ਸਤਿ ਰੂਪੁ ਸਤਿ ਨਾਮੁ; ਸਤੁ ਸੰਤੋਖੁ ਧਰਿਓ ਉਰਿ ॥
sat roop sat naam; sat santokh dhario ur |
Sant Singh KhalsaHe is the Embodiment of Truth; He has enshrined the True Name, Sat Naam, Truth and contentment within His heart.
Manmohan SinghThe True Name of God, the Embodiment of truth, righteousness and contentment, Guru Arjan has enshrined within his mind.
Manmohan Singh (Punjabi)ਸੱਚ ਦੇ ਸਰੂਪ ਹਰੀ ਦਾ ਸੱਚਾ ਨਾਮ, ਸੱਚਾਈ ਤੇ ਸੰਤੁਸ਼ਟਤਾ, ਗੁਰੂ ਅਰਜਨ ਦੇਵ ਨੇ ਆਪਣੇ ਮਨ ਅੰਦਰ ਟਿਕਾਈਆਂ ਹੋਈਆਂ ਹਨ।
Fareedkot Teekaਜਿਸ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਤਿ ਸਰੂਪ ਕਾ ਧਿਆਨ ਔ ਸਤਿਨਾਮ ਔਰ ਸਤ, ਸੰਤੋਖ ਆਦੀ ਗੁਣੋਂ ਕੋ ਰਿਦੇ ਮੇਂ ਧਾਰਿਆ ਹੈ॥
Prof. Sahib Singh(ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ।ਪਦ ਅਰਥ ਉਰਿ = ਹਿਰਦੇ ਵਿਚ।
SikhNet (Spanish)Él es la Encarnación de la Verdad, Él ha enaltecido el Nombre Verdadero, Sat Nam; Verdad y Contentamiento habitan en Su Corazón.
ਆਦਿ ਪੁਰਖਿ ਪਰਤਖਿ; ਲਿਖੵਉ ਅਛਰੁ, ਮਸਤਕਿ ਧੁਰਿ ॥
aad purakh paratakh; likhyau achhar, masatak dhur |
Sant Singh KhalsaFrom the very beginning, the Primal Being has written this destiny upon His forehead.
Manmohan SinghSince the very beginning, the Primal Lord had manifestly written on his forehead this destiny.
Manmohan Singh (Punjabi)ਐਨ ਆਰੰਭ ਤੋਂ ਹੀ ਆਦੀ ਪ੍ਰਭੂ ਨੇ ਪ੍ਰਗਟ ਤੌਰ ਤੇ ਉਨ੍ਹਾਂ ਦੇ ਮੱਥੇ ਉਤੇ ਇਹ ਪ੍ਰਾਲਭਧ ਲਿਖੀ ਹੋਈ ਸੀ।
Fareedkot Teekaਆਦਿ ਪੁਰਖ ਵਾਹਿਗੁਰੂ ਜੀ ਨੇ ਪ੍ਰਤਖ੍ਯ ਇਨੋਂ ਕੇ ਮਸਤਕ ਪਰ ਗੁਰਿਆਈ ਕਾ ਅਖਰ, ਭਾਵ ਲੇਖ (ਧੁਰਿ) ਆਦੋਂ ਹੀ ਲਿਖ ਦੀਆ ਹੈ॥
Prof. Sahib Singhਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।ਪਦ ਅਰਥ ਆਦਿ ਪੁਰਖਿ = ਅਕਾਲ ਪੁਰਖ ਨੇ। ਮਸਤਕਿ = ਮੱਥੇ ਉਤੇ। ਧੁਰਿ = ਧੁਰੋਂ, ਮੁੱਢ ਤੋਂ। ਅਛਰੁ = ਲੇਖ।
SikhNet (Spanish)Desde el principio el Ser Primordial había escrito este Destino sobre Su Frente.
ਪ੍ਰਗਟ ਜੋਤਿ ਜਗਮਗੈ; ਤੇਜੁ. ਭੂਅ ਮੰਡਲਿ ਛਾਯਉ ॥
pragatt jot jagamagai; tej. bhooa manddal chhaayau |
Sant Singh KhalsaHis Divine Light shines forth, dazzling and radiant; His Glorious Grandeur pervades the realms of the world.
Manmohan SinghHis Divine Light is manifestly glittering and his grandeur is pervading the world realm.
Manmohan Singh (Punjabi)ਉਨ੍ਹਾਂ ਦਾ ਈਸ਼ਵਰੀ ਨੂਰ ਪ੍ਰਤੱਖ ਹੀ ਚਮਕ ਰਿਹਾ ਹੈ ਅਤੇ ਉਨ੍ਹਾਂ ਦਾ ਪਰਤਾਪ ਸੰਸਾਰ ਦੀ ਪੁਰੀ ਅੰਦਰ ਫੇਲ ਰਿਹਾ ਹੈ।
Fareedkot Teekaਜਿਸ ਮਹਾਰਾਜ ਕੀ ਜੋਤਿ ਪ੍ਰਗਟ ਜਮਮਗ ਹੋਇ ਰਹੀ ਹੈ ਔ ਜਿਨ ਕਾ ਤੇਜ ਪ੍ਰਿਥਵੀ ਮੰਡਲ ਮੇਂ ਛਾਇ ਰਹਿਆ ਹੈ॥
Prof. Sahib Singh(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ।ਪਦ ਅਰਥ ਭੂਅ ਮੰਡਲਿ = ਧਰਤੀ ਉਤੇ। ਛਾਯਉ = ਖਿਲਰਿਆ ਹੈ।
SikhNet (Spanish)Su Divina Luz brilla, radiante y reluciente; Su Gloriosa Grandeza compenetra todos los ámbitos del mundo.
ਪਾਰਸੁ ਪਰਸਿ, ਪਰਸੁ ਪਰਸਿ; ਗੁਰਿ ਗੁਰੂ ਕਹਾਯਉ ॥
paaras paras, paras paras; gur guroo kahaayau |
Sant Singh KhalsaMeeting the Guru, touching the Philosopher's Stone, He was acclaimed as Guru.
Manmohan SinghMeeting with, being in communion with, and joining with Guru, the philosopher's stone, he was acclaimed as the Guru.
Manmohan Singh (Punjabi)ਗੁਰੂ ਰਸਾਇਣ ਨਾਲ ਮਿਲ, ਮਿਲ, ਅਤੇ ਪਰਸ ਕੇ ਉਹ ਗੁਰੂ ਕਹਿਲਾਏ।
Fareedkot Teekaਜੈਸੇ ਸ੍ਰੀ ਗੁਰੂ ਨਾਨਕ ਦੇਵ ਪਾਰਸ ਸਰੂਪ ਕੋ ਪਰਸ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਪਾਰਸ ਵਤ ਸਤਿਗੁਰ ਭਏ। ਐਸੇ ਹੀ ਸੰਪੂਰਨ ਸਤਿਗੁਰੋਂ ਸਾਥ ਮਿਲਾਵਣਾ, ਤੈਸੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਰਸ ਕੋ ਪਰਸ ਕਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਤਿਗੁਰ ਕਹਾਏ ਹੈਂ॥
Prof. Sahib Singhਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ।ਪਦ ਅਰਥ ਪਰਸੁ = ਪਰਸਣ-ਯੋਗ ਗੁਰੂ ਨੂੰ। ਗੁਰਿ = ਗੁਰੂ ਤੋਂ, ਗੁਰੂ ਦੀ ਰਾਹੀਂ। ਕਹਾਯਉ = ਅਖਵਾਇਆ।
SikhNet (Spanish)Encontrando al Guru, tocando la Piedra Filosofal, fue aclamado como Guru;
ਭਨਿ ਮਥੁਰਾ ਮੂਰਤਿ ਸਦਾ ਥਿਰੁ; ਲਾਇ ਚਿਤੁ ਸਨਮੁਖ ਰਹਹੁ ॥
bhan mathuraa moorat sadaa thir; laae chit sanamukh rahahu |
Sant Singh KhalsaSo speaks Mat'huraa: I constantly focus my consciousness on Him; as sunmukh, I look to Him.
Manmohan SinghSays Mathura, I ever fix my attention on his being and remain obedient to him,
Manmohan Singh (Punjabi)ਮਥੁਰਾ ਆਖਦਾ ਹੈ, ਮੈਂ ਆਪਣੀ ਬਿਰਤੀ ਸਦੀਵ ਹੀ ਉਨ੍ਹਾਂ ਦੇ ਸਰੂਪ ਨਾਲ ਜੋੜਦਾ ਹਾਂ ਅਤੇ ਉਨ੍ਹਾਂ ਦਾ ਆਗਿਆਕਾਰੀ ਰਹਿੰਦਾ ਹਾਂ।
Fareedkot Teekaਸ੍ਰੀ ਮਥਰਾ ਭੱਟ ਜੀ ਕਹਤੇ ਹੈਂ: ਮੇਰੀ ਇਹ ਭਾਵਨਾ ਹੈ, ਇਹ ਪੰਚਮ ਮੂਰਤੀ ਮੇਂ ਚਿਤ ਲਗਾਇ ਕਰ ਸਦਾ ਸਨਮੁਖ ਇਸਥਿਤ ਰਹੋ॥
Prof. Sahib Singhਮਥੁਰਾ ਆਖਦਾ ਹੈ- (ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ।ਪਦ ਅਰਥ ਭਨਿ = ਆਖ। ਮੂਰਤਿ = ਸਰੂਪ ਵਿਚ। ਥਿਰੁ ਚਿਤੁ ਲਾਇ = ਮਨ ਭਲੀ ਪ੍ਰਕਾਰ ਜੋੜ ਕੇ।
SikhNet (Spanish)así habla Mathura, constantemente enfoco mi Conciencia en Él, como Sunmukj Lo veo.
ਕਲਜੁਗਿ ਜਹਾਜੁ. ਅਰਜੁਨੁ ਗੁਰੂ; ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥
kalajug jahaaj. arajun guroo; sagal srisatt lag bitarahu |2|
Sant Singh KhalsaIn this Dark Age of Kali Yuga, Guru Arjun is the Boat; attached to him, the entire universe is safely carried across. ||2||
Manmohan SinghIn the Dark age, Guru Arjan is the ship and the entire world attached to it is safely ferried across.
Manmohan Singh (Punjabi)ਕਲਯੁਗ ਅੰਦਰ, ਗੁਰੂ ਅਰਜਨ ਜੀ ਬੋਹਿਥ ਹਨ। ਉਨ੍ਹਾਂ ਨਾਲ ਜੁੜ ਕੇ ਸਾਰਾ ਸੰਸਾਰ ਸਹੀ ਸਲਾਮਤ ਪਾਰ ਉਤਰ ਜਾਂਦਾ ਹੈ।
Fareedkot Teekaਕਲਯੁਗ ਮੇਂ ਜੀਵੋਂ ਕੋ ਸੰਸਾਰ ਸਿੰਧ ਸੇ ਤਾਰਨੇ ਕੋ ਸ੍ਰੀ ਗੁਰੂ ਅਰਜਨ ਦੇਵ ਜੀ ਜਹਾਜ ਵਤ ਹੈਂ॥੨॥
Prof. Sahib Singhਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ ॥੨॥ਪਦ ਅਰਥ ਕਲਿਜੁਗਿ = ਕਲਜੁਗ ਵਿਚ। ਸਗਲ ਸ੍ਰਿਸ੍ਟਿ = ਹੇ ਸਾਰੀ ਸ੍ਰਿਸ਼ਟੀ! (ਭਾਵ, ਹੇ ਦੁਨੀਆ ਦੇ ਲੋਕੋ)! ਬਿਤਰਹੁ = ਤਰੋ ॥੨॥
SikhNet (Spanish)En esta Era oscura de Kali, Guru Aryan es la Barca, apegados a Él, el Universo entero es llevado a través, a salvo. (2)