ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਧੁਰਿ ਕਰਮੁ. ਜਿਨਾ ਕਉ ਤੁਧੁ ਪਾਇਆ; ਤਾ ਤਿਨੀ ਖਸਮੁ ਧਿਆਇਆ ॥
dhur karam. jinaa kau tudh paaeaa; taa tinee khasam dhiaaeaa |
Sant Singh KhalsaOnly those whose karma You have pre-ordained from the very beginning, O Lord, meditate on You.
Manmohan SinghOnly they, whose destiny Thou, O Lord, hast so written from the beginning, meditate on thee.
Manmohan Singh (Punjabi)ਕੇਵਲ ਓਹੀ, ਜਿਨ੍ਹਾਂ ਦੀ ਕਿਸਮਤ ਤੂੰ ਹੇ ਸੁਆਮੀ! ਮੁੱਢ ਤੋਂ ਐਹੋ ਜਿਹੀ ਲਿਖ ਛੱਡੀ ਹੈ, ਤੈਨੂੰ ਸਿਮਰਦੇ ਹਨ।
Fareedkot Teekaਹੇ ਅਕਾਲ ਪੁਰਖ! ਆਪ ਨੇ ਆਦਿ ਸੇ ਜਿਸ ਪਰ ਕਰਮ ਪਾਇਆ, ਭਾਵ ਕ੍ਰਿਪਾ ਕਰੀ ਹੈ, ਤਿਨੋਂ ਨੇ (ਖਸਮੁ) ਸ੍ਵਾਮੀ ਅਰਥਾਤ ਆਪ ਕਾ ਧਿਆਨ ਕੀਆ ਹੈ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ।ਪਦ ਅਰਥ ਧੁਰਿ = ਧੁਰ ਤੋਂ, ਮੁੱਢ ਤੋਂ। ਕਰਮੁ = ਬਖ਼ਸ਼ਸ਼, ਮਿਹਰ।
SikhNet (Spanish)Sólo aquéllos cuyo destino lo tienen así escrito por Ti, oh Señor, pueden Contemplarte.
ਏਨਾ ਜੰਤਾ ਕੈ ਵਸਿ. ਕਿਛੁ ਨਾਹੀ; ਤੁਧੁ. ਵੇਕੀ ਜਗਤੁ ਉਪਾਇਆ ॥
enaa jantaa kai vas. kichh naahee; tudh. vekee jagat upaaeaa |
Sant Singh KhalsaNothing is in the power of these beings; You created the various worlds.
Manmohan SinghNothing is in the power of these creatures. Thou hast created the diverse worlds.
Manmohan Singh (Punjabi)ਇਨ੍ਹਾਂ ਜੀਵਾਂ ਦੇ ਅਖਤਿਆਰ ਵਿੱਚ ਕੁਝ ਭੀ ਨਹੀਂ, ਤੂੰ ਮੁਖਤਲਿਫ (ਭਿੰਨ ਭਿੰਨ) ਸੰਸਾਰ ਸਾਜੇ ਹਨ।
Fareedkot Teeka(ਤੁਧੁ ਵੇਕੀ) ਤੈਨੇ ਭਿੰਨ ਭਿੰਨ, ਭਾਵ ਤ੍ਰਹ ਤ੍ਰਹ ਕਾ ਸੰਸਾਰ ਉਤਪੰਨ ਕੀਆ ਹੈ। ਤਾਂ ਤੇ ਇਨ ਜੀਵੋਂ ਕੇ ਬਸ ਮੇਂ ਕੁਛ ਨਹੀਂ ਹੈ॥
Prof. Sahib Singhਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ)। ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ;ਪਦ ਅਰਥ ਤੁਧੁ = ਤੂੰ ਹੇ ਕਰਤਾਰ! ਵੇਕੀ = ਕਈ ਤਰ੍ਹਾਂ ਦਾ, ਕਈ ਰੰਗਾਂ ਦਾ।
SikhNet (Spanish)En las manos de estas criaturas, no hay nada. Esta creación de muchas facetas es Tuya;
ਇਕਨਾ ਨੋ ਤੂੰ ਮੇਲਿ ਲੈਹਿ; ਇਕਿ ਆਪਹੁ ਤੁਧੁ ਖੁਆਇਆ ॥
eikanaa no toon mel laihi; ik aapahu tudh khuaaeaa |
Sant Singh KhalsaSome, You unite with Yourself, and some, You lead astray.
Manmohan SinghSome Thou unitest with Thyself and some thou leadest astray from Thee.
Manmohan Singh (Punjabi)ਕਈਆਂ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ ਅਤੇ ਕਈਆਂ ਨੂੰ ਆਪਣੇ ਕੋਲੋਂ ਖੁੰਝਾ ਦਿੰਦਾ ਹੈਂ।
Fareedkot Teekaਇਕਨੋਂ ਕੋ ਤੂੰ ਕ੍ਰਿਪਾ ਕਰ ਕੇ ਮਿਲਾਇ ਲੇਤਾ ਹੈਂ, ਇਕਨਾ ਕੋ ਤੈਨੇ ਅਪਨੇ ਸਰੂਪ ਤੇ (ਖੁਆਇਆ) ਭੁਲਾਇਆ ਹੈ॥
Prof. Sahib Singhਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।ਪਦ ਅਰਥ ਇਕਨਾ ਨੋ = ਕਈ ਜੀਵਾਂ ਨੂੰ। ਇਕਿ = ਕਈ ਜੀਵ। ਆਪਹੁ = ਆਪਣੇ ਆਪ ਤੋਂ। ਤੁਧੁ = ਤੂੰ, ਹੇ ਪ੍ਰਭੂ! ਖੁਆਇਆ = ਖੁੰਝਾਏ ਹੋਏ ਹਨ, ਪਰੇ ਕੀਤੇ ਹੋਏ ਹਨ।
SikhNet (Spanish)a algunos Tú los unes Contigo Mismo y a otros los mandas lejos.
ਗੁਰ ਕਿਰਪਾ ਤੇ ਜਾਣਿਆ; ਜਿਥੈ ਤੁਧੁ ਆਪੁ ਬੁਝਾਇਆ ॥
gur kirapaa te jaaniaa; jithai tudh aap bujhaaeaa |
Sant Singh KhalsaBy Guru's Grace You are known; through Him, You reveal Yourself.
Manmohan SinghThou art known by the grace of the Guru, through whom Thou revealest thyself.
Manmohan Singh (Punjabi)ਤੂੰ ਗੁਰਾਂ ਦੀ ਰਹਿਮਤ ਦੁਆਰਾ ਜਾਣਿਆਂ ਜਾਂਦਾ ਹੈਂ। ਜਿਨ੍ਹਾਂ ਦੇ ਰਾਹੀਂ ਤੂੰ ਆਪਣੇ ਆਪ ਨੂੰ ਪ੍ਰਗਟ ਕਰਦਾ ਹੈਂ।
Fareedkot Teekaਗੁਰੋਂ ਕੀ ਕ੍ਰਿਪਾ ਸੇ ਤਹਾਂ ਤੈਨੂੰ ਜਾਨਾ ਹੈ (ਜਿਥੈ) ਜਿਸ ਰਿਦੇ ਮੇਂ ਆਪ ਤੁਠੇ ਜਗ੍ਯਾਸੂਓਂ ਕੋ ਬੁਝਾਇਆ, ਭਾਵ ਗਿਆਨ ਦੀਆ ਹੈ॥
Prof. Sahib Singhਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ,ਪਦ ਅਰਥ ਜਾਣਿਆ = (ਤੈਨੂੰ) ਜਾਣ ਲਿਆ। ਜਿਥੈ = ਜਿਸ ਮਨੁੱਖ ਦੇ ਅੰਦਰ। ਆਪੁ = ਆਪਣਾ ਆਪਾ। ਬੁਝਾਇਆ = ਸਮਝਾ ਦਿੱਤਾ ਹੈ।
SikhNet (Spanish)A través de la Gracia del Guru, Tú eres Manifiesto, y haces que los hombres Te conozcan.
ਸਹਜੇ ਹੀ; ਸਚਿ ਸਮਾਇਆ ॥੧੧॥
sahaje hee; sach samaaeaa |11|
Sant Singh KhalsaWe are easily absorbed in You. ||11||
Manmohan SinghThey are easily absorbed in the True Lord.
Manmohan Singh (Punjabi)ਉਹ ਸੁਖੈਨ ਹੀ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਜਿਸ ਨੋ ਬੁਝਾਇਆ ਹੈ, ਸੋ ਸੁਭਾਵਕ ਹੀ ਹੇ ਸਚ ਰੂਪ! ਤੇਰੇ ਮੇਂ ਸਮਾਇਆ ਹੈ॥
Prof. Sahib Singhਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ॥੧੧॥ਪਦ ਅਰਥ ਸਹਜੇ ਹੀ = ਸੁਤੇ ਹੀ। ਸਚਿ = ਸੱਚ ਵਿਚ, ਥਿਰਤਾ ਵਿਚ, ਅਡੋਲਤਾ ਵਿਚ, ਅਸਲੀਅਤ ਵਿਚ। ਸਮਾਇਆ = ਲੀਨ ਹੋ ਜਾਂਦਾ ਹੈ ॥੧੧॥
SikhNet (Spanish)Y así, pueden estar inmersos en la Verdad espontáneamente. (11)