ੴ

ਸਿੱਖਬਾਣੀ · SikhBani

Ang 479

Sri Guru Granth Sahib · Raag Aasaa · 4 shabads, 41 lines
Translations
Shabad Bhagat Kabir Ji Raag Aasaa continued from Ang 478

ਨਾਰਦ ਸਾਰਦ; ਕਰਹਿ ਖਵਾਸੀ ॥

naarad saarad; kareh khavaasee |

Sant Singh KhalsaNaarada the sage, and Shaarada the goddess of knowledge, serve the Lord.
Manmohan SinghNarad sage and Saraswati goddess, perform Lord's service.
Manmohan Singh (Punjabi)ਨਾਰਦ ਰਿਸ਼ੀ ਤੇ ਸੁਰਸਵਤੀ ਦੇਵੀ, ਸਾਈਂ ਦੀ ਸੇਵਾ ਕਰਦੇ ਹਨ।
Fareedkot Teekaਨਾਰਦ ਸਾਰਦਾਦਿ ਜਿਨ ਕੀ ਚੌਰੀ ਬਰਦਾਰੀ ਆਦਿ ਸੇਵਾ ਕਰਤੇ ਹੈਂ॥
Prof. Sahib Singhਨਾਰਦੁ ਭਗਤ ਤੇ ਸਾਰਦਾ ਦੇਵੀ ਭੀ ਉਸ ਸ੍ਰੀ ਪ੍ਰਭੂ ਜੀ ਦੀ ਟਹਿਲ ਕਰ ਰਹੇ ਹਨ (ਜੋ ਮੇਰੇ ਮਨ-ਤੀਰਥ ਤੇ ਵੱਸ ਰਿਹਾ ਹੈ)

ਪਦ ਅਰਥ ਖਵਾਸੀ = ਟਹਿਲ, ਚੋਬਦਾਰੀ।

SikhNet (Spanish)Narad, el sabio, y Sharad, la diosa del conocimiento le dan servicio,

ਪਾਸਿ ਬੈਠੀ; ਬੀਬੀ ਕਵਲਾ ਦਾਸੀ ॥੨॥

paas baitthee; beebee kavalaa daasee |2|

Sant Singh KhalsaThe goddess Lakhshmi sits by Him as His slave. ||2||
Manmohan SinghNear Him sits goddess Lakhshmi as His hand maiden.
Manmohan Singh (Punjabi)ਉਸ ਦੇ ਨੇੜੇ ਉਸ ਦੀ ਬਾਂਦੀ ਵਜੋਂ ਦੇਵੀ ਲੱਛਮੀ ਬੈਠੀ ਹੈ।
Fareedkot Teekaਅਰ ਬੀਬੀ ਕਮਲਾ ਦਾਸੀ ਹੋ ਕਰ ਜਿਨ ਕੇ ਪਾਸ ਬੈਠੀ ਰਹਤੀ ਹੈ॥੨॥
Prof. Sahib Singhਅਤੇ ਲੱਛਮੀ ਉਸ ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੈ ॥੨॥

ਪਦ ਅਰਥ ਬੀਬੀ ਕਵਲਾ = ਲੱਛਮੀ। ਦਾਸੀ = ਸੇਵਕਾ, ਟਹਿਲਣ ॥੨॥

SikhNet (Spanish)y a sus pies, como su esclava, se sienta Lakshmi, la diosa de la riqueza. (2)

ਕੰਠੇ ਮਾਲਾ; ਜਿਹਵਾ ਰਾਮੁ ॥

kantthe maalaa; jihavaa raam |

Sant Singh KhalsaThe mala is around my neck, and the Lord's Name is upon my tongue.
Manmohan SinghThe Lord's Name on my tongue, is the rosary on my neck,
Manmohan Singh (Punjabi)ਮੇਰੀ ਜੀਭ ਉਤੇ ਰੱਬ ਦਾ ਨਾਉ ਹੀ ਮੇਰੀ ਗਲੇ ਦੀ ਮਾਲਾ ਹੈ,
Fareedkot Teekaਜਿਨ ਕੇ ਕੰਠ ਮੇਂ ਮਾਲਾ ਹੈ ਅਰ ਮੁਖ ਕਰ ਰਾਮ ਰਾਮ ਕਹਤੇ ਹੈਂ॥
Prof. Sahib Singhਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਵਿਚ ਮਾਲਾ (ਸਿਮਰਨੀ) ਹੈ,

ਪਦ ਅਰਥ ਕੰਠੇ = ਗਲ ਵਿਚ।

SikhNet (Spanish)En mi cuello está el rosario, en mis labios

ਸਹੰਸ ਨਾਮੁ ਲੈ ਲੈ; ਕਰਉ ਸਲਾਮੁ ॥੩॥

sahans naam lai lai; krau salaam |3|

Sant Singh KhalsaI repeat the Naam, the Name of the Lord, a thousand times, and bow in reverence to Him. ||3||
Manmohan Singhwith which I repeat a thousand Names of His and make obeisance unto Him.
Manmohan Singh (Punjabi)ਜਿਸ ਨਾਲ ਮੈਂ ਉਸ ਦੇ ਹਜਾਰਾਂ ਹੀ ਨਾਮ ਉਚਾਰਦਾ ਅਤੇ ਉਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਮੈਂ ਹਜਾਰੋਂ ਵਾਰ ਨਾਮ ਲੇ ਲੇ ਕਰ ਤਿਨ ਸੰਤੋਂ ਕੋ ਪ੍ਰਣਾਮ ਕਰਤਾ ਹੂੰ॥੩॥
Prof. Sahib Singhਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ ॥੩॥

ਪਦ ਅਰਥ ਸਹੰਸ = ਹਜ਼ਾਰਾਂ ॥੩॥

SikhNet (Spanish)el Nombre del Señor y recitando Sus Mil Nombres, Lo saludo. (3)

ਕਹਤ ਕਬੀਰ. ਰਾਮ ਗੁਨ ਗਾਵਉ ॥

kehat kabeer. raam gun gaavau |

Sant Singh KhalsaSays Kabeer, I sing the Glorious Praises of the Lord;
Manmohan SinghSays Kabir, I sing Master's praise.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਤੌ ਰਾਮ ਕੇ ਗੁਣ ਗਾਉਤਾ ਹੂੰ॥
Prof. Sahib Singhਕਬੀਰ ਆਖਦਾ ਹੈ ਕਿ ਮੈਂ ਹਰੀ ਦੇ ਗੁਣ ਗਾਂਦਾ ਹਾਂ,
SikhNet (Spanish)Dice Kabir, canto siempre la Alabanza del Señor;

ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥

hindoo turak doaoo samajhaavau |4|4|13|

Sant Singh KhalsaI teach both Hindus and Muslims. ||4||4||13||
Manmohan SinghAnd instruct both the Hindus and Muslims.
Manmohan Singh (Punjabi)ਮੈਂ ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਸਿਖਿਆ ਦਿੰਦਾ ਹਾਂ।
Fareedkot Teekaਔਰ ਹਿੰਦੂ ਤੁਰਕ ਦੋਨੋ ਕੋ ਰਾਮ ਗੁਨ ਗਾਉਨਾ ਹੀ ਸਮਝਾਉਤਾ ਹੂੰ॥੪॥੪॥੧੩॥☬ਕਿਸੀ ਮਾਲਨ ਕੋ ਕਿਸੀ ਪੰਡਤ ਕੇ ਵਾਸਤੇ ਫੁਲ ਤੋੜਤੀ ਦੇਖ ਕਰ ਤਿਸ ਮਾਲਨ ਪ੍ਰਤਿ ਵਾ ਪੰਡਿਤ ਪ੍ਰਤੀ ਗੁਸਾਈ ਕਬੀਰ ਜੀ ਕਹਤੇ ਹੈਂ:
Prof. Sahib Singhਅਤੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਸਮਝਾਂਦਾ ਹਾਂ (ਕਿ ਮਨ ਹੀ ਤੀਰਥ ਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸ ਦੇ ਅਨੇਕਾਂ ਨਾਮ ਹਨ) ॥੪॥੪॥੧੩॥

* ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਇਸ ਸ਼ਬਦ ਬਾਰੇ ਇਉਂ ਲਿਖਦੇ ਹਨ-"ਭਗਤ ਜੀ ਆਪਣੇ ਸੁਆਮੀ ਗੁਰੂ ਰਾਮਾ ਨੰਦ ਦੀ ਉਪਮਾ ਕਰਦੇ ਹਨ। ਓਦੋਂ ਆਪ ਪੀਰ-ਪੀਤਾਂਬਰ ਵੈਸ਼ਨੋ ਸਨ। ਗੋਮਤੀ ਨਦੀ ਦੇ ਕਿਨਾਰੇ ਸੁਆਮੀ ਰਾਮਾਨੰਦ ਦੇ ਤੀਰਥਾਂ ਦਾ ਹੱਜ ਕਰਨਾ ਉੱਤਮ ਫ਼ਰਮਾਂਦੇ ਹਨ। ਉੱਥੇ ਰਹਿ ਕੇ ਜੋਗ-ਅਭਿਆਸ ਕਰਦੇ ਸਨ।_ ਪਰ, ਪਾਠਕ ਸੱਜਣ ਇਸ ਸ਼ਬਦ ਦੇ ਅਰਥਾਂ ਵਿਚ ਵੇਖ ਆਏ ਹਨ ਕਿ ਇੱਥੇ ਨਾਹ ਕਿਤੇ ਰਾਮਾਨੰਦ ਜੀ ਦਾ ਜ਼ਿਕਰ ਹੈ, ਅਤੇ ਨਾਹ ਹੀ ਕਿਸੇ ਜੋਗ-ਅਭਿਆਸ ਦਾ। * ਨੋਟ: ਹਰੇਕ ਸ਼ਬਦ ਦਾ ਠੀਕ ਅਰਥ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਪਹਿਲਾਂ 'ਰਹਾਉ' ਦੀ ਤੁਕ ਨੂੰ ਚੰਗੀ ਤਰ੍ਹਾਂ ਸਮਝਿਆ ਜਾਏ। 'ਰਹਾਉ' ਦੀ ਤੁਕ, ਮਾਨੋ, ਸ਼ਬਦ ਦਾ ਧੁਰਾ ਹੈ, ਜਿਸ ਦੇ ਦੁਆਲੇ ਸ਼ਬਦ ਦੇ ਸਾਰੇ ਬੰਦ ਭੌਂਦੇ ਹਨ। ਇਸ ਸ਼ਬਦ ਦੇ ਠੀਕ ਅਰਥ ਕਰਨ ਲਈ ਉਪਰ-ਲਿਖੇ ਗੁਰ ਤੋਂ ਛੁਟ ਸ਼ਬਦ ਦੀ ਆਖ਼ਰੀ ਤੁਕ ਵਲ ਧਿਆਨ ਦੇਣਾ ਭੀ ਜ਼ਰੂਰੀ ਹੈ ਇਸ ਤੁਕ ਤੋਂ ਸਾਫ਼ ਦਿੱਸਦਾ ਹੈ ਕਿ ਕਬੀਰ ਜੀ ਨਿਰਾ ਮੁਸਲਮਾਨਾਂ ਦੇ 'ਹੱਜ' ਦਾ ਹੀ ਜ਼ਿਕਰ ਨਹੀਂ ਕਰ ਰਹੇ, ਹਿੰਦੂਆਂ ਦੇ ਤੀਰਥਾਂ ਵਲ ਭੀ ਇਸ਼ਾਰਾ ਕਰਦੇ ਹਨ, ਕਿਉਂਕਿ ਕੇਵਲ 'ਹੱਜ' ਦਾ ਜ਼ਿਕਰ ਕੀਤਿਆਂ 'ਹਿੰਦੂ ਤੁਰਕ ਦੋਊ' ਨੂੰ ਉਪਦੇਸ਼ ਨਹੀਂ ਹੋ ਸਕਦਾ। 'ਗੋਮਤੀ' ਨਦੀ ਹਿੰਦੂਆਂ ਦਾ ਤੀਰਥ ਹੈ। ਭਾਈ ਗੁਰਦਾਸ ਜੀ ਜਿੱਥੇ 'ਗੁਰ ਚਰਣ ਹਜ' ਨੂੰ ਸਾਰੇ ਤੀਰਥਾਂ ਨਾਲੋਂ ਸ੍ਰੇਸ਼ਟ ਦੱਸਦੇ ਹਨ ਉੱਥੇ ਹੋਰ ਤੀਰਥਾਂ ਦੇ ਨਾਲ 'ਗੋਮਤੀ' ਦਾ ਭੀ ਜ਼ਿਕਰ ਕਰਦੇ ਹਨ। ਨਾਮਦੇਵ ਜੀ ਭੀ ਰਾਮਕਲੀ ਰਾਗ ਵਿਚ

SikhNet (Spanish)instruyo a los hindúes y a los musulmanes de la misma forma. (4‑4‑13)

Open this shabad (11 lines, Angs 478-479) →

Shabad Bhagat Kabir Ji Raag Aasaa

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ॥

aasaa sree kabeer jeeo ke panchapade 9 dutuke 5 |

Sant Singh KhalsaAasaa, Kabeer Jee, 9 Panch-Padhay, 5 Dho-Thukay:
Manmohan SinghAsa Venerable Kabir. Panchpade 9 Dutuke 5.
Manmohan Singh (Punjabi)ਆਸਾ ਪੂਜਯ ਕਬੀਰ ਜੀ ਪੰਜ ਪਦੇ 9 ਦੁਤਕੇ 5।
Prof. Sahib Singhਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ-ਬੰਦਾਂ-ਦੋ-ਤੁਕਿਆਂ ਵਾਲੀ ਬਾਣੀ।
SikhNet (Spanish)Asa, Sri Kabir yi, nueve Panch-Padas y cinco Do-Tukas

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace. He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥

paatee torai maalinee; paatee paatee jeeo |

Sant Singh KhalsaYou tear off the leaves, O gardener, but in each and every leaf, there is life.
Manmohan SinghThou tearest off the leaves, O lady-gardener but in every leaf there is life.
Manmohan Singh (Punjabi)ਤੂੰ ਪੱਤੇ ਤੋੜਦੀ ਹੈਂ, ਹੇ ਮਾਲਣੇ! ਹਰ ਪੱਤੇ ਵਿੱਚ ਜਾਨ ਹੈ।
Fareedkot Teekaਹੇ ਮਾਲਨੀ! ਤੂੰ ਜੋ ਪਾਤੀ ਤੋੜਤੀ ਹੈਂ ਵਾ ਹੇ ਮਾਇਆ ਮੇਂ ਲੀਨ ਬੁਧੀ ਵਾਲੇ ਪੰਡਤ! ਤੂੰ ਜੋ ਪਾਤ ਤੋੜਤਾ ਹੈਂ। ਜੋ ਕਿਸੀ ਸੇ ਕਹਿ ਕਰ ਕਾਮ ਕਰਾਨਾ ਹੈ ਵਹੁ ਮਾਨੋ ਆਪ ਹੀ ਕਰਨਾ ਹੈ। ਸੋ ਪਾਤ ਪਾਤ ਮੇਂ (ਜੀਉ) ਚੈਤੰਨ੍ਯ ਕਲਾ ਹੈ॥
Prof. Sahib Singh(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ।

ਪਦ ਅਰਥ ਪਾਤੀ = ਪੱਤਰ। ਪਾਤੀ ਪਾਤੀ = ਹਰੇਕ ਪੱਤਰ ਵਿਚ। ਜੀਉ = ਜਿੰਦ।

SikhNet (Spanish)Oh jardinero, ¿por qué arrancas las flores y las hojas cuando éstas tienen vida,

ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥੧॥

jis paahan kau paatee torai; so paahan nirajeeo |1|

Sant Singh KhalsaThat stone idol, for which you tear off those leaves - that stone idol is lifeless. ||1||
Manmohan SinghThe stone (idol) for which thou pluckest the leaves that stone is life-less.
Manmohan Singh (Punjabi)ਜਿਹੜੇ ਪੱਥਰ (ਪੱਥਰ ਦਾ ਬੁੱਤ) ਲਈ ਤੂੰ ਪੱਤੇ ਤੋੜਦੀ ਹੈਂ, ਉਹ ਪੱਥਰ ਬੇਜਾਨ ਹੈ।
Fareedkot Teekaਜਿਸ ਪਾਹਨ ਪੂਜਾ ਵਾਸਤੇ ਪਾਤੀ ਤੋੜਤੀ ਹੈ ਵਾ ਤੋੜਤਾ ਹੈਂ, ਸੋ ਪਥਰ (ਨਿਰਜੀਉ) ਜੜ ਹੈ॥੧॥
Prof. Sahib Singhਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥੧॥

ਪਦ ਅਰਥ ਪਾਹਨ = ਪੱਥਰ। ਨਿਰਜੀਉ = ਨਿਰਜਿੰਦ ॥੧॥

SikhNet (Spanish)mientras que los ídolos de piedra que reciben la ofrenda de tus flores no la tienen? (1)

ਭੂਲੀ ਮਾਲਨੀ ਹੈ; ਏਉ ॥

bhoolee maalanee hai; eo |

Sant Singh KhalsaIn this, you are mistaken, O gardener.
Manmohan SinghIn this thou art mistaken, O lady gardener.
Manmohan Singh (Punjabi)ਇਸ ਵਿੱਚ ਤੂੰ ਗਲਤੀ ਤੇ ਹੈਂ, ਹੇ ਮਾਲਣੇ!
Fareedkot Teekaਹੇ ਮਾਲਨੇ! ਤੂੰ ਭੂਲੀ ਹੂਈ ਹੈਂ ਵਾ ਹੇ ਪੰਡਤ ਮਾਇਆ ਮੇਂ ਲੀਨ ਹੂਈ ਔਰ ਪਰਮੇਸ੍ਵਰ ਸੇ ਭੂਲੀ ਹੂਈ ਬੁਧੀ ਵਾਲੇ! ਹਮਾਰਾ ਕਥਨ (ਏਉ) ਇਸ ਪ੍ਰਕਾਰ ਹੈ॥
Prof. Sahib Singh(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ,

ਪਦ ਅਰਥ ਏਉ = ਇਉਂ, ਇਸ ਤਰ੍ਹ।

SikhNet (Spanish)Así es como uno es engañado sin saber

ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥

satigur jaagataa hai deo |1| rahaau |

Sant Singh KhalsaThe True Guru is the Living Lord. ||1||Pause||
Manmohan SinghThe True Guru is the living Lord. Pause.
Manmohan Singh (Punjabi)ਸੱਚੇ ਗੁਰੂ ਜੀ ਜੀਊਦੇ ਜਾਗਦੇ ਪ੍ਰਭੂ ਹਨ। ਠਹਿਰਾਉ।
Fareedkot Teekaਸਤਿਗੁਰੂ (ਜਾਗਤਾ) ਚੈਤਨ੍ਯ ਦੇਵ ਹੈ, ਭਾਵ ਇਹ ਕਿ ਸਤਿਗੁਰੋਂ ਕੀ ਪੂਜਾ ਕਰ॥੧॥ ਰਹਾਉ ॥
Prof. Sahib Singh(ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥੧॥ ਰਹਾਉ ॥
SikhNet (Spanish)que el Gran Dios está siempre Despierto. (1-Pausa)

ਬ੍ਰਹਮੁ ਪਾਤੀ. ਬਿਸਨੁ ਡਾਰੀ; ਫੂਲ ਸੰਕਰਦੇਉ ॥

braham paatee. bisan ddaaree; fool sankaradeo |

Sant Singh KhalsaBrahma is in the leaves, Vishnu is in the branches, and Shiva is in the flowers.
Manmohan SinghBrahms is in the leaves, Vishnu in the boughs and God Shiva in the flowers.
Manmohan Singh (Punjabi)ਬ੍ਰਹਿਮਾ ਪੱਤਿਆਂ ਵਿੱਚ ਹੈ, ਵਿਸ਼ਨੂੰ ਟਹਿਣੀਆਂ ਵਿੱਚ ਅਤੇ ਸ਼ਿਵਜੀ ਦੇਵਤਾ ਫੁੱਲਾਂ ਵਿੱਚ।
Fareedkot Teekaਪਾਤ ਬ੍ਰਹਮਾ ਰੂਪ ਹੈਂ, ਡਾਲੀ ਬਿਸਨ ਰੂਪ ਹੈਂ, ਫੂਲ ਸ਼ੰਕਰ ਦੇਵ ਕਾ ਰੂਪ ਹੈਂ॥
Prof. Sahib Singh(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ;

ਪਦ ਅਰਥ ਬ੍ਰਹਮੁ = ਬ੍ਰਹਮਾ। ਡਾਰੀ = ਡਾਲੀ, ਟਹਿਣੀ। ਸੰਕਰ = ਸ਼ਿਵ।

SikhNet (Spanish)Las hojas son Brahma, las ramas y flores Vishnú y Shiva;

ਤੀਨਿ ਦੇਵ ਪ੍ਰਤਖਿ ਤੋਰਹਿ; ਕਰਹਿ ਕਿਸ ਕੀ ਸੇਉ ॥੨॥

teen dev pratakh toreh; kareh kis kee seo |2|

Sant Singh KhalsaWhen you break these three gods, whose service are you performing? ||2||
Manmohan SinghThe three gods thou, obviously breakest, then whose service perfomest thou?
Manmohan Singh (Punjabi)ਤਿੰਨਾਂ ਹੀ ਦੇਵਤਿਆਂ ਨੂੰ ਤੂੰ ਜ਼ਾਹਿਰਾ ਤੌਰ ਤੇ ਤੋੜਦੀ ਹੈਂ (ਫਿਰ) ਤੂੰ ਕਿਸ ਦੀ ਸੇਵਾ ਕਮਾਉਂਦੀ ਹੈਂ?
Fareedkot Teekaਇਨ ਤੀਨ ਦੇਵਤੋਂ ਕੋ ਪ੍ਰਤਖ੍ਯ ਤੋੜ ਕਰ ਫਿਰ ਸੇਵਾ ਕਿਸ ਕੀ ਕਰੈਗੀ ਵਾ ਕਰੈਗਾ॥੨॥
Prof. Sahib Singhਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥੨॥

ਪਦ ਅਰਥ ਪ੍ਰਤਖਿ = ਸਾਹਮਣੇ। ਤੋਰਹਿ = ਤੋੜ ਰਹੀ ਹੈਂ। ਸੇਉ = ਸੇਵਾ ॥੨॥

SikhNet (Spanish)pero rompes a los tres dioses y luego esperas que los vas a complacer. (2)

ਪਾਖਾਨ ਗਢਿ ਕੈ ਮੂਰਤਿ ਕੀਨੑੀ; ਦੇ ਕੈ ਛਾਤੀ ਪਾਉ ॥

paakhaan gadt kai moorat keenaee; de kai chhaatee paau |

Sant Singh KhalsaThe sculptor carves the stone and fashions it into an idol, placing his feet upon its chest.
Manmohan SinghThe sculptor carves the stone and fashions it into an idol, by placing his feet on its breast.
Manmohan Singh (Punjabi)ਘੜਨ ਵਾਲਾ, ਪੱਥਰ ਨੂੰ ਘੜ ਸੁਆਰ ਅਤੇ ਬੁੱਤ ਦੀ ਹਿੱਕ ਤੇ ਆਪਣੇ ਪੈਰ ਟੇਕ ਕੇ ਬੁੱਤ ਨੂੰ ਬਣਾਉਂਦਾ ਹੈ।
Fareedkot Teekaਪਾਥਰ ਕੋ ਘੜ ਕਰ ਕੇ ਔਰ ਛਾਤੀ ਪਰ ਪੈਰ ਦੇ ਕਰ ਦੇਵਤਾ ਕੀ ਮੂਰਤ ਬਨਾਈ ਹੈ॥
Prof. Sahib Singh(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ।

ਪਦ ਅਰਥ ਪਾਖਾਨ = ਪੱਥਰ। ਗਢਿ ਕੈ = ਘੜ ਕੇ। ਪਾਉ = ਪਾਉਂ, ਪੈਰ।

SikhNet (Spanish)Esculpes a tus dioses en las piedras poniendo tus pies sobre sus pechos;

ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥੩॥

je eeh moorat saachee hai; tau garrhanahaare khaau |3|

Sant Singh KhalsaIf this stone god was true, it would devour the sculptor for this! ||3||
Manmohan SinghIf this stone-god be true, then, is should eat up the sculptor.
Manmohan Singh (Punjabi)ਜੇਕਰ ਇਹ ਪੱਥਰ ਦਾ ਦੇਵਤਾ ਸੱਚਾ ਹੈ, ਤਦ ਇਸ ਨੂੰ ਘੜਨ ਵਾਲੇ ਨੂੰ ਖਾਣਾ ਚਾਹੀਦਾ ਹੈ।
Fareedkot Teekaਜੇਕਰ ਯਹ ਮੂਰਤ ਸਚੀ ਹੋਤੀ, ਤੌ ਜੋ ਘੜਨੇ ਹਾਰੇ ਥੇ, ਜਿਨੋਂ ਬਿਅਦਬੀ ਕੀ ਥੀ, ਤਿਨ ਕੋ ਖਾਇ ਜਾਤੀ। ਸੋ ਬਾਤੀ ਨਹੀਂ ਯਾਂ ਤੇ ਝੂਠੀ ਹੈ॥੩॥
Prof. Sahib Singhਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ॥੩॥
SikhNet (Spanish)si este dios de piedra estuviera vivo y fuera verdadero, entonces debería devorar al escultor por tal osadía. (3)

ਭਾਤੁ ਪਹਿਤਿ ਅਰੁ ਲਾਪਸੀ; ਕਰਕਰਾ ਕਾਸਾਰੁ ॥

bhaat pahit ar laapasee; karakaraa kaasaar |

Sant Singh KhalsaRice and beans, candies, cakes and cookies
Manmohan SinghThe rice, pulse, semi liquid sweets pancakes and pudding.
Manmohan Singh (Punjabi)ਚਾਉਲ, ਦਾਲ, ਪਤਲਾ ਕੜਾਹ ਪ੍ਰਸ਼ਾਦ, ਮਾਲ ਪੂੜੇ ਅਤੇ ਪੰਜੀਰੀ।
Fareedkot Teeka(ਭਾਤ) ਚਾਵਲ ਅਰ (ਪਹਿਤਿ) ਦਾਲ ਔਰ (ਲਾਪਸੀ) ਮੀਠੀ ਕਢੀ (ਕਰਕਰਾ) ਕਰੜਾ ਕਾਸਾਰ, ਭਾਵ ਪੰਜੀਰੀ॥
Prof. Sahib Singhਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ-

ਪਦ ਅਰਥ ਭਾਤੁ = ਭੱਤ, ਚੌਲ। ਪਹਿਤਿ = ਦਾਲ। ਲਾਪਸੀ = ਲੱਪੀ, ਪਤਲਾ ਕੜਾਹ। ਕਰਕਰਾ ਕਾਸਾਰੁ = ਖ਼ਸਤਾ ਪੰਜੀਰੀ।

SikhNet (Spanish)Deliciosos manjares son saboreados por el sacerdote

ਭੋਗਨਹਾਰੇ ਭੋਗਿਆ; ਇਸੁ ਮੂਰਤਿ ਕੇ ਮੁਖ ਛਾਰੁ ॥੪॥

bhoganahaare bhogiaa; is moorat ke mukh chhaar |4|

Sant Singh Khalsa- the priest enjoys these, while he puts ashes into the mouth of the idol. ||4||
Manmohan SinghThe enjoyer (the priest) enjoys these and ashes are in the mouth of this idol.
Manmohan Singh (Punjabi)ਅਨੰਦ ਲੈਣ ਵਾਲਾ (ਪੁਜਾਰੀ) ਇਨ੍ਹਾਂ ਦਾ ਅਨੰਦ ਮਾਣਦਾ ਹੈ ਅਤੇ ਇਸ ਬੁੱਤ ਦੇ ਮੂੰਹ ਵਿੱਚ ਸੁਆਹ ਪੈਦੀ ਹੈ।
Fareedkot Teekaਇਨ ਪਦਾਰਥੋਂ ਕੇ ਭੋਗਨੇ ਹਾਰੇ ਪੁਜਾਰੀ ਨੇ ਭੋਗਾ ਔਰ ਮੂਰਤ ਕੇ ਮੁਖ ਮੇਂ ਤੋ ਛਾਰ ਭਸਮ ਹੀ ਪੜੀ। ਛਾਰ ਪੜਨੇ ਕਾ, ਭਾਵ ਜਬ ਕੋਈ ਵਸਤੂ ਮੂਰਤੀ ਕੇ ਮੁਖ ਮੇਂ ਭੋਗ ਹੇਤ ਲਾਵਤੇ ਹੈਂ ਤਬ ਕੀੜੀਆਂ ਚੜਨੇ ਕੇ ਭ੍ਯ ਸੇ ਮੂਰਤ ਕੇ ਮੁਖ ਕੋ ਭਸਮ ਲਗਾ ਕਰ ਸਾਫ ਕਰ ਦੇਤੇ ਹੈਂ ਰਾਖ ਸੇ ਚਿਕਨਾਈ ਉਤਰ ਜਾਤੀ ਹੈ। ਵਾ ਮੂਰਤ ਕੇ ਮੁਖ (ਛਾਰ) ਮਾਟੀ ਪਈ, ਭਾਵ ਕੁਛ ਨਹੀਂ ਪੜਾ, ਜੈਸੇ ਥੀ ਤੈਸੀ ਹੀ ਰਹੀ॥੪॥
Prof. Sahib Singhਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ॥੪॥

ਪਦ ਅਰਥ ਛਾਰੁ = ਸੁਆਹ। ਮੁਖਿ ਛਾਰੁ = ਮੂੰਹ ਵਿਚ ਸੁਆਹ; (ਭਾਵ,) ਕੁਝ ਨਾ ਮਿਲਿਆ ॥੪॥

SikhNet (Spanish)y el polvo se va a la boca del ídolo. (4)

ਮਾਲਿਨਿ ਭੂਲੀ. ਜਗੁ ਭੁਲਾਨਾ; ਹਮ ਭੁਲਾਨੇ ਨਾਹਿ ॥

maalin bhoolee. jag bhulaanaa; ham bhulaane naeh |

Sant Singh KhalsaThe gardener is mistaken, and the world is mistaken, but I am not mistaken.
Manmohan SinghThe lady gardener is mistaken, the world is mistaken, but I am mistaken not.
Manmohan Singh (Punjabi)ਮਾਲਣ ਗਲਤੀ ਵਿੱਚ ਹੈ, ਸੰਸਾਰ ਗਲਤੀ ਵਿੱਚ ਹੈ, ਪ੍ਰੰਤੂ ਮੈਂ ਗੁਮਰਾਹ ਨਹੀਂ ਹੋਇਆ।
Fareedkot Teekaਮਾਲਨ ਭੀ ਭੂਲੀ ਹੈ ਵਾ ਮਾਇਆ ਮੇਂ ਲੀਨ ਹੂਈ ਪੰਡਿਤੋਂ ਕੀ ਬੁਧੀ ਭੂਲੀ ਅਰ ਔਰ ਜਗਤ ਭੀ ਭੂਲਾ ਹੈ, ਪਰੰਤੂ ਹਮ ਨਹੀਂ ਭੂਲੇ॥☬ਜੇ ਕਹੈ ਆਪ ਕੈਸੇ ਨਹੀਂ ਭੂਲੇ?
Prof. Sahib Singhਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ,
SikhNet (Spanish)El jardinero está confundido así como el mundo entero, pero yo no lo estoy.

ਕਹੁ ਕਬੀਰ. ਹਮ ਰਾਮ ਰਾਖੇ; ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥

kahu kabeer. ham raam raakhe; kripaa kar har raae |5|1|14|

Sant Singh KhalsaSays Kabeer, the Lord preserves me; the Lord, my King, has showered His Blessings upon me. ||5||1||14||
Manmohan SinghSays Kabir showering His benediction, Lord God, the King, has preserved me.
Manmohan Singh (Punjabi)ਕਬੀਰ ਜੀ ਆਖਦੇ ਹਨ, ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਸੁਆਮੀ, ਪਾਤਸ਼ਾਹ ਨੇ ਮੈਨੂੰ ਬਚਾ ਲਿਆ ਹੈ।
Fareedkot Teekaਤਿਸ ਪਰ ਕਬੀਰ ਜੀ ਕਹਤੇ ਹੈਂ: ਹਰੀ ਬਿਆਪਕ ਰਾਜੇ ਨੇ ਕ੍ਰਿਪਾ ਕਰ ਕੇ ਹਮ ਰਾਖੇ ਹੈਂ॥੫॥੧॥੧੪॥
Prof. Sahib Singhਕਬੀਰ ਆਖਦਾ ਹੈ- ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥

ਪਦ ਅਰਥ ਕ੍ਰਿਪਾ ਕਰਿ = ਕਿਰਪਾ ਕਰ ਕੇ। ਰਾਖੇ = ਰੱਖ ਲਿਆ ਹੈ, ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥

* ਨੋਟ: ਕੁਝ ਸੱਜਣ ਅੱਜ-ਕਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ, ਤੇ ਭੋਗ ਲਵਾਉਂਦੇ ਹਨ। ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ।

SikhNet (Spanish)Dice Kabir, el Señor, mi Rey, me ha protegido con Su Maravillosa Misericordia. (5‑1‑14)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਬਾਰਹ ਬਰਸ. ਬਾਲਪਨ ਬੀਤੇ; ਬੀਸ ਬਰਸ ਕਛੁ ਤਪੁ, ਨ ਕੀਓ ॥

baarah baras. baalapan beete; bees baras kachh tap, na keeo |

Sant Singh KhalsaTwelve years pass in childhood, and for another twenty years, he does not practice self-discipline and austerity.
Manmohan SinghTwelve years pass away in childhood and the man performs not arduous service for another twenty year.
Manmohan Singh (Punjabi)ਬਾਰਾਂ ਵਰ੍ਹੇ ਬਚਪਨ ਵਿੱਚ ਗੁਜਰ ਜਾਂਦੇ ਹਨ ਅਤੇ ਇਨਸਾਨ ਵੀਹ ਵਰ੍ਹੇ ਹੋਰ ਕੋਈ ਕਰੜੀ ਘਾਲ ਨਹੀਂ ਕਮਾਉਂਦਾ।
Fareedkot Teekaਬਾਰਹ ਬਰਸ ਤੌ ਬਾਲਪਨੇ ਮੇਂ ਬੀਤ ਗਏ, ਤਿਸ ਤੇ ਉਪਰਾਂਤ ਕੌ ਬੀਸ ਬਰਸੋਂ ਮੇਂ ਭੀ ਕਛੁ ਤਪ ਨਹੀਂ ਕੀਆ॥
Prof. Sahib Singh(ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਵੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ;

ਪਦ ਅਰਥ ਬਾਲਪਨ = ਅੰਞਾਣ-ਪੁਣਾ।

SikhNet (Spanish)Doce años pertenecen a la niñez; en veinte más, uno no practica la disciplina;

ਤੀਸ ਬਰਸ. ਕਛੁ ਦੇਵ. ਨ ਪੂਜਾ; ਫਿਰਿ ਪਛੁਤਾਨਾ ਬਿਰਧਿ ਭਇਓ ॥੧॥

tees baras. kachh dev. na poojaa; fir pachhutaanaa biradh bheo |1|

Sant Singh KhalsaFor another thirty years, he does not worship God in any way, and then, when he is old, he repents and regrets. ||1||
Manmohan SinghFor thirty years more, he worships not God in the least and then repents, when he becomes old.
Manmohan Singh (Punjabi)ਹੋਰ ਤੀਹ ਸਾਲਾਂ ਲਈ ਉਹ ਵਾਹਿਗੁਰੂ ਦੀ ਮੂਲੋਂ ਹੀ ਉਪਾਸ਼ਨਾ ਨਹੀਂ ਕਰਦਾ ਅਤੇ ਤਦ ਅਫਸੋਸ ਕਰਦਾ ਹੈ, ਜਦ ਉਹ ਬੁੱਢਾ ਹੋ ਜਾਂਦਾ ਹੈ।
Fareedkot Teekaਤਿਸ ਤੇ ਉਪਰਾਂਤ ਜੋ ਤੀਸ ਬਰਸ ਥੇ ਤਿਨਮੈਂ ਭੀ ਕਛ ਪਰਮਾਤਮ ਪੂਜਾ ਨਹੀਂ ਕਰੀ, ਫਿਰ ਬ੍ਰਿਧਾਵਸਤਾ ਹੋ ਗਈ ਔਰ ਪਸਚਾਤਾਪ ਕਰਨੇ ਲਗਾ॥੧॥
Prof. Sahib Singhਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ ॥੧॥
SikhNet (Spanish)en treinta más, uno no alaba a su Dios; y en la vejez sólo se arrepiente. (1)

ਮੇਰੀ ਮੇਰੀ ਕਰਤੇ; ਜਨਮੁ ਗਇਓ ॥

meree meree karate; janam geo |

Sant Singh KhalsaHis life wastes away as he cries out, "Mine, mine!"
Manmohan SinghHis life passes away saying, "This is mine and mine alone".
Manmohan Singh (Punjabi)ਇਹ ਮੈਡੀਂ ਨਿਰੋਲ ਮੈਡੀਂ ਹੈ" ਕਹਿੰਦਿਆਂ ਉਸ ਦਾ ਜੀਵਨ ਬੀਤ ਜਾਂਦਾ ਹੈ।
Fareedkot Teekaਮੇਰੀ ਮੇਰੀ ਕਰਤੇ ਹੂਏ ਕਾ ਜਨਮ ਨਸ਼ਟ ਹੋ ਗਿਆ॥
Prof. Sahib Singh'ਮਮਤਾ' ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ,

ਪਦ ਅਰਥ ਮੇਰੀ ਮੇਰੀ ਕਰਤੇ = ਇਹਨਾਂ ਖ਼ਿਆਲਾਂ ਵਿਚ ਹੀ ਕਿ ਇਹ ਚੀਜ਼ ਮੇਰੀ ਹੈ ਇਹ ਧਨ ਮੇਰਾ ਹੈ, ਮਮਤਾ ਵਿਚ ਹੀ।

SikhNet (Spanish)Su vida, la desperdició diciendo, “esto es mío”,

ਸਾਇਰੁ ਸੋਖਿ; ਭੁਜੰ ਬਲਇਓ ॥੧॥ ਰਹਾਉ ॥

saaeir sokh; bhujan baleo |1| rahaau |

Sant Singh KhalsaThe pool of his power has dried up. ||1||Pause||
Manmohan SinghThe tank of his arm's power if dried up. Pause.
Manmohan Singh (Punjabi)ਉਸ ਦੀਆਂ ਬਾਹਾਂ ਦੇ ਬਲ ਦਾ ਤਾਲਾਬ ਸੁੱਕ ਜਾਂਦਾ ਹੈ। ਠਹਿਰਾਉ।
Fareedkot Teekaਭੁਜੋਂ ਕਾ ਬਲ ਰੂਪ (ਸਾਇਰੁ) ਸਮੁੰਦਰ ਬੁਢੇਪੇ ਰੂਪ ਅਗਸਤ ਨੇ ਸੋਖ ਲੀਆ ਹੈ॥੧॥ ਰਹਾਉ ॥
Prof. Sahib Singhਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ) ॥੧॥ ਰਹਾਉ ॥

ਪਦ ਅਰਥ ਸਾਇਰੁ = ਸਮੁੰਦਰ, ਸਾਗਰ। ਸੋਖਿ = ਸੁੱਕ ਕੇ, ਸੁੱਕ ਜਾਣ ਤੇ। ਭੁਜੰ ਬਲਇਓ = ਭੁਜਾਂ ਦਾ ਬਲ, ਬਾਹਾਂ ਦੀ ਤਾਕਤ ॥੧॥ ਰਹਾਉ ॥

SikhNet (Spanish)y de esta forma la fuente de su poder se secó y la fortaleza de sus brazos se fue. (1‑Pausa)

ਸੂਕੇ ਸਰਵਰਿ, ਪਾਲਿ ਬੰਧਾਵੈ; ਲੂਣੈ ਖੇਤਿ, ਹਥ ਵਾਰਿ ਕਰੈ ॥

sooke saravar, paal bandhaavai; loonai khet, hath vaar karai |

Sant Singh KhalsaHe makes a dam around the dried-up pool, and with his hands, he makes a fence around the harvested field.
Manmohan SinghWith his hands he makes a fence round a dried up tank and puts a hedge round the reaped field.
Manmohan Singh (Punjabi)ਆਪਣੇ ਹੱਥਾਂ ਨਾਲ ਉਹ ਸੁੱਕੇ ਹੋਏ ਤਾਲਾਬ ਉਦਾਲੇ ਜੰਗਲਾ ਬਣਾਉਂਦਾ ਹੈ ਅਤੇ ਵੱਢੀ ਹੋਈ ਪੈਲੀ ਉਦਾਲੇ ਬਾੜ ਕਰਦਾ ਹੈ।
Fareedkot Teekaਜੈਸੇ ਕੋਈ ਸੂਖ ਸਰੋਵਰ ਮੇਂ ਪਾਲ ਅਰਥਾਤ ਪਾਨੀ ਰੋਕਨੇ ਕੀ ਵਟ ਬੰਧਾਵੈ, (ਲੂਣੈ ਖੇਤਿ) ਜੋ ਖੇਤ ਕਾਟ ਲੀਆ ਹੈ, ਉਸ ਕੋ ਹਾਥੇ ਕਰ ਵਾੜ ਕਰੈ, ਸੋ ਯਹ ਦੋਨੋ ਜਤਨ ਨਿਸਫਲ ਹੈਂ। ਭਾਵ ਯਹਕਿ ਜੋ ਪੁਰਸ ਬੁਢੇਪੇ ਸਮੇਂ ਸਰੀਰ ਮੇਂ ਬਲ ਰਖਣੇ ਵਾਸਤੇ ਅਨੇਕ ਪ੍ਰਕਾਰ ਕੇ ਜਤਨ ਕਰਤਾ ਹੈ, ਸੋ ਨਿਸਫਲ ਹੈ॥
Prof. Sahib Singh(ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ।

ਪਦ ਅਰਥ ਸਰਵਰਿ = ਤਲਾ ਵਿਚ। ਪਾਲਿ = ਕੰਧ। ਲੂਣੈ ਖੇਤਿ = ਕੱਟੇ ਹੋਏ ਖੇਤ ਵਿਚ। ਹਥ = ਹੱਥਾਂ ਨਾਲ। ਵਾਰਿ = ਵਾੜ।

SikhNet (Spanish)¿De qué sirve construir un dique alrededor de un lago seco? ¿De qué sirve poner una barda a la granja que ya se cosechó?

ਆਇਓ ਚੋਰੁ. ਤੁਰੰਤਹ ਲੇ ਗਇਓ; ਮੇਰੀ ਰਾਖਤ ਮੁਗਧੁ ਫਿਰੈ ॥੨॥

aaeo chor. turantah le geo; meree raakhat mugadh firai |2|

Sant Singh KhalsaWhen the thief of Death comes, he quickly carries away what the fool had tried to preserve as his own. ||2||
Manmohan SinghWhen the death-thief comes he quickly carries off what the fool had preserved as his own.
Manmohan Singh (Punjabi)ਜਦ ਮੌਤ (ਤਸ਼ਕਰ) ਆਉਂਦੀ ਹੈ, ਉਹ ਤੁਰੰਤ ਹੀ ਉਸ ਨੂੰ ਲੈ ਜਾਂਦੀ ਹੈ, ਜਿਸ ਨੂੰ ਮੂਰਖ ਆਪਣੀ ਨਿੱਜ ਦੀ ਜਾਣ ਕੇ ਸਾਂਭਦਾ ਫਿਰਦਾ ਸੀ।
Fareedkot Teekaਮੂਰਖ ਪੁਰਸ ਜਿਸ ਜਵਾਨੀ ਵਾ ਪ੍ਰਤਖ੍ਯ ਮਾਯਾ ਕੋ ਮੇਰੀ ਕਹਿ ਕਰ ਰਾਖਤਾ ਫਿਰਤਾ ਥਾ, ਜਬ ਬੁਢੇਪਾ ਰੂਪ ਵਾ ਪ੍ਰਤਖ੍ਯ ਚੋਰ ਆਯਾ ਤਬ ਤਿਸ ਕੋ ਸੀਘਰ ਹੀ ਲੇ ਕਰ ਚਲਾ ਗਿਆ॥੨॥
Prof. Sahib Singhਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ ॥੨॥

ਪਦ ਅਰਥ ਮੁਗਧੁ = ਮੂਰਖ ॥੨॥

SikhNet (Spanish)Pues el ladrón de la muerte se va a robar lo que el ignorante trata de proteger y cuidar como su propiedad. (2)

ਚਰਨ ਸੀਸੁ ਕਰ ਕੰਪਨ ਲਾਗੇ; ਨੈਨੀ ਨੀਰੁ ਅਸਾਰ ਬਹੈ ॥

charan sees kar kanpan laage; nainee neer asaar bahai |

Sant Singh KhalsaHis feet and head and hands begin to tremble, and the tears flow copiously from his eyes.
Manmohan SinghThe feet, Head and hands begin to tremble and the water flows copiously from the eyes.
Manmohan Singh (Punjabi)ਪੈਰ, ਸਿਰ ਅਤੇ ਹੱਥ ਕੰਬਣ ਲੱਗ ਜਾਂਦੇ ਹਨ ਅਤੇ ਅੱਖਾਂ ਤੋਂ ਬਹੁਤਾ ਪਾਣੀ ਵਗਦਾ ਹੈ।
Fareedkot Teekaਜਬ ਪੈਰ ਸਿਰ ਹਾਥ ਕਾਂਪਨੇ ਲਗ ਪੜੇ ਅਰੁ ਨੇਤ੍ਰੋਂ ਸੇ (ਅਸਾਰੁ) ਬਹੁਤ ਜਲ ਗਿਰਨੇ ਲਗਾ॥
Prof. Sahib Singhਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ।

ਪਦ ਅਰਥ ਕਰ = ਹੱਥ। ਕੰਪਨ = ਕੰਬਣ। ਅਸਾਰ = ਆਪ-ਮੁਹਾਰਾ, ਬਿਨਾ ਰੁਕਣ ਦੇ।

SikhNet (Spanish)Los pies, la cabeza y las manos comienzan a temblar y el agua fluye incesantemente de los ojos,

ਜਿਹਵਾ ਬਚਨੁ. ਸੁਧੁ ਨਹੀ ਨਿਕਸੈ; ਤਬ ਰੇ. ਧਰਮ ਕੀ ਆਸ ਕਰੈ ॥੩॥

jihavaa bachan. sudh nahee nikasai; tab re. dharam kee aas karai |3|

Sant Singh KhalsaHis tongue has not spoken the correct words, but now, he hopes to practice religion! ||3||
Manmohan SinghThe right words escape not from the tongue and then, O man, thou hopest to practise piety.
Manmohan Singh (Punjabi)ਜੀਭ ਤੋਂ ਦਰੁਸਤ ਲਫਜ਼ ਨਹੀਂ ਨਿਕਲਦੇ, ਕੀ, ਤੱਦੋ, ਤੂੰ ਹੇ ਬੰਦੇ ਈਸ਼ਵਰ-ਭਗਤੀ ਕਮਾਉਣ ਦੀ ਉਮੈਦ ਰਖਦਾ ਹੈਂ?
Fareedkot Teekaਅਰੁ ਰਸਨਾ ਸੇ ਜਬ ਸੁਧ ਬਚਨ ਨਹੀਂ ਨਿਕਲੇਗਾ, ਹੇ ਭਾਈ! ਤਬ ਧਰਮ ਕਰਨੇ ਕੀ ਆਸਾ ਕਰੇਗਾ, ਭਾਵ ਫਿਰ ਕਛੁ ਨਹੀਂ ਹੋ ਸਕੇਗਾ। ਭਾਵ ਯਹ ਹੈ ਕਿ ਐਸੀ ਦਸਾ ਮੇਂ ਪੂਰਨ ਮੋਖਛ੍ਹ੍ਹਾ ਕੇ ਲੀਏ ਯਤਨ ਕਰੇ॥੩॥
Prof. Sahib Singhਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ? ॥੩॥

ਪਦ ਅਰਥ ਰੇ = ਹੇ ਭਾਈ! ॥੩॥

SikhNet (Spanish)y los labios no pueden pronunciar la palabra deseada, y ahora, él quiere practicar la religión. (3)

ਹਰਿ ਜੀਉ ਕ੍ਰਿਪਾ ਕਰੈ. ਲਿਵ ਲਾਵੈ; ਲਾਹਾ ਹਰਿ ਹਰਿ ਨਾਮੁ ਲੀਓ ॥

har jeeo kripaa karai. liv laavai; laahaa har har naam leeo |

Sant Singh KhalsaIf the Dear Lord shows His Mercy, one enshrines love for Him, and obtains the Profit of the Lord's Name.
Manmohan SinghIf the venerable God shows mercy, man imbibes love for Him and obtains the profit of the God's Name.
Manmohan Singh (Punjabi)ਜੇਕਰ ਵਾਹਿਗੁਰੂ ਮਹਾਰਾਜ ਮਿਹਰ ਧਾਰੇ ਤਾਂ ਬੰਦੇ ਦਾ ਉਸ ਨਾਲ ਪਿਆਰ ਪੈਂਦਾ ਹੈ ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਪਾ ਲੈਂਦਾ ਹੈ।
Fareedkot Teekaਹਰਿ ਜੀ ਜਿਸ ਪਰ ਕ੍ਰਿਪਾ ਕਰਤਾ ਹੈ, ਸੋ ਬ੍ਰਿਤੀ ਕੋ ਲਗਾਵਤਾ ਹੈ ਔਰ ਤਿਸੀ ਨੇ ਹਰਿ ਹਰਿ ਨਾਮ ਕਾ ਲਾਹਾ ਲੀਆ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ।

ਪਦ ਅਰਥ ਲਾਹਾ = ਲਾਭ।

SikhNet (Spanish)Cuando el Señor nos muestra Su Misericordia y uno se entona en Su ser, cosecha el Fruto del Nombre del Señor.

ਗੁਰ ਪਰਸਾਦੀ. ਹਰਿ ਧਨੁ ਪਾਇਓ; ਅੰਤੇ ਚਲਦਿਆ. ਨਾਲਿ ਚਲਿਓ ॥੪॥

gur parasaadee. har dhan paaeo; ante chaladiaa. naal chalio |4|

Sant Singh KhalsaBy Guru's Grace, he receives the wealth of the Lord's Name, which alone shall go with him, when he departs in the end. ||4||
Manmohan SinghBy Guru's grace he receives the wealth of God, which goes with him, when he, ultimately departs.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਸ ਨੂੰ ਵਾਹਿਗੁਰੂ ਦੀ ਦੌਲਤ ਮਿਲਦੀ ਹੈ, ਜਿਹੜੀ ਅਖੀਰ ਨੂੰ ਤੁਰਨ ਵੇਲੇ ਉਸ ਦੇ ਸਾਥ ਜਾਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਐਸਾ ਹਰਿ ਧਨੁ ਪਾਯਾ ਹੈ, ਜੋ ਅੰਤ ਕੋ ਚਲਨੇ ਕੇ ਸਮ੍ਯ ਜੀਵੋਂ ਕੇ ਸਾਥ ਚਲਾ ਹੈ॥੪॥
Prof. Sahib Singhਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ ॥੪॥

ਪਦ ਅਰਥ ਪਰਸਾਦੀ = ਕਿਰਪਾ ਨਾਲ ॥੪॥

SikhNet (Spanish)Por la Gracia del Guru obtiene el Tesoro del Señor, Mismo que no lo abandona al ir al más allá. (4)

ਕਹਤ ਕਬੀਰ. ਸੁਨਹੁ ਰੇ ਸੰਤਹੁ; ਅਨੁ ਧਨੁ ਕਛੂਐ. ਲੈ ਨ ਗਇਓ ॥

kehat kabeer. sunahu re santahu; an dhan kachhooai. lai na geo |

Sant Singh KhalsaSays Kabeer, listen, O Saints - he shall not take any other wealth with him.
Manmohan SinghSays Kabir, listen, O ye saints, the man takes no other wealth with him.
Manmohan Singh (Punjabi)ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਆਦਮੀ ਦੇ ਨਾਲ ਹੋਰ ਕੋਈ ਦੌਲਤ ਨਹੀਂ ਜਾਂਦੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤਹੁ ਸੁਨਹੁ! ਹਰੀ ਨਾਮ ਧਨ ਸੇ ਬਿਨਾਂ ਔਰ ਕੋਈ ਧਨੁ ਅਪਨੇ ਸਾਥ ਜੀਵ ਲੈ ਨਹੀਂ ਗ੍ਯਾ ਹੈ॥
Prof. Sahib Singhਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ,

ਪਦ ਅਰਥ ਤਲਬ = ਸੱਦਾ। ਮੰਦਰ = ਘਰ। ਅਨੁ ਧਨੁ = ਕੋਈ ਹੋਰ ਧਨ।

SikhNet (Spanish)Dice Kabir, escuchen, oh Santos, nadie se lleva sus riquezas al más allá,

ਆਈ ਤਲਬ ਗੋਪਾਲ ਰਾਇ ਕੀ; ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥

aaee talab gopaal raae kee; maaeaa mandar chhodd chalio |5|2|15|

Sant Singh KhalsaWhen the summons comes from the King, the Lord of the Universe, the mortal departs, leaving behind his wealth and mansions. ||5||2||15||
Manmohan SinghWhen the Sovereign Lord's summons come, he departs leaving behind his wealth and palaces.
Manmohan Singh (Punjabi)ਜਦ ਪ੍ਰਭੂ ਪਾਤਸ਼ਾਹ ਦਾ ਸੰਮਣ ਆ ਜਾਂਦਾ ਹੈ, ਉਹ ਧਨ-ਦੌਲਤ ਅਤੇ ਮਹੱਲਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ।
Fareedkot Teekaਜਬ ਗੋਪਾਲ ਰਾਇ ਕੀ ਤਲਬੀ ਆਈ, ਭਾਵ ਜਬ ਬੁਲਾਵਾ ਆਯਾ ਤਬ ਜੀਵ ਮਾਯਾ ਅਰੁ ਮੰਦਰੋਂ ਕੋ ਛੋਡਿ ਕਰ ਚਲਾ ਗਿਆ॥੫॥੨॥੧੫॥☬ਪਰਾਈ ਬਿਭੂਤੀ ਕੋ ਦੇਖ ਕਰ ਜੋ ਈਰਖਾ ਕਰਤੇ ਹੈਂ ਤਿਨ ਕੇ ਪ੍ਰਥਾਇ ਉਪਦੇਸੁ:
Prof. Sahib Singhਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ ॥੫॥੨॥੧੫॥
SikhNet (Spanish)y cuando el Llamado del Señor llega, uno deja el templo de Maya en un instante. (5‑2‑15)

Open this shabad →

Shabad Bhagat Kabir Ji Raag Aasaa continues on Ang 480

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਕਾਹੂ ਦੀਨੑੇ ਪਾਟ ਪਟੰਬਰ; ਕਾਹੂ ਪਲਘ ਨਿਵਾਰਾ ॥

kaahoo deenae paatt pattanbar; kaahoo palagh nivaaraa |

Sant Singh KhalsaTo some, the Lord has given silks and satins, and to some, beds decorated with cotton ribbons.
Manmohan SinghTo some the Lord has given satin and silk clothes and to some bedsteads, woven with cotton tapes.
Manmohan Singh (Punjabi)ਕਈਆਂ ਨੂੰ ਸੁਆਮੀ ਨੇ ਪੱਟ ਤੇ ਰੇਸ਼ਮ ਦੇ ਕੱਪੜੇ ਦਿੱਤੇ ਹਨ ਤੇ ਕਈਆਂ ਨੂੰ ਨਵਾਰ ਨਾਲ ਉਣੇ ਹੋਏ ਪਲੰਘ।
Fareedkot Teekaਪੂਰਬ ਕਿਸੀ ਨੇ ਬਸਤ੍ਰ ਔਰ (ਪਟੰਬਰ) ਰੇਸ਼ਮੀ ਬਸਤ੍ਰ ਨਿਵਾਰ ਕੇ ਬੁਨੇ ਪਲੰਘ ਦੀਏ ਹੈਂ, ਸੋ ਤਿਸ ਕਾ ਫਲੁ ਅਬ ਪਰਮੇਸ੍ਵਰ ਨੇ ਉਨ ਕੋ ਵਹੀ ਪਦਾਰਥ ਦੀਏ ਹੈਂ, ਸੋ ਸੁਖ ਭੋਗਤੇ ਹੈਂ॥
Prof. Sahib Singh(ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ);

ਪਦ ਅਰਥ ਪਟੰਬਰ = ਪਟ ਦੇ ਅੰਬਰ, ਪਟ ਦੇ ਕੱਪੜੇ।

SikhNet (Spanish)Algunos son bendecidos con sedas, otros con doseles en sus camas,

ਕਾਹੂ ਗਰੀ ਗੋਦਰੀ ਨਾਹੀ; ਕਾਹੂ ਖਾਨ ਪਰਾਰਾ ॥੧॥

kaahoo garee godaree naahee; kaahoo khaan paraaraa |1|

Sant Singh KhalsaSome do not even have a poor patched coat, and some live in thatched huts. ||1||
Manmohan SinghSome have not even a rotten patched coat and some have a thatched hut.
Manmohan Singh (Punjabi)ਕਈਆਂ ਕੋਲ ਗਲੀ ਸੜੀ ਗੋਦੜੀ ਭੀ ਨਹੀਂ ਅਤੇ ਕਈਆਂ ਕੋਲ ਕੱਖਾਂ ਦੀ ਕੁੱਲੀ ਹੈ।
Fareedkot Teekaਕਿਸੀ ਪੁਰਸ ਕੋ ਗਲੀ ਹੂਈ ਗੋਦੜੀ ਭੀ ਨਹੀਂ ਮਿਲਤੀ, ਕਿਸੀ ਕੇ (ਪਰਾਰਾ) ਆਟੇ ਕੀ ਛਾਨੁ ਸੂੜੀ ਵਾ ਪਰਾ ਆਸਰੇ ਖਾਨੇ ਕੋ ਮਿਲਤਾ ਹੈ। ਵਾ ਕਿਸੀ ਕੇ ਘਰ ਮੇਂ ਸੌਨੇ ਕੇ (ਪਰਾਰਾ) ਧਾਨੋਂ ਕਾ ਪਰਾਲੁ, ਭਾਵ ਕਖ ਫੂਸ ਕਾ ਬਿਸਤ੍ਰਾ ਸੌਨੇ ਵਾਸਤੇ ਹੈ, ਭਾਵ ਯਹਕਿ ਉਨੋਂ ਨੇ ਪੂਰਬ ਜਨਮ ਮੇਂ ਕਿਸੀ ਕੋ ਦਾਨ ਨਹੀਂ ਦੀਆ ਹੈ॥੧॥
Prof. Sahib Singhਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ॥੧॥

ਪਦ ਅਰਥ ਗਰੀ ਗੋਦਰੀ = ਗਲੀ ਹੋਈ ਗੋਦੜੀ, ਜੁੱਲੀ। ਪਰਾਰਾ = ਪਰਾਲੀ। ਖਾਨ = ਘਰਾਂ ਵਿਚ ॥੧॥

SikhNet (Spanish)mientras que otros no tienen ni siquiera un abrigo andrajoso o un techo de cartón bajo el cual estar. (1)

ਅਹਿਰਖ ਵਾਦੁ; ਨ ਕੀਜੈ. ਰੇ ਮਨ ॥

ahirakh vaad; na keejai. re man |

Sant Singh KhalsaDo not indulge in envy and bickering, O my mind.
Manmohan SinghIndulge not in envy and bickering, O my soul.
Manmohan Singh (Punjabi)ਈਰਖਾ ਅਤੇ ਬਖੇੜਾ ਨਾਂ ਕਰ, ਹੇ ਮੇਰੀ ਜਿੰਦੜੀਏ!
Fareedkot Teekaਰੇ ਮਨ! (ਅਹਿਰਖ ਵਾਦੁ) ਈਰਖਾ ਅਰੁ (ਵਾਦ) ਝਗੜਾ ਨ ਕਰੀਏ॥
Prof. Sahib Singh(ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ?

ਪਦ ਅਰਥ ਅਹਿਰਖ = ਹਿਰਖ, ਈਰਖਾ, ਗਿਲਾ। ਵਾਦੁ = ਝਗੜਾ।

SikhNet (Spanish)Oh mente, no te metas en la envidia o en la riña;

ਸੁਕ੍ਰਿਤੁ ਕਰਿ ਕਰਿ ਲੀਜੈ; ਰੇ ਮਨ ॥੧॥ ਰਹਾਉ ॥

sukrit kar kar leejai; re man |1| rahaau |

Sant Singh KhalsaBy continually doing good deeds, these are obtained, O my mind. ||1||Pause||
Manmohan SinghBy constantly doing good deeds, these are obtained, O my mind. Pause.
Manmohan Singh (Punjabi)ਸ਼ੁਭ ਕਰਮ ਲਗਾਤਾਰ ਕਮਾਉਣ ਦੁਆਰਾ, ਇਹ ਪ੍ਰਾਪਤ ਹੁੰਦੇ ਹਨ ਹੇ ਮੇਰੇ ਮਨੂਏ! ਠਹਿਰਾਉ।
Fareedkot Teekaਹੇ ਮਨ! ਜੋ ਬਸਤੁ ਲੇਨੀ ਹੈ, ਸੋ (ਸੁਕ੍ਰਿਤੁ) ਪੁੰਨ ਕਰ ਕਰ ਕੇ ਲੇ, ਭਾਵ ਯਹ ਕਿ ਜਿਸ ਨੇ ਪਾਈ ਹੈ ਪੁੰਨ ਕਰ ਕੇ ਪਾਈ ਹੈ॥੧॥ ਰਹਾਉ ॥
Prof. Sahib Singhਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ॥੧॥ ਰਹਾਉ ॥

ਪਦ ਅਰਥ ਸੁਕ੍ਰਿਤੁ = ਨੇਕ ਕਮਾਈ ॥੧॥ ਰਹਾਉ ॥

SikhNet (Spanish)sólo haz buenas acciones. (1‑Pausa)

ਕੁਮੑਾਰੈ. ਏਕ ਜੁ ਮਾਟੀ ਗੂੰਧੀ; ਬਹੁ ਬਿਧਿ ਬਾਨੀ ਲਾਈ ॥

kumaarai. ek ju maattee goondhee; bahu bidh baanee laaee |

Sant Singh KhalsaThe potter works the same clay, and colors the pots in different ways.
Manmohan SinghThe potter kneads the same clay and colours the vessels in various ways.
Manmohan Singh (Punjabi)ਘੁਮਾਰ ਉਸ ਦੀ ਮਿੱਟੀ ਨੂੰ ਗੁੰਨ੍ਹਦਾ ਹੈ ਅਤੇ ਭਾਂਡਿਆਂ ਨੂੰ ਅਨੇਕਾਂ ਤਰੀਕਿਆਂ ਨਾਲ ਰੰਗਦਾ ਹੈ।
Fareedkot Teekaਬ੍ਰਹਮਾ ਕੁਮਾਰ ਨੇ ਪੰਚ ਤਤ੍ਵੋਂ ਰੂਪ ਮਾਟੀ ਗੂੰਧੀ, ਭਾਵ ਤਤੋਂ ਕੋ ਮਿਲਾਯਾ ਹੈ। ਉਸ ਸੇ ਸਭ ਪ੍ਰਕਾਰ ਕੇ ਸਰੀਰੋਂ ਰੂਪ ਭਾਂਡੇ ਬਨਾਏ ਹੈਂ ਅਰੁ ਕਰਮੋਂ ਰੂਪ ਵੰਨੀ ਲਗਾਈ ਹੈ॥
Prof. Sahib Singhਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)।

ਪਦ ਅਰਥ ਬਹੁ ਬਿਧਿ = ਕਈ ਕਿਸਮਾਂ ਦੀ। ਬਾਨੀ = ਰੰਗਤ, ਵੰਨੀ।

SikhNet (Spanish)El alfarero aplica numerosos colores al barro que confecciona,

ਕਾਹੂ ਮਹਿ ਮੋਤੀ ਮੁਕਤਾਹਲ; ਕਾਹੂ ਬਿਆਧਿ ਲਗਾਈ ॥੨॥

kaahoo meh motee mukataahal; kaahoo biaadh lagaaee |2|

Sant Singh KhalsaInto some, he sets pearls, while to others, he attaches filth. ||2||
Manmohan SinghIn some he sets peals and strings of pearls and to others he attached filth.
Manmohan Singh (Punjabi)ਕਈਆਂ ਵਿੱਚ ਉਹ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਜੜ ਦਿੰਦਾ ਹੈ ਅਤੇ ਹੋਰਨਾ ਨੂੰ ਉਹ ਗੰਦ ਬਲਾ ਲਾ ਦਿੰਦਾ ਹੈ।
Fareedkot Teekaਕਿਸੀ ਸਰੀਰ ਰੂਪ ਬਰਤਨ ਮੇਂ ਬੈਰਾਗਾਦਿ ਮੋਤੀ ਪਾਇ ਦੀਏ ਹੈਂ, ਕਿਸੀ ਮੇਂ (ਮੁਕਤਾਹਲ) ਗਜ ਮੁਕਤਾ ਮੋਖਤਾ ਮੋਖ੍ਯਪਦ ਪਾਇ ਦੀਆ ਹੈ, ਕਿਸੀ ਮੇਂ ਯਾਰੀ ਚੋਰੀ ਮਿਥ੍ਯਾਦ ਕਰਮੋਂ ਕੀ ਬਿਆਧ ਲਗਾਇ ਦਈ ਹੈ॥੨॥
Prof. Sahib Singhਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ॥੨॥

ਪਦ ਅਰਥ ਮੁਕਤਾਹਲ = ਮੋਤੀਆਂ ਦੀਆਂ ਮਾਲਾਂ। ਬਿਆਧਿ = ਮਧ, ਸ਼ਰਾਬ ਆਦਿਕ ਰੋਗ ਲਾਣ ਵਾਲੀਆਂ ਚੀਜ਼ਾਂ ॥੨॥

SikhNet (Spanish)y mientras que a unos los adorna con collares de perlas, a otros les pone obstáculos creando desventajas. (2)

ਸੂਮਹਿ. ਧਨੁ ਰਾਖਨ ਕਉ ਦੀਆ; ਮੁਗਧੁ ਕਹੈ. ਧਨੁ ਮੇਰਾ ॥

soomeh. dhan raakhan kau deea; mugadh kahai. dhan meraa |

Sant Singh KhalsaGod gave wealth to the miser for him to preserve, but the fool calls it his own.
Manmohan SinghTo the miser, God gave the wealth to preserve, but the blockhead calls it his own.
Manmohan Singh (Punjabi)ਕੰਜੂਸ ਨੂੰ ਵਾਹਿਗੁਰੂ ਨੇ ਦੌਲਤ ਸਾਂਭਣ ਲਈ ਦਿੱਤੀ ਹੈ, ਪ੍ਰੰਤੂ ਮੂਰਖ ਇਸ ਨੂੰ ਆਪਣੀ ਨਿੱਜ ਦੀ ਆਖਦਾ ਹੈ।
Fareedkot Teekaਸੂਮ ਕੋ ਧਨ ਇਸ ਵਾਸਤੇ ਦੀਆ ਕਿ ਸੰਭਾਲ ਕੇ ਰਖੇ, ਸੋ ਮੂਰਖ ਕਹਤਾ ਹੈ ਕਿ ਧਨ ਹਮਾਰਾ ਹੈ, ਭਾਵ ਇਹ ਕਿ ਜੇਕਰ ਧਨ ਅਪਨਾ ਹੋਤਾ ਤੋ ਖਰਚ ਕਰਤਾ॥
Prof. Sahib Singhਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ-ਇਹ ਧਨ ਮੇਰਾ ਹੈ।
SikhNet (Spanish)Al avaro le es dada riqueza para guardar, pero él la usurpa como sí fuera de él. P.

Open this shabad (13 lines, Angs 479-480) →

Ang 479 of 1430