ੴ

ਸਿੱਖਬਾਣੀ · SikhBani

ਹਰਿ ਜੀਉ ਦਾਤਾ ਅਗਮ ਅਥਾਹਾ ॥

har jeeo daataa agam athaahaa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1062, 1063 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1062

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਹਰਿ ਜੀਉ ਦਾਤਾ ਅਗਮ ਅਥਾਹਾ ॥

har jeeo daataa agam athaahaa | Ang 1062

Sant Singh KhalsaThe Dear Lord is the Giver, inaccessible and unfathomable.
Manmohan SinghThe Beneficent, Venerable Lord is Inaccessible and Unfathomable.
Manmohan Singh (Punjabi)ਦਾਤਾਰ ਪੂਜਯ ਪ੍ਰਭੂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ।
Fareedkot Teekaਹਰੀ ਜੀ ਅਗਮ ਔ ਅਥਾਹ ਦਾਤਾ ਹੈ॥
Prof. Sahib Singhਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ।

ਪਦ ਅਰਥ ਦਾਤਾ = ਸਭ ਪਦਾਰਥ ਦੇਣ ਵਾਲਾ। ਅਗਮ = ਅਪਹੁੰਚ। ਅਥਾਹਾ = ਬਹੁਤ ਹੀ ਡੂੰਘਾ (ਸਮੁੰਦਰ), ਬੇਅੰਤ ਖ਼ਜ਼ਾਨਿਆਂ ਵਾਲਾ।

SikhNet (Spanish)Nuestro Señor Bondadoso es Insondable e Infinito no tiene envidia de nada.

ਓਸੁ ਤਿਲੁ. ਨ ਤਮਾਇ; ਵੇਪਰਵਾਹਾ ॥

os til. na tamaae; veparavaahaa | Ang 1062

Sant Singh KhalsaHe does not have even an iota of greed; He is self-sufficient.
Manmohan SinghHe has not even an iota of avarice. Self-dependent is He, the Lord.
Manmohan Singh (Punjabi)ਉਸ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ। ਖ਼ੁਦ-ਮੁਖਤਿਆਰ ਹੈ ਉਹ ਸੁਆਮੀ।
Fareedkot Teekaਵਹੁ ਐਸਾ ਵੇਪਰਵਾਹਿ ਹੈ, ਜੋ ਤਿਲ ਮਾਤਰ ਭੀ ਕਿਸੇ ਪਦਾਰਥ ਕੀ ਤਿਸ ਕੋ (ਤਮਾਇ) ਇਛਾ ਨਹੀਂ ਹੈ॥
Prof. Sahib Singh(ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।

ਪਦ ਅਰਥ ਤਿਲੁ = ਰਤਾ ਭਰ ਭੀ। ਤਮਾਇ = ਤਮ੍ਹਾ, ਲਾਲਚ।

SikhNet (Spanish)Sí, totalmente Independiente es Él, nadie puede llegar hasta Él por voluntad propia;

ਤਿਸ ਨੋ ਅਪੜਿ. ਨ ਸਕੈ ਕੋਈ; ਆਪੇ ਮੇਲਿ ਮਿਲਾਇਦਾ ॥੧॥

tis no aparr. na sakai koee; aape mel milaaeidaa |1| Ang 1062

Sant Singh KhalsaNo one can reach up to Him; He Himself unites in His Union. ||1||
Manmohan SinghNone can reach up to Him. He Himself unites in His union.
Manmohan Singh (Punjabi)ਕੋਈ ਜਣਾ ਭੀ ਉਸ ਤਾਂਈਂ ਪੁੱਜ ਨਹੀਂ ਸਕਦਾ। ਉਹ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਤਿਸ ਕੋ ਕੋਈ ਭੀ ਪਹੁੰਚ ਨਹੀਂ ਸਕਤਾ, ਆਪ ਹੀ ਜਿਸ ਪਰ ਕਿਰਪਾ ਕਰੇ ਤਿਸ ਕੋ (ਮੇਲਿ) ਸਤਸੰਗ ਮੇਂ ਮਿਲਾਵਤਾ ਹੈ॥੧॥
Prof. Sahib Singhਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ। ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ ॥੧॥

ਪਦ ਅਰਥ ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਆਪੇ = ਆਪ ਹੀ। ਮੇਲਿ = ਮਿਲਾ ਕੇ ॥੧॥

SikhNet (Spanish)es Él, por Sí Mismo, El que nos une Consigo Mismo. (1)

ਜੋ ਕਿਛੁ ਕਰੈ; ਸੁ ਨਿਹਚਉ ਹੋਈ ॥

jo kichh karai; su nihchau hoee | Ang 1062

Sant Singh KhalsaWhatever He does, surely comes to pass.
Manmohan SinghWhatever He does, that for sure come to pass.
Manmohan Singh (Punjabi)ਜਿਹੜਾ ਕੁਝ ਉਹ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
Fareedkot Teekaਜੋ ਕਿਛ ਕਰਤਾ ਹੈ, ਸੋ ਨਿਸਚੇ ਕਰ ਹੋਤਾ ਹੈ॥
Prof. Sahib Singh(ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ।

ਪਦ ਅਰਥ ਨਿਹਚਉ = ਜ਼ਰੂਰ।

SikhNet (Spanish)Todo lo que el Señor desea viene a suceder de seguro, sí, sin Él,

ਤਿਸੁ ਬਿਨੁ ਦਾਤਾ; ਅਵਰੁ. ਨ ਕੋਈ ॥

tis bin daataa; avar. na koee | Ang 1062

Sant Singh KhalsaThere is no other Giver, except for Him.
Manmohan SinghWithout Him, there is no other Giver.
Manmohan Singh (Punjabi)ਉਸ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ।
Fareedkot Teekaਤਿਸ ਪਰਮਾਤਮਾ ਸੇ ਬਿਨਾਂ ਹੋਰ ਕੋਈ ਭੀ ਦਾਤਾ ਨਹੀਂ ਹੈ॥
Prof. Sahib Singhਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ।

ਪਦ ਅਰਥ ਅਵਰੁ = ਕੋਈ ਹੋਰ।

SikhNet (Spanish)no hay ningún otro Señor Bondadoso. A quien sea a quien Él bendice con el Nombre,

ਜਿਸ ਨੋ ਨਾਮ ਦਾਨੁ ਕਰੇ. ਸੋ ਪਾਏ; ਗੁਰਸਬਦੀ ਮੇਲਾਇਦਾ ॥੨॥

jis no naam daan kare. so paae; gurasabadee melaaeidaa |2| Ang 1062

Sant Singh KhalsaWhoever the Lord blesses with His gift, obtains it. Through the Word of the Guru's Shabad, He unites him with Himself. ||2||
Manmohan Singhwhomsoever the Lord blesses with the Name's gift, He alone obtains it. By means of the Gurbani He unites man with Himself.
Manmohan Singh (Punjabi)ਜਿਸ ਕਿਸੇ ਨੂੰ ਸੁਆਮੀ ਨਾਮ ਦੀ ਦਾਤ ਬਖ਼ਸ਼ਦਾ ਹੈ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ। ਗੁਰਾਂ ਦੀ ਬਾਣੀ ਦੇ ਜ਼ਰੀਏ, ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਸ ਕੋ ਨਾਮ ਕਾ ਦਾਨ ਕਰੇ ਸੋਈ ਨਾਮ ਕੋ ਪਾਵਤਾ ਹੈ, ਪਰੰਤੂ ਗੁਰ ਉਪਦੇਸ਼ ਕਰ ਤਿਸ ਨਾਮ ਕੋ ਮਿਲਾਵਤਾ ਹੈ॥੨॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਬਦੀ = ਸ਼ਬਦ ਦੀ ਰਾਹੀਂ ॥੨॥

SikhNet (Spanish)llega hasta Él. Sí, es a través de la Palabra del Guru uno es unido con Él. (2)

ਚਉਦਹ ਭਵਣ ਤੇਰੇ ਹਟਨਾਲੇ ॥

chaudah bhavan tere hattanaale | Ang 1062

Sant Singh KhalsaThe fourteen worlds are Your markets.
Manmohan SinghThe fourteen worlds are Thine bazars.
Manmohan Singh (Punjabi)ਚੌਦਾਂ ਪੁਰੀਆਂ ਤੈਂਡੇ ਬਜਾਰ ਹਨ।
Fareedkot Teekaਚੌਦਾਂ ਭਵਨ ਤੇਰੇ (ਹਟਨਾਲੇ) ਬਜਾਰ ਹੈਂ॥
Prof. Sahib Singhਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ। ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।

ਪਦ ਅਰਥ ਚਉਦਹ ਭਵਨ = ਚੌਦਾਂ ਲੋਕ {ਸੱਤ ਆਕਾਸ਼, ਸੱਤ ਪਤਾਲ}, ਸਾਰਾ ਜਗਤ। ਹਟਨਾਲੇ = {ਹੱਟਾਂ ਦੀਆਂ ਕਤਾਰਾਂ} ਬਾਜ਼ਾਰ।

SikhNet (Spanish)Las catorce esferas son Tus Mercados, el Guru Verdadero las revela,

ਸਤਿਗੁਰਿ ਦਿਖਾਏ ਅੰਤਰਿ ਨਾਲੇ ॥

satigur dikhaae antar naale | Ang 1062

Sant Singh KhalsaThe True Guru reveals them, along with one's inner being.
Manmohan SinghThe True Guru shows the Bazars together with the mind.
Manmohan Singh (Punjabi)ਸੱਚੇ ਗੁਰੂ ਜੀ ਬਜਾਰਾਂ ਨੂੰ ਮਨ ਦੇ ਸਮੇਤ ਹੀ ਵਿਖਾਲ ਦਿੰਦੇ ਹਨ।
Fareedkot Teekaਜਿਨ ਪਰ ਗੁਰੂ ਕ੍ਰਿਪਾਲ ਹੂਏ ਹੈਂ ਤਿਨ ਕੋ ਅੰਤਸਕਰਣ ਕੇ ਸਾਥ ਹੀ ਸਤਿਗੁਰੋਂ ਨੇ ਦਿਖਾਏ ਹੈਂ॥☬"ਜੋ ਬ੍ਰਹਮੰਡੇ ਸੋਈ ਪਿੰਡੇ" ਦਸ ਇੰਦ੍ਰੇ ਚਾਰ ਅੰਤਹਕਰਣ ਕੀਆਂ ਬ੍ਰਿਤੀਆਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ,

ਪਦ ਅਰਥ ਸਤਿਗੁਰਿ = ਗੁਰੂ ਨੇ। ਨਾਲੇ = ਨਾਲ ਹੀ।

SikhNet (Spanish)junto con el ser interior de uno. Quien comercia en el Nombre,

ਨਾਵੈ ਕਾ ਵਾਪਾਰੀ ਹੋਵੈ; ਗੁਰਸਬਦੀ ਕੋ ਪਾਇਦਾ ॥੩॥

naavai kaa vaapaaree hovai; gurasabadee ko paaeidaa |3| Ang 1062

Sant Singh KhalsaOne who deals in the Name, through the Word of the Guru's Shabad, obtains it. ||3||
Manmohan SinghAnyone who deals in the Lord's Name; Through the Guru's word, he attains to the Lord.
Manmohan Singh (Punjabi)ਕੋਈ ਜਣਾ ਜੋ ਪ੍ਰਭੂ ਦੇ ਨਾਮ ਦਾ ਵਣਜ ਕਰਦਾ ਹੈ; ਗੁਰਾਂ ਦੀ ਬਾਣੀ ਰਾਹੀਂ ਉਹ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੇ ਉੁਪਦੇਸ ਕਰਿ ਜੋ ਨਾਮ ਕਾ ਵਾਪਾਰੀ ਹੋਤਾ ਹੈ, ਓਹ ਕੋਈ ਇਸ ਭੇਦ ਕੋ ਪਾਵਤਾ ਹੈ॥੩॥
Prof. Sahib Singhਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ। (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ॥੩॥

ਪਦ ਅਰਥ ਕੋ = ਜਿਹੜਾ ਕੋਈ ॥੩॥

SikhNet (Spanish)a través de la Palabra del Shabd del Guru, Lo obtiene. (3)

ਸਤਿਗੁਰਿ ਸੇਵਿਐ; ਸਹਜ ਅਨੰਦਾ ॥

satigur seviai; sehaj anandaa | Ang 1063

Sant Singh KhalsaServing the True Guru, one obtains intuitive bliss.
Manmohan SinghServing the True Guru, man obtains poise and pleasure,
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾ ਕੇ, ਬੰਦਾ ਅਡੋਲਤਾ ਤੇ ਖੁਸ਼ੀ ਨੂੰ ਪਾ ਲੈਂਦਾ ਹੈ,
Fareedkot Teekaਸਤਿਗੁਰੋਂ ਕੇ (ਸੇਵਿਐ) ਸੇਵਨੇ ਸੇ ਸਹਜੇ ਹੀ ਅਨੰਦ ਹੂਆ ਹੈ॥
Prof. Sahib Singhਜੇ ਗੁਰੂ ਦੀ ਸਰਨ ਪੈ ਜਾਈਏ ਤਾਂ ਆਤਮਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ।

ਪਦ ਅਰਥ ਸਤਿਗੁਰਿ ਸੇਵਿਐ = ਜੇ ਗੁਰੂ ਦੀ ਸਰਨ ਪੈ ਜਾਈਏ। ਸਹਜ ਅਨੰਦਾ = ਆਤਮਕ ਅਡੋਲਤਾ ਦਾ ਸੁਖ।

SikhNet (Spanish)Sirviendo al Guru Verdadero, uno logra la Paz del Equilibrio.

ਹਿਰਦੈ ਆਇ ਵੁਠਾ ਗੋਵਿੰਦਾ ॥

hiradai aae vutthaa govindaa | Ang 1063

Sant Singh KhalsaThe Lord of the Universe comes to dwell within the heart.
Manmohan Singhand the Lord of the universe comes to abide in his mind.
Manmohan Singh (Punjabi)ਅਤੇ ਕੁਲ ਆਲਮ ਦਾ ਮਾਲਕ ਆ ਕੇ ਉਸ ਦੇ ਮਨ ਅੰਦਰ ਟਿਕ ਜਾਂਦਾ ਹੈ।
Fareedkot Teekaਹਿਰਦੇ ਮੇਂ ਗੋਬਿੰਦ ਆਇ ਵਸਾ ਹੈ॥
Prof. Sahib Singh(ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ) ਹਿਰਦੇ ਵਿਚ ਗੋਬਿੰਦ-ਪ੍ਰਭੂ ਆ ਵੱਸਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਵੁਠਾ = ਵੱਸਿਆ।

SikhNet (Spanish)Dentro del corazón habita Dios, el Soporte de la Tierra.

ਸਹਜੇ ਭਗਤਿ ਕਰੇ ਦਿਨੁ ਰਾਤੀ; ਆਪੇ ਭਗਤਿ ਕਰਾਇਦਾ ॥੪॥

sahaje bhagat kare din raatee; aape bhagat karaaeidaa |4| Ang 1063

Sant Singh KhalsaHe intuitively practices devotional worship day and night; God Himself practices devotional worship. ||4||
Manmohan SinghDay and night, he instinctively remains devoted unto the Lord. The Lord, of Himself makes him perform His devotional service.
Manmohan Singh (Punjabi)ਦਿਹੁੰ ਤੇ ਰੈਣ, ਉਹ ਸੁਤੇਸਿਧ ਹੀ ਪ੍ਰਭੂ ਦੀ ਭਗਤੀ ਨਾਲ ਜੁੜਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਸ ਪਾਸੋਂ ਆਪਣੀ ਪ੍ਰੇਮਮਈ ਸੇਵਾ ਕਰਵਾਉਂਦਾ ਹੈ।
Fareedkot Teekaਜਿਸ ਤੇ ਪਰਮੇਸਰ ਆਪ ਭਗਤੀ ਕਰਾਵਤਾ ਹੈ, ਵਹੁ ਸੁਤੇ ਹੀ ਦਿਨ ਰਾਤਿ ਭਗਤੀ ਕਰਤਾ ਹੈ॥੪॥
Prof. Sahib Singhਉਹ ਮਨੁੱਖ ਦਿਨ ਗਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਪਰਮਾਤਮਾ ਆਪ ਹੀ (ਆਪਣੀ) ਭਗਤੀ ਕਰਾਂਦਾ ਹੈ ॥੪॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੪॥

SikhNet (Spanish)Él dedica su vida a Dios, pero el Señor, por Sí Mismo, es Quien en verdad lo hace Devoto. (4)

ਸਤਿਗੁਰ ਤੇ ਵਿਛੁੜੇ; ਤਿਨੀ ਦੁਖੁ ਪਾਇਆ ॥

satigur te vichhurre; tinee dukh paaeaa | Ang 1063

Sant Singh KhalsaThose who are separated from the True Guru, suffer in misery.
Manmohan SinghThey, who are separated from the True Guru, writhe in pain.
Manmohan Singh (Punjabi)ਜੋ ਸੱਚੇ ਗੁਰਾਂ ਨਾਲੋਂ ਵਿਛੁੜੇ ਹਨ, ਉਹ ਕਸ਼ਟ ਪੀੜਤ ਹੁੰਦੇ ਹਨ।
Fareedkot Teekaਸਤਿਗੁਰੋਂ ਸੇ ਜੋ ਵਿਛੜੇ ਹੈਂ ਤਿਨੋਂ ਨੇ ਦੁਖ ਪਾਇਆ ਹੈ॥
Prof. Sahib Singhਜਿਹੜੇ ਮਨੁੱਖ ਗੁਰੂ (ਦੇ ਚਰਨਾਂ) ਤੋਂ ਵਿਛੁੜੇ ਹੋਏ ਹਨ, ਉਹਨਾਂ ਨੇ (ਆਪਣੇ ਵਾਸਤੇ) ਦੁੱਖ ਹੀ ਦੁੱਖ ਸਹੇੜਿਆ ਹੋਇਆ ਹੈ।

ਪਦ ਅਰਥ ਤੇ = ਤੋਂ।

SikhNet (Spanish)Los que están separados del Guru, se retuercen de dolor.

ਅਨਦਿਨੁ ਮਾਰੀਅਹਿ; ਦੁਖੁ ਸਬਾਇਆ ॥

anadin maareeeh; dukh sabaaeaa | Ang 1063

Sant Singh KhalsaNight and day, they are punished, and they suffer in total agony.
Manmohan SinghThey are wholly in sorrow and are belaboured night and day.
Manmohan Singh (Punjabi)ਉਹ ਸਮੂਹ ਤਕਲਫ਼ਿ ਅੰਦਰ ਹਨ ਤੇ ਰੈਣ ਦਿਹੁੰ ਕੁੱਟੇ ਫਾਟੇ ਜਾਂਦੇ ਹਨ।
Fareedkot Teekaਵਹੁ ਰਾਤ ਦਿਨੇ ਮਾਰੀਤੇ ਹੈਂ, ਦੁਖ ਹੀ ਤਿਨ ਕੇ ਹਿਸੇ ਮੇਂ ਸਭ ਪ੍ਰਕਾਰ ਆਇਆ ਹੈ ਵਾ ਅਧਿਕ ਦੁਖ ਹੋਤਾ ਹੈ॥
Prof. Sahib Singhਉਹ ਹਰ ਵੇਲੇ ਦੁੱਖਾਂ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਹਰੇਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ, ਦੁੱਖ ਦੀਆਂ ਚੋਟਾਂ ਸਹਾਰਦੇ ਹਨ। ਸਬਾਈਆ = ਹਰੇਕ ਕਿਸਮ ਦਾ।

SikhNet (Spanish)Sí, ellos viven en total sufrimiento y son puestos a enfrentar las consecuencias de sus acciones día y noche,

ਮਥੇ ਕਾਲੇ. ਮਹਲੁ, ਨ ਪਾਵਹਿ; ਦੁਖ ਹੀ ਵਿਚਿ ਦੁਖੁ ਪਾਇਦਾ ॥੫॥

mathe kaale. mehal, na paaveh; dukh hee vich dukh paaeidaa |5| Ang 1063

Sant Singh KhalsaTheir faces are blackened, and they do not obtain the Mansion of the Lord's Presence. They suffer in sorrow and agony. ||5||
Manmohan SinghTheir foreheads are blackened. They obtain not their Lord's mansion and In sorrow they suffer for their sorrow.
Manmohan Singh (Punjabi)ਉਨ੍ਹਾਂ ਦੇ ਮਸਤਕ ਸਿਆਹ ਕੀਤੇ ਜਾਂਦੇ ਹਨ। ਉਹ ਆਪਣੇ ਸਾਈਂ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ ਅਤੇ ਤਕਲਫ਼ਿ ਅੰਦਰ ਉਹ ਵਧੇਰੇ ਤਕਲਫ਼ਿ ਪਾਉਂਦੇ ਹਨ।
Fareedkot Teekaਜੋ ਸਰੂਪ ਕੋ ਨਹੀਂ ਪਾਵਤੇ ਹੈਂ ਉਨ ਕੇ ਮੂੰਹ ਕਾਲੇ ਕਰੀਤੇ ਹੈਂ, ਵਹੁ ਵਾਰ ਵਾਰ ਦੁਖ ਮੇਂ ਹੋਰ ਦੁਖ ਹੀ ਪਾਵਤੇ ਹੈਂ॥੫॥
Prof. Sahib Singh(ਵਿਕਾਰਾਂ ਦੀ ਕਾਲਖ਼ ਨਾਲ ਉਹਨਾਂ ਦੇ) ਮੂੰਹ ਕਾਲੇ ਹੋਏ ਰਹਿੰਦੇ ਹਨ (ਉਹਨਾਂ ਦੇ ਮਨ ਮਲੀਨ ਰਹਿੰਦੇ ਹਨ) ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ। (ਗੁਰੂ-ਚਰਨਾਂ ਤੋਂ ਵਿਛੁੜਿਆ ਹੋਇਆ ਮਨੁੱਖ) ਸਦਾ ਦੁੱਖ ਵਿਚ ਹੀ ਗ੍ਰਸਿਆ ਰਹਿੰਦਾ ਹੈ, ਸਦਾ ਦੁੱਖ ਸਹਾਰਦਾ ਹੈ ॥੫॥

ਪਦ ਅਰਥ ਕਾਲੇ = (ਵਿਕਾਰਾਂ ਦੀ ਕਾਲਖ ਨਾਲ) ਕਾਲੇ। ਮਹਲੁ = (ਪਰਮਾਤਮਾ ਦੀ ਹਜ਼ੂਰੀ ਵਿਚ) ਟਿਕਾਣਾ ॥੫॥

SikhNet (Spanish)su semblante se ennegrece al no encontrar el Refugio de Dios y sufren grandemente. (5)

ਸਤਿਗੁਰੁ ਸੇਵਹਿ; ਸੇ ਵਡਭਾਗੀ ॥

satigur seveh; se vaddabhaagee | Ang 1063

Sant Singh KhalsaThose who serve the True Guru are very fortunate.
Manmohan SinghVery fortunate are they who serve the True Guru.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਸਤਿਗੁਰ ਸੇਵਤੇ ਹੈਂ, ਸੋ ਵਡਭਾਗੀ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ।

ਪਦ ਅਰਥ ਸੇਵਹਿ = ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}।

SikhNet (Spanish)Afortunados son los que sirven al Guru Verdadero,

ਸਹਜ ਭਾਇ; ਸਚੀ ਲਿਵ ਲਾਗੀ ॥

sehaj bhaae; sachee liv laagee | Ang 1063

Sant Singh KhalsaThey intuitively enshrine love for the True Lord.
Manmohan SinghInstinctively enshrine they true love for the Lord.
Manmohan Singh (Punjabi)ਸੁਤੇ ਸਿਧ ਹੀ ਉਨ੍ਹਾਂ ਦਾ ਸੁਆਮੀ ਨਾਲ ਸੱਚਾ ਪਿਆਰ ਪੈ ਜਾਂਦਾ ਹੈ।
Fareedkot Teekaਉਸ ਕੀ ਸਾਚੀ ਪ੍ਰੀਤ ਸਹਜ ਸੁਭਾਇ ਹੀ ਪਰਮੇਸਰ ਮੇਂ ਲਾਗੀ ਹੈ॥
Prof. Sahib Singhਕਿਸੇ ਖ਼ਾਸ ਜਤਨ ਤੋਂ ਬਿਨਾ ਹੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।

ਪਦ ਅਰਥ ਸਹਜ ਭਾਇ = ਆਤਮਕ ਅਡੋਲਤਾ ਅਨੁਸਾਰ, ਬਿਨਾ ਕਿਸੇ ਖ਼ਾਸ ਜਤਨ ਦੇ। ਲਿਵ = ਲਗਨ।

SikhNet (Spanish)pues de forma espontánea son entonados en el Uno Verdadero,

ਸਚੋ ਸਚੁ ਕਮਾਵਹਿ ਸਦ ਹੀ; ਸਚੈ ਮੇਲਿ ਮਿਲਾਇਦਾ ॥੬॥

sacho sach kamaaveh sad hee; sachai mel milaaeidaa |6| Ang 1063

Sant Singh KhalsaThey practice Truth, forever Truth; they are united in Union with the True Lord. ||6||
Manmohan SinghThey ever practise nothing but truth and the Guru unites them in the union of the True Lord.
Manmohan Singh (Punjabi)ਉਹ ਸਦੀਵ ਹੀ ਨਿਰੋਲ ਸੱਚ ਦੀ ਕਮਾਈ ਕਰਦੇ ਹਨ ਅਤੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਸੋ ਸਚ ਕੋ ਨਿਸਚੇ ਕਰ ਕੇ ਕਮਾਵਤਾ ਹੈ, ਸਦਾ ਹੀ ਜਿਸ ਕੋ ਵਾਹਿਗੁਰੂ ਸਚੇ (ਮੇਲਿ) ਸਤਸੰਗ ਮੇਂ ਮਿਲਾਵਤਾ ਹੈ॥੬॥
Prof. Sahib Singhਉਹ ਮਨੁੱਖ ਸਦਾ ਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। (ਗੁਰੂ ਉਹਨਾਂ ਨੂੰ ਆਪਣੇ ਨਾਲ) ਮਿਲਾ ਕੇ ਸਦਾ-ਥਿਰ ਹਰਿ-ਨਾਮ ਵਿਚ ਮਿਲਾ ਦੇਂਦਾ ਹੈ ॥੬॥

ਪਦ ਅਰਥ ਸਚੋ ਸਚੁ = ਹਰ ਵੇਲੇ ਸਦਾ-ਥਿਰ ਨਾਮ ਦਾ ਸਿਮਰਨ। ਸਦ = ਸਦਾ। ਮੇਲਿ = (ਗੁਰੂ ਆਪਣੇ ਨਾਲ) ਮਿਲਾ ਕੇ। ਸਚੈ = ਸਦਾ-ਥਿਰ ਪ੍ਰਭੂ ਵਿਚ ॥੬॥

SikhNet (Spanish)así ellos practican siempre la Verdad y el Guru, por Su Gracia, los une con el Dios Verdadero. (6)

ਜਿਸ ਨੋ ਸਚਾ ਦੇਇ ਸੁ ਪਾਏ ॥

jis no sachaa dee su paae | Ang 1063

Sant Singh KhalsaHe alone obtains the Truth, unto whom the True Lord gives it.
Manmohan SinghHe alone obtains truth, whom the True Lord gives.
Manmohan Singh (Punjabi)ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਸੱਚਾ ਸਾਈਂ ਦਿੰਦਾ ਹੈ।
Fareedkot Teekaਜਿਸ ਨੋ (ਸਚਾ) ਵਾਹਿਗੁਰੂ ਸਤਸੰਗ ਦੇਤਾ ਹੈ, ਸੋ ਪਾਵਤਾ ਹੈ॥
Prof. Sahib Singhਪਰ, ਉਹ ਮਨੁੱਖ (ਹੀ ਸਦਾ-ਥਿਰ ਹਰਿ-ਨਾਮ ਦੀ ਦਾਤਿ) ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦੇਂਦਾ ਹੈ।

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਦੇਇ = ਦੇਂਦਾ ਹੈ। ਸੁ = ਉਹ {ਇਕ-ਵਚਨ}।

SikhNet (Spanish)El que es bendecido por el Uno Verdadero logra llegar hasta Él,

ਅੰਤਰਿ ਸਾਚੁ; ਭਰਮੁ ਚੁਕਾਏ ॥

antar saach; bharam chukaae | Ang 1063

Sant Singh KhalsaHis inner being is filled with Truth, and his doubt is dispelled.
Manmohan SinghWithin him is truth and his doubt is dispelled.
Manmohan Singh (Punjabi)ਉਸ ਦੇ ਅੰਦਰ ਸੱਚ ਹੈ, ਉਸ ਦਾ ਸੰਸਾ ਦੂਰ ਹੋ ਜਾਂਦਾ ਹੈ।
Fareedkot Teekaਉਸ ਕੇ ਅੰਤਰ ਸਾਚ ਵਸਤਾ ਹੈ ਇਸੀ ਤੇ ਵਹੁ ਭਰਮ ਕੋ ਚੁਕਾਇ ਦੇਤਾ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ, (ਨਾਮ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦਾ ਹੈ।

ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਭਰਮੁ = ਭਟਕਣਾ। ਚੁਕਾਏ = ਦੂਰ ਕਰ ਲੈਂਦਾ ਹੈ।

SikhNet (Spanish)pues en su interior está la Verdad y se encuentra libre de dudas.

ਸਚੁ ਸਚੈ ਕਾ ਆਪੇ ਦਾਤਾ; ਜਿਸੁ ਦੇਵੈ ਸੋ ਸਚੁ ਪਾਇਦਾ ॥੭॥

sach sachai kaa aape daataa; jis devai so sach paaeidaa |7| Ang 1063

Sant Singh KhalsaThe True Lord Himself is the Giver of Truth; he alone obtains the Truth, unto whom He gives it. ||7||
Manmohan SinghThe True On e is Himself the Guru a of truth he alone obtains the truth, whom He blesses.
Manmohan Singh (Punjabi)ਸਤਿਪੁਰਖ ਆਪ ਹੀ ਸੱਚ ਦੇਣਹਾਰ ਹੈ। ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਉਹ ਦਿੰਦਾ ਹੈ।
Fareedkot Teekaਨਿਹਚੇ ਕਰ ਕੇ ਸਚੇ ਨਾਮ ਕਾ ਪਰਮੇਸਰ ਆਪ ਹੀ ਦਾਤਾ ਹੈ, ਜਿਸ ਕੋ ਦੇਤਾ ਹੈ, ਸੋ ਪੁਰਸ ਸਚੁ ਕੋ ਪਾਵਤਾ ਹੈ॥੭॥
Prof. Sahib Singhਸਦਾ-ਥਿਰ ਪ੍ਰਭੂ ਆਪਣੇ ਸਦਾ-ਥਿਰ ਨਾਮ ਦੀ ਦਾਤ ਦੇਣ ਵਾਲਾ ਆਪ ਹੀ ਹੈ। ਜਿਸ ਨੂੰ ਦੇਂਦਾ ਹੈ, ਉਹ ਮਨੁੱਖ ਸਦਾ-ਥਿਰ ਨਾਮ ਹਾਸਲ ਕਰ ਲੈਂਦਾ ਹੈ ॥੭॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਚੈ ਕਾ = ਸਦਾ-ਥਿਰ ਹਰਿ-ਨਾਮ ਦਾ। ਸਚੁ = ਸਦਾ-ਥਿਰ ਹਰਿ-ਨਾਮ ॥੭॥

SikhNet (Spanish)El Señor por Sí Mismo bendice con Su Verdad, sí, sólo logra esa Conciencia aquél a quien Él le da esa Bendición. (7)

ਆਪੇ ਕਰਤਾ ਸਭਨਾ ਕਾ ਸੋਈ ॥

aape karataa sabhanaa kaa soee | Ang 1063

Sant Singh KhalsaHe Himself is the Creator of all.
Manmohan SinghHe, Himself, is the creator of all.
Manmohan Singh (Punjabi)ਉਹ ਖ਼ੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ।
Fareedkot Teekaਸੋਈ ਪਰਮੇਸਰ ਆਪ ਹੀ ਸਭਨਾਂ ਕਾ ਕਰਤਾ ਹੈ॥
Prof. Sahib Singhਉਹ ਕਰਤਾਰ ਆਪ ਹੀ ਸਭ ਜੀਵਾਂ ਦਾ (ਮਾਲਕ) ਹੈ।

ਪਦ ਅਰਥ ਕਰਤਾ ਸੋਈ = ਉਹ ਕਰਤਾਰ ਆਪ ਹੀ।

SikhNet (Spanish)El Señor Mismo es el Creador de todo y sólo Lo llega a conocer,

ਜਿਸ ਨੋ ਆਪਿ ਬੁਝਾਏ; ਬੂਝੈ ਕੋਈ ॥

jis no aap bujhaae; boojhai koee | Ang 1063

Sant Singh KhalsaOnly one whom He instructs, understands Him.
Manmohan SinghHardly anyone, whom He, of Himself, instructs, understands Him.
Manmohan Singh (Punjabi)ਕੋਈ ਵਿਰਲਾ ਜਣਾ ਹੀ, ਜਿਸ ਨੂੰ ਉਹ ਖ਼ੁਦ ਦਰਸਾਉਂਦਾ ਹੈ, ਉਸ ਨੂੰ ਸਮਝਦਾ ਹੈ।
Fareedkot Teekaਜਿਸ ਕੋ ਆਪਿ ਸਮਝਾਵਤਾ ਹੈ, ਸੋ ਵਹੁ ਕੋਈ ਸਮਝਤਾ ਹੈ॥
Prof. Sahib Singhਇਹ ਗੱਲ ਕੋਈ ਉਹ ਮਨੁੱਖ ਹੀ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ।

ਪਦ ਅਰਥ ਬੁਝਾਏ = ਸਮਝ ਦੇਂਦਾ ਹੈ।

SikhNet (Spanish)aquél a quien el Señor deja que Lo conozca.

ਆਪੇ ਬਖਸੇ. ਦੇ ਵਡਿਆਈ; ਆਪੇ ਮੇਲਿ ਮਿਲਾਇਦਾ ॥੮॥

aape bakhase. de vaddiaaee; aape mel milaaeidaa |8| Ang 1063

Sant Singh KhalsaHe Himself forgives, and grants glorious greatness. He himself unites in His Union. ||8||
Manmohan SinghHe Himself forgives and blesses with glory. Of Himself, He unites one in His union.
Manmohan Singh (Punjabi)ਉਹ ਆਪ ਹੀ ਬਖਸ਼ਦਾ ਤੇ ਪ੍ਰਭਤਾ ਦਿੰਦਾ ਹੈ। ਆਪ ਹੀ ਉਹ ਮਨੁਖ ਨੂੰ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।
Fareedkot Teekaਆਪ ਹੀ ਜਿਸ ਕੋ ਬਖਸਤਾ ਹੈ ਤਿਸ ਕੋ ਵਡਿਆਈ ਦੇਤਾ ਹੈ, ਆਪ ਹੀ ਆਪਨੇ ਮੇਲ ਮੇਂ ਮਿਲਾਇ ਲੇਤਾ ਹੈ॥੮॥
Prof. Sahib Singhਕਰਤਾਰ ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਵਡਿਆਈ ਦੇਂਦਾ ਹੈ, ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੮॥

ਪਦ ਅਰਥ ਦੇ = ਦੇਂਦਾ ਹੈ ॥੮॥

SikhNet (Spanish)Sí, Él Mismo perdona y bendice con Su Gloria y por Sí Mismo nos une en Su Ser. (8)

ਹਉਮੈ ਕਰਦਿਆ; ਜਨਮੁ ਗਵਾਇਆ ॥

haumai karadiaa; janam gavaaeaa | Ang 1063

Sant Singh KhalsaActing egotistically, one loses his life.
Manmohan SinghIn taking pride, man loses his life.
Manmohan Singh (Punjabi)ਹੰਕਾਰ ਕਰਨ ਨਾਲ, ਇਨਸਾਨ ਆਪਣਾ ਜੀਵਨ ਗੁਆ ਲੈਂਦਾ ਹੈ।
Fareedkot Teekaਇਸ ਜੀਵ ਨੇ ਤੋ ਹਉਮੈਂ ਕਰਦਿਆਂ ਜਨਮ ਹੀ ਗਵਾਇ ਲੀਆ ਹੈ॥
Prof. Sahib Singhਜਿਹੜਾ ਮਨੁੱਖ 'ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ'-ਇਹਨਾਂ ਹੀ ਸੋਚਾਂ ਵਿਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦੇਂਦਾ ਹੈ,

ਪਦ ਅਰਥ ਹਉਮੈ = 'ਹਉਂ ਹਉਂ, ਮੈਂ ਮੈਂ'; ਅਹੰਕਾਰ।

SikhNet (Spanish)Teniendo la idea del yo soy, uno desperdicia el mérito de tener una vida humana,

ਆਗੈ ਮੋਹੁ ਨ ਚੂਕੈ ਮਾਇਆ ॥

aagai mohu na chookai maaeaa | Ang 1063

Sant Singh KhalsaEven in the world hereafter, emotioal attachment to Maya does not leave him.
Manmohan SinghHereafter, too, the love of mammon leaves him not.
Manmohan Singh (Punjabi)ਏਦੂੰ ਮਗਰੋਂ ਭੀ ਮੋਹਨੀ ਦੀ ਮਮਤਾ ਉਸ ਨੂੰ ਨਹੀਂ ਛੱਡਦੀ।
Fareedkot Teekaਆਗੇ ਪ੍ਰਲੋਕ ਮੇਂ ਭੀ ਮਾਇਆ ਕਾ ਮੋਹ ਨਹੀਂ ਚੂਕਤਾ ਹੈ॥
Prof. Sahib Singhਉਸ ਦੇ ਜੀਵਨ-ਸਫ਼ਰ ਵਿਚ (ਉਸ ਦੇ ਅੰਦਰੋਂ) ਮਾਇਆ ਦਾ ਮੋਹ (ਕਦੇ) ਨਹੀਂ ਮੁੱਕਦਾ।

ਪਦ ਅਰਥ ਆਗੈ = ਜੀਵਨ-ਸਫ਼ਰ ਵਿਚ। ਨ ਚੂਕੈ = ਨਹੀਂ ਮੁਕਦਾ।

SikhNet (Spanish)se aferra a Maya junto con las pasiones que eso implica,

ਅਗੈ ਜਮਕਾਲੁ ਲੇਖਾ ਲੇਵੈ; ਜਿਉ ਤਿਲ ਘਾਣੀ ਪੀੜਾਇਦਾ ॥੯॥

agai jamakaal lekhaa levai; jiau til ghaanee peerraaeidaa |9| Ang 1063

Sant Singh KhalsaIn the world hereafter, the Messenger of Death calls him to account, and crushes him like sesame seeds in the oil-press. ||9||
Manmohan SinghIn yonder world, death's mymidon calls him to account and presses him like the milful of sesame in the oil press.
Manmohan Singh (Punjabi)ਪ੍ਰਲੋਕ ਵਿੱਚ ਮੌਤ ਦਾ ਫ਼ਰੇਸ਼ਤਾ ਉਸ ਪਾਸੋਂ ਹਿਸਾਰ-ਕਿਤਾਬ ਮੰਗਦਾ ਹੈ ਅਤੇ ਉਸ ਨੂੰ ਕੋਹਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜ ਸੁਟਦਾ ਹੈ।
Fareedkot Teekaਪਰਲੋਕ ਮੇਂ (ਜਮਕਾਲੁ) ਧਰਮ ਰਾਇ ਲੇਖਾ ਲੇਵੈ ਹੈ, ਤਿਲੋਂ ਕੀ ਘਾਣੀ ਕੀ ਨਿਆਈਂ ਪੀੜਾਉਤਾ ਹੈ॥੯॥
Prof. Sahib Singh(ਜਦੋਂ) ਪਰਲੋਕ ਵਿਚ ਧਰਮ ਰਾਜ (ਉਸ ਪਾਸੋਂ ਮਨੁੱਖਾ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਤਦੋਂ ਉਹ ਇਉਂ) ਪੀੜਿਆ ਜਾਂਦਾ ਹੈ ਜਿਵੇਂ (ਕੋਲ੍ਹੂ ਵਿਚ ਪਾਈ) ਘਾਣੀ ਦੇ ਤਿਲ ਪੀੜੇ ਜਾਂਦੇ ਹਨ ॥੯॥

ਪਦ ਅਰਥ ਆਗੈ = ਪਰਲੋਕ ਵਿਚ। ਜਮਕਾਲੁ = ਧਰਮ ਰਾਜ ॥੯॥

SikhNet (Spanish)y Yama lo acecha para llevárselo a rendir cuentas; lo presiona como a la semilla de sésamo en la prensa de aceite. (9)

ਪੂਰੈ ਭਾਗਿ; ਗੁਰ ਸੇਵਾ ਹੋਈ ॥

poorai bhaag; gur sevaa hoee | Ang 1063

Sant Singh KhalsaBy perfect destiny, one serves the Guru.
Manmohan SinghBy perfect destiny, the Guru's service is performed.
Manmohan Singh (Punjabi)ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਘਾਲ ਕਮਾਈ ਕੀਤੀ ਜਾਂਦੀ ਹੈ।
Fareedkot Teekaਪੂਰੇ ਭਾਗੋਂ ਕਰ ਕੇ ਗੁਰੋਂ ਕੀ ਸੇਵਾ ਹੋਤੀ ਹੈ॥
Prof. Sahib Singhਗੁਰੂ ਦੀ ਦੱਸੀ (ਨਾਮ-ਸਿਮਰਨ ਦੀ) ਕਾਰ ਵੱਡੀ ਕਿਸਮਤ ਨਾਲ (ਹੀ ਕਿਸੇ ਪਾਸੋਂ) ਹੋ ਸਕਦੀ ਹੈ।

ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ। ਗੁਰ ਸੇਵਾ = ਗੁਰੂ ਦੀ ਦੱਸੀ ਕਾਰ।

SikhNet (Spanish)Es a través de un Destino perfecto que uno logra servir al Guru.

ਨਦਰਿ ਕਰੇ; ਤਾ ਸੇਵੇ ਕੋਈ ॥

nadar kare; taa seve koee | Ang 1063

Sant Singh KhalsaIf God grants His Grace, then one serves.
Manmohan SinghIf God's grace be upon one, then serves he Him.
Manmohan Singh (Punjabi)ਜੇਕਰ ਰੱਬ ਦੀ ਮਿਹਰ ਕਿਸੇ ਤੇ ਹੋਵੇ, ਤਦ ਉਹ, ਉਸ ਦੀ ਸੇਵਾ ਕਰਦਾ ਹੈ।
Fareedkot Teekaਜਿਸ ਪਰ ਪਰਮੇਸੁਰ ਕ੍ਰਿਪਾ ਕਰੇ ਤਾਂ ਓਹ ਕੋਈ ਸੇਵਤਾ ਹੈ॥
Prof. Sahib Singhਜਦੋਂ ਪਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ।

SikhNet (Spanish)Sí, si uno goza de la Gracia de Dios, entonces uno Lo sirve, así,

ਜਮਕਾਲੁ ਤਿਸੁ ਨੇੜਿ. ਨ ਆਵੈ; ਮਹਲਿ ਸਚੈ ਸੁਖੁ ਪਾਇਦਾ ॥੧੦॥

jamakaal tis nerr. na aavai; mehal sachai sukh paaeidaa |10| Ang 1063

Sant Singh KhalsaThe Messenger of Death cannot even approach him, and in the Mansion of the True Lord's Presence, he finds peace. ||10||
Manmohan SinghDeath's courier comes not near him and obtains he peace in the True mansion.
Manmohan Singh (Punjabi)ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਫਟਕਦਾ ਅਤੇ ਸੱਚੇ ਮੰਦਰ ਅੰਦਰ ਉਹ ਆਰਾਮ ਪਾਉਂਦਾ ਹੈ।
Fareedkot Teekaਜੋ ਸਚੇ ਸਰੂਪ ਕਾ ਸੁਖ ਪਾਵਤਾ ਹੈ (ਜਮਕਾਲੁ) ਧਰਮਰਾਇ ਤਿਸ ਕੇ ਨੇੜੇ ਹੀ ਨਹੀਂ ਆਵਤਾ॥੧੦॥
Prof. Sahib Singhਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ। ਉਹ ਮਨੁੱਖ ਸਦਾ-ਥਿਰ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੦॥

ਪਦ ਅਰਥ ਜਮਕਾਲੁ = ਮੌਤ, ਮੌਤ ਦਾ ਸਹਮ, ਆਤਮਕ ਮੌਤ। ਮਹਲਿ ਸਚੈ = ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ॥੧੦॥

SikhNet (Spanish)Yama no se le acerca más y obtiene el Éxtasis en el Verdadero Recinto. (10)

ਤਿਨ ਸੁਖੁ ਪਾਇਆ; ਜੋ ਤੁਧੁ ਭਾਏ ॥

tin sukh paaeaa; jo tudh bhaae | Ang 1063

Sant Singh KhalsaThey alone find peace, who are pleasing to Your Will.
Manmohan SinghThey alone are in peace, who are pleasing to Thee, O Lord,
Manmohan Singh (Punjabi)ਕੇਵਲ ਉਹ ਹੀ ਆਰਾਮ ਅੰਦਰ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਪ੍ਰਭੂ!
Fareedkot Teekaਜੋ ਤੈਨੂੰ ਭਾਏ ਹੈ ਤਿਨੋਂ ਨੇ ਸੁਖ ਪਾਇਆ ਹੈ॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਹੀ ਆਤਮਕ ਆਨੰਦ ਮਾਣਿਆ।

ਪਦ ਅਰਥ ਤੁਧੁ = ਤੈਨੂੰ। ਭਾਏ = ਚੰਗੇ ਲੱਗੇ।

SikhNet (Spanish)Oh Dios, sólo están en Éxtasis aquéllos con quienes estás Complacido,

ਪੂਰੈ ਭਾਗਿ; ਗੁਰ ਸੇਵਾ ਲਾਏ ॥

poorai bhaag; gur sevaa laae | Ang 1063

Sant Singh KhalsaBy perfect destiny, they are attached to the Guru's service.
Manmohan Singhand they, through perfect destiny, are attached to the Guru's service.
Manmohan Singh (Punjabi)ਅਤੇ ਉਹ ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਟਹਿਲ ਸੇਵਾ ਨਾਲ ਜੁੜੇ ਹੋਏ ਹਨ।
Fareedkot Teekaਜਿਨੋਂ ਕੇ ਪੂਰੇ ਭਾਗ ਹੈਂ, ਸੋ ਗੁਰ ਸੇਵਾ ਮੇਂ ਲਾਏ ਹੈਂ॥
Prof. Sahib Singhਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦੱਸੀ ਕਾਰੇ ਲਾਈ ਰਖਿਆ।
SikhNet (Spanish)y ellos, por una muy Buena Fortuna, son conducidos hasta el Servicio del Guru.

ਤੇਰੈ ਹਥਿ ਹੈ ਸਭ ਵਡਿਆਈ; ਜਿਸੁ ਦੇਵਹਿ ਸੋ ਪਾਇਦਾ ॥੧੧॥

terai hath hai sabh vaddiaaee; jis deveh so paaeidaa |11| Ang 1063

Sant Singh KhalsaAll glorious greatness rests in Your Hands; he alone obtains it, unto whom You give it. ||11||
Manmohan SinghAll glory is in Thy Hand. O Lord, whomsoever thou bless, he alone obtains it.
Manmohan Singh (Punjabi)ਸਾਰੀ ਪ੍ਰਭਤਾ ਤੇਰੇ ਹੱਥ ਵਿੱਚ ਹੈ, ਹੇ ਪ੍ਰਭੂ! ਜਿਸ ਕਿਸੇ ਨੂੰ ਤੂੰ ਬਖ਼ਸ਼ਦਾ ਹੈਂ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ।
Fareedkot Teekaਤੇਰੇ ਹਥ ਸਭ ਵਡਿਆਈ ਹੈ, ਜਿਸ ਕੋ ਦੇਤਾ ਹੈਂ, ਸੋ ਪਾਵਤਾ ਹੈ॥੧੧॥
Prof. Sahib Singhਸਾਰੀ (ਲੋਕ ਪਰਲੋਕ ਦੀ) ਇੱਜ਼ਤ ਤੇਰੇ ਹੱਥ ਵਿਚ ਹੈ, ਜਿਸ ਨੂੰ ਤੂੰ (ਇਹ ਇੱਜ਼ਤ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ ॥੧੧॥

ਪਦ ਅਰਥ ਹਥਿ = ਹੱਥ ਵਿਚ। ਦੇਵਹਿ = ਤੂੰ ਦੇਂਦਾ ਹੈਂ ॥੧੧॥

SikhNet (Spanish)Sí, toda Gloria está en Tus Manos y a quien sea que bendices, sólo él es el bendecido. (11)

ਅੰਦਰਿ ਪਰਗਾਸੁ; ਗੁਰੂ ਤੇ ਪਾਏ ॥

andar paragaas; guroo te paae | Ang 1063

Sant Singh KhalsaThrough the Guru, one's inner being is enlightened and illumined.
Manmohan SinghIt is through the Guru, that the mortal obtains inner light,
Manmohan Singh (Punjabi)ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨੂੰ ਅੰਤ੍ਰੀਵੀ ਪ੍ਰਕਾਸ਼ ਪ੍ਰਾਪਤ ਹੁੰਦਾ ਹੈ,
Fareedkot Teekaਤਿਸ ਕੇ ਅੰਦਰ ਗੁਰੋਂ ਸੇ ਪਰਗਾਸ ਹੋਇਆ ਹੈ॥
Prof. Sahib Singh(ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਉਹ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ,

ਪਦ ਅਰਥ ਅੰਦਰਿ = ਹਿਰਦੇ ਵਿਚ। ਪਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ। ਤੇ = ਤੋਂ, ਪਾਸੋਂ।

SikhNet (Spanish)Es a través del Guru que el interior de uno es iluminado alabando el Nombre,

ਨਾਮੁ ਪਦਾਰਥੁ ਮੰਨਿ ਵਸਾਏ ॥

naam padaarath man vasaae | Ang 1063

Sant Singh KhalsaThe wealth of the Naam, the Name of the Lord, comes to dwell in the mind.
Manmohan Singhand the wealth of the Name is enshrined within his mind.
Manmohan Singh (Punjabi)ਅਤੇ ਨਾਮ ਦੀ ਦੌਲਤ ਉਸ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ।
Fareedkot Teekaਜੋ ਨਾਮ ਪਦਾਰਥ ਮਨ ਮੇਂ ਵਸਾਏ ਹੈਂ॥
Prof. Sahib Singhਉਹ (ਤੇਰਾ) ਸ੍ਰੇਸ਼ਟ ਨਾਮ ਆਪਣੇ ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)Objeto de la vida, y mira, con la Joya de la Sabiduría,

ਗਿਆਨ ਰਤਨੁ ਸਦਾ ਘਟਿ ਚਾਨਣੁ; ਅਗਿਆਨ ਅੰਧੇਰੁ ਗਵਾਇਦਾ ॥੧੨॥

giaan ratan sadaa ghatt chaanan; agiaan andher gavaaeidaa |12| Ang 1063

Sant Singh KhalsaThe jewel of spiritual wisdom ever illumines the heart, and the darkness of spiritual ignorance is dispelled. ||12||
Manmohan SinghThe jewel of gnosis ever illumines his mind and darkness of ignorance is dispelled.
Manmohan Singh (Punjabi)ਬ੍ਰਹਮ ਬੋਧ ਦਾ ਹੀਰਾ ਸਦੀਵ ਹੀ ਉਸ ਦੇ ਰਿਦੇ ਨੂੰ ਰੋਸ਼ਨ ਕਰਦਾ ਹੈ ਤੇ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗਿਆਨ ਰੂਪ ਜਿਸ ਕੇ ਘਟ ਮੇਂ ਰਤਨ ਕਾ ਸਦਾ ਚਾਨਣ ਹੂਆ ਹੈ, ਵਹੁ ਅਗ੍ਯਾਨ ਅੰਧੇਰੇ ਕੋ ਗਵਾਵਤਾ ਹੈ॥੧੨॥
Prof. Sahib Singhਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਦਾ ਸ੍ਰੇਸ਼ਟ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੧੨॥

ਪਦ ਅਰਥ ਘਟਿ = ਹਿਰਦੇ ਵਿਚ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ ॥੧੨॥

SikhNet (Spanish)el corazón para siempre es iluminado y la oscuridad de la ignorancia se dispersa. (12)

ਅਗਿਆਨੀ ਅੰਧੇ ਦੂਜੈ ਲਾਗੇ ॥

agiaanee andhe doojai laage | Ang 1063

Sant Singh KhalsaThe blind and ignorant are attached to duality.
Manmohan SinghThe blind, ignorant one are yoked to another.
Manmohan Singh (Punjabi)ਅੰਨ੍ਹੇ, ਬੇਸਮਝ ਹੋਰਸ ਨਾਲ ਜੁੜੇ ਹੋਏ ਹਨ।
Fareedkot Teekaਅਗ੍ਯਾਨੀ ਅੰਧੇ ਜੋ ਹੈਂ, ਸੋ ਦ੍ਵੈਤ ਭਾਉ ਮੇਂ ਲਾਗੇ ਹੈ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਤੇ ਆਤਮਕ ਜੀਵਨ ਤੋਂ ਬੇ-ਸਮਝ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਵਿਚ ਲੱਗੇ ਰਹਿੰਦੇ ਹਨ,

ਪਦ ਅਰਥ ਦੂਜੈ = (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਮੋਹ) ਵਿਚ।

SikhNet (Spanish)Los ciegos ignorantes viven apegados al otro,

ਬਿਨੁ ਪਾਣੀ; ਡੁਬਿ ਮੂਏ ਅਭਾਗੇ ॥

bin paanee; ddub mooe abhaage | Ang 1063

Sant Singh KhalsaThe unfortunates are drowned without water, and die.
Manmohan Singhthey, the unfortunate ones, are drowned to death without water.
Manmohan Singh (Punjabi)ਉਹ ਨਿਕਰਮਣ, ਬਗੈਰ ਪਾਣੀ ਦੇ ਹੀ ਡੁੱਬ ਕੇ ਮਰ ਗਏ ਹਨ।
Fareedkot Teekaਵਹੁ ਅਭਾਗੇ ਬਿਨਾਂ ਪਾਣੀ ਸੇ ਡੂਬ ਮੂਏ ਹੈਂ, ਭਾਵ ਝੂਠੇ ਵਿਸਿਓਂ ਮੇਂ ਲਗ ਕੇ ਜਨਮਤੇ ਮਰਤੇ ਹੈਂ॥
Prof. Sahib Singhਉਹ ਬਦ-ਕਿਸਮਤ ਮਨੁੱਖ ਪਾਣੀ ਤੋਂ ਬਿਨਾ (ਵਿਕਾਰਾਂ ਦੇ ਪਾਣੀ ਵਿਚ) ਡੁੱਬ ਕੇ ਆਤਮਕ ਮੌਤੇ ਮਰ ਜਾਂਦੇ ਹਨ।

ਪਦ ਅਰਥ ਅਭਾਗੇ = ਬਦ-ਕਿਸਮਤ, ਮੰਦ-ਭਾਗੀ।

SikhNet (Spanish)y ve, esos desafortunados se ahogan sin causa alguna,

ਚਲਦਿਆ ਘਰੁ ਦਰੁ ਨਦਰਿ. ਨ ਆਵੈ; ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥

chaladiaa ghar dar nadar. na aavai; jam dar baadhaa dukh paaeidaa |13| Ang 1063

Sant Singh KhalsaWhen they depart from the world, they do not find the Lord's door and home; bound and gagged at Death's door, they suffer in pain. ||13||
Manmohan SinghQuitting the world see not the Lord's home and bound down at the Yama's door, they suffer pain.
Manmohan Singh (Punjabi)ਸੰਸਾਰ ਨੂੰ ਛੱਡ ਕੇ, ਉਹ ਸੁਆਮੀ ਦੇ ਟਿਕਾਣੇ ਨੂੰ ਨਹੀਂ ਵੇਖਦੇ ਅਤੇ ਯਮ ਦੇ ਬੂਹੇ ਉਤੇ ਨਰੜੇ ਹੋਏ ਉਸ ਕਸ਼ਟ ਉਠਾਉਂਦੇ ਹਨ।
Fareedkot Teekaਪਰਲੋਕ ਕੋ ਚਲਦਿਆਂ ਘਰ ਦਰ ਕੋਈ ਸਹਾਈ ਨਜਰ ਨਹੀਂ ਆਵਤਾ, ਇਸੀ ਤੇ ਜਮ ਦਰ ਮੇਂ ਬਧਾ ਹੂਆ ਦੁਖ ਪਾਵਤਾ ਹੈ॥੧੩॥
Prof. Sahib Singhਜ਼ਿੰਦਗੀ ਦੇ ਸਫ਼ਰ ਵਿਚ ਪਿਆਂ ਆਪਣਾ ਅਸਲੀ ਘਰ-ਬਾਰ ਨਹੀਂ ਦਿੱਸਦਾ। (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ ਦੁੱਖ ਪਾਂਦਾ ਹੈ ॥੧੩॥

ਪਦ ਅਰਥ ਚਲਦਿਆ = ਜ਼ਿੰਦਗੀ ਦੇ ਸਫ਼ਰ ਵਿਚ ਪਿਆਂ। ਘਰੁ = ਅਸਲ ਘਰ ਜਿਥੋਂ ਕਦੇ ਵਿਛੋੜਾ ਨਾਹ ਹੋਵੇ। ਦਰੁ = (ਅਸਲ) ਦਰਵਾਜ਼ਾ। ਜਮ ਦਰਿ = ਜਮਰਾਜ ਦੇ ਦਰ ਤੇ। ਬਾਧਾ = ਬੱਧਾ ਹੋਇਆ ॥੧੩॥

SikhNet (Spanish)y al dejar este mundo, no logran ver el Recinto de Dios, pues Yama los amarra y ellos sufren cada vez más y más. (13)

ਬਿਨੁ ਸਤਿਗੁਰ ਸੇਵੇ; ਮੁਕਤਿ. ਨ ਹੋਈ ॥

bin satigur seve; mukat. na hoee | Ang 1063

Sant Singh KhalsaWithout serving the True Guru, no one finds liberation.
Manmohan SinghWithout serving the True Guru, one is emancipated not.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਕਰਨ ਦੇ ਬਗੈਰ, ਬੰਦੇ ਦੀ ਕਲਿਆਨ ਨਹੀਂ ਹੁੰਦੀ।
Fareedkot Teekaਸਤਿਗੁਰੂ ਸੇਵੇ ਬਿਨਾਂ ਤੋ ਮੁਕਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ,

ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ।

SikhNet (Spanish)Sin servir al Guru Verdadero, uno no es emancipado,

ਗਿਆਨੀ ਧਿਆਨੀ ਪੂਛਹੁ ਕੋਈ ॥

giaanee dhiaanee poochhahu koee | Ang 1063

Sant Singh KhalsaGo ask any spiritual teacher or meditator.
Manmohan SinghLet anyone enquire from the divines and contemplators.
Manmohan Singh (Punjabi)ਕੋਈ ਜਣਾ ਬ੍ਰਹਮ ਬੇਤਿਆਂ ਅਤੇ ਬਿਰਤੀ ਜੋੜਨ ਵਾਲਿਆਂ ਤੋਂ ਪਤਾ ਕਰ ਵੇਖੇ।
Fareedkot Teekaਗਿਆਨੀਓਂ ਸੇ ਚਾਹੋ ਧਿਆਨੀਓ ਸੇ ਕੋਈ ਪੂਛ ਦੇਖੋ॥
Prof. Sahib Singhਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ ਹਨ, ਜਾਂ ਜੋ, ਸਮਾਧੀਆਂ ਲਾਈ ਰੱਖਦੇ ਹਨ।

ਪਦ ਅਰਥ ਗਿਆਨੀ = ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ = ਵਾਰਤਾ ਚਰਚਾ ਕਰਨ ਵਾਲੇ। ਧਿਆਨੀ = ਸਮਾਧੀਆਂ ਲਾਣ ਵਾਲੇ।

SikhNet (Spanish)pregúntale a cualquier sabio o meditador.

ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ; ਦਰਿ ਸਚੈ ਸੋਭਾ ਪਾਇਦਾ ॥੧੪॥

satigur seve tis milai vaddiaaee; dar sachai sobhaa paaeidaa |14| Ang 1063

Sant Singh KhalsaWhoever serves the True Guru is blessed with glorious greatness, and honored in the Court of the True Lord. ||14||
Manmohan SinghWhosoever serves the True Guru; He is blessed with honour and is embellished in the True court.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੀ ਸੇਵਾ ਕਮਾਉਂਦਾ ਹੈ; ਉਸ ਨੂੰ ਇੱਜ਼ਤ ਮਿਲਦੀ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਸੁਭਾਇਮਾਨ ਹੁੰਦਾ ਹੈ।
Fareedkot Teekaਵਹੁ ਇਹੀ ਕਹੇਂਗੇ ਜੋ ਸਤਿਗੁਰੂ ਕੋ ਸੇਵੇਗਾ ਤਿਸੀ ਕੋ ਵਡਿਆਈ ਮਿਲੇਗੀ, ਵਹੀ ਹਰੀ ਕੀ ਦਰਗਾਹਿ ਮੇਂ ਨਿਸਚੇ ਸੋਭਾ ਕੋ ਪਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੪॥

ਪਦ ਅਰਥ ਸੇਵੇ = ਸਰਨ ਪੈਂਦਾ ਹੈ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੧੪॥

SikhNet (Spanish)Sí, quien sea que sirve al Guru Verdadero, es bendecido con Grandeza y honrado en la Corte del Señor. (14)

ਸਤਿਗੁਰ ਨੋ ਸੇਵੇ; ਤਿਸੁ ਆਪਿ ਮਿਲਾਏ ॥

satigur no seve; tis aap milaae | Ang 1063

Sant Singh KhalsaOne who serves the True Guru, the Lord merges into Himself.
Manmohan SinghHe, who serves the True Guru; him the Lord blends with Himself.
Manmohan Singh (Punjabi)ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ; ਉਸ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਸਤਿਗੁਰ ਕੋ ਸੇਵਤਾ ਹੈ ਤਿਸ ਕੋ ਆਪ ਪਰਮੇਸਰ ਮਿਲਾਵਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।
SikhNet (Spanish)Quien sirve al Guru Verdadero, el Señor lo une a Su Ser.

ਮਮਤਾ ਕਾਟਿ; ਸਚਿ ਲਿਵ ਲਾਏ ॥

mamataa kaatt; sach liv laae | Ang 1063

Sant Singh KhalsaCutting away attachment, one lovingly focuses on the True Lord.
Manmohan SinghEffacing his worldly attachment, he enshrines affection for the True Lord.
Manmohan Singh (Punjabi)ਆਪਣੀ ਸੰਸਾਰੀ ਲਗਨ ਨੂੰ ਮੇਟ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾ ਲੈਂਦਾ ਹੈ।
Fareedkot Teekaਅਰ ਮਮਤਾ ਕੋ ਕਾਟ ਕੈ ਸਚ ਮੇਂ ਬ੍ਰਿਤੀ ਕੋ ਲਾਵਤਾ ਹੈ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ-ਥਿਰ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਮਮਤਾ = ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ। ਕਾਟਿ = ਕੱਟ ਕੇ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ = ਲਗਨ।

SikhNet (Spanish)Al liberarse de los apegos, uno se enfoca amorosamente en el Señor Verdadero.

ਸਦਾ ਸਚੁ ਵਣਜਹਿ ਵਾਪਾਰੀ; ਨਾਮੋ ਲਾਹਾ ਪਾਇਦਾ ॥੧੫॥

sadaa sach vanajeh vaapaaree; naamo laahaa paaeidaa |15| Ang 1063

Sant Singh KhalsaThe merchants deal forever in Truth; they earn the profit of the Naam. ||15||
Manmohan SinghThe divine dealers ever deal in truth and earn the profit of the Name.
Manmohan Singh (Punjabi)ਰੱਬੀ ਵਣਜਾਰੇ ਹਮੇਸ਼ਾਂ ਸੱਚ ਦਾ ਵਾਪਾਰ ਕਰਦੇ ਹਨ ਅਤੇ ਨਾਮ ਦਾ ਨਫ਼ਾ ਖੱਟਦੇ ਹਨ।
Fareedkot Teekaਸਦਾ ਸਚ ਕੋ (ਵਾਪਾਰੀ) ਜਗ੍ਯਾਸੀ ਹੋਇ ਕੈ ਵਣਜਤਾ ਹੈ, ਪੁਨਃ ਵਹੁ ਨਾਮ ਤੇ ਲਾਭ ਕੋ ਪਾਵਤਾ ਹੈ॥੧੫॥
Prof. Sahib Singhਜਿਹੜੇ ਵਣਜਾਰੇ-ਜੀਵ ਸਦਾ-ਥਿਰ ਹਰਿ-ਨਾਮ ਦਾ ਵਣਜ ਸਦਾ ਕਰਦੇ ਹਨ, ਉਹਨਾਂ ਨੂੰ ਹਰੀ-ਨਾਮ ਦਾ ਲਾਭ ਮਿਲਦਾ ਹੈ ॥੧੫॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਨਾਮੋ = ਨਾਮ ਹੀ। ਲਾਹਾ = ਲਾਭ ॥੧੫॥

SikhNet (Spanish)Los mercaderes comercian, ellos obtienen la Utilidad del Naam. (15)

ਆਪੇ ਕਰੇ ਕਰਾਏ ਕਰਤਾ ॥

aape kare karaae karataa | Ang 1063

Sant Singh KhalsaThe Creator Himself acts, and inspires all to act.
Manmohan SinghOf Himself, the creator is the doer and the Prompter.
Manmohan Singh (Punjabi)ਸਿਰਜਣਹਾਰ ਖ਼ੁਦ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਆਪ ਹੀ ਸੰਸਾਰ ਕੋ ਕਰਤਾ ਹੈ ਔ ਆਪ ਹੀ ਤਿਸ ਪਾਸੋਂ ਕਰਮ ਕਰਾਵਤਾ ਹੈ॥
Prof. Sahib Singhਪਰ, ਕਰਤਾਰ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਕਰਤਾ = ਕਰਤਾਰ।

SikhNet (Spanish)El Señor Creador, en Sí Mismo,

ਸਬਦਿ ਮਰੈ; ਸੋਈ ਜਨੁ ਮੁਕਤਾ ॥

sabad marai; soee jan mukataa | Ang 1063

Sant Singh KhalsaHe alone is liberated, who dies in the Word of the Shabad.
Manmohan SinghOnly that man is emancipated, who dies through the Name.
Manmohan Singh (Punjabi)ਕੇਵਲ ਉਹ ਜਣਾ ਹੀ ਮੋਖ਼ਸ਼ ਹੈ ਜੋ ਨਾਮ ਦੇ ਰਾਹੀਂ ਮਰਦਾ ਹੈ।
Fareedkot Teekaਜੋ ਗੁਰ ਉਪਦੇਸ ਕਰ ਦੇਹ ਅਭਿਮਾਨ ਤੇ ਰਹਿਤ ਹੋਤਾ ਹੈ, ਸੋਈ ਪੁਰਸ ਮੁਕਤ ਰੂਪ ਹੈ॥
Prof. Sahib Singh(ਉਸ ਦੀ ਮਿਹਰ ਨਾਲ) ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਤਿਆਗਦਾ ਹੈ, ਉਹੀ (ਵਿਕਾਰਾਂ ਤੋਂ) ਸੁਤੰਤਰ ਹੋ ਜਾਂਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਮਰੈ = ਆਪਾ-ਭਾਵ ਛੱਡੇ। ਮੁਕਤਾ = (ਮਾਇਆ ਦੇ ਮੋਹ ਤੋਂ) ਸੁਤੰਤਰ।

SikhNet (Spanish)es el Hacedor y la Causa y sólo será emancipado aquél que muere para su ego a través de la Palabra.

ਨਾਨਕ ਨਾਮੁ ਵਸੈ ਮਨ ਅੰਤਰਿ; ਨਾਮੋ ਨਾਮੁ ਧਿਆਇਦਾ ॥੧੬॥੫॥੧੯॥

naanak naam vasai man antar; naamo naam dhiaaeidaa |16|5|19| Ang 1063

Sant Singh KhalsaO Nanak, the Naam dwells deep within the mind; meditate on the Naam, the Name of the Lord. ||16||5||19||
Manmohan SinghNanak, the Name then abides within his mind and he meditates on the Name of the Name worthy Lord.
Manmohan Singh (Punjabi)ਨਾਨਕ, ਤਦ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਤੇ ਉਹ ਨਾਮਵਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਅੰਤਰ ਨਾਮ ਵਸਤਾ ਹੈ ਮਨ ਤਨ ਕਰ ਕੇ ਵਹੁ ਨਾਮ ਹੀ ਨਾਮ ਧਿਆਵਤਾ ਹੈ॥੧੬॥੫॥੧੯॥
Prof. Sahib Singhਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੧੬॥੫॥੧੯॥

ਪਦ ਅਰਥ ਅੰਤਰਿ = ਅੰਦਰ। ਨਾਮੋ ਨਾਮੁ = ਹਰ ਵੇਲੇ ਨਾਮ ॥੧੬॥੫॥੧੯॥

SikhNet (Spanish)Dice Nanak, El Nombre es entonces enaltecido en su mente y de esa forma habita para siempre en Él. (16-5-19)
Answers quote the Granth verbatim with Ang citations. AI commentary is not Gurbani and not a religious ruling.