ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਖੇਲਤ ਖੇਲਤ ਆਇਓ; ਅਨਿਕ ਜੋਨਿ ਦੁਖ ਪਾਇ ॥
khelat khelat aaeo; anik jon dukh paae |
Sant Singh KhalsaPlaying, playing, I have been reincarnated countless times, but this has only brought pain.
Manmohan SinghSporting, playing and suffering pain in many existences I have come as human being.
Manmohan Singh (Punjabi)ਬਹੁਤੀਆਂ ਜੂਨੀਆਂ ਅਦੰਰ ਖੇਡਦਾ ਮਲ੍ਹਦਾ ਅਤੇ ਕਸ਼ਟ ਉਠਾਉਂਦਾ ਹੋਇਆ ਮੈਂ ਮਨੁੱਖ ਹੋ ਆ ਉਤਰਿਆਂ ਹਾਂ।
Fareedkot Teekaਅਨੇਕ ਜੂਨੀਓਂ ਮੇਂ ਦੁਖੋਂ ਕੋ ਪਾਇ ਕਰ ਖੇਲਤਾ ਅਰਥਾਤ ਫਿਰਤਾ ਫਿਰਤਾ ਆਯਾ ਹੂੰ॥
Prof. Sahib Singhਮਨੁੱਖ ਮਾਇਕ ਰੰਗਾਂ ਵਿਚ ਮਨ ਪਰਚਾਂਦਾ ਪਰਚਾਂਦਾ ਅਨੇਕਾਂ ਜੂਨਾਂ ਵਿਚੋਂ ਲੰਘਦਾ ਦੁੱਖ ਪਾਂਦਾ ਆਉਂਦਾ ਹੈ।ਪਦ ਅਰਥ ਖੇਲਤ ਖੇਲਤ = ਮਨ ਪਰਚਾਂਦਾ ਪਰਚਾਂਦਾ।
SikhNet (Spanish)Jugando el juego de la vida, he sufrido dolor, nacimiento tras nacimiento.
ਖੇਦ ਮਿਟੇ ਸਾਧੂ ਮਿਲਤ; ਸਤਿਗੁਰ ਬਚਨ ਸਮਾਇ ॥
khed mitte saadhoo milat; satigur bachan samaae |
Sant Singh KhalsaTroubles are removed, when one meets with the Holy; immerse yourself in the Word of the True Guru.
Manmohan SinghTroubles are removed by meeting the Saint and being absorbed in True Guru's instruction.
Manmohan Singh (Punjabi)ਸੰਤ ਨੂੰ ਭੇਟਣ ਅਤੇ ਸੱਚੇ ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋਣ ਦੁਆਰਾ ਤਕਲੀਫਾ ਦੂਰ ਹੋ ਜਾਂਦੀਆਂ ਹਨ।
Fareedkot Teekaਸਾਧੂ ਕੇ ਮਿਲਨੇ ਸਾਰ (ਖੇਦ) ਦੁਖ ਸਭ ਨਿਬ੍ਰਿਤ ਹੋ ਗਏ ਹੈਂ ਔਰ ਸਤਿਗੁਰੋਂ ਕੇ ਬਚਨ ਅਰਥਾਤ ਉਪਦੇਸ ਕਰ ਵਾਹਿਗੁਰੂ ਮੇਂ ਸਮਾਇ ਗਇਆ ਹਾਂ॥
Prof. Sahib Singhਜੇ ਗੁਰੂ ਮਿਲ ਪਏ, ਜੇ ਗੁਰੂ ਦੇ ਬਚਨਾਂ ਵਿਚ ਚਿੱਤ ਜੁੜ ਜਾਏ, ਤਾਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।ਪਦ ਅਰਥ ਖੇਦ = ਦੁੱਖ-ਕਲੇਸ਼। ਸਾਧੂ = ਗੁਰੂ। ਸਮਾਇ = ਲੀਨ ਹੋ ਕੇ, ਚਿੱਤ ਜੋੜ ਕੇ।
SikhNet (Spanish)Pero cuando me encontré con el Santo, mi dolor se quitó y el Bani de la Palabra del Guru se fundió en mi ser.
ਖਿਮਾ ਗਹੀ. ਸਚੁ ਸੰਚਿਓ; ਖਾਇਓ ਅੰਮ੍ਰਿਤੁ ਨਾਮ ॥
khimaa gahee. sach sanchio; khaaeo amrit naam |
Sant Singh KhalsaAdopting an attitude of tolerance, and gathering truth, partake of the Ambrosial Nectar of the Name.
Manmohan SinghAdopting forbearance and amassing truth man partakes of the Name Nectar.
Manmohan Singh (Punjabi)ਸਹਿਨਸ਼ੀਲਤਾ ਧਾਰਨ ਕਰਨ ਅਤੇ ਸੱਚ ਨੂੰ ਇਕੱਤ੍ਰ ਕਰਨ ਦੁਆਰਾ ਆਦਮੀ ਨਾਮ ਰੂਪੀ ਆਬਿ-ਹਿਯਾਤ ਨੂੰ ਭੁੰਚਦਾ ਹੈ।
Fareedkot Teekaਖਿਮਾ ਗ੍ਰਹਣ ਕੀਤੀ ਹੈ ਔਰ ਸਚੁ ਧਨ ਨਾਮ ਕੋ (ਸੰਚੀਓਂ) ਇਕਤ੍ਰ ਕੀਆ ਹੈ, ਔਰ ਅੰਮ੍ਰਿਤ ਰੂਪ ਨਾਮ ਕਾ ਹੀ ਖਾਵਣਾ ਅਰਥਾਤ ਭੋਜਨ ਕੀਆ ਹੈ, ਭਾਵ ਨਾਮੁ ਕੋ ਰਿਦੇ ਮੇਂ ਧਾਰਨ ਕੀਆ ਅਰ ਨਾਮ ਹੀ ਜਪਾ ਹੈ॥
Prof. Sahib Singhਜਿਸ ਨੇ (ਗੁਰੂ-ਦਰ ਤੋਂ) ਖਿਮਾ ਦਾ ਸੁਭਾਉ ਗ੍ਰਹਣ ਕਰ ਲਿਆ, ਨਾਮ-ਧਨ ਇਕੱਠਾ ਕੀਤਾ, ਨਾਮ-ਅੰਮ੍ਰਿਤ ਨੂੰ ਆਪਣੀ ਆਤਮਕ ਖ਼ੁਰਾਕ ਬਣਾਇਆ,ਪਦ ਅਰਥ ਗਹੀ = ਫੜੀ, ਗ੍ਰਹਣ ਕੀਤੀ। ਸੰਚਿਓ = ਜੋੜਿਆ। ਖਾਇਓ = ਖ਼ੁਰਾਕ ਬਣਾਇਆ।
SikhNet (Spanish)El Nombre Ambrosial se volvió mi comida de todos los días
ਖਰੀ ਕ੍ਰਿਪਾ ਠਾਕੁਰ ਭਈ; ਅਨਦ ਸੂਖ ਬਿਸ੍ਰਾਮ ॥
kharee kripaa tthaakur bhee; anad sookh bisraam |
Sant Singh KhalsaWhen my Lord and Master showed His Great Mercy, I found peace, happiness and bliss.
Manmohan SinghWhen the Lord showed His great mercy, I found haven in joy and happiness.
Manmohan Singh (Punjabi)ਜਦ ਪ੍ਰਭੂ ਨੇ ਆਪਣੀ ਭਾਰੀ ਰਹਿਮਤ ਕੀਤੀ, ਤਾਂ ਮੈਨੂੰ ਖੁਸ਼ੀ ਤੇ ਪਰਸੰਨਤਾ ਅੰਦਰ ਆਰਾਮ ਦਾ ਟਿਕਾਣਾ ਮਿਲ ਗਿਆ।
Fareedkot Teekaਠਾਕਰ ਜੀ ਕੀ (ਖਰੀ) ਬਹੁਤੀ ਹੀ ਕ੍ਰਿਪਾ ਭਈ ਹੈ, ਕ੍ਯੋਂਕਿ ਆਤਮ ਅਨੰਦ ਅਰ ਬਿਵਹਾਰਕ ਸੁਖੋਂ ਮੇਂ (ਬਿਸਰਾਮ) ਇਸਥਿਤੀ ਪਾਈ ਹੈ॥
Prof. Sahib Singhਉਸ ਉਤੇ ਪਰਮਾਤਮਾ ਦੀ ਬੜੀ ਮਿਹਰ ਹੁੰਦੀ ਹੈ, ਉਹ ਆਤਮਕ ਆਨੰਦ-ਸੁਖ ਵਿਚ ਟਿਕਿਆ ਰਹਿੰਦਾ ਹੈ।
SikhNet (Spanish)y asimilé en mi ser la Verdad y la Compasión.
ਖੇਪ ਨਿਬਾਹੀ. ਬਹੁਤੁ ਲਾਭ; ਘਰਿ ਆਏ ਪਤਿਵੰਤ ॥
khep nibaahee. bahut laabh; ghar aae pativant |
Sant Singh KhalsaMy merchandise has arrived safely, and I have made a great profit; I have returned home with honor.
Manmohan SinghMy merchandise has safely arrived, I have made good profit and have returned home with honour.
Manmohan Singh (Punjabi)ਮੇਰਾ ਸੌਦਾ-ਸੂਤ ਸਹੀ-ਸਲਾਮਤ ਆ ਪੁੱਜਾ ਹੈ, ਮੈਂ ਘਣਾ ਨਫਾ ਖੱਟਿਆ ਹੈ ਅਤੇ ਮੈਂ ਇੱਜ਼ਤ ਨਾਲ ਗ੍ਰਹਿ ਮੁੜ ਆਇਆ ਹਾਂ।
Fareedkot Teekaਵਾਹਗੁਰੂ ਨੇ ਹਮਾਰੀ ਭਗਤੀ ਵਾ ਇਸ ਬਾਣੀ ਰੂਪ ਖੇਪ ਨਿਬਾਹ ਦਈ ਹੈ। ਜਬ ਸ੍ਵਰੂਪ ਘਰ ਮੇਂ ਆਇ ਪ੍ਰਾਪਤਿ ਭਏ ਤਬ ਪਤ ਵਾਲੇ ਹੂਏ॥
Prof. Sahib Singhਜਿਸ ਮਨੁੱਖ ਨੇ (ਗੁਰੂ ਤੋਂ ਜਾਚ ਸਿੱਖ ਕੇ ਸਿਫ਼ਤ-ਸਾਲਾਹ ਦਾ) ਵਣਜ-ਵਪਾਰ (ਸਾਰੀ ਉਮਰ) ਤੋੜ ਨਿਬਾਹਿਆ, ਉਸ ਨੇ ਲਾਭ ਖੱਟਿਆ, ਉਹ (ਭਟਕਣਾ ਤੋਂ ਬਚ ਕੇ) ਅਡੋਲ-ਮਨ ਹੋ ਜਾਂਦਾ ਹੈ ਤੇ ਆਦਰ ਖੱਟਦਾ ਹੈ।ਪਦ ਅਰਥ ਖੇਪ = ਸੌਦਾ, ਵਣਜ-ਵਪਾਰ। ਘਰਿ ਆਏ = ਅੰਤਰ ਆਤਮੇ ਟਿਕ ਗਏ। ਪਤਿਵੰਤ = ਇੱਜ਼ਤ ਵਾਲੇ।
SikhNet (Spanish)Mucha fue mi ganancia y volví a mi hogar con Honor;
ਖਰਾ ਦਿਲਾਸਾ. ਗੁਰਿ ਦੀਆ; ਆਇ ਮਿਲੇ ਭਗਵੰਤ ॥
kharaa dilaasaa. gur deea; aae mile bhagavant |
Sant Singh KhalsaThe Guru has given me great consolation, and the Lord God has come to meet me.
Manmohan SinghGreat is the consolation the Guru has given me and the illustrious Lord has come and met me.
Manmohan Singh (Punjabi)ਭਾਰੀ ਤਸੱਲੀ ਗੁਰਾਂ ਨੇ ਮੈਨੂੰ ਦਿੱਤੀ ਹੈ, ਅਤੇ ਪਰਸਿੱਧ ਪ੍ਰਭੂ ਮੈਨੂੰ ਆ ਕੇ ਮਿਲ ਪਿਆ ਹੈ।
Fareedkot Teekaਜਬ ਗੁਰੋਂ ਨੇ ਹਮ ਕੋ (ਖਰਾ) ਅਤੀ (ਦਿਲਾਸਾ) ਧੀਰਜ ਦੀਆ ਤੋ ਭਗਵੰਤ ਜੀ ਮੇਰੇ ਕੋ ਆਇ ਕਰ ਮਿਲਤੇ ਭਏ ਹੈਂ॥
Prof. Sahib Singhਗੁਰੂ ਨੇ ਉਸ ਨੂੰ ਹੋਰ ਚੰਗੀ ਦਿਲੀ ਢਾਰਸ ਦਿੱਤੀ, ਤੇ ਉਹ ਭਗਵਾਨ ਦੇ ਚਰਨਾਂ ਵਿਚ ਜੁੜਿਆ।ਪਦ ਅਰਥ ਗੁਰਿ = ਗੁਰੂ ਨੇ। ਦਿਲਾਸਾ = ਦਿਲ ਨੂੰ ਢਾਰਸ।
SikhNet (Spanish)ahí el Guru me bendijo y encontré a mi Señor, el Dios.
ਆਪਨ ਕੀਆ. ਕਰਹਿ ਆਪਿ; ਆਗੈ ਪਾਛੈ ਆਪਿ ॥
aapan keea. kareh aap; aagai paachhai aap |
Sant Singh KhalsaHe Himself has acted, and He Himself acts. He was in the past, and He shall be in the future.
Manmohan SinghGod Himself acted and Himself acts He was in the past and Himself shall be in future.
Manmohan Singh (Punjabi)ਵਾਹਿਗੁਰੂ ਨੇ ਆਪੇ ਹੀ ਕੀਤਾ ਹੈ ਅਤੇ ਆਪੇ ਹੀ ਕਰਦਾ ਹੈ। ਉਹ ਪਿਛੋ ਸੀ ਅਤੇ ਖੁਦ ਹੀ ਅੱਗੇ ਨੂੰ ਹੋਵੇਗਾ।
Fareedkot Teeka(ਪੀਛੇ) ਭੂਤਕਾਲ ਮੇਂ ਸਭ ਕੁਝ ਵਾਹਗੁਰੂ ਨੇ ਆਪ ਹੀ ਕੀਆ ਥਾ, ਅਬ ਵਰਤਮਾਨ ਮੇਂ ਭੀ ਵਹੁ ਆਪ ਹੀ ਕਰ ਰਹਾ ਹੈ, ਪੁਨਾ (ਆਗੈ) ਭਵਿਖਤ ਮੇਂ ਭੀ ਵਾਹਗੁਰੂ ਆਪ ਹੀ ਕਰੇਂਗੇ॥
Prof. Sahib Singh(ਪਰ ਇਹ ਸਭ ਪ੍ਰਭੂ ਦੀ ਮਿਹਰ ਹੈ)। ਹੇ ਪ੍ਰਭੂ! ਇਹ ਸਾਰਾ ਖੇਲ ਤੂੰ ਹੀ ਕੀਤਾ ਹੈ, ਹੁਣ ਭੀ ਤੂੰ ਹੀ ਸਭ ਕੁਝ ਕਰ ਰਿਹਾ ਹੈਂ। ਲੋਕ ਪਰਲੋਕ ਵਿਚ ਜੀਆਂ ਦਾ ਰਾਖਾ ਤੂੰ ਆਪ ਹੀ ਹੈਂ।ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ।
SikhNet (Spanish)Él, el Señor, hace todo Él Mismo, porque Él es Todo en todo, aquí y aquí después.
ਨਾਨਕ. ਸੋਊ ਸਰਾਹੀਐ; ਜਿ ਘਟਿ ਘਟਿ ਰਹਿਆ ਬਿਆਪਿ ॥੫੩॥
naanak. soaoo saraaheeai; ji ghatt ghatt rahiaa biaap |53|
Sant Singh KhalsaO Nanak, praise the One, who is contained in each and every heart. ||53||
Manmohan SinghNanak, praise Him alone who is contained in every heart.
Manmohan Singh (Punjabi)ਨਾਨਕ ਕੇਵਲ ਉਸੇ ਦੀ ਪਰਸੰਸਾ ਕਰ, ਜੋ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: (ਸੋਊ) ਉਸੀ ਵਾਹਗੁਰੂ ਕੀ ਉਸਤਤੀ ਕਰੀਏ ਜੋ ਪਰਮੇਸ੍ਵਰ ਸਰਬ ਘਟੋਂ ਮੇਂ ਪੂਰਨ ਹੋ ਰਹਾ ਹੈ॥੫੩॥
Prof. Sahib Singhਹੇ ਨਾਨਕ! ਜੋ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ, ਸਦਾ ਉਸੇ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੫੩॥ਪਦ ਅਰਥ ਸਰਾਹੀਐ = ਵਡਿਆਈਏ, ਸਿਫ਼ਤਿ-ਸਾਲਾਹ ਕਰੀਏ ॥੫੩॥
SikhNet (Spanish)¡Hosanna al Señor Quien habita en todos! (53)