ੴ

ਸਿੱਖਬਾਣੀ · SikhBani

ਜੁਗ ਛਤੀਹ ਕੀਓ ਗੁਬਾਰਾ ॥

jug chhateeh keeo gubaaraa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1061, 1062 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1061

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਜੁਗ ਛਤੀਹ, ਕੀਓ ਗੁਬਾਰਾ ॥

jug chhateeh, keeo gubaaraa | Ang 1061

Sant Singh KhalsaFor thirty-six ages, utter darkness prevailed.
Manmohan SinghFor thirty-six ages Thou did spread inky darkness,
Manmohan Singh (Punjabi)ਛੱਤੀ ਯੁੱਗ ਤੂੰ ਕਾਲਾਬੋਲਾ ਅਨ੍ਹੇਰਾ ਵਰਤਾਇਆ ਹੋਇਆ ਸੀ।
Fareedkot Teekaਪ੍ਰਲੈ ਕਾਲ ਮੇਂ ਤੈਨੇ ਛਤੀ, ਭਾਵ ਬਹੁਤ ਜੁਗ ਅੰਧੇਰਾ ਕੀਆ ਥਾ॥
Prof. Sahib Singhਹੇ ਪ੍ਰਭੂ! (ਜਗਤ-ਰਚਨਾ ਤੋਂ ਪਹਿਲਾਂ) ਬੇਅੰਤ ਸਮਾ ਤੂੰ ਅਜਿਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ।

ਪਦ ਅਰਥ ਜੁਗ ਛਤੀਹ = ਛੱਤੀ ਜੁਗ, ਅਨੇਕਾਂ ਜੁਗ, ਬੇਅੰਤ ਸਮਾ। ਗੁਬਾਰਾ = ਘੁੱਪ ਹਨੇਰਾ, ਅਜਿਹੀ ਹਾਲਤ ਜੋ ਮਨੁੱਖ ਦੀ ਸਮਝ ਤੋਂ ਪਰੇ ਹੈ।

SikhNet (Spanish)Durante treinta y seis Yugas, el mundo estuvo invadido por el Caos.

ਤੂ ਆਪੇ ਜਾਣਹਿ ਸਿਰਜਣਹਾਰਾ ॥

too aape jaaneh sirajanahaaraa | Ang 1061

Sant Singh KhalsaOnly You Yourself know this, O Creator Lord.
Manmohan SinghO creator-Lord, thou Thyself know that state.
Manmohan Singh (Punjabi)ਹੇ ਕਰਤੇ ਪੁਰਖ! ਤੂੰ ਆਪ ਹੀ ਉਸ ਅਵਸਥਾਂ ਨੂੰ ਜਾਣਦਾ ਹੈਂ।
Fareedkot Teekaਹੇ ਸਿਰਜਣਹਾਰ! ਸਭ ਕੀ ਗਤੀ ਤੂੰ ਆਪ ਹੀ ਜਾਨਤਾ ਥਾ॥
Prof. Sahib Singhਹੇ ਸਿਰਜਣਹਾਰ! ਤੂੰ ਆਪ ਹੀ ਜਾਣਦਾ ਹੈਂ (ਕਿ ਉਹ ਹਾਲਤ ਕੀਹ ਸੀ)।

ਪਦ ਅਰਥ ਸਿਰਜਣਹਾਰਾ = ਹੇ ਸਿਰਜਣਹਾਰ!

SikhNet (Spanish)Sólo el Mismo Señor Creador, conoce ese Estado,

ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ; ਤੂ ਆਪੇ ਕੀਮਤਿ ਪਾਇਦਾ ॥੧॥

hor kiaa ko kahai ki aakh vakhaanai; too aape keemat paaeidaa |1| Ang 1061

Sant Singh KhalsaWhat can anyone else say? What can anyone explain? Only You Yourself can estimate Your worth. ||1||
Manmohan SinghWhat can anyone else say and what can he dilate upon? Thou alone can evaluate Thy worth.
Manmohan Singh (Punjabi)ਹੋਰ ਕੋਈ ਜਣਾ ਕੀ ਆਖ ਸਕਦਾ ਅਤੇ ਕੀ ਵਿਆਖਿਆ ਕਰ ਸਕਦਾ ਹੈ? ਆਪਣਾ ਮੁੱਲ ਕੇਵਲ ਤੂੰ ਆਪ ਹੀ ਪਾ ਸਕਦਾ ਹੈ।
Fareedkot Teekaਹੋਰ ਕਿਆ ਕੋਈ ਤੇਰੇ ਸਰੂਪ ਕੋ ਕਹੇ ਔਰ ਕਿਆ ਮੁਖ ਦੁਆਰਾ ਸ੍ਰਿਸਟੀ ਕੋ ਵਖਿਆਨ ਕਰੇ। ਤਿਸ ਸਮੈਂ ਮੇਂ ਤੂੰ ਆਪ ਹੀ ਅਪਨੀ ਸ੍ਰਿਸਟੀ ਕੀ ਕੀਮਤਿ ਕੋ ਪਾਵਤਾ ਥਾ। ਤਹਾਂ ਸੂਖਮ ਬੀਜ ਰੂਪ ਹੋ ਕਰ ਸਭ ਸ੍ਰਿਸਟੀ ਰਹਤੀ ਹੈ ਵਾ ਅਬ ਪਾਵਤਾ ਹੈ॥੧॥
Prof. Sahib Singh(ਉਸ ਗੁਬਾਰ ਦੀ ਬਾਬਤ) ਕੋਈ ਜੀਵ ਕੁਝ ਭੀ ਨਹੀਂ ਕਹਿ ਸਕਦਾ, ਕੋਈ ਜੀਵ ਆਖ ਕੇ ਕੁਝ ਭੀ ਨਹੀਂ ਬਿਆਨ ਕਰ ਸਕਦਾ। ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈਂ ॥੧॥

ਪਦ ਅਰਥ ਕੋ = ਕੋਈ ਜੀਵ। ਹੋਰ ਕਿਆ ਕਹੈ = ਕੁਝ ਭੀ ਨਹੀਂ ਦੱਸ ਸਕਦਾ। ਆਖਿ = ਆਖ ਕੇ। ਕਿ ਵਖਾਣੈ = ਕੀਹ ਬਿਆਨ ਕਰੇ? ਕੁਝ ਭੀ ਬਿਆਨ ਨਹੀਂ ਕਰ ਸਕਦਾ ॥੧॥

SikhNet (Spanish)pues qué puede uno decir cuando sólo Dios conoce Su Propio Valor. (1)

ਓਅੰਕਾਰਿ ਸਭ ਸ੍ਰਿਸਟਿ ਉਪਾਈ ॥

oankaar sabh srisatt upaaee | Ang 1061

Sant Singh KhalsaThe One Universal Creator created the entire Universe.
Manmohan SinghThe one Lord has created the whole world.
Manmohan Singh (Punjabi)ਇਕ ਸੁਆਮੀ ਨੇ ਹੀ ਸਾਰਾ ਸੰਸਾਰ ਰਚਿਆ ਹੈ।
Fareedkot Teekaਹੇ ਬ੍ਰਹਮ! ਪੁਨਃ ਸਭ ਸ੍ਰਿਸਟੀ ਤੈਨੇ ਉਤਪਤਿ ਕਰੀ ਹੈ॥
Prof. Sahib Singhਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ।

ਪਦ ਅਰਥ ਓਅੰਕਾਰਿ = ਓਅੰਕਾਰ ਨੇ, ਪਰਮਾਤਮਾ ਨੇ।

SikhNet (Spanish)Fue cuando Él, el Ser Supremo, se volvió Manifiesto que creó el mundo,

ਸਭੁ ਖੇਲੁ ਤਮਾਸਾ. ਤੇਰੀ ਵਡਿਆਈ ॥

sabh khel tamaasaa. teree vaddiaaee | Ang 1061

Sant Singh KhalsaAll the plays and dramas are to Your glory and greatness.
Manmohan SinghAll the play and show are the manifestation of Thy glory, O God.
Manmohan Singh (Punjabi)ਸਮੂਹ ਖੇਡ ਅਤੇ ਲੀਲ੍ਹਾ ਤੇਰੀ ਪ੍ਰਭਤਾ ਦਾ ਪ੍ਰਕਾਸ਼ ਹਨ, ਹੇ ਵਾਹਿਗੁਰੂ!
Fareedkot Teekaਸਭ ਜਗਤ ਤਮਾਸੇ ਕੀ ਖੇਲ ਹੈ, ਏਹੁ ਸਭ ਤੇਰੀ ਇਛਾ ਅਨੁਸਾਰ ਹੈ॥
Prof. Sahib Singhਹੇ ਪ੍ਰਭੂ! (ਤੇਰਾ ਰਚਿਆ ਇਹ ਜਗਤ) ਸਾਰਾ ਤੇਰਾ ਖੇਲ-ਤਮਾਸ਼ਾ ਹੈ, ਤੇਰੀ ਹੀ ਵਡਿਆਈ ਹੈ।
SikhNet (Spanish)y mira toda esta obra que existe da testimonio de la Gloria de Dios.

ਆਪੇ ਵੇਕ ਕਰੇ ਸਭਿ ਸਾਚਾ; ਆਪੇ ਭੰਨਿ ਘੜਾਇਦਾ ॥੨॥

aape vek kare sabh saachaa; aape bhan gharraaeidaa |2| Ang 1061

Sant Singh KhalsaThe True Lord Himself makes all distinctions; He Himself breaks and builds. ||2||
Manmohan SinghThe True Lord Himself creates all the distinctions and Himself breaks and builds.
Manmohan Singh (Punjabi)ਸੱਚਾ ਸੁਆਮੀ ਆਪ ਹੀ ਸਾਰੇ ਵਿਤਕਰੇ ਰਚਦਾ ਹੈ ਅਤੇ ਆਪ ਹੀ ਤੋੜਦਾ ਅਤੇ ਬਦਾਉਂਦਾ ਹੈ।
Fareedkot Teekaਹੇ ਸਚ ਸਰੂਪ! ਆਪ ਹੀ ਭਿੰਨ ਭਿੰਨ ਸਭ ਕੀ ਉਤਪਤੀ ਕਰਤਾ ਹੈਂ, ਆਪ ਹੀ ਪਾਲਨਾ ਕਰਤਾ ਹੈਂ, ਪੁਨਃ ਆਪ ਹੀ (ਭੰਨਿ) ਨਸਟ ਕਰਤਾ ਹੈਂ ਔ ਆਪ ਹੀ ਪੁਨਃ (ਘੜਾਇਦਾ) ਉਤਪੰਨ ਕਰਵਾਵਤਾ ਹੈਂ॥੨॥☬ਸ੍ਰਿਸਟੀ ਕੇ ਮਿਥਿਆ ਪਣੇ ਮੇਂ ਦ੍ਰਿਸਾਂਤ ਦਿਖਾਵਤੇ ਹੈਂ:
Prof. Sahib Singhਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵਖ ਵਖ ਕਿਸਮ ਦੇ ਬਣਾਂਦਾ ਹੈ, ਆਪ ਹੀ ਨਾਸ ਕਰ ਕੇ ਆਪ ਹੀ ਪੈਦਾ ਕਰਦਾ ਹੈ ॥੨॥

ਪਦ ਅਰਥ ਵੇਕ = ਵਖ ਵਖ। ਸਭਿ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਭੰਨਿ = ਭੰਨ ਕੇ, ਨਾਸ ਕਰ ਕੇ ॥੨॥

SikhNet (Spanish)Por Sí Mismo, el Señor creó distinciones, y por Sí Mismo se funde y moldea todo. (2)

ਬਾਜੀਗਰਿ ਇਕ ਬਾਜੀ ਪਾਈ ॥

baajeegar ik baajee paaee | Ang 1061

Sant Singh KhalsaThe Juggler has staged His juggling show.
Manmohan SinghThe juggler has staged a play.
Manmohan Singh (Punjabi)ਮਦਾਰੀ ਨੇ ਇੱਕ ਖੇਡ ਰਚੀ ਹੈ।
Fareedkot Teekaਹੇ ਪਰਮੇਸ਼ਰ ਬਾਜੀਗਰ! ਤੈਨੇ ਸੰਸਾਰ ਰੂਪੀ ਇਕ ਬਾਜੀ ਪਾਈ ਹੈ॥
Prof. Sahib Singh(ਪ੍ਰਭੂ-) ਬਾਜੀਗਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।

ਪਦ ਅਰਥ ਬਾਜੀਗਰਿ = ਬਾਜੀਗਰ ਨੇ। ਬਾਜੀ ਪਾਈ = ਤਮਾਸ਼ਾ ਰਚਿਆ ਹੈ।

SikhNet (Spanish)Es por el Perfecto Guru que uno ve que el mundo no es más que el escenario del juglar.

ਪੂਰੇ ਗੁਰ ਤੇ. ਨਦਰੀ ਆਈ ॥

poore gur te. nadaree aaee | Ang 1061

Sant Singh KhalsaThrough the Perfect Guru, one comes to behold it.
Manmohan SinghThrough the Perfect Guru one sees it.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਬੰਦਾ ਇਸ ਖੇਡ ਨੂੰ ਵੇਖ ਲੈਂਦਾ ਹੈ।
Fareedkot Teekaਪੂਰੇ ਗੁਰੋਂ ਸੇ ਜਿਸ ਕੋ ਨਜਰੀ ਆਈ ਹੈ ॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ,

ਪਦ ਅਰਥ ਤੇ = ਤੋਂ, ਪਾਸੋਂ। ਨਦਰੀ ਆਈ = ਦਿੱਸ ਪਈ।

SikhNet (Spanish)Uno debería permanecer desapegado,

ਸਦਾ ਅਲਿਪਤੁ ਰਹੈ ਗੁਰਸਬਦੀ; ਸਾਚੇ ਸਿਉ ਚਿਤੁ ਲਾਇਦਾ ॥੩॥

sadaa alipat rahai gurasabadee; saache siau chit laaeidaa |3| Ang 1061

Sant Singh KhalsaOne who remains forever detached in the Word of the Guru's Shabad - his consciousness is attuned to the True Lord. ||3||
Manmohan SinghHe, who ever remains detached by the Guru's gospel, His mind is attuned to the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜੋ ਸਦੀਵ ਹੀ ਨਿਰਲੇਪ ਵਿਚਰਦਾ ਹੈ, ਉਸ ਦਾ ਮਨ ਸੱਚੇ ਸੁਆਮੀ ਨਾਲ ਇਕ ਸੁਰਤਾਲ ਵਿੱਚ ਹੋ ਜਾਂਦਾ ਹੈ।
Fareedkot Teekaਗੁਰਉਪਦੇਸ ਕਰ ਸੋ ਸਦਾ ਅਲੇਪ ਰਹਿਤਾ ਹੈ, ਪੁਨਾ ਵਹੁ ਹੇ ਸਚੇ! ਤੇਰੇ ਸਾਥ ਹੀ ਚਿਤੁ ਲਾਵਤਾ ਹੈ॥੩॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਜਗਤ-ਤਮਾਸ਼ੇ ਵਿਚ) ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੩॥

ਪਦ ਅਰਥ ਅਲਿਪਤੁ = ਨਿਰਲੇਪ। ਸਬਦੀ = ਸ਼ਬਦ ਦੀ ਰਾਹੀਂ। ਸਿਉ = ਨਾਲ ॥੩॥

SikhNet (Spanish)a través de la Palabra del Guru y entonarse en el Uno Verdadero. (3)

ਬਾਜਹਿ ਬਾਜੇ ਧੁਨਿ ਆਕਾਰਾ ॥

baajeh baaje dhun aakaaraa | Ang 1061

Sant Singh KhalsaThe musical instruments of the body vibrate and resound.
Manmohan SinghThe musical instruments of the body ring.
Manmohan Singh (Punjabi)ਦੇਹ ਦੇ ਸੰਗੀਤਕ ਸਾਜ਼ ਵੱਜਦੇ ਹਨ।
Fareedkot Teekaਅਕਾਰ ਰੂਪ ਵਾਜੇ ਹੈਂ ਧੁਨ ਜੋ ਨਿਕਸਤੀ ਹੈ ਇਹ ਤਿਨ ਕਾ ਵਜਣਾ ਹੈ॥
Prof. Sahib Singhਇਹ ਸਾਰੇ ਦਿੱਸ ਰਹੇ ਸਰੀਰ (ਮਿੱਠੀ ਸੁਰ) ਨਾਲ (ਮਾਨੋ) ਵਾਜੇ ਵੱਜ ਰਹੇ ਹਨ।

ਪਦ ਅਰਥ ਆਕਾਰਾ = ਸਾਰੇ (ਦਿੱਸ ਰਹੇ) ਸਰੀਰ। ਬਾਜਹਿ = ਵੱਜ ਰਹੇ ਹਨ। ਧੁਨਿ = ਸੁਰ (ਨਾਲ)।

SikhNet (Spanish)Mira, los instrumentos del cuerpo emiten notas de varios tipos,

ਆਪਿ ਵਜਾਏ ਵਜਾਵਣਹਾਰਾ ॥

aap vajaae vajaavanahaaraa | Ang 1061

Sant Singh KhalsaThe Player Himself plays them.
Manmohan SinghGod the player, Himself Plays upon them
Manmohan Singh (Punjabi)ਵਜਾਉਣ ਵਾਲਾ, ਵਾਹਿਗੁਰੂ ਖ਼ੁਦ ਉਨ੍ਹਾਂ ਨੂੰ ਵਜਾਉਂਦਾ ਹੈ।
Fareedkot Teekaਤਿਸ ਕੋ ਸਤਾ ਸਫੁਰਤੀ ਦੇ ਕੇ ਤੂੰ ਆਪ ਹੀ ਵਜਾਵਨਹਾਰਾ ਹੂਆ ਵਜਾਵਤਾ ਹੈਂ॥
Prof. Sahib Singhਵਜਾਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਇਹ (ਸਰੀਰ-) ਵਾਜੇ ਵਜਾ ਰਿਹਾ ਹੈ।
SikhNet (Spanish)pero es el Actor, el Mismo Señor, Quien toca en ellos.

ਘਟਿ ਘਟਿ ਪਉਣੁ ਵਹੈ ਇਕ ਰੰਗੀ; ਮਿਲਿ ਪਵਣੈ ਸਭ ਵਜਾਇਦਾ ॥੪॥

ghatt ghatt paun vahai ik rangee; mil pavanai sabh vajaaeidaa |4| Ang 1061

Sant Singh KhalsaThe breath flows equally through the hearts of each and every being. Receiving the breath, all the instruments sing. ||4||
Manmohan SinghThrough every being, the breath is uniformly passing and blessed with breath, all the instruments ring.
Manmohan Singh (Punjabi)ਹਰ ਜੀਵ ਅੰਦਰ ਸੁਆਸ ਇਕਰਸ ਚਲ ਰਿਹਾ ਹੈ ਅਤੇ ਸੁਆਸ ਨੂੰ ਪਾ ਕੇ, ਸਾਰੇ ਸਾਜ਼ ਵੱਜ ਰਹੇ ਹਨ।
Fareedkot Teekaਘਟੋਂ ਘਟੋਂ ਮੇਂ ਪ੍ਰਾਣ ਪਵਣ (ਇਕ ਰੰਗੀ) ਇਕ ਰਸ ਚਲ ਰਹਾ ਹੈ। ਸੁਆਸੋਂ ਕੇ ਸਾਥ ਮਿਲ ਕੇ ਅਰਥਾਤ ਪ੍ਰਾਣਾਂ ਕੋ ਸਤਾ ਦੇ ਕਰ ਸਭ ਵਾਜਿਆਂ ਕੋ ਤੂੰ ਆਪ ਹੀ ਵਜਾਵਤਾ ਹੈਂ॥੪॥
Prof. Sahib Singhਹਰੇਕ ਸਰੀਰ ਵਿਚ ਉਸ ਸਦਾ ਇਕ-ਰੰਗ ਰਹਿਣ ਵਾਲੇ ਪਰਮਾਤਮਾ ਦਾ ਬਣਾਇਆ ਹੋਇਆ ਸੁਆਸ ਚੱਲ ਰਿਹਾ ਹੈ, (ਉਸ ਆਪਣੇ ਪੈਦਾ ਕੀਤੇ) ਪਉਣ ਵਿਚ ਮਿਲ ਕੇ ਪਰਮਾਤਮਾ ਇਹ ਸਾਰੇ ਵਾਜੇ ਵਜਾ ਰਿਹਾ ਹੈ ॥੪॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਪਉਣੁ = ਹਵਾ, ਸਾਹ। ਵਹੈ = ਚੱਲ ਰਿਹਾ ਹੈ। ਇਕ ਰੰਗੀ = ਇਕ-ਰਸ ਰਹਿਣ ਵਾਲੇ ਪਰਮਾਤਮਾ ਦੀ। ਮਿਲਿ = ਮਿਲ ਕੇ। ਪਵਣੈ = ਪਵਣ ਵਿਚ, ਸੁਆਸ ਵਿਚ ॥੪॥

SikhNet (Spanish)La respiración fluye de igual forma por los corazones de todos y cada uno. Recibiendo la respiración todos los instrumentos se entonan. (4)

ਕਰਤਾ ਕਰੇ; ਸੁ ਨਿਹਚਉ ਹੋਵੈ ॥

karataa kare; su nihchau hovai | Ang 1062

Sant Singh KhalsaWhatever the Creator does, surely comes to pass.
Manmohan SinghWhatever the creator does, that assuredly comes to pass.
Manmohan Singh (Punjabi)ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
Fareedkot Teekaਹੇ ਕਰਤਾ! ਜੋ ਤੂੰ ਕਰਤਾ ਹੈਂ, ਸੋ ਨਿਸਚੇ ਕਰ ਹੋਤਾ ਹੈ॥
Prof. Sahib Singh(ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ,

ਪਦ ਅਰਥ ਨਿਹਚਉ = ਜ਼ਰੂਰ।

SikhNet (Spanish)Lo que el Señor Creador hace, en verdad sucede,

ਗੁਰ ਕੈ ਸਬਦੇ; ਹਉਮੈ ਖੋਵੈ ॥

gur kai sabade; haumai khovai | Ang 1062

Sant Singh KhalsaThrough the Word of the Guru's Shabad, egotism is consumed.
Manmohan SinghBy the Guru's instruction, man's self-conceit is dispelled.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਪਰੰਤੂ ਇਹ ਪ੍ਰਤੀਤਿ ਤਿਸ ਕੋ ਹੋਤੀ ਹੈ, ਜੋ ਗੁਰੋਂ ਕੇ ਉਪਦੇਸ ਕਰ ਹਉਮੈਂ ਖੋਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ,

ਪਦ ਅਰਥ ਕੈ ਸਬਦੇ = ਦੇ ਸ਼ਬਦ ਦੀ ਰਾਹੀਂ।

SikhNet (Spanish)y a través de la Palabra del Guru, se libera de su ego.

ਗੁਰ ਪਰਸਾਦੀ ਕਿਸੈ ਦੇ ਵਡਿਆਈ; ਨਾਮੋ ਨਾਮੁ ਧਿਆਇਦਾ ॥੫॥

gur parasaadee kisai de vaddiaaee; naamo naam dhiaaeidaa |5| Ang 1062

Sant Singh KhalsaBy Guru's Grace, some are blessed with glorious greatness; they meditate on the Naam, the Name of the Lord. ||5||
Manmohan SinghBy the Guru's grace the Lord blesses some with glory and they remember nothing but the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਭੂ ਕਈਆਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਅਤੇ ਉਹ ਨਿਰੋਲ ਨਾਮ ਦਾ ਹੀ ਸਿਮਰਨ ਕਰਦੇ ਹਨ।
Fareedkot Teekaਗੁਰੋਂ ਕੀ ਕਿਰਪਾ ਕਰ ਇਹ ਵਡਿਆਈ ਤੂੰ ਕਿਸੀ ਕੋ ਦੇਤਾ ਹੈਂ, ਜੋ ਮਨ ਤਨ ਕਰ ਕੇ ਨਾਮ ਧਿਆਵਤਾ ਹੈ॥੫॥
Prof. Sahib Singh(ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਡਿਆਈ ਦੇਂਦਾ ਹੈ। ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੫॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕਿਸੈ = (ਜਿਸ) ਵਿਰਲੇ ਨੂੰ। ਦੇ = ਦੇਂਦਾ ਹੈ। ਨਾਮੋ ਨਾਮੁ = ਨਾਮ ਹੀ ਨਾਮ, ਹਰ ਵੇਲੇ ਨਾਮ ॥੫॥

SikhNet (Spanish)Sí, el Señor nos bendice con Gloria, por la Gracia del Guru, y uno no contempla nada más que el Nombre. (5)

ਗੁਰ ਸੇਵੇ ਜੇਵਡੁ; ਹੋਰੁ ਲਾਹਾ ਨਾਹੀ ॥

gur seve jevadd; hor laahaa naahee | Ang 1062

Sant Singh KhalsaThere is no other profit as great as service to the Guru.
Manmohan SinghNo other profit is so great as the Guru's service.
Manmohan Singh (Punjabi)ਗੁਰਾਂ ਦੀ ਘਾਲ ਜਿੱਡਾ ਵੱਡਾ ਹੋਰ ਕੋਈ ਨਫ਼ਾ ਨਹੀਂ।
Fareedkot Teekaਗੁਰੋਂ ਕੀ ਸੇਵਾ ਜੇਤਾ ਵੱਡਾ ਹੋਰ ਲਾਭ ਕੋਈ ਨਹੀਂ॥
Prof. Sahib Singhਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ।

ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ। ਲਾਹਾ = ਲਾਭ।

SikhNet (Spanish)No hay nada de más utilidad que el Servicio al Guru,

ਨਾਮੁ ਮੰਨਿ ਵਸੈ; ਨਾਮੋ ਸਾਲਾਹੀ ॥

naam man vasai; naamo saalaahee | Ang 1062

Sant Singh KhalsaThe Naam abides within my mind, and I praise the Naam.
Manmohan SinghThe Name abides in my mind and the Name praise I.
Manmohan Singh (Punjabi)ਨਾਮ ਮੇਰੇ ਰਿਦੇ ਅੰਦਰ ਵਸਦਾ ਹੈ ਤੇ ਨਾਮ ਦੀ ਹੀ ਮੈਂ ਸਿਫ਼ਤ ਕਰਦਾ ਹਾਂ।
Fareedkot Teekaਕਿਉਂਕਿ ਜਿਨ ਕੇ ਸੇਵਨੇ ਸੇ ਨਾਮ ਮਨ ਮੇਂ ਵਸਾਵੀਤਾ ਹੈ ਔ ਨਾਮ ਕੋ ਹੀ ਮੁਖ ਕਰ ਸਲਾਹੀਤਾ ਹੈ॥
Prof. Sahib Singh(ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤ ਕਰਦੇ ਹਨ।

ਪਦ ਅਰਥ ਮੰਨਿ = ਮਨਿ, ਮਨ ਵਿਚ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ।

SikhNet (Spanish)así, uno debería apreciar el Nombre en la mente y alabar el Nombre del Señor.

ਨਾਮੋ ਨਾਮੁ ਸਦਾ ਸੁਖਦਾਤਾ; ਨਾਮੋ ਲਾਹਾ ਪਾਇਦਾ ॥੬॥

naamo naam sadaa sukhadaataa; naamo laahaa paaeidaa |6| Ang 1062

Sant Singh KhalsaThe Naam is forever the Giver of peace. Through the Naam, we earn the profit. ||6||
Manmohan SinghEver peace-giving is the Name of the Name-incarnate Lord. It is through the Name that one earns profit.
Manmohan Singh (Punjabi)ਸਦੀਵੀ ਆਰਾਮ ਬਖ਼ਸ਼ਣਹਾਰ ਹੈ ਨਾਮ-ਸਰੂਪ ਪ੍ਰਭੂ ਦਾ ਨਾਮ। ਨਾਮ ਦੇ ਰਾਹੀਂ ਹੀ ਇਨਸਾਨ ਨਫ਼ਾ ਕਮਾਉਂਦਾ ਹੈ।
Fareedkot Teekaਨਾਮ ਹੀ ਨਾਮ ਇਸ ਲੋਕ ਮੇਂ ਸੁਖ ਦਾ ਦਾਤਾ ਹੈ। ਪਰਲੋਕ ਮੇਂ ਭੀ ਨਾਮ ਕਰ ਕੇ ਹੀ ਇਹ ਜੀਵ ਲਾਹਾ ਪਾਉਤਾ ਹੈ॥੬॥
Prof. Sahib Singhਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ। ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ ॥੬॥
SikhNet (Spanish)Sí, a través del Nombre uno es bendecido con el Dios Dador de Éxtasis y recibe la Utilidad del Nombre. (6)

ਬਿਨੁ ਨਾਵੈ; ਸਭ ਦੁਖੁ ਸੰਸਾਰਾ ॥

bin naavai; sabh dukh sansaaraa | Ang 1062

Sant Singh KhalsaWithout the Name, all the world suffers in misery.
Manmohan SinghWithout the Name, there is all misery in the world.
Manmohan Singh (Punjabi)ਨਾਮ ਦੇ ਬਾਝੋਂ ਜਗ ਅੰਦਰ ਮੁਸੀਬਤ ਹੀ ਮੁਸੀਬਤ ਹੈ।
Fareedkot Teekaਬਿਨਾਂ ਨਾਮ ਸੇ ਸਭ ਸੰਸਾਰ ਕੋ ਦੁਖ ਹੀ ਹੈ॥
Prof. Sahib Singhਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ।

ਪਦ ਅਰਥ ਸੰਸਾਰ-ਸੰਸਾਰਿ, ਸੰਸਾਰ ਵਿਚ।

SikhNet (Spanish)Sin el Nombre uno sufre inmensas aflicciones en el mundo y mientras más haga,

ਬਹੁ ਕਰਮ ਕਮਾਵਹਿ; ਵਧਹਿ ਵਿਕਾਰਾ ॥

bahu karam kamaaveh; vadheh vikaaraa | Ang 1062

Sant Singh KhalsaThe more actions one does, the more the corruption increases.
Manmohan SinghThe more the evil deeds one does, the more the sins become.
Manmohan Singh (Punjabi)ਜਿੰਨੇ ਬਹੁਤੇ ਮੰਦੇ ਅਮਲ ਬੰਦਾ ਕਮਾਉਂਦਾ ਹੈ, ਓਨੇ ਹੀ ਬਹੁਤੇ ਪਾਪ ਹੁੰਦੇ ਜਾਂਦੇ ਹਨ।
Fareedkot Teekaਬਹੁਤ ਸਕਾਮ ਕਰਤੇ ਹੈਂ ਇਸ ਤੇ ਬਿਕਾਰ ਹੀ ਬਢਤੇ ਹੈਂ॥
Prof. Sahib Singh(ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ।
SikhNet (Spanish)más malo se vuelve. Sí, si uno no contempla el Nombre,

ਨਾਮੁ. ਨ ਸੇਵਹਿ, ਕਿਉ ਸੁਖੁ ਪਾਈਐ; ਬਿਨੁ ਨਾਵੈ. ਦੁਖੁ ਪਾਇਦਾ ॥੭॥

naam. na seveh, kiau sukh paaeeai; bin naavai. dukh paaeidaa |7| Ang 1062

Sant Singh KhalsaWithout serving the Naam, how can anyone find peace? Without the Naam, one suffers in pain. ||7||
Manmohan SinghWithout serving the Name, how can peace be obtained? Without the Name, the mortal suffers torture.
Manmohan Singh (Punjabi)ਨਾਮ ਦੀ ਸੇਵਾ ਕਰਨ ਦੇ ਬਾਝੌਂ ਆਰਾਮ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਨਾਮ ਦੇ ਬਗੈਰ ਪ੍ਰਾਣੀ ਤਸੀਹਾ ਕੱਟਦਾ ਹੈ।
Fareedkot Teekaਨਾਮ ਕੋ ਨਹੀਂ ਸੇਵਤੇ ਸੋ ਕਿਸ ਪ੍ਰਕਾਰ ਸੁਖ ਪਾਵਹਿ, ਬਿਨਾਂ ਨਾਮ ਸੇ ਜੋ ਹੈ, ਸੋ ਦੁਖ ਹੀ ਪਾਵਤਾ ਹੈ॥੭॥
Prof. Sahib Singhਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ ॥੭॥

ਪਦ ਅਰਥ ਨ ਸੇਵਹਿ = ਨਹੀਂ ਸਿਮਰਦੇ। ਕਿਉ ਪਾਈਐ = ਕਿਵੇਂ ਪ੍ਰਾਪਤ ਹੋ ਸਕਦਾ ਹੈ? ॥੭॥

SikhNet (Spanish)no logra la Paz y no gana más que dolor. (7)

ਆਪਿ ਕਰੇ ਤੈ ਆਪਿ ਕਰਾਏ ॥

aap kare tai aap karaae | Ang 1062

Sant Singh KhalsaHe Himself acts, and inspires all to act.
Manmohan SinghGod Himself does and Himself causes everything to be done.
Manmohan Singh (Punjabi)ਵਾਹਿਗੁਰੂ ਆਪੇ ਕਰਦਾ ਹੈ ਅਤੇ ਆਪੇ ਹੀ ਸਾਰਾ ਕੁੱਛ ਕਰਾਉਂਦਾ ਹੈ।
Fareedkot Teekaਆਪ ਹੀ ਤੈਨੇ ਜੀਵ ਕਰੇ ਹੈਂ ਤਿਨ ਸੇ ਤੂੰ ਕਰਮ ਭੀ ਆਪ ਹੀ ਕਰਾਵਤਾ ਹੈਂ॥
Prof. Sahib Singhਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।

ਪਦ ਅਰਥ ਤੈ = ਅਤੇ।

SikhNet (Spanish)El Señor Mismo es el Hacedor y la Causa,

ਗੁਰ ਪਰਸਾਦੀ; ਕਿਸੈ ਬੁਝਾਏ ॥

gur parasaadee; kisai bujhaae | Ang 1062

Sant Singh KhalsaBy Guru's Grace, He reveals Himself to a few.
Manmohan SinghRare is the one, unto whom He reveals Himself through the Guru's grace.
Manmohan Singh (Punjabi)ਕਿਸੇ ਵਿਰਲੇ ਜਣੇ ਨੂੰ ਹੀ ਉਹ ਗੁਰਾਂ ਦਇਆ ਰਾਹੀਂ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਪਰੰਤੂ ਇਹ ਗੁਰੋਂ ਕੀ ਕਿਰਪਾ ਕਰ ਕੇ ਕਿਸੀ ਕੋ ਸਮਝ ਆਵਤੀ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ।

ਪਦ ਅਰਥ ਕਿਸੈ = ਕਿਸੇ ਵਿਰਲੇ ਨੂੰ। ਬੁਝਾਏ = ਸਮਝ ਬਖ਼ਸ਼ਦਾ ਹੈ।

SikhNet (Spanish)pero extraordinario es aquél que conoce esto por la Gracia Del Guru.

ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ; ਮੁਕਤੀ ਕੈ ਘਰਿ ਪਾਇਦਾ ॥੮॥

guramukh hoveh se bandhan torreh; mukatee kai ghar paaeidaa |8| Ang 1062

Sant Singh KhalsaOne who becomes Gurmukh breaks his bonds, and attains the home of liberation. ||8||
Manmohan SinghHe who becomes the Guru-ward, breaks his bonds and attains to the home of salvation.
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਆਪਣੇ ਜੂੜ ਵੱਢ ਸੁਟਦਾ ਹੈ ਅਤੇ ਮੋਖਸ਼ ਦੇ ਮੁਕਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਸੰਸਾਰ ਬੰਧਨੋਂ ਕੋ ਤੋੜਤਾ ਹੈ, ਓਹੀ ਮੁਕਤੀ ਕੇ ਤਾਈਂ (ਘਰਿ) ਰਿਦੇ ਮੇਂ ਪਾਵਤਾ ਹੈ॥੮॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ। ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ ॥੮॥

ਪਦ ਅਰਥ ਸੇ = ਉਹ {ਬਹੁ-ਵਚਨ}। ਮੁਕਤੀ ਕੈ ਘਰਿ = ਮੁਕਤੀ ਦੇ ਘਰ ਵਿਚ, ਉਸ ਘਰ ਵਿਚ ਜਿਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ ॥੮॥

SikhNet (Spanish)Sí, aquél que tiene Conciencia de Dios, rompe sus ataduras y arriba a la Casa de la Emancipación. (8)

ਗਣਤ ਗਣੈ; ਸੋ ਜਲੈ ਸੰਸਾਰਾ ॥

ganat ganai; so jalai sansaaraa | Ang 1062

Sant Singh KhalsaOne who calculates his accounts, burns in the world.
Manmohan SinghHe, who reckons accounts, burns in this world.
Manmohan Singh (Punjabi)ਜੋ ਲੇਖਾ ਪਤਾ ਗਿਣਦਾ ਹੈ, ਉਹ ਇਸ ਜੱਗ ਵਿੱਚ ਸੜਦਾ ਬਲਦਾ ਹੈ।
Fareedkot Teekaਗਿਣਤੀ ਗਿਣਤਾ ਹੈ, ਭਾਵ ਆਪ ਨੂੰ ਕਰਤਾ ਭੋਗਤਾ ਮਾਨਤਾ ਹੈ, ਸੋਈ ਸੰਸਾਰ ਮੇਂ ਜਲਤਾ ਹੈ॥
Prof. Sahib Singhਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ,

ਪਦ ਅਰਥ ਗਣਤ = ਮਾਇਆ ਬਾਰੇ ਚਿੰਤਾ-ਫ਼ਿਕਰ, ਗਿਣਤੀਆਂ। ਗਣੈ = ਗਿਣਦਾ ਰਹਿੰਦਾ ਹੈ। ਜਲੈ = (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ। ਸੰਸਾਰਾ = ਸੰਸਾਰਿ, ਜਗਤ ਵਿਚ।

SikhNet (Spanish)El que se vuelve calculador, se quema en el fuego de las pasiones del mundo

ਸਹਸਾ ਮੂਲਿ ਨ ਚੁਕੈ ਵਿਕਾਰਾ ॥

sahasaa mool na chukai vikaaraa | Ang 1062

Sant Singh KhalsaHis skepticism and corruption are never dispelled.
Manmohan SinghHis doubt and sin are dispelled not ever.
Manmohan Singh (Punjabi)ਉਸ ਦਾ ਸੰਦੇਹ ਅਤੇ ਪਾਪ ਕਦੇ ਭੀ ਦੂਰ ਨਹੀਂ ਹੁੰਦੇ।
Fareedkot Teeka(ਸਹਸਾ) ਫਿਕਰ ਔ ਬਿਕਾਰ ਕਦੇ ਨਹੀਂ ਚੂਕਤੇ ਅਰਥਾਤ ਦੂਰ ਨਹੀਂ ਹੋਤੇ ॥
Prof. Sahib Singhਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ।

ਪਦ ਅਰਥ ਸਹਸਾ = (ਮਾਇਆ ਬਾਰੇ) ਸਹਮ। ਮੂਲਿ = ਬਿਲਕੁਲ। ਚੁਕੈ = ਮੁੱਕਦਾ। ਵਿਕਾਰਾ = ਬੇ-ਕਾਰ, ਵਿਅਰਥ।

SikhNet (Spanish)y su duda nunca termina por disiparse, ni su maldad por irse.

ਗੁਰਮੁਖਿ ਹੋਵੈ ਸੁ ਗਣਤ ਚੁਕਾਏ; ਸਚੇ ਸਚਿ ਸਮਾਇਦਾ ॥੯॥

guramukh hovai su ganat chukaae; sache sach samaaeidaa |9| Ang 1062

Sant Singh KhalsaOne who becomes Gurmukh abandons his calculations; through Truth, we merge in the True Lord. ||9||
Manmohan SinghHe, who becomes God conscious, abandons calculations and through the True Name merges in the True Lord.
Manmohan Singh (Punjabi)ਜੋ ਰੱਬ ਨੂੰ ਜਾਣਨ ਵਾਲਾ ਥੀ ਵੰਝਦਾ ਹੈ, ਉਹ ਲੇਖੇ ਪੱਤੇ ਨੂੰ ਤਿਆਗ ਦਿੰਦਾ ਹੈ ਅਤੇ ਸੱਚੇ ਨਾਮ ਦੇ ਰਾਹੀਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਗਣਤੀ ਚੁਕਾਵਤਾ ਹੈ। ਹੇ (ਸਚੇ) ਵਾਹਿਗੁਰੂ! ਸੋ ਨਿਸਚੇ ਕਰ ਕੇ ਤੇਰੇ ਮੇਂ ਸਮਾਵਤਾ ਹੈ॥੯॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੯॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਚੁਕਾਏ = ਮੁਕਾ ਦੇਂਦਾ ਹੈ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ॥੯॥

SikhNet (Spanish)El ser con Conciencia de Dios va más allá de todo cálculo y a través de la Verdad se inmerge en la Verdad. (9)

ਜੇ ਸਚੁ ਦੇਇ; ਤ ਪਾਏ ਕੋਈ ॥

je sach dee; ta paae koee | Ang 1062

Sant Singh KhalsaIf God grants Truth, then we may attain it.
Manmohan SinghIf God blesses with truth, then alone one can attain to it.
Manmohan Singh (Punjabi)ਜੇਕਰ ਵਾਹਿਗੁਰੂ ਸੱਚ ਪ੍ਰਦਾਨ ਕਰੇ, ਕੇਵਲ ਤਦ ਹੀ ਬੰਦਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ।
Fareedkot Teekaਹੇ ਸਚੇ! ਜੇ ਤੂੰ ਸਚ ਕੋ ਦੇਵੇਂ ਤਾਂ ਕੋਈ ਪਾਵਤਾ ਹੈ॥
Prof. Sahib Singhਪਰ, ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਦੇਇ = ਦੇਵੇ।

SikhNet (Spanish)Sólo aquél a quien Dios bendice con la Verdad, la obtiene y la Verdad en él se vuelve manifiesta,

ਗੁਰ ਪਰਸਾਦੀ ਪਰਗਟੁ ਹੋਈ ॥

gur parasaadee paragatt hoee | Ang 1062

Sant Singh KhalsaBy Guru's Grace, it is revealed.
Manmohan SinghBy the Guru's grace, it becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਜ਼ਾਹਰ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਇਹ ਬਾਤ ਪ੍ਰਗਟ ਹੋਤੀ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)por la Gracia del Guru. Él practica el Nombre Verdadero, embebido en el Amor de Dios,

ਸਚੁ ਨਾਮੁ ਸਾਲਾਹੇ ਰੰਗਿ ਰਾਤਾ; ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥

sach naam saalaahe rang raataa; gur kirapaa te sukh paaeidaa |10| Ang 1062

Sant Singh KhalsaOne who praises the True Name, and remains imbued with the Lord's Love, by Guru's Grace, finds peace. ||10||
Manmohan SinghImbued with love, he who praises the True name; By the Guru's grace, he obtains peace.
Manmohan Singh (Punjabi)ਪ੍ਰੇਮ ਨਾਲ ਰੰਗੀਜ, ਜੋ ਸੱਚੇ ਨਾਮ ਦੀ ਕੀਰਤੀ ਕਰਦਾ ਹੈ; ਗੁਰਾਂ ਦੀ ਦਇਆ ਦੁਆਰਾ ਉਹ ਅਰਾਮ ਪਾ ਲੈਂਦਾ ਹੈ।
Fareedkot Teekaਹੇ ਸਚੇ! ਪ੍ਰੇਮ ਮੇਂ ਰਾਤਾ ਹੂਆ ਹੈ ਤੇਰੇ ਨਾਮ ਕੋ ਸਲਾਹੁਤਾ ਹੈ, ਵਹੁ ਗੁਰੋਂ ਕੀ ਕਿਰਪਾ ਸੇ ਸੁਖ ਕੋ ਪਾਵਤਾ ਹੈ॥੧੦॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰੇਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੦॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਤੇ = ਤੋਂ, ਦੀ ਰਾਹੀਂ ॥੧੦॥

SikhNet (Spanish)y logra el Éxtasis por la Gracia del Guru. (10)

ਜਪੁ ਤਪੁ ਸੰਜਮੁ ਨਾਮੁ ਪਿਆਰਾ ॥

jap tap sanjam naam piaaraa | Ang 1062

Sant Singh KhalsaThe Beloved Naam, the Name of the Lord, is chanting, meditation, penance and self-control.
Manmohan SinghThe loved Name is my worship, penance and self-control.
Manmohan Singh (Punjabi)ਲਾਡਲਾ ਨਾਮ ਹੀ ਮੇਰੀ ਪੂਜਾ, ਤਪੱਸਿਆ ਤੇ ਸਵੈ-ਜ਼ਬਤ ਹੈ।
Fareedkot Teekaਜਪ, ਤਪ, ਸੰਜਮ ਆਦਿ ਗੁਣ ਤਿਸ ਕੋ ਪ੍ਰਾਪਤਿ ਹੂਏ ਹੈਂ ਜਿਸ ਕੋ ਤੇਰਾ ਨਾਮ ਪਿਆਰਾ ਲਾਗਤਾ ਹੈ॥
Prof. Sahib Singhਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ।

ਪਦ ਅਰਥ ਜਪੁ = (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ) ਮੰਤ੍ਰਾਂ ਦਾ ਜਾਪ। ਤਪੁ = ਧੂਣੀਆਂ ਤਪਾ ਕੇ ਪੁੱਠੇ ਲਟਕ ਕੇ ਅਜਿਹੇ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ। ਸੰਜਮੁ = ਪਾਪ।

SikhNet (Spanish)El Amado Nombre es la Meditación, Austeridad y Auto Control,

ਕਿਲਵਿਖ ਕਾਟੇ ਕਾਟਣਹਾਰਾ ॥

kilavikh kaatte kaattanahaaraa | Ang 1062

Sant Singh KhalsaGod, the Destroyer, destroys sins.
Manmohan SinghGod, the Destroyer, destroys sins.
Manmohan Singh (Punjabi)ਨਾਸ ਕਰਨ ਵਾਲਾ ਵਾਹਿਗੁਰੂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਹੇ ਪਾਪੋਂ ਕੋ ਕਾਟਣੇਹਾਰਾ! ਤੂੰ ਹੀ ਤਿਨ ਕੇ ਪਾਪੋਂ ਕੋ ਕਾਟਤਾ ਹੈਂ॥
Prof. Sahib Singh(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ।

ਪਦ ਅਰਥ ਕਾਟਣਹਾਰਾ = ਕੱਟਣ ਦੀ ਸਮਰੱਥਾ ਵਾਲਾ ਪ੍ਰਭੂ।

SikhNet (Spanish)pues lo libera a uno de las consecuencias de sus faltas y errores.

ਹਰਿ ਕੈ ਨਾਮਿ. ਤਨੁ ਮਨੁ ਸੀਤਲੁ ਹੋਆ; ਸਹਜੇ ਸਹਜਿ ਸਮਾਇਦਾ ॥੧੧॥

har kai naam. tan man seetal hoaa; sahaje sehaj samaaeidaa |11| Ang 1062

Sant Singh KhalsaThrough the Name of the Lord, the body and mind are cooled and soothed, and one is intuitively, easily absorbed into the Celestial Lord. ||11||
Manmohan SinghThrough the Lord's Name, the body and mind are cooled and one easily gets absorbed in the Lord.
Manmohan Singh (Punjabi)ਪ੍ਰਭੂ ਦੇ ਨਾਮ ਰਾਹੀਂ ਦੇਹ ਤੇ ਰਿਦਾ ਠੰਢੇ ਠਾਰ ਹੋ ਜਾਂਦੇ ਹਨ ਅਤੇ ਇਨਸਾਨ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ ਹਰੀ! ਜਿਨ ਕਾ ਆਪ ਕੇ ਨਾਮ ਕਰ ਕੇ ਤਨ ਮਨ ਸੀਤਲ ਹੋਇਆ ਹੈ ਵਹੁ ਸੁਤੇ ਹੀ ਗਿਆਨ ਮੇਂ ਸਮਾਇਆ ਹੈ॥੧੧॥
Prof. Sahib Singhਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੧॥

ਪਦ ਅਰਥ ਕੈ ਨਾਮਿ = ਦੇ ਨਾਮ ਦੀ ਰਾਹੀਂ। ਸਹਜੇ ਸਹਜਿ = ਹਰ ਵੇਲੇ ਸਹਜ (ਆਤਮਕ ਅਡੋਲਤਾ) ਵਿਚ ॥੧੧॥

SikhNet (Spanish)Sí, a través del Nombre del Señor, el cuerpo y la mente son refrescados y con Equilibrio uno se inmerge en el Equilibrio. (11)

ਅੰਤਰਿ ਲੋਭੁ; ਮਨਿ ਮੈਲੈ. ਮਲੁ ਲਾਏ ॥

antar lobh; man mailai. mal laae | Ang 1062

Sant Singh KhalsaWith greed within them, their minds are filthy, and they spread filth around.
Manmohan SinghMentally filthy are they, within whom there is avarice. They attach filth to others, as well.
Manmohan Singh (Punjabi)ਆਤਮਕ ਤੌਰ ਤੇ ਕੁਚੀਲ ਹਨ ਉਹ ਜਿਨ੍ਹਾਂ ਦੇ ਅੰਦਰ ਲਾਲਚ ਹੈ। ਉਹ ਹੋਰਨਾਂ ਨੂੰ ਭੀ ਗਿਲਾਜ਼ਤ ਚਮੇੜਦੇ ਹਨ।
Fareedkot Teekaਜਿਨ ਕੇ ਅੰਤਰ ਲੋਭ ਹੈ ਵਹੁ ਆਪ ਮਨ ਕੇ ਮੈਲੇ ਹੈਂ, ਸੰਗੀਆਂ ਕੋ ਭੀ ਲੋਭ ਰੂਪ ਮੈਲ ਲਾਵਤੇ ਹੈਂ॥
Prof. Sahib Singhਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ),

ਪਦ ਅਰਥ ਅੰਤਰਿ = ਅੰਦਰ। ਮਨਿ ਮੈਲੈ = ਮਨ ਮੈਲਾ ਰਹਿਣ ਦੇ ਕਾਰਨ।

SikhNet (Spanish)Si en nuestro interior hay avaricia y uno está contaminado por la mugre del error,

ਮੈਲੇ ਕਰਮ ਕਰੇ; ਦੁਖੁ ਪਾਏ ॥

maile karam kare; dukh paae | Ang 1062

Sant Singh KhalsaThey do filthy deeds, and suffer in pain.
Manmohan SinghThey do dirty deeds and suffer pain.
Manmohan Singh (Punjabi)ਉਹ ਗੰਦੇ ਅਮਲ ਕਮਾਉਂਦੇ ਹਨ ਤੇ ਕਸ਼ਟ ਉਠਾਉਂਦੇ ਹਨ।
Fareedkot Teekaਪਾਪੋਂ ਕੇ ਕਰਮ ਕਰਤੇ ਹੈਂ ਇਸੀ ਤੇ ਨਰਕੋਂ ਕੇ ਦੁਖੁ ਪਾਵਤੇ ਹੈਂ॥
Prof. Sahib Singhਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ।
SikhNet (Spanish)uno actuará erróneamente y vivirá en el dolor.

ਕੂੜੋ ਕੂੜੁ ਕਰੇ ਵਾਪਾਰਾ; ਕੂੜੁ ਬੋਲਿ ਦੁਖੁ ਪਾਇਦਾ ॥੧੨॥

koorro koorr kare vaapaaraa; koorr bol dukh paaeidaa |12| Ang 1062

Sant Singh KhalsaThey deal in falsehood, and nothing but falsehood; telling lies, they suffer in pain. ||12||
Manmohan SinghThey deal in nothing but falsehood, tell lies and come to grief.
Manmohan Singh (Punjabi)ਉਹ ਨਿਰੋਲ ਝੂਠ ਦਾ ਵਣਜ ਕਰਦੇ ਹਨ, ਝੂਠ ਬਕਦੇ ਹਨ ਅਤੇ ਤਕਲਫ਼ਿ ਭੋਗਦੇ ਹਨ।
Fareedkot Teekaਵਹੁ ਝੂਠ ਹੀ ਝੂਠ ਕਾ ਵਿਆਪਾਰ ਕਰਤਾ ਹੈ, ਝੂਠ ਬੋਲ ਕੇ ਦੁਖ ਹੀ ਪਾਵਤਾ ਹੈ॥੧੨॥
Prof. Sahib Singh(ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ। ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ ॥੧੨॥

ਪਦ ਅਰਥ ਕੂੜੋ ਕੂੜੁ ਵਾਪਾਰਾ = ਹਰ ਵੇਲੇ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ। ਬੋਲਿ = ਬੋਲ ਕੇ। ਕੂੜੁ = ਝੂਠ ॥੧੨॥

SikhNet (Spanish)Uno desarrolla su vida en la ilusión y diciendo falsedades, sufre. (12)

ਨਿਰਮਲ ਬਾਣੀ; ਕੋ ਮੰਨਿ ਵਸਾਏ ॥

niramal baanee; ko man vasaae | Ang 1062

Sant Singh KhalsaRare is that person who enshrines the Immaculate Bani of the Guru's Word within his mind.
Manmohan SinghRare is the One, who enshrines the Immaculate Gurbani in his mind.
Manmohan Singh (Punjabi)ਕੋਈ ਵਿਰਲਾ ਜਣਾ ਹੀ ਪਵਿੱਤ੍ਰ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
Fareedkot Teekaਜੋ ਸੁਧ ਬਾਣੀ ਗੁਰ ਉਪਦੇਸ਼ ਕੋ ਮਨ ਮੇਂ ਵਸਾਵਤਾ ਹੈ॥
Prof. Sahib Singhਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ,

ਪਦ ਅਰਥ ਨਿਰਮਲ = (ਜੀਵਨ ਨੂੰ) ਪਵਿੱਤਰ ਕਰਨ ਵਾਲੀ। ਕੋ = ਜਿਹੜਾ ਕੋਈ ਮਨੁੱਖ। ਮੰਨਿ = ਮਨਿ, ਮਨ ਵਿਚ।

SikhNet (Spanish)Extraordinario es aquél que eleva el Nombre Inmaculado en la mente,

ਗੁਰ ਪਰਸਾਦੀ; ਸਹਸਾ ਜਾਏ ॥

gur parasaadee; sahasaa jaae | Ang 1062

Sant Singh KhalsaBy Guru's Grace, his skepticism is removed.
Manmohan SinghBy the Guru's grace, his doubt is removed.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਸ ਦਾ ਭਰਮ ਦੂਰ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਤਿਸ ਕਾ ਸੰਸਾ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਸਾ = ਸਹਮ।

SikhNet (Spanish)él, por la Gracia del Guru es liberado de su duda,

ਗੁਰ ਕੈ ਭਾਣੈ ਚਲੈ ਦਿਨੁ ਰਾਤੀ; ਨਾਮੁ ਚੇਤਿ ਸੁਖੁ ਪਾਇਦਾ ॥੧੩॥

gur kai bhaanai chalai din raatee; naam chet sukh paaeidaa |13| Ang 1062

Sant Singh KhalsaHe walks in harmony with the Guru's Will, day and night; remembering the Naam, the Name of the Lord, he finds peace. ||13||
Manmohan SinghDay and night, he walks in the Guru's will and remembering the Name obtains peace.
Manmohan Singh (Punjabi)ਦਿਹੁੰ ਅਤੇ ਰੈਣ ਉਹ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
Fareedkot Teekaਜੋ ਰਾਤਿ ਦਿਨ ਗੁਰੋਂ ਕੇ ਹੁਕਮ ਮੇਂ ਚੱਲਦਾ ਹੈ ਵਹੁ ਨਾਮ ਕੋ ਸਿਮਰ ਕੇ ਸੁਖ ਪਾਵਤਾ ਹੈ॥੧੩॥
Prof. Sahib Singhਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੩॥

ਪਦ ਅਰਥ ਕੈ ਭਾਣੈ = ਦੀ ਰਜ਼ਾ ਵਿਚ, ਦੇ ਹੁਕਮ ਵਿਚ। ਚੇਤਿ = ਯਾਦ ਕਰ ਕੇ, ਸਿਮਰ ਕੇ ॥੧੩॥

SikhNet (Spanish)camina en la Voluntad del Guru y apreciando el Nombre, obtiene el Éxtasis. (13)

ਆਪਿ ਸਿਰੰਦਾ ਸਚਾ ਸੋਈ ॥

aap sirandaa sachaa soee | Ang 1062

Sant Singh KhalsaThe True Lord Himself is the Creator.
Manmohan SinghHe, the True Lord, is of Himself the Creator.
Manmohan Singh (Punjabi)ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ।
Fareedkot Teekaਸੋ ਤੂੰ ਆਪ ਹੀ ਉਤਪਤੀ ਕੇ ਕਰਨਹਾਰਾ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ,

ਪਦ ਅਰਥ ਸਿਰੰਦਾ = ਪੈਦਾ ਕਰਨ ਵਾਲਾ। ਸਚਾ = ਸਦਾ-ਥਿਰ ਪ੍ਰਭੂ।

SikhNet (Spanish)El Señor Verdadero por Sí Mismo crea todo

ਆਪਿ ਉਪਾਇ; ਖਪਾਏ ਸੋਈ ॥

aap upaae; khapaae soee | Ang 1062

Sant Singh KhalsaHe Himself creates and destroys.
Manmohan SinghHe Himself creates and destroys.
Manmohan Singh (Punjabi)ਉਹ ਆਪੇ ਹੀ ਰਚਦਾ ਅਤੇ ਨਾਸ ਕਰਦਾ ਹੈ।
Fareedkot Teekaਆਪ ਹੀ ਉਤਪਤ ਕਰ ਕੇ ਸੋਈ ਤੂੰ ਸ੍ਰਿਸ਼ਟੀ ਕੋ ਖਪਾਵਤਾ ਅਰਥਾਤ ਦੂਰ ਕਰ ਦੇਤਾ ਹੈਂ॥
Prof. Sahib Singhਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਖਪਾਏ = ਨਾਸ ਕਰਦਾ ਹੈ। ਸੋਈ = ਉਹ (ਆਪ) ਹੀ।

SikhNet (Spanish)y por Sí Mismo destruye a quien sea y lo vuelve a resucitar.

ਗੁਰਮੁਖਿ ਹੋਵੈ. ਸੁ ਸਦਾ ਸਲਾਹੇ; ਮਿਲਿ ਸਾਚੇ ਸੁਖੁ ਪਾਇਦਾ ॥੧੪॥

guramukh hovai. su sadaa salaahe; mil saache sukh paaeidaa |14| Ang 1062

Sant Singh KhalsaOne who becomes Gurmukh, praises the Lord forever. Meeting the True Lord, he finds peace. ||14||
Manmohan SinghHe, who gets resigned to the Guru's will, ever praises his Lord and meeting with the True Lord, obtains bliss.
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸਦੀਵ ਹੀ ਆਪਣੇ ਸਾਹਿਬ ਦਾ ਜੱਸ ਕਰਦਾ ਹੈ ਅਤੇ ਸੱਚੇ ਸਾਹਿਬ ਨਾਲ ਮਿਲ ਕੇ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਸਦਾ ਹੀ ਸਲਾਹਤਾ ਹੈ। ਹੇ ਸਾਚੇ! ਤੇਰੇ ਨਾਲ ਮਿਲ ਕੇ ਸੁਖ ਪਾਵਤਾ ਹੈ॥੧੪॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੪॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਮਿਲਿ = ਮਿਲ ਕੇ ॥੧੪॥

SikhNet (Spanish)Sí, aquél que tiene la Conciencia de Dios, alaba siempre a su Señor y encontrando al Uno Verdadero, logra alcanzar el Éxtasis. (14)

ਅਨੇਕ ਜਤਨ ਕਰੇ; ਇੰਦ੍ਰੀ ਵਸਿ. ਨ ਹੋਈ ॥

anek jatan kare; indree vas. na hoee | Ang 1062

Sant Singh KhalsaMaking countless efforts, sexual desire is not overcome.
Manmohan SinghInspite of making various efforts, the sexual desire is overcome not.
Manmohan Singh (Punjabi)ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਕਾਮ ਦੀ ਖ਼ਾਹਿਸ਼ ਕਾਬੂ ਵਿੱਚ ਨਹੀਂ ਆਉਂਦੀ।
Fareedkot Teekaਇਹ ਪੁਰਸ਼ ਅਨੇਕ ਜਤਨ ਕਰੇ ਪਰੰਤੂ ਇੰਦ੍ਰੀਆਂ ਵਸ ਨਹੀਂ ਹੋਤੀਆ॥
Prof. Sahib Singh(ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ।

ਪਦ ਅਰਥ ਇੰਦ੍ਰੀ = ਕਾਮ-ਵਾਸਨਾ।

SikhNet (Spanish)Uno trata de mil maneras, pero las pasiones de uno no son controladas,

ਕਾਮਿ ਕਰੋਧਿ; ਜਲੈ ਸਭੁ ਕੋਈ ॥

kaam karodh; jalai sabh koee | Ang 1062

Sant Singh KhalsaEveryone is burning in the fires of sexuality and anger.
Manmohan SinghEveryone is burning in the fire of lust and wrath.
Manmohan Singh (Punjabi)ਹਰ ਕੋਈ ਵਿਸ਼ੇ ਭੋਗ ਤੇ ਗੁੱਸੇ ਦੀ ਅੱਗ ਵਿੱਚ ਸੜ ਰਿਹਾ ਹੈ।
Fareedkot Teekaਇਸੀ ਤੇ ਕਾਮ, ਕ੍ਰੋਧਾਦਿ ਅਗਨੀ ਮੇਂ ਸਭ ਕੋਈ ਜਲਤਾ ਹੈ॥
Prof. Sahib Singh(ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕ੍ਰੋਧ ਵਿਚ ਸੜ ਰਿਹਾ ਹੈ।

ਪਦ ਅਰਥ ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਸਭੁ ਕੋਈ = ਹਰੇਕ ਜੀਵ।

SikhNet (Spanish)y todos y cada uno se queman y se consumen en el fuego de la lujuria y del odio.

ਸਤਿਗੁਰ ਸੇਵੇ. ਮਨੁ ਵਸਿ ਆਵੈ; ਮਨ ਮਾਰੇ ਮਨਹਿ ਸਮਾਇਦਾ ॥੧੫॥

satigur seve. man vas aavai; man maare maneh samaaeidaa |15| Ang 1062

Sant Singh KhalsaServing the True Guru, one brings his mind under control; conquering his mind, he merges in the Mind of God. ||15||
Manmohan SinghServing the True Guru, one overcomes his mind. Subduing the mind, one merges in the Supreme Mind.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਜੀਵ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ। ਮਨੂਏ ਨੂੰ ਵੱਸ ਕਰ ਲੈਣ ਦੁਆਰਾ ਜੀਵ ਪਰਮ ਮਨ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ ਤਿਸ ਕੇ ਮਨ ਵਸ ਆਵਤਾ ਹੈ, ਜੋ ਗੁਰੋਂ ਕੇ (ਮਨਹਿ) ਮੰਤ੍ਰ ਮੇਂ ਸਮਾਵਤਾ ਹੈ, ਸੋਈ ਮਨ ਕੋ ਮਾਰਤਾ ਹੈ॥੧੫॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ। ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ॥੧੫॥

ਪਦ ਅਰਥ ਸਤਿਗੁਰ ਸੇਵੇ = ਗੁਰੂ ਦੀ ਸਰਨ ਪਿਆਂ। ਵਸਿ = ਕਾਬੂ ਵਿਚ। ਮਨ ਮਾਰੇ = ਜੇ ਮਨ ਨੂੰ ਮਾਰ ਲਏ, ਜੇ ਮਨ ਨੂੰ ਵੱਸ ਵਿਚ ਕਰ ਲਏ। ਮਨਹਿ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ} ॥੧੫॥

SikhNet (Spanish)Sí, quien sea que sirve al Guru, controla su mente y haciéndola su sirviente, se inmerge en ella. (15)

ਮੇਰਾ ਤੇਰਾ ਤੁਧੁ ਆਪੇ ਕੀਆ ॥

meraa teraa tudh aape keea | Ang 1062

Sant Singh KhalsaYou Yourself created the sense of 'mine' and 'yours.'
Manmohan SinghSense of mine and thine, Thou Thyself has created.
Manmohan Singh (Punjabi)ਮੇਰ ਅਤੇ ਤੇਰ ਦੀ ਗਿਆਤ ਤੂੰ ਆਪ ਹੀ ਰਚੀ ਹੈ।
Fareedkot Teekaਇਹ ਮੇਰਾ ਹੈ ਔ ਇਹ ਤੇਰਾ ਹੈ, ਇਹ ਪ੍ਰਕਾਰ ਭੀ ਤੈਨੇ ਆਪ ਹੀ ਕੀਆ ਹੈ॥
Prof. Sahib Singhਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ।

ਪਦ ਅਰਥ ਮੇਰਾ ਤੇਰਾ = ਮੇਰ-ਤੇਰ, ਵਿਤਕਰਾ। ਆਪੇ = ਆਪ ਹੀ।

SikhNet (Spanish)Oh Dios, Tú Mismo has creado la idea de lo mío y lo tuyo,

ਸਭਿ ਤੇਰੇ ਜੰਤ; ਤੇਰੇ ਸਭਿ ਜੀਆ ॥

sabh tere jant; tere sabh jeea | Ang 1062

Sant Singh KhalsaAll creatures are Yours; You created all beings.
Manmohan SinghAll the creatures belong to Thee and Thou alone has created all the beings.
Manmohan Singh (Punjabi)ਸਮੂਹ ਜੀਵ ਜੰਤੂ ਤੈਂਡੀ ਮਲਕੀਅਤ ਹਨ ਅਤੇ ਤੂੰ ਹੀ ਸਾਰਿਆਂ ਪ੍ਰਾਣ-ਧਾਰੀਆਂ ਨੂੰ ਰਚਿਆ ਹੈ।
Fareedkot Teekaਸਭ ਤੇਰੇ ਜੰਤ ਸੂਖਮ ਕੀਏ ਹੈਂ ਔ ਅਸਥੂਲ ਜੀਵ ਸਭ ਤੇਰੇ ਹੀ ਕੀਏ ਹੂਏ ਹੈਂ॥
Prof. Sahib Singhਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਸਭਿ = ਸਾਰੇ।

SikhNet (Spanish)pues todas las criaturas han sido creadas por Ti. Sí, toda vida es Tuya.

ਨਾਨਕ ਨਾਮੁ ਸਮਾਲਿ ਸਦਾ ਤੂ; ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥

naanak naam samaal sadaa too; guramatee man vasaaeidaa |16|4|18| Ang 1062

Sant Singh KhalsaO Nanak, contemplate the Naam forever; through the Guru's Teachings, the Lord abides in the mind. ||16||4||18||
Manmohan SinghO Nanak, contemplate thou ever the Lord's Name. Through the Guru's instruction, the Lord Guru's instruction, the Lord abides in man's mind.
Manmohan Singh (Punjabi)ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਮਨੁੱਖ ਦੇ ਮਨ ਅੰਦਰ ਟਿਕ ਜਾਂਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਤੂੰ ਗੁਰੋਂ ਕੀ (ਮਤੀ) ਸਿਖਿਆ ਵਸਾਵਤਾ ਹੈਂ ਓਹ ਸਦਾ ਨਾਮ ਕੋ (ਸਮਾਲਿ) ਸਿਮਰਤਾ ਹੈ॥੧੬॥੪॥੧੮॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੬॥੪॥੧੮॥

ਪਦ ਅਰਥ ਸਮਾਲਿ = ਯਾਦ ਕਰਦਾ ਰਹੁ ॥੧੬॥੪॥੧੮॥

SikhNet (Spanish)Dice Nanak, Oh mente mía, alaba siempre el Nombre del Señor, a través de la Palabra del Guru. (16- 4-18)
Answers quote the Granth verbatim with Ang citations. AI commentary is not Gurbani and not a religious ruling.