇਕ-ਵਚਨ} ਤੂੰ ਇੱਕ। ਕਰੁਣਾਮੈ = {करूणा = मय} ਹੇ ਤਰਸ-ਰਰੂਪ! ਜਗਦੀਸਰਾ = ਹੇ ਜਗਤ ਦੇ ਮਾਲਕ!
SikhNet (Spanish). Todos Te buscan, oh Dios Benévolo, oh Maestro del Universo, oh Encarnación de Misericordia.
ਸਾਧੂ ਸੰਤੁ ਸੁਜਾਣੁ ਸੋਈ; ਜਿਸਹਿ ਪ੍ਰਭ ਜੀ ਮਾਨਈ ॥
saadhoo sant sujaan soee; jiseh prabh jee maanee |
Sant Singh KhalsaHe alone is holy, a Saint, a truly wise person, who is accepted by the Dear Lord.
Manmohan SinghHe alone is pious, holy and wise, whom the sire Master accepts.
Manmohan Singh (Punjabi)ਕੇਵਲ ਉਹ ਹੀ ਪਵਿੱਤ੍ਰ, ਨੇਕ ਅਤੇ ਸਿਆਣਾ ਹੈ, ਜਿਸ ਨੂੰ ਮਹਾਰਾਜ ਮਾਲਕ ਪ੍ਰਵਾਨ ਕਰ ਲੈਂਦਾ ਹੈ।
Fareedkot Teekaਸ੍ਰੇਸ੍ਟ ਸਾਂਤੀ ਯੁਕਤ ਔ (ਸੁਜਾਣੁ) ਚਾਤੁਰ ਭੀ ਸੋਈ ਹੈ ਜਿਸ ਕੀ ਭਗਤੀ ਪ੍ਰਭੂ ਜੀ ਤੁਮ ਮਾਨ ਲੇਤੇ ਹੋ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ।ਪਦ ਅਰਥ ਸੁਜਾਣੁ = ਸਿਆਣਾ। ਸੋਈ = ਉਹੀ। ਜਿਸਹਿ = ਜਿਸ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' (ਹਿ) ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮਾਨਈ = ਮਾਨੈ, ਮਾਣ-ਆਦਰ ਦੇਂਦਾ ਹੈ।
SikhNet (Spanish)Sólo aquél a quien aceptas, se vuelve Santo y Sabio.
ਬਿਨਵੰਤਿ ਨਾਨਕ. ਕਰਹੁ ਕਿਰਪਾ; ਸੋਇ ਤੁਝਹਿ ਪਛਾਨਈ ॥੩॥
binavant naanak. karahu kirapaa; soe tujheh pachhaanee |3|
Sant Singh KhalsaPrays Nanak, they alone realize You, unto whom You show Mercy. ||3||
Manmohan SinghPrays Nanak, O Lord, unto whomsoever Thou showest mercy; He alone realises Thee.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ ਜਿਸ ਨੂੰ ਮਿਹਰ ਧਾਰਦਾ ਹੈਂ, ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪਰ ਤੁਮ ਕਿਰਪਾ ਕਰਤੇ ਹੋ ਸੋਈ ਤੁਝ ਕੋ ਪਛਾਨਤਾ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ॥੩॥ਪਦ ਅਰਥ ਕਰਹੁ = ਤੁਸੀ ਕਰਦੇ ਹੋ। ਪਛਾਨਈ = ਪਛਾਣਦਾ ਹੈ ॥੩॥
SikhNet (Spanish)Dice Nanak, oh Dios, quien sea que tiene Tu Compasión, sólo a él Te le revelas (3)
ਮੋਹਿ ਨਿਰਗੁਣ ਅਨਾਥੁ; ਸਰਣੀ ਆਇਆ ॥
mohi niragun anaath; saranee aaeaa |
Sant Singh KhalsaI am unworthy and without any master; I seek Your Sanctuary, Lord.
Manmohan SinghI, the virtueless and patronless one, have sought Thine protection, O Lord.
Manmohan Singh (Punjabi)ਹੇ ਪ੍ਰਭੂ। ਮੈਂ ਨੇਕੀ ਵਿਹੂਣ ਅਤੇ ਨਿਖਸਮੇ ਨੇ ਤੇਰੀ ਪਨਾਹ ਲਈ ਹੈ।
Fareedkot Teekaਹੇ ਵਾਹਿਗੁਰੂ! ਮੈਂ ਨਿਰਗੁਣ ਔ ਅਨਾਥ ਤੇਰੀ ਸਰਣ ਆਇਆ ਹੂੰ॥
Prof. Sahib Singhਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ।ਪਦ ਅਰਥ ਮੋਹਿ = ਮੈਂ। ਨਿਰਗੁਣ = ਗੁਣ-ਹੀਨ। ਅਨਾਥੁ = ਨਿਆਸਰਾ।
SikhNet (Spanish)No tengo mérito y me encuentro sin soporte, pero he buscado Tu Refugio, oh Dios.
ਬਲਿ ਬਲਿ ਬਲਿ ਗੁਰਦੇਵ; ਜਿਨਿ ਨਾਮੁ ਦ੍ਰਿੜਾਇਆ ॥
bal bal bal guradev; jin naam drirraaeaa |
Sant Singh KhalsaI am a sacrifice, a sacrifice, a sacrifice to the Divine Guru, who has implanted the Naam within me.
Manmohan SinghA sacrifice, sacrifice, sacrifice am I unto my Guru-God, who has enshrined the Lord's Name within my mind.
Manmohan Singh (Punjabi)ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰੂ ਪ੍ਰਮੇਸ਼ਰ ਉੱਤੋਂ ਜਿਨ੍ਹਾਂ ਨੇ ਮੇਰੇ ਅੰਤਰ ਆਤਮੇ ਸੁਆਮੀ ਦਾ ਨਾਮ ਅਸਥਾਪਨ ਕੀਤਾ ਹੈ।
Fareedkot Teekaਗੁਰੂ ਜੋ ਪ੍ਰਕਾਸ ਸਰੂਪ ਹੈਂ ਜਿਨੋਂ ਨੇ ਮੁਝ ਕੋ ਨਾਮ ਦ੍ਰਿੜ ਕਰਾਯਾ ਹੈ, ਤਿਨੋਂ ਪਰ ਮਨ ਬਾਣੀ ਸਰੀਰ ਕਰ ਕੇ ਬਲਿਹਾਰੇ ਜਾਤਾ ਹੂੰ॥
Prof. Sahib Singh(ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ।ਪਦ ਅਰਥ ਬਲਿ = ਬਲਿਹਾਰ, ਸਦਕੇ, ਕੁਰਬਾਨ। ਜਿਨਿ = ਜਿਸ (ਗੁਰਦੇਵ) ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ਹੈ।
SikhNet (Spanish)Pongo mi ser en sacrificio al Guru, Quien ha enaltecido Tu Nombre en mi mente.
ਗੁਰਿ ਨਾਮੁ ਦੀਆ. ਕੁਸਲੁ ਥੀਆ; ਸਰਬ ਇਛਾ ਪੁੰਨੀਆ ॥
gur naam deea. kusal theea; sarab ichhaa puneea |
Sant Singh KhalsaThe Guru blessed me with the Naam; happiness came, and all my desires were fulfilled.
Manmohan SinghThe Guru has blessed me with the Name, happiness has welled up and all my desires are fulfilled.
Manmohan Singh (Punjabi)ਗੁਰਦੇਵ ਜੀ ਨੇ ਮੈਨੂੰ ਨਾਮ ਬਖਸ਼ਿਆਂ ਹੈ, ਖੁਸ਼ੀ ਉਤਪੰਨ ਹੋ ਆਈ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਜਬ ਸਤਿਗੁਰੋਂ ਨੇਂ ਨਾਮ ਕਾ ਦਾਨ ਦੀਆ ਤਬ ਸਭ ਪ੍ਰਕਾਰ ਸੁਖ ਹੂਆ ਔ ਸਭ ਇਛਾ ਭੀ ਤਿਨੋਂ ਕੀਆਂ ਪੂਰਨ ਭਈਆਂ ਹੈਂ॥
Prof. Sahib Singhਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ;ਪਦ ਅਰਥ ਗੁਰਿ = ਗੁਰੂ ਨੇ। ਕੁਸਲੁ = ਆਨੰਦ। ਸਰਬ = ਸਾਰੀਆਂ। ਇਛਾ = ਮੁਰਾਦਾਂ।
SikhNet (Spanish)Sí, el Guru me ha bendecido con el Nombre y mi ser florece plenamente.
ਜਲਨੇ ਬੁਝਾਈ. ਸਾਂਤਿ ਆਈ; ਮਿਲੇ ਚਿਰੀ ਵਿਛੁੰਨਿਆ ॥
jalane bujhaaee. saant aaee; mile chiree vichhuniaa |
Sant Singh KhalsaThe fire of desire has been quenched, and peace and tranquility have come; after such a long separation, I have met my Lord again.
Manmohan SinghMy fire is quenched, I have obtained peace and after a long separation I have met my Lord.
Manmohan Singh (Punjabi)ਮੇਰੀ ਅੱਗ ਬੁੱਝ ਗਈ ਹੈ, ਮੈਨੂੰ ਠੰਢ ਪੈ ਗਈ ਹੈ ਅਤੇ ਦੇਰ ਤੋਂ ਵਿਛੁੜੇ ਹੋਏ ਆਪਣੇ ਸੁਆਮੀ ਨੂੰ ਮੈਂ ਮਿਲ ਪਿਆ ਹਾਂ।
Fareedkot Teekaਪਦਾਰਥੋਂ ਕੀ ਜਲਨ ਤ੍ਰਿਸ਼ਨਾਂ ਬੁਝਾਈ ਦਈ ਪੁਨਃ ਸਾਂਤ ਆਈ, ਚਿਰ ਕੇ ਬਿਛੜੇ ਹੂਏ ਕੋ ਆਪਿ ਮਿਲ ਗਏ॥
Prof. Sahib Singh(ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ।ਪਦ ਅਰਥ ਜਲਨੇ = ਜਲਨਿ, ਸੜਨ, ਈਰਖਾ, ਸਾੜਾ। ਚਿਰੀ = ਚਿਰ ਤੋਂ। ਵਿਛੁੰਨਿਆ = ਵਿਛੁੜੇ ਹੋਏ।
SikhNet (Spanish)Mi fuego interno ha sido apaciguado; ahora todo es frescura y después de una eterna separación, he encontrado a mi Dios.
ਆਨੰਦ ਹਰਖ ਸਹਜ ਸਾਚੇ; ਮਹਾ ਮੰਗਲ ਗੁਣ ਗਾਇਆ ॥
aanand harakh sehaj saache; mahaa mangal gun gaaeaa |
Sant Singh KhalsaI have found ecstasy, pleasure and true intuitive poise, singing the great glories, the song of bliss of the Lord.
Manmohan SinghSinging the meritorious supreme praise of the Lord, I have obtained true bliss, Pleasure and poise.
Manmohan Singh (Punjabi)ਪ੍ਰਭੂ ਦੀ ਉਤਕ੍ਰਿਸ਼ਟਤ (ਗੁਣਾਂ ਵਾਲੀ) ਪਰਮ ਕੀਰਤੀ ਗਾਇਨ ਕਰਨ ਦੁਆਰਾ ਮੈਨੂੰ ਸੱਚੀ ਖੁਸ਼ੀ ਪ੍ਰਸ਼ਨਤਾ ਅਤੇ ਅਡੋਲਤਾ ਪ੍ਰਾਪਤ ਹੋ ਗਈਆਂ ਹਨ।
Fareedkot Teekaਸਹਿਜੇ ਹੀ ਸਾਚੇ ਕੇ ਅਨੰਦ ਮੇਂ ਮਿਲੇ ਹੈਂ ਇਸੀ ਤੇ ਬਡਾ (ਹਰਖ) ਉਤਸਾਹ ਹੂਆ। ਗੁਣ ਜੋ ਵਾਹਿਗੁਰੂ ਕੇ ਮੰਗਲ ਰੂਪ ਹੈਂ ਤਿਨ ਕੋ ਗਾਇਆ॥
Prof. Sahib Singh(ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ।ਪਦ ਅਰਥ ਹਰਖ = ਖ਼ੁਸ਼ੀ।
SikhNet (Spanish)Estoy en total Dicha y Paz cantando Su Melodía en Absoluto Éxtasis
ਬਿਨਵੰਤਿ ਨਾਨਕ. ਨਾਮੁ ਪ੍ਰਭ ਕਾ; ਗੁਰ ਪੂਰੇ ਤੇ ਪਾਇਆ ॥੪॥੨॥
binavant naanak. naam prabh kaa; gur poore te paaeaa |4|2|
Sant Singh KhalsaPrays Nanak, I have obtained the Name of God from the Perfect Guru. ||4||2||
Manmohan SinghSupplicates Nanak, it is from the Perfect Guru, that I have attained to the Lord's Name.
Manmohan Singh (Punjabi)ਗੁਰੂ ਜੀ ਪ੍ਰਾਰਥਨਾ ਕਰਦੇ ਹਨ, ਪੂਰਨ ਗੁਰਦੇਵ ਜੀ ਪਾਸੋਂ ਮੈਂ ਸੁਆਮੀ ਦਾ ਨਾਮ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਨਾਮ ਪ੍ਰਭੂ ਕਾ ਗੁਰੂ ਪੂਰਿਆਂ ਤੇ ਪਾਇਆ ਤਬ ਪੂਰਬ ਉਕਤ ਸਭ ਕਾਮ ਹੂਏ॥੪॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥ਪਦ ਅਰਥ ਤੇ = ਤੋਂ ॥੪॥੨॥
SikhNet (Spanish)Dice Nanak, por la Gracia del Guru he obtenido el Nombre del Señor. (4-2)