ੴ

ਸਿੱਖਬਾਣੀ · SikhBani

ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥

hukam bheaa rahanaa nahee dhur faatte cheerai
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1012 · 27 lines
Translations

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਹੁਕਮੁ ਭਇਆ. ਰਹਣਾ ਨਹੀ; ਧੁਰਿ ਫਾਟੇ ਚੀਰੈ ॥

hukam bheaa. rahanaa nahee; dhur faatte cheerai |

Sant Singh KhalsaThe Order is issued, and he cannot remain; the permit to stay has been torn up.
Manmohan SinghWhen the order is issued and the torn letter of God is received, one can stay not here.
Manmohan Singh (Punjabi)ਜਦ ਫੁਰਮਾਨ ਜਾਰੀ ਹੋ ਜਾਂਦਾ ਹੈ ਤੇ ਹਰੀ ਦੇ ਹਜ਼ੂਰੋ ਪਾਟੀ ਹੋਹੀ ਚਿੱਠੀ ਆ ਜਾਂਦੀ ਹੈ, ਬੰਦਾ ਏਥੇ ਠਹਿਰ ਨਹੀਂ ਸਕਦਾ।
Fareedkot Teekaਜਿਸ ਪਰ ਮਾਰਨੇ ਕਾ ਹੁਕਮ ਤੇਰਾ ਆਨ ਪ੍ਰਾਪਤਿ ਹੂਆ ਹੈ ਤਿਸ ਨੇ ਤੋ ਰਹਿਣਾ ਹੀ ਨਹੀਂ। ਕਿਉਂਕਿ ਧੁਰ ਸੇ ਤਿਸ ਕੇ ਜੀਵਨੇ ਕੇ (ਚੀਰੈ) ਦਫਤਰ ਫਟ ਗਏ ਹੈਂ॥
Prof. Sahib Singhਜਦੋਂ (ਪਰਮਾਤਮਾ ਦਾ) ਹੁਕਮ ਹੋ ਜਾਂਦਾ ਹੈ ਜਦੋਂ (ਕਿਸੇ ਦੀ) ਚਿੱਠੀ ਧੁਰ (ਦਰਗਾਹ) ਤੋਂ ਪਾਟ ਜਾਂਦੀ ਹੈ, ਤਾਂ ਉਹ (ਇਸ ਸੰਸਾਰ ਵਿਚ) ਰਹਿ ਨਹੀਂ ਸਕਦਾ।

ਪਦ ਅਰਥ ਭਇਆ = (ਜਦੋਂ) ਹੋ ਜਾਂਦਾ ਹੈ। ਧੁਰਿ = ਧੁਰੋਂ, ਪਰਮਾਤਮਾ ਦੀ ਹਜ਼ੂਰੀ ਤੋਂ। ਚੀਰੀ = ਚਿੱਠੀ। ਫਾਟੇ ਚੀਰੈ = ਜੇ ਚਿੱਠੀ ਪਾਟ ਜਾਏ {ਨੋਟ: ਸਾਡੇ ਦੇਸ ਦਾ ਰਿਵਾਜ ਹੈ ਕਿ ਕਿਸੇ ਦੀ ਮੌਤ ਦੀ ਖ਼ਬਰ ਭੇਜਣ ਵੇਲੇ ਚਿੱਠੀ ਇਕ ਪਾਸੇ ਵਲੋਂ ਰਤਾ ਕੁ ਪਾੜ ਦੇਈਦੀ ਹੈ}।

SikhNet (Spanish)Cuando tal es la Voluntad del Señor, uno no se queda en el mundo, sí, el caparazón del cuerpo lo rompe Dios,

ਏਹੁ ਮਨੁ ਅਵਗਣਿ ਬਾਧਿਆ; ਸਹੁ ਦੇਹ ਸਰੀਰੈ ॥

ehu man avagan baadhiaa; sahu deh sareerai |

Sant Singh KhalsaThis mind is tied to its faults; it suffers terrible pain in its body.
Manmohan SinghBound to sins, this soul suffers massive bodily pains.
Manmohan Singh (Punjabi)ਪਾਪਾਂ ਨਾਲ ਨਰੜੀ ਹੋਈ ਇਹ ਆਤਮਾ ਡਾਢੇ ਸਰੀਰਕ ਦੁਖ ਸਹਾਰਦੀ ਹੈ।
Fareedkot Teekaਏਹ ਜੀਉ ਔਗੁਣੋਂ ਕਰਿ ਬਾਂਧਿਆ ਹੂਆ ਪ੍ਰਲੋਕ ਮੇਂ ਮਾਰੀਏਗਾ। ਜਬ ਪੁਕਾਰੇਗਾ ਤਬ ਜਮਦੂਤ ਕਹੇਂਗੇ: ਦੇਹ ਕਰਿ ਜੋ ਮੰਦ ਕਰਮ ਕੀਏ ਹੈਂ ਤਿਨ ਕਾ ਫਲੁ ਏਹ ਮਾਰ ਭੀ ਸਰੀਰ ਪਰ (ਸਹੁ) ਸਹਾਰੁ॥
Prof. Sahib Singh(ਜਦ ਤਕ ਤੇਰਾ) ਇਹ ਮਨ ਔਗੁਣਾਂ (ਦੀ ਫਾਹੀ) ਵਿਚ ਬੱਝਾ ਹੋਇਆ ਹੈ (ਤਦ ਤਕ ਆਪਣੇ ਇਸ) ਸਰੀਰ ਵਿਚ (ਦੁੱਖ) ਸਹਾਰ।

ਪਦ ਅਰਥ ਸਹੁ = ਸਹਾਰ। ਦੇਹ = ਸਰੀਰ। ਦੇਹ ਸਰੀਰੈ = ਸਰੀਰ ਉਤੇ।

SikhNet (Spanish)y habiendo tenido la mente atada por el error, uno sufre gravemente en ese cuerpo.

ਪੂਰੈ ਗੁਰਿ ਬਖਸਾਈਅਹਿ; ਸਭਿ ਗੁਨਹ ਫਕੀਰੈ ॥੧॥

poorai gur bakhasaaeeeh; sabh gunah fakeerai |1|

Sant Singh KhalsaThe Perfect Guru forgives all the mistakes of the beggar at His Door. ||1||
Manmohan SinghAll the sins of the mumper of the Lord's door are forgiven by the grace of the Perfect Guru.
Manmohan Singh (Punjabi)ਪ੍ਰਭੂ ਦੇ ਦਰ ਦੇ ਮੰਗਤੇ ਦੇ ਸਾਰੇ ਪਾਪ, ਪੂਰਨ ਗੁਰਾਂ ਦੀ ਦਇਆ ਦੁਆਰਾ, ਬਖ਼ਸ਼ੇ ਜਾਂਦੇ ਹਨ।
Fareedkot Teekaਜਿਨੋਂ ਨੇ ਪੂਰੇ ਗੁਰੋਂ ਪਾਸੋਂ ਬਖਸਾਇ ਲੀਆ ਹੈ, ਸੋ ਸਭ ਗੁਨਾਹੋਂ ਤੇ (ਫਕੀਰੈ) ਫਾਰਕ ਅਰਥਾਤ ਰਹਿਤ ਹੋ ਗਏ ਹੈਂ॥੧॥
Prof. Sahib Singhਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦੇ ਦਰ ਦਾ ਮੰਗਤਾ ਬਣਦਾ ਹੈ ਉਸ ਦੇ ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ ॥੧॥

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਸਭਿ = ਸਾਰੇ। ਗੁਨਹ = ਗੁਨਾਹ, ਪਾਪ। ਬਖਸਾਈਅਹਿ = ਬਖ਼ਸ਼ਾਏ ਜਾਂਦੇ ਹਨ। ਫਕੀਰੈ = ਫ਼ਕੀਰ ਦੇ, ਮੰਗਤੇ ਦੇ, ਉਸ ਮਨੁੱਖ ਦੇ ਜੋ ਪ੍ਰਭੂ ਦੇ ਦਰ ਤੋਂ ਮੇਹਰ ਦੀ ਦਾਤ ਮੰਗੇ ॥੧॥

SikhNet (Spanish)Pero mis faltas, las de un simple pordiosero, serán cubiertas en la Puerta del Señor y por la Gracia del Perfecto Guru.(1)

ਕਿਉ ਰਹੀਐ. ਉਠਿ ਚਲਣਾ; ਬੁਝੁ ਸਬਦ ਬੀਚਾਰਾ ॥

kiau raheeai. utth chalanaa; bujh sabad beechaaraa |

Sant Singh KhalsaHow can he stay here? He must get up and depart. Contemplate the Word of the Shabad, and understand this.
Manmohan SinghHow can man stay here? One has to depart from this world. So one should realise and reflect on the Lord.
Manmohan Singh (Punjabi)ਇਨਸਾਨ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ? ਉਸ ਨੂੰ ਅਵੱਸ਼ ਟੁਰਨਾ ਪਵੇਗਾ। ਇਸ ਲਈ ਮਨੁੱਖ ਨੂੰ ਸਾਹਿਬ ਨੂੰ ਅਨੁਭਵ ਕਰਨਾ ਤੇ ਸਿਮਰਨਾ ਚਾਹੀਦਾ ਹੈ।
Fareedkot Teekaਉਠ ਕੇ ਚਲੇ ਜਾਣਾ ਹੈ। ਸੰਸਾਰ ਮੇਂ ਕਿਵ ਰਹੀਏ, ਭਾਵ ਥਿਰੁ ਰਹਣੇ ਕਾ ਕੋਈ ਜਤਨੁ ਨਹੀਂ ਹੈ॥
Prof. Sahib Singh(ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ।

ਪਦ ਅਰਥ ਕਿਉ ਰਹੀਐ = ਨਹੀਂ ਰਹਿ ਸਕੀਦਾ।

SikhNet (Spanish)¿Cómo puede uno pensar en quedarse cuando uno no se va a quedar? ¡Deberíamos reflexionar en la Palabra!

ਜਿਸੁ ਤੂ ਮੇਲਹਿ ਸੋ ਮਿਲੈ; ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥

jis too meleh so milai; dhur hukam apaaraa |1| rahaau |

Sant Singh KhalsaHe alone is united, whom You, O Lord, unite. Such is the Primal Command of the Infinite Lord. ||1||Pause||
Manmohan SinghWhomsoever Thou unite, he alone unites with Thee, such is Thy primal will, O Infinite Lord. Pause.
Manmohan Singh (Punjabi)ਜਿਸ ਕਿਸੇ ਨੂੰ ਤੂੰ ਮਿਲਾਉਂਦਾ ਹੈ, ਕੇਵਲ ਉਹੀ ਤੇਰੇ ਨਾਲ ਮਿਲਦਾ ਹੈ। ਐਹੋ ਜੇਹੀ ਹੈ ਤੇਂਡੀ ਮੁਢਲੀ ਰਜ਼ਾ, ਹੇ ਬੇਅੰਤ ਸੁਆਮੀ! ਠਹਿਰਾਉ।
Fareedkot Teekaਬ੍ਰਹਮ ਕੋ ਬਿਚਾਰ ਕਰ ਕੇ ਸਮਝੋ ਅਰ ਐਸੇ ਬੇਨਤੀ ਕਰੁ: ਜਿਸ ਕੋ ਤੂੰ ਮੇਲਤਾ ਹੈਂ, ਸੋ ਤੇਰੇ ਮੇਂ ਮਿਲਤਾ ਹੈ। ਇਹੁ ਆਦਿ ਸੇ ਹੇ (ਅਪਾਰਾ) ਪਰਮੇਸਰ! ਤੇਰਾ ਹੁਕਮ ਹੈ॥੧॥ ਰਹਾਉ ॥
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਹੇ ਬੇਅੰਤ ਪ੍ਰਭੂ! ਤੈਨੂੰ ਉਹੀ ਮਨੁੱਖ ਮਿਲ ਸਕਦਾ ਹੈ ਜਿਸ ਨੂੰ ਤੂੰ ਆਪ ਮਿਲਾਏਂ, ਧੁਰ ਤੋਂ ਤੇਰਾ (ਅਜੇਹਾ ਹੀ) ਹੁਕਮ ਹੈ (ਅਜੇਹੀ ਹੀ ਰਜ਼ਾ ਹੈ) ॥੧॥ ਰਹਾਉ ॥

ਪਦ ਅਰਥ ਅਪਾਰਾ = ਹੇ ਅਪਾਰ! ਹੇ ਬੇਅੰਤ ਪ੍ਰਭੂ! ॥੧॥ ਰਹਾਉ ॥

SikhNet (Spanish)Oh Dios, tal es Tu Infinita Voluntad: que quien sea a quien Tú unes, sólo él se une a Ti.(1-Pausa)

ਜਿਉ ਤੂ ਰਾਖਹਿ ਤਿਉ ਰਹਾ; ਜੋ ਦੇਹਿ ਸੁ ਖਾਉ ॥

jiau too raakheh tiau rahaa; jo dehi su khaau |

Sant Singh KhalsaAs You keep me, I remain; whatever You give me, I eat.
Manmohan SinghAs Thou keep me, so do I live and whatever Thou give me, that I eat.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈਂ, ਉਸੇ ਤਰ੍ਹਾਂ ਮੈਂ ਰਹਿੰਦਾ ਹਾਂ ਅਤੇ ਜਿਹੜਾ ਕੁੱਛ ਤੂੰ ਮੈਨੂੰ ਦਿੰਦਾ ਹੈਂ, ਉਸ ਨੂੰ ਹੀ ਮੈਂ ਖਾਂਦਾ ਹਾਂ।
Fareedkot Teekaਜਿਸ ਤਰਾਂ ਤੂੰ ਰਾਖੇਂ ਤਿਸੀ ਤਰਾਂ ਮੈਂ ਰਹੂੰ ਔ ਜੋ ਤੂੰ ਦੇਹ ਮੈਂ ਸੋਈ ਖਾਵੋਂ॥
Prof. Sahib Singh(ਪਰ ਅਸਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ) ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਹਾਲਤ ਵਿਚ ਰਹਿ ਸਕਦਾ ਹਾਂ, ਜੇਹੜੀ (ਆਤਮਕ ਖ਼ੁਰਾਕ) ਤੂੰ ਮੈਨੂੰ ਦੇਂਦਾ ਹੈਂ ਮੈਂ ਉਹੀ ਖਾਂਦਾ ਹਾਂ।

ਪਦ ਅਰਥ ਰਹਾ = ਮੈਂ ਰਹਿੰਦਾ ਹਾਂ। ਖਾਉ = ਮੈਂ ਖਾਂਦਾ ਹਾਂ।

SikhNet (Spanish)He sido así como has deseado que fuera, he comido el alimento con el que me has bendecido,

ਜਿਉ ਤੂ ਚਲਾਵਹਿ ਤਿਉ ਚਲਾ; ਮੁਖਿ ਅੰਮ੍ਰਿਤ ਨਾਉ ॥

jiau too chalaaveh tiau chalaa; mukh amrit naau |

Sant Singh KhalsaAs You lead me, I follow, with the Ambrosial Name in my mouth.
Manmohan SinghAs Thou drive me, so am I driven and within my mouth, I enshrine Thy ambrosial Name
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ ਤੇ ਆਪਣੇ ਮੂੰਹ ਅੰਦਰ ਮੈਂ ਤੇਰਾ ਅੰਮ੍ਰਿਤ ਮਈ ਨਾਮ ਟਿਕਾਉਂਦਾ ਹਾਂ।
Fareedkot Teekaਜਿਸ ਪ੍ਰਕਾਰ ਤੂੰ ਚਲਾਵੈਂ ਉਸੀ ਪ੍ਰਕਾਰ ਮੈਂ ਚਲੋਂ, ਪਰੰਤੂ ਮੇਰੇ ਮੁਖ ਮੇਂ ਨਾਮ ਅੰਮ੍ਰਿਤ ਸਦੀਵ ਰਹੇ॥
Prof. Sahib Singh(ਆਤਮਕ ਜੀਵਨ ਦੇ ਰਸਤੇ ਤੇ) ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ ਮੈਂ ਉਸੇ ਤਰ੍ਹਾਂ ਤੁਰਦਾ ਹਾਂ, ਤੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਪਾਂਦਾ ਹਾਂ।

ਪਦ ਅਰਥ ਚਲਾ = ਮੈਂ (ਜੀਵਨ-ਰਾਹ ਤੇ) ਤੁਰਦਾ ਹਾਂ। ਮੁਖਿ = ਮੂੰਹ ਵਿਚ (ਪਾਂਦਾ ਹਾਂ)। ਅੰਮ੍ਰਿਤ ਨਾਉ = ਆਤਮਕ ਜੀਵਨ ਦੇਣ ਵਾਲਾ ਨਾਮ।

SikhNet (Spanish)y como me conduces, seré conducido, pues a través de mi lengua atesoro el Néctar de Tu Nombre.

ਮੇਰੇ ਠਾਕੁਰ ਹਥਿ ਵਡਿਆਈਆ; ਮੇਲਹਿ ਮਨਿ ਚਾਉ ॥੨॥

mere tthaakur hath vaddiaaeea; meleh man chaau |2|

Sant Singh KhalsaAll glorious greatness rests in the hands of my Lord and Master; my mind yearns to unite with You. ||2||
Manmohan SinghThe glories are in the Hand of my Lord. My hearty yearning is that Thou unite me with Thyself.
Manmohan Singh (Punjabi)ਬਜ਼ੁਰਗੀਆਂ ਮੈਂਡੇ ਮਾਲਕ ਦੇ ਹੱਥ ਵਿੱਚ ਹਨ। ਮੇਰੀ ਦਿਲੀ ਸੱਧਰ ਹੈ ਕਿ ਤੂੰ ਮੈਨੂੰ ਆਪਣੇ ਨਾਲ ਮਿਲਾ ਲਵੇਂ।
Fareedkot Teekaਹੇ ਮੇਰੇ ਠਾਕਰੁ! ਤੇਰੇ ਹਥਿ ਹੀ ਸਭ ਵਡਿਆਈਆਂ ਹੈਂ, ਏਹ ਮੇਰੇ ਮਨ ਮੇਂ ਚਾਉ ਹੈ ਕਿ ਮੇਰੇ ਕੋ ਆਪਨੇ ਮੇਂ ਮੇਲ ਲੈ॥੨॥
Prof. Sahib Singhਹੇ ਮੇਰੇ ਠਾਕੁਰ! ਤੇਰੇ ਆਪਣੇ ਹੱਥ ਵਿਚ ਵਡਿਆਈਆਂ ਹਨ (ਜਿਸ ਨੂੰ ਤੂੰ ਵਡਿਆਈ ਬਖ਼ਸ਼ਦਾ ਹੈਂ ਜਿਸ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜਦਾ ਹੈਂ ਉਸ ਦੇ ਮਨ ਵਿਚ (ਤੇਰੀ ਭਗਤੀ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥

ਪਦ ਅਰਥ ਹਥਿ = ਹੱਥ ਵਿਚ। ਮਨਿ = ਮਨ ਵਿਚ। ਚਾਉ = ਤਾਂਘ ॥੨॥

SikhNet (Spanish)En Tus Manos está la Gloria, oh Dios, mi súplica es que me unas a mi Señor. (2)

ਕੀਤਾ. ਕਿਆ ਸਾਲਾਹੀਐ; ਕਰਿ ਦੇਖੈ ਸੋਈ ॥

keetaa. kiaa saalaaheeai; kar dekhai soee |

Sant Singh KhalsaWhy should anyone praise any other created being? That Lord acts and sees.
Manmohan SinghWhy should one praise a created one, when the Lord alone does everything.
Manmohan Singh (Punjabi)ਰਚੇ ਹੋਏ ਦੀ ਬੰਦਾ ਕਿਊਂ ਉਸਤਤੀ ਕਰੇ? ਕੇਵਲ ਉਹ ਸੁਆਮੀ ਹੀ ਸਭ ਕੁੱਛ ਕਰਦਾ ਤੇ ਵੇਖਦਾ ਹੈ।
Fareedkot Teekaਇਹ ਜੋ ਜੀਵ ਕੀਤਾ ਹੂਆ ਹੈ ਇਸ ਕੋ ਕਿਆ ਸਲਾਹੁਣਾ ਹੈ। ਸੋਈ ਤੂੰ ਕਰ ਕਰ ਕੇ ਦੇਖਤਾ, ਭਾਵ ਪਾਲਨਾ ਕਰਤਾ ਹੈਂ ਸੋਈ ਤੂੰ ਸਲਾਹੁਣੇ ਜੋਗੁ ਹੈਂ॥
Prof. Sahib Singh(ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਕੇ ਪਰਮਾਤਮਾ ਦੇ) ਪੈਦਾ ਕੀਤੇ ਹੋਏ ਦੀ ਵਡਿਆਈ ਕਰਨ ਤੋਂ ਕੋਈ (ਆਤਮਕ) ਲਾਭ ਨਹੀਂ ਹੋਵੇਗਾ (ਵਡਿਆਈਆਂ ਉਸ ਕਰਤਾਰ ਦੀਆਂ ਕਰੋ) ਜੋ (ਜਗਤ-ਰਚਨਾ) ਕਰ ਕੇ ਆਪ ਹੀ (ਉਸ ਦੀ) ਸੰਭਾਲ ਭੀ ਕਰਦਾ ਹੈ।

ਪਦ ਅਰਥ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ।

SikhNet (Spanish)¿Por qué habría que alabar al ser creado,

ਜਿਨਿ ਕੀਆ. ਸੋ ਮਨਿ ਵਸੈ; ਮੈ ਅਵਰੁ. ਨ ਕੋਈ ॥

jin keea. so man vasai; mai avar. na koee |

Sant Singh KhalsaThe One who created me, abides within my mind; there is no other at all.
Manmohan Singhhe, who created me, abides within my mind Except the Lord, I have not another.
Manmohan Singh (Punjabi)ਜਿਸ ਨੇ ਮੈਨੂੰ ਸਿਰਜਿਆ ਹੈ, ਉਹ ਮੇਰੇ ਹਿਰਦੇ ਅੰਦਰ ਵਸਦਾ ਹੈ। ਪ੍ਰਭੂ ਦੇ ਬਗ਼ੈਰ ਮੇਰਾ ਹੋਰ ਕੋਈ ਨਹੀਂ।
Fareedkot Teekaਜਿਸ ਤੈਨੇ ਇਸ ਜੀਵ ਕੋ ਕੀਆ ਹੈ, ਸੋ ਤੂੰ ਮੇਰੇ ਮਨ ਮੇਂ ਵਸਤਾ ਹੈਂ, ਤੇਰੇ ਬਿਨਾਂ ਮੇਰੇ ਕੋ ਔਰ ਚਾਹਿ ਕੋਈ ਨਹੀਂ॥
Prof. Sahib Singhਜਿਸ ਕਰਤਾਰ ਨੇ ਜਗਤ ਰਚਿਆ ਹੈ ਉਹੀ (ਮੇਰੇ) ਮਨ ਵਿਚ ਵੱਸਦਾ ਹੈ। ਮੈਨੂੰ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।

ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਮੈ = ਮੈਨੂੰ।

SikhNet (Spanish)si es el Único Dios el que hace y lo observa todo?

ਸੋ ਸਾਚਾ ਸਾਲਾਹੀਐ; ਸਾਚੀ ਪਤਿ ਹੋਈ ॥੩॥

so saachaa saalaaheeai; saachee pat hoee |3|

Sant Singh KhalsaSo praise that True Lord, and you shall be blessed with true honor. ||3||
Manmohan SinghPraise thou that True Lord and thou shall be blessed with true honour.
Manmohan Singh (Punjabi)ਤੂੰ ਉਸ ਸੰਚੇ ਸੁਆਮੀ ਦੀ ਕੀਰਤੀ ਕਰ ਅਤੇ ਤੈਨੂੰ ਸੰਚੀ ਇੱਜ਼ਤ ਆਬਰੂ ਪ੍ਰਾਪਤ ਹੋਵੇਗੀ।
Fareedkot Teekaਸੋ ਐਸਾ ਜੋ ਸਾਚਾ ਤੂੰ ਹੈਂ ਜੇ ਤੇਰੇ ਕੋ ਸਲਾਹੀਏ ਤੌ ਸਾਚੀ ਇਜਤ ਕੀ ਪ੍ਰਾਪਤੀ ਹੋਤੀ ਹੈ॥੩॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਜੇਹੜਾ ਕਰਦਾ ਹੈ ਉਸ ਨੂੰ) ਸਦਾ ਦੀ ਇੱਜ਼ਤ ਮਿਲ ਜਾਂਦੀ ਹੈ ॥੩॥
SikhNet (Spanish)Si uno alaba al Dios Verdadero, uno es bendecido con la Gloria Verdadera. (3)

ਪੰਡਿਤੁ ਪੜਿ. ਨ ਪਹੁਚਈ; ਬਹੁ ਆਲ ਜੰਜਾਲਾ ॥

panddit parr. na pahuchee; bahu aal janjaalaa |

Sant Singh KhalsaThe Pandit, the religious scholar, reads, but does not reach the Lord; he is totally entangled in worldly affairs.
Manmohan SinghInvolved in many domestic entanglements; the scholar attains not to the Lord's court by reading sacred texts.
Manmohan Singh (Punjabi)ਬਹੁਤੇ ਘਰੇਗੀ ਬੰਧਨਾਂ ਅੰਦਰ ਫਾਥਾਂ ਹੋਇਆ ਵਿਦਵਾਨ, ਧਾਰਮਕ ਪੁਸਤਕਾਂ ਵਾਚਦ ਦੁਆਰਾ, ਪ੍ਰਭੂ ਦੇ ਦਰਬਾਰ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਸੋ ਪੰਡਤ ਭੀ ਵਿਦਿਆ ਕੋ ਪੜ ਕਰ ਤੇਰੇ ਸਰੂਪ ਮੇਂ ਨਹੀਂ ਪਹੁੰਚਦੇ, ਜੋ ਘਰੋਂ ਕੇ ਬਹੁਤੇ ਜੰਜਾਲੋਂ ਮੇਂ ਫਸੇ ਹੈਂ॥
Prof. Sahib Singhਪੰਡਿਤ (ਸ਼ਾਸਤ੍ਰ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੀਆਂ) ਪੜ੍ਹ ਕੇ (ਉਸ ਅਵਸਥਾ ਤੇ) ਨਹੀਂ ਪਹੁੰਚਦਾ (ਜਿਥੇ ਪਰਮਾਤਮਾ ਨਾਲੋਂ ਵਿਛੋੜਾ ਮੁੱਕ ਜਾਏ, ਕਿਉਂਕਿ ਪੜ੍ਹ ਪੜ੍ਹ ਕੇ ਭੀ) ਉਹ ਮਾਇਆ ਦੇ ਜੰਜਾਲਾਂ ਵਿਚ ਬਹੁਤ ਫਸਿਆ ਰਹਿੰਦਾ ਹੈ।

ਪਦ ਅਰਥ ਆਲ ਜੰਜਾਲਾ = {आलय = ਘਰ} ਘਰ ਦੇ ਧੰਧੇ।

SikhNet (Spanish)El Pandit lee los textos sagrados, pero no los hace suyos por estar involucrado en los asuntos de su hogar,

ਪਾਪ ਪੁੰਨ ਦੁਇ ਸੰਗਮੇ; ਖੁਧਿਆ ਜਮਕਾਲਾ ॥

paap pun due sangame; khudhiaa jamakaalaa |

Sant Singh KhalsaHe keeps the company of both virtue and vice, tormented by hunger and the Messenger of Death.
Manmohan SinghThe mortal abides in the society of both sins and virtues and so he is tormented by hunger and death's courier.
Manmohan Singh (Punjabi)ਇਨਸਾਨ ਗੁਨਾਹਾਂ ਅਤੇ ਨੇਕੀਆਂ ਦੋਨਾਂ ਦੀ ਸੰਗਤ ਅੰਦਰ ਵਸਦਾ ਹੈ ਅਤੇ ਇਸ ਲਈ ਇਸ ਨੂੰ ਭੁਖ ਤੇ ਮੌਤ ਦਾ ਦੂਤ ਦੁਚੀ ਕਰਦੇ ਹਨ।
Fareedkot Teekaਪਾਪ ਪੁੰਨ ਦੋਨੋਂ ਜੀਵ ਕੇ ਸੰਗ ਮੇਂ ਰਹਤੇ ਹੈਂ, ਪੁਨਃ ਤ੍ਰਿਸਨਾ ਰੂਪ ਭੁਖ ਲਗਣੇ ਤੇ ਜਮ ਮਾਰਤਾ ਹੈ॥
Prof. Sahib Singh(ਧਰਮ ਸ਼ਾਸਤ੍ਰਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ ਇਹ ਵਿਚਾਰ ਕਰਦਾ ਹੋਇਆ ਭੀ ਉਹ ਦ੍ਵੈਤ ਦੀ ਫਾਹੀ ਵਿਚ ਹੀ ਰਹਿੰਦਾ ਹੈ, ਮਾਇਆ ਦੀ ਭੁੱਖ ਤੇ ਆਤਮਕ ਮੌਤ (ਮੌਤ ਦਾ ਡਰ) ਉਸ ਦੇ ਸਿਰ ਤੇ ਕਾਇਮ ਰਹਿੰਦੇ ਹਨ।

ਪਦ ਅਰਥ ਦੁਇ = ਦ੍ਵੈ, ਦੁਬਿਧਾ। ਸੰਗਮੇ = ਨਾਲ। ਖੁਧਿਆ = (ਮਾਇਆ ਦੀ) ਭੁੱਖ।

SikhNet (Spanish)por eso vive en la conjunción del dolor y el placer, y vive afligido por el hambre y la muerte.

ਵਿਛੋੜਾ ਭਉ ਵੀਸਰੈ; ਪੂਰਾ ਰਖਵਾਲਾ ॥੪॥

vichhorraa bhau veesarai; pooraa rakhavaalaa |4|

Sant Singh KhalsaOne who is protected by the Perfect Lord, forgets separation and fear. ||4||
Manmohan SinghHe, whom the Perfect Lord saves, forgets separation and fear.
Manmohan Singh (Punjabi)ਜਿਸ ਦੀ ਪੂਰਨ ਪ੍ਰਭੂ ਰੱਖਿਆ ਕਰਦਾ ਹੈ ਉਹ ਜੁਦਾਈ ਅਤੇ ਡਰ ਨੂੰ ਭੁਲ ਜਾਂਦਾ ਹੈ।
Fareedkot Teekaਹੇ ਪਰਮੇਸਰ! ਜਿਸ ਕਾ ਤੂੰ ਪੂਰਾ ਰਖਵਾਲਾ ਹੂਆ ਹੈਂ ਤਿਨ ਕਾ ਵਿਛੋੜਾ ਔ ਭੈ ਸਭ (ਵੀਸਰੈ) ਭੂਲੈ, ਭਾਵ ਦੂਰ ਹੂਏਂ ਹੈਂ॥੪॥
Prof. Sahib Singhਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਤੇ ਸਹਿਮ ਉਸ ਮਨੁੱਖ ਦਾ ਹੀ ਮੁੱਕਦਾ ਹੈ ਜਿਸ ਦੇ ਮਨ ਵਿਚ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਪਰਮਾਤਮਾ ਵੱਸਿਆ ਰਹਿੰਦਾ ਹੈ ॥੪॥
SikhNet (Spanish)Pero aquél a quien el Señor Verdadero protege, su separación y sus miedos son parte del pasado.(4)

ਜਿਨ ਕੀ ਲੇਖੈ ਪਤਿ ਪਵੈ; ਸੇ ਪੂਰੇ ਭਾਈ ॥

jin kee lekhai pat pavai; se poore bhaaee |

Sant Singh KhalsaThey alone are perfect, O Siblings of Destiny, whose honor is certified.
Manmohan SinghThey, whose honour is approved; They alone are; perfect, O my brother.
Manmohan Singh (Punjabi)ਜਿਨ੍ਹਾਂ ਦੀ ਇੱਜ਼ਤ ਆਬਰੂ ਕਬੂਲ ਪੈ ਜਾਂਦੀ ਹੈ ਕੇਵਲ ਉਹ ਹੀ ਪੂਰਨ ਹਨ, ਹੇ ਮੇਰੇ ਵੀਰ!
Fareedkot Teekaਜਿਨੋਂ ਕੀ ਤੇਰੇ ਲੇਖੇ ਮੇਂ ਪਤਿ ਪਈ ਹੈ, ਸੋ ਸਭ ਗੁਨੋਂ ਮੇਂ ਪੂਰੇ ਹੈਂ, ਸੋਈ (ਭਾਈ) ਪ੍ਰੇਮੀ ਹੈਂ॥
Prof. Sahib Singhਹੇ ਭਾਈ1 ਕੀਤੇ ਕਰਮਾਂ ਦਾ ਹਿਸਾਬ ਹੋਣ ਤੇ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹ ਪੂਰੇ ਭਾਂਡੇ ਸਮਝੇ ਜਾਂਦੇ ਹਨ।

ਪਦ ਅਰਥ ਪਤਿ = ਇੱਜ਼ਤ। ਭਾਈ = ਹੇ ਭਾਈ!

SikhNet (Spanish)Aquéllos cuyo honor es aprobado por Dios, sólo ellos son perfectos.

ਪੂਰੇ ਪੂਰੀ ਮਤਿ ਹੈ; ਸਚੀ ਵਡਿਆਈ ॥

poore pooree mat hai; sachee vaddiaaee |

Sant Singh KhalsaPerfect is the intellect of the Perfect Lord. True is His glorious greatness.
Manmohan SinghPerfect is the understanding of the Perfect Lord and true is his magnificence.
Manmohan Singh (Punjabi)ਪੂਰਨ ਹੈ ਸਮਝ ਪੂਰਨ ਪ੍ਰਭੂ ਦੀ ਅਤੇ ਸੱਚਾ ਹੈ ਉਸ ਦਾ ਤੇਜ ਪਰਤਾਪ।
Fareedkot Teekaਗੁਰੋਂ ਕੀ ਪੂਰੀ ਸਿਖਿਆ ਹੈ ਔ ਤਿਨੋਂ ਕੀ (ਵਡਿਆਈ) ਸੋਭਾ ਸਚੀ ਹੈ॥
Prof. Sahib Singhਅਜੇਹੇ ਪੂਰਨ ਗੁਣਵਾਨ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮੱਤ ਭੀ ਪੂਰੀ ਹੀ ਮਿਲਦੀ ਹੈ (ਜਿਸ ਕਰਕੇ ਉਹ ਭੁੱਲਣ ਵਾਲੇ ਜੀਵਨ-ਰਾਹ ਤੇ ਨਹੀਂ ਪੈਂਦਾ) ਤੇ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ।
SikhNet (Spanish)Sí, Perfecta es la Sabiduría del Uno Perfecto, Verdadera y Presente es Su Gloria.

ਦੇਦੇ. ਤੋਟਿ, ਨ ਆਵਈ; ਲੈ ਲੈ ਥਕਿ ਪਾਈ ॥੫॥

dede. tott, na aavee; lai lai thak paaee |5|

Sant Singh KhalsaHis gifts never run short, although those who receive may grow weary of receiving. ||5||
Manmohan SinghHis gifts exhaust not, but the receiver grows weary of receiving them.
Manmohan Singh (Punjabi)ਉਸ ਦੀਆਂ ਦਾਤਾਂ ਮੁਕਦੀਆਂ ਨਹੀਂ; ਪ੍ਰੰਤੂ ਲੈਣ ਵਾਲੇ ਉਨ੍ਹਾਂ ਨੂੰ ਲੈਂਦੇ ਲੈਂਦੇ ਹੰਭ ਜਾਂਦੇ ਹਲ।
Fareedkot Teekaਹੇ ਹਰੀ! ਤੈਨੂੰ ਜੀਵੋਂ ਕੋ ਦਾਨ ਦੇਤੇ ਤੋਟ ਨਹੀਂ ਆਵਤੀ, ਜੀਵ ਲੈ ਲੈ ਕਰ ਹਾਰ ਜਾਤੇ ਹੈਂ॥੫॥
Prof. Sahib Singh(ਉਹ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਜੀਵ ਨੂੰ) ਸਦਾ ਦੇਂਦਾ ਹੈ (ਉਸ ਦੇ ਖ਼ਜ਼ਾਨੇ ਵਿਚ) ਘਾਟਾ ਨਹੀਂ ਪੈਂਦਾ, ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦਾ ਹੈ ॥੫॥

ਪਦ ਅਰਥ ਦੇ = ਦੇ ਕੇ। ਤੋਟਿ = ਘਾਟਾ। ਥਕਿ ਪਾਈ = ਜੀਵ ਥੱਕ ਪੈਂਦਾ ਹੈ ॥੫॥

SikhNet (Spanish)Su Bondad no conoce límite, hasta que el que recibe las Bondades dice “ya no”.(5)

ਖਾਰ ਸਮੁਦ੍ਰੁ ਢੰਢੋਲੀਐ; ਇਕੁ ਮਣੀਆ ਪਾਵੈ ॥

khaar samudru dtandtoleeai; ik maneea paavai |

Sant Singh KhalsaSearching the salty sea, one finds the pearl.
Manmohan SinghSearching the saline sea, one comes upon a pearl.
Manmohan Singh (Punjabi)ਨਿਮਕੀਨ ਸਾਗਰ ਦੀ ਖੋਜ ਭਾਲ ਕਰਨ ਦੁਆਰਾ ਇਨਸਾਨ ਨੂੰ ਮੋਤੀ ਹੱਥ ਲਗ ਜਾਂਦਾ ਹੈ।
Fareedkot Teekaਜੋ ਖਾਰੇ ਸਮੁੰਦ੍ਰ ਕੋ ਕੋਈ ਪੁਰਸ ਢੂੰਢੇ, ਇਕ ਪਦਾਰਥ ਮਣੀ ਆਦਿਕ ਪ੍ਰਾਪਤ ਹੋ ਜਾਤਾ ਹੈ॥
Prof. Sahib Singh(ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇਕ ਰਤਨ ਲੱਭ ਲਏ,

ਪਦ ਅਰਥ ਖਾਰ = ਖਾਰਾ। ਮਣੀਆ = ਰਤਨ। ਪਾਵੈ = ਲੱਭ ਲਏ।

SikhNet (Spanish)Si uno busca en los mares, tal vez encuentre alguna joya.

ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ॥

due din chaar suhaavanaa; maattee tis khaavai |

Sant Singh KhalsaIt looks beautiful for a few days, but in the end, it is eaten away by dust.
Manmohan SinghFor some two or four days, it looks beauteous, but ultimately it is eaten up by the dust.
Manmohan Singh (Punjabi)ਦੋ ਚਾਰ ਦਿਨਾਂ ਲਈ ਇਹ ਸੋਹਣਾ ਲਗਦਾ ਹੈ ਪਰ ਓੜਕ ਨੂੰ ਇਸ ਨੂੰ ਮਿੱਟੀ ਖਾ ਜਾਂਦੀ ਹੈ।
Fareedkot Teekaਦੁਇ ਚਾਰ ਦਿਨ ਤਿਨ ਕਰ ਕੇ ਪੁਰਸ ਸੁਹਾਵਣਾ ਹੋਤਾ ਹੈ। ਅੰਤ ਕੋ ਤਿਸ ਪਦਾਰਥ ਕੋ ਮਾਟੀ ਖਾਇ ਲੇਤੀ ਹੈ, ਭਾਵ ਵਹੁ ਪਦਾਰਥ ਥੋੜੇ ਦਿਨੋਂ ਮੇਂ ਨਸਟ ਹੋ ਜਾਤਾ ਹੈ॥
Prof. Sahib Singh(ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ।

ਪਦ ਅਰਥ ਤਿਸੁ = ਉਸ (ਮਣੀ) ਨੂੰ।

SikhNet (Spanish)Su lustre podrá permanecer por algún tiempo, pero después será consumida por el polvo.

ਗੁਰੁ ਸਾਗਰੁ ਸਤਿ ਸੇਵੀਐ; ਦੇ ਤੋਟਿ. ਨ ਆਵੈ ॥੬॥

gur saagar sat seveeai; de tott. na aavai |6|

Sant Singh KhalsaIf one serves the Guru, the ocean of Truth, the gifts one receives never run short. ||6||
Manmohan SinghIf the mortal serves Guru, the ocean of truth, he obtains the inexhaustible treasure of gifts.
Manmohan Singh (Punjabi)ਪਰ, ਜੇਕਰ ਪ੍ਰਾਣੀ ਸੱਚੇ ਸਮੁੰਦਰ, ਗੁਰਾਂ ਦੀ, ਘਾਲ ਕਮਾਵੇ ਤਾਂ ਉਹ ਦਾਤਾਂ ਦੇ ਅਤੁੱਟ ਖ਼ਜ਼ਾਨੇ ਨੂੰ ਪਾ ਲੈਂਦਾ ਹੈ।
Fareedkot Teekaਜੋ ਸਤਿਗੁਰੂ ਰੂਪ ਬਡੇ ਸਮੁੰਦ੍ਰ ਕੋ ਸੇਵੀਐ। ਜੋ ਓਹ ਪਦਾਰਥ ਦੇਤੇ ਹੈਂ ਤਿਸ ਪਦਾਰਥ ਕੀ ਤੋਟ ਹੀ ਨਹੀਂ ਆਵਤੀ, ਭਾਵ ਵਹੁ ਸਾਚਾ ਪਦਾਰਥ ਨਾਮ ਦੇਤੇ ਹੈਂ॥੬॥
Prof. Sahib Singh(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ ॥੬॥

ਪਦ ਅਰਥ ਗੁਰੁ ਸਾਗਰੁ ਸਤਿ = ਸਤਿਗੁਰੂ ਸਮੁੰਦਰ। ਦੇ = ਦੇਂਦਾ ਹੈ ॥੬॥

SikhNet (Spanish)Si uno busca en el mar de la Verdad del Guru, uno obtiene el Infinito Tesoro del Nombre del Señor.(6)

ਮੇਰੇ ਪ੍ਰਭ ਭਾਵਨਿ. ਸੇ ਊਜਲੇ; ਸਭ ਮੈਲੁ ਭਰੀਜੈ ॥

mere prabh bhaavan. se aoojale; sabh mail bhareejai |

Sant Singh KhalsaThey alone are pure, who are pleasing to my God; all others are soiled with filth.
Manmohan SinghThey alone are pure, who are pleasing to my Lord. All others are smeared to my Lord. All other are smeared with filth.
Manmohan Singh (Punjabi)ਕੇਵਲ ਉਹ ਹੀ ਪਵਿੱਤਰ ਹਨ ਜਿਹੜੇ ਮੇਰੇ ਸੁਆਮੀ ਨੂੰ ਚੰਗਾ ਲਗਦੇ ਹਨ। ਬਾਕੀ ਸਾਰੇ ਗੰਦ ਨਾਲ ਲਿਬੜੇ ਹੋਏ ਹਨ।
Fareedkot Teekaਹੇ ਮੇਰੇ ਪ੍ਰਭੂ! ਜੋ ਤੇਰੇ ਕੋ ਭਾਵਤੇ ਹੈਂ, ਸੋ ਉਜਲੇ ਹੈਂ। ਹੋਰ ਸਭ ਮੈਲ ਮੇਂ ਭਰੇ ਹੂਏ ਹੈਂ॥
Prof. Sahib Singhਸਾਰੀ ਲੋਕਾਈ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ, ਸਿਰਫ਼ ਉਹ ਬੰਦੇ ਸਾਫ਼-ਸੁਥਰੇ ਹਨ ਜੇਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਸੇ = ਉਹ ਬੰਦੇ। ਊਜਲੇ = ਪਵਿਤ੍ਰ। ਸਭ = ਸਾਰੀ ਲੋਕਾਈ।

SikhNet (Spanish)Sólo son Inmaculados y Puros, aquellos a quienes mi Dios ama, los demás están manchados y viven en la impureza.

ਮੈਲਾ. ਊਜਲੁ ਤਾ ਥੀਐ; ਪਾਰਸ ਸੰਗਿ ਭੀਜੈ ॥

mailaa. aoojal taa theeai; paaras sang bheejai |

Sant Singh KhalsaThe filthy become pure, when they meet with the Guru, the Philosopher's Stone.
Manmohan SinghWhen one meets with the Guru, the philosopher's stone, then alone the dirt is removed and one becomes immaculate.
Manmohan Singh (Punjabi)ਕੇਵਲ ਤਦ ਹੀ ਗੰਦਾ ਪਾਵਨ ਪੁਨੀਤ ਹੁੰਦਾ ਹੈ, ਜੇਕਰ ਉਹ ਗੁਰੂ ਪਾਰਸ ਨਾਲ ਮਿਲ ਪਵੇ।
Fareedkot Teekaਮੈਲਾ ਜੀਉ ਉਜਲ ਤੌ ਹੋਤਾ ਹੈ, ਜੋ ਸਤਿਗੁਰ ਪਾਰਸ ਕੇ ਸਾਥ (ਭੀਜੈ) ਤਤਪਰ ਹੋਵੈ ਵਾ ਪ੍ਰੇਮ ਕਰੈ॥
Prof. Sahib Singh(ਮਾਇਆ ਦੇ ਮੋਹ ਨਾਲ) ਮਲੀਨ-ਮਨ ਹੋਇਆ ਬੰਦਾ ਤਦੋਂ ਹੀ ਪਵਿਤ੍ਰ ਹੋ ਸਕਦਾ ਹੈ ਜਦੋਂ ਉਹ ਗੁਰੂ-ਪਾਰਸ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ ਨਾਮ-ਅੰਮ੍ਰਿਤ ਨਾਲ) ਭਿੱਜਦਾ ਹੈ।

ਪਦ ਅਰਥ ਤਾ = ਤਦੋਂ। ਥੀਐ = ਹੁੰਦਾ। ਸੰਗਿ = ਨਾਲ।

SikhNet (Spanish)Sí, el metal del propio ser interior será transformado en oro, sólo si uno llega a tocar la Piedra Filosofal,

ਵੰਨੀ ਸਾਚੇ ਲਾਲ ਕੀ; ਕਿਨਿ ਕੀਮਤਿ ਕੀਜੈ ॥੭॥

vanee saache laal kee; kin keemat keejai |7|

Sant Singh KhalsaWho can estimate the value of the color of the true jewel? ||7||
Manmohan SinghWho can appraise the worth of the colour of the True jewel of the Lord's Name.
Manmohan Singh (Punjabi)ਸੱਚੇ ਸੁੱਚੇ ਹੀਰੇ ਪ੍ਰਭੂ ਦੇ ਨਾਮ, ਦੇ ਰੰਗ ਦਾ ਕੌਣ ਮੁਲ ਪਾ ਸਕਦਾ ਹੈ?
Fareedkot Teekaਭਗਤੀ ਰੂਪ ਰੰਗਤ ਜੋ ਸਾਚੇ (ਲਾਲ) ਪਰਮੇਸਰੁ ਕੀ ਹੈ, ਤਿਸ ਕੀ ਕੀਮਤ ਕਿਸ ਪ੍ਰਕਾਰ ਕਰੀਏ॥੭॥
Prof. Sahib Singhਸਦਾ-ਥਿਰ ਪ੍ਰਭੂ-ਲਾਲ ਦਾ ਨਾਮ-ਰੰਗ ਉਸ ਨੂੰ ਐਸਾ ਚੜ੍ਹਦਾ ਹੈ ਕਿ ਕਿਸੇ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੭॥

ਪਦ ਅਰਥ ਵੰਨੀ = ਰੰਗ। ਸਾਚੇ = ਸਦਾ-ਥਿਰ ਦੀ। ਕਿਨਿ = ਕਿਸ ਨੇ? ਕਿਸ ਪਾਸੋਂ? ਕੀਜੈ = ਕੀਤੀ ਜਾ ਸਕਦੀ ਹੈ ॥੭॥

SikhNet (Spanish)pues no estando imbuido en el Señor, uno nunca podrá valorar el color con el que está uno teñido. (7)

ਭੇਖੀ ਹਾਥ, ਨ ਲਭਈ; ਤੀਰਥਿ ਨਹੀ ਦਾਨੇ ॥

bhekhee haath, na labhee; teerath nahee daane |

Sant Singh KhalsaWearing religious robes, the Lord is not obtained, nor is He obtained by giving donations at sacred shrines of pilgrimage.
Manmohan SinghThe Lord is neither obtained by wearing religious garbs nor by giving alms at holies.
Manmohan Singh (Punjabi)ਪ੍ਰਭੂ ਨਾਂ ਮਜ਼ਹਬੀ ਪੁਸ਼ਾਕਾਂ ਪਾਉਣ ਨਾਲ ਮਿਲਦਾ ਹੈ, ਨਾਂ ਹੀ ਧਰਮ ਅਸਥਾਨਾਂ ਤੇ ਪੁੰਨ ਦਾਨ ਕਰਨ ਨਾਲ।
Fareedkot Teekaਭੇਖਾਂ ਕੇ ਧਾਰਨੇ ਕਰ ਅਰੁ ਤੀਰਥੋਂ ਮੇਂ ਨਾਮਣੇ ਸੇ, ਪੁਨਃ ਦਾਨ ਦੇਨੇ ਸੇ, ਪਰਮੇਸੁਰ ਕੀ ਥਾਹ ਪਾਈ ਨਹੀਂ ਜਾਤੀ॥
Prof. Sahib Singhਪਰ ਉਸ ਨਾਮ-ਰੰਗ ਦੀ ਡੂੰਘਾਈ ਬਾਹਰਲੇ ਧਾਰਮਿਕ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਤੀਰਥ ਤੇ ਇਸ਼ਨਾਨ ਕੀਤਿਆਂ ਤੇ ਦਾਨ-ਪੁੰਨ ਕੀਤਿਆਂ ਭੀ ਨਹੀਂ ਲੱਭਦੀ।

ਪਦ ਅਰਥ ਭੇਖ = ਭੇਖ ਧਾਰਨ ਕੀਤਿਆਂ। ਹਾਥ = ਡੂੰਘਾਈ। ਤੀਰਥਿ = ਤੀਰਥ ਤੇ (ਇਸ਼ਨਾਨ ਕੀਤਿਆਂ)। ਦਾਨੇ = ਦਾਨਿ, ਦਾਨ ਦੀ ਰਾਹੀਂ।

SikhNet (Spanish)Uno no podrá llegar hasta Dios a través de peregrinajes, o usando distintos tipos de vestimentas, o dando caridades.

ਪੂਛਉ ਬੇਦ ਪੜੰਤਿਆ; ਮੂਠੀ ਵਿਣੁ ਮਾਨੇ ॥

poochhau bed parrantiaa; mootthee vin maane |

Sant Singh KhalsaGo and ask the readers of the Vedas; without faith, the world is cheated.
Manmohan SinghThe world is cheated without accepting the Lord's Name. Go and inquire from the readers of the Vedas.
Manmohan Singh (Punjabi)ਸੁਆਮੀ ਦਾ ਨਾਮ ਮੰਨਣ ਦੇ ਬਗ਼ੈਰ ਦੁਨੀਆ ਠੱਗੀ ਗਈ ਹੈ। ਜਾਓ ਤੇ ਜਾ ਕੇ ਵੇਦਾਂ ਦੇ ਵਾਚਣ ਵਾਲਿਆ ਤੋਂ ਪਤਾ ਕਰ ਲਓ।
Fareedkot Teekaਬੇਦ ਪੜਨੇ ਹਾਰਿਆਂ ਕੋ ਪੂਛ ਦੇਖੋ, ਮੰਨਨ ਕੀਏ ਤੋਂ ਬਿਨਾਂ ਜੀਵੋਂ ਕੀ ਬੁਧੀ ਕਾਮਾਦਿਕ ਬਿਕਾਰੋਂ ਕਰ ਖੋਸੀ ਗਈ ਹੈ॥
Prof. Sahib Singhਮੈਂ ਵੇਦ ਪੜ੍ਹਨ ਵਾਲਿਆਂ ਤੋਂ ਇਹ ਭੇਦ ਪੁੱਛਦਾ ਹਾਂ (ਧਾਰਮਿਕ ਪੁਸਤਕਾਂ ਪੜ੍ਹਨ ਨਾਲ ਭੀ ਨਾਮ-ਰੰਗ ਦੀ ਡੂੰਘਾਈ ਦੀ ਸਮਝ ਨਹੀਂ ਪੈਂਦੀ)। ਜਦ ਤਕ ਨਾਮ-ਰੰਗ ਵਿਚ ਮਨ ਨਹੀਂ ਮੰਨਦਾ (ਮਨ ਨਹੀਂ ਭਿੱਜਦਾ ਤਦ ਤਕ ਸਾਰੀ ਲੋਕਾਈ ਹੀ ਮਾਇਆ-ਮੋਹ ਵਿਚ) ਠੱਗੀ ਜਾ ਰਹੀ ਹੈ।

ਪਦ ਅਰਥ ਪੂਛਉ = ਮੈਂ ਪੁੱਛਦਾ ਹਾਂ। ਮੂਠੀ = (ਸਾਰੀ ਲੋਕਾਈ) ਠੱਗੀ ਜਾ ਰਹੀ ਹੈ। ਮਾਨੇ = ਮੰਨੇ। ਵਿਣੁ ਮਾਨੇ = ਮੰਨਣ ਤੋਂ ਬਿਨਾ, ਜਦ ਤਕ ਮਨ ਨਹੀਂ ਮੰਨਦਾ।

SikhNet (Spanish)Uno será engañado si uno no acepta esta Verdad, pregunta si quieres, a aquéllos expertos en el estudio de los Vedas.

ਨਾਨਕ. ਕੀਮਤਿ ਸੋ ਕਰੇ; ਪੂਰਾ ਗੁਰੁ ਗਿਆਨੇ ॥੮॥੬॥

naanak. keemat so kare; pooraa gur giaane |8|6|

Sant Singh KhalsaO Nanak, he alone values the jewel, who is blessed with the spiritual wisdom of the Perfect Guru. ||8||6||
Manmohan SinghNanak, he alone prizes the Name-jewel, who is blessed with the gnosis of the Perfect Guru.
Manmohan Singh (Punjabi)ਨਾਨਕ, ਕੇਵਲ ਉਹ ਹੀ ਨਾਮ ਦੇ ਜਵੇਹਰ ਦਾ ਮੁਲ ਪਾਉਂਦਾ ਹੈ ਜਿਸ ਨੂੰ ਪੂਰਨ ਗੁਰਾਂ ਦੀ ਬ੍ਰਹਮ-ਗਿਆਤ ਦੀ ਦਾਤ ਮਿਲੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਕੀਮਤਿ) ਮੋਲ ਪਰੀਖ੍ਯਾ ਸੋ ਕਰਤਾ ਹੈ ਜਿਸ ਕੋ ਗੁਰੋਂ ਦੁਆਰੇ ਪੂਰਾ ਗ੍ਯਾਨ ਪ੍ਰਾਪਤ ਹੋਤਾ ਹੈ। ਭਾਵ ਕੀਮਤ ਕਾ ਇਹੁ ਹੈ ਕਿ ਵਹੁ ਪਰਮਾਤਮਾਂ ਅਗੰਮ ਹੈ ਔ ਅਲਖ ਹੈ॥੮॥੬॥☬ਭੇਖੀ ਸੰਨਿਆਸੀ ਪ੍ਰਤੀ ਅਰੁ ਪਾਖੰਡ ਭੇਖੋਂ ਕੋ ਨਿਸੇਧਤੇ ਹੂਏ ਸਚਾ ਸੰਨਿਆਸ ਕਹਤੇ ਹੈਂ:
Prof. Sahib Singhਹੇ ਨਾਨਕ! ਨਾਮ-ਰੰਗ ਦੀ ਕਦਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਤੇ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ ॥੮॥੬॥

ਪਦ ਅਰਥ ਕੀਮਤਿ = ਕਦਰ ॥੮॥੬॥

SikhNet (Spanish)Dice Nanak, sólo valorará esta Joya, quien esté bendecido con la Sabiduría del Guru Perfecto. (8-6)
Answers quote the Granth verbatim with Ang citations. AI commentary is not Gurbani and not a religious ruling.