ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਗੁਰ ਮਿਲਿ; ਐਸੇ ਪ੍ਰਭੂ ਧਿਆਇਆ ॥
gur mil; aise prabhoo dhiaaeaa |
Sant Singh KhalsaMeeting the Guru, I meditate on God in such a way,
Manmohan SinghMeeting with the Guru, I have so contemplated the Lord,
Manmohan Singh (Punjabi)ਆਪਣੇ ਗੁਰਾਂ ਨਾਲ ਮਿਲ ਕੇ ਮੈਂ ਐਸ ਤਰ੍ਹਾਂ ਆਪਣੇ ਸਾਈਂ ਦਾ ਸਿਮਰਨ ਕੀਤਾ ਹੈ,
Fareedkot Teekaਗੁਰੋਂ ਕੋ ਮਿਲ ਕਰ ਪ੍ਰਭੂ ਕੋ ਐਸੇ ਧ੍ਯਾਵਣਾ ਕੀਆ ਹੈ॥ ਜੇ ਕਹੇ ਕੈਸੇ? ਸੋ ਕਹਿਤੇ ਹੈਂ:
Prof. Sahib Singh(ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਇਉਂ (ਹਰੇਕ ਸਾਹ ਦੇ ਨਾਲ) ਪਰਮਾਤਮਾ ਦਾ ਸਿਮਰਨ ਕੀਤਾ,ਪਦ ਅਰਥ ਗੁਰ ਮਿਲਿ = ਗੁਰੂ ਨੇ ਮਿਲ ਕੇ। ਐਸੇ = ਇਸ ਤਰ੍ਹਾਂ (ਹਰੇਕ ਸਾਹ ਦੇ ਨਾਲ)।
SikhNet (Spanish)Cuando medité en mi Dios conocí al Guru, entonces Dios me mostró Su Compasión,
ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ; ਲਗੈ ਨ. ਤਾਤੀ ਬਾਇਆ ॥੧॥ ਰਹਾਉ ॥
bheo kripaal deaal dukh bhanjan; lagai na. taatee baaeaa |1| rahaau |
Sant Singh Khalsathat He has become kind and compassionate to me. He is the Destroyer of pain; He does not allow the hot wind to even touch me. ||1||Pause||
Manmohan Singhthat he, the Destroyer of the sorrow, has become compassionate and merciful, and now, even the hot wind touches me not. Pause.
Manmohan Singh (Punjabi)ਕਿ ਉਹ ਦੁਖੜੇ ਦੂਰ ਕਰਨ ਵਾਲਾ ਮਇਆਵਾਨ ਤੇ ਮਿਹਰਬਾਨ ਹੋ ਗਿਆ ਹੈ ਅਤੇ ਹੁਣ ਮੈਨੂੰ ਗਰਮ ਹਵਾ ਤਕ ਭੀ ਨਹੀਂ ਲਗਦੀ। ਠਹਿਰਾਉ।
Fareedkot Teekaਹਮਾਰੇ ਪੁਰ ਦ੍ਯਾਲ ਔਰ ਦੋਖੋਂ ਕੋ ਭੰਜਨਹਾਰ ਵਾਹਿਗੁਰੂ ਕ੍ਰਿਪਾਲ ਹੂਆ ਹੈ ਅਰ ਦੁਖ ਰੂਪੀ ਤਤੀ ਵਾਉ ਨਹੀਂ ਲਗਤੀ॥੧॥ ਰਹਾਉ ॥
Prof. Sahib Singhਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਇਆਵਾਨ ਹੋਇਆ, ਉਸ ਮਨੁੱਖ ਨੂੰ (ਸਾਰੀ ਉਮਰ) ਤੱਤੀ 'ਵਾ ਨਹੀਂ ਲੱਗਦੀ (ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ) ॥੧॥ ਰਹਾਉ ॥ਪਦ ਅਰਥ ਤਾਤੀ ਬਾਇਆ = ਤੱਤੀ ਹਵਾ ॥੧॥ ਰਹਾਉ ॥
SikhNet (Spanish)mis aflicciones fueron disipadas y ni aún los vientos calientes me tocaron. (1-Pausa)
ਜੇਤੇ ਸਾਸ ਸਾਸ ਹਮ ਲੇਤੇ; ਤੇਤੇ ਹੀ ਗੁਣ ਗਾਇਆ ॥
jete saas saas ham lete; tete hee gun gaaeaa |
Sant Singh KhalsaWith each and every breath I take, I sing the Glorious Praises of the Lord.
Manmohan SinghAs many breaths as breathe I, with so many sing I my Lord's praises.
Manmohan Singh (Punjabi)ਜਿੰਨੇ ਸਾਹ ਮੈਂ ਲੈਂਦਾ ਹਾਂ, ਉਨਿਆਂ ਨਾਲ ਹੀ ਮੈਂ ਆਪਣੇ ਪ੍ਰਭੂ ਦੀਆਂ ਸਿਫਤਾ ਗਾਇਨ ਕਰਦਾ ਹਾਂ।
Fareedkot Teekaਜਿਤਨੇ ਸ੍ਵਾਸ ਰਾਤ੍ਰ ਦਿਨ ਹਮ ਲੇਤੇ ਹੈਂ ਤਿਤਨੇ ਹੀ ਸ੍ਵਾਸੋਂ ਕਰ ਹਰੀ ਕੇ ਗੁਣੋਂ ਕਾ ਗਾਵਨਾ ਕੀਆ ਹੈ॥
Prof. Sahib Singhਜਿਤਨੇ ਭੀ ਸਾਹ ਅਸੀਂ (ਜੀਵ) ਲੈਂਦੇ ਹਾਂ, ਜਿਹੜਾ ਮਨੁੱਖ ਉਹ ਸਾਰੇ ਹੀ ਸਾਹ (ਲੈਂਦਿਆਂ) ਪਰਮਾਤਮਾ ਦੇ ਗੁਣ ਗਾਂਦਾ ਹੈ,ਪਦ ਅਰਥ ਜੇਤੇ = ਜਿਤਨੇ ਭੀ। ਸਾਸ = ਸਾਹ।
SikhNet (Spanish)Con cada respiración que hago, recito la Alabanza de mi Señor y Él no se separa de mí ni por un instante,
ਨਿਮਖ. ਨ ਬਿਛੁਰੈ, ਘਰੀ. ਨ ਬਿਸਰੈ; ਸਦ ਸੰਗੇ ਜਤ ਜਾਇਆ ॥੧॥
nimakh. na bichhurai, gharee. na bisarai; sad sange jat jaaeaa |1|
Sant Singh KhalsaHe is not separated from me, even for an instant, and I never forget Him. He is always with me, wherever I go. ||1||
Manmohan SinghHe separates not from me even for an instant and I forget Him not for a moment either. Wherever I go, He is ever with me.
Manmohan Singh (Punjabi)ਉਹ ਮੇਰੇ ਨਾਲੋ ਇਕ ਛਿਨ ਭਰ ਨਹੀਂ ਭੀ ਵਖਰਾ ਨਹੀਂ ਹੁੰਦਾ ਅਤੇ ਮੈਂ ਉਸ ਨੂੰ ਇਕ ਮੁਹਤ ਨਹੀਂ ਭੀ ਨਹੀਂ ਭੁਲਾਉਂਦਾ। ਜਿਥੇ ਕਿਥੇ ਭੀ ਮੈਂ ਜਾਂਦਾ ਹਾਂ ਉਹ ਹਮੇਸ਼ਾਂ ਮੇਰੇ ਨਾਲ ਹੁੰਦਾ ਹੈ।
Fareedkot Teekaਨਿਮਖ ਮਾਤ੍ਰ ਹਮਾਰੇ ਸੇ ਬਿਛਰਤਾ ਨਹੀਂ ਔਰ ਘਰੀ ਮਾਤ੍ਰ ਬਿਸਰਤਾ ਨਹੀਂ। ਜਹਾਂ ਜਾਈਤਾ ਹੈ ਤਹਾਂ ਸਦੀਵ ਸੰਗ ਹੀ ਰਹਿਤਾ ਹੈ॥੧॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਤੋਂ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿੱਛੁੜਦਾ, (ਜਿਸ ਨੂੰ ਉਸ ਦੀ ਯਾਦ) ਇਕ ਘੜੀ ਭੀ ਨਹੀਂ ਭੁੱਲਦੀ, ਉਹ ਜਿੱਥੇ ਭੀ ਜਾਂਦਾ ਹੈ, ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿੱਸਦਾ ਹੈ ॥੧॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਘਰੀ = ਘੜੀ। ਸਦ = ਸਦਾ। ਜਤ = ਜਿੱਥੇ ਜਿੱਥੇ। ਜਾਇਆ = ਜਾਈਦਾ ਹੈ ॥੧॥
SikhNet (Spanish)dándome su compañía en donde sea que esté. (1)
ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ; ਬਲਿ ਬਲਿ ਗੁਰ ਦਰਸਾਇਆ ॥
hau bal bal bal bal charan kamal kau; bal bal gur darasaaeaa |
Sant Singh KhalsaI am a sacrifice, a sacrifice, a sacrifice, a sacrifice to His Lotus Feet. I am a sacrifice, a sacrifice to the Blessed Vision of the Guru's Darshan.
Manmohan SinghA sacrifice, sacrifice, sacrifice, sacrifice am I unto the Lord's lotus feet and I am devoted, devoted unto the vision of my Guru.
Manmohan Singh (Punjabi)ਕੁਰਬਾਨ ਕੁਰਬਾਨ ਕੁਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾ ਤੋਂ ਅਤੇ ਸਦਕੇ ਸਦਕੇ ਮੈਂ ਜਾਂਦਾ ਹਾਂ ਆਪਣੇ ਗੁਰਾਂ ਦੇ ਦੀਦਾਰ ਤੋਂ।
Fareedkot Teekaਮੈਂ ਤੀਨੋਂ ਕਾਲ ਤਿਸ ਕੇ ਚਰਨ ਕਮਲੋਂ ਕੇ ਬਲਿਹਾਰਨੇ ਜਾਤਾ ਹੂੰ, ਪੁਨਹ ਗੁਰੋਂ ਕੇ ਦਰਸਨ ਪਰ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ, ਗੁਰੂ ਦੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।ਪਦ ਅਰਥ ਹਉ = ਮੈਂ। ਬਲਿ = ਸਦਕੇ। ਕਉ = ਨੂੰ, ਤੋਂ। ਦਰਸਾਇਆ = ਦਰਸਨ।
SikhNet (Spanish)Oh, ofrezco mi ser en sacrificio a los Pies de Loto del Señor para obtener la Visión del Guru,
ਕਹੁ ਨਾਨਕ. ਕਾਹੂ ਪਰਵਾਹਾ; ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥
kahu naanak. kaahoo paravaahaa; jau sukh saagar mai paaeaa |2|18|41|
Sant Singh KhalsaSays Nanak, I do not care about anything else; I have found the Lord, the Ocean of peace. ||2||18||41||
Manmohan SinghSays Nanak, I care not for aught else, now that I have obtained my Lord, the ocean of peace.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਕਿਸੇ ਹੋਰਸ ਦੀ ਕਾਣ ਨਹੀਂ ਧਰਾਉਂਦਾ, ਹੁਣ ਜਦ ਕਿ ਮੈਂ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਕਿਸ ਕੀ ਪਰਵਾਹ ਹੈ, ਜੋ ਸੁਖੋਂ ਕਾ ਸਮੁੰਦ੍ਰ ਵਾਹਿਗੁਰੂ ਮੈਨੇ ਪਾਇ ਲੀਆ, ਭਾਵ ਕਿਸੀ ਕੀ ਪ੍ਰਵਾਹ ਨਹੀਂ ਹੈ॥੨॥੧੮॥੪੧॥
Prof. Sahib Singhਨਾਨਕ ਆਖਦਾ ਹੈ- ਜਦੋਂ ਤੋਂ ਮੈਂ (ਗੁਰੂ ਦੀ ਕਿਰਪਾ ਨਾਲ) ਸਾਰੇ ਸੁਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ, ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ॥੨॥੧੮॥੪੧॥ਪਦ ਅਰਥ ਕਾਹੂ = ਕਿਸ ਦੀ? ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ ॥੨॥੧੮॥੪੧॥
SikhNet (Spanish)dice Nanak, ya no me importa nada más, ahora he llegado hasta el Océano de Paz. (2-18-41)