ਮਾਰੂ ਮਹਲਾ ੧ ॥
maaroo mahalaa 1 | Ang 1011
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਲਾਲੈ. ਗਾਰਬੁ ਛੋਡਿਆ; ਗੁਰ ਕੈ ਭੈ ਸਹਜਿ ਸੁਭਾਈ ॥
laalai. gaarab chhoddiaa; gur kai bhai sehaj subhaaee | Ang 1011
Sant Singh KhalsaThe Lord's slave renounces his egotistical pride, through the Guru's Fear, intuitively and easily.
Manmohan SinghIn the Guru's fear, the God's slave easily sheds his self-conceit.
Manmohan Singh (Punjabi)ਗੁਰਾਂ ਦੇ ਡਰ ਅੰਦਰ, ਰੱਬ ਦੇ ਗੋਲਾ ਸੁਖੈਨ ਹੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ।
Fareedkot Teekaਜਿਸ ਦਾਸ ਨੇ ਗੁਰੋਂ ਕੇ ਭੈ ਕਰ ਕੇ ਗਰਬੁ ਛੋਡਿਆ ਹੈ, ਤਿਸ ਕੀ ਸਾਂਤ ਬ੍ਰਿਤੀ ਭਈ ਹੈ॥
Prof. Sahib Singh(ਪ੍ਰਭੂ ਦਾ) ਸੇਵਕ (ਉਹ ਹੈ ਜਿਸ) ਨੇ ਅਹੰਕਾਰ ਤਿਆਗ ਦਿੱਤਾ ਹੈ ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਸੇਵਕ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਪ੍ਰੇਮ ਸੁਭਾਉ ਵਾਲਾ ਬਣ ਜਾਂਦਾ ਹੈ।ਪਦ ਅਰਥ ਲਾਲੈ = ਸੇਵਕ ਨੇ, ਗ਼ੁਲਾਮ। ਗਾਰਬੁ = ਅਹੰਕਾਰੁ। ਭੈ = ਡਰ-ਅਦਬ ਵਿਚ (ਰਹਿ ਕੇ)। ਸਹਜਿ = ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ)। ਸੁਭਾਉ = ਚੰਗਾ ਪ੍ਰੇਮ। ਸੁਭਾਈ = ਸ੍ਰੇਸ਼ਟ ਪ੍ਰੇਮ ਸੁਭਾਵ ਵਾਲਾ।
SikhNet (Spanish)El Sirviente del Señor se deshace de todos sus miedos espontáneamente por el Fervor del Guru, y toma Conciencia de su Señor.
ਲਾਲੈ. ਖਸਮੁ ਪਛਾਣਿਆ; ਵਡੀ ਵਡਿਆਈ ॥
laalai. khasam pachhaaniaa; vaddee vaddiaaee | Ang 1011
Sant Singh KhalsaThe slave realizes his Lord and Master; glorious is his greatness!
Manmohan SinghGreat is the greatness of the God's slave, who realises his Lord.
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ ਰੱਬ ਦੇ ਗੋਲੇ ਦੀ, ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਤਿਸ ਨੇ (ਖਸਮੁ) ਪਰਮੇਸਰ ਕੋ ਪਛਾਣਿਆਂ ਹੈ, ਇਸੀ ਤੇ ਵੱਡੀ ਵਡਿਆਈ ਪ੍ਰਾਪਤਿ ਹੂਈ ਹੈ॥
Prof. Sahib Singhਸੇਵਕ ਉਹ ਹੈ ਜਿਸ ਨੇ ਮਾਲਕ ਨਾਲ ਡੂੰਘੀ ਸਾਂਝ ਪਾ ਲਈ ਹੈ, ਮਾਲਕ ਪਾਸੋਂ ਉਸ ਨੂੰ ਬਹੁਤ ਆਦਰ-ਮਾਣ ਮਿਲਦਾ ਹੈ।
SikhNet (Spanish)¡Oh Grande es su Gloria! Encontrando a su Maestro, él habita siempre en Éxtasis,
ਖਸਮਿ ਮਿਲਿਐ ਸੁਖੁ ਪਾਇਆ; ਕੀਮਤਿ ਕਹਣੁ. ਨ ਜਾਈ ॥੧॥
khasam miliai sukh paaeaa; keemat kehan. na jaaee |1| Ang 1011
Sant Singh KhalsaMeeting with his Lord and Master, he finds peace; His value cannot be desribed. ||1||
Manmohan SinghMeeting with his Lord, man obtains peace, whose worth can be evaluated not.
Manmohan Singh (Punjabi)ਆਪਣੇ ਸੁਆਮੀ ਨਾਲ ਮਿਲ ਕੇ ਬੰਦੇ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਪਰਮੇਸਰ ਕੋ ਮਿਲਨੇ ਕਰ ਜੋ ਸੁਖ ਪਾਇਆ ਹੈ, ਤਿਸ ਕੀ ਕੀਮਤ ਕਹੀ ਨਹੀਂ ਜਾਤੀ॥੧॥
Prof. Sahib Singhਜੇ ਖਸਮ-ਪ੍ਰਭੂ ਮਿਲ ਪਏ, ਤਾਂ ਸੇਵਕ ਨੂੰ ਇਤਨਾ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਉਸ ਆਨੰਦ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥੧॥ਪਦ ਅਰਥ ਖਸਮਿ ਮਿਲਿਐ = ਜੇ ਖਸਮ ਮਿਲ ਪਏ ॥੧॥
SikhNet (Spanish)oh, ¿cómo puede uno medir Su Valor?(1)
ਲਾਲਾ ਗੋਲਾ ਖਸਮ ਕਾ; ਖਸਮੈ ਵਡਿਆਈ ॥
laalaa golaa khasam kaa; khasamai vaddiaaee | Ang 1011
Sant Singh KhalsaI am the slave and servant of my Lord and Master; all glory is to my Master.
Manmohan SinghI am a serf and servant of the Master and all glory vests in the Master.
Manmohan Singh (Punjabi)ਮੈਂ ਮਾਲਕ ਦਾ ਨਫ਼ਰ ਤੇ ਨੌਕਰ ਹਾਂ ਅਤੇ ਸਾਰੀ ਬਜ਼ੁਰਗੀ ਮਾਲਕ ਅੰਦਰ ਹੀ ਹੈ।
Fareedkot Teekaਮੈਂ ਖਸਮ ਕੇ ਦਾਸੋਂ ਕਾ ਦਾਸ ਹੂੰ ਔ ਖਸਮ ਕੀ ਵਡਿਆਈ ਕਰਤਾ ਹੂੰ॥
Prof. Sahib Singhਜੇਹੜਾ ਮਨੁੱਖ ਪਰਮਾਤਮਾ-ਮਾਲਕ ਦਾ ਸੇਵਕ ਗ਼ੁਲਾਮ ਬਣਦਾ ਹੈ ਉਹ ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ।ਪਦ ਅਰਥ ਗੋਲਾ = ਗ਼ੁਲਾਮ। ਖਸਮੇ = ਖਸਮ ਦੀ। ਵਡਿਆਈ = ਸਿਫ਼ਤ-ਸਾਲਾਹ।
SikhNet (Spanish)El Sirviente del Señor pertenece al Señor y su Gloria es también la de Dios.
ਗੁਰ ਪਰਸਾਦੀ ਉਬਰੇ; ਹਰਿ ਕੀ ਸਰਣਾਈ ॥੧॥ ਰਹਾਉ ॥
gur parasaadee ubare; har kee saranaaee |1| rahaau | Ang 1011
Sant Singh KhalsaBy Guru's Grace, I am saved, in the Sanctuary of the Lord. ||1||Pause||
Manmohan SinghI abide in the Lord's sanctuary and am emancipated by the Guru's grace. Pause.
Manmohan Singh (Punjabi)ਮੈਂ ਸਾਹਿਬ ਦੀ ਸ਼ਰਣਾਗਤ ਅੰਦਰ ਵਸਦਾ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ ਬੰਦਖ਼ਲਾਸ ਹੋ ਗਿਆ ਹਾਂ। ਠਹਿਰਾਉ।
Fareedkot Teekaਗੁਰੂ ਕੀ ਕ੍ਰਿਪਾ ਕਰ ਕੇ ਔਰ ਹਰੀ ਕੀ ਸਰਣ ਲੇ ਕਰ ਸਭ ਦਾਸ ਬਚੇ ਹੈਂ, ਇਹ ਨਿਸਚਾ ਹੂਆ ਹੈ॥੧॥ ਰਹਾਉ ॥
Prof. Sahib Singhਜੇਹੜੇ ਬੰਦੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਰਨ ਪੈਂਦੇ ਹਨ ਉਹ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ ॥੧॥ ਰਹਾਉ ॥ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਬਰੇ = ਬਚ ਗਏ ॥੧॥ ਰਹਾਉ ॥
SikhNet (Spanish)Sí, él habita siempre en el Refugio del Maestro y es salvado, por la Gracia del Guru.(1-Pausa)
ਲਾਲੇ ਨੋ. ਸਿਰਿ ਕਾਰ ਹੈ; ਧੁਰਿ ਖਸਮਿ ਫੁਰਮਾਈ ॥
laale no. sir kaar hai; dhur khasam furamaaee | Ang 1011
Sant Singh KhalsaThe slave has been given the most excellent task, by the Primal Command of the Master.
Manmohan SinghThe performance of His most excellent service is the primal command, which the Lord has given to His slave.
Manmohan Singh (Punjabi)ਆਪਣੀ ਪਰਮ ਸ੍ਰੇਸ਼ਟ ਸੇਵਾ ਦੇ ਕਮਾਉਣ ਦਾ ਬੁਨਿਆਦੀ ਹੁਕਮ ਹੈ, ਜੋ ਸੁਆਮੀ ਨੇ ਆਪਣੇ ਗੋਲੇ ਨੂੰ ਦਿੱਤਾ ਹੈ।
Fareedkot Teekaਦਾਸ ਕੇ ਸਿਰ ਪਰ ਭਗਤੀ ਕੀ ਕਾਰ ਆਦੋਂ ਪਰਮੇਸਰ ਨੇ ਫੁਰਮਾਈ ਹੈ॥
Prof. Sahib Singhਖਸਮ-ਪ੍ਰਭੂ ਨੇ ਧੁਰੋਂ ਹੀ ਹੁਕਮ ਦੇ ਦਿੱਤਾ ਆਪਣੇ ਸੇਵਕ ਨੂੰ ਸਿਰ ਤੇ (ਹੁਕਮ ਮੰਨਣ ਦੀ) ਕਾਰ ਸੌਂਪ ਦਿੱਤੀ।ਪਦ ਅਰਥ ਸਿਰਿ = ਸਿਰ ਉਤੇ, ਜ਼ਿੰਮੇ। ਧੁਰਿ = ਧੁਰ ਤੋਂ। ਖਸਮਿ = ਖਸਮ ਨੇ।
SikhNet (Spanish)Este es el Comando Eterno del Señor, que Sus Sirvientes Lo sirvan sólo a Él.
ਲਾਲੈ ਹੁਕਮੁ ਪਛਾਣਿਆ; ਸਦਾ ਰਹੈ ਰਜਾਈ ॥
laalai hukam pachhaaniaa; sadaa rahai rajaaee | Ang 1011
Sant Singh KhalsaThe slave realizes the Hukam of His Command, and submits to His Will forever.
Manmohan SinghThe slave realises his Lord's command and ever submits to His will.
Manmohan Singh (Punjabi)ਗੋਲਾ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ ਅਤੇ ਸਦੀਵ ਹੀ ਉਸ ਦੀ ਰਜ਼ਾਂ ਦੀ ਪਾਲਣਾ ਕਰਦਾ ਹੈ।
Fareedkot Teekaਇਸੀ ਤੇ ਦਾਸ ਨੇ ਹੁਕਮ ਪਛਾਣਿਆ ਹੈ ਔਰ ਸਦਾ ਰਜਾਇ ਮੇਂ ਰਹਿਤਾ ਹੈ॥
Prof. Sahib Singh(ਇਸ ਵਾਸਤੇ ਪ੍ਰਭੂ ਦਾ) ਸੇਵਕ ਪ੍ਰਭੂ ਦਾ ਹੁਕਮ ਪਛਾਣਦਾ ਹੈ ਤੇ ਸਦਾ ਉਸ ਦੀ ਰਜ਼ਾ ਵਿਚ ਰਹਿੰਦਾ ਹੈ।ਪਦ ਅਰਥ ਰਜਾਈ = ਰਜ਼ਾ ਵਿਚ।
SikhNet (Spanish)El Sirviente conoce la Voluntad de su Maestro y se somete siempre a Ella.
ਆਪੇ ਮੀਰਾ ਬਖਸਿ ਲਏ; ਵਡੀ ਵਡਿਆਈ ॥੨॥
aape meeraa bakhas le; vaddee vaddiaaee |2| Ang 1011
Sant Singh KhalsaThe Lord King Himself grants forgiveness; how glorious is His greatness! ||2||
Manmohan SinghHe the Monarch, himself forgives and blesses with great honour.
Manmohan Singh (Punjabi)ਆਪ ਹੀ ਪਾਤਿਸ਼ਾਹ ਮਾਫ਼ੀ ਦਿੰਦਾ ਹੈ ਅਤੇ ਭਾਰੀ ਇੱਜ਼ਤ ਬਖ਼ਸ਼ਦਾ ਹੈ।
Fareedkot Teekaਤਿਸ ਕੋ ਆਪੇ ਹੀ (ਮੀਰਾ) ਪਾਤਸਾਹੁ ਪਰਮੇਸਰ ਵੱਡੀ ਵਡਿਆਈ ਦੇ ਕੇ ਬਖਸ ਲੇਤਾ ਹੈ॥੨॥
Prof. Sahib Singhਮਾਲਕ ਆਪ ਹੀ (ਸੇਵਕ ਉਤੇ) ਬਖ਼ਸ਼ਸ਼ ਕਰਦਾ ਹੈ ਤੇ ਉਸ ਨੂੰ ਬਹੁਤ ਆਦਰ-ਮਾਣ ਦੇਂਦਾ ਹੈ ॥੨॥ਪਦ ਅਰਥ ਮੀਰਾ = ਮਾਲਕ। ਵਡਿਆਈ = ਆਦਰ-ਮਾਣ ॥੨॥
SikhNet (Spanish)Él, el Señor, nuestro Rey, perdona y bendice, pues tal es la Gloria de Dios.(2)
ਆਪਿ ਸਚਾ ਸਭੁ ਸਚੁ ਹੈ; ਗੁਰ ਸਬਦਿ ਬੁਝਾਈ ॥
aap sachaa sabh sach hai; gur sabad bujhaaee | Ang 1011
Sant Singh KhalsaHe Himself is True, and everything is True; this is revealed through the Word of the Guru's Shabad.
Manmohan SinghThe Guru's word reveals that the Lord Himself is true and true are all His slaves.
Manmohan Singh (Punjabi)ਗੁਰਾਂ ਦੀ ਬਾਣੀ ਦਰਸਾਉਂਦੀ ਹੈ ਕਿ ਪ੍ਰਭੂ ਖ਼ੁਦ ਸੱਚਾ ਹੈ ਅਤੇ ਸੱਚੇ ਹਨ ਉਸ ਦੇ ਸਮੂਹ ਗੋਲੇ।
Fareedkot Teekaਜਬ ਗੁਰੋਂ ਕੇ ਉਪਦੇਸ਼ ਕੀ ਸਮਝ ਆਈ ਤੌ ਐਸ ਜਾਣਿਆ ਕਿ ਤੂੰ ਆਪ ਹੀ ਸਚਾ ਹੈਂ ਔ ਤੇਰੀ ਰਚਨਾ ਭੀ ਸਭ ਸਚ ਸਰੂਪ ਹੈ॥
Prof. Sahib Singhਹੇ ਪ੍ਰਭੂ! ਤੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਕ ਨੂੰ ਇਹ ਸੂਝ ਦਿੱਤੀ ਹੈ ਕਿ ਤੂੰ ਆਪ ਸਦਾ ਅਟੱਲ ਹੈਂ ਤੇ ਤੇਰਾ ਸਾਰਾ (ਨਿਯਮ) ਅਟੱਲ ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਚੁ = ਅਟੱਲ।
SikhNet (Spanish)Verdad es Dios, Verdad es todo lo que viene de Él, esto es lo que la Palabra del Guru revela,
ਤੇਰੀ ਸੇਵਾ ਸੋ ਕਰੇ; ਜਿਸ ਨੋ ਲੈਹਿ ਤੂ ਲਾਈ ॥
teree sevaa so kare; jis no laihi too laaee | Ang 1011
Sant Singh KhalsaHe alone serves You, whom You have enjoined to do so.
Manmohan SinghHe alone performs Thy service, O Lord, whom Thou direct this way.
Manmohan Singh (Punjabi)ਕੇਵਲ ਉਹ ਹੀ ਤੇਰੀ ਟਹਿਲ ਕਮਉਂਦਾ ਹੈ, ਹੇ ਸਾਈਂ! ਜਿਸ ਨੂੰ ਤੂੰ ਉਸ ਨਾਲ ਜੋੜਦਾ ਹੈਂ।
Fareedkot Teekaਜਿਸ ਕੋ ਤੂੰ ਸੇਵਾ ਮੇਂ ਲਾਵਤਾ ਹੈਂ, ਸੋ ਤੇਰੀ ਸੇਵਾ ਕਰਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਸੇਵਾ-ਭਗਤੀ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਤੂੰ ਆਪ ਸੇਵਾ-ਭਗਤੀ ਵਿਚ ਜੋੜਦਾ ਹੈਂ।ਪਦ ਅਰਥ ਲਾਈ ਲੈਹਿ = ਤੂੰ ਲਾ ਲੈਂਦਾ ਹੈਂ।
SikhNet (Spanish)oh Señor, sólo Te sirve aquél a quien Tú llamas al Servicio de Tu Ser.
ਬਿਨੁ ਸੇਵਾ ਕਿਨੈ. ਨ ਪਾਇਆ; ਦੂਜੈ ਭਰਮਿ ਖੁਆਈ ॥੩॥
bin sevaa kinai. na paaeaa; doojai bharam khuaaee |3| Ang 1011
Sant Singh KhalsaWithout serving Him, no one finds Him; in duality and doubt, they are ruined. ||3||
Manmohan SinghWithout the Lord's service, no one attains Him. In duality and doubt, men are ruined.
Manmohan Singh (Punjabi)ਪ੍ਰਭੂ ਦੀ ਟਹਿਲ ਸੇਵਾ ਦੇ ਬਾਝੋਂ, ਕੋਈ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਦਵੈਤ-ਭਾਵ ਅਤੇ ਸੰਦੇਹ ਅੰਦਰ, ਬੰਦੇ ਤਬਾਹ ਹੋ ਜਾਂਦੇ ਹਨ।
Fareedkot Teekaਬਿਨਾਂ ਤੇਰੀ ਸੇਵਾ ਸੇ ਤੇਰੇ ਕੋ ਕਿਸੇ ਨੇ ਨਹੀਂ ਪਾਇਆ ਹੈ ਔ ਜੋ ਦੂਜੇ ਭਾਵ ਮੇਂ ਭਰਮੇ ਹੈਂ, ਸੋ ਤੈਨੇ ਅਪਨੇ ਸੇ ਤਿਨ ਕੀ ਬੁਧੀ (ਖੁਆਈ) ਭੁਲਾਈ ਹੈ॥੩॥
Prof. Sahib Singhਤੇਰੀ ਸੇਵਾ-ਭਗਤੀ ਤੋਂ ਬਿਨਾ ਕਿਸੇ ਜੀਵ ਨੇ ਤੈਨੂੰ ਨਹੀਂ ਲੱਭ ਸਕਿਆ, (ਤੇਰੀ ਸੇਵਾ-ਭਗਤੀ ਤੋਂ ਬਿਨਾ ਜੀਵ) ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ ॥੩॥ਪਦ ਅਰਥ ਭਰਮਿ = ਭਟਕਣਾ ਵਿਚ। ਦੂਜੈ ਭਰਮਿ = ਮਾਇਆ ਦੀ ਭਟਕਣਾ ਵਿਚ। ਖੁਆਈ = (ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੩॥
SikhNet (Spanish)Sin Servirte, nadie Te puede conocer y uno desperdicia su vida en la dualidad. (3)
ਸੋ. ਕਿਉ ਮਨਹੁ ਵਿਸਾਰੀਐ; ਨਿਤ ਦੇਵੈ ਚੜੈ ਸਵਾਇਆ ॥
so. kiau manahu visaareeai; nit devai charrai savaaeaa | Ang 1011
Sant Singh KhalsaHow could we forget Him from our minds? The gifts which he bestows increase day by day.
Manmohan SinghWhy should we forget Him from our minds, who blesses us with gifts which increase day by day.
Manmohan Singh (Punjabi)ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਜੋ ਸਾਨੂੰ ਦਾਤਾਂ ਬਖ਼ਸ਼ਦਾ ਹੈ, ਜੋ ਦਿਨ-ਬ-ਦਿਨ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ।
Fareedkot Teekaਸੋ ਐਸਾ ਤੂੰ ਕਿਉਂ ਮਨ ਤੇ ਬਿਸਾਰੀਏ ਜੋ ਨਿਤ ਹੀ ਦਾਤਿ ਦੇਤਾ ਹੈ। ਪੁਨਾ ਸਵਾਇਆ ਹੀ ਚੜਤਾ ਹੈ, ਭਾਵ ਅਧਕ ਤੋਂ ਅਧਕ ਪਦਾਰਥ ਦੇਤਾ ਹੀ ਜਾਤਾ ਹੈ॥
Prof. Sahib Singhਉਸ ਪਰਮਾਤਮਾ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਜੋ ਸਭ ਜੀਵਾਂ ਨੂੰ ਸਭ ਕੁਝ ਸਦਾ ਦੇਂਦਾ ਹੈ ਤੇ ਉਸ ਦਾ ਦਿੱਤਾ ਨਿਤ ਵਧਦਾ ਰਹਿੰਦਾ ਹੈ।ਪਦ ਅਰਥ ਮਨਹੁ = ਮਨ ਤੋਂ। ਚੜੈ ਸਵਾਇਆ = ਵਧਦਾ ਰਹਿੰਦਾ ਹੈ।
SikhNet (Spanish)Oh, ¿cómo puede uno abandonar a Quien nos bendice cada día con más y más?
ਜੀਉ ਪਿੰਡੁ ਸਭੁ ਤਿਸ ਦਾ; ਸਾਹੁ ਤਿਨੈ ਵਿਚਿ ਪਾਇਆ ॥
jeeo pindd sabh tis daa; saahu tinai vich paaeaa | Ang 1011
Sant Singh KhalsaSoul and body, all belong to Him; He infused the breath into us.
Manmohan SinghThe soul and body, all belong to Him, It is He, who has infused breath in us.
Manmohan Singh (Punjabi)ਆਤਮਾ ਅਤੇ ਦੇਹ ਸਮੂਹ ਉਸੇ ਦੀ ਮਲਕੀਅਤ ਹਨ। ਉਸ ਨੇ ਹੀ ਸਾਡੇ ਅੰਦਰ ਸੁਆਸ ਪਾਇਆ ਹੈ।
Fareedkot Teekaਜੀਉ ਔ ਸਰੀਰ ਸਭ (ਤਿਸ) ਤੇਰਾ ਹੀ (ਦਾ) ਦੀਆ ਹੂਆ ਹੈ ਔ ਸ੍ਵਾਸੋਂ ਕੋ ਭੀ (ਤਿਨੈ) ਤੈਨੇ ਹੀ ਬੀਚ ਪਾਇਆ ਹੈ॥
Prof. Sahib Singhਇਹ ਜਿੰਦ ਤੇ ਇਹ ਸਰੀਰ ਸਭ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, ਸਰੀਰ ਵਿਚ ਸੁਆਸ ਭੀ ਉਸੇ ਨੇ ਹੀ ਰੱਖਿਆ ਹੈ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = ਉਸ (ਪਰਮਾਤਮਾ) ਦਾ। ਸਾਹੁ = ਸੁਆਸ। ਤਿਨੈ = ਉਸੇ ਨੇ। ਵਿਚਿ = (ਸਰੀਰ) ਵਿਚ।
SikhNet (Spanish)Nuestro cuerpo y Alma Le pertenecen sólo a Él; Él es la Vida que nos sostiene a todos.
ਜਾ ਕ੍ਰਿਪਾ ਕਰੇ ਤਾ ਸੇਵੀਐ; ਸੇਵਿ ਸਚਿ ਸਮਾਇਆ ॥੪॥
jaa kripaa kare taa seveeai; sev sach samaaeaa |4| Ang 1011
Sant Singh KhalsaIf he shows His Mercy, then we serve Him; serving Him, we merge in Truth. ||4||
Manmohan SinghIf the Lord is merciful, then alone man serves Him and serving the True Lord, he merges in Him.
Manmohan Singh (Punjabi)ਜੇਕਰ ਸਾਈਂ ਮਿਹਰ ਧਾਰੇ, ਤਦ ਹੀ ਬੰਦਾ ਉਸ ਦੀ ਚਾਕਰੀ ਕਮਾਉਂਦਾ ਹੈ ਅਤੇ ਸੱਚੇ ਸਾਈਂ ਦੀ ਚਾਕਰੀ ਕਮਾ, ਉਹ ਉਹ ਵਿੱਚ ਲੀਨ ਥੀ ਵੰਝਦਾ ਹੈ।
Fareedkot Teekaਜਾਂ ਤੂੰ ਕ੍ਰਿਪਾ ਕਰੇਂ ਤਾਂ ਤੇਰੇ ਕੋ ਸੇਵੀਤਾ ਹੈ। ਜਿਸ ਨੇ ਤੇਰੇ ਕੋ ਸੇਵਿਆ ਹੈ, ਸੋ ਨਿਸਚੇ ਕਰ ਕੇ ਤੇਰੇ ਮੇਂ ਸਮਾਇਆ ਹੈ॥੪॥
Prof. Sahib Singh(ਪਰ ਉਸ ਦੀ ਸੇਵਾ ਭਗਤੀ ਭੀ ਉਸ ਦੀ ਮੇਹਰ ਨਾਲ ਹੀ ਕਰ ਸਕੀਦੀ ਹੈ) ਜਦੋਂ ਉਹ ਕਿਰਪਾ ਕਰਦਾ ਹੈ ਤਾਂ ਉਸ ਦੀ ਸੇਵਾ ਕਰੀਦੀ ਹੈ, ਜੀਵ ਸੇਵਾ-ਭਗਤੀ ਕਰ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥ਪਦ ਅਰਥ ਸੇਵਿ = ਸੇਵਾ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥
SikhNet (Spanish)Sí, cuando el Señor nos muestra Su Compasión, Lo servimos, y sirviéndolo nos inmergimos en la Verdad.(4)
ਲਾਲਾ ਸੋ. ਜੀਵਤੁ ਮਰੈ; ਮਰਿ ਵਿਚਹੁ ਆਪੁ ਗਵਾਏ ॥
laalaa so. jeevat marai; mar vichahu aap gavaae | Ang 1011
Sant Singh KhalsaHe alone is the Lord's slave, who remains dead while yet alive, and eradicates egotism from within.
Manmohan SinghHe alone is the servant, who remains dead in life and banishes from within him also the pride of so dying.
Manmohan Singh (Punjabi)ਕੇਵਲ ਉਹ ਹੀ ਸੇਵਕ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੇ ਅੰਦਰੋਂ ਇਸ ਤਰ੍ਹਾਂ ਮਰਨ ਦੀ ਹੰਗਤਾ ਨੂੰ ਭੀ ਦੂਰ ਕਰ ਦਿੰਦਾ ਹੈ।
Fareedkot Teekaਦਾਸ ਤੋ ਸੋ ਹੈ, ਜੋ ਜੀਵ ਭਾਵ ਸੇ ਮਰੇ। ਪੁਨਃ ਮਰ ਕੇ ਇਸ ਮਰਨੇ ਕਾ ਹੰਕਾਰ ਭੀ ਬੀਚ ਸੇ ਗਵਾਏ॥
Prof. Sahib Singhਉਹ ਮਨੁੱਖ ਪ੍ਰਭੂ ਦਾ ਸੇਵਕ (ਅਖਵਾ ਸਕਦਾ) ਹੈ ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।ਪਦ ਅਰਥ ਜੀਵਤੁ ਮਰੈ = ਦੁਨੀਆ ਦੀ ਕਿਰਤ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਮਰਦਾ ਹੈ। ਮਰਿ = ਮਰ ਕੇ। ਆਪੁ = ਆਪਾ-ਭਾਵ, ਹਉਮੈ।
SikhNet (Spanish)El Sirviente del Señor es aquél que muere para su ser mientras vive, y sus amarras son quitadas al estar emancipado,
ਬੰਧਨ ਤੂਟਹਿ. ਮੁਕਤਿ ਹੋਇ; ਤ੍ਰਿਸਨਾ ਅਗਨਿ ਬੁਝਾਏ ॥
bandhan tootteh. mukat hoe; trisanaa agan bujhaae | Ang 1011
Sant Singh KhalsaHis bonds are broken, the fire of his desire is quenched, and he is liberated.
Manmohan SinghHis bonds are broken, His fire of desire is quenched and he is emancipated.
Manmohan Singh (Punjabi)ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ, ਉਸ ਦੀ ਖ਼ਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਮੋਖਸ਼ ਹੋ ਜਾਂਦਾ ਹੈ।
Fareedkot Teekaਤਿਸ ਕੇ ਬੰਧਨ ਤੂਟ ਜਾਤੇ ਹੈਂ ਵਹੀ ਜੀਵਨ ਮੁਕਤ ਹੋਤਾ ਹੈ ਔ ਵਹੀ ਤ੍ਰਿਸਨਾ ਅਗਨੀ ਕੋ ਬੁਝਾਵਤਾ ਹੈ॥
Prof. Sahib Singh(ਅਜੇਹੇ ਸੇਵਕ ਦੇ ਮਾਇਆ ਵਾਲੇ) ਬੰਧਨ ਟੁੱਟ ਜਾਂਦੇ ਹਨ, ਮਾਇਆ ਦੇ ਮੋਹ ਤੋਂ ਉਸ ਨੂੰ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।ਪਦ ਅਰਥ ਤੂਟਹਿ = ਟੁੱਟ ਜਾਂਦੇ ਹਨ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ।
SikhNet (Spanish)por eso se apaga en su interior el fuego de la ansiedad.
ਸਭ ਮਹਿ ਨਾਮੁ ਨਿਧਾਨੁ ਹੈ; ਗੁਰਮੁਖਿ. ਕੋ ਪਾਏ ॥੫॥
sabh meh naam nidhaan hai; guramukh. ko paae |5| Ang 1011
Sant Singh KhalsaThe treasure of the Naam, the Name of the Lord, is within all, but how rare are those who, as Gurmukh, obtain it. ||5||
Manmohan SinghWithin all is the Name's treasure, but rare is the person, who obtains it by the Guru's grace.
Manmohan Singh (Punjabi)ਸਾਰਿਆਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਪ੍ਰੰਤੂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ।
Fareedkot Teekaਸਭ ਕੇ ਬੀਚ ਹੀ ਨਾਮ ਖਜਾਨਾ ਹੈ, ਕੋਈ ਵਿਰਲਾ ਗੁਰਮੁਖ ਖੋਜ ਕੇ ਪਾਵਤਾ ਹੈ॥੫॥
Prof. Sahib Singhਉਂਞ ਤਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਰੇਕ ਜੀਵ ਦੇ ਅੰਦਰ ਹੀ ਮੌਜੂਦ ਹੈ, ਪਰ ਕੋਈ ਉਹੀ ਬੰਦਾ ਇਸ ਖ਼ਜ਼ਾਨੇ ਨੂੰ ਲੱਭ ਸਕਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥ਪਦ ਅਰਥ ਨਿਧਾਨੁ = ਖ਼ਜ਼ਾਨਾ, (ਸਭ ਸੁਖਾਂ ਪਦਾਰਥਾਂ ਦਾ) ਖ਼ਜ਼ਾਨਾ। ਕੋ = ਕੋਈ ਵਿਰਲਾ ॥੫॥
SikhNet (Spanish)Dentro de todos está el Tesoro del Nombre del Señor, pero extraordinario es aquél que lo obtiene por la Gracia del Guru.(5)
ਲਾਲੇ ਵਿਚਿ. ਗੁਣੁ ਕਿਛੁ ਨਹੀ; ਲਾਲਾ ਅਵਗਣਿਆਰੁ ॥
laale vich. gun kichh nahee; laalaa avaganiaar | Ang 1011
Sant Singh KhalsaWithin the Lord's slave, there is no virtue at all; the Lord's slave is totally unworthy.
Manmohan SinghIn the servant there is no virtue. The servant is altogether virtueless.
Manmohan Singh (Punjabi)ਦਾਸ ਵਿੱਚ ਕੋਈ ਨੇਕੀ ਨਹੀਂ। ਸੇਵਕ ਹੱਢੋਂ ਹੀ ਨੇਕੀ-ਵਿਹੂਣ ਹੈ।
Fareedkot Teekaਮੈਂ ਦਾਸ ਬੀਚ ਤੌ ਗੁਣ ਕੋਈ ਨਹੀਂ, ਮੈਂ ਦਾਸ ਔਗਣਹਾਰ ਹੂੰ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਸੇਵਕ ਵਿਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਉਹ ਤਾਂ ਸਗੋਂ ਔਗੁਣਾਂ ਨਾਲ ਭਰਿਆ ਰਹਿੰਦਾ ਹੈ।ਪਦ ਅਰਥ ਅਵਗਣਿਆਰੁ = ਔਗੁਣਾਂ ਨਾਲ ਭਰਿਆ ਹੋਇਆ।
SikhNet (Spanish)Su Sirviente está sin Mérito, está privado de toda Virtud.
ਤੁਧੁ ਜੇਵਡੁ ਦਾਤਾ ਕੋ ਨਹੀ; ਤੂ ਬਖਸਣਹਾਰੁ ॥
tudh jevadd daataa ko nahee; too bakhasanahaar | Ang 1011
Sant Singh KhalsaThere is no Giver as great as You, Lord; You alone are the Forgiver.
Manmohan SinghNo one is as great a giver as Thou are, O Lord. Thou alone are the Pardoner.
Manmohan Singh (Punjabi)ਕੋਈ ਭੀ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ, ਹੇ ਸਾਹਿਬ ਕੇਵਲ ਤੂੰ ਹੀ ਮਾਫ਼ੀ ਦੇਣਹਾਰ ਹੈਂ।
Fareedkot Teekaਤੇਰੇ ਜੈਸਾ ਵੱਡਾ ਦਾਤਾ ਭੀ ਕੋਈ ਨਹੀਂ, ਤੂੰ ਸਦਾ ਔਗੁਣੋਂ ਕੇ ਬਖਸਨੇਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਜੇਡਾ ਦਾਤਾ ਹੋਰ ਕੋਈ ਨਹੀਂ। ਤੂੰ ਆਪ ਹੀ ਬਖ਼ਸ਼ਸ਼ ਕਰਦਾ ਹੈਂ।ਪਦ ਅਰਥ ਕੋ = ਕੋਈ (ਭੀ)।
SikhNet (Spanish)Oh Señor Benévolo, no hay nadie tan Grande como Tú, perdóname, oh Dios.
ਤੇਰਾ ਹੁਕਮੁ ਲਾਲਾ ਮੰਨੇ; ਏਹ ਕਰਣੀ ਸਾਰੁ ॥੬॥
teraa hukam laalaa mane; eeh karanee saar |6| Ang 1011
Sant Singh KhalsaYour slave obeys the Hukam of Your Command; this is the most excellent action. ||6||
Manmohan SinghThis is the only sublime deed, that Thy salve obeys Thine command.
Manmohan Singh (Punjabi)ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ, ਕਿ ਤੇਰਾ ਗੋਲਾ ਤੇਰੀ ਅਗਿਆ ਦਾ ਪਾਲਣ ਕਰੇ।
Fareedkot Teekaਜੋ ਤੇਰਾ ਹੁਕਮੁ ਦਾਸੁ ਮੰਨੇ ਤੌ ਇਹ ਕਾਰ ਕਰਣੀ ਸ੍ਰੇਸ੍ਟ ਹੈ॥੬॥
Prof. Sahib Singhਤੇਰਾ ਸੇਵਕ ਤੇਰਾ ਹੁਕਮ ਮੰਨਦਾ ਹੈ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕੰਮ ਸਮਝਦਾ ਹੈ ॥੬॥ਪਦ ਅਰਥ ਸਾਰੁ = ਸ੍ਰੇਸ਼ਟ। ਕਰਣੀ = ਕਰਨ-ਯੋਗ ਕੰਮ ॥੬॥
SikhNet (Spanish)Lo más Sublime es que Tu Sirviente se someta al Jukam de Tu Mandato. (6)
ਗੁਰੁ ਸਾਗਰੁ ਅੰਮ੍ਰਿਤ ਸਰੁ; ਜੋ ਇਛੇ ਸੋ ਫਲੁ ਪਾਏ ॥
gur saagar amrit sar; jo ichhe so fal paae | Ang 1011
Sant Singh KhalsaThe Guru is the pool of nectar in the world-ocean; whatever one desires, that fruit is obtained.
Manmohan SinghIn the world-ocean, the Guru is the tank of Nectar. Whatsoever one desires, that fruit he obtains from him.
Manmohan Singh (Punjabi)ਸੰਸਾਰ ਸਮੁੰਦਰ ਵਿੱਚ, ਗੁਰੂ ਜੀ ਆਬਿ-ਹਿਯਾਤ ਦੇ ਤਾਲਾਬ ਹਨ। ਜਿਹੜੀ ਭੀ ਕੋਈ ਵਾਸ਼ਨਾ ਧਾਰਦਾ ਹੈ, ਉਹ ਮੇਵਾ ਹੀ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ।
Fareedkot Teekaਸੰਸਾਰ ਸਾਗਰ ਮੇਂ ਗੁਰੂ ਅਮ੍ਰਿਤ ਕਾ ਸਰੋਵਰ ਹੈ। ਤਿਨ ਤੇ ਜੋ ਸਿਖ ਇਛਾ ਕਰਤਾ ਹੈ, ਸੋ ਫਲ ਪਾਵਤਾ ਹੈ॥
Prof. Sahib Singhਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ ('ਅੰਮ੍ਰਿਤਸਰੁ' ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸਰਨ ਪੈਂਦਾ ਹੈ, ਫਿਰ ਇਥੋਂ) ਜੋ ਕੁਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ।ਪਦ ਅਰਥ ਸਾਗਰੁ = ਸਮੁੰਦਰ। ਅੰਮ੍ਰਿਤਸਰੁ = ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ।
SikhNet (Spanish)El Guru es el mar de Néctar, y lo que sea que uno de Él demanda, lo recibe.
ਨਾਮੁ ਪਦਾਰਥੁ ਅਮਰੁ ਹੈ; ਹਿਰਦੈ ਮੰਨਿ ਵਸਾਏ ॥
naam padaarath amar hai; hiradai man vasaae | Ang 1011
Sant Singh KhalsaThe treasure of the Naam brings immortality; enshrine it in your heart and mind.
Manmohan SinghImmortalising is the wealth of the Lord's Name. The Guru enshrines it in the mind and heart.
Manmohan Singh (Punjabi)ਸਦੀਵ ਸੁਰਜੀਤ ਕਰ ਦੇਣ ਵਾਲੀ ਹੈ ਪ੍ਰਭੂ ਦੇ ਨਾਮ ਦੀ ਦੌਲਤ। ਗੁਰੂ ਜੀ ਇਸ ਨੂੰ ਰਿਦੇ ਤੇ ਦਿਲ ਅੰਦਰ ਟਿਕਾਉਂਦੇ ਹਨ।
Fareedkot Teekaਗੁਰੋਂ ਕੇ ਪਾਸ ਨਾਮ ਪਦਾਰਥ ਅਮਰ ਕਰਨੇਹਾਰਾ ਹੈ, ਪਰੰਤੂ ਜੋ ਸਿਖ ਮਨਨ ਕਰ ਕੇ ਹਿਰਦੇ ਮੇਂ ਵਸਾਵਤੇ ਹੈਂ ਸੋਈ ਮੁਕਤ ਹੋਤੇ ਹੈਂ॥
Prof. Sahib Singh(ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿਚ ਮਨ ਵਿਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ।ਪਦ ਅਰਥ ਪਦਾਰਥੁ = ਸਰਮਾਇਆ। ਅਮਰੁ = ਕਦੇ ਨਾਹ ਮੁੱਕਣ ਵਾਲਾ। ਮੰਨਿ = ਮਨ ਵਿਚ।
SikhNet (Spanish)El Tesoro Del Naam, trae la Inmortalidad, enálteselo en tu mente y corazón.
ਗੁਰ ਸੇਵਾ ਸਦਾ ਸੁਖੁ ਹੈ; ਜਿਸ ਨੋ ਹੁਕਮੁ ਮਨਾਏ ॥੭॥
gur sevaa sadaa sukh hai; jis no hukam manaae |7| Ang 1012
Sant Singh KhalsaServing the Guru, eternal peace is obtained, by those whom the Lord inspires to obey the Hukam of His Command. ||7||
Manmohan SinghHe, whom the Lord makes obey His command, obtains eternal bliss by serving the Guru.
Manmohan Singh (Punjabi)ਜਿਸ ਤੋਂ ਪ੍ਰਭੂ ਆਪਦੀ ਅਗਿਆ ਦਾ ਪਾਲਣ ਕਰਵਾਉਂਦਾ ਹੈ। ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਸਦੀਵ ਖ਼ੁਸ਼ੀ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸੇਵਾ ਕਰ ਕੇ ਅਚੁਤ ਸੁਖ ਕੀ ਪ੍ਰਾਪਤੀ ਹੋਤੀ ਹੈ। ਪਰੰਤੂ ਗੁਰ ਸੇਵਾ ਤਿਸ ਕੋ ਪ੍ਰਾਪਤਿ ਹੋਤੀ ਹੈ ਜਿਸ ਕੋ ਤੂੰ ਗੁਰਾਂ ਕਾ ਹੁਕਮ ਮਨਾਵਤਾ ਹੈਂ॥
Prof. Sahib Singhਗੁਰੂ ਜਿਸ ਸੇਵਕ ਤੋਂ ਪਰਮਾਤਮਾ ਦਾ ਹੁਕਮ ਮਨਾਂਦਾ ਹੈ ਉਸ ਸੇਵਕ ਨੂੰ ਗੁਰੂ ਦੀ (ਇਸ ਦੱਸੀ) ਸੇਵਾ ਨਾਲ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ॥੭॥
SikhNet (Spanish)Sirviendo al Guru, la Paz Eterna es obtenida por quienes el Guru inspira a obedecer el Jukam de Su Mandato.(7)
ਸੁਇਨਾ ਰੁਪਾ ਸਭ ਧਾਤੁ ਹੈ; ਮਾਟੀ ਰਲਿ ਜਾਈ ॥
sueinaa rupaa sabh dhaat hai; maattee ral jaaee | Ang 1012
Sant Singh KhalsaGold and silver, and all metals, mix with dust in the end
Manmohan SinghGold and silver are all metals, which ultimately mix with dust.
Manmohan Singh (Punjabi)ਸੋਨਾ ਅਤੇ ਚਾਂਦੀ, ਸਮੂਹ ਧਾਤੂਆਂ ਹਨ, ਜੇ ਓੜਕ ਨੂੰ ਮਿੱਟੀ ਵਿੰਚ ਮਿਲ ਜਾਂਦੀਆਂ ਹਨ।
Fareedkot Teekaਸੋਇਨਾ ਰੁਪਾ ਹੋਰ ਜੋ ਧਾਤੂ ਹੈ ਏਹੁ ਸਭ ਮਾਟੀ ਮੇਂ ਮਿਲ ਜਾਨੇਹਾਰੀ ਹੈ॥
Prof. Sahib Singhਸੋਨਾ ਚਾਂਦੀ ਆਦਿਕ ਸਭ (ਨਾਸਵੰਤ) ਮਾਇਆ ਹੈ (ਜਦੋਂ ਜੀਵ ਸਰੀਰ ਤਿਆਗਦਾ ਹੈ ਉਸ ਦੇ ਭਾ ਦੀ ਇਹ) ਮਿੱਟੀ ਵਿਚ ਰਲ ਜਾਂਦੀ ਹੈ (ਕਿਉਂਕਿ ਉਸ ਦੇ ਕਿਸੇ ਕੰਮ ਨਹੀਂ ਆਉਂਦੀ)।ਪਦ ਅਰਥ ਰੁਪਾ = ਚਾਂਦੀ। ਧਾਤੁ = ਮਾਇਆ।
SikhNet (Spanish)La plata y el oro son sólo una ilusión y un día se mezclarán con el polvo, pues, sin el Nombre del Señor,
ਬਿਨੁ ਨਾਵੈ ਨਾਲਿ. ਨ ਚਲਈ; ਸਤਿਗੁਰਿ ਬੂਝ ਬੁਝਾਈ ॥
bin naavai naal. na chalee; satigur boojh bujhaaee | Ang 1012
Sant Singh KhalsaWithout the Name, nothing goes along with you; the True Guru has imparted this understanding.
Manmohan SinghWithout the Name, nothing goes with the man. The True Guru has imparted this understanding unto me.
Manmohan Singh (Punjabi)ਨਾਮ ਦੇ ਬਾਝੋਂ, ਕੁਛ ਭੀ ਬੰਦੇ ਨਾਲ ਨਹੀਂ ਜਾਂਦਾ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
Fareedkot Teekaਏਹੁ ਸਤਿਗੁਰੋਂ ਨੇ ਸਮਝਾਈ ਹੈ ਕਿ ਬਿਨਾਂ ਨਾਮ ਤੋਂ ਹੋਰ ਕੋਈ ਪਦਾਰਥ ਨਾਲ ਚਲਨੇਹਾਰਾ ਨਹੀਂ॥
Prof. Sahib Singhਸਤਿਗੁਰੂ ਨੇ (ਪ੍ਰਭੂ ਦੇ ਸੇਵਕ ਨੂੰ ਇਹ) ਸੂਝ ਦੇ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਸੋਨਾ ਚਾਂਦੀ ਆਦਿਕ ਕੋਈ ਚੀਜ਼ ਜੀਵ ਦੇ) ਨਾਲ ਨਹੀਂ ਜਾਂਦੀ।ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਬੂਝ = ਸੂਝ, ਸਮਝ।
SikhNet (Spanish)nada se va con nosotros, ésta es la Sabiduría que el Guru imparte.
ਨਾਨਕ. ਨਾਮਿ ਰਤੇ ਸੇ ਨਿਰਮਲੇ; ਸਾਚੈ ਰਹੇ ਸਮਾਈ ॥੮॥੫॥
naanak. naam rate se niramale; saachai rahe samaaee |8|5| Ang 1012
Sant Singh KhalsaO Nanak, those who are attuned to the Naam are immaculate and pure; they remain merged in the Truth. ||8||5||
Manmohan SinghNanak, immaculate are they who are imbued with the Name and remain merged in the True Lord.
Manmohan Singh (Punjabi)ਨਾਨਕ, ਪਵਿੱਤਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ ਅਤੇ ਜੋ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਨਾਮ ਮੇਂ ਰਤੇ ਹੈਂ, ਸੋ ਪਾਪ ਰੂਪ ਮਲ ਰਹਿਤ ਹੈਂ। ਹੇ ਸਚੇ! ਸੋਈ ਤੇਰੇ ਮੇਂ ਸਮਾਏ ਰਹੇ ਹੈਂ॥੮॥੫॥☬ਮ੍ਰਿਤੂ ਕਾ ਭੈ ਦਿਖਾਵਤੇ ਹੂਏ ਬੇਨਤੀ ਕੇ ਪ੍ਰਕਾਰ ਸੇ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੫॥ਪਦ ਅਰਥ ਨਾਮਿ = ਨਾਮ ਵਿਚ। ਸਾਚੈ = ਸਦਾ-ਥਿਰ ਪ੍ਰਭੂ ਵਿਚ ॥੮॥੫॥
SikhNet (Spanish)Dice Nanak, inmaculados son aquéllos que están imbuidos en el Nombre del Señor y se inmergen en el Uno Verdadero.(8-5)