ਸੋਈ ਨਾਮੁ ਸਿਵਰਿ, ਨਵ ਨਾਥ ਨਿਰੰਜਨੁ; ਸਿਵ ਸਨਕਾਦਿ ਸਮੁਧਰਿਆ ॥
soee naam sivar, nav naath niranjan; siv sanakaad samudhariaa |
Sant Singh KhalsaDwelling upon that Immaculate Naam, the nine Yogic masters, Shiva and Sanak and many others have been emancipated.
Manmohan SinghContemplating the same immaculate Name, the nine great Yogis, Shiva and Sanak etc. have been wholly emancipated.
Manmohan Singh (Punjabi)ਉਸੇ ਹੀ ਪਵਿੱਤਰ ਨਾਮ ਦਾ ਆਰਾਧਨ ਕਰਨ ਦੁਆਰਾ, ਨੌ ਵਡੇ ਯੋਗੀ, ਸ਼ਿਵਜੀ ਅਤੇ ਸਨਕ ਆਦਿ ਪੂਰੀ ਤਰ੍ਹਾਂ ਪਾਰ ਉਤਰ ਗਏ ਹਨ।
Fareedkot Teekaਸੋਈ (ਨਿਰੰਜਨੁ) ਮਾਯਾ ਤੇ ਰਹਿਤ ਵਾਹਿਗੁਰੂ ਕਾ ਨਾਮ ਨੌ ਨਾਥ ਸਿਮਰਨ ਕਰਤੇ ਹੈਂ ਔਰ ਤਿਸ ਨਾਮ ਕੋ ਸ਼ਿਵਜੀ ਔ ਸਨਕਾਦਿਕੋਂ ਨੇ (ਸੰ) ਭਲੀ ਪ੍ਰਕਾਰ ਕਰ ਕੇ ਰਿਦੇ ਮੇਂ ਧਾਰਨ ਕੀਆ ਹੈ; ਵਾ ਜਿਸ ਨਾਮ ਨੇ ਸ਼ਿਵ ਸਨਕਾਦਿਕੋਂ ਕੋ ਭਲੀ ਪ੍ਰਕਾਰ ਕਰ ਉਧਾਰਿਆ ਹੈ॥
Prof. Sahib Singhਨੌ ਨਾਥ, ਸ਼ਿਵ ਜੀ, ਸਨਕ ਆਦਿਕ ਉਸੇ ਪਵਿੱਤ੍ਰ ਨਾਮ ਨੂੰ ਸਿਮਰ ਕੇ ਤਰ ਗਏ;ਪਦ ਅਰਥ ਸਿਵਰਿ = ਸਿਮਰ ਕੇ। ਨਵ = ਨੌ। ਨਿਰੰਜਨੁ = ਨਿਰਲੇਪ ਹਰੀ (ਨਿਰਅੰਜਨੁ। ਮਾਇਆ ਦੀ ਕਾਲਖ ਤੋਂ ਰਹਿਤ)। ਸਮੁਧਰਿਆ = ਤਰ ਗਏ, ਪਾਰ ਉਤਰ ਗਏ।
SikhNet (Spanish)Habitando en ese Naam Inmaculado, los nueve maestros Yoguis, Shiva, Sanak y muchos otros han sido liberados.
ਚਵਰਾਸੀਹ ਸਿਧ ਬੁਧ ਜਿਤੁ ਰਾਤੇ; ਅੰਬਰੀਕ ਭਵਜਲੁ ਤਰਿਆ ॥
chavaraaseeh sidh budh jit raate; anbareek bhavajal tariaa |
Sant Singh KhalsaThe eighty-four Siddhas, the beings of supernatural spiritual powers, and the Buddhas are imbued with the Naam; it carried Ambreek across the terrifying world-ocean.
Manmohan SinghThe eighty-four men of miracles and Budhas are imbued with the Name, by which Ambrik was ferried across the dreadful world ocean.
Manmohan Singh (Punjabi)ਚੁਰਾਸੀ ਕਰਾਮਾਤੀ ਬੰਦੇ ਅਤੇ ਬੁੱਧ ਉਸ ਨਾਮ ਨਾਲ ਰੰਗੀਜੇ ਹਨ, ਜਿਸ ਦੁਆਰਾ ਅੰਬਰੀਕ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਇਆ ਸੀ।
Fareedkot Teekaਜਿਸ ਨਾਮ ਮੇਂ ਚੌਰਾਸੀ ਸਿਧਿ ਔ ਬੁਧਿ ਆਦੀ ਨਵ ਗ੍ਰਹਿ ਵਾ ਬੁਧਵਾਨ ਜਨ ਸਭੀ (ਰਾਤੇ) ਪ੍ਰੀਤਵਾਨ ਭਏ ਹੈਂ ਔਰ ਜਿਸ ਨਾਮ ਕੇ ਜਪ ਸੇ ਅੰਬਰੀਕ ਭਗਤ ਸੰਸਾਰ ਸਮੁੰਦ੍ਰ ਸੇ ਤਰਿਆ ਹੈ॥
Prof. Sahib Singhਚੌਰਾਸੀ ਸਿੱਧ ਤੇ ਹੋਰ ਗਿਆਨਵਾਨ ਉਸੇ ਰੰਗ ਵਿਚ ਰੰਗੇ ਹੋਏ ਹਨ; (ਉਸੇ ਨਾਮ ਦੀ ਬਰਕਤਿ ਨਾਲ) ਅੰਬਰੀਕ ਸੰਸਾਰ-ਸਾਗਰ ਤੋਂ ਤਰ ਗਿਆ।ਪਦ ਅਰਥ ਜਿਤੁ = ਜਿਸ (ਨਾਮ) ਵਿਚ। ਬੁਧ = ਸਿਆਣੇ, ਗਿਆਨਵਾਨ ਮਨੁੱਖ। ਰਾਤੇ = ਰੱਤੇ ਹੋਏ, ਰੰਗੇ ਹੋਏ।
SikhNet (Spanish)Los ochenta y cuatro Siddhas, los que tienen poderes sobrenaturales, los Buddas, están embebidos con el Naam, llevó a Ambrik a través del aterrador océano del mundo.
ਉਧਉ ਅਕ੍ਰੂਰੁ ਤਿਲੋਚਨੁ ਨਾਮਾ; ਕਲਿ ਕਬੀਰ. ਕਿਲਵਿਖ ਹਰਿਆ ॥
audhau akraoor tilochan naamaa; kal kabeer. kilavikh hariaa |
Sant Singh KhalsaIt has erased the sins of Oodho, Akroor, Trilochan, Naam Dayv and Kabeer, in this Dark Age of Kali Yuga.
Manmohan SinghThe Name effaced the sins of Oodho, Akrur and, in the Darkage, of Tirlochan, Nam Dev and Kabir.
Manmohan Singh (Punjabi)ਨਾਮ ਨੇ ਊਧੋ, ਅਕਰੂਰ ਅਤੇ ਕਲਜੁਗ ਵਿੱਚ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਦੇ ਪਾਪ ਮੇਟ ਦਿੱਤੇ।
Fareedkot Teekaਉਧਵ ਜੀ ਅਕ੍ਰੂਰ, ਤ੍ਰਿਲੋਚਨ, ਭਗਤ ਨਾਮਦੇਵ ਜੀ ਨੇ ਪੁਨਾ ਕਲਿਯੁਗ ਕੇ ਬੀਚ ਕਬੀਰ ਜੀ ਤੇ ਆਦਿ ਲੇ ਕਰ ਸਰਬ ਭਗਤੋਂ ਨੇ ਜਿਸ ਨਾਮ ਕੇ ਜਾਪ ਸੇ ਸਰਬ (ਕਿਲਵਿਖ) ਪਾਪੋਂ ਕੋ (ਹਰਿਆ) ਦੂਰ ਕੀਆ ਹੈ॥
Prof. Sahib Singhਉਸੇ ਨਾਮ ਨੂੰ ਊਧੌ, ਅਕ੍ਰੂਰ, ਤ੍ਰਿਲੋਚਨ ਅਤੇ ਨਾਮਦੇਵ ਭਗਤ ਨੇ ਸਿਮਰਿਆ, (ਉਸੇ ਨਾਮ ਨੇ) ਕਲਜੁਗ ਵਿਚ ਕਬੀਰ ਦੇ ਪਾਪ ਦੂਰ ਕੀਤੇ।ਪਦ ਅਰਥ ਕਲਿ = ਕਲਜੁਗ ਵਿਚ। ਕਿਲਵਿਖ = ਪਾਪ। ਹਰਿਆ = ਦੂਰ ਕੀਤੇ। ਉਧਉ = ਕ੍ਰਿਸ਼ਨ ਜੀ ਦਾ ਭਗਤ। ਅਕ੍ਰੂਰੁ = ਕ੍ਰਿਸ਼ਨ ਜੀ ਦਾ ਭਗਤ।
SikhNet (Spanish)Ha borrado las faltas de Odho, Akur, Trilochan, Nam Dev y Kabir en esta era oscura de Kali.
ਸੋਈ ਨਾਮੁ ਅਛਲੁ. ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੩॥
soee naam achhal. bhagatah bhav taaran; amaradaas gur kau furiaa |3|
Sant Singh KhalsaThat Undeceivable Naam, which carries the devotees across the world-ocean, came into Guru Amar Daas. ||3||
Manmohan SinghThe very same Undeceivable Name, which ferries the saints across the world ocean, came into the mind of Guru Amar Dass.
Manmohan Singh (Punjabi)ਐਨ ਉਹੀ ਨਾਂ ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ।
Fareedkot Teekaਜੋ ਨਾਮ ਭਗਤਿ ਜਨੋਂ ਕੇ ਸੰਸਾਰ ਸਮੁੰਦ੍ਰ ਸੇ ਤਾਰਨੇਹਾਰਾ ਅਛਲ ਸਰੂਪ ਹੈ, ਸੋਈ ਨਾਮ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਫੁਰਿਆ ਹੈ, ਭਾਵ ਪ੍ਰਾਪਤ ਹੂਆ ਹੈ॥੩॥
Prof. Sahib Singhਉਹੀ ਅਛੱਲ ਨਾਮ, ਤੇ ਭਗਤ ਜਨਾਂ ਨੂੰ ਸੰਸਾਰ ਤੋਂ ਪਾਰ ਕਰਨ ਵਾਲਾ ਨਾਮ, ਸਤਿਗੁਰੂ ਅਮਰਦਾਸ ਜੀ ਨੂੰ ਅਨੁਭਵ ਹੋਇਆ ॥੩॥
SikhNet (Spanish)El Naam, que es imposible de engañar y lleva a los Devotos a través del océano del mundo, se posó en Guru Amar Das. (3)