ੴ

ਸਿੱਖਬਾਣੀ · SikhBani

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ॥

aasaa sree kabeer jeeo ke panchapade 9 dutuke 5
Bhagat Kabir Ji ਭਗਤ ਕਬੀਰ ਜੀ · Raag Aasaa · Ang 479 · 14 lines
Translations

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ॥

aasaa sree kabeer jeeo ke panchapade 9 dutuke 5 |

Sant Singh KhalsaAasaa, Kabeer Jee, 9 Panch-Padhay, 5 Dho-Thukay:
Manmohan SinghAsa Venerable Kabir. Panchpade 9 Dutuke 5.
Manmohan Singh (Punjabi)ਆਸਾ ਪੂਜਯ ਕਬੀਰ ਜੀ ਪੰਜ ਪਦੇ 9 ਦੁਤਕੇ 5।
Prof. Sahib Singhਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ-ਬੰਦਾਂ-ਦੋ-ਤੁਕਿਆਂ ਵਾਲੀ ਬਾਣੀ।
SikhNet (Spanish)Asa, Sri Kabir yi, nueve Panch-Padas y cinco Do-Tukas

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace. He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥

paatee torai maalinee; paatee paatee jeeo |

Sant Singh KhalsaYou tear off the leaves, O gardener, but in each and every leaf, there is life.
Manmohan SinghThou tearest off the leaves, O lady-gardener but in every leaf there is life.
Manmohan Singh (Punjabi)ਤੂੰ ਪੱਤੇ ਤੋੜਦੀ ਹੈਂ, ਹੇ ਮਾਲਣੇ! ਹਰ ਪੱਤੇ ਵਿੱਚ ਜਾਨ ਹੈ।
Fareedkot Teekaਹੇ ਮਾਲਨੀ! ਤੂੰ ਜੋ ਪਾਤੀ ਤੋੜਤੀ ਹੈਂ ਵਾ ਹੇ ਮਾਇਆ ਮੇਂ ਲੀਨ ਬੁਧੀ ਵਾਲੇ ਪੰਡਤ! ਤੂੰ ਜੋ ਪਾਤ ਤੋੜਤਾ ਹੈਂ। ਜੋ ਕਿਸੀ ਸੇ ਕਹਿ ਕਰ ਕਾਮ ਕਰਾਨਾ ਹੈ ਵਹੁ ਮਾਨੋ ਆਪ ਹੀ ਕਰਨਾ ਹੈ। ਸੋ ਪਾਤ ਪਾਤ ਮੇਂ (ਜੀਉ) ਚੈਤੰਨ੍ਯ ਕਲਾ ਹੈ॥
Prof. Sahib Singh(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ।

ਪਦ ਅਰਥ ਪਾਤੀ = ਪੱਤਰ। ਪਾਤੀ ਪਾਤੀ = ਹਰੇਕ ਪੱਤਰ ਵਿਚ। ਜੀਉ = ਜਿੰਦ।

SikhNet (Spanish)Oh jardinero, ¿por qué arrancas las flores y las hojas cuando éstas tienen vida,

ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥੧॥

jis paahan kau paatee torai; so paahan nirajeeo |1|

Sant Singh KhalsaThat stone idol, for which you tear off those leaves - that stone idol is lifeless. ||1||
Manmohan SinghThe stone (idol) for which thou pluckest the leaves that stone is life-less.
Manmohan Singh (Punjabi)ਜਿਹੜੇ ਪੱਥਰ (ਪੱਥਰ ਦਾ ਬੁੱਤ) ਲਈ ਤੂੰ ਪੱਤੇ ਤੋੜਦੀ ਹੈਂ, ਉਹ ਪੱਥਰ ਬੇਜਾਨ ਹੈ।
Fareedkot Teekaਜਿਸ ਪਾਹਨ ਪੂਜਾ ਵਾਸਤੇ ਪਾਤੀ ਤੋੜਤੀ ਹੈ ਵਾ ਤੋੜਤਾ ਹੈਂ, ਸੋ ਪਥਰ (ਨਿਰਜੀਉ) ਜੜ ਹੈ॥੧॥
Prof. Sahib Singhਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥੧॥

ਪਦ ਅਰਥ ਪਾਹਨ = ਪੱਥਰ। ਨਿਰਜੀਉ = ਨਿਰਜਿੰਦ ॥੧॥

SikhNet (Spanish)mientras que los ídolos de piedra que reciben la ofrenda de tus flores no la tienen? (1)

ਭੂਲੀ ਮਾਲਨੀ ਹੈ; ਏਉ ॥

bhoolee maalanee hai; eo |

Sant Singh KhalsaIn this, you are mistaken, O gardener.
Manmohan SinghIn this thou art mistaken, O lady gardener.
Manmohan Singh (Punjabi)ਇਸ ਵਿੱਚ ਤੂੰ ਗਲਤੀ ਤੇ ਹੈਂ, ਹੇ ਮਾਲਣੇ!
Fareedkot Teekaਹੇ ਮਾਲਨੇ! ਤੂੰ ਭੂਲੀ ਹੂਈ ਹੈਂ ਵਾ ਹੇ ਪੰਡਤ ਮਾਇਆ ਮੇਂ ਲੀਨ ਹੂਈ ਔਰ ਪਰਮੇਸ੍ਵਰ ਸੇ ਭੂਲੀ ਹੂਈ ਬੁਧੀ ਵਾਲੇ! ਹਮਾਰਾ ਕਥਨ (ਏਉ) ਇਸ ਪ੍ਰਕਾਰ ਹੈ॥
Prof. Sahib Singh(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ,

ਪਦ ਅਰਥ ਏਉ = ਇਉਂ, ਇਸ ਤਰ੍ਹ।

SikhNet (Spanish)Así es como uno es engañado sin saber

ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥

satigur jaagataa hai deo |1| rahaau |

Sant Singh KhalsaThe True Guru is the Living Lord. ||1||Pause||
Manmohan SinghThe True Guru is the living Lord. Pause.
Manmohan Singh (Punjabi)ਸੱਚੇ ਗੁਰੂ ਜੀ ਜੀਊਦੇ ਜਾਗਦੇ ਪ੍ਰਭੂ ਹਨ। ਠਹਿਰਾਉ।
Fareedkot Teekaਸਤਿਗੁਰੂ (ਜਾਗਤਾ) ਚੈਤਨ੍ਯ ਦੇਵ ਹੈ, ਭਾਵ ਇਹ ਕਿ ਸਤਿਗੁਰੋਂ ਕੀ ਪੂਜਾ ਕਰ॥੧॥ ਰਹਾਉ ॥
Prof. Sahib Singh(ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥੧॥ ਰਹਾਉ ॥
SikhNet (Spanish)que el Gran Dios está siempre Despierto. (1-Pausa)

ਬ੍ਰਹਮੁ ਪਾਤੀ. ਬਿਸਨੁ ਡਾਰੀ; ਫੂਲ ਸੰਕਰਦੇਉ ॥

braham paatee. bisan ddaaree; fool sankaradeo |

Sant Singh KhalsaBrahma is in the leaves, Vishnu is in the branches, and Shiva is in the flowers.
Manmohan SinghBrahms is in the leaves, Vishnu in the boughs and God Shiva in the flowers.
Manmohan Singh (Punjabi)ਬ੍ਰਹਿਮਾ ਪੱਤਿਆਂ ਵਿੱਚ ਹੈ, ਵਿਸ਼ਨੂੰ ਟਹਿਣੀਆਂ ਵਿੱਚ ਅਤੇ ਸ਼ਿਵਜੀ ਦੇਵਤਾ ਫੁੱਲਾਂ ਵਿੱਚ।
Fareedkot Teekaਪਾਤ ਬ੍ਰਹਮਾ ਰੂਪ ਹੈਂ, ਡਾਲੀ ਬਿਸਨ ਰੂਪ ਹੈਂ, ਫੂਲ ਸ਼ੰਕਰ ਦੇਵ ਕਾ ਰੂਪ ਹੈਂ॥
Prof. Sahib Singh(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ;

ਪਦ ਅਰਥ ਬ੍ਰਹਮੁ = ਬ੍ਰਹਮਾ। ਡਾਰੀ = ਡਾਲੀ, ਟਹਿਣੀ। ਸੰਕਰ = ਸ਼ਿਵ।

SikhNet (Spanish)Las hojas son Brahma, las ramas y flores Vishnú y Shiva;

ਤੀਨਿ ਦੇਵ ਪ੍ਰਤਖਿ ਤੋਰਹਿ; ਕਰਹਿ ਕਿਸ ਕੀ ਸੇਉ ॥੨॥

teen dev pratakh toreh; kareh kis kee seo |2|

Sant Singh KhalsaWhen you break these three gods, whose service are you performing? ||2||
Manmohan SinghThe three gods thou, obviously breakest, then whose service perfomest thou?
Manmohan Singh (Punjabi)ਤਿੰਨਾਂ ਹੀ ਦੇਵਤਿਆਂ ਨੂੰ ਤੂੰ ਜ਼ਾਹਿਰਾ ਤੌਰ ਤੇ ਤੋੜਦੀ ਹੈਂ (ਫਿਰ) ਤੂੰ ਕਿਸ ਦੀ ਸੇਵਾ ਕਮਾਉਂਦੀ ਹੈਂ?
Fareedkot Teekaਇਨ ਤੀਨ ਦੇਵਤੋਂ ਕੋ ਪ੍ਰਤਖ੍ਯ ਤੋੜ ਕਰ ਫਿਰ ਸੇਵਾ ਕਿਸ ਕੀ ਕਰੈਗੀ ਵਾ ਕਰੈਗਾ॥੨॥
Prof. Sahib Singhਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥੨॥

ਪਦ ਅਰਥ ਪ੍ਰਤਖਿ = ਸਾਹਮਣੇ। ਤੋਰਹਿ = ਤੋੜ ਰਹੀ ਹੈਂ। ਸੇਉ = ਸੇਵਾ ॥੨॥

SikhNet (Spanish)pero rompes a los tres dioses y luego esperas que los vas a complacer. (2)

ਪਾਖਾਨ ਗਢਿ ਕੈ ਮੂਰਤਿ ਕੀਨੑੀ; ਦੇ ਕੈ ਛਾਤੀ ਪਾਉ ॥

paakhaan gadt kai moorat keenaee; de kai chhaatee paau |

Sant Singh KhalsaThe sculptor carves the stone and fashions it into an idol, placing his feet upon its chest.
Manmohan SinghThe sculptor carves the stone and fashions it into an idol, by placing his feet on its breast.
Manmohan Singh (Punjabi)ਘੜਨ ਵਾਲਾ, ਪੱਥਰ ਨੂੰ ਘੜ ਸੁਆਰ ਅਤੇ ਬੁੱਤ ਦੀ ਹਿੱਕ ਤੇ ਆਪਣੇ ਪੈਰ ਟੇਕ ਕੇ ਬੁੱਤ ਨੂੰ ਬਣਾਉਂਦਾ ਹੈ।
Fareedkot Teekaਪਾਥਰ ਕੋ ਘੜ ਕਰ ਕੇ ਔਰ ਛਾਤੀ ਪਰ ਪੈਰ ਦੇ ਕਰ ਦੇਵਤਾ ਕੀ ਮੂਰਤ ਬਨਾਈ ਹੈ॥
Prof. Sahib Singh(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ।

ਪਦ ਅਰਥ ਪਾਖਾਨ = ਪੱਥਰ। ਗਢਿ ਕੈ = ਘੜ ਕੇ। ਪਾਉ = ਪਾਉਂ, ਪੈਰ।

SikhNet (Spanish)Esculpes a tus dioses en las piedras poniendo tus pies sobre sus pechos;

ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥੩॥

je eeh moorat saachee hai; tau garrhanahaare khaau |3|

Sant Singh KhalsaIf this stone god was true, it would devour the sculptor for this! ||3||
Manmohan SinghIf this stone-god be true, then, is should eat up the sculptor.
Manmohan Singh (Punjabi)ਜੇਕਰ ਇਹ ਪੱਥਰ ਦਾ ਦੇਵਤਾ ਸੱਚਾ ਹੈ, ਤਦ ਇਸ ਨੂੰ ਘੜਨ ਵਾਲੇ ਨੂੰ ਖਾਣਾ ਚਾਹੀਦਾ ਹੈ।
Fareedkot Teekaਜੇਕਰ ਯਹ ਮੂਰਤ ਸਚੀ ਹੋਤੀ, ਤੌ ਜੋ ਘੜਨੇ ਹਾਰੇ ਥੇ, ਜਿਨੋਂ ਬਿਅਦਬੀ ਕੀ ਥੀ, ਤਿਨ ਕੋ ਖਾਇ ਜਾਤੀ। ਸੋ ਬਾਤੀ ਨਹੀਂ ਯਾਂ ਤੇ ਝੂਠੀ ਹੈ॥੩॥
Prof. Sahib Singhਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ॥੩॥
SikhNet (Spanish)si este dios de piedra estuviera vivo y fuera verdadero, entonces debería devorar al escultor por tal osadía. (3)

ਭਾਤੁ ਪਹਿਤਿ ਅਰੁ ਲਾਪਸੀ; ਕਰਕਰਾ ਕਾਸਾਰੁ ॥

bhaat pahit ar laapasee; karakaraa kaasaar |

Sant Singh KhalsaRice and beans, candies, cakes and cookies
Manmohan SinghThe rice, pulse, semi liquid sweets pancakes and pudding.
Manmohan Singh (Punjabi)ਚਾਉਲ, ਦਾਲ, ਪਤਲਾ ਕੜਾਹ ਪ੍ਰਸ਼ਾਦ, ਮਾਲ ਪੂੜੇ ਅਤੇ ਪੰਜੀਰੀ।
Fareedkot Teeka(ਭਾਤ) ਚਾਵਲ ਅਰ (ਪਹਿਤਿ) ਦਾਲ ਔਰ (ਲਾਪਸੀ) ਮੀਠੀ ਕਢੀ (ਕਰਕਰਾ) ਕਰੜਾ ਕਾਸਾਰ, ਭਾਵ ਪੰਜੀਰੀ॥
Prof. Sahib Singhਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ-

ਪਦ ਅਰਥ ਭਾਤੁ = ਭੱਤ, ਚੌਲ। ਪਹਿਤਿ = ਦਾਲ। ਲਾਪਸੀ = ਲੱਪੀ, ਪਤਲਾ ਕੜਾਹ। ਕਰਕਰਾ ਕਾਸਾਰੁ = ਖ਼ਸਤਾ ਪੰਜੀਰੀ।

SikhNet (Spanish)Deliciosos manjares son saboreados por el sacerdote

ਭੋਗਨਹਾਰੇ ਭੋਗਿਆ; ਇਸੁ ਮੂਰਤਿ ਕੇ ਮੁਖ ਛਾਰੁ ॥੪॥

bhoganahaare bhogiaa; is moorat ke mukh chhaar |4|

Sant Singh Khalsa- the priest enjoys these, while he puts ashes into the mouth of the idol. ||4||
Manmohan SinghThe enjoyer (the priest) enjoys these and ashes are in the mouth of this idol.
Manmohan Singh (Punjabi)ਅਨੰਦ ਲੈਣ ਵਾਲਾ (ਪੁਜਾਰੀ) ਇਨ੍ਹਾਂ ਦਾ ਅਨੰਦ ਮਾਣਦਾ ਹੈ ਅਤੇ ਇਸ ਬੁੱਤ ਦੇ ਮੂੰਹ ਵਿੱਚ ਸੁਆਹ ਪੈਦੀ ਹੈ।
Fareedkot Teekaਇਨ ਪਦਾਰਥੋਂ ਕੇ ਭੋਗਨੇ ਹਾਰੇ ਪੁਜਾਰੀ ਨੇ ਭੋਗਾ ਔਰ ਮੂਰਤ ਕੇ ਮੁਖ ਮੇਂ ਤੋ ਛਾਰ ਭਸਮ ਹੀ ਪੜੀ। ਛਾਰ ਪੜਨੇ ਕਾ, ਭਾਵ ਜਬ ਕੋਈ ਵਸਤੂ ਮੂਰਤੀ ਕੇ ਮੁਖ ਮੇਂ ਭੋਗ ਹੇਤ ਲਾਵਤੇ ਹੈਂ ਤਬ ਕੀੜੀਆਂ ਚੜਨੇ ਕੇ ਭ੍ਯ ਸੇ ਮੂਰਤ ਕੇ ਮੁਖ ਕੋ ਭਸਮ ਲਗਾ ਕਰ ਸਾਫ ਕਰ ਦੇਤੇ ਹੈਂ ਰਾਖ ਸੇ ਚਿਕਨਾਈ ਉਤਰ ਜਾਤੀ ਹੈ। ਵਾ ਮੂਰਤ ਕੇ ਮੁਖ (ਛਾਰ) ਮਾਟੀ ਪਈ, ਭਾਵ ਕੁਛ ਨਹੀਂ ਪੜਾ, ਜੈਸੇ ਥੀ ਤੈਸੀ ਹੀ ਰਹੀ॥੪॥
Prof. Sahib Singhਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ॥੪॥

ਪਦ ਅਰਥ ਛਾਰੁ = ਸੁਆਹ। ਮੁਖਿ ਛਾਰੁ = ਮੂੰਹ ਵਿਚ ਸੁਆਹ; (ਭਾਵ,) ਕੁਝ ਨਾ ਮਿਲਿਆ ॥੪॥

SikhNet (Spanish)y el polvo se va a la boca del ídolo. (4)

ਮਾਲਿਨਿ ਭੂਲੀ. ਜਗੁ ਭੁਲਾਨਾ; ਹਮ ਭੁਲਾਨੇ ਨਾਹਿ ॥

maalin bhoolee. jag bhulaanaa; ham bhulaane naeh |

Sant Singh KhalsaThe gardener is mistaken, and the world is mistaken, but I am not mistaken.
Manmohan SinghThe lady gardener is mistaken, the world is mistaken, but I am mistaken not.
Manmohan Singh (Punjabi)ਮਾਲਣ ਗਲਤੀ ਵਿੱਚ ਹੈ, ਸੰਸਾਰ ਗਲਤੀ ਵਿੱਚ ਹੈ, ਪ੍ਰੰਤੂ ਮੈਂ ਗੁਮਰਾਹ ਨਹੀਂ ਹੋਇਆ।
Fareedkot Teekaਮਾਲਨ ਭੀ ਭੂਲੀ ਹੈ ਵਾ ਮਾਇਆ ਮੇਂ ਲੀਨ ਹੂਈ ਪੰਡਿਤੋਂ ਕੀ ਬੁਧੀ ਭੂਲੀ ਅਰ ਔਰ ਜਗਤ ਭੀ ਭੂਲਾ ਹੈ, ਪਰੰਤੂ ਹਮ ਨਹੀਂ ਭੂਲੇ॥☬ਜੇ ਕਹੈ ਆਪ ਕੈਸੇ ਨਹੀਂ ਭੂਲੇ?
Prof. Sahib Singhਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ,
SikhNet (Spanish)El jardinero está confundido así como el mundo entero, pero yo no lo estoy.

ਕਹੁ ਕਬੀਰ. ਹਮ ਰਾਮ ਰਾਖੇ; ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥

kahu kabeer. ham raam raakhe; kripaa kar har raae |5|1|14|

Sant Singh KhalsaSays Kabeer, the Lord preserves me; the Lord, my King, has showered His Blessings upon me. ||5||1||14||
Manmohan SinghSays Kabir showering His benediction, Lord God, the King, has preserved me.
Manmohan Singh (Punjabi)ਕਬੀਰ ਜੀ ਆਖਦੇ ਹਨ, ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਸੁਆਮੀ, ਪਾਤਸ਼ਾਹ ਨੇ ਮੈਨੂੰ ਬਚਾ ਲਿਆ ਹੈ।
Fareedkot Teekaਤਿਸ ਪਰ ਕਬੀਰ ਜੀ ਕਹਤੇ ਹੈਂ: ਹਰੀ ਬਿਆਪਕ ਰਾਜੇ ਨੇ ਕ੍ਰਿਪਾ ਕਰ ਕੇ ਹਮ ਰਾਖੇ ਹੈਂ॥੫॥੧॥੧੪॥
Prof. Sahib Singhਕਬੀਰ ਆਖਦਾ ਹੈ- ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥

ਪਦ ਅਰਥ ਕ੍ਰਿਪਾ ਕਰਿ = ਕਿਰਪਾ ਕਰ ਕੇ। ਰਾਖੇ = ਰੱਖ ਲਿਆ ਹੈ, ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥

* ਨੋਟ: ਕੁਝ ਸੱਜਣ ਅੱਜ-ਕਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ, ਤੇ ਭੋਗ ਲਵਾਉਂਦੇ ਹਨ। ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ।

SikhNet (Spanish)Dice Kabir, el Señor, mi Rey, me ha protegido con Su Maravillosa Misericordia. (5‑1‑14)
Answers quote the Granth verbatim with Ang citations. AI commentary is not Gurbani and not a religious ruling.