ਰਾਗੁ ਆਸਾ ਮਹਲਾ ੧ ॥
raag aasaa mahalaa 1 |
Sant Singh KhalsaRaag Aasaa, First Mehl:
Manmohan SinghAsa Measure, First Guru.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Rag Asa, Mejl Guru Nanak, Primer Canal Divino.
ਛਿਅ ਘਰ, ਛਿਅ ਗੁਰ; ਛਿਅ ਉਪਦੇਸ ॥
chhia ghar, chhia gur; chhia upades |
Sant Singh KhalsaThere are six schools of philosophy, six teachers, and six sets of teachings.
Manmohan SinghThere are six systems, six their teachers and six their doctrines.
Manmohan Singh (Punjabi)ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਪੜ੍ਹਾਉਣ ਵਾਲੇ ਅਤੇ ਛੇ ਉਨ੍ਹਾਂ ਦੇ ਮੱਤ।
Fareedkot Teekaਸਾਂਖ ੧, ਨ੍ਯਾਇ ੨, ਵਿਸਸੇਕ ੩, ਮੀਮਾਂਸਾ ੪, ਪਾਤੰਜਲ ੫, ਵੇਦਾਂਤ ੬ ਯਹ ਛੇ ਤੋ ਘਰ ਹੈਂ, ਔਰ ਇਨ ਕੇ ਕਰਤਾ ਕਪਲ ੧, ਕਣਭੁਕ ੨, ਗੌਤਮ ੩, ਜੈਮਨ ੪, ਸੇਸ ੫, ਬ੍ਯਾਸ ੬ ਇਹ ਛੇ ਇਨ ਘਰੋਂ ਕੇ ਗੁਰ ਹੈਂ। ਛਿਏ ਹੀ ਇਨ ਕੇ ਉਪਦੇਸ ਹੈਂ॥
Prof. Sahib Singh(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।ਪਦ ਅਰਥ ਛਿਅ = ਛੇ। ਘਰ = ਸ਼ਾਸਤਰ {ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ, ਵੇਦਾਂਤ}। ਗੁਰ = (ਇਹਨਾਂ ਸ਼ਾਸਤਰਾਂ ਦੇ) ਕਰਤਾ, {ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ}। ਉਪਦੇਸ = ਸਿੱਖਿਆ, ਸਿੱਧਾਂਤ।
SikhNet (Spanish)Hay seis sistemas de enseñanza, seis maestros y seis doctrinas.
ਗੁਰੁ ਗੁਰੁ ਏਕੋ; ਵੇਸ ਅਨੇਕ ॥੧॥
gur gur eko; ves anek |1|
Sant Singh KhalsaBut the Teacher of teachers is the One, who appears in so many forms. ||1||
Manmohan SinghBut the Teacher of teachers is but one Lord, though he has various vestures.
Manmohan Singh (Punjabi)ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
Fareedkot Teekaਸਭ ਗੁਰੋਂ ਕਾ ਗੁਰੂ ਏਕ ਕਰਤਾ ਪੁਰਖੁ ਹੀ ਹੈ, ਕ੍ਯੋਂਕਿ ਸਭ ਤਿਸੀ ਮੇ ਪ੍ਰਾਪਤਿ ਕਰਨੇ ਕੇ ਰਸਤੇ ਹੈਂ। (ਵੇਸ) ਸਰੂਪ ਅਨੇਕ ਪ੍ਰਕਾਰ ਕੇ ਅਨੇਕ ਅਚਾਰਜੋਂ ਨੇ ਕਥਨ ਕੀਏ ਹੈਂ, ਵਾ ਸਰੀਰੋਂ ਰੂਪੀ ਵੇਸ ਸਭ ਉਸੀ ਕੇ ਹੈਂ⁽¹⁾॥੧॥
Prof. Sahib Singhਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ॥੧॥ਪਦ ਅਰਥ ਗੁਰੁ ਗੁਰੁ = ਇਸਟ ਪ੍ਰਭੂ। ਏਕੋ = ਇੱਕ ਹੀ। ਵੇਸ = ਰੂਪ॥੧॥
SikhNet (Spanish)Pero el Maestro de maestros es el Señor con Sus distintas Manifestaciones. (1)
ਬਾਬਾ, ਜੈ ਘਰਿ; ਕਰਤੇ ਕੀਰਤਿ ਹੋਇ ॥
baabaa, jai ghar; karate keerat hoe |
Sant Singh KhalsaO Baba: that system in which the Praises of the Creator are sung
Manmohan SinghO Father! follow the house (system) where-in the praises of the Creator are uttered.
Manmohan Singh (Punjabi)ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ।
Fareedkot Teeka(ਬਾਬਾ) ਹੇ ਭਾਈ! ਜਿਸ ਸਤਸੰਗ ਘਰ ਮੈਂ ਕਰਤੇ ਕਾ ਜਸੁ ਹੋ ਰਹਾ ਹੈ॥
Prof. Sahib Singhਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,ਪਦ ਅਰਥ ਬਾਬਾ = ਹੇ ਭਾਈ! ਜੈ ਘਰਿ = ਜਿਸ (ਸਤਸੰਗ-) ਘਰ ਵਿਚ। ਕਰਤੇ ਕੀਰਤਿ = ਕਰਤਾਰ ਦੀ ਸਿਫ਼ਤ-ਸਾਲਾਹ। ਹੋਇ = ਹੁੰਦੀ ਹੈ।
SikhNet (Spanish)Oh Padre, en ese hogar donde las Alabanzas del Creador son cantadas,
ਸੋ ਘਰੁ ਰਾਖੁ; ਵਡਾਈ ਤੋਇ ॥੧॥ ਰਹਾਉ ॥
so ghar raakh; vaddaaee toe |1| rahaau |
Sant Singh Khalsa-follow that system; in it rests true greatness. ||1||Pause||
Manmohan SinghIn it rests thy greatness. Pause.
Manmohan Singh (Punjabi)ਇਸ ਮੱਤ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
Fareedkot Teekaਤਿਸ ਘਰ ਮੇ ਤੂੰ ਆਪਣੇ ਆਪਕੋ ਰੱਖੁ, ਇਸ ਮੈਂ ਤੇਰੀ ਵਡਿਆਈ ਹੋਵੇਗੀ⁽¹⁾॥੧॥
Prof. Sahib Singhਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿਚ ਤੇਰੀ ਭਲਾਈ ਹੈ ॥੧॥ ਰਹਾਉ ॥ਪਦ ਅਰਥ ਰਾਖੁ = ਸੰਭਾਲ। ਤੋਇ = ਤੇਰੀ। ਵਡਾਈ = ਭਲਾਈ॥੧॥ਰਹਾਉ॥
SikhNet (Spanish)conócelo y canta con ellos, ahí es donde está tu Grandeza. (1-Pausa)
ਵਿਸੁਏ ਚਸਿਆ, ਘੜੀਆ ਪਹਰਾ; ਥਿਤੀ ਵਾਰੀ ਮਾਹੁ ਹੋਆ ॥
visue chasiaa, gharreea paharaa; thitee vaaree maahu hoaa |
Sant Singh KhalsaThe seconds, minutes and hours, days, weeks and months,
Manmohan SinghSecond, minutes, hours, quarters of a day, lunar-days, weekdays, months,
Manmohan Singh (Punjabi)ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ,
Fareedkot Teekaਏਹ ਏਕ ਸੇ ਅਨੇਕ ਮਤਿ ਕ੍ਯੋਂ ਹੂਏ? ਤਿਸ ਪਰ ਦ੍ਰਿਸਟਾਂਤੁ: ਜੈਸੇ ੧੫ ਵਾਰ ਨੇਤ੍ਰੋ ਨਮੀਲਨਕੇ ਕਾਲ ਕਾ ਨਾਮੁ ਵਿਸਾ ਹੈ। ਤਿਸ ੧੫ ਵਿਸੋਂ ਕਾ ਨਾਮ ਚਸਾ ਹੈ। ੩੦ ਚਸੋਂ ਕਾ ਨਾਮੁ ਪਲੁ ਹੈ। ੬੦ ਪਲ ਕੀ ਘੜੀ ਹੈ। ੮ ਘੜੀ ਕਾ ਪਹਰੁ ਹੈ। ੮ ਪਹਰ ਕਾ ਦਿਨ ਰਾਤ ਹੈ। ੧੫ ਤਿੱਥ ਹੈਂ। ੧੨ ਮਹੀਨੇ ਹੈਂ। ੬ ਰੁਤਿ ਹੈਂ॥
Prof. Sahib Singhਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),ਪਦ ਅਰਥ ਅੱਖ ਦੇ ੧੫ ਫੋਰ = ੧ ਵਿਸਾ।੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ।੬੦ ਪਲ = ੧ ਘੜੀ। ਸਾਢੋ ੭ ਘੜੀਆਂ = ੧ ਪਹਰ।੮ ਪਹਰ = ੧ ਦਿਨ ਰਾਤ। ੧੫ ਥਿਤਾਂ; ੭ ਵਾਰ; ੧੨ ਮਹੀਨੇ, ਛੇ ਰੁੱਤਾਂ।
SikhNet (Spanish)Así como los segundos, minutos, horas, días, semanas, meses,
ਸੂਰਜੁ; ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
sooraj; eko rut anek | naanak karate ke kete ves |2|2|
Sant Singh KhalsaAnd the various seasons originate from the one sun; O Nanak, in just the same way, the many forms originate from the Creator. ||2||2||
Manmohan SinghAnd several seasons spring from the lone sun. So many forms originate from the Creator, O Nanak!
Manmohan Singh (Punjabi)ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ। ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।
Fareedkot Teekaਪਰੰਤੂ ਸੂਰਜ ਏਕ ਕੇ ਯੇਹ ਅਨੇਕ ਭੇਦ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪ੍ਰਕਾਰ ਕਰਤਾ ਪੁਰਖੁ ਏਕ ਹੈ। (ਵੇਸ) ਭੇਖ, ਭਾਉ, ਸਰੀਰ ਵਾ ਮਤ ਨਾਨਾ ਹੈਂ॥੨॥☬ਸ੍ਰੀ ਗੁਰੂ ਨਾਨਕ ਦੇਵ ਜੀ ਜਗੰਨਾਥ ਜੀ ਗਏ। ਤਹਾਂ ਆਰਤੀ ਕਾ ਸਮਾਂ ਹੂਆ, ਤਬ ਪੰਡਤੋਂ ਨੇ ਕਹਾ: ਹੇ ਸਾਧੂ! ਆਪਨੇ ਭਗਵਾਨ ਕੀ ਆਰਤੀ ਨਾ ਕਰੀ ਅਰੁ ਬੈਠਾ ਕ੍ਯੋਂ ਰਹਾ? ਤਬ ਸ੍ਰੀ ਗੁਰੂ ਜੀ ਨੇ ਕਹਾ: ਕਿ ਹਮ ਤੋ ਪ੍ਰਮੇਸ੍ਵਰ ਕੇ ਆਗੇ ਐਸੀ ਆਰਤੀ ਕਰਤੇ ਹੈਂ, ਜੋ ਸਦੀਵ ਕਾਲ ਹੋ ਰਹੀ ਹੈ। ਅਬ ਆਰਤੀ ਕਾ ਰੂਪੁ ਕਹਤੇ ਹੈਂ:
Prof. Sahib Singhਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ॥੨॥੨॥
SikhNet (Spanish)estaciones, suceden sólo por el sol, de la misma manera un sinfìn de formas emanan del Creador, oh, dice Nanak. (2-2)