ਉਦਮੁ ਕਰਿ. ਲਾਗੇ ਬਹੁ ਭਾਤੀ; ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥
audam kar. laage bahu bhaatee; bichareh anik saasatr bahu khattooaa |
Sant Singh KhalsaPeople are engaged in making all sorts of efforts; they contemplate the various aspects of the six Shaastras.
Manmohan SinghMen are engaged in making efforts in many ways. They greatly reflect upon the various aspects of the six Shashtras.
Manmohan Singh (Punjabi)ਬੰਦੇ ਬਹੁਤਿਆਂ ਤਰੀਕਿਆਂ ਨਾਲ ਉਪਰਾਲੇ ਕਰਨ ਵਿੱਚ ਜੁਟੇ ਹੋਏ ਹਨ। ਉਹ ਛਿਆ ਸ਼ਾਸਤਰਾਂ ਦੀ ਅਨੇਕਾਂ ਪਹਿਲੂਆਂ ਤੋਂ ਘਣੇਰੀ ਵੀਚਾਰ ਕਰਦੇ ਹਨ।
Fareedkot Teekaਲੋਕ ਅਨੇਕ ਪ੍ਰਕਾਰ ਕੇ ਸਾਧਨੋਂ ਰੂਪੀ ਉਪਾਵੋਂ ਕੇ ਉਦਮ ਕਰਨੇ ਮੇਂ ਲਗੇ ਹੂਏ ਹੈਂ। ਏਕ ਤੋ ਬਹੁਤ (ਖਟੂਆ) ਖੱਟੀ ਅਰਥਾਤ ਲਾਭ ਕੇ ਵਾਸਤੇ ਖਟ ਸ਼ਾਸਤ੍ਰੋਂ ਕੋ ਬਹੁਤ ਵੇਰ ਬੀਚਾਰਤੇ ਹੈਂ॥
Prof. Sahib Singhਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉੱਦਮ ਕਰ ਰਹੇ ਹਨ, ਛੇ ਸ਼ਾਸਤ੍ਰ ਵਿਚਾਰ ਰਹੇ ਹਨ;ਪਦ ਅਰਥ ਬਿਚਰਹਿ = ਵਿਚਾਰਦੇ ਹਨ। ਅਨਿਕ = ਬਹੁਤ ਸਾਰੇ ਲੋਕ। ਸਾਸਤ੍ਰ ਖਟੂਆ = ਛੇ ਸ਼ਾਸਤ੍ਰਾਂ ਨੂੰ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)।
SikhNet (Spanish)La gente trata de hacer todo tipo de esfuerzos, medita en los seis aspectos de los seis Shastras.
ਭਸਮ ਲਗਾਇ, ਤੀਰਥ ਬਹੁ ਭ੍ਰਮਤੇ; ਸੂਖਮ ਦੇਹ, ਬੰਧਹਿ ਬਹੁ ਜਟੂਆ ॥
bhasam lagaae, teerath bahu bhramate; sookham deh, bandheh bahu jattooaa |
Sant Singh KhalsaRubbing ashes all over their bodies, they wander around at the various sacred shrines of pilgrimage; they fast until their bodies are emaciated, and braid their hair into tangled messes.
Manmohan SinghBesmearing their body with ashes, some wander at various pilgrim stations, some make their body thin lean and some blind their hair into many matted locks.
Manmohan Singh (Punjabi)ਆਪਣੀ ਦੇਹ ਨੂੰ ਸੁਆਹ ਮਲ ਕੇ ਕਈ ਘਣੇਰਿਆਂ ਯਾਤ੍ਰਾ-ਅਸਥਾਨਾਂ ਤੇ ਰਟਨ ਕਰਦੇ ਹਨ, ਕਈ ਆਪਣੀ ਕਾਇਆ ਨੂੰ ਪਤਲੀ ਤੇ ਦੁਬਲੀ ਕਰ ਲੈਂਦੇ ਹਨ ਅਤੇ ਕਈ ਆਪਣਿਆਂ ਵਾਲਾ ਨੂੰ ਬੰਨਨੂੰ ਕੇ ਬਹੁਤੀਆਂ ਜਟਾ ਬਣਾ ਲੈਂਦੇ ਹਨ।
Fareedkot Teekaਏਕ ਸਰੀਰ ਮੇਂ ਭਸਮ ਕੋ ਲਗਾਇ ਕਰ ਕੇ ਬਹੁਤ ਤੀਰਥੋਂ ਮੇਂ ਭ੍ਰਮਤੇ ਹੈਂ ਔਰ ਏਕ ਅੰਨ ਕੋ ਤਿਆਗ ਕਰ ਸੂਖਮ ਦੇਹੀ ਕਰ ਲੇਤੇ ਹੈਂ ਔਰ ਏਕ ਸਿਰ ਪਰ ਬਹੁਤ ਬਡੀਆਂ ਜਟਾਂ ਬਾਂਧ ਲੇਤੇ ਹੈਂ॥
Prof. Sahib Singh(ਪਿੰਡੇ ਤੇ) ਸੁਆਹ ਮਲ ਕੇ ਬਹੁਤੇ ਮਨੁੱਖ ਤੀਰਥਾਂ ਤੇ ਭੌਂਦੇ ਫਿਰਦੇ ਹਨ, ਅਤੇ ਕਈ ਬੰਦੇ ਸਰੀਰ ਨੂੰ (ਤਪਾਂ ਨਾਲ) ਕਮਜ਼ੋਰ ਕਰ ਚੁਕੇ ਹਨ ਤੇ (ਸੀਸ ਉਤੇ) ਜਟਾਂ ਧਾਰ ਰਹੇ ਹਨ।ਪਦ ਅਰਥ ਭ੍ਰਮਤੇ = ਭਟਕਦੇ ਫਿਰਦੇ ਹਨ। ਸੂਖਮ = ਕਮਜ਼ੋਰ। ਦੇਹ = ਸਰੀਰ। ਬਹੁ = ਬਹੁਤੇ ਮਨੁੱਖ। ਬੰਧਹਿ ਜਟੂਆ = ਜਟਾਂ ਸਿਰ ਤੇ ਧਾਰਨ ਕਰ ਰਹੇ ਹਨ।
SikhNet (Spanish)Frota cenizas sobre su cuerpo, vaga visitando varios lugares santos, ayuna hasta que su cuerpo queda en los huesos y trenza su cabello hasta enredar las trenzas.
ਬਿਨੁ ਹਰਿ ਭਜਨ, ਸਗਲ ਦੁਖ ਪਾਵਤ; ਜਿਉ ਪ੍ਰੇਮ ਬਢਾਇ, ਸੂਤ ਕੇ ਹਟੂਆ ॥
bin har bhajan, sagal dukh paavat; jiau prem badtaae, soot ke hattooaa |
Sant Singh KhalsaWithout devotional worship of the Lord, they all suffer in pain, caught in the tangled web of their love.
Manmohan SinghWithout the Lord's meditation everyone suffers pain like the spider, which with love increases her web of yarn.
Manmohan Singh (Punjabi)ਸੁਆਮੀ ਦੇ ਸਿਮਰਨ ਦੇ ਬਾਝੋਂ ਹਰ ਜਣਾ ਮਕੜੀ ਦੀ ਤਰ੍ਹਾਂ ਪਿਆਰ ਨਾਲ ਤੰਦ ਦਾ ਜਾਲ ਵਧਾਉਣ ਦੀ ਤਕਲੀਫ ਉਠਾਉਂਦਾ ਹੈ।
Fareedkot Teekaਸੋ ਜੈਸੇ (ਹਟੂਆ) ਦੁਕਾਨਦਾਰ ਪ੍ਰੇਮ ਕੋ ਵਧਾਇਕਰ ਅਰ ਦੁਖ ਪਾਇ ਕਰ ਕੇ ਸੂਤ ਕੇ ਲਡੂ ਬਨਾਵਤਾ ਹੈ ਪਰ ਖਾਵਤਾ ਨਹੀਂ ਹੈ, ਭਾਵ ਕਸ਼ਟ ਕਰ ਕੇ ਸ਼ਾਸਤ੍ਰੋਂ ਕੋ ਪੜ੍ਹਤੇ ਹੈਂ, ਪਰੰਤੂ ਸਿਧਾਂਤ ਕੋ ਨਹੀਂ ਧਾਰਤੇ ਹੈਂ; ਵਾ ਜੈਸੇ (ਹਟੂਆ) ਬੰਬੋਹਾ ਜੀਵ ਅਪਨੀ ਤਾਰ ਨਿਕਾਸ ਕਰ ਕੇ ਜਾਲਾ ਰਚ ਕਰ ਤਿਸੀ ਮੇਂ ਫਸ ਕਰ ਕੇ ਮਰਤਾ ਹੈ, ਤੈਸੇ ਜੀਵ ਅਪਨੇ ਕਰਮੋਂ ਕਰ ਕੇ ਆਪ ਹੀ ਬੰਧਾਇਵਾਨ ਹੋਤਾ ਹੈ। ਤਾਂ ਤੇ ਹਰੀ ਕੇ ਭਜਨ ਤੇ ਬਿਨਾਂ ਇਨ ਪੂਰਬੋਕਤ ਸਾਧਨਾਂ ਕੇ ਕਰਨੇ ਵਾਲੇ ਜੀਵ ਅਹੰਮਮ ਕਰ ਕੇ ਸਦਾ ਜਨਮ ਮਰਨ ਰੂਪ ਦੁਖੋਂ ਕੋ ਪਾਵਤੇ ਹੈਂ। ਤਾਂ ਤੇ ਵਾਹਿਗੁਰੂ ਕੇ ਨਾਮ ਸੇ ਸਰਬ ਦੁਖ ਦੂਰ ਹੋਤੇ ਹੈਂ॥
Prof. Sahib Singhਹਰੀ ਦਾ ਨਾਮ ਲੈਣ ਤੋਂ ਬਿਨਾ, ਇਹ ਸਾਰੇ ਲੋਕ ਦੁੱਖ ਪਾਂਦੇ ਹਨ (ਇਹ ਸਾਰੇ ਅਡੰਬਰ ਉਹਨਾਂ ਲਈ ਫਸਣ ਵਾਸਤੇ ਜਾਲ ਬਣ ਜਾਂਦੇ ਹਨ) ਜਿਵੇਂ (ਕਹਣਾ) ਬੜੇ ਮਜ਼ੇ ਨਾਲ ਤਾਰਾਂ ਦਾ ਜਾਲ ਤਣਦਾ ਹੈ (ਤੇ ਆਪ ਹੀ ਉਸ ਵਿਚ ਫਸ ਕੇ ਆਪਣੇ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ ਹੈ)ਪਦ ਅਰਥ ਸਗਲ = ਸਾਰੇ (ਮਨੁੱਖ)। ਪ੍ਰੇਮ = ਪ੍ਰੇਮ ਨਾਲ, ਮਜ਼ੇ ਨਾਲ। ਬਢਾਇ = ਵਧਾਉਂਦਾ ਹੈ, ਤਾਣਦਾ ਹੈ। ਸੂਤ ਕੇ ਹਟੂਆ = ਸੂਤ੍ਰ ਦੇ ਘਰ, ਤਾਰਾਂ ਦੇ ਘਰ, ਤਾਰਾਂ ਦਾ ਜਾਲ।
SikhNet (Spanish)Sin la Alabanza de Devoción al Señor, todos sufren de dolor, atrapados en la enredada red de su apego amoroso.
ਪੂਜਾ ਚਕ੍ਰ ਕਰਤ ਸੋਮਪਾਕਾ; ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥
poojaa chakr karat somapaakaa; anik bhaant thaatteh kar thattooaa |2|11|20|
Sant Singh KhalsaThey perform worship ceremonies, draw ritual marks on their bodies, cook their own food fanatically, and make pompous shows of themselves in all sorts of ways. ||2||11||20||
Manmohan SinghSome perform worship, inscribe religious marks on their body, cook their own food and make ostentations in various ways.
Manmohan Singh (Punjabi)ਕਈ ਉਪਾਸ਼ਨਾ ਕਰਦੇ ਹਨ ਅਤੇ ਆਪਣੀ, ਦੇਹ ਤੇ ਧਾਰਮਕ ਚਿੰਨ ਉਕਰਦੇ ਹਨ, ਆਪਣਾ ਭੋਜਨ ਆਪ ਪਕਾਉਂਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਅਡੰਬਰ ਕਰਦੇ ਹਨ।
Fareedkot Teekaਏਕ ਦ੍ਵਾਰਕਾ ਆਦਿਕੋਂ ਮੇਂ ਜਾਇ ਕਰ ਕੇ ਸਰੀਰ ਪਰ ਚੱਕਰ ਆਦੀ ਛਾਪਾ ਲਗਾਇ ਲੇਤੇ ਹੈਂ ਔਰ ਏਕ ਪੂਜਾ ਕਰਤੇ ਹੈਂ। (ਸੋਮਪਾਕਾ) ਚੰਦ੍ਰਾਇਣ ਬ੍ਰਤ ਵਾ ਚੰਦ੍ਰਮਾਂ ਕੋ ਦੇਖ ਕਰ ਭੋਜਨ ਖਾਤੇ ਹੈਂ। ਇਤ੍ਯਾਦੀ ਅਨੇਕ ਪ੍ਰਕਾਰ ਕੇ ਕਰਮੋਂ ਰੂਪ ਥਾਟ ਥਟਤੇ ਹੈਂ, ਭਾਵ ਅਨੇਕ ਪ੍ਰਕਾਰ ਕੀਆਂ ਬਨਾਵਟਾਂ ਬਨਾਵਤੇ ਹੈਂ॥੨॥੧੧॥੨੦॥☬ਇਹ ਬੀਸ ਸਵੱਯੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਮੁਖ ਤੇ ਉਚਾਰਨ ਕਰਕੇ, ਨੌ ਸਵਈਯੇ ਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੀ ਕੀਰਤੀ ਔ ਗਿਆਰਾਂ ਮੇਂ ਭੱਟੋਂ ਪ੍ਰਤੀ ਉਪਦੇਸ਼ ਦੀਆ ਹੈ॥☬ਤਿਸ ਸਮੈਂ ਸ੍ਰੀ ਗੁਰ ਅਰਜਨ ਸਾਹਿਬ ਜੀ ਤੇ ਉਪਦੇਸ਼ ਸ੍ਰਵਨ ਕਰ ਕੇ ਵੇਦੋਂ ਕੇ ਸਰੂਪ ਜੋ ਭੱਟ ਹੈਂ, ਸਤਾਰਾਂ ਹੀ ਗਿਆਨ ਕੋ ਪਾਇ ਕਰ ਕੇ ਸ੍ਰਾਪ ਨਿਵਿਰਤੀ ਕਾ ਸਮਾਂ ਜਾਨ ਕਰ ਪ੍ਰਤੱਖ੍ਯ ਪਰਮੇਸ੍ਵਰ ਸਤਿਗੁਰੋਂ ਕਾ ਦਰਸਨ ਕਰਤੇ ਹੂਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਆਦਿ ਲੇ ਕਰ ਸ੍ਰੀ ਗੁਰ ਅਰਜਨ ਸਾਹਿਬ ਜੀ ਪ੍ਰਯੰਤ ਸਤਿਗੁਰੋਂ ਕਾ ਸੁਜਸ ਉਚਾਰਨ ਕਰਤੇ ਭਏ। ਅਬ ਪ੍ਰਥਮੈਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ ਸੁਜਸ ਬਿਸ਼ਨੂੰ ਜੀ ਸੇ ਮਿਲਤ ਮੰਗਲਾਚਰਣ ਰੂਪ ਕਹਿਤੇ ਹੈਂ:
Prof. Sahib Singhਕਈ ਮਨੁੱਖ ਪੂਜਾ ਕਰਦੇ ਹਨ; ਸਰੀਰ ਤੇ ਚੱਕ੍ਰਾਂ ਦੇ ਚਿੰਨ੍ਹ ਲਗਾਉਂਦੇ ਹਨ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਤਿਆਰ ਕਰਦੇ ਹਨ, ਤੇ ਹੋਰ ਅਨੇਕਾਂ ਤਰ੍ਹਾਂ ਦੇ ਕਈ ਬਣਤਰ ਬਣਾਉਂਦੇ ਹਨ ਪਰ (ਪਰ ਨਾਮ-ਸਿਮਰਨ ਤੋਂ ਬਿਨਾਂ ਇਹ ਵੀ ਵਿਅਰਥ ਹੀ ਹਨ) ॥੨॥੧੧॥੨੦॥ਪਦ ਅਰਥ ਸੋਮਪਾਕਾ = ਸ੍ਵਯੰ ਪਾਕ, ਆਪਣੀ ਹੱਥੀਂ ਰੋਟੀ ਤਿਆਰ ਕਰਨੀ। ਥਾਟਹਿ = ਬਣਾਉਂਦੇ ਹਨ। ਬਹੁ ਥਟੂਆ = ਕਈ ਥਾਟ, ਕਈ ਬਣਾਉਟਾਂ, ਕਈ ਭੇਖ ॥੨॥੧੧॥੨੦॥
* ਨੋਟ: ਪਹਿਲੇ ਸੰਗ੍ਰਹ ਦੇ ੯ ਅਤੇ ਇਸ ਸੰਗ੍ਰਹ ਦੇ ੧੧ ਸਵਈਏ ਮਿਲਾ ਕੇ ਗੁਰੂ ਅਰਜਨ ਸਾਹਿਬ ਦੇ ੨੦ ਸਵਈਏ ਹਨ।
SikhNet (Spanish)Hacen ceremonias de alabanza, ponen marcas rituales sobre sus cuerpos, cocinan su alimento en forma fanática y hacen teatro exagerado para impresionar a los demás. (2-11-20)