ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥
sohilaa raag gaurree deepakee mahalaa 1 |
Sant Singh KhalsaSohilaa ~ The Song Of Praise. Raag Gauree Deepakee, First Mehl:
Manmohan SinghSong of praise. Gouri Deepeki Measure, First Guru.
Manmohan Singh (Punjabi)ਉਸਤਤੀ ਦਾ ਗੀਤ ਰਾਗ ਗਊੜੀ ਦੀਪਕੀ, ਪਹਿਲੀ ਪਾਤਸ਼ਾਹੀ।
Fareedkot Teekaਸੋਹਿਲਾ ਨਾਮੁ ਪਰਮੇਸ੍ਵਰ ਕੇ ਜਸ ਕਾ ਹੈ। ਜੈਸੇ ਤੀਨ ਕਾਲ ਕੀ ਤੀਨ ਸੰਧ੍ਯਾ ਹੈਂ, ਪ੍ਰਾਤ ਔਰੁ ਮਧ੍ਯਾਂਨ ਔਰੁ ਸਾਯੰਕਾਲ, ਤੈਸੇ ਗੁਰੂ ਜੀ ਕੇ ਮਤ ਮੇਂ ਪ੍ਰਾਤਹਕਾਲ 'ਜਪੁ' ਜੀ ਕਾ ਪਾਠੁ, ਔਰ ਸਾਯੰਕਾਲ ਮੇਂ 'ਰਹਿਰਾਸ' ਕਾ ਪਾਠ, ਔਰ ਸੈਂਨ ਸਮੇਂ 'ਸੋਹਿਲੇ' ਕਾ ਪਾਠ, ਏਹੁ ਤੀਨ ਸੰਧ੍ਯਾ ਹੈਂ। ਇਸ ਸੋਹਿਲੇ ਕਾ ਮਹਾਂਤਮੁ ਐਸੇ ਵਿਦਤ ਹੈ ਕਿ ਸ੍ਰੀ ਕਰਤਾਰ ਪੁਰ ਨਗਰ ਮੇਂ ਦੁਪਹਰ ਕੋ ਕਿਸੀ ਸਮੇਂ ਸ੍ਰੀ ਗੁਰੂ ਕਰਨ ਕਾਰਨ ਗੁਰੂ ਨਾਨਕ ਦੇਵ ਜੀ ਸੈਂਨ ਕਰਤੇ ਥੇ। ਸ੍ਰੀ ਗੁਰੂ ਅੰਗਦ ਜੀ ਚਰਨ ਸੇਵਾ ਕਰਤੇ ਥੇ। ਅਕਸ ਮਾਤ੍ਰ ਚਰਨੋਂ ਮੇਂ ਰੁਧਰ ਨਿਕਸਾ ਦੇਖ ਕਰ ਪੂਛਤੇ ਭਏ, ਤਬ ਸ੍ਰੀ ਮੁਖ ਸੇਂ ਬਚਨ ਹੂਆ: ਜੋ ਅਮੁਕਾ ਬੱਕ੍ਰੀਯੋਂ ਕੇ ਚਰਾਉਨੇ ਹਾਰਾ ਸੋਹਿਲੇ ਕਾ ਪਾਠੁ ਝਾੜੀਓਂ ਮੇ ਕਰਤਾ ਫਿਰਤਾ ਥਾ, ਮੈ ਭੀ ਪੀਛੇ ਪੀਛੇ ਸੁਨਤਾ ਥਾ, ਇਸੀ ਤੇ ਕਾਂਟੇ ਲਗੇ ਹੈਂ। ਕਿਉਂਕਿ ਜਹਾਂ ਕੋਈ ਆਰਤੀ ਸੋਹਿਲਾ ਪੜਤਾ ਹੈ, ਮੈਂ ਤਹਾਂ ਸ੍ਰਵਣ ਕਰਤਾ ਹੂੰ। ਸੋ ਉਸ ਕੋ ਉਪਦੇਸੁ ਕਰੋ, ਜੋ ਸੈਂਨ ਸਮੇ ਪਾਠੁ ਕਰੇ ਔਰੁ ਸਮੇ ਨ ਕਰਾ ਕਰੇ। ਇਹ ਮ੍ਰਯਾਦਾ ਸੋਹਿਲੇ ਕੀ ਆਦਿ ਗੁਰੂ ਜੀ ਸੇਂ ਚਲੀ। ਤੀਨ ਸਬਦੋਂ ਕਾ ਪਾਠੁ ਹੋਤਾ ਰਹਾ। ਏਕ ਸਮੇਂ ਪੰਚਮ ਗੁਰੂ ਜੀ ਕੇ ਆਗੇ ਏਕ ਵਣਜਾਰੇ ਸਿਖ ਨੇ ਬੇਨਤੀ ਕਰੀ, ਕਿ ਹੇ ਸਚੇ ਪਾਤਿਸਾਹ! ਹਮ ਲੋਕੋਂ ਕੋ ਬਿਦੇਸ ਮੈ ਚੋਰ ਵਾ ਭੂਤਾਦਿਕੋਂ ਕਰ ਕੇ ਭ੍ਯੰਕਰ ਅਸਥਾਨੋ ਮੇਂ ਰਹਨਾ ਹੋਤਾ ਹੈ। ਸੋ ਜਿਸ ਤੇ ਹਮਾਰੀ ਸਰਬ ਪ੍ਰਕਾਰ ਰਖ੍ਯਾ ਹੋਵੇ, ਕ੍ਰਿਪਾ ਕਰ ਕੇ ਐਸਾ ਮੰਤ੍ਰ ਕਹੋ।
Prof. Sahib Singhਰਾਗ ਗਉੜੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋਹਿਲਾ'।
SikhNet (Spanish)Kirtan Sojila ~ Canción de Alabanza
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਜੈ ਘਰਿ ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥
jai ghar keerat aakheeai; karate kaa hoe beechaaro |
Sant Singh KhalsaIn that house where the Praises of the Creator are chanted and contemplated
Manmohan SinghThe house in which the creator is meditated upon and his praises are repeated,
Manmohan Singh (Punjabi)ਜਿਸ ਗ੍ਰਿਹ ਅੰਦਰ ਸਿਰਜਣਹਾਰ ਦਾ ਸਿਮਰਨ ਹੁੰਦਾ ਹੈ ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ,
Fareedkot Teekaਹੇ ਭਾਈ! ਜਿਸ ਸਤਸੰਗ ਰੂਪ ਘਰ ਮੈਂ ਅਕਾਲ ਪੁਰਖ ਕੀ ਕੀਰਤੀ ਕਹੀਤੀ ਹੈ, ਔਰੁ ਜਹਾਂ ਕਰਤਾ ਪੁਰਖੁ ਕੇ ਗੁਣੋਂ ਕਾ ਵੀਚਾਰੁ ਹੋਤਾ ਹੈ॥
Prof. Sahib Singhਜਿਸ (ਸਤਸੰਗ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ,ਪਦ ਅਰਥ ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤ-ਸਾਲਾਹ। ਆਖੀਐ = ਆਖੀ ਜਾਂਦੀ ਹੈ।
SikhNet (Spanish)En ese hogar en donde se medita en el Creador y Sus Alabanzas son repetidas,
ਤਿਤੁ ਘਰਿ. ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥੧॥
tit ghar. gaavahu sohilaa; sivarihu sirajanahaaro |1|
Sant Singh Khalsa-in that house, sing Songs of Praise; meditate and remember the Creator Lord. ||1||
Manmohan Singhin that house sing the songs of praise and remember the Maker.
Manmohan Singh (Punjabi)ਉਸ ਗ੍ਰਿਹ ਅੰਦਰ ਜੱਸ ਦੇ ਗੀਤ ਗਾਇਨ ਕਰ ਤੇ ਰਚਨਹਾਰ ਨੂੰ ਅਰਾਧ।
Fareedkot Teeka(ਤਿਤੁ) ਤਿਸ ਸਤਸੰਗ ਘਰ ਮੇਂ ਤੁਮ ਭੀ ਜਾਇ ਕਰ ਕਰਤੇ ਕਾ ਜਸੁ ਗਾਇਨ ਕਰੋ, ਔਰੁ ਤਿਸ ਸਿਰਜਣਹਾਰ ਕਾ ਚਿੱਤ ਕਰ ਕੇ ਸਿਮਰਨ ਕਰੋ॥੧॥
Prof. Sahib Singh(ਹੇ ਜਿੰਦ-ਕੁੜੀਏ!) ਉਸ (ਸਤਸੰਗ-) ਘਰ ਵਿਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ ॥੧॥ਪਦ ਅਰਥ ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {❀ ਨੋਟ: ਕੁੜੀ ਦੇ ਵਿਆਹ ਸਮੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਂਦੀਆਂ ਹਨ ਉਹਨਾਂ ਨੂੰ 'ਸੋਹਿਲੜੇ' ਕਹੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਕੁੜੀ ਦੇ ਵਿਆਹੇ ਜਾਣ ਤੇ ਮਾਪਿਆਂ ਅਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ, ਕੁਝ ਅਸੀਸਾਂ ਆਦਿਕ ਹੁੰਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ॥੧॥
SikhNet (Spanish)en ese hogar canta las oraciones de Alabanza y recuerda al Creador. (1)
ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥
tum gaavahu; mere nirbhau kaa sohilaa |
Sant Singh KhalsaSing the Songs of Praise of my Fearless Lord.
Manmohan SinghDo thou sing the songs of praise of my Fearless Lord?
Manmohan Singh (Punjabi)ਤੂੰ ਮੇਰੇ ਨਿਡਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।
Fareedkot Teekaਹੇ ਭਾਈ ਜਨੋਂ! ਤੁਮ ਮੇਰੇ ਸ੍ਵਾਮੀ ਨਿਰਭਉ ਸ੍ਵਰੂਪ ਕਾ (ਸੋਹਿਲਾ) ਜਸੁ ਗਾਓ॥
Prof. Sahib Singh(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ ਦੇ ਗੀਤ ਗਾ (ਅਤੇ ਆਖ)
SikhNet (Spanish)Canta los Himnos de Alabanza de mi Valeroso Señor.
ਹਉ ਵਾਰੀ; ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
hau vaaree; jit sohilai sadaa sukh hoe |1| rahaau |
Sant Singh KhalsaI am a sacrifice to that Song of Praise which brings eternal peace. ||1||Pause||
Manmohan SinghI am a sacrifice unto the song of joy by which eternal solace is procured. Pause.
Manmohan Singh (Punjabi)ਮੈਂ ਉਸ ਖੁਸ਼ੀ ਦੇ ਗਾਉਣੇ ਉਤੇ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਮੈਂ ਬਲਿਹਾਰ ਜਾਤਾ ਹੂੰ ਤਿਸ ਸੋਹਿਲੇ ਪਰ, ਜਿਸ ਕੇ ਗਾਇਨ ਕਰਨੇ ਸੇਂ (ਸਦਾਸੁਖੁ) ਨਿੱਤ ਭਾਵ ਆਤਮ ਸੁਖੁ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਮੈਂ ਸਦਕੇ ਹਾਂ ਉਸ ਸਿਫ਼ਤਿ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਹਉ = ਮੈਂ। ਵਾਰੀ = ਸਦਕੇ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਬਰਕਤਿ ਨਾਲ॥੧॥ਰਹਾਉ॥
SikhNet (Spanish)Ofrezco mi ser en sacrificio por aquella Canción de Alabanza y Dicha, por medio de la cual, el Estado Eterno es logrado. (1-Pausa)
ਨਿਤ ਨਿਤ ਜੀਅੜੇ ਸਮਾਲੀਅਨਿ; ਦੇਖੈਗਾ ਦੇਵਣਹਾਰੁ ॥
nit nit jeearre samaaleean; dekhaigaa devanahaar |
Sant Singh KhalsaDay after day, He cares for His beings; the Great Giver watches over all.
Manmohan SinghEver and ever, the Lord watches over His beings and the Giver is beholding one and all.
Manmohan Singh (Punjabi)ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ।
Fareedkot Teekaਜਬ ਤੂੰ (ਨਿਤ ਨਿਤ) ਨਿੱਤ੍ਯੰਪ੍ਰਤੀ (ਜੀਅੜੇ) ਚਿੱਤ ਮੇ (ਸਮਾਲੀਅਨਿ) ਸਿਮਰਨ ਕਰੇਗਾ, ਤਬ ਦੇਵਣਹਾਰ ਅਕਾਲ ਪੁਰਖ ਕੋ ਦੇਖ ਲੇਵੇਂਗਾ। ਵਾ ਜੋ ਨਿਤ ਨਿਤ ਜੀਆਂ ਦੀ ਸਮਾਲ ਕਰਤਾ ਹੈ, ਸੋ ਦੇਵਣਹਾਰ ਤੇਰੀ ਤਰਫ ਭੀ ਦੇਖੇਗਾ, ਭਾਵ ਤੇਰੇ ਪਰ ਕ੍ਰਿਪਾ ਕਰੇਗਾ॥
Prof. Sahib Singh(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।ਪਦ ਅਰਥ ਨਿਤ ਨਿਤ = ਸਦਾ ਹੀ। ਸਮਾਲੀਅਨਿ = ਸਮਾਲੀਦੇ ਹਨ {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ}। ਦੇਖੈਗਾ = ਸੰਭਾਲ ਕਰੇਗਾ, ਸੰਭਾਲ ਕਰਦਾ ਹੈ।
SikhNet (Spanish)Por siempre y para siempre el Señor ve por Sus Criaturas y el Dador las observa a una y a todas.
ਤੇਰੇ ਦਾਨੈ. ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ ॥੨॥
tere daanai. keemat naa pavai; tis daate kavan sumaar |2|
Sant Singh KhalsaYour Gifts cannot be appraised; how can anyone compare to the Giver? ||2||
Manmohan SinghNo price can put on thine gifts. How can, then, that Giver's (Thy) estimation be had?
Manmohan Singh (Punjabi)ਤੈਡੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਤੇਰਾ ਜਾਂ (ਉਸ ਦਾਤੇ ਦਾ)। ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਤੇਰੇ ਸੇ ਤੋ ਤਿਸ ਕੇ ਦਾਨ ਕੀ ਕੀਮਤਿ ਨਹੀਂ ਪਾਈ ਜਾਤੀ, ਫਿਰ ਤਿਸ ਦਾਤੇ ਦਾ ਸੁਮਾਰੁ, ਭਾਵ ਅੰਤ ਤੂੰ ਕੈਸੇ ਪਾਵੇਂਗਾ। ਵਾ ਹੇ ਪ੍ਰਮੇਸ੍ਵਰ! ਤੇਰੇ ਦਾਨ ਦੀ ਵਾ ਖਜਾਨੇ ਦੀ ਕੀਮਤਿ ਨਹੀ ਪਾਈ ਜਾਤੀ। ਤਿਸ ਖਜਾਨੇ ਵਾਲੇ ਦਾ ਅਰਥਾਤ, ਹੇ ਪਰਮੇਸ੍ਵਰ! ਤੇਰਾ ਕਿਆ ਸੁਮਾਰੁ ਹੈ, ਭਾਵ ਤੂੰ ਬਿਅੰਤੁ ਹੈਂ॥੨॥
Prof. Sahib Singh(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥ਪਦ ਅਰਥ ਤੇਰੇ = ਤੇਰੇ ਪਾਸੋਂ (ਹੇ ਜਿੰਦੇ!)। ਦਾਨੈ ਕੀਮਤਿ = ਦਾਨ ਦਾ ਮੁੱਲ, ਬਖਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ॥੨॥
SikhNet (Spanish)Tus Regalos son Inapreciables, ¿cómo podría alguien darles una estimación? (2)
ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥
sanbat saahaa likhiaa; mil kar paavahu tel |
Sant Singh KhalsaThe day of my wedding is pre-ordained. Come, gather together and pour the oil over the threshold.
Manmohan SinghThe year and the day of wedding (recorded) is fixed. Meet together my mates and pour oil at the door.
Manmohan Singh (Punjabi)ਵਿਆਹ ਦਾ ਸਾਲ ਤੇ ਦਿਹਾੜਾ (ਮੁਕੱਰਰ) ਜਾ (ਲਿਖਿਆ ਹੋਇਆ) ਹੈ। ਮੇਰੀਓ ਸਖੀਓ ਇਕੱਠੀਆਂ ਹੋ ਕੇ ਬੂਹੇ ਉਤੇ ਤੇਲ ਚੋਵੋ।
Fareedkot Teeka(ਸੰਬਤਿ) ਵਰਸੋ ਕੇ ਅਨੁਸਾਰ ਮ੍ਰਿਤੂ ਰੂਪ ਸਾਹਾ ਲਿਖਾ ਹੂਆ ਹੈ। ਸੋ ਸੰਤੋਂ ਕੇ ਸਾਥ ਮਿਲ ਕਰ ਕੇ ਵੈਰਾਗ੍ਯ ਰੂਪੀ ਤੇਲ ਪਾਓ, ਕ੍ਯਾ ਵੈਰਾਗ੍ਯ ਧਾਰਨ ਕਰੋ। ਵਾ (ਸੰਬਤਿ) ਗਿਆਨ ਕਰ ਕੇ ਪਰਮੇਸ੍ਵਰ ਕੇ ਸਾਥ ਮੇਲੁ ਹੋਤਾ ਹੈ। ਸੋ ਯੇਹੀ-ਵੇਦੋਂ ਮੇ (ਸਾਹਾ) ਸਮੇ ਲਿਖਾ ਹੈ॥
Prof. Sahib Singh(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ।) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ-ਚਿੱਠੀ ਆਉਣੀ ਹੈ।ਪਦ ਅਰਥ ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ। ਮਿਲਿ ਕਰਿ = ਰਲ ਕੇ। ਪਾਵਹੁ ਤੇਲੁ = {❀ ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ ਤਾਈਆਂ ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}।
SikhNet (Spanish)El día de la boda ha sido fijado, reúnanse mis amados y unjan el aceite en la puerta.
ਦੇਹੁ ਸਜਣ ਅਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
dehu sajan aseesarreea; jiau hovai saahib siau mel |3|
Sant Singh KhalsaMy friends, give me your blessings, that I may merge with my Lord and Master. ||3||
Manmohan SinghGiver me your blessings, O Friends! that I may attain union with my Master.
Manmohan Singh (Punjabi)ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਓ, ਹੈ ਮਿੱਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
Fareedkot Teekaਹੇ ਸਜਣੋਂ! ਏਹ ਅਸੀਸਾਂ ਦੇਵੋ, ਜੋ ਮੇਰਾ ਸਚੇ ਸਾਹਿਬ ਸੇ ਮਿਲਾਪ ਹੋਵੇ॥੩॥
Prof. Sahib Singhਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ ॥੩॥ਪਦ ਅਰਥ ਅਸੀਸੜੀਆ = ਸੋਹਣੀਆਂ ਅਸੀਸਾਂ॥੩॥
SikhNet (Spanish)Denme su bendición, oh mis compañeros, para que pueda lograr la Unión con mi Maestro. (3)
ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥
ghar ghar eho paahuchaa; sadarre nit pavan |
Sant Singh KhalsaUnto each and every home, into each and every heart, this summons is sent out; the call comes each and every day.
Manmohan SinghThis summon is sent to every house and such calls do come daily.
Manmohan Singh (Punjabi)ਇਹ ਸਮਨ ਹਰ ਘਰ ਵਿੱਚ ਭੇਜਿਆ ਜਾਂਦਾ ਹੈ ਤੇ ਐਸੀਆਂ ਹਾਕਾਂ ਹਰ ਰੋਜ਼ ਹੀ ਪੈਦੀਆਂ ਰਹਿੰਦੀਆਂ ਹਨ।
Fareedkot Teekaਸਭ ਘਰ ਘਰ ਮੈਂ ਏਹੀ (ਪਾਹੁਚਾ) ਵਿਵਾਹ ਗੰਢਵਾ ਸੰਦੇਸਾ ਫਿਰਿ ਰਹਾ ਹੈ, ਅਰ ਸਦੇ ਨਿਤ ਪੜ ਰਹੇ ਹੈਂ। ਅਰਥਾਤ ਅਪਨੇ ਸਮੇ ਪਰ ਸਭ ਜੀਵ ਸੰਸਾਰ ਕੋ ਤ੍ਯਾਗੀ ਚਲੇ ਜਾਤੇ ਹੈਂ। ਵਾ (ਘਰਿ ਘਰਿ) ਸਭ ਸਾਸਤ੍ਰੋਂ ਮੇਂ ਇਹੀ ਜੀਵ ਕੋ ਸਦੇ ਪੜ ਰਹੇ ਹੈਂ, ਕ੍ਯਾ ਬੁਲਾਵਾ ਆਇ ਰਹਾ ਹੈ, ਕਿ ਹੇ ਜੀਵ! ਅਪਨੇ ਸਰੂਪ ਮੇਂ ਪ੍ਰਾਪਤਿ ਹੋਹੁ॥
Prof. Sahib Singh(ਪਰਲੋਕ ਵਿਚ ਜਾਣ ਲਈ ਮੌਤ ਦੀ) ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ।ਪਦ ਅਰਥ ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ, ਸਾਹੇ-ਚਿੱਠੀ {❀ ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਆਦਿਕ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਕੁੜੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ। ਸਦੜੇ = ਸੱਦੇ।
SikhNet (Spanish)Este llamado se ha enviado a cada hogar
ਸਦਣਹਾਰਾ ਸਿਮਰੀਐ; ਨਾਨਕ. ਸੇ ਦਿਹ ਆਵੰਨਿ ॥੪॥੧॥
sadanahaaraa simareeai; naanak. se dih aavan |4|1|
Sant Singh KhalsaRemember in meditation the One who summons us; O Nanak, that day is drawing near! ||4||1||
Manmohan SinghMeditate on the Summoner, O Nanak! That day is approaching near.
Manmohan Singh (Punjabi)ਬੁਲਾਉਣ ਵਾਲੇ ਦਾ ਆਰਾਧਨ ਕਰ, ਹੈ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੱਦਣਹਾਰਾ ਭਾਵ ਕਾਲ ਕੋ ਸਿਮਰਨ ਕਰੀਏ। ਹੇ ਭਾਈ! ਜੋ ਔਰੁ ਲੋਕੋਂ ਪਰ ਆਵਤੇ ਦੇਖਤਾ ਹੈਂ, ਸੋ ਮ੍ਰਿਤੂ ਕੇ ਦਿਨ ਅੰਤ ਕੋ ਤੇਰੇ ਪਰ ਭੀ ਆਵੇਂਗੇ। ਵਾ ਸ਼ਾਸਤ੍ਰੋਂ ਦ੍ਵਾਰੇ ਅਪਣੀ ਤਰਫ ਸੱਦਣ ਹਾਰਾ ਜੋ ਪਰਮੇਸਰੁ ਹੈ, ਤਿਸ ਕੋ ਸਿਮਰੀਏ। ਤਿਸ ਕਰ ਤੇਰੇ ਪਰ ਭੀ (ਸੇ) ਵਹੁ, ਭਾਵ ਗਿਆਨ ਵਾਨੋਂ ਵਾਲੇ ਦਿਨ ਆਵੇਂਗੇ॥੪॥੧॥☬ਪ੍ਰਸ਼ਨ: ਆਪ ਨੇ ਕਹਾ: ਕਿ ਸਭ ਸਾਸਤ੍ਰੋਂ ਕਾ ਸੱਦਾ ਪੜ ਰਹਾ ਹੈ, ਸੋ ਸਾਸਤ੍ਰੋਂ ਕੇ ਮਤ ਤੋ ਅਨੇਕ ਹੈਂ, ਭਿੰਨ ਭਿੰਨ ਰੀਤੀ ਕੇ ਉਪਦੇਸ ਹੈਂ, ਕੇਵਲ ਵੇਦਾਂਤ ਸਾਸਤ੍ਰ ਕਾ ਸੱਦਾ ਜਥਾਰਥ ਹੈ?☬ਉੱਤਰੁ: ਯਦ੍ਯਪਿ ਕਰਮ ਉਪਾਸਨਾਂ ਕੇ ਭੇਦ ਸੇ ਮਤ ਭਿੰਨ ਭਿੰਨ ਹੈਂ, ਪਰੰਤੂ ਸਿਧਾਂਤੁ ਸਭ ਕਾ ਏਕ ਪਰਮੇਸ੍ਵਰ ਕੀ ਪ੍ਰਾਪਤੀ ਮੇ ਹੀ ਹੈ। ਕਿਸੀ ਕਾ ਅੰਤਸਕਰਣ ਕੀ ਸ਼ੁੱਧੀ ਦ੍ਵਾਰਾ ਪਰੰਪਰਾ ਕਰਕੇ, ਕਿਸੀ ਕਾ ਸਾਖ੍ਯਾਤ ਕਰਕੇ, ਸੋਈ ਸਪਸ਼ਟ ਕਰਤੇ ਹੈਂ॥
Prof. Sahib Singh(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ ॥੪॥੧॥ਪਦ ਅਰਥ ਸੇ ਦਿਹ = ਉਹ ਦਿਹਾੜੇ। ਆਵੰਨਿ = ਆਉਂਦੇ ਹਨ॥੪॥
* ਨੋਟ: ਵਿਆਹ ਦੇ ਸਮੇ ਪਹਿਲਾਂ ਮਾਂਈਏਂ ਪੈਣ ਦੀ ਰਸਮ ਹੁੰਦੀ ਹੈ। ਚਾਚੀਆਂ ਤਾਈਆਂ ਭਰਜਾਈਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਕੁੜੀ ਦੇ ਸਿਰ ਵਿਚ ਤੇਲ ਪਾਂਦੀਆਂ ਹਨ। ਉਸ ਨੂੰ ਇਸ਼ਨਾਨ ਕਰਾਂਦੀਆਂ ਹਨ, ਤੇ, ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ, ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦੇਂਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਭੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਂਦੀਆਂ ਹਨ। ਇਹਨਾਂ ਗੀਤਾਂ ਵਿਚ ਅਸੀਸਾਂ ਤੇ ਸੁਹਾਗ ਦੇ ਗੀਤ ਭੀ ਹੁੰਦੇ ਹਨ ਅਤੇ ਵੈਰਾਗ ਦੇ ਗੀਤ ਭੀ, ਕਿਉਂਕਿ ਇਕ ਪਾਸੇ ਤਾਂ ਕੁੜੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ; ਦੂਜੇ ਪਾਸੇ, ਉਸ ਕੁੜੀ ਦਾ ਮਾਪਿਆਂ ਭੈਣਾਂ ਭਰਾਵਾਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਆਦਿਕ ਨਾਲੋਂ ਵਿਛੋੜਾ ਭੀ ਹੋਣਾ ਹੁੰਦਾ ਹੈ। ਇਹਨਾਂ ਗੀਤਾਂ ਵਿਚ ਇਹ ਦੋਵੇਂ ਮਿਲਵੇਂ ਭਾਵ ਹੁੰਦੇ ਹਨ। ਜਿਵੇਂ ਵਿਆਹ ਲਈ ਸਮਾ ਮੁਹੂਰਤ ਮਿਥਿਆ ਜਾਂਦਾ ਹੈ, ਤੇ ਉਸ ਮਿਥੇ ਸਮੇ ਉਤੇ ਹੀ ਹਥ-ਲੇਵੇਂ ਆਦਿਕ ਕਰਨ ਦਾ ਪੂਰਾ ਜਤਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹਰੇਕ ਜਿੰਦ-ਕੁੜੀ ਦਾ ਉਹ ਸਮਾ ਭੀ ਪਹਿਲਾਂ ਹੀ ਮਿਥਿਆ ਜਾ ਚੁਕਾ ਹੈ, ਜਦੋਂ ਮੌਤ ਦੀ ਸਾਹੇ-ਚਿੱਠੀ ਆਉਂਦੀ ਹੈ, ਤੇ ਇਸ ਨੇ ਸਾਕਾਂ ਸੰਬੰਧੀਆਂ ਤੋਂ ਵਿਛੁੜ ਕੇ ਇਸ ਜਗਤ-ਪੇਕੇ ਘਰ ਨੂੰ ਛੱਡ ਕੇ ਪਰਲੋਕ ਵਿਚ ਜਾਣਾ ਹੈ। ਇਸ ਸ਼ਬਦ ਵਿਚ ਜਿੰਦ-ਕੁੜੀ ਨੂੰ ਸਮਝਾਇਆ ਹੈ ਕਿ ਸਤਸੰਗ ਵਿਚ ਸੁਹਾਗ ਦੇ ਗੀਤ ਗਾਇਆ ਕਰ, ਤੇ ਸੁਣਿਆ ਕਰ। ਸਤ-ਸੰਗ, ਮਾਨੋ, ਮਾਂ
SikhNet (Spanish)Medita en el Señor, oh Nanak, que el día se acerca. (4-1)