ੴ

ਸਿੱਖਬਾਣੀ · SikhBani

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

sidh sabhaa kar aasan baitthe sant sabhaa jaikaaro
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 938 · 12 lines
Translations

ਰਾਮਕਲੀ ਮਹਲਾ ੧ ਸਿਧ ਗੋਸਟਿ ॥

raamakalee mahalaa 1 sidh gosatt |

Sant Singh KhalsaRaamkalee, First Mehl, Sidh Gosht ~ Conversations With The Siddhas:
Manmohan SinghRamkali 1st Guru Sidh Goshat.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ ਸਿੱਧ ਗੋਸ਼ਟ।
Fareedkot Teekaਏਕ ਸਮੈਂ ਮਾਝੇ ਮੇਂ ਵਟਾਲੇ ਸ਼ਹਰ ਪਾਸ ਅਚਲ ਨਾਮ ਸਥਾਨ ਹੈ, ਜਹਾਂ ਸਿਵਰਾਤ ਫਾਗੁਨ ਵਦੀ ਚੌਦਸ ਕਾ ਮੇਲਾ ਹੋਤਾ ਹੈ। ਤਹਾਂ ਸਿਧ ਸਭੀ ਆਏ ਥੇ। ਸ੍ਰੀ ਗੁਰੂ ਨਾਨਕ ਦੇਵ ਜੀ ਭੀ ਗਏ। ਤਹਾਂ ਸਿਧੋਂ ਸੇ ਚਰਚਾ ਹੂਈ, ਸੋ ਚਰਚਾ ਇਸ ਬਾਨੀ ਮੇਂ ਲਿਖੀ ਹੈ। ਇਸ ਕਰ ਕੇ ਇਸ ਬਾਣੀ ਕਾ ਨਾਮ ਸਿਧ ਗੋਸਟਿ ਹੈ। ਸੋ ਉਸ ਸਿਧ ਗੋਸਟ ਕੋ ਸਿਖੋਂ ਪ੍ਰਤੀ ਔਰ ਅਸਥਾਨ ਔਰ ਕਾਲ ਮੇਂ ਫਿਰ ਗੁਰੂ ਜੀ ਸੁਨਾਉਤੇ ਭਏ ਹੈਂ:
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।
SikhNet (Spanish)Ramkali, Mejl Guru Nanak, Primer Canal Divino: Sida Goshti

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the grace of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਰਾਮਕਲੀ ਮਹਲਾ ੧ ਸਿਧ ਗੋਸਟਿ ਦਾ ਭਾਵ: ਪਉੜੀ ਵਾਰ: (੧) ਪਹਿਲੀ ਪਉੜੀ 'ਮੰਗਲਾਚਰਨ' ਦੀ ਹੈ। ਇਸ ਵਿਚ 'ਸੰਤ ਸਭਾ' ਦੀ ਵਡਿਆਈ ਕੀਤੀ ਹੈ ਕਿ 'ਸਤਿਸੰਗ' ਦੀ ਬਰਕਤਿ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। (ਰਹਾਉ) ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਨਾਲ ਕੋਈ ਲਾਭ ਨਹੀਂ ਹੁੰਦਾ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਉ ਹੋ ਸਕਦਾ ਹੈ ਤੇ ਆਤਮਕ ਪਵਿਤ੍ਰਤਾ ਹਾਸਲ ਹੁੰਦੀ ਹੈ। (੨, ੩) ਚਰਪਟ ਜੋਗੀ ਵਲੋਂ ਪ੍ਰਸ਼ਨ-ਤੁਹਾਡਾ ਕੀਹ ਮਤ ਹੈ ਤੇ ਉਸ ਦਾ ਕੀਹ ਮਨੋਰਥ ਹੈ? ਗੁਰੂ ਨਾਨਕ ਦੇਵ ਜੀ ਦਾ ਉੱਤਰ-ਮੇਰਾ ਮਤ ਹੈ "ਸਤਸੰਗ ਦਾ ਆਸਰਾ ਲੈ ਕੇ ਪ੍ਰਭੂ ਦਾ ਸਿਮਰਨ ਕਰਨਾ"। ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਆਪਣੇ ਆਪ ਨੂੰ ਪਛਾਣੇ ਤੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ। (੪, ੫) ਚਰਪਟ ਦਾ ਪ੍ਰਸ਼ਨ-ਸੰਸਾਰ ਇਕ ਐਸੇ ਸਮੁੰਦਰ ਵਰਗਾ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। ਤੁਹਾਡੇ ਮਤ-ਅਨੁਸਾਰ ਇਸ ਤੋਂ ਪਾਰ ਲੰਘਣ ਦਾ ਕੀਹ ਤਰੀਕਾ ਹੈ? ਗੁਰੂ ਨਾਨਕ ਸਾਹਿਬ ਦਾ ਉੱਤਰ-ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਇਕ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ਉਹ ਦੁਨੀਆਵੀ ਆਸਾਂ ਦੇ ਜਾਲ ਤੋਂ ਲਾਂਭੇ ਰਹਿੰਦਾ ਹੈ, ਤੇ ਇਸ ਤਰ੍ਹਾਂ ਜਗਤ ਵਿਚ ਕਿਰਤ-ਕਾਰ ਕਰਦਾ ਹੋਇਆ ਭੀ ਇਉਂ ਅਛੋਹ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁਲ ਨਹੀਂ ਭਿੱਜਦਾ, ਜਾਂ, ਜਿਵੇਂ

SikhNet (Spanish)Un Dios Creador Universal, por la Gracia del Verdadero Guru

ਸਿਧ ਸਭਾ, ਕਰਿ ਆਸਣਿ ਬੈਠੇ; ਸੰਤ ਸਭਾ ਜੈਕਾਰੋ ॥

sidh sabhaa, kar aasan baitthe; sant sabhaa jaikaaro |

Sant Singh KhalsaThe Siddhas formed an assembly; sitting in their Yogic postures, they shouted, "Salute this gathering of Saints."
Manmohan SinghThe men of miracles forming an assembly sat on their seats and said to the Guru, "Make thou salutation to this assembly of saints" Answers the Guru:
Manmohan Singh (Punjabi)ਕਰਾਮਾਤੀ ਬੰਦੇ ਮਜਲਸ ਬਣਾ ਕੇ ਆਪਣਿਆਂ ਅਸਥਾਨਾਂ ਉੱਤੇ ਬਹਿ ਗਏ ਅਤੇ ਗੁਰੂ ਜੀ ਨੂੰ ਆਖਿਆ, "ਤੂੰ ਇਸ ਸਾਧੂਆਂ ਦੀ ਮਜਲਸ ਨੂੰ ਪ੍ਰਣਾਮ ਕਰ।"
Fareedkot Teekaਗੁਰੂ ਜੀ ਕਹਿਤੇ ਹੈਂ: ਹੇ ਭਾਈ! ਸਿਧ ਸਭਾ ਲਗਾਇ ਕਰ ਆਸਣੋਂ ਪਰ ਬੈਠੇ ਹੂਏ ਥੇ। ਤਬ ਮੈਨੇ ਕਹਾ: ਹੇ ਸੰਤ ਸਭਾ! ਤੁਮ ਕੋ ਜੈਕਾਰੋ ਕਹੀਏ ਨਿਮਸਕਾਰ ਹੈ। ਤਬ ਸਿਧੋਂ ਨੇ ਕਹਿਆ: ਤੁਮਨੇ ਭਿੰਨ ਭਿੰਨ ਨਮਸਕਾਰ ਕਿਉਂ ਨਹੀਂ ਕਰੀ ਹੈ। ਤਬ ਗੁਰੂ ਜੀ ਕਹਤੇ ਭਏ: ਪ੍ਰਿਥਮ ਤੋ ਪ੍ਰਾਣੋਂ ਕਾ ਭਰੋਸਾ ਕਛੁ ਨਹੀਂ ਹੈ, ਦੂਸਰੇ ਭਿੰਨ ਭਿੰਨ ਕਰਨੇ ਸੇ ਦੇਰੀ ਲਾਗਤੀ ਥੀ॥
Prof. Sahib Singh(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;

ਪਦ ਅਰਥ ਸਿਧ = ਸਿੱਧ ਦੀ, ਪਰਮਾਤਮਾ ਦੀ। ਸਭਾ = ਮਜਲਸ। ਸਿਧ ਸਭਾ = ਰੱਬੀ ਮਜਲਸ, ਉਹ ਇਕੱਠ ਜਿਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਹੋਣ। ਕਰਿ = ਬਣਾ ਕੇ। ਆਸਣਿ = ਆਸਣ ਉਤੇ, (ਭਾਵ), ਅਡੋਲ। ਜੈਕਾਰੋ = ਨਮਸਕਾਰ।

SikhNet (Spanish)Los Siddha Yoguis, los Yoguis tras los poderes espirituales, formaron una asamblea y, sentados en sus posturas yóguicas, se dirigieron a Guru Nanak diciendo, haz tu reverencia a esta reunión de Santos.

ਤਿਸੁ ਆਗੈ ਰਹਰਾਸਿ ਹਮਾਰੀ; ਸਾਚਾ ਅਪਰ ਅਪਾਰੋ ॥

tis aagai raharaas hamaaree; saachaa apar apaaro |

Sant Singh KhalsaI offer my salutation to the One who is true, infinite and incomparably beautiful.
Manmohan Singh(Says Guru Nanak) "My Salutation is before Him, who is True, infinite and extremely Exquisite.
Manmohan Singh (Punjabi)(ਗੁਰੂ ਜੀ ਉੱਤਰ ਦਿੰਦੇ ਹਨ) "ਮੇਰੀ ਪ੍ਰਣਾਮ ਉਸ ਦੇ ਮੂਹਰੇ ਹੈ ਜੋ ਸੱਚਾ, ਬੇਅੰਤ ਤੇ ਪਰਮ ਉਤਕ੍ਰਿਸ਼ਟ ਹੈ।
Fareedkot Teekaਹੇ ਸਿਧੋ! ਹਮਾਰੀ ਤਿਸੁ ਆਗੇ ਰਹਰਾਸਿ ਕਹੀਏ ਨਮਸਕਾਰ ਹੈ, ਜੋ ਸਾਚਾ ਅਪਰ ਅਪਾਰੁ ਹੈ, ਮੈਨੇ ਦੋਹਾਂ ਕੋ ਨਮਸਕਾਰ ਨਹੀਂ ਕਰੀ ਹੈ॥
Prof. Sahib Singhਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।

ਪਦ ਅਰਥ ਤਿਸੁ ਆਗੈ = ਉਸ 'ਸੰਤ ਸਭਾ' ਅੱਗੇ। ਰਹਰਾਸਿ = ਅਰਦਾਸ।

SikhNet (Spanish)Sólo me postro ante mi Señor, el Uno Verdadero e Infinito.

ਮਸਤਕੁ ਕਾਟਿ ਧਰੀ ਤਿਸੁ ਆਗੈ; ਤਨੁ ਮਨੁ ਆਗੈ ਦੇਉ ॥

masatak kaatt dharee tis aagai; tan man aagai deo |

Sant Singh KhalsaI cut off my head, and offer it to Him; I dedicate my body and mind to Him.
Manmohan SinghI cut off my head and lay it before Him and surrender my body and soul unto Him".
Manmohan Singh (Punjabi)ਮੈਂ ਆਪਣਾ ਸਿਰ ਵੱਢ ਕੇ ਉਸ ਦੇ ਮੂਹਰੇ ਰਖਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਉਸ ਨੂੰ ਸਮਰਪਣ ਕਰਦਾ ਹਾਂ।"
Fareedkot Teekaਮਸਤਕੁ ਕਾਟ ਕੇ ਤਨ ਮਨ ਸਭ ਆਗੇ ਧਰ ਦੇਉ॥☬ਜੇ ਕਹੇ ਜੋ ਪਰਮੇਸਰ ਕੋ ਤਨ ਮਨ ਦੇਤੇ ਹੋ ਤਉ ਸਿਧੋ ਕੋ ਨਿਮਸਕਾਰ ਕਿਉਂ ਕਰੀ? ਤਿਸ ਪਰ ਕਹਤੇ ਹੈਂ:
Prof. Sahib Singhਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,

ਪਦ ਅਰਥ ਮਸਤਕੁ = ਮੱਥਾ, ਸਿਰ। ਧਰੀ = ਮੈਂ ਧਰਾਂ।

SikhNet (Spanish)Mi cuerpo y mi mente pertenecen a Él y mi cabeza es una ofrenda en Su Altar.

ਨਾਨਕ. ਸੰਤੁ ਮਿਲੈ, ਸਚੁ ਪਾਈਐ; ਸਹਜ ਭਾਇ ਜਸੁ ਲੇਉ ॥੧॥

naanak. sant milai, sach paaeeai; sehaj bhaae jas leo |1|

Sant Singh KhalsaO Nanak, meeting with the Saints, Truth is obtained, and one is spontaneously blessed with distinction. ||1||
Manmohan SinghNanak, by meeting the saint Guru, the True Lord is obtained and one is spontaneously blessed with glory.
Manmohan Singh (Punjabi)ਨਾਨਕ, ਸਾਧੂ ਗਰਦੇਵ ਜੀ ਨੂੰ ਭੇਟਣ ਦੁਆਰਾ, ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ ਅਤੇ ਜੀਵ ਨੂੰ ਸੁਤੇ ਸਿੱਧ ਹੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਕੇ ਮਿਲਣੇ ਤੇ ਸਚ ਰੂਪ ਪ੍ਰਮੇਸਰ ਦੀ ਪ੍ਰਾਪਤੀ ਹੋਤੀ ਹੈ ਅਰੁ ਸਹਜ ਭਾਇ ਕਹੀਏ ਨਿਰਜਤਨ ਹੀ ਜਸ ਕੋ ਲਈਦਾ ਹੈ॥੧॥☬ਤਬ ਸਿਧੋਂ ਨੇ ਕਹਿਆ: ਹੇ ਬਾਲੇ! ਚਲੁ ਤੁਮ ਕੋ ਤੀਰਥ ਜਾਤ੍ਰਾ ਕਰਵਾਈਏ। ਤਿਸੁ ਪਰ ਕਹਤੇ ਭਏ:
Prof. Sahib Singh(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥

ਪਦ ਅਰਥ ਸਹਜ ਭਾਇ = ਸੁਖੈਨ ਹੀ। ਜਸੁ ਲੇਉ = ਜਸ ਕਰਾਂ, ਪ੍ਰਭੂ ਦੇ ਗੁਣ ਗਾਵਾਂ ॥੧॥

* ਨੋਟ: ਲਫ਼ਜ਼ 'ਸਿਧ' ਦਾ ਅਰਥ 'ਪਰਮਾਤਮਾ' ਕੀਤਾ ਗਿਆ ਹੈ। ਇਸੇ ਹੀ ਬਾਣੀ ਦੀ ਪਉੜੀ ਨੰ: ੩੩ ਵਿਚ ਭੀ ਲਫ਼ਜ਼ 'ਸਿਧ' ਆਇਆ ਹੈ ਜਿਸ ਦਾ ਅਰਥ ਹੈ 'ਪਰਮਾਤਮਾ': "ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮਿ ਰਤੇ ਸਦਾ ਤਪੁ ਹੋਇ ॥" 'ਸਿਧ ਗੋਸਟਿ'-ਪ੍ਰਭੂ ਨਾਲ ਮਿਲਾਪ। 'ਸਿਧ ਗੋਸਟਿ' ਦੀ ਲੰਮੀ ਬਾਣੀ ਦੇ ਅਰੰਭ ਵਿਚ ਇਹ ਪਹਿਲੀ ਪਉੜੀ 'ਮੰਗਲਾ-ਚਰਨ' ਵਜੋਂ ਹੈ, ਜੋ ਵਿਚੇ ਹੀ 'ਮਨੋਰਥ' ਭੀ ਪਰਗਟ ਕਰਦਾ ਹੈ। ਮੰਗਲਾ-ਚਰਨ ਹੈ 'ਸੰਤ ਸਭਾ' ਦੀ ਵਡਿਆਈ। 'ਮਨੋਰਥ' ਹੈ 'ਸਚੁ ਪਾਈਐ'।

SikhNet (Spanish)Encontrando al Verdadero Guru, uno toma Conciencia de la Verdad en su mente y es bendecido espontáneamente con Gloria.(1)

ਕਿਆ ਭਵੀਐ; ਸਚਿ ਸੂਚਾ ਹੋਇ ॥

kiaa bhaveeai; sach soochaa hoe |

Sant Singh KhalsaWhat is the use of wandering around? Purity comes only through Truth.
Manmohan SinghWhat is the good of wandering about? it is through the True Name, that the man is rendered pure.
Manmohan Singh (Punjabi)ਭਾਉਂਦੇ ਫਿਰਨ ਦਾ ਕੀ ਲਾਭ ਹੈ? ਸੱਚੇ ਨਾਮ ਦੇ ਰਾਹੀਂ ਹੀ ਇਨਸਾਨ ਪਵਿੱਤਰ ਹੁੰਦਾ ਹੈ।
Fareedkot Teekaਹੇ ਸਿਧੋ! ਭਵਣੇ ਕਰ ਕੇ ਕਿਆ ਹੋਤਾ ਹੈ? ਸਚ ਨਾਮ ਜਪ ਕਰ ਕੇ ਜੀਉ ਸੂਚਾ ਹੋਤਾ ਹੈ॥
Prof. Sahib Singh(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;

ਪਦ ਅਰਥ ਕਿਆ ਭਵੀਐ = ਭੌਣ ਦਾ ਕੀਹ ਲਾਭ? ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ ਕੀਹ ਲਾਭ? ਸਚਿ = 'ਸੱਚ' ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਜੁੜਿਆਂ)। ਸੂਚਾ = ਪਵਿਤ੍ਰ।

SikhNet (Spanish)¿De qué sirve este divagar de los Yoguis? Uno es purificado sólo realizando la Verdad

ਸਾਚ ਸਬਦ ਬਿਨੁ; ਮੁਕਤਿ. ਨ ਕੋਇ ॥੧॥ ਰਹਾਉ ॥

saach sabad bin; mukat. na koe |1| rahaau |

Sant Singh KhalsaWithout the True Word of the Shabad, no one finds liberation. ||1||Pause||
Manmohan SinghWithout the True Name, No one is emancipated.
Manmohan Singh (Punjabi)ਸਤਿਨਾਮ ਦੇ ਬਾਝੋਂ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
Fareedkot Teekaਤਾਂ ਤੇ ਸਾਚੇ ਗੁਰਾਂ ਦੇ ਸਬਦ ਤੇ ਬਿਨਾ ਮੁਕਤਿ ਕੋਈ ਨਹੀਂ ਹੋਤਾ ਹੈ॥੧॥ ਰਹਾਉ ॥☬ਪ੍ਰਸ਼ਨ:
Prof. Sahib Singh(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥

ਪਦ ਅਰਥ ਰਹਾਉ = ਠਹਰ ਜਾਓ, (ਭਾਵ), ਇਸ ਸਾਰੀ ਲੰਮੀ ਬਾਣੀ ਦਾ 'ਮੁੱਖ ਭਾਵ' ਇਹਨਾਂ ਦੋ ਤੁਕਾਂ ਵਿਚ ਹੈ ॥੧॥ ਰਹਾਉ ॥

* ਨੋਟ: 'ਸੁਖਮਨੀ' ਦੀਆਂ ੨੪ ਅਸ਼ਟਪਦੀਆਂ ਹਨ, ਪਰ ਸਾਰੀ ਲੰਮੀ ਬਾਣੀ ਦਾ 'ਮੁੱਖ-ਭਾਵ' ਕੇਵਲ ਹੇਠ-ਲਿਖੀਆਂ ਦੋ ਤੁਕਾਂ ਵਿਚ ਹੈ ਜਿਨ੍ਹਾਂ ਦੇ ਅੰਤ ਵਿਚ ਲਫ਼ਜ਼ 'ਰਹਾਉ' ਦਰਜ ਹੈ: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥ ਇਸੇ ਤਰ੍ਹਾਂ 'ਓਅੰਕਾਰੁ' ਇਕ ਲੰਮੀ ਬਾਣੀ ਹੈ, ਇਸ ਦਾ 'ਮੁਖ ਭਾਵ' 'ਰਹਾਉ' ਦੀਆਂ ਤੁਕਾਂ ਵਿਚ ਇਉਂ ਹੈ: ਸੁਣਿ ਪਾਡੇ, ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮੁ, ਗੁਰਮੁਖਿ ਗੋਪਾਲਾ ॥੧॥ਰਹਾਉ॥

SikhNet (Spanish)y sin la Palabra uno no es emancipado.(1-Pausa)

ਕਵਨ ਤੁਮੇ. ਕਿਆ ਨਾਉ ਤੁਮਾਰਾ; ਕਉਨੁ ਮਾਰਗੁ. ਕਉਨੁ ਸੁਆਓ ॥

kavan tume. kiaa naau tumaaraa; kaun maarag. kaun suaao |

Sant Singh KhalsaWho are you? What is your name? What is your way? What is your goal?
Manmohan Singh(Ask the Yogis) Q. 1: "Who art thou? Q. 2: What is thy Name? Q. 3: What is thy sect? Q. 4: What is thine life-object?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 1: ਤੂੰ ਕਉਣ ਹੈਂ? ਪ੍ਰ. 2: ਤੇਰਾ ਨਾਮ ਕੀ ਹੈ? ਪ੍ਰ. 3: ਤੇਰਾ ਮੱਤ ਕੀ ਹੈ? ਪ੍ਰ. 4: ਤੇਰਾ ਜੀਵਨ ਮਨੋਰਥ ਕੀ ਹੈ?
Fareedkot Teekaਆਪ ਕਵਨ ਸਰੂਪ ਹੋ ੧, ਅਰੁ ਤੁਮਾਰਾ ਨਾਮ ਕਿਆ ਹੈ ੨, ਅਰੁ ਤੇਰਾ ਰਸਤਾ ਕਵਨ ਹੈ ੩, ਅਰ ਤੇਰਾ (ਸੁਆਓ) ਪਰੋਜਨ ਕਵਨ ਹੈ? ॥੪॥☬ਉਤਰ:
Prof. Sahib Singh(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?

ਪਦ ਅਰਥ ਤੁਮ੍ਹੇ = ਅੱਖਰ 'ਮ' ਦੇ ਨਾਲ ਅੱਧਾ 'ਹ' ਹੈ। ਮਾਰਗੁ = ਰਸਤਾ, ਪੰਥ, ਮਤ। ਸੁਆਓ = ਮਨੋਰਥ, ਪ੍ਰਯੋਜਨ।

SikhNet (Spanish)Preguntaron los Yoguis: ¿Quién eres tú? ¿Cuál es tu nombre y tu secta? ¿Cuál es tu meta?

ਸਾਚੁ ਕਹਉ ਅਰਦਾਸਿ ਹਮਾਰੀ; ਹਉ. ਸੰਤ ਜਨਾ ਬਲਿ ਜਾਓ ॥

saach khau aradaas hamaaree; hau. sant janaa bal jaao |

Sant Singh KhalsaWe pray that you will answer us truthfully; we are a sacrifice to the humble Saints.
Manmohan SinghOur prayer is that thou tell us the truth. We are a sacrifice unto the pious persons.
Manmohan Singh (Punjabi)ਸਾਡੀ ਬੇਨਤੀ ਹੈ ਕਿ ਤੂੰ ਸਾਨੂੰ ਸੱਚੋ ਸੱਚ ਦੱਸ। ਅਸੀਂ ਨੇਕ ਪੁਰਸ਼ਾਂ ਉੱਤੋਂ ਕੁਰਬਾਨ ਜਾਂਦੇ ਹਾ।
Fareedkot Teekaਹੇ ਸਿਧੋ! ਮੈਂ ਸਚ ਕਹਤਾ ਹਾਂ ਅਰ ਸੰਤੋਂ ਕੇ ਆਗੇ ਹਮਾਰੀ ਅਰਦਾਸਿ ਹੈ ਅਰ ਹਉ ਸੰਤ ਜਨਾ ਕੇ ਬਲਿਹਾਰ ਜਾਤਾ⁽¹⁾ ਹੂੰ, ਭਾਵ ਅਰਥ ਏਹ ਹੈ- ਜੋ ਸੰਤੋਂ ਦਾ ਸਰੂਪ ਸੋਈ ਮੇਰਾ ਸਰੂਪ ਹੈ, ੧ ਜੋ ਸੰਤੋਂ ਦਾ ਨਾਉਂ ਸੋਈ ਹਮਾਰਾ ਨਾਉਂ ਹੈ, ੨ ਜੋ ਸੰਤੋਂ ਦਾ ਮਾਰਗ ਸੋਈ ਹਮਾਰਾ ਮਾਰਗ ਹੈ, ੩ ਜੋ ਸੰਤੋਂ ਕਾ ਪ੍ਰੋਜਨੁ ਹੈ, ਸੋਈ ਹਮਾਰਾ ਪ੍ਰੋਜਨ ਹੈ॥☬ਪ੍ਰਸਨੁ:
Prof. Sahib Singh(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।

ਪਦ ਅਰਥ ਕਹਉ = ਮੈਂ ਕਹਿੰਦਾ ਹਾਂ, ਮੈਂ ਜਪਦਾ ਹਾਂ। ਹਉ = ਮੈਂ।

SikhNet (Spanish)El Guru contestó, hablo sólo la Verdad cuando digo que mi ser lo ofrezco en sacrificio a los Santos.

ਕਹ ਬੈਸਹੁ. ਕਹ ਰਹੀਐ ਬਾਲੇ; ਕਹ ਆਵਹੁ. ਕਹ ਜਾਹੋ ॥

keh baisahu. keh raheeai baale; keh aavahu. keh jaaho |

Sant Singh KhalsaWhere is your seat? Where do you live, boy? Where did you come from, and where are you going?
Manmohan SinghQ. 5: Where is thy seat? Q. 6: Where abidest thou, O boy?
Manmohan Singh (Punjabi)ਪ੍ਰ. 5: ਤੇਰਾ ਟਿਕਾਣਾ ਕਿੱਥੇ ਹੈ? ਪ੍ਰ. 6: ਤੂੰ ਕਿੱਥੇ ਵਸਦਾ ਹੈਂ, ਹੇ ਬਾਲਕੇ?
Fareedkot Teekaਹੇ ਬਾਲੇ! ਕਹਾਂ ਬੈਠਤੇ ਹੋ ੧, ਅਰ ਕਹਾਂ ਰਹਿਤੇ ਹੋ ੨, ਔ ਕਹਾਂ ਤੇ ਆਏ ਹੋ ੩, ਔ ਕਹਾਂ ਜਾਹੁਗੇ ੪?
Prof. Sahib Singh(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?

ਪਦ ਅਰਥ ਕਹ = ਕਿਥੇ? ਕਿਸ ਦੇ ਆਸਰੇ? ਬੈਸਹੁ = (ਤੁਸੀ) ਬੈਠਦੇ ਹੋ, ਸ਼ਾਂਤ-ਚਿੱਤ ਹੁੰਦੇ ਹੋ। ਬਾਲੇ = ਹੇ ਬਾਲਕ! ਕਹ = ਕਿਥੇ?

SikhNet (Spanish)Dijeron los Yoguis: ¿Dónde vives, joven? ¿De dónde vienes? ¿A dónde vas?

ਨਾਨਕੁ ਬੋਲੈ. ਸੁਣਿ ਬੈਰਾਗੀ; ਕਿਆ ਤੁਮਾਰਾ ਰਾਹੋ ॥੨॥

naanak bolai. sun bairaagee; kiaa tumaaraa raaho |2|

Sant Singh KhalsaTell us, Nanak - the detached Siddhas wait to hear your reply. What is your path?" ||2||
Manmohan SinghQ. 7: Whence hast thou come? Q. 8: Whither goest thou? The detached Sidhs say, hear thou, O Nanak. Q. 9: What is the way?
Manmohan Singh (Punjabi)ਪ੍ਰ. 7: ਤੂੰ ਕਿੱਥੇ ਆਇਆ ਹੈਂ? ਪ੍ਰ. 8: ਤੂੰ ਕਿਧਰ ਨੂੰ ਜਾਣਾ ਹੈ? ਤਿਆਗੀ ਸਿੱਧ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਨਾਨਕ! ਪ੍ਰ. 9: ਤੇਰਾ ਰਸਤਾ ਕਿਹੜਾ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਸਿੱਧ ਬੋਲੇ ਸੁਣ ਹੇ ਬੈਰਾਗਵਾਨ! ਤੁਮਾਰਾ ਰਾਹੁ ਕਿਆ ਹੈ? ॥੨॥☬ਉਤ੍ਰ:
Prof. Sahib Singhਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥

ਪਦ ਅਰਥ ਨਾਨਕੁ ਬੋਲੈ = ਨਾਨਕ ਆਖਦਾ ਹੈ (ਕਿ ਜੋਗੀ ਨੇ ਪੁਛਿਆ)। ਬੈਰਾਗੀ = ਹੇ ਬੈਰਾਗੀ! ਹੇ ਵੈਰਾਗਵਾਨ! ਹੇ ਸੰਤ ਜੀ! ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਾਹੋ = ਰਾਹੁ, ਮਤ, ਮਾਰਗ ॥੨॥

SikhNet (Spanish)Tú que estás desapegado, dinos, ¿cuál es tu camino?.(2)
Answers quote the Granth verbatim with Ang citations. AI commentary is not Gurbani and not a religious ruling.