ੴ

ਸਿੱਖਬਾਣੀ · SikhBani

Ang 1389

Sri Guru Granth Sahib · Svaiyay Sri Mukhbak Mehl 5 · 6 shabads, 31 lines
Translations
Shabad Guru Arjan Dev Ji Svaiyay Sri Mukhbak Mehl 5 continued from Ang 1388

ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ; ਬਿਨਸਿ ਜਾਹਿ. ਹਰਿ ਨਾਮੁ ਉਚਾਰੀ ॥

kaam krodh mad matasar trisanaa; binas jaeh. har naam uchaaree |

Sant Singh KhalsaLust, anger, egotism, jealousy and desire are eliminated by chanting the Name of the Lord.
Manmohan SinghReciting the Lord's Name, lust, wrath, ego, jealousy and craving are eradicated.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਵਿਸ਼ੇਭੋਗ, ਗੁੱਸਾ, ਹੰਕਾਰ ਈਰਖਾ ਅਤੇ ਖਾਹਿਸ਼ ਨਾਸ ਹੋ ਜਾਂਦੇ ਹਨ।
Fareedkot Teekaਕਾਮ ਔ ਕ੍ਰੋਧ, (ਮਦ) ਹੰਕਾਰ, (ਮਤਸਰ) ਈਰਖਾ, ਤ੍ਰਿਸਨਾ ਆਦੀ ਸੰਪੂਰਨ ਵਿਕਾਰ ਜਿਸ ਹਰੀ ਕਾ ਨਾਮ ਉਚਾਰਨ ਕਰਨੇ ਸੇ ਬਿਨਸ ਜਾਤੇ ਹੈਂ॥
Prof. Sahib Singhਹਰੀ-ਨਾਮ ਨੂੰ ਸਿਮਰਿਆਂ ਕਾਮ, ਕ੍ਰੋਧ, ਅਹੰਕਾਰ, ਈਰਖਾ ਤੇ ਤ੍ਰਿਸ਼ਨਾ-ਇਹ ਸਭ ਨਾਸ ਹੋ ਜਾਂਦੇ ਹਨ।

ਪਦ ਅਰਥ ਮਦ = ਅਹੰਕਾਰ। ਮਤਸਰ = ਈਰਖਾ। ਬਿਨਸਿ ਜਾਹਿ = ਨਾਸ ਹੋ ਜਾਂਦੇ ਹਨ। ਉਚਾਰੀ = ਸਿਮਰਨ ਨਾਲ, ਉਚਾਰਿ।

SikhNet (Spanish)Lujuria, enojo, egoísmo, celos, deseos, son eliminados cantando el Nombre del Señor,

ਇਸਨਾਨ ਦਾਨ ਤਾਪਨ ਸੁਚਿ ਕਿਰਿਆ; ਚਰਣ ਕਮਲ ਹਿਰਦੈ ਪ੍ਰਭ ਧਾਰੀ ॥

eisanaan daan taapan such kiriaa; charan kamal hiradai prabh dhaaree |

Sant Singh KhalsaThe merits of cleansing baths, charity, penance, purity and good deeds, are obtained by enshrining the Lotus Feet of God within the heart.
Manmohan SinghThe enshrining of the Lord's lotus feet in the mind bestows the merit of ablution, charity, penance, piety and good actions.
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾਂ ਦਾ ਮਨ ਅੰਦਰ ਟਿਕਾਉਣਾ ਮਜਨ, ਪੁੰਨ-ਦਾਨ, ਤਪੱਸਿਆ, ਪਵਿੱਤਰਤਾ ਅਤੇ ਚੰਗੇ ਅਮਲਾ ਦਾ ਫਲ ਪਰਦਾਨ ਕਰਦਾ ਹੈ।
Fareedkot Teekaਇਸ਼ਨਾਨ ਔ ਦਾਨ, (ਤਾਪਨ) ਤਪ ਕਰਨਾ, (ਸੁਚ) ਪਵਿਤ੍ਰਤਾ ਕਰ ਕੇ (ਕਿਰਿਆ) ਪੂਜਾ ਆਦੀ ਸ਼ੁਭ ਕਰਮੋਂ ਕਾ ਮੂਲ ਇਹੀ ਹੈ, ਜੋ ਤਿਸ ਪ੍ਰਭੂ ਕੇ ਚਰਨ ਕਮਲੋਂ ਕੀ ਪ੍ਰੀਤੀ ਰਿਦੇ ਮੇਂ ਧਾਰੀ ਹੈ॥
Prof. Sahib Singh(ਤੀਰਥਾਂ ਦੇ) ਇਸ਼ਨਾਨ ਕਰਨੇ, (ਓਥੇ) ਦਾਨ ਕਰਨੇ, ਤਪ ਸਾਧਣੇ ਤੇ ਸਰੀਰਕ ਸੁੱਚ ਦੇ ਕਰਮ-(ਇਹਨਾਂ ਸਭਨਾਂ ਦੀ ਥਾਂ) ਅਸਾਂ ਪ੍ਰਭੂ ਦੇ ਚਰਨ ਹਿਰਦੇ ਵਿਚ ਧਾਰ ਲਏ ਹਨ।

ਪਦ ਅਰਥ ਤਾਪਨ = ਤਪ ਸਾਧਣੇ। ਸੁਚਿ ਕਿਰਿਆ = ਸਰੀਰਕ ਸੁੱਚ ਰੱਖਣ ਵਾਲੇ ਸਾਧਨ। ਚਰਣ ਕਮਲ = ਹਰੀ ਦੇ ਕਮਲਾਂ ਵਰਗੇ ਸੋਹਣੇ ਪੈਰ।

SikhNet (Spanish)los méritos por abluciones, caridades, penitencias, purificaciones y buenas acciones, son obtenidas enalteciendo los Pies de Loto de Dios en nuestro corazón.

ਸਾਜਨ ਮੀਤ. ਸਖਾ ਹਰਿ ਬੰਧਪ; ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥

saajan meet. sakhaa har bandhap; jeea dhaan prabh praan adhaaree |

Sant Singh KhalsaThe Lord is my Friend, my Very Best Friend, Companion and Relative. God is the Sustenance of the soul, the Support of the breath of life.
Manmohan SinghThe Lord God is my friend, intimate, mate and kinsman, He is the sustenance of my soul and the mainstay of my vital-breath.
Manmohan Singh (Punjabi)ਸੁਆਮੀ ਵਾਹਿਗੁਰੂ ਮੇਰਾ ਦੋਸਤ, ਮਿੱਤ੍ਰ ਸਾਥੀ ਅਤੇ ਸਨਬੰਧੀ ਹੈ। ਉਹ ਮੇਰੀ ਆਤਮਾ ਦੀ ਖੁਰਾਕ ਅਤੇ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਸਾਜਨ ਔ ਅਤੀ ਪਿਆਰਾ ਮਿਤ੍ਰ ਔ ਸਖਾ ਆਦੀ (ਬੰਧਪ) ਸਬੰਧੀ ਏਕ ਹਰੀ ਹੈ, ਜੀਅ ਔ ਪ੍ਰਾਣੋਂ ਕਾ ਆਸਰਾ ਔ (ਧਾਨ) ਅੰਨਿਆਦਿਕੋਂ ਕਾ ਦਾਤਾ ਹੈ॥
Prof. Sahib Singhਹਰੀ ਸਾਡਾ ਸੱਜਣ ਹੈ, ਮਿੱਤ੍ਰ ਹੈ, ਸਖਾ ਤੇ ਸੰਬੰਧੀ ਹੈ; ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਪ੍ਰਾਣਾਂ ਦਾ ਆਧਾਰ ਹੈ।

ਪਦ ਅਰਥ ਜੀਅ ਧਾਨ = ਜ਼ਿੰਦਗੀ ਦਾ ਆਸਰਾ, ਜਿੰਦ ਦਾ ਸੋਮਾ। ਪ੍ਰਾਨ ਅਧਾਰੀ = ਪ੍ਰਾਣਾਂ ਦਾ ਅਧਾਰ।

SikhNet (Spanish)El Señor es mi Amigo, mi mejor Amigo, Compañero y Pariente, es el Sustento del Alma, el Soporte de la respiración de la vida.

ਓਟ ਗਹੀ ਸੁਆਮੀ ਸਮਰਥਹ; ਨਾਨਕ ਦਾਸ. ਸਦਾ ਬਲਿਹਾਰੀ ॥੯॥

ott gahee suaamee samarathah; naanak daas. sadaa balihaaree |9|

Sant Singh KhalsaI have grasped the Shelter and Support of my All-powerful Lord and Master; slave Nanak is forever a sacrifice to Him. ||9||
Manmohan SinghI have sought the protection of the Omnipotent Lord. Slave Nanak is ever a sacrifice unto Him.
Manmohan Singh (Punjabi)ਮੈਂ ਸਰਬ-ਸ਼ਕਤੀਵਾਨ ਪ੍ਰਭੂ ਦੀ ਪਨਾਹ ਲਈ ਹੈ। ਗੋਲਾ ਨਾਨਕ ਉਸ ਉਤੋਂ ਹਮੇਸ਼ਾਂ ਹੀ ਘੋਲੀ ਵੰਞਦਾ ਹੈ।
Fareedkot Teekaਐਸੇ ਸਮਰਥ ਸ੍ਵਾਮੀ ਕੀ ਓਟ ਗ੍ਰਹਿਣ ਕਰੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਹਰੀ ਪਰ ਸਦਾ ਬਲਿਹਾਰੀ ਜਾਤੇ ਹੈਂ॥੯॥
Prof. Sahib Singhਅਸਾਂ ਸਮਰੱਥ ਮਾਲਕ ਦੀ ਓਟ ਪਕੜੀ ਹੈ, ਨਾਨਕ (ਉਸ ਦਾ) ਦਾਸ ਉਸ ਤੋਂ ਸਦਾ ਸਦਕੇ ਹੈ ॥੯॥

ਪਦ ਅਰਥ ਗਹੀ = ਪਕੜੀ ਹੈ। ਸੁਆਮੀ ਸਮਰਥਹ = ਸਮਰਥ ਮਾਲਕ ਦੀ ॥੯॥

SikhNet (Spanish)He llegado al Refugio del Soporte de mi Señor Maestro, Todopoderoso. El Esclavo Nanak ofrece su vida para siempre en sacrificio a Él. (9)

Open this shabad (6 lines, Angs 1388-1389) →

ਆਵਧ ਕਟਿਓ. ਨ ਜਾਤ; ਪ੍ਰੇਮ ਰਸ, ਚਰਨ ਕਮਲ ਸੰਗਿ ॥

aavadh kattio. na jaat; prem ras, charan kamal sang |

Sant Singh KhalsaWeapons cannot cut that person who delights in the love of the Lord's Lotus Feet.
Manmohan SinghWhosoever enjoys the relish of the association of the love of the Lord's lotus feet he can be cut not with weapons.
Manmohan Singh (Punjabi)ਜੋ ਕੋਈ ਪ੍ਰਭੂ ਦੇ ਕੰਵਲ ਪੈਰਾਂ ਦੀ ਸੰਗਤ ਦੀ ਪ੍ਰੀਤ ਦਾ ਸੁਆਦ ਮਾਣਦਾ ਹੈ, ਉਹ ਬਸਤਰਾਂ ਨਾਲ ਵਢਿਆ ਟੁਕਿਆ ਨਹੀਂ ਜਾ ਸਕਦਾ।
Fareedkot Teekaਜੋ ਪੁਰਸ਼ ਪ੍ਰਭੂ ਕੇ ਚਰਨ ਕਮਲੋਂ ਮੇਂ ਪ੍ਰੇਮ ਕਰ ਕੇ ਤਿਸ ਭਗਤਿ ਰਸ ਕੋ ਪਰਾਪਤਿ ਭ੍ਯਾ ਹੈ, ਸੋ ਜਨ ਕਾਮ, ਕ੍ਰੋਧ ਆਦੀ ਵਾ ਕੁਬਚਨੋਂ ਰੂਪੀ (ਆਵਧ) ਸ਼ਸਤ੍ਰੋਂ ਕਰ ਕੇ ਕਾਟਾ ਨਹੀਂ ਜਾਤਾ ਹੈ॥
Prof. Sahib Singh(ਜਿਸ ਮਨੁੱਖ ਨੇ) ਹਰੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰੇਮ ਦਾ ਸੁਆਦ (ਚੱਖਿਆ ਹੈ, ਉਹ) ਸ਼ਸਤ੍ਰਾਂ ਨਾਲ ਵੱਢਿਆ ਨਹੀਂ ਜਾ ਸਕਦਾ।

ਪਦ ਅਰਥ ਆਵਧ = ਸ਼ਸਤ੍ਰਾਂ ਨਾਲ। ਚਰਨ ਕਮਲ ਸੰਗਿ = ਚਰਨ-ਕਮਲਾਂ ਨਾਲ।

SikhNet (Spanish)Las armas no pueden tocar a ese ser que vive en el Regocijo del Amor de los Pies de Loto del Señor.

ਦਾਵਨਿ ਬੰਧਿਓ. ਨ ਜਾਤ; ਬਿਧੇ ਮਨ, ਦਰਸ ਮਗਿ ॥

daavan bandhio. na jaat; bidhe man, daras mag |

Sant Singh KhalsaRopes cannot bind that person whose mind is pierced through by the Vision of the Lord's Way.
Manmohan SinghHe, whose mind is pierced in the way of the Lord's vision, can be bound not with the rope.
Manmohan Singh (Punjabi)ਜਿਸ ਦਾ ਚਿੱਤ ਸਾਈਂ ਦੇ ਦਰਸ਼ਨ ਦੇ ਰਾਹ ਵਿੱਚ ਵਿੰਨ੍ਹਿਆ ਗਿਆ ਹੈ, ਉਹ ਰੱਸੇ ਨਾਲ ਬੰਨ੍ਹਿਆ ਨਹੀਂ ਜਾ ਸਕਦਾ।
Fareedkot Teekaਜੋ ਜਨ ਪਰਮੇਸ੍ਵਰ ਕੇ ਦਰਸਨ ਹੇਤ ਭਗਤਿ ਮਾਰਗ ਮੇਂ (ਬਿਧੇ) ਮਿਲੇ ਹੈਂ ਤਿਨੋਂ ਕਾ ਅੰਤਸਕਰਨ ਮੋਹਿ ਰੂਪੀ (ਦਾਵਨਿ) ਰੱਸੇ ਕਰ ਕੇ ਬਾਂਧਿਆਂ ਨਹੀਂ ਜਾਤਾ ਹੈ॥
Prof. Sahib Singh(ਜਿਸ ਦਾ) ਮਨ (ਹਰੀ ਦੇ) ਦਰਸ਼ਨ ਦੇ ਰਾਹ ਵਿੱਚ ਵਿੱਝ ਗਿਆ ਹੈ, ਉਹ ਰੱਸੀ ਨਾਲ (ਕਿਸੇ ਹੋਰ ਪਾਸੇ) ਬੰਨ੍ਹਿਆ ਨਹੀਂ ਜਾ ਸਕਦਾ।

ਪਦ ਅਰਥ ਦਾਵਨਿ = ਰੱਸੀ ਨਾਲ (दामन् = ਰੱਸੀ)। ਬੰਧਿਓ ਨ ਜਾਤ = ਬੰਨ੍ਹਿਆ ਨਹੀਂ ਜਾ ਸਕਦਾ। ਬਿਧੇ = ਵਿੰਨ੍ਹਿਆ ਹੋਇਆ। ਦਰਸ ਮਗਿ = (ਹਰੀ ਦੇ) ਦਰਸ਼ਨ ਦੇ ਰਸਤੇ ਵਿਚ। ਮਗਿ = ਰਸਤੇ ਵਿਚ।

SikhNet (Spanish)Las cuerdas no pueden amarrar a quien tiene su mente atravesada por la Visión del Sendero del Señor.

ਪਾਵਕ ਜਰਿਓ. ਨ ਜਾਤ; ਰਹਿਓ. ਜਨ ਧੂਰਿ ਲਗਿ ॥

paavak jario. na jaat; rahio. jan dhoor lag |

Sant Singh KhalsaFire cannot burn that person who is attached to the dust of the feet of the Lord's humble servant.
Manmohan SinghFire can burn not him, who is attached to the dust of the feet of the Lord's slave.
Manmohan Singh (Punjabi)ਅੱਗ ਉਸ ਨੂੰ ਸਾੜ ਨਹੀਂ ਸਕਦੀ, ਜੋ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਨਾਲ ਜੁੜਿਆ ਹੋਇਆ ਹੈ।
Fareedkot Teekaਜੋ ਜਨ ਵਾਹਿਗੁਰੂ ਕੇ ਦਾਸੋਂ ਕੀ ਚਰਨ ਤੂੜੀ ਮੇਂ ਲਾਗ ਰਹਾ ਹੈ, ਸੋ ਜਨ ਤ੍ਰਿਸਨਾ ਅਗਨੀ ਸੇ ਜਲਾਇਆ ਨਹੀਂ ਜਾਤਾ ਹੈ॥
Prof. Sahib Singh(ਜੋ ਮਨੁੱਖ) ਸੰਤ ਜਨਾਂ ਦੀ ਚਰਨ ਧੂੜ ਵਿਚ ਲੱਗ ਰਿਹਾ ਹੈ, (ਉਸ ਨੂੰ) ਅੱਗ ਸਾੜ ਨਹੀਂ ਸਕਦੀ;

ਪਦ ਅਰਥ ਪਾਵਕ = ਅੱਗ। ਜਰਿਓ ਨ ਜਾਤ = ਸਾੜਿਆ ਨਹੀਂ ਜਾ ਸਕਦਾ। ਜਨ ਧੂਰਿ = ਸੰਤ ਜਨਾਂ ਦੀ ਚਰਨ-ਧੂੜ ਵਿਚ।

SikhNet (Spanish)El fuego no puede quemar a la persona que vive apegada al Polvo de los Pies del humilde Sirviente del Señor;

ਨੀਰੁ. ਨ ਸਾਕਸਿ ਬੋਰਿ; ਚਲਹਿ ਹਰਿ ਪੰਥਿ ਪਗਿ ॥

neer. na saakas bor; chaleh har panth pag |

Sant Singh KhalsaWater cannot drown that person whose feet walk on the Lord's Path.
Manmohan SinghThe water can drown not the person, whose feet tread on the God's path.
Manmohan Singh (Punjabi)ਪਾਣੀ ਉਸ ਨੂੰ ਡੋਬ ਨਹੀਂ ਸਕਦਾ, ਜਿਸਦੇ ਪੈਰ ਵਾਹਿਗੁਰੂ ਦੇ ਮਾਰਗ ਤੁਰਦੇ ਹਨ।
Fareedkot Teekaਜੋ ਚਰਨੋਂ ਕਰ ਕੇ ਪਰਮੇਸਰ ਕੇ ਮਾਰਗ ਮੇਂ ਚਲੇ ਹੈਂ ਤਿਨੋਂ ਕੋ ਪਦਾਰਥੋਂ ਰੂਪੀ ਜਲ ਡੁਬਾਇ ਨਹੀਂ ਸਕਤਾ ਹੈ॥
Prof. Sahib Singh(ਜਿਸ ਦੇ) ਪੈਰ ਰੱਬ ਦੇ ਰਾਹ ਵਲ ਤੁਰਦੇ ਹਨ, ਉਸ ਨੂੰ ਪਾਣੀ ਡੋਬ ਨਹੀਂ ਸਕਦਾ।

ਪਦ ਅਰਥ ਨੀਰੁ = ਪਾਣੀ। ਬੋਰਿ = ਡੋਬ। ਪੰਥ = ਰਸਤਾ। ਪਗ = ਪੈਰ।

SikhNet (Spanish)el agua no puede ahogar a quien camina con sus pies en el Sendero del Señor.

ਨਾਨਕ. ਰੋਗ ਦੋਖ ਅਘ ਮੋਹ; ਛਿਦੇ. ਹਰਿ ਨਾਮ ਖਗਿ ॥੧॥੧੦॥

naanak. rog dokh agh moh; chhide. har naam khag |1|10|

Sant Singh KhalsaO Nanak, diseases, faults, sinful mistakes and emotional attachment are pierced by the Arrow of the Name. ||1||10||
Manmohan SinghNanak, with the arrow of the Lord's Name, the ailments, blemishes, sins and worldly love are pierced through.
Manmohan Singh (Punjabi)ਨਾਨਕ, ਸੁਅਮੀ ਦੇ ਨਾਮ ਦੇ ਤੀਰ ਨਾਲ ਬੀਮਾਰੀਆਂ ਦੁਸ਼ਨ ਪਾਪ ਅਤੇ ਸੰਸਾਰੀ ਮਮਤਾ ਵਿੰਨੀਆਂ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਰੀਰ ਕੇ ਰੋਗ ਔਰ ਦੋਖ ਪੁਨਾ (ਅਘ) ਪਾਪ, ਮੋਹਿ ਆਦੀ ਵਿਕਾਰ ਇਹ ਸੰਪੂਰਨ ਹਰੀ ਕੇ ਨਾਮ ਉਚਾਰਨ ਰੂਪੀ ਖੰਡੇ ਕਰ ਕੇ (ਛਿਦੇ) ਕਾਟੇ ਜਾਤੇ ਹੈਂ॥੧॥੧੦॥
Prof. Sahib Singhਹੇ ਨਾਨਕ! (ਉਸ ਮਨੁੱਖ ਦੇ) ਰੋਗ, ਦੋਖ, ਪਾਪ ਅਤੇ ਮੋਹ-ਇਹ ਸਾਰੇ ਹੀ ਹਰੀ ਦੇ ਨਾਮ-ਰੂਪੀ ਤੀਰ ਨਾਲ ਕੱਟੇ ਜਾਂਦੇ ਹਨ ॥੧॥੧੦॥

ਪਦ ਅਰਥ ਅਘ = ਪਾਪ। ਛਿਦੇ = ਕੱਟੇ ਜਾਂਦੇ ਹਨ। ਖਗਿ = ਤੀਰ ਨਾਲ। ਦੋਖ = ਵਿਕਾਰ। ਪੰਥਿ = ਰਸਤੇ ਤੇ ॥੧॥੧੦॥

SikhNet (Spanish)Oh dice Nanak, enfermedades, faltas, errores malvados y apegos emocionales son atravesados por la Flecha del Nombre. (1-10)

Open this shabad →

ਉਦਮੁ ਕਰਿ. ਲਾਗੇ ਬਹੁ ਭਾਤੀ; ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥

audam kar. laage bahu bhaatee; bichareh anik saasatr bahu khattooaa |

Sant Singh KhalsaPeople are engaged in making all sorts of efforts; they contemplate the various aspects of the six Shaastras.
Manmohan SinghMen are engaged in making efforts in many ways. They greatly reflect upon the various aspects of the six Shashtras.
Manmohan Singh (Punjabi)ਬੰਦੇ ਬਹੁਤਿਆਂ ਤਰੀਕਿਆਂ ਨਾਲ ਉਪਰਾਲੇ ਕਰਨ ਵਿੱਚ ਜੁਟੇ ਹੋਏ ਹਨ। ਉਹ ਛਿਆ ਸ਼ਾਸਤਰਾਂ ਦੀ ਅਨੇਕਾਂ ਪਹਿਲੂਆਂ ਤੋਂ ਘਣੇਰੀ ਵੀਚਾਰ ਕਰਦੇ ਹਨ।
Fareedkot Teekaਲੋਕ ਅਨੇਕ ਪ੍ਰਕਾਰ ਕੇ ਸਾਧਨੋਂ ਰੂਪੀ ਉਪਾਵੋਂ ਕੇ ਉਦਮ ਕਰਨੇ ਮੇਂ ਲਗੇ ਹੂਏ ਹੈਂ। ਏਕ ਤੋ ਬਹੁਤ (ਖਟੂਆ) ਖੱਟੀ ਅਰਥਾਤ ਲਾਭ ਕੇ ਵਾਸਤੇ ਖਟ ਸ਼ਾਸਤ੍ਰੋਂ ਕੋ ਬਹੁਤ ਵੇਰ ਬੀਚਾਰਤੇ ਹੈਂ॥
Prof. Sahib Singhਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉੱਦਮ ਕਰ ਰਹੇ ਹਨ, ਛੇ ਸ਼ਾਸਤ੍ਰ ਵਿਚਾਰ ਰਹੇ ਹਨ;

ਪਦ ਅਰਥ ਬਿਚਰਹਿ = ਵਿਚਾਰਦੇ ਹਨ। ਅਨਿਕ = ਬਹੁਤ ਸਾਰੇ ਲੋਕ। ਸਾਸਤ੍ਰ ਖਟੂਆ = ਛੇ ਸ਼ਾਸਤ੍ਰਾਂ ਨੂੰ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)।

SikhNet (Spanish)La gente trata de hacer todo tipo de esfuerzos, medita en los seis aspectos de los seis Shastras.

ਭਸਮ ਲਗਾਇ, ਤੀਰਥ ਬਹੁ ਭ੍ਰਮਤੇ; ਸੂਖਮ ਦੇਹ, ਬੰਧਹਿ ਬਹੁ ਜਟੂਆ ॥

bhasam lagaae, teerath bahu bhramate; sookham deh, bandheh bahu jattooaa |

Sant Singh KhalsaRubbing ashes all over their bodies, they wander around at the various sacred shrines of pilgrimage; they fast until their bodies are emaciated, and braid their hair into tangled messes.
Manmohan SinghBesmearing their body with ashes, some wander at various pilgrim stations, some make their body thin lean and some blind their hair into many matted locks.
Manmohan Singh (Punjabi)ਆਪਣੀ ਦੇਹ ਨੂੰ ਸੁਆਹ ਮਲ ਕੇ ਕਈ ਘਣੇਰਿਆਂ ਯਾਤ੍ਰਾ-ਅਸਥਾਨਾਂ ਤੇ ਰਟਨ ਕਰਦੇ ਹਨ, ਕਈ ਆਪਣੀ ਕਾਇਆ ਨੂੰ ਪਤਲੀ ਤੇ ਦੁਬਲੀ ਕਰ ਲੈਂਦੇ ਹਨ ਅਤੇ ਕਈ ਆਪਣਿਆਂ ਵਾਲਾ ਨੂੰ ਬੰਨਨੂੰ ਕੇ ਬਹੁਤੀਆਂ ਜਟਾ ਬਣਾ ਲੈਂਦੇ ਹਨ।
Fareedkot Teekaਏਕ ਸਰੀਰ ਮੇਂ ਭਸਮ ਕੋ ਲਗਾਇ ਕਰ ਕੇ ਬਹੁਤ ਤੀਰਥੋਂ ਮੇਂ ਭ੍ਰਮਤੇ ਹੈਂ ਔਰ ਏਕ ਅੰਨ ਕੋ ਤਿਆਗ ਕਰ ਸੂਖਮ ਦੇਹੀ ਕਰ ਲੇਤੇ ਹੈਂ ਔਰ ਏਕ ਸਿਰ ਪਰ ਬਹੁਤ ਬਡੀਆਂ ਜਟਾਂ ਬਾਂਧ ਲੇਤੇ ਹੈਂ॥
Prof. Sahib Singh(ਪਿੰਡੇ ਤੇ) ਸੁਆਹ ਮਲ ਕੇ ਬਹੁਤੇ ਮਨੁੱਖ ਤੀਰਥਾਂ ਤੇ ਭੌਂਦੇ ਫਿਰਦੇ ਹਨ, ਅਤੇ ਕਈ ਬੰਦੇ ਸਰੀਰ ਨੂੰ (ਤਪਾਂ ਨਾਲ) ਕਮਜ਼ੋਰ ਕਰ ਚੁਕੇ ਹਨ ਤੇ (ਸੀਸ ਉਤੇ) ਜਟਾਂ ਧਾਰ ਰਹੇ ਹਨ।

ਪਦ ਅਰਥ ਭ੍ਰਮਤੇ = ਭਟਕਦੇ ਫਿਰਦੇ ਹਨ। ਸੂਖਮ = ਕਮਜ਼ੋਰ। ਦੇਹ = ਸਰੀਰ। ਬਹੁ = ਬਹੁਤੇ ਮਨੁੱਖ। ਬੰਧਹਿ ਜਟੂਆ = ਜਟਾਂ ਸਿਰ ਤੇ ਧਾਰਨ ਕਰ ਰਹੇ ਹਨ।

SikhNet (Spanish)Frota cenizas sobre su cuerpo, vaga visitando varios lugares santos, ayuna hasta que su cuerpo queda en los huesos y trenza su cabello hasta enredar las trenzas.

ਬਿਨੁ ਹਰਿ ਭਜਨ, ਸਗਲ ਦੁਖ ਪਾਵਤ; ਜਿਉ ਪ੍ਰੇਮ ਬਢਾਇ, ਸੂਤ ਕੇ ਹਟੂਆ ॥

bin har bhajan, sagal dukh paavat; jiau prem badtaae, soot ke hattooaa |

Sant Singh KhalsaWithout devotional worship of the Lord, they all suffer in pain, caught in the tangled web of their love.
Manmohan SinghWithout the Lord's meditation everyone suffers pain like the spider, which with love increases her web of yarn.
Manmohan Singh (Punjabi)ਸੁਆਮੀ ਦੇ ਸਿਮਰਨ ਦੇ ਬਾਝੋਂ ਹਰ ਜਣਾ ਮਕੜੀ ਦੀ ਤਰ੍ਹਾਂ ਪਿਆਰ ਨਾਲ ਤੰਦ ਦਾ ਜਾਲ ਵਧਾਉਣ ਦੀ ਤਕਲੀਫ ਉਠਾਉਂਦਾ ਹੈ।
Fareedkot Teekaਸੋ ਜੈਸੇ (ਹਟੂਆ) ਦੁਕਾਨਦਾਰ ਪ੍ਰੇਮ ਕੋ ਵਧਾਇਕਰ ਅਰ ਦੁਖ ਪਾਇ ਕਰ ਕੇ ਸੂਤ ਕੇ ਲਡੂ ਬਨਾਵਤਾ ਹੈ ਪਰ ਖਾਵਤਾ ਨਹੀਂ ਹੈ, ਭਾਵ ਕਸ਼ਟ ਕਰ ਕੇ ਸ਼ਾਸਤ੍ਰੋਂ ਕੋ ਪੜ੍ਹਤੇ ਹੈਂ, ਪਰੰਤੂ ਸਿਧਾਂਤ ਕੋ ਨਹੀਂ ਧਾਰਤੇ ਹੈਂ; ਵਾ ਜੈਸੇ (ਹਟੂਆ) ਬੰਬੋਹਾ ਜੀਵ ਅਪਨੀ ਤਾਰ ਨਿਕਾਸ ਕਰ ਕੇ ਜਾਲਾ ਰਚ ਕਰ ਤਿਸੀ ਮੇਂ ਫਸ ਕਰ ਕੇ ਮਰਤਾ ਹੈ, ਤੈਸੇ ਜੀਵ ਅਪਨੇ ਕਰਮੋਂ ਕਰ ਕੇ ਆਪ ਹੀ ਬੰਧਾਇਵਾਨ ਹੋਤਾ ਹੈ। ਤਾਂ ਤੇ ਹਰੀ ਕੇ ਭਜਨ ਤੇ ਬਿਨਾਂ ਇਨ ਪੂਰਬੋਕਤ ਸਾਧਨਾਂ ਕੇ ਕਰਨੇ ਵਾਲੇ ਜੀਵ ਅਹੰਮਮ ਕਰ ਕੇ ਸਦਾ ਜਨਮ ਮਰਨ ਰੂਪ ਦੁਖੋਂ ਕੋ ਪਾਵਤੇ ਹੈਂ। ਤਾਂ ਤੇ ਵਾਹਿਗੁਰੂ ਕੇ ਨਾਮ ਸੇ ਸਰਬ ਦੁਖ ਦੂਰ ਹੋਤੇ ਹੈਂ॥
Prof. Sahib Singhਹਰੀ ਦਾ ਨਾਮ ਲੈਣ ਤੋਂ ਬਿਨਾ, ਇਹ ਸਾਰੇ ਲੋਕ ਦੁੱਖ ਪਾਂਦੇ ਹਨ (ਇਹ ਸਾਰੇ ਅਡੰਬਰ ਉਹਨਾਂ ਲਈ ਫਸਣ ਵਾਸਤੇ ਜਾਲ ਬਣ ਜਾਂਦੇ ਹਨ) ਜਿਵੇਂ (ਕਹਣਾ) ਬੜੇ ਮਜ਼ੇ ਨਾਲ ਤਾਰਾਂ ਦਾ ਜਾਲ ਤਣਦਾ ਹੈ (ਤੇ ਆਪ ਹੀ ਉਸ ਵਿਚ ਫਸ ਕੇ ਆਪਣੇ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ ਹੈ)

ਪਦ ਅਰਥ ਸਗਲ = ਸਾਰੇ (ਮਨੁੱਖ)। ਪ੍ਰੇਮ = ਪ੍ਰੇਮ ਨਾਲ, ਮਜ਼ੇ ਨਾਲ। ਬਢਾਇ = ਵਧਾਉਂਦਾ ਹੈ, ਤਾਣਦਾ ਹੈ। ਸੂਤ ਕੇ ਹਟੂਆ = ਸੂਤ੍ਰ ਦੇ ਘਰ, ਤਾਰਾਂ ਦੇ ਘਰ, ਤਾਰਾਂ ਦਾ ਜਾਲ।

SikhNet (Spanish)Sin la Alabanza de Devoción al Señor, todos sufren de dolor, atrapados en la enredada red de su apego amoroso.

ਪੂਜਾ ਚਕ੍ਰ ਕਰਤ ਸੋਮਪਾਕਾ; ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥

poojaa chakr karat somapaakaa; anik bhaant thaatteh kar thattooaa |2|11|20|

Sant Singh KhalsaThey perform worship ceremonies, draw ritual marks on their bodies, cook their own food fanatically, and make pompous shows of themselves in all sorts of ways. ||2||11||20||
Manmohan SinghSome perform worship, inscribe religious marks on their body, cook their own food and make ostentations in various ways.
Manmohan Singh (Punjabi)ਕਈ ਉਪਾਸ਼ਨਾ ਕਰਦੇ ਹਨ ਅਤੇ ਆਪਣੀ, ਦੇਹ ਤੇ ਧਾਰਮਕ ਚਿੰਨ ਉਕਰਦੇ ਹਨ, ਆਪਣਾ ਭੋਜਨ ਆਪ ਪਕਾਉਂਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਅਡੰਬਰ ਕਰਦੇ ਹਨ।
Fareedkot Teekaਏਕ ਦ੍ਵਾਰਕਾ ਆਦਿਕੋਂ ਮੇਂ ਜਾਇ ਕਰ ਕੇ ਸਰੀਰ ਪਰ ਚੱਕਰ ਆਦੀ ਛਾਪਾ ਲਗਾਇ ਲੇਤੇ ਹੈਂ ਔਰ ਏਕ ਪੂਜਾ ਕਰਤੇ ਹੈਂ। (ਸੋਮਪਾਕਾ) ਚੰਦ੍ਰਾਇਣ ਬ੍ਰਤ ਵਾ ਚੰਦ੍ਰਮਾਂ ਕੋ ਦੇਖ ਕਰ ਭੋਜਨ ਖਾਤੇ ਹੈਂ। ਇਤ੍ਯਾਦੀ ਅਨੇਕ ਪ੍ਰਕਾਰ ਕੇ ਕਰਮੋਂ ਰੂਪ ਥਾਟ ਥਟਤੇ ਹੈਂ, ਭਾਵ ਅਨੇਕ ਪ੍ਰਕਾਰ ਕੀਆਂ ਬਨਾਵਟਾਂ ਬਨਾਵਤੇ ਹੈਂ॥੨॥੧੧॥੨੦॥☬ਇਹ ਬੀਸ ਸਵੱਯੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਮੁਖ ਤੇ ਉਚਾਰਨ ਕਰਕੇ, ਨੌ ਸਵਈਯੇ ਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੀ ਕੀਰਤੀ ਔ ਗਿਆਰਾਂ ਮੇਂ ਭੱਟੋਂ ਪ੍ਰਤੀ ਉਪਦੇਸ਼ ਦੀਆ ਹੈ॥☬ਤਿਸ ਸਮੈਂ ਸ੍ਰੀ ਗੁਰ ਅਰਜਨ ਸਾਹਿਬ ਜੀ ਤੇ ਉਪਦੇਸ਼ ਸ੍ਰਵਨ ਕਰ ਕੇ ਵੇਦੋਂ ਕੇ ਸਰੂਪ ਜੋ ਭੱਟ ਹੈਂ, ਸਤਾਰਾਂ ਹੀ ਗਿਆਨ ਕੋ ਪਾਇ ਕਰ ਕੇ ਸ੍ਰਾਪ ਨਿਵਿਰਤੀ ਕਾ ਸਮਾਂ ਜਾਨ ਕਰ ਪ੍ਰਤੱਖ੍ਯ ਪਰਮੇਸ੍ਵਰ ਸਤਿਗੁਰੋਂ ਕਾ ਦਰਸਨ ਕਰਤੇ ਹੂਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਆਦਿ ਲੇ ਕਰ ਸ੍ਰੀ ਗੁਰ ਅਰਜਨ ਸਾਹਿਬ ਜੀ ਪ੍ਰਯੰਤ ਸਤਿਗੁਰੋਂ ਕਾ ਸੁਜਸ ਉਚਾਰਨ ਕਰਤੇ ਭਏ। ਅਬ ਪ੍ਰਥਮੈਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ ਸੁਜਸ ਬਿਸ਼ਨੂੰ ਜੀ ਸੇ ਮਿਲਤ ਮੰਗਲਾਚਰਣ ਰੂਪ ਕਹਿਤੇ ਹੈਂ:
Prof. Sahib Singhਕਈ ਮਨੁੱਖ ਪੂਜਾ ਕਰਦੇ ਹਨ; ਸਰੀਰ ਤੇ ਚੱਕ੍ਰਾਂ ਦੇ ਚਿੰਨ੍ਹ ਲਗਾਉਂਦੇ ਹਨ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਤਿਆਰ ਕਰਦੇ ਹਨ, ਤੇ ਹੋਰ ਅਨੇਕਾਂ ਤਰ੍ਹਾਂ ਦੇ ਕਈ ਬਣਤਰ ਬਣਾਉਂਦੇ ਹਨ ਪਰ (ਪਰ ਨਾਮ-ਸਿਮਰਨ ਤੋਂ ਬਿਨਾਂ ਇਹ ਵੀ ਵਿਅਰਥ ਹੀ ਹਨ) ॥੨॥੧੧॥੨੦॥

ਪਦ ਅਰਥ ਸੋਮਪਾਕਾ = ਸ੍ਵਯੰ ਪਾਕ, ਆਪਣੀ ਹੱਥੀਂ ਰੋਟੀ ਤਿਆਰ ਕਰਨੀ। ਥਾਟਹਿ = ਬਣਾਉਂਦੇ ਹਨ। ਬਹੁ ਥਟੂਆ = ਕਈ ਥਾਟ, ਕਈ ਬਣਾਉਟਾਂ, ਕਈ ਭੇਖ ॥੨॥੧੧॥੨੦॥

* ਨੋਟ: ਪਹਿਲੇ ਸੰਗ੍ਰਹ ਦੇ ੯ ਅਤੇ ਇਸ ਸੰਗ੍ਰਹ ਦੇ ੧੧ ਸਵਈਏ ਮਿਲਾ ਕੇ ਗੁਰੂ ਅਰਜਨ ਸਾਹਿਬ ਦੇ ੨੦ ਸਵਈਏ ਹਨ।

SikhNet (Spanish)Hacen ceremonias de alabanza, ponen marcas rituales sobre sus cuerpos, cocinan su alimento en forma fanática y hacen teatro exagerado para impresionar a los demás. (2-11-20)

Open this shabad →

Shabad Bhatt Kalh Sahar Svaiyay First Mehl

ਸਵਈਏ ਮਹਲੇ ਪਹਿਲੇ ਕੇ ੧ ॥

saveee mahale pahile ke 1 |

Sant Singh KhalsaSwaiyas In Praise Of The First Mehl:
Manmohan SinghSawayas about the 1st Guru.
Manmohan Singh (Punjabi)ਸਵਈਏ, ਪਹਿਲੀ ਪਾਤਿਸ਼ਾਹੀ ਮੁਤਅਲਕ।
Prof. Sahib Singhਗੁਰੂ ਨਾਨਕ ਸਾਹਿਬ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
SikhNet (Spanish)Sweyas, en Alabanza de Guru Nanak Dev, Mejl Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਇਕ ਮਨਿ; ਪੁਰਖੁ ਧਿਆਇ ਬਰਦਾਤਾ ॥

eik man; purakh dhiaae baradaataa |

Sant Singh KhalsaMeditate single-mindedly on the Primal Lord God, the Bestower of blessings.
Manmohan SinghContemplate on Lord with focused mind, who is the Bestower of blessings,
Manmohan Singh (Punjabi)ਇਕ ਚਿੱਤ ਨਾਲ ਤੂੰ ਅਸੀਸਾਂ ਦੇਣਹਾਰ ਆਪਣੇ ਸੁਆਮੀ ਦਾ ਸਿਮਰਨ ਕਰ,
Fareedkot Teekaਮਨ ਕੋ ਇਕਾਗ੍ਰ ਕਰ ਕੇ ਵਰੋਂ ਕੇ ਦਾਤਾ ਪੁਰਖ ਪਰਮੇਸ੍ਵਰ ਕਾ ਧਿਆਨ ਕਰਤਾ ਹੂੰ॥
Prof. Sahib Singhਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ,

ਪਦ ਅਰਥ ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ। ਧਿਆਇ = ਸਿਮਰ ਕੇ, ਯਾਦ ਕਰ ਕੇ। ਬਰਦਾਤਾ = ਬਖ਼ਸ਼ਿਸ਼ ਕਰਨ ਵਾਲਾ।

SikhNet (Spanish)Medita con una mente sencilla en el Señor Primordial, el Dador de Bendiciones.

ਸੰਤ ਸਹਾਰੁ; ਸਦਾ ਬਿਖਿਆਤਾ ॥

sant sahaar; sadaa bikhiaataa |

Sant Singh KhalsaHe is the Helper and Support of the Saints, manifest forever.
Manmohan Singhand He is the Support of the saints and is ever manifest.
Manmohan Singh (Punjabi)ਉਹ ਸਾਧੂਆਂ ਦਾ ਆਸਰਾ ਅਤੇ ਹਮੇਸ਼ਾਂ ਹੀ ਪ੍ਰਤੱਖ ਹੈ।
Fareedkot Teekaਸੋ ਸੰਤੋਂ ਕਾ (ਸਹਾਰੁ) ਆਸਰਾ ਰੂਪ ਸਦਾ (ਬਿਖਿਆਤਾ) ਪ੍ਰਗਟ ਹੈਂ॥
Prof. Sahib Singhਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ,

ਪਦ ਅਰਥ ਸੰਤ ਸਹਾਰੁ = ਸੰਤਾਂ ਦਾ ਆਸਰਾ। ਬਿਖਿਆਤਾ = ਪ੍ਰਗਟ, ਹਾਜ਼ਰ-ਨਾਜ਼ਰ।

SikhNet (Spanish)Él es el Soporte y el Socorro de los Santos, Manifiesto es para siempre.

ਤਾਸੁ ਚਰਨ ਲੇ; ਰਿਦੈ ਬਸਾਵਉ ॥

taas charan le; ridai basaavau |

Sant Singh KhalsaGrasp His Feet and enshrine them in your heart.
Manmohan SinghGrasping His feet I enshrine them in my mind.
Manmohan Singh (Punjabi)ਉਸ ਦੇ ਪੈਰਾਂ ਨੂੰ ਪਕੜ, ਮੈਂ ਉਨ੍ਹਾਂ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਜਬ ਤਿਸ ਵਾਹਿਗੁਰੂ ਕੇ ਚਰਨ ਕਮਲੋਂ ਕੋ ਲੇ ਕਰ ਰਿਦੇ ਮੇਂ ਵਸਾਵਣਾ ਕਰਤਾ ਹੂੰ ਅਰਥਾਤ ਤਿਨ ਚਰਨੋਂ ਕਾ ਧਿਆਨ ਕੀਆ ਹੈ॥
Prof. Sahib Singhਮੈਂ ਉਸ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ,

ਪਦ ਅਰਥ ਤਾਸੁ = ਉਸ ਦੇ। ਲੇ = ਲੈ ਕੇ। ਬਸਾਵਉ = ਬਸਾਵਉਂ, ਮੈਂ ਵਸਾਉਂਦਾ ਹਾਂ, ਮੈਂ ਵਸਾ ਲਵਾਂ।

SikhNet (Spanish)Aférrate a Sus Pies y elévalos en tu corazón

ਤਉ ਪਰਮ ਗੁਰੂ ਨਾਨਕ; ਗੁਨ ਗਾਵਉ ॥੧॥

tau param guroo naanak; gun gaavau |1|

Sant Singh KhalsaThen, let us sing the Glorious Praises of the most exalted Guru Nanak. ||1||
Manmohan SinghThen sing I the praises of the most exalted Guru Nanak.
Manmohan Singh (Punjabi)ਤਦ ਮੈਂ ਮਹਾਨ ਉਤਕ੍ਰਿਸ਼ਟ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teeka(ਤਉ) ਤਿਸੀ ਤੇ ਮੈਂ ਸਰਬ ਤੇ (ਪਰਮ) ਬਡੇ ਸਤਿਗੁਰ ਨਾਨਕ ਦੇਵ ਜੀ ਕੇ ਗੁਣੋਂ ਕਾ ਗਾਯਨ ਕਰਤਾ ਹੂੰ॥੧॥
Prof. Sahib Singhਅਤੇ (ਇਹਨਾਂ ਦੀ ਬਰਕਤਿ ਨਾਲ) ਪਰਮ ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ ॥੧॥

ਪਦ ਅਰਥ ਤਉ = ਤਦੋਂ, ਤਾਂ। ਗੁਰੂ ਨਾਨਕ ਗੁਨ = ਗੁਰੂ ਨਾਨਕ ਦੇ ਗੁਣ ॥੧॥

SikhNet (Spanish)y así cantemos las Gloriosas Alabanzas del más Exaltado Guru Nanak. (1)

ਗਾਵਉ ਗੁਨ. ਪਰਮ ਗੁਰੂ ਸੁਖ ਸਾਗਰ; ਦੁਰਤ ਨਿਵਾਰਣ. ਸਬਦ ਸਰੇ ॥

gaavau gun. param guroo sukh saagar; durat nivaaran. sabad sare |

Sant Singh KhalsaI sing the Glorious Praises of the most exalted Guru Nanak, the Ocean of peace, the Eradicator of sins, the sacred pool of the Shabad, the Word of God.
Manmohan SinghI sing the praise of the most sublime Guru, the ocean of bliss, the destroyer of sin and the fountain of the Lord's Name.
Manmohan Singh (Punjabi)ਮੈਂ ਖੁਸ਼ੀ ਦੇ ਸਮੁੰਦਰ, ਪਾਪ ਨਾਸ ਕਰਣਹਾਰ ਅਤੇ ਸੁਅਮੀ ਦੇ ਨਾਮ ਦੇ ਚਸ਼ਮੇ ਮਹਾਨ ਸ਼੍ਰੇਸ਼ਟ ਗੁਰਾਂ ਦੀ ਮਹਿਮਾ ਆਲਾਪਦਾ ਹਾਂ।
Fareedkot Teekaਤਾਂ ਤੇ ਮੈਂ ਤਿਨ ਪਰਮ ਸੁਖੋਂ ਕੇ ਸਮੁੰਦ੍ਰ ਸਤਿਗੁਰੋਂ ਕੇ ਗੁਣੋਂ ਕੋ ਗਾਯਨ ਕਰਤਾ ਹੂੰ ਜੋ ਸਤਿਗੁਰ (ਦੁਰਤ) ਪਾਪੋਂ ਕੇ ਨਿਵਾਰਨੇਹਾਰੇ (ਸਬਦ) ਉਪਦੇਸ ਕਾ (ਸਰੇ) ਸਰੋਵਰ ਹੈ॥
Prof. Sahib Singhਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ।

ਪਦ ਅਰਥ ਗੁਨ ਸੁਖ ਸਾਗਰ = ਸੁਖਾਂ ਦੇ ਸਮੁੰਦਰ (ਖ਼ਜ਼ਾਨੇ) ਸਤਿਗੁਰੂ ਦੇ ਗੁਣ। ਦੁਰਤ = ਪਾਪ। ਦੁਰਤ ਨਿਵਾਰਣ = ਜੋ ਗੁਰੂ ਪਾਪਾਂ ਨੂੰ ਦੂਰ ਕਰਦਾ ਹੈ। ਸਬਦ ਸਰੇ = (ਜੋ ਗੁਰੂ) ਸ਼ਬਦ ਦਾ ਸਰ (ਭਾਵ ਬਾਣੀ ਦਾ ਸੋਮਾ) ਹੈ।

SikhNet (Spanish)Canto las Gloriosas Alabanzas del más Exaltado Guru Nanak, el Océano de Paz, el Erradicador de las faltas, el Lago Sagrado del Shabd, la Palabra de Dios.

ਗਾਵਹਿ ਗੰਭੀਰ ਧੀਰ ਮਤਿ ਸਾਗਰ; ਜੋਗੀ ਜੰਗਮ ਧਿਆਨੁ ਧਰੇ ॥

gaaveh ganbheer dheer mat saagar; jogee jangam dhiaan dhare |

Sant Singh KhalsaThe beings of deep and profound understanding, oceans of wisdom, sing of Him; the Yogis and wandering hermits meditate on Him.
Manmohan SinghYea, of Him, sing the profound, the sober and the supremely wise, The Yogis and the wandering saints also reflect upon him.
Manmohan Singh (Punjabi)ਗਾਉਂਦੇ ਹਨ ਉਸ ਨੂੰ ਸੰਜੀਦਾ ਪੁਰਸ਼, ਧੀਰਜਵਾਨ ਅਤੇ ਪਰਮ ਅਕਲ ਵਾਲੇ ਯੋਗੀ ਅਤੇ ਰਮਤੇ ਸਾਧੂ ਭੀ ਉਸ ਦਾ ਚਿੰਦਨ ਕਰਦੇ ਹਨ।
Fareedkot Teekaਜਿਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਗੁਣੋਂ ਕੋ ਗੰਭੀਰ ਔ ਧੀਰਜਵਾਨ ਔ ਬੁਧੀ ਕੇ ਸਮੁੰਦ੍ਰ ਜੋਗੀ ਔ ਜੰਗਮ ਆਦੀ ਸੰਪੂਰਨ ਪੁਰਸ਼ ਗਾਵਤੇ ਹੈਂ ਔਰ ਰਿਦੇ ਮੇਂ ਧਿਆਨ ਕੋ ਧਾਰਨ ਕਰਤੇ ਹੈਂ॥
Prof. Sahib Singh(ਗੁਰੂ ਨਾਨਕ ਨੂੰ) ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ।

ਪਦ ਅਰਥ ਧੀਰ = ਧੀਰਜ ਵਾਲੇ ਮਨੁੱਖ। ਮਤਿ ਸਾਗਰ = ਮੱਤ ਦਾ ਸਮੁੰਦਰ, ਉੱਚੀ ਮਤ ਵਾਲੇ। ਧਿਆਨੁ ਧਰੇ = ਧਿਆਨ ਧਰ ਕੇ। ਪਰਮ = ਸਭ ਤੋਂ ਉੱਚਾ।

SikhNet (Spanish)Los seres de profundo entendimiento, océanos de Sabiduría, le cantan, los Yoguis y ermitaños meditan en Él.

ਗਾਵਹਿ ਇੰਦ੍ਰਾਦਿ. ਭਗਤ ਪ੍ਰਹਿਲਾਦਿਕ; ਆਤਮ ਰਸੁ. ਜਿਨਿ ਜਾਣਿਓ ॥

gaaveh indraad. bhagat prahilaadik; aatam ras. jin jaanio |

Sant Singh KhalsaIndra and devotees like Prahlaad, who know the joy of the soul, sing of Him.
Manmohan SinghIndra and the like and the saints like Prahlad, who realise the spiritual bliss, sing the praise of Guru Nanak.
Manmohan Singh (Punjabi)ਇੰਦ੍ਰ ਆਦਿਕ ਅਤੇ ਪ੍ਰਹਿਲਾਦ ਵਰਗੇ ਸੰਤ ਜੋ ਰੂਹਾਨੀ ਖੁਸ਼ੀ ਨੂੰ ਅਨੁਭਵ ਕਰਦੇ ਹਨ, ਗੁਰੁ ਨਾਨਕ ਦੀ ਕੀਰਤੀ ਨੂੰ ਗਾਇਨ ਕਰਦੇ ਹਨ।
Fareedkot Teekaਇੰਦ੍ਰਦਾਦਿਕ ਦੇਵਤਾ ਔ ਪ੍ਰਹਲਾਦ ਆਦੀ ਭਗਤ ਸਤਿਗੁਰੋਂ ਕੇ ਗੁਣੋਂ ਕੋ ਗਾਵਤੇ ਹੈਂ॥☬ਵਹੁ ਗਾਵਣੇਹਾਰੇ ਕੈਸੇ ਹੈਂ? ਜਿਨੋਂ ਨੇ ਆਤਮ ਰਸ ਕੋ ਜਾਣਿਆ ਹੈ॥
Prof. Sahib Singhਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿਕ ਤੇ ਪ੍ਰਹਿਲਾਦ ਆਦਿਕ ਭਗਤ ਗਾਉਂਦੇ ਹਨ।

ਪਦ ਅਰਥ ਇੰਦ੍ਰਾਦਿ = ਇੰਦ੍ਰ ਅਤੇ ਹੋਰ। ਭਗਤ ਪ੍ਰਹਿਲਾਦਿਕ = ਪ੍ਰਹਲਾਦ ਆਦਿਕ ਭਗਤ। ਆਤਮ ਰਸੁ = ਆਤਮਾ ਦਾ ਆਨੰਦ। ਜਿਨਿ = ਜਿਸ (ਗੁਰੂ ਨਾਨਕ) ਨੇ।

SikhNet (Spanish)Indra y los Devotos como Prehlaad, quienes conocen las dichas del Alma, le cantan. Kal, el poeta, canta las Sublimes Alabanzas de

ਕਬਿ ਕਲ. ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ ॥੨॥

kab kal. sujas gaavau gur naanak; raaj jog jin maanio |2|

Sant Singh KhalsaKAL the poet sings the Sublime Praises of Guru Nanak, who enjoys mastery of Raja Yoga, the Yoga of meditation and success. ||2||
Manmohan SinghKal, the poet, sings the sublime praise of Guru Nanak who enjoy both the temporal and spiritual kingdoms.
Manmohan Singh (Punjabi)ਕਵੀਸ਼ਵਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਸੰਸਾਰੀ ਤੇ ਰੂਹਾਨੀ ਦੋਹਾ ਹੀ ਪਾਤਿਸ਼ਾਹੀਆਂ ਦਾ ਅਨੰਦ ਭੋਗਦੇ ਹਨ।
Fareedkot Teeka'ਕਲ' ਨਾਮਾ ਕਵੀ ਕਹਿਤਾ ਹੈ: ਜਿਨੋਂ ਨੇ ਰਾਜ ਮੇਂ ਹੀ ਜੋਗ ਵਾ (ਰਾਜੁ) ਗਿਆਨ ਜੋਗ ਕੋ ਭੋਗਿਆ ਹੈ ਤਿਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ ਸ੍ਰੇਸ਼ਟ ਜਸ ਮੈਂ ਗਾਵਤਾ ਹੂੰ॥੨॥
Prof. Sahib Singh'ਕਲ੍ਯ੍ਯ' ਕਵੀ (ਆਖਦਾ ਹੈ),-ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ (ਭਾਵ, ਜੋ ਗ੍ਰਿਹਸਤੀ ਭੀ ਹੈ ਤੇ ਨਾਲ ਹੀ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਹੈ) ॥੨॥

ਪਦ ਅਰਥ ਕਬਿ ਕਲ = ਹੇ ਕਲ੍ਯ੍ਯ ਕਵੀ! ਸੁਜਸੁ = ਸੋਹਣਾ ਜਸ। ਗੁਰ ਨਾਨਕ = ਗੁਰੂ ਨਾਨਕ ਦਾ। ਜਿਨਿ = ਜਿਸ (ਗੁਰੂ ਨਾਨਕ) ਨੇ ॥੨॥

SikhNet (Spanish)Guru Nanak, Quien disfruta de la Maestría del Raya Yoga, el Yoga de la Meditación y el Éxito. (2)

Open this shabad →

Shabad Bhatt Kalh Sahar Svaiyay First Mehl

ਗਾਵਹਿ ਜਨਕਾਦਿ. ਜੁਗਤਿ ਜੋਗੇਸੁਰ; ਹਰਿ ਰਸ ਪੂਰਨ ਸਰਬ ਕਲਾ ॥

gaaveh janakaad. jugat jogesur; har ras pooran sarab kalaa |

Sant Singh KhalsaKing Janak and the great Yogic heroes of the Lord's Way, sing the Praises of the All-powerful Primal Being, filled with the sublime essence of the Lord.
Manmohan SinghKing Janak and the great Yogis of the God's way, sing the praise of the Omnipotent Guru Nanak, who is brimful with the Lord's elixir.
Manmohan Singh (Punjabi)ਜਨਕ ਆਦਿਕ ਅਤੇ ਰੱਬ ਦੇ ਰਾਹ ਦੇ ਵਡੇ ਯੋਗੀ ਸਮੂਹ ਸ਼ਕਤੀਵਾਨ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਪ੍ਰਭੂ ਦੇ ਅੰਮ੍ਰਿਤ ਨਾਲ ਪਰੀਪੂਰਨ ਹਨ।
Fareedkot Teekaਜਨਕ ਆਦਿਕ ਰਾਜ ਰਿਖੀ ਔ ਜੋਗ ਮੇਂ (ਜੁਗਤਿ) ਜੁੜੇ ਹੂਏ ਜੋ ਜੋਗੀਓਂ ਕੇ ਈਸਰ ਹੈਂ, ਸੋ ਭੀ ਸਰਬ ਕਲਾ ਮੇਂ ਪੂਰਨ ਹਰੀ ਰੂਪ ਗੁਰੋਂ ਕੇ ਗੁਣੋਂ ਕੇ ਰਸ ਕੋ ਪੂਰਬ ਗਾਵਤੇ ਹੈਂ॥
Prof. Sahib Singhਜੋ ਗੁਰੂ ਨਾਨਕ ਹਰੀ ਦੇ ਰਸ ਵਿਚ ਭਿੱਜਾ ਹੋਇਆ ਹੈ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਨੂੰ ਜਨਕ ਆਦਿਕ ਵੱਡੇ ਵੱਡੇ ਜੋਗੀਆਂ ਸਮੇਤ ਗਾਉਂਦੇ ਹਨ।

ਪਦ ਅਰਥ ਜੁਗਤਿ = ਸਮੇਤ। ਜੁਗਤਿ ਜੋਗੇਸੁਰ = ਵੱਡੇ ਵੱਡੇ ਜੋਗੀਆਂ ਸਮੇਤ। ਹਰਿ ਰਸ ਪੂਰਨ = ਜੋ (ਗੁਰੂ ਨਾਨਕ) ਹਰੀ ਦੇ ਆਨੰਦ ਨਾਲ ਪੂਰਨ ਹੈ। ਸਰਬ ਕਲਾ = ਸਾਰੀਆਂ ਕਲਾਂ ਵਾਲਾ, ਸੱਤਾ ਵਾਲਾ ਗੁਰੂ ਨਾਨਕ।

SikhNet (Spanish)El Rey Yanak y los grandiosos Yoguis en el Sendero del Señor, recitan las Alabanzas del Todopoderoso Ser Primordial, llenos de la Sublime

ਗਾਵਹਿ ਸਨਕਾਦਿ ਸਾਧ ਸਿਧਾਦਿਕ; ਮੁਨਿ ਜਨ ਗਾਵਹਿ. ਅਛਲ ਛਲਾ ॥

gaaveh sanakaad saadh sidhaadik; mun jan gaaveh. achhal chhalaa |

Sant Singh KhalsaSanak and Brahma's sons, the Saadhus and Siddhas, the silent sages and humble servants of the Lord sing the Praises of Guru Nanak, who cannot be deceived by the great deceiver.
Manmohan SinghSanak and the like, saints, adepts etc, and the silent sages sing and chant the praises of Guru Nanak, whom mammon, the deceiver, can deceive not.
Manmohan Singh (Punjabi)ਸਨਕ ਵਰਗੇ, ਸੰਤ, ਪੂਰਨ ਪੁਰਸ਼ ਆਦਿਕ ਅਤੇ ਮੋਨੀ ਰਿਸ਼ੀ ਗੁਰੂ ਨਾਨਕ ਦੀਆਂ ਸਿਫਤਾਂ ਗਾਉਂਦੇ ਅਤੇ ਅਲਾਪਦੇ ਹਨ, ਜਿਨ੍ਰਾਂ ਨੂੰ ਛਲਨੀ ਮਾਇਆ ਛਲ ਨਹੀਂ ਸਕਦੀ।
Fareedkot Teekaਸਨਕਾਦਿਕ ਪੁਨਾ (ਸਾਧ) ਸਾਧਨ ਕਰਨੇ ਵਾ ਸਿਧੋਂ ਤੇ ਆਦਿ ਲੇ ਕਰ ਮੁਨੀ ਜਨ ਸਭੀ ਜੋ ਛਲਣੇ ਤੇ ਰਹਿਤ ਹਰੀ ਹੈ ਔ ਜਿਸ ਕੀ ਮਾਯਾ ਨੇ ਸਭ ਕੋ ਛਲਾ ਹੈ ਤਿਸ ਵਾਹਿਗੁਰੂ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਸ ਗੁਰੂ ਨਾਨਕ ਨੂੰ ਮਾਇਆ ਨਹੀਂ ਛਲ ਸਕੀ, ਉਸ ਨੂੰ ਰਿਸ਼ੀ ਗਾਉਂਦੇ ਹਨ, ਸਨਕ ਆਦਿਕ ਸਾਧ ਤੇ ਸਿੱਧ ਆਦਿਕ ਗਾਉਂਦੇ ਹਨ।

ਪਦ ਅਰਥ ਸਨਕਾਦਿ = ਬ੍ਰਹਮਾ ਦੇ ਪੁੱਤ੍ਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ। ਸਿਧਾਦਿਕ = ਸਿੱਧ ਆਦਿਕ। ਅਛਲ = ਨਾ ਛਲਿਆ ਜਾਣ ਵਾਲਾ ਗੁਰੂ ਨਾਨਕ। ਛਲਾ = ਮਾਇਆ, ਛਲਣ ਵਾਲੀ।

SikhNet (Spanish)Esencia del Señor. Los hijos de Sanak y de Brahma, de los Saddhus y Siddhas los santos silenciosos y los humildes Sirvientes del eñor, cantan las Alabanzas de Guru Nanak, Quien no puede ser engañado por el gran embustero.

ਗਾਵੈ ਗੁਣ ਧੋਮੁ. ਅਟਲ ਮੰਡਲਵੈ; ਭਗਤਿ ਭਾਇ, ਰਸੁ ਜਾਣਿਓ ॥

gaavai gun dhom. attal manddalavai; bhagat bhaae, ras jaanio |

Sant Singh KhalsaDhoma the seer and Dhroo, whose realm is unmoving, sing the Glorious Praises of Guru Nanak, who knows the ecstasy of loving devotional worship.
Manmohan SinghDhoma, the saint, immovable is whose realm, sings the praise of Guru Nanak, who realises the love and relish of the Lord's meditation.
Manmohan Singh (Punjabi)ਸੰਤ ਧੋਮ, ਅਹਿਲ ਹੈ ਜਿਸ ਦੀ ਪੁਰੀ, ਗੁਰੂ ਨਾਨਕ ਦਾ ਜਸ ਗਾਇਨ ਕਰਦਾ ਹੈ, ਜੋ ਪ੍ਰਭੂ ਦੇ ਸਿਮਰਨ ਦੇ ਪ੍ਰੇਮ ਤੇ ਸੁਆਦ ਨੂੰ ਅਨੁਭਵ ਕਰਦੇ ਹਨ।
Fareedkot Teekaਧੋਮੁ ਰਿਖੀ ਭੀ ਗੁਣੋਂ ਕੋ ਗਾਵਤਾ ਹੈ, ਜਿਸ ਨੇ ਪ੍ਰੇਮਾ ਭਗਤੀ ਕੇ (ਰਸੁ) ਅਨੰਦ ਕੋ ਜਾਣਿਆ ਹੈ। (ਵੈ) ਵਹੁ ਅਟਲ ਮੰਡਲ ਮੇਂ ਇਸਥਿਤ ਹੂਆ ਧ੍ਰੂ ਭੀ ਗੁਣੋਂ ਕੋ ਗਾਵਤਾ ਹੈ॥
Prof. Sahib Singhਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ (ਹਰੀ ਦੇ ਮਿਲਾਪ ਦਾ) ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਂਦਾ ਹੈ, ਧ੍ਰੂ ਭਗਤ ਗਾਂਦਾ ਹੈ।

ਪਦ ਅਰਥ ਗਾਵੈ = ਗਾਂਦਾ ਹੈ। ਧੋਮ = ਇਕ ਰਿਸ਼ੀ ਦਾ ਨਾਮ ਹੈ। ਅਟਲ ਮੰਡਲਵੈ = ਅਟੱਲ ਮੰਡਲ ਵਾਲਾ ਧ੍ਰੂ ਭਗਤ। ਭਗਤਿ ਭਾਇ = ਭਗਤੀ ਵਾਲੇ ਭਾਵ ਨਾਲ। ਰਸੁ = (ਹਰੀ ਦੇ ਮਿਲਾਪ ਦਾ) ਆਨੰਦ।

SikhNet (Spanish)Dhoma, el vidente, y Dru que son inmutables, cantan las Gloriosas Alabanzas de Guru Nanak,

ਕਬਿ ਕਲ. ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ ॥੩॥

kab kal. sujas gaavau gur naanak; raaj jog jin maanio |3|

Sant Singh KhalsaKAL the poet sings the Sublime Praises of Guru Nanak, who enjoys mastery of Raja Yoga. ||3||
Manmohan SinghKal, the poet, sings the sublime praise of Guru Nanak, who enjoys of the temporal and spiritual empires.
Manmohan Singh (Punjabi)ਕਵੀਸ਼ਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਸੰਸਾਰੀ ਅਤੇ ਰੂਹਾਨੀ ਦੋਹਾ ਦੀ ਪਾਤਿਸ਼ਾਹੀਆਂ ਦਾ ਅਨੰਦ ਭੋਗਦੇ ਹਨ।
Fareedkot Teeka'ਕਲ' ਨਾਮਾ ਕਵੀ ਕਹਿਤਾ ਹੈ: ਜਿਨੋਂ ਨੇ ਰਾਜ ਮੇਂ ਹੀ ਜੋਗ ਜਾਣਿਆ ਹੈ ਤਿਸ ਸ੍ਰੀ ਗੁਰੂ ਨਾਨਕ ਜੀ ਕਾ ਸੁਜਸ ਗਾਵੋ॥੩॥
Prof. Sahib Singhਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ' ॥੩॥
SikhNet (Spanish)Quien conoce el Éxtasis, de la Amorosa Alabanza de Devoción. Kal, el poeta canta las Alabanzas de Guru Nanak, Quien disfruta de la Maestría del Raya Yoga. (3)

Open this shabad →

Shabad Bhatt Kalh Sahar Svaiyay First Mehl

ਗਾਵਹਿ ਕਪਿਲਾਦਿ, ਆਦਿ ਜੋਗੇਸੁਰ; ਅਪਰੰਪਰ ਅਵਤਾਰ ਵਰੋ ॥

gaaveh kapilaad, aad jogesur; aparanpar avataar varo |

Sant Singh KhalsaKapila and the other Yogis sing of Guru Nanak. He is the Avataar, the Incarnation of the Infinite Lord.
Manmohan SinghOf him sing Kapil and the sublime Yogis of His who is the sublime incarnation of the Infinite Lord.
Manmohan Singh (Punjabi)ਉਨ੍ਹਾਂ ਨੂੰ ਗਾਉਂਦੇ ਹਨ ਕਪਲ ਵਰਗੇ ਅਤੇ ਸ਼੍ਰੇਸ਼ਟ ਜੰਗੀ ਆਦਿ। ਉਹ ਜੋ ਬੇਅੰਤ ਸੁਆਮੀ ਦੇ ਸ਼੍ਰੇਸ਼ਟ ਅਉਤਾਰ ਹਨ।
Fareedkot Teeka(ਅਪਰੰ) ਔ ਸਰਬ ਜੀਵੋਂ ਤੇ (ਪਰ) ਪਰਾ ਰੂਪ ਜੋ (ਵਰੋ) ਸ੍ਰੇਸ਼ਟ ਪਰਮੇਸ੍ਵਰ ਹੈ ਤਿਸ ਕੇ ਅਵਤਾਰ ਜੋ ਕਪਲ ਜੀ ਸਰਬ ਜੋਗੀਸ਼ੁਰੋਂ ਕੀ ਆਦਿ ਹੈਂ, ਸੋ ਤਿਨ ਸੇ ਆਦਿ ਸੇ ਲੇ ਕਰ ਸਦਾ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਕਪਿਲ ਆਦਿਕ ਰਿਸ਼ੀ ਅਤੇ ਪੁਰਾਤਨ ਵੱਡੇ ਵੱਡੇ ਜੋਗੀ ਜਨ ਪਰਮਾਤਮਾ ਦੇ ਸ਼ਿਰੋਮਣੀ ਅਵਤਾਰ ਗੁਰੂ ਨਾਨਕ ਨੂੰ ਗਾਉਂਦੇ ਹਨ।

ਪਦ ਅਰਥ ਕਪਿਲਾਦਿ = ਕਪਿਲ ਰਿਸ਼ੀ ਆਦਿਕ। ਆਦਿ ਜੋਗੇਸੁਰ = ਪੁਰਾਤਨ ਵੱਡੇ ਵੱਡੇ ਜੋਗੀ ਜਨ। ਅਪਰੰਪਰ = ਜਿਸਦਾ ਪਾਰ ਨਾਹ ਪਾਇਆ ਜਾ ਸਕੇ, ਬੇਅੰਤ। ਵਰ = ਸ੍ਰੇਸ਼ਟ, ਉੱਤਮ। ਅਪਰੰਪਰ ਅਵਤਾਰ ਵਰੋ = ਬੇਅੰਤ ਹਰੀ ਦੇ ਸ੍ਰੇਸ਼ਟ ਅਵਤਾਰ ਗੁਰੂ ਨਾਨਕ ਨੂੰ।

SikhNet (Spanish)Kapila y los otros Yoguis, cantan de Guru Nanak, Él es el Avatar, la Encarnación del Señor Infinito.

ਗਾਵੈ ਜਮਦਗਨਿ, ਪਰਸਰਾਮੇਸੁਰ ਕਰ ਕੁਠਾਰੁ; ਰਘੁ. ਤੇਜੁ ਹਰਿਓ ॥

gaavai jamadagan, parasaraamesur kar kutthaar; ragh. tej hario |

Sant Singh KhalsaParasraam the son of Jamdagan, whose axe and powers were taken away by Raghuvira, sing of Him.
Manmohan SinghSings his Divine praise Parasram, the son of Jamdagan, who was divested of his hand's axe and powers by Raghuvira.
Manmohan Singh (Punjabi)ਜਮਦਗਨ ਦਾ ਪੁੱਤਰ ਪਰਸਰਾਮ, ਜਿਸ ਦੇ ਹੱਥਾਂ ਦਾ ਕੁਹਾੜਾ ਅਤੇ ਬਲ ਰਘੂਵੀਰਾਂ ਨੇ ਖੱਸ ਲਿਆ ਸੀ, ਉਹ ਭੀ ਦੇਵੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਮਦਗਨ ਰਿਖੀ ਪੁਨਾ ਪਰਸਰਾਮ ਜੋ ਈਸ਼੍ਵਰ ਕਾ ਅੰਸਾ ਅਵਤਾਰ ਹੈ, ਸੋ ਭੀ ਸਤਿਗੁਰੋਂ ਕੇ ਗੁਣੋਂ ਕੋ ਗਾਵਤੇ ਹੈਂ। ਜਿਸ ਕੇ ਹਾਥ ਸੇ ਰਘਵੰਸੀ ਰਾਮਚੰਦ੍ਰ ਜੀ ਨੇ ਸਹਤ ਤੇਜ ਕੇ (ਕੁਠਾਰੁ) ਕੁਹਾੜਾ ਖੋਸ ਲੀਆ ਹੈ॥
Prof. Sahib Singh(ਗੁਰੂ ਨਾਨਕ ਦੇ ਜਸ ਨੂੰ) ਜਮਦਗਨਿ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ, ਜਿਸ ਦੇ ਹੱਥ ਦਾ ਕੁਹਾੜਾ ਤੇ ਜਿਸ ਦਾ ਪ੍ਰਤਾਪ ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ।

ਪਦ ਅਰਥ ਕਰ = ਹੱਥ। ਕੁਠਾਰੁ = ਕੁਹਾੜਾ। ਤੇਜੁ = ਪ੍ਰਤਾਪ। ਰਘੁ = ਸ੍ਰੀ ਰਾਮ ਚੰਦਰ ਜੀ। ਕਰ ਕੁਠਾਰੁ = ਹੱਥ ਦਾ ਕੁਹਾੜਾ।

SikhNet (Spanish)Parasraam, hijo de Yamdagan, cuyos poderes y su hacha le fueron retenidos por Raguvira, entona Sus Alabanzas.

ਉਧੌ ਅਕ੍ਰੂਰੁ, ਬਿਦਰੁ ਗੁਣ ਗਾਵੈ; ਸਰਬਾਤਮੁ ਜਿਨਿ ਜਾਣਿਓ ॥

audhau akraoor, bidar gun gaavai; sarabaatam jin jaanio |

Sant Singh KhalsaUdho, Akrur and Bidur sing the Glorious Praises of Guru Nanak, who knows the Lord, the Soul of All.
Manmohan SinghUdho, Akrur and Bidur chant the glories of Guru Nanak, who had realised God, the Soul of all.
Manmohan Singh (Punjabi)ਉਧੋ, ਅਕਰੂਰ ਅਤੇ ਬਿਦਰ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ, ਜਿਨ੍ਹਾਂ ਨੇ ਸਾਰਿਆਂ ਦੀ ਆਤਮਾ, ਵਾਹਿਗੁਰੂ ਨੂੰ ਅਨੁਭਵ ਕੀਤਾ ਸੀ।
Fareedkot Teekaਊਧਵ ਜੀ ਔ ਅਕਰੂਰ ਜੀ, ਬਿਦਰ ਜੀ ਆਦਿਕ ਸਰਬ ਹੀ ਗੁਣੋਂ ਕੋ ਗਾਵਤੇ ਹੈਂ। ਜਿਨੋਂ ਭਗਤੋਂ ਨੇ ਸਰਬ ਮੇਂ ਆਪਣਾ ਆਪ ਜਾਣਿਆ ਹੈ, ਭਾਵ ਗਿਆਨ ਕੋ ਪ੍ਰਾਪਤਿ ਭਏ ਹੈਂ॥
Prof. Sahib Singhਜਿਸ ਗੁਰੂ ਨਾਨਕ ਨੇ ਸਰਬ-ਵਿਆਪਕ ਹਰੀ ਨੂੰ ਜਾਣ ਲਿਆ (ਡੂੰਘੀ ਸਾਂਝ ਪਾਈ ਹੋਈ ਸੀ), ਉਸ ਦੇ ਗੁਣ ਉਧੌ ਗਾਂਦਾ ਹੈ, ਅਕ੍ਰੂਰੁ ਗਾਂਦਾ ਹੈ, ਬਿਦਰ ਭਗਤ ਗਾਂਦਾ ਹੈ।

ਪਦ ਅਰਥ ਉਧੌ = ਉਧਉ, ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਅਕ੍ਰੂਰੁ = ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਬਿਦਰੁ = ਸ੍ਰੀ ਕ੍ਰਿਸ਼ਨ ਜੀ ਦਾ ਇਕ ਭਗਤ। ਸਰਬਾਤਮੁ = ਸਰਬ ਵਿਆਪਕ ਹਰੀ। ਜਿਨਿ = ਜਿਸ (ਗੁਰੂ ਨਾਨਕ ਨੇ)।

SikhNet (Spanish)Udho, Akrur y Bidur, entonan las Gloriosas Alabanzas de Guru Nanak, Quien conoce al Señor, el Alma de todos.

ਕਬਿ ਕਲ. ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ ॥੪॥

kab kal. sujas gaavau gur naanak; raaj jog jin maanio |4|

Sant Singh KhalsaKAL the poet sings the Sublime Praises of Guru Nanak, who enjoys mastery of Raja Yoga. ||4||
Manmohan SinghKal, the poet, sings the sublime praise of Guru Nanak, who enjoys both the temporal and spiritual sovereignties.
Manmohan Singh (Punjabi)ਕਵੀਸ਼ਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ ਜੋ ਸੰਸਾਰੀ ਤੇ ਰੂਹਾਨੀ ਦੋਨੋ ਹੀ ਪਾਤਿਸ਼ਾਹੀਆਂ ਮਾਣਦੇ ਹਨ।
Fareedkot Teeka'ਕਲ' ਨਾਮਾ ਕਵੀ ਕਹਿਤਾ ਹੈ: ਜਿਨੋਂ ਨੇ ਰਾਜ ਮੇਂ ਹੀ ਜੋਗ ਜਾਣਿਆ ਹੈ ਤਿਸ ਸ੍ਰੀ ਗੁਰੂ ਨਾਨਕ ਜੀ ਕਾ ਸੁਜਸ ਗਾਵੋ॥੪॥
Prof. Sahib Singhਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ' ॥੪॥
SikhNet (Spanish)Kal, el poeta canta las Alabanzas de Guru Nanak, Quien disfruta de la Maestría del Raya Yoga. (4)

Open this shabad →

Ang 1389 of 1430