ਘਟਿ ਘਟਿ ਬੈਸਿ. ਨਿਰੰਤਰਿ ਰਹੀਐ; ਚਾਲਹਿ ਸਤਿਗੁਰ ਭਾਏ ॥
ghatt ghatt bais. nirantar raheeai; chaaleh satigur bhaae |
Sant Singh KhalsaHe dwells deep within the nucleus of each and every heart. This is my seat and my home. I walk in harmony with the Will of the True Guru.
Manmohan Singh(Answers the Guru) The Lord is within all the hearts. A. 5: In Him is my seat. A. 6: In Him is my abode. A. 3: I walk in the True Guru's will and this alone is my sect.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਸਾਹਿਬ ਸਾਰਿਆਂ ਦਿਲਾਂ ਅੰਦਰ ਹੈ। ਉ. 5: ਉਸ ਦੇ ਵਿੱਚ ਹੈ ਮੇਰਾ ਟਿਕਾਣਾ। ਉ. 6: ਉਸ ਦੇ ਅੰਦਰ ਹੈ ਮੇਰਾ ਵਾਸਾ। ਉ. 3: ਮੈਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹਾਂ ਅਤੇ ਇਹ ਹੀ ਹੈ ਮੇਰਾ ਮੱਤ।
Fareedkot Teekaਘਟਾਂ ਘਟਾਂ ਮੇਂ ਜੋ (ਨਿਰੰਤਰਿ) ਏਕ ਰਸ (ਬੈਸਿ) ਇਸਥਿਤ ਹੈ ਤਿਸ ਮੇਂ ਹਮ ਰਹਿਤੇ ਹੈਂ ੧, ਅਰ ਸਤਿਗੁਰੋਂ ਕੀ ਆਗ੍ਯਾ ਅਨੁਸਾਰ ਚਲਨਾ ਏਹ ਹਮਾਰਾ ਰਾਹੁ ਹੈ ੨॥
Prof. Sahib Singh(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।ਪਦ ਅਰਥ ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ (ਭਾਵ, ਹਰੇਕ ਘਟ ਵਿਚ ਵਿਆਪਕ ਪ੍ਰਭੂ ਦੀ ਯਾਦ ਅੰਦਰ)। ਬੈਸਿ = ਬੈਠ ਕੇ, ਟਿਕ ਕੇ। ਨਿਰੰਤਰਿ = ਨਿਰ-ਅੰਤਰਿ, ਇਕ-ਰਸ, ਸਦਾ। ਅੰਤਰ = ਵਿੱਥ, ਵਕਫ਼ਾ। ਰਹੀਐ = ਰਹੀਦਾ ਹੈ, ਸੁਰਤ ਜੁੜਦੀ ਹੈ। ਭਾਏ = ਭਾਉ ਵਿਚ, ਮਰਜ਼ੀ ਵਿਚ।
SikhNet (Spanish)El Guru contestó, habito eternamente en el Uno, Quien prevalece en todos los corazones y mi camino es seguir la Instrucción del Guru Verdadero.
ਸਹਜੇ ਆਏ. ਹੁਕਮਿ ਸਿਧਾਏ; ਨਾਨਕ. ਸਦਾ ਰਜਾਏ ॥
sahaje aae. hukam sidhaae; naanak. sadaa rajaae |
Sant Singh KhalsaI came from the Celestial Lord God; I go wherever He orders me to go. I am Nanak, forever under the Command of His Will.
Manmohan SinghA. 7: I have proceeded from God. A. 8: I shall go whither He shall direct me in His will. A. 2: My Name is Nanak. A. 1: I am ever an obeyer of God's order.
Manmohan Singh (Punjabi)ਉ. 7: ਮੈਂ ਵਾਹਿਗੁਰੂ ਕੋਲੋਂ ਆਇਆ ਹਾਂ। ਉ. 8: ਮੈਂ ਓਥੇ ਨੂੰ ਜਾਵਾਂਗਾ ਜਿਥੇ ਨੂੰ ਉਹ ਮੈਨੂੰ ਆਪਣੀ ਰਜ਼ਾ ਅੰਦਰ ਟੋਰੇਗਾ। ਉ. 2: ਮੇਰਾ ਨਾਮ ਨਾਨਕ ਹੈ। ਉ. 1: ਮੈਂ ਸਦੀਵ ਹੀ ਹਰੀ ਦੇ ਹੁਕਮ ਦਾ ਫ਼ਰਮਾਂਬਰਦਾਰ ਹਾਂ।
Fareedkot Teekaਸਹਜੇ ਹੀ ਹੁਕਮ ਸੇ ਆਏ ਹੈਂ ੩, ਔ ਹੁਕਮ ਮੇਂ ਹੀ (ਸਿਧਾਏ) ਜਾਹਿਗੇ ੪। ਸ੍ਰੀ ਗੁਰੂ ਜੀ ਕਹਿਤੇ ਹੈਂ: ਸਰਬ ਕਾਲ ਪ੍ਰਮੇਸ੍ਵਰ ਕੀ (ਰਜਾਏ) ਆਗ੍ਯਾ ਮੇਂ ਚਲਤੇ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।ਪਦ ਅਰਥ ਸਹਜੇ = ਸੁਤੇ ਹੀ। ਹੁਕਮਿ = ਹੁਕਮ ਵਿਚ। ਸਿਧਾਏ = ਫਿਰਦੇ ਹਾਂ। ਰਜਾਏ = ਰਜ਼ਾ ਵਿਚ।
SikhNet (Spanish)Vine por la Voluntad de Dios y por Su Voluntad también me iré; estoy sujeto siempre a Su Voluntad.
ਆਸਣਿ ਬੈਸਣਿ ਥਿਰੁ ਨਾਰਾਇਣੁ; ਐਸੀ ਗੁਰਮਤਿ ਪਾਏ ॥
aasan baisan thir naaraaein; aisee guramat paae |
Sant Singh KhalsaI sit in the posture of the eternal, imperishable Lord. These are the Teachings I have received from the Guru.
Manmohan SinghA. 9: To be seated in the Imperishable Lord's contemplate mood is my way. A. 4: The attainment of such a transcendent comprehension is my life object.
Manmohan Singh (Punjabi)ਉ. 9: ਅਬਿਨਾਸੀ ਸੁਆਮੀ ਦੀ ਧਿਆਨ ਅਸਥਾ ਵਿੱਚ ਟਿਕੇ ਰਹਿਣਾ ਹੀ ਮੇਰਾ ਰਸਤਾ ਹੈ। ਉ. 4: ਐਹੋ ਜੇਹੀ ਵਿਸ਼ਾਲ ਗਿਆਤ ਦੀ ਪ੍ਰਾਪਤੀ ਮੇਰਾ ਜੀਵਨ ਮਨੋਰਥ ਹੈ।
Fareedkot Teekaਆਸਣ ਕਰ ਕੇ ਜੋ ਥਿਰੁ ਨਾਰਾਇਣ ਮੇਂ ਬੈਸਣਾ ਕਰਿਆ ਹੈ, ਸੋ ਐਸੀ ਗੁਰਮਤਿ ਹੈ ਜਿਸ ਕਰ ਕੇ ਏਹ ਸਰਬ ਸਾਧਨ ਪਾਏ ਹੈਂ॥
Prof. Sahib Singh(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।ਪਦ ਅਰਥ ਆਸਣਿ = ਆਸਣ ਵਾਲਾ। ਬੈਸਣਿ = ਬੈਠਣ ਵਾਲਾ। ਥਿਰੁ = ਕਾਇਮ ਰਹਿਣ ਵਾਲਾ।
SikhNet (Spanish)Tal es la Instrucción que he recibido del Guru que considero mi Única Postura Eterna:
ਗੁਰਮੁਖਿ ਬੂਝੈ. ਆਪੁ ਪਛਾਣੈ; ਸਚੇ ਸਚਿ ਸਮਾਏ ॥੩॥
guramukh boojhai. aap pachhaanai; sache sach samaae |3|
Sant Singh KhalsaAs Gurmukh, I have come to understand and realize myself; I merge in the Truest of the True. ||3||
Manmohan SinghKnowing and recognising myself by Guru's grace, I have merged in the Trust of the True.
Manmohan Singh (Punjabi)ਗੁਰਾ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਾਣ ਅਤੇ ਸਿੰਝਾਣ ਕੇ, ਮੈਂ ਸਚਿਆਰਾਂ ਦੇ ਪਰਮ ਸੱਚਿਆਰ ਵਿੰਚ ਲੀਨ ਹੋ ਗਿਆ ਹਾਂ।
Fareedkot Teekaਜੋ ਗੁਰੋਂ ਦ੍ਵਾਰੇ ਸਮਝ ਕੇ ਅਪਨੇ ਆਪ ਕੋ ਪਛਾਣੇ ਵੁਹ ਸਚੇ ਮੇਂ ਨਿਸਚੇ ਕਰ ਕੇ ਸਮਾਇ ਜਾਤਾ ਹੈ। ਭਾਵ ਤੁਮ ਭੀ ਗੁਰਮਤਿ ਅੰਗੀਕਾਰ ਕਰ ਕੇ ਅਪਨੇ ਆਪ ਕੋ ਪਛਾਨੋ॥੩॥☬ਚਰਪਟ ਕਾ ਪ੍ਰਸ਼ਨ:
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥ਪਦ ਅਰਥ ਬੂਝੈ = ਸਮਝ ਵਾਲਾ ਬਣਦਾ ਹੈ, ਗਿਆਨਵਾਨ ਹੁੰਦਾ ਹੈ। ਆਪੁ = ਆਪਣੇ ਆਪ ਨੂੰ ॥੩॥
* ਨੋਟ: ਪਉੜੀ ਨੰ: ੨ ਦੀਆਂ ਅੰਤਲੀਆਂ ਦੋ ਤੁਕਾਂ ਦੇ ਪ੍ਰਸ਼ਨ ਦਾ ਉੱਤਰ ਪਉੜੀ ਨੰ: ੩ ਹੈ।
SikhNet (Spanish)ser la del Señor, al Cuál conozco por la Gracia del Guru, mi Ser, y así me sumerjo en la Verdad. (3)
ਦੁਨੀਆ ਸਾਗਰੁ. ਦੁਤਰੁ ਕਹੀਐ; ਕਿਉ ਕਰਿ ਪਾਈਐ ਪਾਰੋ ॥
duneea saagar. dutar kaheeai; kiau kar paaeeai paaro |
Sant Singh Khalsa"The world-ocean is treacherous and impassable; how can one cross over?"
Manmohan Singh(The Yogis say) "The world-ocean is said to be impassable. Q. 10: How can one cross it?"
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 10: ਜਗਤ ਇਕ ਪਾਰ ਨਾਂ ਕੀਤਾ ਜਾਣ ਵਾਲਾ ਸਮੁੰਦਰ ਆਖਿਆ ਜਾਂਦਾ ਹੈ। ਬੰਦਾ ਇਸ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
Fareedkot Teekaਏਹ ਜੋ ਦੁਨੀਆਂ ਦੁਸ੍ਤਰ ਸਮੁੰਦਰ ਕਹੀਤਾ ਹੈ ਇਸ ਕੇ ਪਾਰ ਕੋ ਕੈਸੇ ਪਾਈਏ?
Prof. Sahib Singh(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?ਪਦ ਅਰਥ ਦੁਤਰੁ = ਦੁੱਤਰੁ, ਦੁਸ-ਤੁਰ, ਜਿਸ ਨੂੰ ਤਰਨਾ ਔਖਾ ਹੈ। ਕਿਉਕਰਿ = ਕਿਵੇਂ? ਕਿਸ ਤਰ੍ਹਾਂ? ਪਾਰੋ = ਪਾਰਲਾ ਕੰਢਾ।
SikhNet (Spanish)Preguntó Charpat, el Yogui: se considera que el mar del mundo es imposible de cruzar, ¿cómo entonces puede uno ir a través?
ਚਰਪਟੁ ਬੋਲੈ, ਅਉਧੂ ਨਾਨਕ; ਦੇਹੁ ਸਚਾ ਬੀਚਾਰੋ ॥
charapatt bolai, aaudhoo naanak; dehu sachaa beechaaro |
Sant Singh KhalsaCharpat the Yogi says, "O Nanak, think it over, and give us your true reply."
Manmohan SinghCharpat says: "O Nanak, the detached, give thou a true reply after due deliberation".
Manmohan Singh (Punjabi)ਚਰਪਟ ਆਖਦਾ ਹੈ: "ਹੇ ਨਿਰਲੇਪ ਨਾਨਕ! ਯੋਗ ਸੋਚ ਵਿਚਾਰ ਮਗਰੋਂ ਤੂੰ ਇਸ ਦਾ ਸੱਚਾ ਉੱਤਰ ਦੇ।"
Fareedkot Teekaਚਰਪਟ ਜੀ ਕਹਿਤੇ ਭਏ ਹੈਂ: ਅਵਧੂਤ ਨਾਨਕ ਸਚਾ ਉਤ੍ਰ ਬੀਚਾਰ ਕਰ ਦੇਹੁ॥☬ਚਰਪਟ ਕੋ ਵਡਿਆਈ ਸਹਿਤ ਉਤ੍ਰ ਕਹਤੇ ਹੈਂ:
Prof. Sahib Singhਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।ਪਦ ਅਰਥ ਨਾਨਕ = ਹੇ ਨਾਨਕ! ਅਉਧੂ = ਵਿਰਕਤ।
SikhNet (Spanish)Habla, oh Nanak, el desapegado. Te rogamos que nos contestes esto.
ਆਪੇ ਆਖੈ ਆਪੇ ਸਮਝੈ; ਤਿਸੁ ਕਿਆ ਉਤਰੁ ਦੀਜੈ ॥
aape aakhai aape samajhai; tis kiaa utar deejai |
Sant Singh KhalsaWhat answer can I give to someone, who claims to understand himself?
Manmohan Singh (Punjabi)ਜੋ ਕਹਿੰਦਾ ਹੈ ਕਿ ਉਹ ਖ਼ੁਦ ਹੀ ਸਮਝਦਾ ਹੈ, ਉਸ ਨੂੰ ਮੈਂ ਕੀ ਜਵਾਬ ਦੇ ਸਕਦਾ ਹਾਂ? He who says that he himself understands; what answer can I give him?
Fareedkot Teekaਜੋ ਆਪੇ ਪ੍ਰਸਨੁ ਕਰੇ ਔ ਆਪੇ ਹੀ ਸਮਝਤਾ ਹੋਵੈ ਤਿਸ ਕੋ ਉਤ੍ਰ ਕਿਆ ਦੇਨਾ ਹੈ ਅਰਥਾਤ ਆਪ ਸਭ ਸਮਝਤੇ ਹੈਂ॥
Prof. Sahib Singhਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।
SikhNet (Spanish)Dijo Nanak: ¿Cómo puede uno instruir a alguien que dice que ya sabe todo?
ਸਾਚੁ ਕਹਹੁ. ਤੁਮ ਪਾਰਗਰਾਮੀ; ਤੁਝੁ. ਕਿਆ ਬੈਸਣੁ ਦੀਜੈ ॥੪॥
saach kahahu. tum paaragaraamee; tujh. kiaa baisan deejai |4|
Sant Singh KhalsaI speak the Truth; if you have already crossed over, how can I argue with you? ||4||
Manmohan SinghTruly speak I unto thee, that how can I argue with thee, when thou deemest that thou hast reached the yonder shore". (Says Guru Nanak).
Manmohan Singh (Punjabi)ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੇਰੇ ਨਾਲ ਕਿਸ ਤਰ੍ਹਾਂ ਬਹਿਸ ਕਰ ਸਕਦਾ ਹਾਂ, ਜਦ ਤੂੰ ਸਮਝਦਾ ਹੈ ਕਿ ਤੂੰ ਪਰਲੇ ਕਿਨਾਰੇ ਪੁੱਜ ਚੁੱਕਾ ਹੈ।" (ਗੁਰੂ ਨਾਨਕ ਕਹਿੰਦੇ ਹਨ)।
Fareedkot Teekaਹਮ ਸਚੁ ਕਹਿਤੇ ਹੈਂ ਤੁਮ ਤੋ ਸੰਸਾਰ ਤੇ ਪਾਰ ਹੋ ਤੁਮਕੋ (ਬੈਸਣੁ) ਉਤ੍ਰ ਕਯਾ ਦੀਜੀਏ॥੪॥☬ਪੁਨ: ਚਰਪਟ ਨੇ ਕਹਾ ਕਿ ਮੈਂ ਆਪ ਕੀ ਰਸਨਾਂ ਦੁਆਰਾ ਕਛੁ ਸੁਨਾ ਚਾਹਤਾ ਹੂੰ?☬ਤਿਸੁ ਪਰ ਕਹਿਤੇ ਹੈਂ:
Prof. Sahib Singh(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ ॥੪॥ਪਦ ਅਰਥ ਸਾਚੁ ਕਹਹੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਵਾਲਾ। ਬੈਸਣੁ = (ਸੰ: ਵ੍ਯਸਨ) ਉਕਾਈ, ਨੁਕਸ। {ਵ੍ਯਸਨ = ਪ੍ਰਹਾਰੀ (ਸੰ: ਵ੍ਯਸਨ ਪ੍ਰਹਾਰਿਨ), ਉਹ ਜੋ ਚਰਚਾ ਵਿਚ ਆਪਣੇ ਵਿਰੋਧੀ ਦੀ ਕਿਸੇ ਉਕਾਈ ਤੇ ਚੋਟ ਮਾਰਦਾ ਹੈ} ॥੪॥
SikhNet (Spanish)¿Cómo puede uno argüir con aquél que considera que ya ha cruzado el mar de la existencia material?(4)