ੴ

ਸਿੱਖਬਾਣੀ · SikhBani

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

dukh daaroo sukh rog bheaa jaa sukh taam na hoee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 469 · 8 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਦੁਖੁ ਦਾਰੂ. ਸੁਖੁ ਰੋਗੁ ਭਇਆ; ਜਾ ਸੁਖੁ. ਤਾਮਿ ਨ ਹੋਈ ॥

dukh daaroo. sukh rog bheaa; jaa sukh. taam na hoee |

Sant Singh KhalsaSuffering is the medicine, and pleasure the disease, because where there is pleasure, there is no desire for God.
Manmohan SinghPain is the medicine and pleasure the malady, and where there is pleasure, there is no desire for God.
Manmohan Singh (Punjabi)ਦੁਖ ਦਵਾਈ ਹੈ, ਅਤੇ ਖੁਸ਼ੀ ਬੀਮਾਰੀ। ਜਦ ਖੁਸ਼ੀ ਹੁੰਦੀ ਹੈ, ਤਦ ਵਾਹਿਗੁਰੂ ਲਈ ਚਾਹ ਨਹੀਂ ਹੁੰਦੀ।
Fareedkot Teekaਵਿਖੇ ਸੁਖ ਰੋਗ ਹੂਆ ਹੈ ਔ ਜਪ ਤਪ ਕਾ ਦੁਖ ਔਖਧੀ ਭਇਆ ਹੈ। ਜਾਂ ਵਿਸਯ ਸੁਖ ਹੋਤਾ ਹੈ ਤਬ ਭਗਵਤ ਪਾਵਣੇ, ਭਾਵ ਜਪ ਤਪ ਕਰਨੇ ਕੀ (ਤਾਮਿ) ਇਛਾ ਹੀ ਨਹੀਂ ਹੋਤੀ। ਭਾਵ ਜੋ ਜਨਮ ਮਰਣ ਕਾ ਦੁਖ ਹੈ ਏਹੀ ਭ੍ਯਾ ਰੋਗ ਅਰ ਤਿਸ ਕੇ ਦੂਰ ਕਰਨੇ ਕੌ ਸੁਖ ਰੂਪ ਪਰਮੇਸ਼੍ਵਰ ਦਾ ਨਾਮ ਏਹੀ ਭ੍ਯਾ ਦਾਰੂ। ਜਬ ਸੁਖ ਰੂਪ ਨਾਮ ਦਾਰੂ ਜੀਵ ਕੋ ਮਿਲੇ ਤਉ ਆਗੇ ਰੋਗ ਕੌਨ ਜਨਮ ਮਰਣ ਰੂਪ ਦੁਖ ਸੋ ਪੁਨਾ ਪੁਰਸ਼ ਕੋ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।

ਪਦ ਅਰਥ ਤਾਮਿ = ਤਦੋਂ।

SikhNet (Spanish)El dolor es la cura, el placer es la enfermedad, porque donde hay placer uno se olvida de Ti.

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ. ਨ ਹੋਈ ॥੧॥

toon karataa karanaa, mai naahee; jaa hau karee. na hoee |1|

Sant Singh KhalsaYou are the Creator Lord; I can do nothing. Even if I try, nothing happens. ||1||
Manmohan SinghThou art the Doer, I can do nothing. Even if I try to do something, it comes to nothing.
Manmohan Singh (Punjabi)ਤੂੰ ਕਰਨਹਾਰ ਹੈਂ, ਮੈਂ ਕੁਝ ਨਹੀਂ ਕਰ ਸਕਦਾ। ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਭੀ ਕਰਾਂ, ਤਾਂ ਭੀ ਕੁਝ ਨਹੀਂ ਬਣਦਾ।
Fareedkot Teekaਤੂੰ ਕ੍ਰਿਪਾ ਸਰੂਪ ਕਰਤਾ ਹੈਂ, ਮੈਂ ਕੁਛ ਨਹੀਂ ਕਰ ਸਕਤਾ। ਜੌ ਮੈਂ ਕੁਛ ਕੀਆ ਭੀ ਚਾਹੂੰ ਤੋ ਪਰਤੰਤ੍ਰ ਹੋਨੇ ਕਰ ਕੇ ਨਹੀਂ ਹੋਤਾ॥੧॥
Prof. Sahib Singhਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥

ਪਦ ਅਰਥ ਕਰਣਾ = ਕਰਨਹਾਰ। ਮੈ ਨਾਹੀ = ਮੈਂ ਕੁਝ ਭੀ ਨਹੀਂ, ਮੇਰੀ ਕੋਈ ਪਾਂਇਆਂ ਨਹੀਂ ਹੈ। ਜਾ ਹਉ ਕਰੀ = ਜੇ ਮੈਂ 'ਹਉ' ਆਖਾਂ, ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਬੈਠਾਂ। ਨ ਹੋਈ = ਨਹੀਂ ਫਬਦਾ, ਇਹ ਗੱਲ ਫਬਦੀ ਨਹੀਂ ॥੧॥

SikhNet (Spanish)Tú eres el Creador; ¿quién soy yo para crear? Aunque tratara de crear, no podría crear nada. (1)

ਬਲਿਹਾਰੀ ਕੁਦਰਤਿ ਵਸਿਆ ॥

balihaaree kudarat vasiaa |

Sant Singh KhalsaI am a sacrifice to Your almighty creative power which is pervading everywhere.
Manmohan SinghSacrifice am I unto Thee. who abides in His creation.
Manmohan Singh (Punjabi)ਕੁਰਬਾਨ ਹਾਂ ਮੈਂ ਤੇਰੇ ਉਤੋਂ। ਤੂੰ ਆਪਣੀ ਰਚਨਾ ਅੰਦਰ ਵਸਦਾ ਹੈਂ।
Fareedkot Teekaਕੁਦਰਤ ਮਾਇਆ ਦ੍ਵਾਰੇ ਸੰਸਾਰ ਕੋ ਰਚ ਕਰ ਫਿਰ ਤਿਸਮੈਂ ਜੋ ਤੂੰ ਬਸਿਆ ਹੈਂ, ਮੈਂ ਤੇਰੇ ਬਲਿਹਾਰੀ ਜਾਤਾ ਹੂੰ॥
Prof. Sahib Singhਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,
SikhNet (Spanish)Ofrezco mi ser en sacrificio a Ti, oh Señor; Tú habitas en Tu Naturaleza.

ਤੇਰਾ ਅੰਤੁ. ਨ ਜਾਈ ਲਖਿਆ ॥੧॥ ਰਹਾਉ ॥

teraa ant. na jaaee lakhiaa |1| rahaau |

Sant Singh KhalsaYour limits cannot be known. ||1||Pause||
Manmohan SinghThine limit cannot be comprehended. Pause.
Manmohan Singh (Punjabi)ਤੇਰਾ ਓੜਕ ਜਾਣਿਆਂ ਨਹੀਂ ਜਾ ਸਕਦਾ। ਠਹਿਰਾਓ।
Fareedkot Teekaਤੇਰਾ ਅੰਤ ਕਿਸੀ ਸੇ ਲਖਾ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਪਦ ਅਰਥ ॥੧॥ਰਹਾਉ॥

SikhNet (Spanish)Sin Límite eres Tú; nadie conoce Tu Fin. (1‑Pausa)

ਜਾਤਿ ਮਹਿ ਜੋਤਿ. ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥

jaat meh jot. jot meh jaataa; akal kalaa bharapoor rahiaa |

Sant Singh KhalsaYour Light is in Your creatures, and Your creatures are in Your Light; Your almighty power is pervading everywhere.
Manmohan SinghThy light is contained in the creatures and the creatures are contained in Thine light. Thou O mighty Inconceivable Lord, art filling all.
Manmohan Singh (Punjabi)ਜੀਵਾਂ ਅੰਦਰ ਤੇਰੀ ਰੌਸ਼ਨੀ ਹੈ ਅਤੇ ਜੀਵ ਤੇਰੀ ਰੌਸ਼ਨੀ ਵਿੱਚ ਹਨ। ਤੂੰ, ਹੇ ਬਲਵਾਨ, ਅਗਾਧ ਸੁਆਮੀ ਸਾਰਿਆਂ ਵਿੱਚ ਪਰੀ-ਪੂਰਨ ਹੈਂ।
Fareedkot Teekaਹੇ ਜੋਤੀ! ਤੇਰੇ ਮੇਂ (ਜਾਤਾ) ਉਤਪਤੀ ਵਾ ਬ੍ਰਹਮਣਾਦਿ ਜਾਤੀਆਂ, ਭਾਵ ਕਲਪਤ ਰੂਪ ਕਰ ਕੇ ਸੰਸਾਰ ਹੈ ਔਰ ਹੇ ਜੋਤੀ! ਤੂੰ ਜਾਤ ਉਤਪਤਿ ਰੂਪ ਸੰਸਾਰ ਮੇਂ ਅਧਿਸਟਾਨ ਰੂਪ ਕਰ ਕੇ ਪੂਰਨ ਹੈਂ। ਔ (ਅਕਲ) ਕਲੇਸ ਸੇ ਰਹਿਤ ਤੂੰ ਅਪਨੀ (ਕਲਾ) ਸਕਤੀ ਕਰ ਸਰਬਤ੍ਰ ਮੇਂ ਭਰਪੂਰ ਹੋ ਰਹਾ ਹੈਂ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਪਦ ਅਰਥ ਜਾਤਿ = ਸ੍ਰਿਸ਼ਟੀ। ਜੋਤਿ = ਰੱਬ ਦਾ ਨੂਰ। ਜੋਤਿ ਮਹਿ = ਸਾਰੀਆਂ ਜੋਤੀਆਂ ਵਿਚ, ਸਾਰੇ ਜੀਵਾਂ ਵਿਚ। ਜਾਤਾ = ਵੇਖਿਆ ਜਾਂਦਾ ਹੈ, ਦਿੱਸ ਰਿਹਾ ਹੈ। ਅਕਲ = ਸੰਪੂਰਨ। ਕਲਾ = ਟੋਟਾ, ਹਿੱਸਾ। ਅਕਲ ਕਲਾ = ਜਿਸ ਦੇ ਵਖੋ ਵਖਰੇ ਟੋਟੇ ਨਾ ਹੋਣ, ਇਕ-ਰਸ ਸੰਪੂਰਣ ਪ੍ਰਭੂ।

SikhNet (Spanish)En Tus criaturas, está Tu Luz, y a través de Tu Luz, eres conocido. Aunque uno está sin atributos, todos los atributos son inherentes a Ti.

ਤੂੰ ਸਚਾ ਸਾਹਿਬੁ. ਸਿਫਤਿ ਸੁਆਲੑਿਉ; ਜਿਨਿ ਕੀਤੀ. ਸੋ ਪਾਰਿ ਪਇਆ ॥

toon sachaa saahib. sifat suaalau; jin keetee. so paar peaa |

Sant Singh KhalsaYou are the True Lord and Master; Your Praise is so beautiful. One who sings it, is carried across.
Manmohan SinghThou art the True Lord, and beautiful is Thy praise. He who hymns it, swims across.
Manmohan Singh (Punjabi)ਤੂੰ ਸੱਚਾ ਸੁਆਮੀ ਹੈਂ। ਸੁੰਦਰ ਹੈ ਤੇਰੀ ਕੀਰਤੀ। ਜੋ ਇਸ ਨੂੰ ਗਾਇਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਤੂੰ ਸਚਾ ਸਾਹਿਬੁ ਹੈਂ ਤੇਰੀ ਸੋਭਾ (ਸੁਆਲਿਓ) ਸੁੰਦਰ ਹੈ। ਜਿਸ ਨੇ ਤੇਰੀ ਸੋਭਾ ਕਰੀ ਹੈ, ਸੋ ਸੰਸਾਰ ਸਮੁਦ੍ਰ ਸੇ ਪਾਰ ਪੜਾ ਹੈ॥
Prof. Sahib Singhਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਪਦ ਅਰਥ ਸੁਆਲਿਉ = ਸੋਹਣੀ, ਸੁੰਦਰ। ਜਿਨਿ ਕੀਤੀ = ਜਿਸਨੇ (ਤੇਰੀ ਵਡਿਆਈ) ਕੀਤੀ।

SikhNet (Spanish)Tú eres el Uno Verdadero; Verdad, Verdad es Tu Alabanza.

ਕਹੁ ਨਾਨਕ. ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥

kahu naanak. karate keea baataa; jo kichh karanaa, su kar rahiaa |2|

Sant Singh KhalsaNanak speaks the stories of the Creator Lord; whatever He is to do, He does. ||2||
Manmohan SinghNanak tells the tales of the Creator that what the Lord is to do, that He continues to do.
Manmohan Singh (Punjabi)ਨਾਨਕ ਸਿਰਜਣਹਾਰ ਦੀਆਂ ਵਾਰਤਾਵਾਂ ਬਿਆਨ ਕਰਦਾ ਹੈ, ਜਿਹੜਾ ਕੁਝ ਪ੍ਰਭੂ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਮੇਸ੍ਵਰ ਜੀ! ਤੇਰੀਆਂ ਬਾਤਾਂ ਕਹਤੇ ਹਾਂ। ਤੈਨੇ ਜੋ ਕੁਛ ਕਰਨਾ ਹੈ, ਸੋ ਤੂੰ ਕਰ ਰਹਿਆ ਹੈਂ, ਭਾਵ ਜੀਵ ਸੇ ਨ੍ਯਾ ਕੀਆ ਹੂਆ ਕਛੁ ਨਹੀਂ ਹੋਤਾ॥੨॥☬ਸਿਖ ਕੇ ਛੇ ੬ ਪ੍ਰਸਨੋਂ ਕਾ ਉਤ੍ਰ ਕਹਤੇ ਹੈਂ:
Prof. Sahib Singhਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥

ਪਦ ਅਰਥ ਨਾਨਕ = ਹੇ ਨਾਨਕ! ਕਹੁ ਕਰਤੇ ਕੀਆ ਬਾਤਾ = ਕਰਤਾਰ ਦੀਆਂ ਗੱਲਾਂ ਆਖ ॥੨॥

SikhNet (Spanish)Aquél que Te alaba, es cargado a través del océano, dice Nanak, todas las Maravillas son del Señor y lo que sea que Él tenga que hacer, eso hará. (2)
Answers quote the Granth verbatim with Ang citations. AI commentary is not Gurbani and not a religious ruling.