ਜਿਉ ਸੁਪਨਾ ਅਰੁ ਪੇਖਨਾ; ਐਸੇ ਜਗ ਕਉ ਜਾਨਿ ॥
jiau supanaa ar pekhanaa; aise jag kau jaan |
Sant Singh KhalsaLike a dream and a show, so is this world, you must know.
Manmohan SinghAs is a dream and a show, so know thou this world to be.
Manmohan Singh (Punjabi)ਜਿਸ ਤਰ੍ਹਾਂ ਦਾ ਇੱਕ ਸੁਫਨਾ ਅਤੇ ਖੁਲਾਸਾ ਹੈ, ਉਸੇ ਤਰ੍ਹਾਂ ਦਾ ਹੀ ਤੂੰ ਇਸ ਸੰਸਾਰ ਨੂੰ ਸਮਝ।
Fareedkot Teekaਹੇ ਮਨ! ਜੈਸੇ ਸੁਪਨਾ ਹੋਤਾ ਹੈ ਔਰ (ਪੇਖਨਾ) ਪੁਤਲੀਓਂ ਕਾ ਤਮਾਸ਼ਾ ਹੋਤਾ ਹੈ, ਇਸੀ ਪ੍ਰਕਾਰ ਸੰਸਾਰ ਕੋ ਸਮਝ॥
Prof. Sahib Singhਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ।
ਪਦ ਅਰਥ ਅਰੁ = ਅਤੇ। ਕਉ = ਨੂੰ। ਜਾਨਿ = ਸਮਝ ਲੈ।
SikhNet (Spanish)Oh, dice Nanak, como un sueño o una obra de teatro,
ਇਨ ਮੈ ਕਛੁ ਸਾਚੋ ਨਹੀ; ਨਾਨਕ. ਬਿਨੁ ਭਗਵਾਨ ॥੨੩॥
ein mai kachh saacho nahee; naanak. bin bhagavaan |23|
Sant Singh KhalsaNone of this is true, O Nanak, without God. ||23||
Manmohan SinghNanak, without the Lord, nothing is true in these.
Manmohan Singh (Punjabi)ਨਾਨਕ, ਸੁਆਮੀ ਦੇ ਬਗੈਰ ਇਨ੍ਹਾਂ ਦੇ ਵਿੱਚ ਕੁਝ ਭੀ ਸੱਚ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਭਗਵਾਨ ਕੇ ਇਨ ਦੋਨੋਂ ਦ੍ਰਿਸ਼ਟਾਂਤੋਂ ਤੁਲ ਇਸ ਸੰਸਾਰ ਮੇਂ ਕੋਈ ਸਚਾ ਨਹੀਂ ਹੈ॥੨੩॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੨੩॥
ਪਦ ਅਰਥ ਇਨ ਮਹਿ = ਇਹਨਾਂ (ਦਿੱਸਦੇ ਪਦਾਰਥਾਂ) ਵਿਚ (ਬਹੁ-ਵਚਨ)। ਕਛੁ = ਕੋਈ ਭੀ ਪਦਾਰਥ। ਸਾਚੋ = ਸਦਾ ਕਾਇਮ ਰਹਿਣ ਵਾਲਾ, ਸਦਾ ਸਾਥ ਨਿਬਾਹੁਣ ਵਾਲਾ ॥੨੩॥
SikhNet (Spanish)así es este mundo, debes saberlo, nada de esto es verdad sin Dios. (23)