ੴ

ਸਿੱਖਬਾਣੀ · SikhBani

ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥

pankhee birakh suhaavarraa sach chugai gur bhaae
Guru Amardas Ji ਗੁਰੂ ਅਮਰਦਾਸ ਜੀ · Siree Raag · Ang 66 · 27 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਪੰਖੀ ਬਿਰਖਿ ਸੁਹਾਵੜਾ; ਸਚੁ ਚੁਗੈ ਗੁਰ ਭਾਇ ॥

pankhee birakh suhaavarraa; sach chugai gur bhaae |

Sant Singh KhalsaThe soul-bird in the beautiful tree of the body pecks at Truth, with love for the Guru.
Manmohan SinghWith Guru's love in the heart the beauteous bird on the tree pecks at truth.
Manmohan Singh (Punjabi)ਦਿਲ ਵਿੱਚ ਗੁਰਾਂ ਦੀ ਪ੍ਰੀਤ ਨਾਲ, ਦਰਖਤ ਉਪਰ ਬੈਠਾ ਸੁੰਦਰ ਪੰਛੀ ਸੱਚ ਦਾ ਚੋਗਾ ਚੁਗਦਾ ਹੈ।
Fareedkot Teekaਸਰੀਰ ਰੂਪੀ ਬ੍ਰਿਖ ਮੇਂ ਸੋ ਗੁਰਮੁਖਿ ਜੀਵ ਰੂਪੀ ਪੰਛੀ (ਸੁਹਾਵੜਾ) ਸੋਭਾਇਮਾਨ ਹੈ, ਜੋ ਗੁਰੋਂ ਕੇ ਵਿਖੇ ਪ੍ਰੇਮ ਕਰ ਕੇ ਸਚੇ ਨਾਮ ਕੀ ਚੋਗ ਕੋ ਚੁਗਤਾ ਹੈ॥
Prof. Sahib Singhਜੇਹੜਾ ਜੀਵ-ਪੰਛੀ ਇਸ ਸਰੀਰ-ਰੁੱਖ ਵਿਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਪੰਖੀ = ਪੰਛੀ, ਜੀਵ-ਪੰਛੀ। ਬਿਰਖਿ = ਰੁੱਖ ਉੱਤੇ, ਸਰੀਰ-ਰੁੱਖ ਵਿਚ (ਵੱਸਦਾ)। ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ।

SikhNet (Spanish)Si el Alma pájaro se posa sobre el bello árbol del cuerpo, y picotea de la Verdad del Señor con el Amor del Guru en su corazón,

ਹਰਿ ਰਸੁ ਪੀਵੈ. ਸਹਜਿ ਰਹੈ; ਉਡੈ ਨ ਆਵੈ ਜਾਇ ॥

har ras peevai. sehaj rahai; uddai na aavai jaae |

Sant Singh KhalsaShe drinks in the Sublime Essence of the Lord, and abides in intuitive ease; she does not fly around coming and going.
Manmohan SinghIt drinks God's Nectar abides in celestial bliss and flies not nor comes and goes.
Manmohan Singh (Punjabi)ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਬੈਕੁੰਠੀ ਆਨੰਦ ਵਿੱਚ ਰਹਿੰਦਾ ਹੈ ਅਤੇ ਨਾਂ ਹੀ ਉਡਦਾ, ਆਉਂਦਾ ਜਾਂ ਜਾਂਦਾ ਹੈ।
Fareedkot Teekaਹਰੀ ਆਨੰਦ ਕੋ ਪਾਨ ਕਰਤਾ ਹੂਆ (ਸਹਜਿ) ਗ੍ਯਾਨ ਮੇਂ ਰਹਿਤਾ ਹੈ, (ਉਡੈ) ਉਡ ਕਰ ਅਰਥਾਤ ਸਰੀਰ ਤ੍ਯਾਗ ਕਰ ਆਉਂਦਾ ਜਾਂਦਾ ਨਹੀਂ, ਭਾਵ ਜਨਮਤਾ ਮਰਤਾ ਨਹੀਂ ਹੈ॥
Prof. Sahib Singhਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਮਾਇਕ ਪਦਾਰਥਾਂ ਦੇ ਚੋਗੇ ਵਲ) ਭਟਕਦਾ ਨਹੀਂ ਫਿਰਦਾ, (ਇਸ ਵਾਸਤੇ) ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ।

ਪਦ ਅਰਥ ਪੀਵੈ = ਪੀਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਉਡੈ ਨਾ = ਉੱਡਦਾ ਨਹੀਂ, ਭਟਕਦਾ ਨਹੀਂ। ਆਵੈ = ਆਉਂਦਾ, ਜੰਮਦਾ। ਜਾਇ = ਜਾਂਦਾ, ਮਰਦਾ।

SikhNet (Spanish)y bebe de la Esencia del Señor con su mente en calma, no vaga ni afuera ni lejos.

ਨਿਜ ਘਰਿ ਵਾਸਾ ਪਾਇਆ; ਹਰਿ ਹਰਿ ਨਾਮਿ ਸਮਾਇ ॥੧॥

nij ghar vaasaa paaeaa; har har naam samaae |1|

Sant Singh KhalsaShe obtains her home within her own heart; she is absorbed into the Name of the Lord, Har, Har. ||1||
Manmohan SinghIt obtains dwelling in its own home and is absorbed in Lord God's Name.
Manmohan Singh (Punjabi)ਇਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਹਾਸਲ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਰੀਰ ਕੇ ਹੋਤੇ ਹੀ ਅਪਨੇ ਸ੍ਵਰੂਪ ਮੇਂ ਵਾਸੁ ਪਾਇਆ ਅਰਥਾਤ ਇਸਥਿਤਿ ਹੂਆ ਹੈ, ਔਰ ਸਰੀਰ ਕੋ ਤਿਆਗ ਕਰ ਹਰੀ ਨਾਮੀ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ ਤਿਸ ਮੇਂ ਸਮਾਇਆ ਹੈ॥੧॥
Prof. Sahib Singhਉਸ ਨੂੰ ਆਪਣੇ (ਅਸਲ) ਘਰ ਵਿਚ (ਪ੍ਰਭੂ-ਚਰਨਾਂ ਵਿਚ) ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਨਾਮਿ = ਨਾਮ ਵਿਚ ॥੧॥

SikhNet (Spanish)Entonces habita en su propio hogar y se inmerge en el Nombre del Señor. (1)

ਮਨ ਰੇ; ਗੁਰ ਕੀ ਕਾਰ ਕਮਾਇ ॥

man re; gur kee kaar kamaae |

Sant Singh KhalsaO mind, work to serve the Guru.
Manmohan SinghO My Soul! do thou perform Guru's service.
Manmohan Singh (Punjabi)ਹੈ ਮੇਰੀ ਜਿੰਦੜੀਏ! ਤੂੰ ਗੁਰਾਂ ਦੀ ਟਹਿਲ ਸੇਵਾ ਕਰ।
Fareedkot Teekaਹੇ ਮਨ! ਤੂੰ ਗੁਰੋਂ ਕੀ ਸੇਵਾ ਕਰ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ।

ਪਦ ਅਰਥ ਕਮਾਇ = ਕਰ।

SikhNet (Spanish)Oh mi mente, sigue el Sendero del Guru,

ਗੁਰ ਕੈ ਭਾਣੈ ਜੇ ਚਲਹਿ; ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥

gur kai bhaanai je chaleh; taa anadin raacheh har naae |1| rahaau |

Sant Singh KhalsaIf you walk in harmony with the Guru's Will, you shall remain immersed in the Lord's Name, night and day. ||1||Pause||
Manmohan SinghIf thou actest in accordance with Guru's will then thou shalt remain merged in God's Name night and day. Pause.
Manmohan Singh (Punjabi)ਜੇਕਰ ਤੂੰ ਗੁਰਾਂ ਦੀ ਰਜਾ ਅਨੁਸਾਰ ਟੁਰੇਗੀ, ਤਦ ਤੂੰ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹੇਗੀ। ਠਹਿਰਾਉ।
Fareedkot Teekaਕਿਉਂਕਿ ਜਬ ਤੂੰ ਗੁਰੋਂ ਕੇ ਭਾਣੇ ਮੇਂ ਚਲੇਂਗਾ, ਤਬ ਤੂੰ ਰਾਤ ਦਿਨ ਹਰੀ ਨਾਮ ਮੇਂ ਰਚੇਂਗਾ॥੧॥ ਰਹਾਉ ॥☬ਅਬ ਮਨਮੁਖੋਂ ਕਾ ਹਾਲ ਕਹਤੇ ਹੈਂ:
Prof. Sahib Singhਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ ॥

ਪਦ ਅਰਥ ਭਾਣੈ = ਭਾਣੇ ਵਿਚ, ਰਜ਼ਾ ਵਿਚ। ਚਲਹਿ = ਤੂੰ ਚੱਲੇਂ। ਅਨਦਿਨੁ = ਹਰ ਰੋਜ਼। ਰਾਚਹਿ = ਰਚਿਆ ਰਹੇਂਗਾ, ਟਿਕਿਆ ਰਹੇਂਗਾ। ਨਾਮਿ = ਨਾਮ ਵਿਚ ॥੧॥ ਰਹਾਉ ॥

SikhNet (Spanish)pues si uno camina en Su Voluntad, uno habita en el Nombre del Señor, noche y día. (1-Pausa)

ਪੰਖੀ ਬਿਰਖ ਸੁਹਾਵੜੇ; ਊਡਹਿ ਚਹੁ ਦਿਸਿ ਜਾਹਿ ॥

pankhee birakh suhaavarre; aooddeh chahu dis jaeh |

Sant Singh KhalsaThe birds in the beautiful trees fly around in all four directions.
Manmohan SinghThe birds of the beautiful trees fly and go in four directions.
Manmohan Singh (Punjabi)ਸੁਹਣੇ ਦਰਖਤਾਂ ਦੇ ਪਰਿੰਦੇ ਉਡਾਰੀ ਮਾਰ ਚੌਹੀਂ ਪਾਸੀਂ ਜਾਂਦੇ ਹਨ।
Fareedkot Teekaਜੀਵ ਰੂਪ ਪੰਛੀ ਸਰੀਰੋਂ ਰੂਪੀ ਬ੍ਰਿਛੋਂ ਮੇਂ ਸੋਭਨੀਕ ਹੈਂ, ਪਰੰਤੂ (ਊਡਹਿ) ਸੰਕਲਪੋਂ ਕਰ ਕੇ ਚਾਰੋਂ ਦਿਸਾਂ ਮੇਂ ਜਾਤੇ ਹੈਂ॥
Prof. Sahib Singhਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ।

ਪਦ ਅਰਥ ਬਿਰਖ = ਰੁੱਖਾਂ ਉਤੇ। ਊਡਹਿ = ਉੱਡਦੇ ਹਨ। ਦਿਸਿ = ਪਾਸੇ। ਜਾਹਿ = ਜਾਂਦੇ ਹਨ।

SikhNet (Spanish)Si el Pájaro se posa en el bello árbol y vuela en las cuatro direcciones,

ਜੇਤਾ ਊਡਹਿ ਦੁਖ ਘਣੇ; ਨਿਤ ਦਾਝਹਿ ਤੈ ਬਿਲਲਾਹਿ ॥

jetaa aooddeh dukh ghane; nit daajheh tai bilalaeh |

Sant Singh KhalsaThe more they fly around, the more they suffer; they burn and cry out in pain.
Manmohan SinghThe more they fly (up) the more they suffer. They ever burn and bewail.
Manmohan Singh (Punjabi)ਜਿਨ੍ਹਾਂ ਬਹੁਤਾ ਉਹ (ਉਤੇ) ਉਡਦੇ ਹਨ, ਉਨ੍ਹਾਂ ਬਹੁਤਾ ਉਹ ਕਸ਼ਟ ਪਾਉਂਦੇ ਹਨ, ਉਹ ਸਦਾ ਹੀ ਸੜਦੇ ਤੇ ਰੋਂਦੇ ਹਨ।
Fareedkot Teekaਜਿਤਨਾ (ਊਡਹਿ) ਸੰਕਲਪ ਕਰਤੇ ਹੈਂ ਉਤਨੇ ਹੀ ਅਧਿਕ ਦੁਖ ਪਾਵਤੇ ਹੈਂ, ਅਰੁ ਤ੍ਰਿਸਨਾ ਅਗਨੀ ਕਰ ਨਿਤਿਪ੍ਰਤਿ ਦਗਧ ਹੋਤੇ ਹੈਂ ਔਰ ਬਿਰਲਾਪ ਕਰਤੇ ਹੈਂ॥
Prof. Sahib Singhਉਹ ਜਿਤਨਾ ਹੀ (ਚੋਗੇ ਪਿੱਛੇ) ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਝਦੇ ਹਨ ਤੇ ਵਿਲਕਦੇ ਹਨ।

ਪਦ ਅਰਥ ਘਣੇ = ਬਹੁਤ। ਦਾਝਹਿ = ਸੜਦੇ ਹਨ। ਤੈ = ਅਤੇ {ਨੋਟ: ਲਫ਼ਜ਼ 'ਤੈ' 'ਤੇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਤੈ = ਅਤੇ। ਤੇ = ਤੋਂ}

SikhNet (Spanish)mientras más vuela, más agonía siente, mordido por el deseo, se tambalea.

ਬਿਨੁ ਗੁਰ. ਮਹਲੁ ਨ ਜਾਪਈ; ਨਾ ਅੰਮ੍ਰਿਤ ਫਲ ਪਾਹਿ ॥੨॥

bin gur. mehal na jaapee; naa amrit fal paeh |2|

Sant Singh KhalsaWithout the Guru, they do not find the Mansion of the Lord's Presence, and they do not obtain the Ambrosial Fruit. ||2||
Manmohan SinghWithout the Guru they behold not God's mansion nor obtain the ambrosial fruit.
Manmohan Singh (Punjabi)ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਵਾਹਿਗੁਰੂ ਦਾ ਮੰਦਰ ਨਹੀਂ ਦਿਸਦਾ, ਨਾਂ ਹੀ ਉਹ ਆਬਿ-ਹਿਯਾਤੀ ਮੇਵੇ ਨੂੰ ਹਾਸਲ ਕਰਦੇ ਹਨ।
Fareedkot Teekaਗੁਰੋਂ ਸੇ ਬਿਨਾ (ਮਹਲੁ) ਸਰੂਪ ਕੋ ਨਹੀਂ ਜਾਨਤੇ, ਪੁਨਾ ਜਾਨੇ ਬਿਨਾ ਆਤਮ ਅਨੰਦ ਰੂਪੀ ਅੰਮ੍ਰਿਤ ਫਲ ਕੋ ਨਹੀਂ ਪਾਉਤੇ ਹੈਂ॥੨॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ (ਪਰਮਾਤਮਾ ਦਾ) ਟਿਕਾਣਾ ਦਿੱਸਦਾ ਨਹੀਂ, ਨਾਹ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ ॥੨॥

ਪਦ ਅਰਥ ਜਾਪਈ = ਜਾਪਏ, ਜਾਪੈ, ਜਾਪਦਾ, ਦਿੱਸਦਾ ॥੨॥

SikhNet (Spanish)No encuentra el Lugar del Señor, ni recoge la Fruta Ambrosial de Dios. (2)

ਗੁਰਮੁਖਿ ਬ੍ਰਹਮੁ ਹਰੀਆਵਲਾ; ਸਾਚੈ ਸਹਜਿ ਸੁਭਾਇ ॥

guramukh braham hareeaavalaa; saachai sehaj subhaae |

Sant Singh KhalsaThe Gurmukh is like God's tree, always green, blessed with the Sublime Love of the True One, with intuitive peace and poise.
Manmohan SinghThe true Sikh of the Guru is like God's ever green tree. He is automatically blessed with the love of the True Lord.
Manmohan Singh (Punjabi)ਗੁਰਾਂ ਦਾ ਸੱਚਾ ਸਿੱਖ ਵਾਹਿਗੁਰੂ ਦੇ ਸਦੀਵੀ ਹਰੇ-ਭਰੇ ਬਿਰਛ ਵਰਗਾ ਹੈ। ਉਸ ਨੂੰ ਸੁਭਾਵਕ ਹੀ, ਸੱਚੇ ਸਾਹਿਬ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
Fareedkot Teekaਜੋ ਗੁਰਮੁਖਿ ਜੀਵ ਰੂਪੀ ਪੰਛੀ ਹੈਂ, ਸੋ ਬ੍ਰਹਮਾਨੰਦ ਕੋ ਪਾਇ ਕਰ ਆਨੰਦ ਸ੍ਵਰੂਪ ਹੋ ਰਹਾ ਹੈ, ਔਰ ਸਾਚੇ ਆਨੰਦ ਕੋ ਪਾ ਕਰ ਸਭਾਇਵਾਨ ਭਇਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ। (ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ। ਸਾਦੈ = ਸਦਾ-ਥਿਰ ਪ੍ਰਭੂ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Los Gurmukjs son como los árboles siempre frescos del bosque que se inmergen en el Uno Verdadero, de manera natural.

ਸਾਖਾ ਤੀਨਿ ਨਿਵਾਰੀਆ; ਏਕ ਸਬਦਿ ਲਿਵ ਲਾਇ ॥

saakhaa teen nivaareea; ek sabad liv laae |

Sant Singh KhalsaHe cuts off the three branches of the three qualities, and embraces love for the One Word of the Shabad.
Manmohan SinghHe lops off the three branches (qualities) and embraces love for One Word.
Manmohan Singh (Punjabi)ਉਹ ਤਿੰਨਾਂ ਟਹਿਣੀਆਂ ਜਾਂ (ਗੁਣਾ) ਨੂੰ ਕਟ ਸੁਟਦਾ ਹੈ ਅਤੇ ਇਕ ਸ਼ਬਦ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਸਰੀਰ ਰੂਪੀ ਬ੍ਰਿਛ ਕੇ ਜੋ ਰਜੋ, ਤਮੋ, ਸਤੋ, ਵਾ ਲੋਕ ਵਾਸਨਾ, ਸਾਸਤ੍ਰ ਵਾਸਨਾ, ਦੇਹ ਵਾਸਨਾ, ਯਹਿ ਤੀਨ (ਸਾਖਾ) ਡਾਲੀਆਂ ਹੈਂ, ਸੋ ਜਿਸ ਗੁਰਮੁਖਿ ਨੈ ਨਿਵਾਰਣ ਕਰੀਆਂ ਹੈਂ, ਭਾਵ ਯਹਿ ਕਿ ਹਰਖ ਸੋਕਾਦਿ ਦੁੰਦੋ ਸੇ ਰਹਿਤ ਭਇਆ ਹੈ, ਔਰ ਏਕ ਅਦੁਤੀ (ਸਬਦਿ) ਬ੍ਰਹਮ ਮੇਂ ਬ੍ਰਿਤੀ ਲਗਾਇ ਰਹਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ (ਮਾਇਆ ਦੇ ਤਿੰਨ ਰੂਪ) ਤਿੰਨ ਟਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ।

ਪਦ ਅਰਥ ਸਾਖਾ = ਟਹਣੀਆਂ। ਤੀਨਿ ਸਾਖਾ = ਤਿੰਨ ਟਾਹਣੀਆਂ, ਮਾਇਆ ਦੇ ਤਿੰਨ ਗੁਣ। ਸਬਦਿ = ਸ਼ਬਦ ਵਿਚ। ਲਾਇ = ਲਾ ਕੇ।

SikhNet (Spanish)Las tres Gunas de la actividad del hombre son silenciadas y uno entra en Comunión con la Palabra.

ਅੰਮ੍ਰਿਤ ਫਲੁ ਹਰਿ ਏਕੁ ਹੈ; ਆਪੇ ਦੇਇ ਖਵਾਇ ॥੩॥

amrit fal har ek hai; aape dee khavaae |3|

Sant Singh KhalsaThe Lord alone is the Ambrosial Fruit; He Himself gives it to us to eat. ||3||
Manmohan SinghGod's Name alone is the ambrosial fruit. He Himself gives it to be eaten.
Manmohan Singh (Punjabi)ਕੇਵਲ ਭਗਵਾਨ ਦਾ ਨਾਮ ਹੀ ਅੰਮ੍ਰਿਤਮਈ ਮੇਵਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਦਿੰਦਾ ਹੈ।
Fareedkot Teekaਅੰਮ੍ਰਿਤ ਫਲ ਰੂਪ ਜੋ ਹਰੀ ਕਾ ਏਕ ਨਾਮ ਹੈ, ਸੋ ਜਿਨ ਗੁਰਮੁਖੋਂ ਪਰ ਹਰੀ ਆਪ ਕਿਰਪਾ ਕਰਤਾ ਹੈ, ਤਿਨ ਕੋ ਆਪ ਹੀ ਖਵਾਇ ਦੇਤਾ ਹੈ ਅਰਥਾਤ ਜਪਾਉਤਾ ਹੈ॥੩॥☬ਪੁਨ: ਮਨਮੁਖੋਂ ਕੀ ਦਸਾ ਕਹਤੇ ਹੈਂ:
Prof. Sahib Singhਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ। (ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ ॥੩॥

ਪਦ ਅਰਥ ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਦੇਇ = ਦੇਂਦਾ ਹੈ ॥੩॥

SikhNet (Spanish)La Fruta del Néctar del Señor es una, y sólo Él es el Dador. (3)

ਮਨਮੁਖ ਊਭੇ ਸੁਕਿ ਗਏ; ਨਾ ਫਲੁ ਤਿੰਨਾ ਛਾਉ ॥

manamukh aoobhe suk ge; naa fal tinaa chhaau |

Sant Singh KhalsaThe self-willed manmukhs stand there and dry up; they do not bear any fruit, and they do not provide any shade.
Manmohan SinghThe perverse get dried up standing. They have no fruit or shadow.
Manmohan Singh (Punjabi)ਪ੍ਰਤੀਕੂਲ ਖੜੇ ਖੜੋਤੇ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਮੇਵਾ ਜਾਂ ਛਾਂ ਨਹੀਂ।
Fareedkot Teekaਮਨਮੁਖ ਰੂਪ ਬ੍ਰਿਛ (ਊਭੇ) ਖੜੇ ਹੀ ਸੁਕ ਗਏ ਹੈਂ, ਭਾਵ ਯਹਿ ਕਿ ਤਿਨ ਕਾ ਸਰੀਰ ਰੂਪੀ ਬ੍ਰਿਛ ਨਿਸਫਲ ਹੈ, ਯਾਂ ਤੇ ਖੜ ਸੁਕ ਬ੍ਰਿਛ ਵਤ ਹੈਂ। ਖੜ ਸੁਕ ਬ੍ਰਿਛ ਹਰਿਆਵਲ ਤੇ ਰਹਿਤ ਹੋਤਾ ਹੈ ਅਰ ਅਪਵਿਤ੍ਰ ਭੀ ਹੋਤਾ ਹੈ, ਭਾਵ ਸੋ ਮਨਮੁਖ ਮਹਾਂ ਅਸ਼ੁਧ ਹੈਂ ਕਿਉਂਕਿ ਤਿਨ੍ਹੋਂ ਮੇਂ ਪ੍ਰੇਮ ਰੂਪੀ ਹਰੀਆਵਲ ਨਹੀਂ ਹੈ, ਯਾਂ ਤੇ ਨਾਂ ਤਿਨ ਮਨਮੁਖੋਂ ਕੇ ਸਰੀਰ ਰੂਪੀ ਬ੍ਰਿਛ ਕੋ ਗ੍ਯਾਨ ਰੂਪੀ ਫਲੁ ਲਾਗਤਾ ਹੈ, ਜਿਸ ਕੋ ਪਾਇਕਰ ਜਗ੍ਯਾਸੂ ਰੂਪ ਪੰਖੀ ਤ੍ਰਿਪਤਿ ਹੋਵੇ, ਔਰ ਤਿਨ ਮੇਂ ਨ ਸਾਂਤੀ ਰੂਪ ਛਾਇਆ ਹੈ॥
Prof. Sahib Singh(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ)।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਊਭੈ = ਖਲੋਤੇ ਖਲੋਤੇ।

SikhNet (Spanish)Los arrogantes Manmukjs se secan y no dan fruto ni sombra.

ਤਿੰਨਾ ਪਾਸਿ. ਨ ਬੈਸੀਐ; ਓਨਾ. ਘਰੁ ਨ ਗਿਰਾਉ ॥

tinaa paas. na baiseeai; onaa. ghar na giraau |

Sant Singh KhalsaDon't even bother to sit near them-they have no home or village.
Manmohan SinghSit not near them they have no home or village.
Manmohan Singh (Punjabi)ਉਨ੍ਹਾਂ ਕੋਲਿ ਨਾਂ ਬੈਠ, ਉਨ੍ਹਾਂ ਦਾ ਕੋਈ ਗ੍ਰਹਿ ਜਾਂ ਪਿੰਡ ਨਹੀਂ।
Fareedkot Teekaਤਿਨ ਮਨਮੁਖੋਂ ਕੇ ਪਾਸ ਨ ਬੈਠੀਏ, ਤਿਨ ਕੀ (ਘਰੁ) ਸਰੂਪ ਮੇਂ ਪ੍ਰਾਪਤੀ ਨਹੀਂ ਅਰ ਨ (ਗਿਰਾਉ) ਸਤਸੰਗ ਕੀ ਪ੍ਰਾਪਤੀ ਹੈ॥
Prof. Sahib Singhਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ-ਘਾਟ ਨਹੀਂ ਹੈ (ਉਹਨਾਂ ਨੂੰ ਕੋਈ ਆਤਮਕ ਸਹਾਰਾ ਨਹੀਂ ਮਿਲਦਾ)।

ਪਦ ਅਰਥ ਬੈਸੀਐ = ਬੈਠੀਏ। ਗਿਰਾਉ = {ग्राम} ਪਿੰਡ।

SikhNet (Spanish)No tienen ni un hogar ni un lugar. ¿De qué sirve buscar su compañía?

ਕਟੀਅਹਿ ਤੈ ਨਿਤ ਜਾਲੀਅਹਿ; ਓਨਾ. ਸਬਦੁ ਨ ਨਾਉ ॥੪॥

katteeeh tai nit jaaleeeh; onaa. sabad na naau |4|

Sant Singh KhalsaThey are cut down and burnt each day; they have neither the Shabad, nor the Lord's Name. ||4||
Manmohan SinghThey are ever cut down and burnt. They have neither Word nor God's Name.
Manmohan Singh (Punjabi)ਉਹ ਸਦਾ ਹੀ ਵੱਢੇ ਤੇ ਸਾੜੇ ਜਾਂਦੇ ਹਨ। ਉਨ੍ਹਾਂ ਦੇ ਪੱਲੇ ਨਾਂ ਸ਼ਬਦ ਹੈ ਤੇ ਨਾਂ ਹੀ ਹਰੀ ਦਾ ਨਾਮ।
Fareedkot Teekaਖੜ ਸੁਕ ਬ੍ਰਿਛ ਵਤ ਨਿਤੰਪ੍ਰਤਿ ਕਾਟੀਤੇ ਹੈਂ ਔਰ ਜਲਾਈਤੇ ਹੈਂ, ਅਰਥਾਤ ਸਦੀਵਕਾਲ ਜਮਦੂਤੋਂ ਕੇ ਸ਼ਸਤ੍ਰੋਂ ਕਰ ਕਾਟੀਤੇ ਹੈਂ, ਔਰ ਨਰਕ ਅਗਨਿ ਵਾ ਮਾਤਾ ਕੇ ਗਰਭ ਕੀ ਅਗਨੀ ਮੇਂ ਜਲਾਈਤੇ ਹੈਂ॥☬ਪ੍ਰਸ਼ਨ: ਤਿਨ ਕੇ ਕਾਟਣੇ ਔਰ ਜਲਾਵਣੇ ਮੇਂ ਕੌਣ ਕਾਰਨ ਹੈ?☬ਉੱਤਰੁ: (ਓਨਾ) ਉਨ ਕੋ ਗੁਰੋਂ ਕਾ (ਸਬਦੁ) ਉਪਦੇਸ਼ ਨਹੀਂ ਪ੍ਰਾਪਤਿ ਭਇਆ ਹੈ, ਯਾਂ ਤੇ ਨਾਮ ਕਾ ਜਪਣਾ ਭੀ ਨਹੀਂ ਕੀਆ ਹੈ। ਈਹਾਂ ਨਕਾਰ ਦੇਹਲੀ ਦੀਪਕ ਵਤ ਹੈ॥੪॥
Prof. Sahib Singhਉਹ (ਮਨਮੁਖ ਰੁੱਖ) ਸਦਾ ਕੱਟੀਦੇ ਹਨ ਤੇ ਸਾੜੀਦੇ ਹਨ (ਭਾਵ, ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ), ਉਹਨਾਂ ਪਾਸ ਨਾਹ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਨਾਹ ਪ੍ਰਭੂ ਦਾ ਨਾਮ ਹੈ ॥੪॥

ਪਦ ਅਰਥ ਜਾਲੀਅਹਿ = ਸਾੜੇ ਜਾਂਦੇ ਹਨ ॥੪॥

SikhNet (Spanish)Ellos son cortados y quemados diariamente, pues no conocen la Palabra ni el Nombre del Señor.(4)

ਹੁਕਮੇ ਕਰਮ ਕਮਾਵਣੇ; ਪਇਐ ਕਿਰਤਿ ਫਿਰਾਉ ॥

hukame karam kamaavane; peiai kirat firaau |

Sant Singh KhalsaAccording to the Lord's Command, people perform their actions; they wander around, driven by the karma of their past actions.
Manmohan SinghMen act according to Lord's command and wander in accordance with their previous actions.
Manmohan Singh (Punjabi)ਬੰਦੇ ਸਾਹਿਬ ਦੇ ਫੁਰਮਾਨ ਅਨੁਸਾਰ ਕੰਮ ਕਰਦੇ ਹਨ ਅਤੇ ਆਪਣੇ ਪੂਰਬਲੇ ਅਮਲਾਂ ਦੇ ਅਨੂਕੂਲ ਭਟਕਦੇ ਫਿਰਦੇ ਹਨ।
Fareedkot Teekaਜੀਵ ਪਰਮੇਸ੍ਵਰ ਕੇ ਹੁਕਮ ਸੇ ਕਰਮ ਕਮਾਵਣੇ ਕਰਤੇ ਹੈਂ, ਜੈਸੇ ਜੀਵੋਂ ਕੇ ਕਰਮ ਪੜੇ ਹੈਂ ਤੈਸੇ ਹੀ ਫਿਰਤੇ ਹੈਂ॥
Prof. Sahib Singh(ਪਰ ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਤੇਰੇ) ਹੁਕਮ ਵਿਚ ਹੀ (ਜੀਵ) ਕਰਮ ਕਮਾਂਦੇ ਹਨ, (ਤੇਰੇ ਹੁਕਮ ਵਿਚ ਹੀ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ।

ਪਦ ਅਰਥ ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ। ਪਇਐ ਕਿਰਤਿ = ਕੀਤੇ ਹੋਏ ਕਰਮਾਂ ਤੋਂ ਪੈਦਾ ਹੋਏ ਸੰਸਕਾਰਾਂ ਅਨੁਸਾਰ। ਕਿਰਤਿ = ਕੀਤੇ ਕਰਮ ਅਨੁਸਾਰ। ਪਇਐ = ਉਸ ਕਰਮ ਅਨੁਸਾਰ ਜੋ ਸੰਸਕਾਰਾਂ ਦੇ ਰੂਪ ਵਿਚ ਮਨੁੱਖ ਦੇ ਮਨ ਵਿਚ ਇਕੱਠੇ ਹੋ ਚੁੱਕੇ ਹਨ। ਫਿਰਾਉ = ਫੇਰਾ।

SikhNet (Spanish)En la Voluntad de Dios actuamos; según el saldo de nuestras acciones, vagamos por todas partes.

ਹੁਕਮੇ ਦਰਸਨੁ ਦੇਖਣਾ; ਜਹ ਭੇਜਹਿ ਤਹ ਜਾਉ ॥

hukame darasan dekhanaa; jeh bhejeh teh jaau |

Sant Singh KhalsaBy the Lord's Command, they behold the Blessed Vision of His Darshan. Wherever He sends them, there they go.
Manmohan SinghBy God's flat they behold His sight and whither He sends them thither they go.
Manmohan Singh (Punjabi)ਵਾਹਿਗੁਰੂ ਦੇ ਅਮਰ ਦੁਆਰਾ ਉਹ ਉਸ ਦਾ ਦੀਦਾਰ ਵੇਖਦੇ ਹਨ ਅਤੇ ਜਿਥੇ ਉਹ ਉਨ੍ਹਾਂ ਨੂੰ ਘਲਦਾ ਹੈ, ਉਕੇ ਉਹ ਜਾਂਦੇ ਹਨ।
Fareedkot Teekaਪਰਮੇਸ੍ਵਰ ਕੇ ਹੁਕਮ ਕਰ ਕੇ ਸਰੂਪ ਕੀ ਪ੍ਰਾਪਤੀ ਹੋਤੀ ਹੈ, ਪੁਨਃ ਜਹਾਂ ਭੇਜਤਾ ਹੈ ਤਹਾਂ ਹੀ ਜਾਣਾ ਹੋਤਾ ਹੈ, ਭਾਵ ਜੀਵ ਊਚ ਨੀਚ ਗਤੀ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ।
SikhNet (Spanish)En Su Voluntad vemos la Presencia del Señor y seguimos el rumbo que Él señala.

ਹੁਕਮੇ. ਹਰਿ ਹਰਿ ਮਨਿ ਵਸੈ; ਹੁਕਮੇ ਸਚਿ ਸਮਾਉ ॥੫॥

hukame. har har man vasai; hukame sach samaau |5|

Sant Singh KhalsaBy His Command, the Lord, Har, Har, abides within our minds; by His Command we merge in Truth. ||5||
Manmohan SinghBy his order Lord God abides in man's mind and by His order he is absorbed in Truth.
Manmohan Singh (Punjabi)ਆਪਣੇ ਹੁਕਮ ਦੁਆਰਾ ਵਾਹਿਗੁਰੁ ਸੁਆਮੀ ਬੰਦੇ ਦੇ ਚਿੱਤ ਅੰਦਰ ਟਿਕਦਾ ਹੈ ਅਤੇ ਉਸ ਦੇ ਹੁਕਮ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੁਕਮ ਕਰ ਕੇ ਹੀ ਹਰੀ ਜੋ ਸਰਬ ਦੁਖੋਂ ਕਾ ਹਰਤਾ ਹੈ, ਸੋ ਮਨ ਮੇਂ ਬਸਤਾ ਹੈ, ਅਰ ਹੁਕਮ ਕਰ ਹੀ ਸਚ ਸ੍ਵਰੂਪ ਮੇਂ ਸਮਾਉਣਾ ਹੋਤਾ ਹੈ॥੫॥
Prof. Sahib Singhਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਤੇਰੇ ਸਦਾ-ਥਿਰ ਸਰੂਪ ਵਿਚ ਉਹਨਾਂ ਦੀ ਲੀਨਤਾ ਰਹਿੰਦੀ ਹੈ ॥੫॥

ਪਦ ਅਰਥ ਸਮਾਉ = ਸਮਾਈ। ਸਚਿ = ਸਦਾ-ਥਿਰ ਪ੍ਰਭੂ ਵਿਚ ॥੫॥

SikhNet (Spanish)Por Su Voluntad Él llega a nuestra mente, y por Su Voluntad nos sumergimos en Su Verdad.

ਹੁਕਮੁ. ਨ ਜਾਣਹਿ ਬਪੁੜੇ; ਭੂਲੇ ਫਿਰਹਿ ਗਵਾਰ ॥

hukam. na jaaneh bapurre; bhoole fireh gavaar |

Sant Singh KhalsaThe wretched fools do not know the Lord's Will; they wander around making mistakes.
Manmohan SinghThe ignorant wretches know not Lord's will and go amiss in error.
Manmohan Singh (Punjabi)ਬੇਸਮਝ ਬਦਬਖ਼ਤ ਸਾਹਿਬ ਦੀ ਰਜ਼ਾ ਨੂੰ ਨਹੀਂ ਸਮਝਦੇ ਅਤੇ ਗਲਤ-ਫਹਿਮੀ ਅੰਦਰ ਭਟਕਦੇ ਹਨ।
Fareedkot Teekaਔਰ ਜੋ ਮਨਮੁਖ ਗਵਾਰ ਹੈਂ, ਸੋ (ਬਪੁੜੇ) ਬਿਚਾਰੇ ਹੁਕਮ ਕੋ ਮਾਨਨ ਨਹੀਂ ਜਾਣਤੇ ਹੈਂ, ਤਾਂ ਤੇ ਵਹੁ ਹੁਕਮ ਸੇ ਭੂਲ ਕਰ ਚੌਰਾਸੀ ਮੇਂ ਭ੍ਰਮਤੇ ਹੈਂ॥
Prof. Sahib Singhਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ।

ਪਦ ਅਰਥ ਬਪੁੜੇ = ਵਿਚਾਰੇ। ਗਵਾਰ = ਮੂਰਖ।

SikhNet (Spanish)Esas piltrafas que no conocen la Voluntad del Señor, vagan en la duda.

ਮਨਹਠਿ ਕਰਮ ਕਮਾਵਦੇ; ਨਿਤ ਨਿਤ ਹੋਹਿ ਖੁਆਰੁ ॥

manahatth karam kamaavade; nit nit hohi khuaar |

Sant Singh KhalsaThey go about their business stubborn-mindedly; they are disgraced forever and ever.
Manmohan SinghWith mind's obstinacy they go about their business and are disgraced for ever and aye.
Manmohan Singh (Punjabi)ਚਿੱਤ ਦੀ ਜ਼ਿੱਦ ਨਾਲ ਉਹ ਕੰਮ ਕਰਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਹੀ ਬੇਇਜ਼ਤ ਹੁੰਦੇ ਹਨ।
Fareedkot Teekaਜੋ ਮਨ ਕੇ ਹਠ ਕਰ ਕੇ ਕਰਮ ਕਰਤੇ ਹੈਂ, ਸੋ ਨਿਤਪ੍ਰਤਿ ਖੁਆਰ ਹੋਤੇ ਹੈ॥
Prof. Sahib Singhਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ।

ਪਦ ਅਰਥ ਹਠਿ = ਹਠ ਨਾਲ। ਹੋਹਿ = ਹੁੰਦੇ ਹਨ।

SikhNet (Spanish)Sus obras son guiadas por su mente y así desperdician su ser en la vida.

ਅੰਤਰਿ. ਸਾਂਤਿ ਨ ਆਵਈ; ਨਾ ਸਚਿ ਲਗੈ ਪਿਆਰੁ ॥੬॥

antar. saant na aavee; naa sach lagai piaar |6|

Sant Singh KhalsaInner peace does not come to them; they do not embrace love for the True Lord. ||6||
Manmohan SinghThey gather not inner peace and embrace not love for the True Lord.
Manmohan Singh (Punjabi)ਉਨ੍ਹਾਂ ਦੇ ਅੰਦਰ ਠੰਢ-ਚੈਨ ਨਹੀਂ ਪੈਦੀ ਅਤੇ ਉਨ੍ਹਾਂ ਦਾ ਸੱਚੇ ਸਾਹਿਬ ਨਾਲ ਨੇਹੂੰ ਨਹੀਂ ਲੱਗਦਾ।
Fareedkot Teekaਤਿਨ ਕਾ ਪਿਆਰ ਸਚ ਸਰੂਪ ਪਰਮੇਸ੍ਵਰ ਮੇਂ ਨਹੀਂ ਲਗਤਾ, ਯਾਂ ਤੇ ਤਿਨ ਕੇ ਅੰਤਰ ਸ਼ਾਂਤੀ ਨਹੀਂ ਆਵਤੀ॥੬॥
Prof. Sahib Singhਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿਚ ਪਿਆਰ ਬਣਦਾ ਹੈ ॥੬॥
SikhNet (Spanish)No logran la Paz interior, ni aman la Verdad. (6)

ਗੁਰਮੁਖੀਆ ਮੁਹ ਸੋਹਣੇ; ਗੁਰ ਕੈ ਹੇਤਿ ਪਿਆਰਿ ॥

guramukheea muh sohane; gur kai het piaar |

Sant Singh KhalsaBeautiful are the faces of the Gurmukhs, who bear love and affection for the Guru.
Manmohan SinghBeauteous are the faces of Guru's slaves, who bear love and affection to the Guru.
Manmohan Singh (Punjabi)ਸੁੰਦਰ ਹਨ ਚਿਹਰੇ ਗੁਰੂ ਦੇ ਸੇਵਕਾਂ ਦੇ, ਜੋ ਗੁਰਾਂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ।
Fareedkot Teekaਪੁਨ: ਜਿਨੋਂ ਨੇ ਗੁਰੋਂ ਕੇ ਬਚਨੋਂ ਕੋ ਮੁਖ ਰਖਿਆ ਹੈ, ਤਿਨ ਜੀਵ ਰੂਪੀ ਇਸਤ੍ਰੀਓਂ ਕੇ ਮੁਖ ਸੋਭਨੀਕ ਹੈਂ, ਔਰ ਗੁਰੋਂ ਕੇ ਹਿਤ ਮੇਂ ਹੀ ਤਿਨ ਕਾ ਪ੍ਰੇਮ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ (ਨਾਮ ਦੀ ਲਾਲਗੀ ਨਾਲ) ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਹੇਤਿ = ਪਿਆਰ ਵਿਚ, ਪ੍ਰੇਮ ਵਿਚ।

SikhNet (Spanish)Los semblantes de los Gurmukjs son bellos, pues ellos aman al Guru.

ਸਚੀ ਭਗਤੀ ਸਚਿ ਰਤੇ; ਦਰਿ ਸਚੈ ਸਚਿਆਰ ॥

sachee bhagatee sach rate; dar sachai sachiaar |

Sant Singh KhalsaThrough true devotional worship, they are attuned to Truth; at the True Door, they are found to be true.
Manmohan SinghTheirs is the genuine worship they are imbued with Truth and at the True Door they are found true.
Manmohan Singh (Punjabi)ਉਨ੍ਹਾਂ ਦੀ ਅਸਲੀ ਉਪਾਸ਼ਨਾ ਹੈ, ਉਹ ਸੱਚ ਨਾਲ ਰੰਗੀਜੇ ਹੋਏ ਹਨ ਅਤੇ ਸਚੇ ਬੂਹੇ ਉਤੇ ਉਹ ਸੱਚੇ ਪਾਏ ਜਾਂਦੇ ਹਨ।
Fareedkot Teekaਨਿਸਚੇ ਕਰ ਕੇ ਨਿਰਦੰਭ ਭਗਤੀ ਮੇਂ ਰਤੇ ਹੈਂ, ਯਾਂ ਤੇ ਸਚੇ ਵਾਹਿਗੁਰੂ ਕੇ ਦ੍ਵਾਰੇ ਪਰ ਸੋ ਗੁਰਮੁਖਿ ਸਚੇ ਭਏ ਹੈਂ॥
Prof. Sahib Singhਉਹ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, (ਇਸ ਵਾਸਤੇ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।

ਪਦ ਅਰਥ ਦਰਿ = ਦਰ ਤੇ।

SikhNet (Spanish)Mediante la Alabanza Verdadera, ellos se funden en la Verdad y en la Puerta Verdadera son reconocidos Verdaderos.

ਆਏ ਸੇ ਪਰਵਾਣੁ ਹੈ; ਸਭ ਕੁਲ ਕਾ ਕਰਹਿ ਉਧਾਰੁ ॥੭॥

aae se paravaan hai; sabh kul kaa kareh udhaar |7|

Sant Singh KhalsaBlessed is their coming into being; they redeem all their ancestors. ||7||
Manmohan SinghAcceptable (blest) is the advent (birth) of those they save their entire lineage.
Manmohan Singh (Punjabi)ਪਰਵਾਣਿਤ (ਸੁਭਾਇਮਾਨ) ਹੈ ਆਗਮਨ (ਜਨਮ) ਉਨ੍ਹਾਂ ਦਾ, ਉਹ ਆਪਣੀ ਸਮੂਹ ਵੰਸ ਦਾ ਪਾਰ-ਉਤਾਰਾ ਕਰ ਦਿੰਦੇ ਹਨ।
Fareedkot Teekaਜੋ ਗੁਰਮੁਖਿ ਆਏ ਹੂਏ ਪਰਵਾਣ ਹੈਂ, ਔਰ ਅਪਣੀ ਸਾਰੀ ਕੁਲੋਂ ਕਾ ਉਧਾਰ ਕਰਤੇ ਹੈਂ॥੭॥☬ਅਬ ਸ੍ਰੀ ਗੁਰੂ ਜੀ ਅਪਨੇ ਸਿਧਾਂਤ ਕੋ ਕਹਤੇ ਹੈਂ:
Prof. Sahib Singhਉਹਨਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ, ਉਹ ਆਪਣੀ ਸਾਰੀ ਕੁਲ ਦਾ ਭੀ ਪਾਰ-ਉਤਾਰਾ ਕਰ ਲੈਂਦੇ ਹਨ ॥੭॥
SikhNet (Spanish)Su venida como seres humanos es bendecida, y ellos salvan a todos sus parientes.(7)

ਸਭ ਨਦਰੀ ਕਰਮ ਕਮਾਵਦੇ; ਨਦਰੀ ਬਾਹਰਿ. ਨ ਕੋਇ ॥

sabh nadaree karam kamaavade; nadaree baahar. na koe |

Sant Singh KhalsaAll do their deeds under the Lord's Glance of Grace; no one is beyond His Vision.
Manmohan SinghEvery one does the deeds under Lord's eye. None is beyond His glance.
Manmohan Singh (Punjabi)ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ।
Fareedkot Teekaਮਨਮੁਖ ਔਰ ਗੁਰਮੁਖਿ ਸਭ (ਨਦਰੀ) ਦ੍ਰਿਸਟਿ ਕਰਨੇ ਵਾਲੇ ਜੋ ਪਰਮੇਸ੍ਵਰ ਹੈ ਤਿਸ ਕੀ ਦ੍ਰਿਸਟੀ ਮੇਂ ਹੀ ਕਰਮਾਂ ਕੋ ਕਰਤੇ ਹੈਂ, ਤਿਸ ਕੀ ਦ੍ਰਿਸਟਿ ਸੇ ਬਾਹਰ ਕੋਈ ਭੀ ਕਰਮ ਜੀਵ ਕਰ ਨਹੀਂ ਸਕਤੇ ਹੈਂ॥
Prof. Sahib Singh(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)।

ਪਦ ਅਰਥ ਨਦਰੀ = ਮਿਹਰ ਦੀ ਨਿਗਾਹ ਵਿਚ।

SikhNet (Spanish)Todos actúan en Su Gracia, nadie se queda fuera.

ਜੈਸੀ ਨਦਰਿ ਕਰਿ ਦੇਖੈ ਸਚਾ; ਤੈਸਾ ਹੀ ਕੋ ਹੋਇ ॥

jaisee nadar kar dekhai sachaa; taisaa hee ko hoe |

Sant Singh KhalsaAccording to the Glance of Grace with which the True Lord beholds us, so do we become.
Manmohan SinghAs is the gracious glance with which the True Lord beholds the man so does he become.
Manmohan Singh (Punjabi)ਜੇਹੋ ਜੇਹੀ ਮਿਹਰ ਦੀ ਨਜ਼ਰ ਨਾਲ ਸੱਚਾ ਸੁਆਮੀ ਇਨਸਾਨ ਨੂੰ ਵੇਖਦਾ ਹੈ, ਉਹੋ ਜੇਹਾ ਹੀ ਉਹ ਹੋ ਜਾਂਦਾ ਹੈ।
Fareedkot Teekaਪਰੰਤੂ ਤਿਨ ਕੇ ਕਰਮੋਂ ਅਨੁਸਾਰ ਜੈਸੀ ਦ੍ਰਿਸਟੀ ਕਰ ਕੇ ਪਰਮੇਸ੍ਵਰ ਦੇਖਤਾ ਹੈ ਭਾਵੇਂ ਕੋਈ ਕੈਸਾ ਭੀ ਹੋਵੈ ਤੈਸਾ ਹੀ ਹੋ ਜਾਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ।

ਪਦ ਅਰਥ ਸਚਾ = ਸੱਚਾ, ਸਦਾ-ਥਿਰ ਪ੍ਰਭੂ।

SikhNet (Spanish)Y así como es la Gracia del Señor Verdadero, uno se convierte.

ਨਾਨਕ ਨਾਮਿ ਵਡਾਈਆ; ਕਰਮਿ ਪਰਾਪਤਿ ਹੋਇ ॥੮॥੩॥੨੦॥

naanak naam vaddaaeea; karam paraapat hoe |8|3|20|

Sant Singh KhalsaO Nanak, the Glorious Greatness of the Naam, the Name of the Lord, is received only by His Mercy. ||8||3||20||
Manmohan SinghNanak, the glorious greatness of the Name of God is obtained by His mercy.
Manmohan Singh (Punjabi)ਨਾਨਕ ਬਜ਼ੁਰਗੀਆਂ ਵਾਹਿਗੁਰੂ ਦੇ ਨਾਮ ਵਿੱਚ ਹਨ। ਸਾਹਿਬ ਦੀ ਰਹਿਮਤ ਸਦਕਾ ਨਾਮ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਜਪਣੇ ਕਰ ਕੇ ਜੀਵ ਕੋ ਵਡਿਆਈਆਂ ਮਿਲਤੀਆਂ ਹੈਂ, ਨਾਮੁ ਪਰਮੇਸ੍ਵਰ ਕੀ (ਕਰਮਿ) ਬਖਸੀਸ ਵਾ ਕ੍ਰਿਪਾ, ਵਾ ਅਪਨੇ ਸੁਭ ਕਰਮੋਂ ਕੇ ਬਸਤੇ ਪੂਰਬ ਕੀਏ ਮਿਲਤਾ ਹੈ॥੮॥੩॥੨੦॥
Prof. Sahib Singhਹੇ ਨਾਨਕ! (ਉਸ ਦੀ ਮਿਹਰ ਦੀ ਨਜ਼ਰ ਨਾਲ ਜੇਹੜਾ ਮਨੁੱਖ ਉਸ ਦੇ ਨਾਮ ਵਿਚ (ਜੁੜਦਾ ਹੈ, ਉਸ ਨੂੰ) ਵਡਿਆਈਆਂ ਮਿਲਦੀਆਂ ਹਨ। ਪਰ ਉਸ ਦਾ ਨਾਮ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੮॥੩॥੨੦॥

ਪਦ ਅਰਥ ਕਰਮਿ = ਬਖ਼ਸ਼ਸ਼ ਨਾਲ ॥੮॥੩॥੨੦॥

SikhNet (Spanish)Dice Nanak, la Gloria del Nombre del Señor es recibida sólo por Su Gracia.
Answers quote the Granth verbatim with Ang citations. AI commentary is not Gurbani and not a religious ruling.