ੴ

ਸਿੱਖਬਾਣੀ · SikhBani

ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥

tih jan jaachahu jagatr par jaaneeat baasur rayan baas jaa...
Bhatt Mathura ਭੱਟ ਮਥੁਰਾ · Svaiyay Fifth Mehl · Ang 1408 · 4 lines
Translations

ਤਿਹ ਜਨ ਜਾਚਹੁ, ਜਗਤ੍ਰ ਪਰ ਜਾਨੀਅਤੁ; ਬਾਸੁਰ ਰਯਨਿ ਬਾਸੁ, ਜਾ ਕੋ ਹਿਤੁ ਨਾਮ ਸਿਉ ॥

tih jan jaachahu, jagatr par jaaneeat; baasur rayan baas, jaa ko hit naam siau |

Sant Singh KhalsaI beg from that humble being who is known all over the world, who lives in, and loves the Name, night and day.
Manmohan SinghI crave from that person alone who is renowned the world over and who, by day and night, loves and lives by Name.
Manmohan Singh (Punjabi)ਮੈਂ ਕੇਵਲ ਉਸ ਪੁਰਸ਼ ਪਾਸੋ ਮੰਗਦਾ ਹਾਂ, ਜੋ ਜਹਾਨ ਉਤੇ ਪਰਸਿੱਧ ਹੈ ਅਤੇ ਜੋ ਦਿਹੂੰ ਅਤੇ ਰੈਣ ਨਾਮ ਅੰਦਰ ਵਸਦਾ ਅਤੇ ਉਸ ਨੂੰ ਪਿਆਰ ਕਰਦਾ ਹੈ।
Fareedkot Teekaਜਿਨੋਂ ਕਾ ਜਗਤ ਤੇ ਪਰੇ ਵਾਸਾ ਜਾਣੀਤਾ ਹੈ ਔ ਦਿਨੇ ਰਾਤ ਜਿਨੋਂ ਕਾ ਹਿਤ ਹਰੀ ਕੇ ਨਾਮ ਸਾਥ ਹੈ, ਹੇ ਭਾਈ! ਜਿਨੋਂ ਤਿਸ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਜੋ ਇਛਾ ਹੈ, ਸੋ (ਜਾਚਹੁ) ਮਾਂਗੋ; ਵਾ ਮੈਂ ਮਾਂਗਤਾ ਹੂੰ॥
Prof. Sahib Singhਹੇ ਲੋਕੋ! ਉਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿਚ ਪ੍ਰਗਟ ਹੈ ਤੇ ਦਿਨ ਰਾਤ ਜਿਸ ਦਾ ਪਿਆਰ ਤੇ ਵਾਸਾ ਨਾਮ ਨਾਲ ਹੈ,

ਪਦ ਅਰਥ ਜਨ = ਹੇ ਲੋਕੋ! ਤਿਹ ਜਾਚਹੁ = ਉਸ ਤੋਂ ਮੰਗੋ। ਜਗਤ੍ਰ ਪਰ = ਸਾਰੇ ਸੰਸਾਰ ਵਿਚ। ਜਾਨੀਅਤੁ = ਪ੍ਰਗਟ ਹੈ। ਬਾਸੁਰ = ਦਿਨ। ਰਯਨਿ = ਰਾਤ। ਬਾਸੁ = ਵਾਸਾ। ਹਿਤੁ = ਪਿਆਰ। ਸਿਉ = ਨਾਲ।

SikhNet (Spanish)Ruego a ese humilde Ser que es conocido en el mundo entero, Quien vive en mí, y noche y día

ਪਰਮ ਅਤੀਤੁ, ਪਰਮੇਸੁਰ ਕੈ ਰੰਗਿ ਰੰਗੵੌ; ਬਾਸਨਾ ਤੇ ਬਾਹਰਿ, ਪੈ ਦੇਖੀਅਤੁ ਧਾਮ ਸਿਉ ॥

param ateet, paramesur kai rang rangayau; baasanaa te baahar, pai dekheeat dhaam siau |

Sant Singh KhalsaHe is supremely unattached, and imbued with the Love of the Transcendent Lord; he is free of desire, but he lives as a family man.
Manmohan SinghHe is supremely detached, imbued with the supreme Lord's love, without desire however, apparently is a family man.
Manmohan Singh (Punjabi)ਉਹ ਮਹਾਨ ਨਿਰਲੇਪ, ਸ਼੍ਰੋਮਣੀ ਸਾਹਿਬ ਦੇ ਪ੍ਰੇਮ ਵਿੱਚ ਰੰਗੇ ਹੋਏ ਅਤੇ ਖਾਹਿਸ਼-ਰਹਿਤ ਹਨ ਪਰ ਦੇਖਣ ਨੂੰ ਗ੍ਰਿਹਸਥੀ ਹਨ।
Fareedkot Teekaਸੰਸਾਰ ਤੇ ਪਰਮ (ਅਤੀਤੁ) ਵਿਰਕਤ ਹੋ ਕਰ ਪਰਮੇਸ੍ਵਰ ਕੇ ਰੰਗ ਮੇਂ ਰੰਗੇ ਹੂਏ ਹੈਂ ਔ ਵਾਸਨਾ ਤੇ ਬਾਹਰ ਅਰਥਾਤ ਰਹਿਤ ਹੈਂ। (ਪੈ) ਬਹੁੜੋ ਘਰ ਕੇ ਸਾਥ ਪਰਚੇ ਹੂਏ ਦੇਖੀਤੇ ਹੈਂ, ਭਾਵ ਯੇਹ ਸਰਬ ਵਿਵਹਾਰ ਕਰਤੇ ਹੂਏ ਸਰਬ ਤੇ ਅਲੇਪ ਰਹਤੇ ਹੈਂ॥
Prof. Sahib Singhਜੋ ਪੂਰਨ ਵੈਰਾਗਵਾਨ ਹੈ, ਹਰੀ ਦੇ ਪਿਆਰ ਵਿਚ ਭਿੱਜਾ ਹੋਇਆ ਹੈ, ਵਾਸ਼ਨਾ ਤੋਂ ਪਰੇ ਹੈ; ਪਰ ਉਂਞ ਗ੍ਰਿਹਸਤ ਵਿਚ ਵੇਖੀਦਾ ਹੈ।

ਪਦ ਅਰਥ ਸੰਗਿ = ਪ੍ਰੇਮ ਵਿਚ। ਤੇ = ਤੋਂ। ਪੈ = ਪਰੰਤੂ। ਧਾਮ = ਘਰ।

SikhNet (Spanish)vive enamorado del Nombre. Supremamente Desapegado e imbuido en el Amor del Señor

ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੵੌ; ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥

apar paranpar purakh siau prem laagayau; bin bhagavant ras naahee aaurai kaam siau |

Sant Singh KhalsaHe is dedicated to the Love of the Infinite, Limitless Primal Lord God; he has no concerns for any other pleasure, except for the Lord God.
Manmohan SinghHe is dedicated to the love of the Infinite and limitless Lord and without his Master, he has no concern with any other relish.
Manmohan Singh (Punjabi)ਉਨ੍ਹਾਂ ਦੀ ਬੇਅੰਤ ਅਤੇ ਹੱਦਬੰਨਾ-ਰਹਿਤ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ ਅਤੇ ਆਪਣੇ ਮਾਲਕ ਦੇ ਬਗੈਰ, ਉਨ੍ਹਾਂ ਦਾ ਕਿਸੇ ਹੋਰਸ ਸੁਆਦ ਨਾਲ ਕੋਈ ਵਾਸਤਾ ਨਹੀਂ।
Fareedkot Teeka(ਅਪਰ) ਔਰ ਜੀਵੋਂ ਤੇ ਪਰੇ ਜੋ ਪੂਰਨ ਪੁਰਖ ਤਿਸ ਵਿਖੇ (ਪਰ) ਭਲੀ ਪ੍ਰਕਾਰ ਜਿਨੋਂ ਕਾ ਪ੍ਰੇਮ ਲਾਗਾ ਹੂਆ ਹੈ ਔ ਭਗਵੰਤ ਸੇ ਬਿਨਾਂ ਔਰ ਕਿਸੀ ਕਾਮ ਸਾਥ ਜਿਨੋਂ ਕਾ (ਰਸੁ) ਪ੍ਰੇਮ ਨਹੀਂ ਹੈ॥
Prof. Sahib Singh(ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ,

ਪਦ ਅਰਥ ਅਪਰ ਪਰੰਪਰ ਪੁਰਖ = ਬੇਅੰਤ ਹਰੀ। ਰਸੁ = ਸੁਆਦ, ਪਿਆਰ। ਅਉਰੈ ਕਾਮ ਸਿਉ = ਕਿਸੇ ਹੋਰ ਕੰਮ ਨਾਲ।

SikhNet (Spanish)Trascendente está libre de deseos viviendo como hombre de familia. Él está dedicado al Amor del Infinito, al Ilimitado y Primordial Dios nuestro Señor, no le interesa ningún otro tipo de placer, excepto el de Dios nuestro Señor.

ਮਥੁਰਾ ਕੋ ਪ੍ਰਭੁ, ਸ੍ਰਬ ਮਯ ਅਰਜੁਨ ਗੁਰੁ; ਭਗਤਿ ਕੈ ਹੇਤਿ ਪਾਇ, ਰਹਿਓ ਮਿਲਿ ਰਾਮ ਸਿਉ ॥੩॥

mathuraa ko prabh, srab may arajun gur; bhagat kai het paae, rahio mil raam siau |3|

Sant Singh KhalsaGuru Arjun is the All-pervading Lord God of Mat'huraa. Devoted to His Worship, he remains attached to the Lord's Feet. ||3||
Manmohan SinghGuru Arjan Dev, the Lord of Mathura, the bard, is the All-pervading God. For the sake of His meditation, he remains dedicated to the Lord's feet.
Manmohan Singh (Punjabi)ਮਥੁਰਾ ਭੱਟ ਦਾ ਸਾਂਈ, ਗੁਰੂ ਅਰਜਨ ਦੇਵ ਸਰਬ-ਵਿਆਪਕ ਹਰੀ ਹੈ। ਉਸ ਦੇ ਸਿਮਰਨ ਦੀ ਖਾਤਰ, ਉਹ ਸੁਆਮੀ ਦੇ ਪੈਰਾ ਨਾਲ ਜੁਡਿਆ ਰਹਿੰਦਾ ਹੈ।
Fareedkot Teeka'ਮਥਰਾ' ਭੱਟ ਕਹਿਤਾ ਹੈ: ਮੈਂ ਦਾਸ ਕਾ (ਪ੍ਰਭੂ) ਸ੍ਵਾਮੀ ਜੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਹੈਂ, ਸਰਬ (ਮਯ) ਰੂਪ ਜੋ ਰਾਮ ਹੈ ਤਿਸ ਕੀ ਭਗਤੀ ਕੇ ਵਿਖੇ (ਹੇਤਿ ਪਾਇ) ਪ੍ਰੇਮ ਪਾਇ ਕਰ ਕੇ ਤਿਸ ਬਿਆਪਕ ਸਰੂਪ ਸਾਥ ਅਭੇਦ ਹੋ ਰਹਿਆ ਹੈ॥੩॥
Prof. Sahib Singhਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿਚ ਜੁੜਿਆ ਹੋਇਆ ਹੈ ॥੩॥

ਪਦ ਅਰਥ ਰਾਮ ਪਾਇ ਸਿਉ ਮਿਲਿ ਰਹਿਓ = ਹਰੀ ਦੇ ਚਰਨਾਂ ਵਿਚ ਜੁੜ ਰਿਹਾ ਹੈ ॥੩॥

SikhNet (Spanish)Guru Aryan es el Todo Prevaleciente Dios, Señor de Mathura, dedicado a la Alabanza. Él permanece apegado a los Pies del Señor. (3)
Answers quote the Granth verbatim with Ang citations. AI commentary is not Gurbani and not a religious ruling.