ਰਾਮਕਲੀ ਮਹਲਾ ੫ ॥
raamakalee mahalaa 5 | Ang 925
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਰੁਣ ਝੁਣੋ ਸਬਦੁ ਅਨਾਹਦੁ; ਨਿਤ ਉਠਿ ਗਾਈਐ ਸੰਤਨ ਕੈ ॥
run jhuno sabad anaahad; nit utth gaaeeai santan kai | Ang 925
Sant Singh KhalsaRise early each morning, and with the Saints, sing the melodious harmony, the unstruck sound current of the Shabad.
Manmohan SinghArising early in the morn and associating with the morn and associating with the society of saints, daily hymn thou the melodious celestial strain.
Manmohan Singh (Punjabi)ਅੰਮ੍ਰਿਤ ਵੇਲੇ ਉੱਠ ਕੇ ਅਤੇ ਸਤਿਸੰਗਤ ਨਾਲ ਜੁੜ ਕੇ ਤੂੰ ਨਿਤਾਪ੍ਰਤੀ ਸੁਰੀਲੇ ਬੈਕੁੰਠੀ ਕੀਰਤਨ ਨੂੰ ਆਲਾਪ।
Fareedkot Teekaਸੰਤਨ ਕੇ ਸੰਗ ਮਿਲ ਕੇ (ਰੁਣ ਝੁਣੋ) ਏਕ ਰਸ ਆਨੰਦ ਕੇ ਸਬਦ ਨਿਤ ਉਠਕਰ ਗਾਇਨ ਕਰੀਏ॥
Prof. Sahib Singhਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।ਪਦ ਅਰਥ ਰੁਣਝੁਣੋ = ਰੁਣ ਝੁਣੁ {ਰੁਣ = ਬਰੀਕ ਗਾਵਣ ਦੀ ਆਵਾਜ਼। ਝੁਣੁ = ਝਾਂਜਰਾਂ ਦੇ ਛਣਕਣ ਦੀ ਆਵਾਜ਼} ਮਿਠੀ ਮਿਠੀ ਸੁਰ। ਰੁਣਝੁਣੋ ਸਬਦੁ = ਮਿਠੀ ਮਿਠੀ ਸੁਰ ਵਾਲਾ ਸ਼ਬਦ। ਅਨਾਹਦੁ = ਬਿਨਾ ਵਜਾਏ ਵੱਜਣ ਵਾਲਾ, ਇਕ-ਰਸ, ਲਗਾਤਾਰ। ਉਠਿ = ਉੱਠ ਕੇ, ਆਹਰ ਨਾਲ। ਗਾਈਐ = ਗਾਇਆ ਜਾਣਾ ਚਾਹੀਦਾ ਹੈ। ਸੰਤਨ ਕੈ = ਸੰਤਨ ਕੈ ਘਰਿ, ਸਾਧ ਸੰਗਤ ਵਿਚ।
SikhNet (Spanish)Que la Melodía Divina de la Palabra resuene en ustedes, cantando en la Saad Sangat,
ਕਿਲਵਿਖ ਸਭਿ ਦੋਖ ਬਿਨਾਸਨੁ; ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥
kilavikh sabh dokh binaasan; har naam japeeai gur mantan kai | Ang 925
Sant Singh KhalsaAll sins and sufferings are erased, chanting the Lord's Name, under Guru's Instructions.
Manmohan SinghUttering the Lord's Name, by Guru's instruction all the sins and shortcomings are effaced.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਸਾਈਂ ਦੇ ਨਾਮ ਨੂੰ ਉਚਾਰ ਕੇ ਸਾਰੇ ਪਾਪ ਅਤੇ ਉਣਤਾਈਆਂ ਮਿੱਟ ਜਾਂਦੀਆਂ ਹਨ।
Fareedkot Teeka(ਕਿਲਵਿਖ) ਮਹਾਂ ਪਾਪ ਔ ਸਭ ਦੋਖਾਂ ਕੇ ਬਿਨਾਸਨਹਾਰਾ ਜੋ ਹਰੀ ਨਾਮ ਹੈ, ਸਤਿਗੁਰੂ ਕੇ ਉਪਦੇਸ ਕਰ ਕੇ ਤਿਸ ਕੋ ਜਪੀਐ॥
Prof. Sahib Singhਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।ਪਦ ਅਰਥ ਕਿਲਵਿਖ = ਪਾਪ। ਸਭਿ = ਸਾਰੇ। ਜਪੀਐ = ਜਪਣਾ ਚਾਹੀਦਾ ਹੈ। ਗੁਰ ਮੰਤਨ ਕੈ = ਗੁਰੂ ਦੀ ਬਾਣੀ ਦੀ ਰਾਹੀਂ।
SikhNet (Spanish)la Sociedad de los Santos las Alabanzas del Señor. Nuestras aflicciones se irán, sólo, si a través de la Palabra del Shabd del Guru, logramos meditar en el Nombre del Señor.
ਹਰਿ ਨਾਮੁ ਲੀਜੈ. ਅਮਿਉ ਪੀਜੈ; ਰੈਣਿ ਦਿਨਸੁ ਅਰਾਧੀਐ ॥
har naam leejai. amiau peejai; rain dinas araadheeai | Ang 925
Sant Singh KhalsaDwell upon the Lord's Name, and drink in the Nectar; day and night, worship and adore Him.
Manmohan SinghDwell thou on God's Name, quaff Nectar and remember it night and day.
Manmohan Singh (Punjabi)ਤੂੰ ਵਾਹਿਗੁਰੂ ਦੇ ਨਾਮ ਨੂੰ ਸਿਮਰ, ਅੰਮ੍ਰਿਤ ਪਾਨ ਕਰ ਅਤੇ ਰਾਤ ਦਿਨ ਇਸ ਦਾ ਚਿੰਤਨ ਕਰ।
Fareedkot Teekaਹਰੀ ਨਾਮ ਕੋ ਲੀਜੀਏ ਏਹੀ ਅੰਮ੍ਰਿਤ ਪਾਨ ਕੀਜੀਏ, ਰਾਤ ਦਿਨ (ਸੁ) ਸੋਈ ਨਾਮ ਕੋ ਅਰਾਧੀਏ॥
Prof. Sahib Singhਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।ਪਦ ਅਰਥ ਲੀਜੈ = ਲਿਆ ਜਾਣਾ ਚਾਹੀਦਾ ਹੈ। ਅਮਿਉ = ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਜੈ = ਪੀਣਾ ਚਾਹੀਦਾ ਹੈ। ਰੈਣਿ = ਰਾਤ।
SikhNet (Spanish)Habitemos en el Nombre de Dios, tomemos de Su Néctar y contemplémoslo noche y día.
ਜੋਗ ਦਾਨ ਅਨੇਕ ਕਿਰਿਆ; ਲਗਿ ਚਰਣ ਕਮਲਹ ਸਾਧੀਐ ॥
jog daan anek kiriaa; lag charan kamalah saadheeai | Ang 925
Sant Singh KhalsaThe merits of Yoga, charity and religious rituals are obtained by grasping His lotus feet.
Manmohan SinghSticking to the Lord's lotus feet, mortal obtains the fruit of millions of yugas, charities and religious ceremonies.
Manmohan Singh (Punjabi)ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਕੇ ਪ੍ਰਾਣੀ ਕੋੜਾਂ ਹੀ ਯੱਗਾਂ, ਪੁੰਨ ਦਾਨਾਂ ਅਤੇ ਪਾਰਮਕ ਸੰਸਕਾਰਾਂ ਦਾ ਫਲ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋਗ ਕਮਾਵਨਾ, ਦਾਨ ਕਾ ਦੇਨਾ ਔਰ ਜੋ ਅਨੇਕ ਪ੍ਰਕਾਰ ਕੇ ਕਰਮ ਹੈਂ, ਇਨ ਸਭਨਾਂ ਕਾ ਫਲ੍ਹ ਸਤਿਗੁਰੋਂ ਕੇ ਚਰਨ ਕਮਲੋਂ ਮੇਂ ਲਗਨੇ ਸੇ ਹੀ (ਸਾਧੀਐ) ਕਰ ਲੀਜੀਏ ਅਰਥਾਤ ਪ੍ਰਾਪਤਿ ਹੋਤਾ ਹੈ॥
Prof. Sahib Singhਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।ਪਦ ਅਰਥ ਜੋਗ = ਜੋਗ ਦੇ ਸਾਧਨ। ਦਾਨ = ਦਾਨ-ਪੁੰਨ। ਲਗਿ = ਲੱਗ ਕੇ। ਸਾਧੀਐ = ਸਾਧਨ ਕੀਤਾ ਜਾਂਦਾ ਹੈ।
SikhNet (Spanish)Si nos aferramos a los Pies de Loto del Señor,
ਭਾਉ ਭਗਤਿ ਦਇਆਲ ਮੋਹਨ; ਦੂਖ ਸਗਲੇ ਪਰਹਰੈ ॥
bhaau bhagat deaal mohan; dookh sagale paraharai | Ang 925
Sant Singh KhalsaLoving devotion to the merciful, enticing Lord takes away all pain.
Manmohan SinghThe love-adoration of the enamouring Merciful Master, dispels all the faults.
Manmohan Singh (Punjabi)ਮਨਸਮੋਹਣੇ ਮਿਹਰਬਾਨ ਮਾਲਕ ਦੀ ਪਿਆਰ-ਉਪਾਸ਼ਨ ਸਾਰਿਆਂ ਦੂਸਣਾਂ ਨੂੰ ਦੂਰ ਕਰ ਦਿੰਦੀ ਹੈ।
Fareedkot Teekaਪ੍ਰੇਮਾ ਭਗਤੀ ਜੋ ਦਇਆਲੂ (ਮੋਹਨ) ਪਰਮੇਸਰ ਕੀ ਹੈ ਏਹੀ ਸਗਲੇ ਦੁਖੋਂ ਕੋ (ਪਰਹਰੈ) ਨਸ਼ਟ ਕਰ ਦੇਤੀ ਹੈ॥
Prof. Sahib Singhਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।ਪਦ ਅਰਥ ਭਾਉ = ਪ੍ਰੇਮ। ਪਰਹਰੈ = ਦੂਰ ਕਰ ਦੇਂਦਾ ਹੈ।
SikhNet (Spanish)todo lo que el Yoga ofrece y nos volveremos compasivos con toda la vida. La Alabanza Amorosa del Dios Benévolo diluye todas nuestras penas.
ਬਿਨਵੰਤਿ ਨਾਨਕ. ਤਰੈ ਸਾਗਰੁ; ਧਿਆਇ ਸੁਆਮੀ ਨਰਹਰੈ ॥੧॥
binavant naanak. tarai saagar; dhiaae suaamee naraharai |1| Ang 925
Sant Singh KhalsaPrays Nanak, cross over the world-ocean, meditating on the Lord, your Lord and Master. ||1||
Manmohan SinghPrays Nanak, contemplating Lord, the Man-lion, the mortal ferries across the world ocean.
Manmohan Singh (Punjabi)ਗੁਰੂਜੀ ਬਿਨੈ ਕਰਦੇ ਹਨ, (ਮਨੁਸ਼ਾ ਸ਼ੇਰ ਸਰੂਪ) ਪ੍ਰਭੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪੁਰਸ਼ ਸੰਸਾਰ ਸਾਗਰ ਕੋ ਤਰ ਗਏ ਹੈਂ ਜਿਨੋਂ ਨੇ ਸ੍ਵਾਮੀ (ਨਰਹਰੈ) ਪਰਮੇਸ਼ਰ ਧਿਆਯਾ ਹੈ॥੧॥☬ਅਬ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ਪਦ ਅਰਥ ਤਰੈ = ਪਾਰ ਲੰਘ ਜਾਂਦਾ ਹੈ। ਸਾਗਰੁ = (ਸੰਸਾਰ-) ਸਮੁੰਦਰ। ਨਰਹਰੈ = ਪਰਮਾਤਮਾ ਨੂੰ ॥੧॥
SikhNet (Spanish)Dice Nanak, contemplando al Maestro, al Hombre León, a nuestro Dios, podemos nadar a través del océano de las existencias materiales. (1)
ਸੁਖ ਸਾਗਰ ਗੋਬਿੰਦ ਸਿਮਰਣੁ; ਭਗਤ ਗਾਵਹਿ ਗੁਣ ਤੇਰੇ ਰਾਮ ॥
sukh saagar gobind simaran; bhagat gaaveh gun tere raam | Ang 925
Sant Singh KhalsaMeditation on the Lord of the Universe is an ocean of peace; Your devotees sing Your Glorious Praises, Lord.
Manmohan SinghThine meditation, O world Lord is an ocean of peace, so Thy saints sing ever Thy praise.
Manmohan Singh (Punjabi)ਤੇਰੀ ਭਜਨ ਬੰਦਗੀ ਹੇ ਸ਼੍ਰਿਸ਼ਟੀ ਦੇ ਸੁਆਮੀ ਆਰਾਮ ਦਾ ਸਮੁੰਦਰ ਹੈ, ਇਸ ਲਈ ਤੇਰੇ ਸੰਗ ਸਦਾ ਤੈਡੀ ਮਹਿਮਾ ਹੀ ਗਾਇਨ ਕਰਦੇ ਹਨ।
Fareedkot Teekaਹੇ ਗੋਬਿੰਦ! ਤੇਰਾ ਸਿਮਰਣ ਸੁਖੋਂ ਕਾ ਸਮੁੰਦ੍ਰ ਹੈ। ਇਸੀ ਤੇ ਹੇ ਰਾਮ! ਭਗਤ ਤੇਰੇ ਗੁਣਾਂ ਕੋ ਗਾਵਤੇ ਹੈਂ॥
Prof. Sahib Singhਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਗਾਵਹਿ = ਗਾਂਦੇ ਹਨ {ਬਹੁ-ਵਚਨ}।
SikhNet (Spanish)Tu Meditación, oh Señor, nos sumerge en el Océano de Paz y así tus Devotos cantamos siempre Tu Alabanza.
ਅਨਦ ਮੰਗਲ ਗੁਰ ਚਰਣੀ ਲਾਗੇ; ਪਾਏ ਸੂਖ ਘਨੇਰੇ ਰਾਮ ॥
anad mangal gur charanee laage; paae sookh ghanere raam | Ang 925
Sant Singh KhalsaEcstasy, bliss and great happiness are obtained by grasping hold of the Guru's feet.
Manmohan SinghClinging to the Guru's feet, they obtain manifold mirths, glees and comforts.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਹ ਅਨੇਕਾਂ ਖੁਸ਼ੀਆਂ ਹੁਲਾਸ ਅਤੇ ਆਰਾਮ ਪਾ ਲੈਂਦੇ ਹਨ।
Fareedkot Teekaਹੇ ਰਾਮ! ਗੁਰੋਂ ਕੀ ਚਰਨੀ ਲਾਗ ਕਰ ਕੇ ਅਨੰਦ ਮੰਗਲ ਰੂਪ ਸੂਖ ਘਨੇ ਹੀ ਤਿਨੋਂ ਨੇ ਪਾਏ ਹੈਂ॥
Prof. Sahib Singhਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।ਪਦ ਅਰਥ ਅਨਦ ਮੰਗਲ = ਅਨੇਕਾਂ ਸੁਖ ਤੇ ਖ਼ੁਸ਼ੀਆਂ। ਲਾਗੇ = ਲਾਗਿ, ਲੱਗ ਕੇ। ਘਨੇਰੇ = ਅਨੇਕਾਂ, ਬਹੁਤ।
SikhNet (Spanish)Postrándonos a los Pies del Guru, vivimos en Paz y en Éxtasis. Logrando este Tesoro
ਸੁਖ ਨਿਧਾਨੁ ਮਿਲਿਆ. ਦੂਖ ਹਰਿਆ; ਕ੍ਰਿਪਾ ਕਰਿ ਪ੍ਰਭਿ ਰਾਖਿਆ ॥
sukh nidhaan miliaa. dookh hariaa; kripaa kar prabh raakhiaa | Ang 925
Sant Singh KhalsaMeeting with the treasure of peace, their pains are taken away; granting His Grace, God protects them.
Manmohan SinghMeeting with the Treasure of peace, their woos are past and showing His mercy, the Lord saves them.
Manmohan Singh (Punjabi)ਆਰਾਮ ਦੇ ਖਜ਼ਾਨੇ ਨਾਲ ਮਿਲ ਕੇ, ਉਨ੍ਹਾਂ ਦੇ ਗਮਮਿੱਟ ਜਾਂਦੇ ਹਨ ਤੇ ਆਪਣੀ ਮਿਹਰ ਧਾਰ ਕੇ ਸਾਈਂ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਹੇ ਭਾਈ! (ਸੁਖ ਨਿਧਾਨ) ਪ੍ਰਭੂ ਮਿਲਿਆ ਹੈ, ਇਸੀ ਤੇ ਰਖ੍ਯਾ ਹੂਈ ਹੈ ਔਰ ਦੁਖੋਂ ਕੋ (ਹਰਿਆ) ਨਸ਼ਟ ਕੀਆ ਹੈ॥
Prof. Sahib Singh(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।ਪਦ ਅਰਥ ਸੁਖ ਨਿਧਾਨੁ = ਸੁਖਾਂ ਦਾ ਖ਼ਜ਼ਾਨਾ। ਹਰਿਆ = ਦੂਰ ਹੋ ਜਾਂਦਾ ਹੈ। ਪ੍ਰਭਿ = ਪ੍ਰਭੂ ਨੇ।
SikhNet (Spanish)nuestras aflicciones desaparecen y el Señor, en Su Misericordia, nos salva.
ਹਰਿ ਚਰਣ ਲਾਗਾ. ਭ੍ਰਮੁ ਭਉ ਭਾਗਾ; ਹਰਿ ਨਾਮੁ ਰਸਨਾ ਭਾਖਿਆ ॥
har charan laagaa. bhram bhau bhaagaa; har naam rasanaa bhaakhiaa | Ang 925
Sant Singh KhalsaThose who grasp the Lord's feet - their fears and doubts run away, and they chant the Name of the Lord.
Manmohan SinghWhosoever repairs to the God's Feet, His doubt and dread flee and with his tongue he utters the Lord's Name.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਚਰਨਾਂ (ਨਾਮ) ਨਾਲ ਜੁੜਦਾ ਹੈ, ਉਸ ਦਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਆਪਣੀ ਜੀਭ੍ਹਾ ਨਾਲ ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਹੇ ਹਰੀ! ਤੁਮਾਰੇ ਚਰਨੀ ਜਬ ਲਾਗਾ ਔ ਤੁਮਾਰੇ ਨਾਮ ਕੋ ਰਸਨਾ ਦੁਆਰਾ ਜਿਨੋਂ ਨੇ (ਭਾਖਿਆ) ਕਹਿਆ ਹੈ, ਤਿਨ ਕਾ ਭ੍ਰਮ ਔਰ ਭੈ ਭਾਗਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।ਪਦ ਅਰਥ ਭ੍ਰਮੁ = ਵਹਿਮ, ਭਟਕਣ। ਰਸਨਾ = ਜੀਭ (ਨਾਲ)। ਭਾਖਿਆ = ਉਚਾਰਿਆ, ਜਪਿਆ।
SikhNet (Spanish)Aferrándonos a los Pies del Señor, el miedo y la duda desaparecen, así que cantemos el Nombre del Señor,
ਹਰਿ ਏਕੁ ਚਿਤਵੈ. ਪ੍ਰਭੁ ਏਕੁ ਗਾਵੈ; ਹਰਿ ਏਕੁ ਦ੍ਰਿਸਟੀ ਆਇਆ ॥
har ek chitavai. prabh ek gaavai; har ek drisattee aaeaa | Ang 925
Sant Singh KhalsaHe thinks of the One Lord, and he sings of the One God; he gazes upon the One Lord alone.
Manmohan SinghThen he thinks of One God, sings the praise of the One Lord and beholds but One God.
Manmohan Singh (Punjabi)ਤਾਂ ਉਹ ਇੱਕ ਹਰੀ ਨੂੰ ਹੀ ਯਾਦ ਕਰਦਾ ਹੈ, ਇੱਕ ਸੁਆਮੀ ਦਾ ਹੀ ਜੱਸ ਆਲਾਪਦਾ ਹੈ ਅਤੇ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹੈ।
Fareedkot Teekaਸੋ ਹੇ ਹਰੀ! ਏਕ ਤੁਮਾਰੇ ਕੋ ਹੀ ਓਹ ਚਿਤਵਤੇ ਹੈਂ ਔ ਏਕ ਤੁਮਾਰੇ ਕੋ ਹੀ ਹੇ ਪ੍ਰਭੂ! ਗਾਵਤੇ ਹੈਂ। ਤਿਨ ਕੋ ਹੇ ਹਰੀ! ਤੂੰ ਏਕ ਹੀ ਦ੍ਰਿਸਟੀ ਮੇਂ ਆਇਆ ਹੈਂ॥
Prof. Sahib Singhਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।ਪਦ ਅਰਥ ਚਿਤਵੈ = ਚੇਤੇ ਕਰਦਾ ਹੈ। ਦ੍ਰਿਸਟੀ = ਨਜ਼ਰੀਂ ।
SikhNet (Spanish)sólo así alabamos al Uno, cantamos al Uno y Lo vemos en todas partes.
ਬਿਨਵੰਤਿ ਨਾਨਕ. ਪ੍ਰਭਿ ਕਰੀ ਕਿਰਪਾ; ਪੂਰਾ ਸਤਿਗੁਰੁ ਪਾਇਆ ॥੨॥
binavant naanak. prabh karee kirapaa; pooraa satigur paaeaa |2| Ang 926
Sant Singh KhalsaPrays Nanak, God has granted His Grace, and I have found the Perfect True Guru. ||2||
Manmohan SinghBeseeches Nanak, the Lord has shown mercy unto me and I have obtained the Perfect True Guru.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੈਂ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਪਰ ਤੈਂਨੇ ਕ੍ਰਿਪਾ ਕਰੀ ਹੈ ਤਿਨੋਂ ਨੇ ਪੂਰਾ ਸਤਿਗੁਰੂ ਬ੍ਰਹਮ ਨੇਸ਼ਟੀ ਬ੍ਰਹਮ ਸ੍ਰੋਤ੍ਰੀ ਪਾਇਆ ਹੈ॥੨॥☬ਉਪਦੇਸ ਔ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ ॥੨॥
SikhNet (Spanish)Reza Nanak, Dios tuvo Misericordia de mí y así me encontré con el Perfecto Guru.(2)
ਮਿਲਿ ਰਹੀਐ ਪ੍ਰਭ ਸਾਧ ਜਨਾ; ਮਿਲਿ ਹਰਿ ਕੀਰਤਨੁ ਸੁਨੀਐ. ਰਾਮ ॥
mil raheeai prabh saadh janaa; mil har keeratan suneeai. raam | Ang 926
Sant Singh KhalsaMeet with the holy, humble servants of God; meeting with the Lord, listen to the Kirtan of His Praises.
Manmohan SinghMeet thou with the Lord's holy men and in their company hear the Lord's praise.
Manmohan Singh (Punjabi)ਤੂੰ ਸੁਆਮੀ ਦੇ ਨੇਕ ਪੁਰਸ਼ਾਂ ਨਾਲ ਮਿਲ ਅਤੇ ਉਨ੍ਹਾਂ ਦੀ ਸੰਗਤ ਅੰਦਰ ਸੁਆਮੀ ਦਾ ਜੱਸ ਸ੍ਰਵਣ ਕਰ।
Fareedkot Teekaਪ੍ਰਭੂ ਕੇ ਸੰਤ ਜਨੋਂ ਸੇ ਮਿਲ ਕੇ ਰਹੀਏ ਔਰ ਮਿਲ ਕਰ ਕੇ ਹਰੀ ਨਾਮ ਕਾ ਕੀਰਤਨ ਸੁਨੀਏ॥
Prof. Sahib Singhਪ੍ਰਭੂ ਦੇ ਭਗਤਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ।ਪਦ ਅਰਥ ਮਿਲਿ ਰਹੀਐ = ਮਿਲੇ ਰਹਿਣਾ ਚਾਹੀਦਾ ਹੈ। ਮਿਲਿ = ਮਿਲ ਕੇ। ਸੁਨੀਐ = ਸੁਣਨਾ ਚਾਹੀਦਾ ਹੈ।
SikhNet (Spanish)Reunámonos con los Santos del Señor y escuchemos de ellos el Kirtan de Su Alabanza.
ਦਇਆਲ ਪ੍ਰਭੂ ਦਾਮੋਦਰ ਮਾਧੋ; ਅੰਤੁ. ਨ ਪਾਈਐ ਗੁਨੀਐ, ਰਾਮ ॥
deaal prabhoo daamodar maadho; ant. na paaeeai guneeai, raam | Ang 926
Sant Singh KhalsaGod is the Merciful Master, the Lord of wealth; there is no end to His Virtues.
Manmohan SinghMy Merciful Master God is the Lord of wealth Of His virtues man can find not the end.
Manmohan Singh (Punjabi)ਮੇਰਾ ਮਿਹਰਬਾਨ ਮਾਲਕ ਵਾਹਿਗੁਰੂ, ਮਾਇਆਂ ਦਾ ਸੁਆਮੀ ਹੈ। ਬੰਦਾ ਉਸ ਦੀਆਂ ਨੇਕੀਆਂ ਦਾ ਓੜਕ ਨਹੀਂ ਪਾ ਸਕਦਾ।
Fareedkot Teekaਜੋ ਦਇਆਲ ਪ੍ਰਭੂ ਦਮੋਦਰ ਔ ਮਾਧੋ ਰਾਮ ਇਤ੍ਯਾਦਿ ਜਿਸ ਕੇ ਨਾਮ ਹੈਂ, ਤਿਸ ਕੇ ਗੁਨੋਂ ਕਾ ਅੰਤ ਨਹੀਂ ਪਾਈਤਾ ਹੈ॥
Prof. Sahib Singhਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।ਪਦ ਅਰਥ ਦਾਮੋਦਰ = {ਦਾਮ = ਰੱਸੀ। ਉਦਰ = ਪੇਟ। ਤੜਾਗੀ।} ਪਰਮਾਤਮਾ। ਮਾਧੋ = {ਮਾ-ਧਵ। ਮਾਇਆ ਦਾ ਪਤੀ} ਪਰਮਾਤਮਾ। ਗੁਨੀਐ = ਗੁਣਾਂ ਦਾ।
SikhNet (Spanish)Nuestro Señor es Compasivo, es Damodara, el Maestro de Lakshmi; uno no puede encontrar fin a Sus Virtudes,
ਦਇਆਲ. ਦੁਖ ਹਰ ਸਰਣਿ ਦਾਤਾ; ਸਗਲ ਦੋਖ ਨਿਵਾਰਣੋ ॥
deaal. dukh har saran daataa; sagal dokh nivaarano | Ang 926
Sant Singh KhalsaThe Merciful Lord is the Dispeller of pain, the Giver of Sanctuary, the Eradicator of all evil.
Manmohan SinghThe compassionate Lord is the Dispeller of pain, the Giver of refuge and the Eradicator of all the ills.
Manmohan Singh (Punjabi)ਦਇਆਵਾਨ ਪ੍ਰਭੂ ਦਰਦ ਦੂਰ ਕਰਨਹਾਰ, ਪਨਾਹ ਦੇਣ ਵਾਲਾ ਅਤੇ ਸਾਰੀਆਂ ਬਦੀਆਂ ਨੂੰ ਨਸ਼ਟ ਕਰਨ ਵਾਲਾ ਹੈ।
Fareedkot Teekaਪੁਨਾ ਕੈਸਾ ਹੈ? (ਦਇਆਲ) ਦਇਆ ਕਾ ਘਰ ਹੈ, ਦੁਖੋਂ ਕੇ ਹਰਨੇਹਾਰਾ ਹੈ, ਸਰਣ ਕਾ ਦਾਤਾ ਹੈ, ਭਾਵ ਆਸਰੇ ਕਾ ਦੇਨੇਹਾਰਾ ਹੈ ਔ ਸੰਪੂਰਨ ਦੋਖਾਂ ਕੇ ਨਿਵਾਰਨੇਹਾਰਾ ਹੈ॥
Prof. Sahib Singhਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।ਪਦ ਅਰਥ ਦਇਆਲ = ਦਇਆ ਦਾ ਘਰ। ਦੁਖ ਹਰ = ਦੁੱਖਾਂ ਦਾ ਨਾਸ ਕਰਨ ਵਾਲਾ। ਸਗਲ = ਸਾਰੇ। ਦੋਖ = ਪਾਪ। ਨਿਵਾਰਣੋ = ਦੂਰ ਕਰਨ ਵਾਲਾ।
SikhNet (Spanish)Él es Benéfico, es el Destructor de la tristeza y nuestro Único Santuario.
ਮੋਹ ਸੋਗ ਵਿਕਾਰ ਬਿਖੜੇ; ਜਪਤ ਨਾਮ ਉਧਾਰਣੋ ॥
moh sog vikaar bikharre; japat naam udhaarano | Ang 926
Sant Singh KhalsaEmotional attachment, sorrow, corruption and pain - chanting the Naam, the Name of the Lord, one is saved from these.
Manmohan SinghWorldly Love, sorrow and agonising sins; From them, the Lord saves those who repeated His Name.
Manmohan Singh (Punjabi)ਸੰਸਾਰੀ ਮਮਤਾ, ਸ਼ੋਕ ਅਤੇ ਦੁਖਦਾਈ ਪਾਪ, ਉਨ੍ਹਾਂ ਤੋਂ ਪ੍ਰਭੂ ਉਨ੍ਹਾਂ ਨੂੰ ਬਚਾ ਲੈਂਦਾ ਹੈ ਜੋ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਪੁਨ: ਮੋਹ ਸੋਗ ਬਿਸੈ ਜੋ ਔਖੇ ਕਰਨਹਾਰੇ ਹੈਂ ਜਿਸ ਕੇ ਨਾਮ ਜਪਨੇ ਤੇ ਹੀ (ਉਧਾਰਣੋ) ਤਿਨ ਸੇ ਛੁਡਾਇ ਦੇਤਾ ਹੈ॥
Prof. Sahib Singhਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ।ਪਦ ਅਰਥ ਸੋਗ = ਗ਼ਮ। ਬਿਖੜੇ = ਔਖੇ। ਉਧਾਰਣੋ = ਬਚਾਣ ਵਾਲਾ।
SikhNet (Spanish)Contemplando Su Bello Nombre, nuestras faltas, tristezas y apegos han terminado.
ਸਭਿ ਜੀਅ ਤੇਰੇ ਪ੍ਰਭੂ ਮੇਰੇ; ਕਰਿ ਕਿਰਪਾ ਸਭ ਰੇਣ ਥੀਵਾ ॥
sabh jeea tere prabhoo mere; kar kirapaa sabh ren theevaa | Ang 926
Sant Singh KhalsaAll beings are Yours, O my God; bless me with Your Mercy, that I may become the dust under the feet of all men.
Manmohan SinghAll the beings are Thine, O my Master. Bless me with Thy mercy, that I may become the dust of the feet of all.
Manmohan Singh (Punjabi)ਸਮੂਹ ਜੀਵ ਤੈਡੇ ਹਨ, ਹੇ ਮੈਂਡੇ ਮਾਲਕ। ਮੇਰੇ ਉੱਤੇ ਆਪਣੀ ਰਹਿਮਤ ਧਾਰ ਤਾਂ ਜੋ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵਾਂ।
Fareedkot Teekaਹੇ ਮੇਰੇ ਪ੍ਰਭੂ! ਇਹ ਸਭ ਜੀਵ ਤੇਰੇ ਕੀਏ ਹੂਏ ਹੈਂ, ਤੁਮ ਮੇਰੇ ਪਰ ਇਹੁ ਕ੍ਰਿਪਾ ਕਰੋ ਜੋ ਮੈਂ ਸਭ ਕੀ (ਰੇਣ) ਧੂੜੀ ਹੋਵਾਂ॥
Prof. Sahib Singhਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।ਪਦ ਅਰਥ ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਰੇਣ = ਚਰਨ-ਧੂੜ। ਥੀਵਾ = ਥੀਵਾਂ, ਮੈਂ ਹੋ ਜਾਵਾਂ।
SikhNet (Spanish)Oh Dios, toda la vida Te pertenece; bendíceme con Tu Misericordia para que me convierta en el polvo debajo de los pies de todos los hombres.
ਬਿਨਵੰਤਿ ਨਾਨਕ. ਪ੍ਰਭ ਮਇਆ ਕੀਜੈ; ਨਾਮੁ ਤੇਰਾ ਜਪਿ ਜੀਵਾ ॥੩॥
binavant naanak. prabh meaa keejai; naam teraa jap jeevaa |3| Ang 926
Sant Singh KhalsaPrays Nanak, O God, be kind to me, that I may chant Your Name, and live. ||3||
Manmohan SinghSupplicates Nanak, my Lord, take pity on me, so that I may live contemplating Thy Name.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੇਰੇ ਸੁਆਮੀ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਿਤਾਵਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੇਰੇ ਪਰ ਕ੍ਰਿਪਾ ਕਰੋ ਮੈਂ ਤੇਰਾ ਨਾਮ ਜਪ ਕੇ ਜੀਵਾਂ, ਭਾਵ ਜਿਤਨਾਂ ਚਿਰ ਜੀਵਾਂ ਤੇਰੇ ਨਾਮ ਸਾਥ ਪ੍ਰੀਤ ਬਨੀ ਰਹੇ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੩॥ਪਦ ਅਰਥ ਪ੍ਰਭ = ਹੇ ਪ੍ਰਭੂ! ਮਇਆ = ਦਇਆ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਾਂ ॥੩॥
SikhNet (Spanish)Misericordia de mi, para que pueda vivir en la Contemplación de Tu Nombre. (3)
ਰਾਖਿ ਲੀਏ ਪ੍ਰਭਿ ਭਗਤ ਜਨਾ; ਅਪਣੀ ਚਰਣੀ ਲਾਏ. ਰਾਮ ॥
raakh lee prabh bhagat janaa; apanee charanee laae. raam | Ang 926
Sant Singh KhalsaGod saves His humble devotees, attaching them to His feet.
Manmohan SinghMy Lord saves the pious persons, attaching them to His feet.
Manmohan Singh (Punjabi)ਆਪਨੇ ਪੈਰਾਂ ਨਾਲ ਜੋੜ ਕੇ, ਮੇਰਾ ਮਾਲਕ ਪਵਿੱਤਰ ਪੁਰਸ਼ਾਂ ਨੂੰ ਬਚਾ ਲੈਂਦਾ ਹੈ।
Fareedkot Teekaਪ੍ਰਭੂ ਰਾਮ ਨੇ ਭਗਤ ਜਨ ਅਪਨੀ ਚਰਨੀ ਲਾਇਕੇ ਰਾਖ ਲੀਏ ਹੈਂ॥
Prof. Sahib Singh(ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਲਾਏ = ਲਾਇ, ਲਾ ਕੇ।
SikhNet (Spanish)El Señor salva a Sus Devotos ofreciéndoles el Refugio de Sus Pies.
ਆਠ ਪਹਰ ਅਪਨਾ ਪ੍ਰਭੁ ਸਿਮਰਹ; ਏਕੋ ਨਾਮੁ ਧਿਆਏ. ਰਾਮ ॥
aatth pehar apanaa prabh simarah; eko naam dhiaae. raam | Ang 926
Sant Singh KhalsaTwenty-four hours a day, they meditate in remembrance on their God; they meditae on the One Name.
Manmohan SinghThe eight watches through, they remember their Lord and contemplate only the Lord's Name.
Manmohan Singh (Punjabi)ਅੱਠੇ ਪਹਿਰ ਹੀ ਉਹ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ ਅਤੇ ਕੇਵਲ ਸੁਆਮੀ ਦੇ ਨਾਮ ਨੂੰ ਹੀ ਅਰਾਧਦੇ ਹਨ।
Fareedkot Teekaਵਹੁ ਅਠੇ ਪਹਿਰ ਅਪਨਾ ਜੋ ਪ੍ਰਭੂ ਹੈ ਤਿਸ ਕੋ ਸਿਮਰਤੇ ਹੈਂ ਔ ਏਕੋ ਰਾਮ ਕਾ ਹੀ ਨਾਮ (ਧਿਆਏ) ਧਿਆਨ ਮੇਂ ਲਿਆਵਤੇ ਹੈਂ॥
Prof. Sahib Singhਸੋ, ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ।ਪਦ ਅਰਥ ਸਿਮਰਹ = ਆਓ, ਅਸੀਂ ਸਿਮਰੀਏ {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਧਿਆਏ = ਧਿਆਇ, ਧਿਆਇ ਕੇ, ਧਿਆਨ ਧਰ ਕੇ।
SikhNet (Spanish)El Devoto habita siempre en su Dios y contempla sólo Su Nombre.
ਧਿਆਇ ਸੋ ਪ੍ਰਭੁ. ਤਰੇ ਭਵਜਲ; ਰਹੇ ਆਵਣ ਜਾਣਾ ॥
dhiaae so prabh. tare bhavajal; rahe aavan jaanaa | Ang 926
Sant Singh KhalsaMeditating on that God, they cross over the terrifying world-ocean, and their comings and goings cease.
Manmohan SinghReflecting on that Lord, they cross the terrible world-ocean and end their comings and goings.
Manmohan Singh (Punjabi)ਉਸ ਸਾਈਂ ਨੂੰ ਸਿਮਰ ਕੇ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ ਅਤੇ ਮੁੱਕ ਜਾਂਦੇ ਹਨ ਉਨ੍ਹਾਂ ਦੇ ਜਨਮ ਤੇ ਮਰਨ।
Fareedkot Teekaਸੋ ਪ੍ਰਭੂ ਕੋ ਗਿਆਨ ਮੇਂ ਲਿਆਇ ਕੇ ਸੰਸਾਰ ਸਮੁੰਦਰ ਥੀਂ ਤਰੇ ਹੈਂ, ਇਸੀ ਤੇ ਜਨਮ ਮਰਣ ਤੇ ਰਹੇ ਹੈਂ॥
Prof. Sahib Singh(ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ।ਪਦ ਅਰਥ ਤਰੇ = ਪਾਰ ਲੰਘ ਗਏ। ਭਵਜਲ = ਸੰਸਾਰ-ਸਮੁੰਦਰ। ਰਹੇ = ਮੁੱਕ ਗਏ। ਆਵਣ ਜਾਣਾ = ਜੰਮਣਾ ਮਰਨਾ।
SikhNet (Spanish)Y así en la Contemplación, nada a través de las existencias materiales y sus idas y venidas cesan.
ਸਦਾ ਸੁਖੁ ਕਲਿਆਣ ਕੀਰਤਨੁ; ਪ੍ਰਭ ਲਗਾ ਮੀਠਾ ਭਾਣਾ ॥
sadaa sukh kaliaan keeratan; prabh lagaa meetthaa bhaanaa | Ang 926
Sant Singh KhalsaThey enjoy eternal peace and pleasure, singing the Kirtan of God's Praises; His Will seems so sweet to them.
Manmohan SinghThey ever enjoy pleasure, peace by hymning the Lord's praise and to them seems sweet the Lord's will.
Manmohan Singh (Punjabi)ਉਹ ਹਮੇਸ਼ਾਂ, ਅਨੰਦ, ਆਰਾਮ ਅਤੇ ਪ੍ਰਭੂ ਦੀ ਕੀਰਤੀ ਗਾਉਣ ਨੂੰ ਮਾਣਦੇ ਹਨ ਅਤੇ ਉਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲਗਦੀ ਹੈ।
Fareedkot Teekaਸਦਾ ਹੀ ਸੁਖ ਔ ਕਲਿਆਣ ਰੂਪ ਜੋ ਕੀਰਤਨ ਹੈ, ਸੋ ਕਰਤੇ ਹੈਂ, ਪੁਨਃ ਪ੍ਰਭੂ ਕਾ ਭਾਣਾ ਤਿਨੋਂ ਕੋ ਮੀਠਾ ਲਾਗਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ।ਪਦ ਅਰਥ ਕਲਿਆਣ = ਸੁਖ-ਆਨੰਦ। ਪ੍ਰਭ ਭਾਣਾ = ਪ੍ਰਭੂ ਦਾ ਭਾਣਾ, ਪ੍ਰਭੂ ਦੀ ਰਜ਼ਾ।
SikhNet (Spanish)Por ello, siempre está en Paz y en Éxtasis y ama la Voluntad del Señor;
ਸਭ ਇਛ ਪੁੰਨੀ ਆਸ ਪੂਰੀ; ਮਿਲੇ ਸਤਿਗੁਰ ਪੂਰਿਆ ॥
sabh ichh punee aas pooree; mile satigur pooriaa | Ang 926
Sant Singh KhalsaAll my desires are fulfilled, meeting with the Perfect True Guru.
Manmohan SinghMeeting with the Perfect True Guru all my desires are fulfilled and hopes realised.
Manmohan Singh (Punjabi)ਪੂਰਨ ਸੱਚੇ ਗੁਰਾਂ ਨਾਲ ਮਿਲ ਪੈਣ ਨਾਲ, ਮੇਰੀਆਂ ਸਮੂਹ ਖਾਹਿਸ਼ਾਂ ਪੂਰੀਆਂ ਹੋ ਗਈਆਂ ਅਤੇ ਉਮੈਦਾ ਬਰ ਆਈਆਂ ਹਨ।
Fareedkot Teekaਜਬ ਪੂਰਿਆਂ ਸਤਿਗੁਰਾਂ ਕੋ ਮਿਲੇ ਇਛਾ ਜੋ ਧਨ, ਪੁਤ੍ਰ ਕੀ ਥੀ ਸੋ ਸਭ (ਪੁੰਨੀ) ਪੂਰੀ ਹੋਈ ਔ ਆਸ ਜੋ ਪ੍ਰਲੋਕ ਕੀ ਥੀ ਸੋ ਭੀ ਪੂਰੀ ਹੋਈ ਹੈ॥
Prof. Sahib Singhਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ।ਪਦ ਅਰਥ ਸਭ ਇਛ = ਹਰੇਕ ਮੁਰਾਦ। ਪੁੰਨੀ = ਪੂਰੀ ਹੋ ਗਈ। ਮਿਲੇ ਸਤਿਗੁਰ = ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ।
SikhNet (Spanish)todos sus deseos están satisfechos y encuentra al Guru Perfecto.
ਬਿਨਵੰਤਿ ਨਾਨਕ. ਪ੍ਰਭਿ ਆਪਿ ਮੇਲੇ; ਫਿਰਿ. ਨਾਹੀ ਦੂਖ ਵਿਸੂਰਿਆ ॥੪॥੩॥
binavant naanak. prabh aap mele; fir. naahee dookh visooriaa |4|3| Ang 926
Sant Singh KhalsaPrays Nanak, God has blended me with Himself; I shall never suffer pain or sorrow again. ||4||3||
Manmohan SinghPrays Nanak, the Lord has blended me with Himself and I shall no more suffer pain and sorrow.
Manmohan Singh (Punjabi)ਗੁਰੂ ਜੀ ਪ੍ਰਾਰਥਨਾਂ ਕਰਦੇ ਹਨ, ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਮੈਨੂੰ ਮੁੜ ਕੇ ਦੁੱਖ ਅਤੇ ਅਫਸੋਸ ਨਹੀਂ ਵਾਪਰਨਗੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪ੍ਰਭੂ ਨੇ ਅਪਨੇ ਮੇਂ ਮੇਲੇ ਹੈਂ ਫੇਰ ਉਨ ਕੋ ਝੋਰਿਆਂ ਕਾ ਦੁਖ ਨਹੀਂ ਹੈ॥੪॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ॥੪॥੩॥ਪਦ ਅਰਥ ਪ੍ਰਭ = ਪ੍ਰਭੂ ਨੇ। ਵਿਸੂਰਿਆ = ਵਿਸੂਰੇ, ਝੋਰੇ ॥੪॥੩॥
SikhNet (Spanish)Dice Nanak, cuando el Señor nos une Consigo Mismo, uno deja de sufrir. (4-3)